
ਪੰਜਾਬ ਵਿੱਚ ਓਦੋਂ ਤੀਕਰ ਲੋਕ-ਗਾਇਕੀ ‘ਚ ਜਾਂ ਤਾਂ ਢੱਡ-ਸਰੰਗੀ ਦਾ ਮੇਲ਼ ਹੋਇਆ ਕਰਦਾ ਸੀ ਤੇ ਜਾਂ ਤੂੰਬੇ ਅਤੇ ਅਲਗੋਜ਼ਿਆਂ ਦਾ, ਪਰ ਅਸੀਂ ਤੂੰਬੀ ਨਾਲ਼ ਢੱਡਾਂ ਖੜਕਾਉਣ ਦਾ ਨਵਾਂ ਜੋੜ ਲੱਭ ਲਿਆ। ਢੱਡ-ਤੂੰਬੀ ਦੀ ਨਵੇਕਲ਼ੀ ਸੰਗਤ ਅਤੇ ਤਿੱਖੀਆਂ ਆਵਾਜ਼ਾਂ ‘ਚ ਗਾਈ ਸਾਡੀ ਕਵੀਸ਼ਰੀ, ਜਲੰਧਰ ਰੇਡੀਓ ਦੀਆਂ ਲਹਿਰਾਂ ਰਾਹੀਂ ਜਦੋਂ ਹਰ ਮਹੀਨੇ, ਡੇਢ ਮਹੀਨੇ ਘਰਾਂ-ਬਜ਼ਾਰਾਂ ‘ਚ ਵਗਣ ਲੱਗੀ ਤਾਂ ਗਾਇਕੀ ਕਰਨ ਲਈ ਸਾਨੂੰ ਪੂਰੇ ਪੰਜਾਬ ‘ਚੋਂ ਬੁੱਕਿੰਗ ਮਿਲਣ ਲੱਗੀ। 1960-61 ‘ਚ ਜਦੋਂ ਮੈਂ ਭੁਪਿੰਦਰਾ ਖ਼ਾਲਸਾ ਸਕੂਲ ਮੋਗਾ ਤੋਂ ਨੌਵੀਂ ਜਮਾਤ ਪਾਸ ਕਰ ਲਈ ਸੀ, ਤਾਂ ਬਲਵੰਤ ਡੀ ਐਮ ਕਾਲਜ ਮੋਗੇ ਵਿੱਚ ਬੀ ਏ ਕਰ ਰਿਹਾ ਸੀ। ਉਨ੍ਹੀ ਦਿਨੀਂ ਦਸਵੀਂ (ਮ
1957-58 ਦੀਆਂ ਬਾਤਾਂ ਨੇ: ਓਦੋਂ ਮੈਂ ਪੰਜਵੀਂ-ਛੇਵੀਂ ਦੀਆਂ ਕਿਤਾਬਾਂ `ਚ ਉਲਝਿਆ ਹੋਇਆ ਹੋਵਾਂਗਾ। ਟੀ ਵੀ ਤੇ ਟ੍ਰਾਂਜ਼ਿਸਟਰ ਰੇਡੀਓ ਅਮਰੀਕਾ ਜਪਾਨ ਵਰਗੇ ਵਿਕਸਤ ਮੁਲਕਾਂ `ਚ ਭਾਵੇਂ ਅਵਤਾਰ ਧਾਰ ਚੁੱਕੇ ਸਨ ਪ੍ਰੰਤੂ ਪੰਜਾਬ `ਚ ਇਨ੍ਹਾਂ ਦੇ ਨਾਮ ਐਵੇਂ ਗਿਣਤੀ ਦਿਆਂ ਲੋਕਾਂ ਨੇ ਹੀ ਸੁਣੇ ਹੋਣਗੇ। ਪਿੰਡਾਂ `ਚ ਕਿਸੇ ਇੱਕ-ਅੱਧੀ ਛੱਤ `ਤੇ ਦੋ ਬਾਂਸ ਗੱਡ ਕੇ, ਉਨ੍ਹਾਂ ਦੇ ਉੱਪਰਲੇ ਸਿਰਿਆਂ ਉੱਤੇ ਇੱਕ ਤੋਂ ਦੂਜੇ ਤੀਕ ਲਟਕਾਈਆਂ ਏਰੀਅਲ ਦੀਆਂ ਤਾਰਾਂ ਏਹ ਐਲਾਨ ਕਰਦੀਆਂ ਸਨ ਕਿ ਇਸ ਘਰ `ਚ ਇੱਕ ਰੇਡੀਓ-ਸੈੱਟ ਵੀ ਵਸਦਾ ਹੈ ਜਿਹੜਾ ਆਮ ਲੋਕਾਂ ਦੀ ਜ਼ੁਬਾਨ `ਚ ‘ਖਵਰਾਂ ਆਲ਼ਾ ਰੇੜੂਆ’ ਦੇ ਨਾਮ ਨਾਲ਼ ਜਾਣਿਆਂ ਜਾਣ ਲੱਗ ਪਿਆ ਸੀ। ਕਿਸੇ ਘਰ
ਗਾਇਕੀ ਦੇ ਸੱਦਾ-ਪੱਤਰਾਂ `ਚ ਇੱਕ ਦਮ ਤੇਜ਼ੀ ਆ ਜਾਣ ਕਾਰਨ ਹੁਣ ਸਾਨੂੰ ਕਈ ਵਾਰ ਉਸੇ ਪਿੰਡ ਵਿੱਚ ਹੀ ਰਾਤ ਕੱਟਣੀ ਪੈਂਦੀ ਜਿੱਥੇ ਅਸੀਂ ਗਾਇਕੀ ਕਰਨੀ ਹੁੰਦੀ। ਪਿੰਡ ਵਾਲਿਆਂ ਵੱਲੋਂ ਸਾਡਾ ਉਤਾਰਾ, ਕਿਸੇ ਪਰਿਵਾਰ ਦੇ ਚੌਬਾਰੇ ਜਾਂ ਬੈਠਕ `ਚ, ਪਹਿਲਾਂ ਹੀ ਇੰਤਜ਼ਾਮਤ ਹੁੰਦਾ ਸੀ। ਉਨ੍ਹਾਂ ਦਿਨਾਂ `ਚ, ਕੁਰਸੀਆਂ ਮੇਜ਼ ਐਵੇਂ ਵਿਰਲੇ-ਵਿਰਲੇ ਘਰਾਂ `ਚ ਹੀ ਨਜ਼ਰ ਪਿਆ ਕਰਦੇ ਸਨ। ਮਹਿਮਾਨਾਂ ਦੇ, ਘਰ `ਚ ਅੰਦਰ ਦਾਖ਼ਲ ਹੁੰਦਿਆਂ ਹੀ, ਦਲਾਨ ਜਾਂ ਬੈਠਕ ਵਿੱਚ, ਕੰਧਾਂ ਦੇ ਮੋਢੇ ਲਾਏ ਮੰਜੇ, ਕੱਚੇ ਫ਼ਰਸ਼ `ਤੇ ਪੈਰਾਂ-ਭਾਰ ਹੋ ਜਾਇਆ ਕਰਦੇ ਸਨ। ਮੰਜਿਆਂ ਦੇ ਡਹਿਣ ਸਾਰ, ਘਰ `ਚ ਹੀ ਬੁਣੀਆਂ ਦਰੀਆਂ, ਪੇਟੀਆਂ `ਚੋਂ ਬਾਹਰ ਨਿੱਕਲ਼ ਕੇ ਖਿੜਨ ਲਗਦੀਆ
34-35 ਵਰ੍ਹੇ ਕੈਨਡਾ `ਚ ਰਹਿੰਦਿਆਂ ਮੈਂ ਕਦੇ ਵੀ ਸਾਈਕਲ ਦੀ ਸਵਾਰੀ ਨਹੀਂ ਕੀਤੀ, ਮਗਰ ਸਾਈਕਲਾਂ ਦੇ ਸੁਪਨਿਆਂ ਦੀ ਸਵਾਰੀ ਮੇਰੀ ਨੀਂਦਰ ਅੱਜ ਵੀ ਕਰਦੀ ਰਹਿੰਦੀ ਹੈ। ਕਦੀ ਮੈਂ ਆਪਣੇ ਵੱਡੇ ਭਰਾ ਬਲਵੰਤ ਦੇ ਸਾਈਕਲ ਦੇ ਪਿੱਛੇ ਬੈਠਾ ਹੁੰਦਾ ਹਾਂ ਤੇ ਕਦੇ ਪੰਕਚਰ ਹੋਏ ਚੱਕਿਆਂ ਲਈ ਮੈਂ ਸਾਈਕਲ-ਮੁਰੰਮਤੀ ਦੁਕਾਨਾਂ ਲਭਦਾ ਫਿਰਦਾ ਹੁੰਦਾ ਹਾਂ। ਕਦੇ ਮੇਰੇ ਸਾਈਕਲ ਦੀ ਚੇਨ ਟੁੱਟ ਜਾਂਦੀ ਹੈ ਤੇ ਕਦੇ ਕਿਸੇ ਸਾਈਕਲ-ਸਟੈਂਡ `ਤੇ ਖਲ੍ਹਿਆਰਿਆ ਮੇਰਾ ਸਾਈਕਲ, ਮੈਨੂੰ ਲਭਦਾ ਹੀ ਨਹੀਂ। ਚੱਕਿਆਂ ਦੀਆਂ ਤਾਰਾਂ ਦਾ ਟੁੱਟਣਾ ਤਾਂ ਮੇਰੇ ਸੁਪਨਿਆਂ `ਚ ਵਾਰ-ਵਾਰ ਵਾਪਰਨ ਵਾਲ਼ਾ ਥੀਮ ਬਣ ਗਿਆ ਹੈ। ਦਰਅਸਲ, ਸਾਈਕਲ ਮੇਰੀ ਜ਼ਿੰਦਗੀ ਨਾਲ਼ ਮੇਰੇ ਬਚਪਨ ਵ
ਮੈਂ ਹਾਲੇ ਸੁਰਤ ਵੀ ਨਹੀਂ ਸੀ ਸੰਭਲ਼ੀ ਜਦੋਂ ਗਾਇਕੀ ਮੇਰੇ ਆਲ਼ੇ-ਦੁਆਲ਼ੇ ਸਾਹਾਂ ਵਾਂਗ ਵਗਣ ਲੱਗ ਪਈ ਸੀ। ਬੁਖ਼ਾਰ ਵਾਂਗ ਭਖ਼ਦੇ, ਅਪਰੈਲ-ਮਈ ਦੇ ਦਿਨੀਂ, ਪੇਂਡੂ ਲੋਕ ਕਣਕਾਂ ਵੱਢਣ, ਗਹੁਣ, ਛਜਲੀਆਂ ਲਾਉਣ, ਤੇ ਬੋਹਲ਼ ਬਣਾਉਣ ਦੇ ਕਸ਼ਟਮਈ ਤੇ ਲਮਕਵੇਂ ਕਾਰਜ ਵਿੱਚ ਮਸਰੂਫ਼ ਹੋਣ ਕਾਰਨ, ਬਾਪੂ ਦਾ ਕਵੀਸ਼ਰੀ ਜੱਥਾ ਬਿਲਕੁਲ ਵਿਹਲਾ ਹੁੰਦਾ ਸੀ। ਉਸ ਦੇ ਦੋ ਜੋਟੀਦਾਰ, ਚੰਦ ਜੰਡੀ ਤੇ ਰਣਜੀਤ ਸਿੱਧਵਾਂ, ਗਰਮੀਆਂ ਦੇ ਦਿਨੀਂ ਅਕਸਰ ਸਾਡੇ ਪਿੰਡ ਹੀ ਹੁੰਦੇ। ਸਵੇਰ ਤੋਂ ਹੀ ਸਾਡੇ ਵਿਸ਼ਾਲ ਦਲਾਨ ਵਿੱਚ ਮੰਜਿਆਂ ਦੀ ਰੌਣਕ ਜੁੜ ਜਾਂਦੀ। ਸਵੇਰੇ-ਸਵੇਰੇ ਚੁੱਲ੍ਹੇ ‘ਤੇ ਰਿਝਦਾ ਚਾਹ ਦਾ ਪਤੀਲਾ, ਸਾਡੇ ਛੇ ਭੈਣ-
ਦਸੰਬਰ ਦੇ ਅਖ਼ੀਰ ਵਿੱਚ ਹੋਣ ਵਾਲੀਆਂ ਕ੍ਰਿਸਮਿਸ ਦੀਆਂ ਛੁੱਟੀਆਂ ਨੂੰ ਸਾਡੀ ਮਾਂ ‘ਵੱਡੇ ਦਿਨਾਂ’ ਦੀਆਂ ਛੁੱਟੀਆਂ ਪੁਕਾਰਦੀ ਹੁੰਦੀ ਸੀ। ਸਾਨੂੰ ਇਸ ਅਸਲੀਅਤ ਦਾ ਇਲਮ ਬਹੁਤ ਦੇਰ ਬਾਅਦ ਹੋਇਆ ਕਿ ਇਹ ਦਿਨ ‘ਵੱਡੇ’ ਆਪਣੇ ਕੱਦ ਸਦਕਾ ਨਹੀਂ, ਬਲਕਿ ਈਸਾ ਮਸੀਹ ਦੇ ਜਨਮ ਦੇ “ਪਵਿੱਤਰ” ਦਿਨ ਹੋਣ ਕਰ ਕੇ ਜਾਣੇ ਜਾਂਦੇ ਸਨ। ਇਨ੍ਹਾਂ ਦਿਨਾਂ ‘ਚ ਹੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਦੇਣ ਲਈ, ਅਤੇ ਗੁਰੂ ਜੀ ਵੱਲੋਂ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ, ਪੱਛਮ ਵੱਲ ਨੂੰ ਕੀਤੇ ਕਸ਼ਟਮਈ, ਪੈਦਲ ਸਫ਼ਰ ਦੀ ਯਾਦ ਵਿੱਚ, ਸਿਰਹੰਦ, ਲੁਧਿਆਣੇ, ਅਤੇ ਜਗਰਾਓਂ ਆਦਿਕ ਦੇ ਆਲ਼ੇ-ਦੁਆਲ਼ੇ ਦੇ ਪਿੰਡਾਂ `ਚ, ਅਖੰਡਪ
ਅਗਲੀ ਸਵੇਰ ਚਾਹ ਅਤੇ ਪਰਾਉਠਿਆਂ ਤੋਂ ਵਿਹਲੇ ਹੋਣ ਬਾਅਦ, ਸਾਨੂੰ ਤਿੰਨਾਂ ਭਰਾਵਾਂ ਨੂੰ ਬਾਪੂ ਦੇ ‘ਦਰਬਾਰ’ ‘ਚ ਹਾਜ਼ਰ ਹੋਣ ਦਾ ਹੁਕਮ ਹੋਇਆ। ਉਹ ਰੇਡੀਓ ਵਾਲੇ ਕਮਰੇ ‘ਚ ਫ਼ਰਸ਼ ‘ਤੇ ਵਿਛੀ ਇੱਕ ਪੁਰਾਣੀ ਦਰੀ ਉੱਤੇ ਚੌਂਕੜਾ ਮਾਰੀ, ਇੱਕ ਅਖ਼ਬਾਰ ਦੇ ਕਾਲਮਾਂ ‘ਚ ਗੁਆਚਿਆ ਹੋਇਆ ਸੀ। ਉਸ ਦੇ ਚਿਹਰੇ ‘ਚ ਨਾ ਕਸੇਵਾਂ ਸੀ, ਨਾ ਹੀ ਢਿੱਲ਼ਕ, ਤੇ ਨਾ ਹੀ ਖੇੜਾ! ਬਾਲੜੇ ਜੇਹੇ ਮੇਰੇ ਕੰਬਦੇ ਹੱਥ ਇੱਕ ਦੂਜੇ ਨੂੰ ਪਲ਼ੋਸਣ ਲੱਗੇ। ਭਾਵੇਂ ਪਹਿਲੀ ਸ਼ਾਮ, ਸਾਡੇ ਤਿੰਨਾਂ ਭਰਾਵਾਂ ਵੱਲੋਂ ਗਾਈ ਕਵੀਸ਼ਰੀ ਨੇ ਬਾਪੂ ਦੇ ਬੁੱਲ੍ਹਾਂ ‘ਚ ਮੁਸਕਾਨਾਂ ਉਗਾਅ ਦਿੱਤੀਆਂ ਸਨ, ਪਰ ਮੇਰੇ ਜ਼ਿਹਨ ‘ਚ ਇਹ ਖ਼ਦਸ਼ਾ ਹਾਲੇ ਵੀ ਹੰਗਾਲ਼ੇ ਲੈ ਰਿਹਾ ਸੀ ਕਿ ਬਾਪੂ ਸਾਨੂੰ ਅੱਗ
ਬਾਪੂ ਦਾ ਕਵੀਸ਼ਰੀ ਜੱਥਾ ਵਿਸਾਖ ਦੇ ਪਹਿਲੇ ਹਫ਼ਤੇ ਕਲਕੱਤੇ ਲਈ ਰਵਾਨਾ ਹੋ ਗਿਆ ਸੀ। ਬਾਪੂ ਕਹਿ ਗਿਆ ਸੀ ਕਿ ਉਹ ਹਾੜ੍ਹ ਮਹੀਨਾ ਚੜ੍ਹਨ ਤੋਂ ਪਹਿਲਾਂ, ਕਲਕੱਤਿਓਂ ਪਰਤ ਆਵੇਗਾ ਕਿਉਂਕਿ ਉਨ੍ਹੀਂ ਦਿਨੀਂ ਪੰਜਾਬ ਵਿੱਚ ਹਾੜ੍ਹ ਦਾ ਮਹੀਨਾ ਸ਼ਾਦੀਆਂ ਦੇ ‘ਹੜ’ ਦਾ ਮਹੀਨਾ ਹੋਇਆ ਕਰਦਾ ਸੀ। ਹਾੜ੍ਹ ਦੀਆਂ ਸ਼ਾਦੀਆਂ `ਚ ਗਾਇਕੀ ਕਰਨ ਲਈ, ਪੰਜਾਬ ਦੇ ਤੁਮਾਮ ਗਵੱਈਏ ਕਈ ਕਈ ਮਹੀਨੇ ਪਹਿਲਾਂ ਹੀ ਬੁੱਕ ਕਰ ਲਏ ਜਾਂਦੇ ਸਨ। ਬਾਪੂ ਦੇ ਜੱਥੇ ਦੀ, ਕੋਟਕਪੂਰੇ ਦੇ ਇਲਾਕੇ ਦੇ ਪਿੰਡ ਬਾਜਾਖ਼ਾਨਾ ਵਿੱਚ, ਹਾੜ੍ਹ ਦੇ ਮਹੀਨੇ ਕਿਸੇ ਸ਼ਾਦੀ ਦੇ ਸਮਾਗਮ `ਤੇ ਕਵੀਸ਼ਰੀ ਕਰਨ ਦੀ ਬੁਕਿੰਗ, ਜੱਥੇ ਦੇ ਕਲਕੱਤੇ ਵੱਲ ਨੂੰ ਚਾਲੇ ਪਾਉਣ ਤੋਂ ਢੇਰ ਚਿਰ ਪਹਿਲਾਂ
ਬਾਪੂ ਦਸਦਾ ਕਿ ਉਹ ਤਾਂ ਆਪਣੀ ਕਿਸ਼ੋਰ ਅਵਸਥਾ ਤੋਂ ਹੀ ਕਵੀਸ਼ਰੀ ਵਿੱਚ ਭਿੱਜਿਆ ਹੋਇਆ ਸੀ। ਜਿੱਥੋਂ ਤੀਕ ਮੇਰੀ ਸੁਰਤ ਜਾਂਦੀ ਹੈ ਉਥੋਂ ਤੋਂ ਹੀ ਉਹ ਮੈਨੂੰ ਕਵੀਸ਼ਰੀ ਲਿਖਦਾ, ਕਵੀਸ਼ਰੀ ਗੁਣਗਣਾਉਂਦਾ, ਕਵੀਸ਼ਰੀ ਦੇ ਸਾਹ ਲੈਂਦਾ, ਤੇ ਕਵੀਸ਼ਰੀ ਵਰਗੀ ਲੈਅਦਾਰ ਤੇ ਪ੍ਰਵਾਹਦਾਰ ਜ਼ਿੰਦਗੀ ਜੀਂਦਾ ਦਿਸਦਾ ਹੈ। ਆਮ ਤੌਰ `ਤੇ ਉਸ ਦੀ ਕਵੀਸ਼ਰੀ ਉਸ ਨੂੰ ਚੱਕਰਵਰਤੀ ਬਣਾਈ ਰਖਦੀ: ਕਦੇ ਕਿਸੇ ਪਿੰਡ `ਚ, ਕਦੇ ਕਿਸੇ ਮੇਲੇ `ਤੇ, ਕਦੇ ਕਿਸੇ ਧਾਰਮਿਕ ਦੀਵਾਨ `ਚ, ਤੇ ਕਦੇ ਕਿਸੇ ਕਾਨਫੰਰੰਸ `ਤੇ, ਪਰ ਜਿਸ ਦਿਨ ਵੀ ਉਹ ਕਿਤੇ ਬਾਹਰ ਨਾ ਗਿਆ ਹੁੰਦਾ, ਸਾਰੀ ਦਿਹਾੜੀ ਉਸ ਦੇ ਹੱਥਾਂ `ਚ ਜਾਂ ਤਾਂ ਸਾਧੂ ਦਯਾ ਸਿੰਘ ਆਰਿਫ਼ ਦੇ ਗ੍ਰੰਥ ਅਤੇ ਪੁਰਾ
ਮੇਰਾ ਪੱਕਾ ਯਕੀਨ ਹੈ ਕਿ ਮੇਰੇ ਵਾਂਗ ਹੀ ਹਰ ਵਿਅਕਤੀ ਨੂੰ ਕਦੇ-ਕਦਾਈਂ ਅਜੀਬੋ-ਗਰੀਬ ਸੁਪਨਿਆਂ ਦੀ ਪ੍ਰੇਸ਼ਾਨੀ `ਚੋਂ ਗੁਜ਼ਰਨਾ ਪੈਂਦਾ ਹੋਵੇਗਾ। ਮੈਨੂੰ ਅਨੇਕਾਂ ਅਜੇਹੇ ਸੁਪਨੇ ਵਾਰ ਵਾਰ ਆਉਂਦੇ ਨੇ ਜਿਨ੍ਹਾਂ `ਚੋਂ ਗੁਜ਼ਰਦਿਆਂ ਮੈਂ ਸਾਹੋ-ਸਾਹ ਅਤੇ ਪਸੀਨੋ-ਪਸੀਨੀ ਹੋ ਜਾਂਦਾ ਹਾਂ। ਕਈਆਂ ਸੁਪਨਿਆਂ `ਚ ਵਰਤਿਆ ਵਰਤਾਰਾ ਏਨਾ ਕਰੂਰ, ਕਮੀਨਾ, ਤੇ ਗਲੀਜ਼ ਹੁੰਦਾ ਹੈ ਕਿ ਅਗਰ ਇਹ ਹਕੀਕਤ ਹੋਵੇ ਤਾਂ ਸੁਪਨਾ ਲੈਣ ਵਾਲਾ ਇਨਸਾਨ ਖੁਦਕੁਸ਼ੀ ਕਰ ਜਾਵੇ।
ਵਾਰ ਵਾਰ ਦੁਹਰਾਏ ਜਾਂਦੇ ਇੱਕ ਸੁਪਨੇ `ਚ ਮੇਰਾ ਬਾਪ ਇੱਕ ਸ਼ਮਸ਼ਾਨਘਾਟ `ਚ ਮੁਰਦਾ ਹਾਲਤ `ਚ ਪਿਆ ਹੈ। ਉਸ ਦਾ ਸਿਰ ਧੌਣ ਕੋਲੋਂ ਕੱਟਿਆ ਹੋਇਆ ਹੈ। ਡੌਲ਼ੇ ਮੋਢਿਆਂ ਤੋਂ ਵੱਢ
ਜ਼ਿੰਦਗੀ ਦੇ ਛੇ ਦਹਾਕਿਆਂ ਦੇ ਲੰਮੇ ਸਫ਼ਰ ਦੌਰਾਨ, ਅਣਗਿਣਤ ਠੰਡੀਆਂ-ਤੱਤੀਆਂ ਹਵਾਵਾਂ `ਚੋਂ ਗੁਜ਼ਰਨ ਤੇ ਵੰਨ-ਸੁਵੰਨੇ, ਸੁਰੇ, ਬਿਸੁਰੇ ਵਿਅਕਤੀਆਂ ਨਾਲ ਵਿਚਰਣ ਤੋਂ ਬਾਅਦ ਮੈਂ ਇਹ ਯਕੀਨ ਕਰਨ ਲੱਗ ਪਿਆ ਹਾਂ ਕਿ ਬੁੱਧੀ ਦੀ ਸਧਾਰਨ (ਨੌਰਮਲ) ਯੋਗਤਾ ਵਾਲ਼ਾ ਹਰ ਵਿਅਕਤੀ, ਕੋਈ ਨਾ ਕੋਈ ਹੁਨਰ, ਕੁਦਰਤ ਵੱਲੋਂ ਹੀ ਲੈ ਕੇ ਆਉਂਦਾ ਹੈ। ਮੈਨੂੰ ਏਸ ਗੱਲ `ਚ ਵੀ ਦਮ ਨਜ਼ਰ ਆਉਂਦਾ ਹੈ ਕਿ ਕਿਸੇ ਖ਼ਾਸ ਹਾਲਾਤ ਵਿੱਚ, ਨਿੱਕੇ ਤੋਂ ਨਿੱਕਾ ਅਤੇ ਤੁੱਛ ਤੋਂ ਤੁੱਛ ਸਮਝਿਆ ਜਾਂਦਾ, ਦੁਨੀਆਂ ਦਾ ਹਰ ਹੁਨਰ ਵੀ ਮਹਾਨ ਹੁੰਦਾ ਹੈ; ਇਹ ਗੱਲ ਵੱਖਰੀ ਹੈ ਕਿ ਕਿਸੇ ਖ਼ਾਸ ਸਮੇਂ ਅਤੇ ਹਾਲਾਤ ਵਿੱਚ ਕੋਈ ਹੁਨਰ ਵੱਧ ਸਲਾਹੁਤਾ ਅਤੇ ਮਾਣਤਾ ਪ੍ਰਾਪਤ ਕਰ ਲ
ਸੰਨ 2000 ਦੀ ਆਮਦ ਦੀ ਗਲੋਬਲੀ ਛਣਕਾਹਟ ਨੂੰ ਗੁਜ਼ਰਿਆਂ ਛੇ ਮਹੀਨੇ ਬੀਤ ਗਏ ਸਨ। ਬਾਕੀ ਸੰਸਾਰ ਵਾਂਗ, ਟਰਾਂਟੋ ਨਿਵਾਸੀ ਵੀ, ਨਵੀਂ ਸਦੀ ਦੇ ਜਸ਼ਨਾਂ ਦੀ ਚਮਕ-ਦਮਕ ਤੇ ਚਾਅ ਨੂੰ ਖੂਬ ਹੰਢਾਅ ਕੇ, ਪੂਰੀ ਤਰ੍ਹਾਂ ਸਹਿਜ ਵੱਲ ਪਰਤ ਆਏ ਸਨ। ਘਰਾਂ ਦੇ ਦਰਵਾਜ਼ਿਆਂ, ਛੱਤਾਂ, ਤੇ ਰੁੰਡ-ਮਰੁੰਡ ਦਰਖ਼ਤਾਂ ਨੂੰ ਲਾੜੀਆਂ ਵਾਂਗ ਸਜਾਉਣ ਵਾਲੀਆਂ ਰੰਗੀਨ ਲਾਈਟਾਂ, ਗੱਤੇ ਦੇ ਬਕਸਿਆਂ `ਚ ਗੁੰਝਲ਼ੀਆਂ ਬਣ ਕੇ, ਘਰਾਂ ਦੀਆਂ ਬੇਸਮੈਂਟਾਂ `ਚ ਉੱਤਰ ਗਈਆਂ ਸਨ। ਬਜ਼ਾਰਾਂ `ਚ, ਸੜਕਾਂ ਦੇ ਸਿਰਾਂ ਉੱਤੋਂ ਦੀ, ਇੱਕ ਪਾਸੇ ਦੇ ਖੰਭਿਆਂ ਤੋਂ ਦੂਸਰੇ ਪਾਸੇ ਦੇ ਖੰਭਿਆਂ ਤੀਕ ਲਟਕਾਈਆਂ, ਰੰਗ-ਬਰੰਗੇ ਭੁਕਾਨਿਆਂ ਦੀਆਂ ਸੰਘਣੀਆਂ ਲੜੀਆਂ, ਬੁੱਢੀ ਮੱਝ ਦੇ
ਪੰਜਾਬ ਦੇ ਮਸ਼ਹੂਰ ਸ਼ਹਿਰ ਮੋਗੇ ਤੋਂ ਚੜ੍ਹਦੇ ਪਾਸੇ ਦਸ ਬਾਰਾਂ ਕੁ ਕਿਲੋਮੀਟਰ ਦੇ ਰੇਤ ਤੇ ਚਿੱਕੜ ਭਰੇ ਕੱਚੇ ਰਸਤੇ ਜਾ ਕੇ ਇੱਕ ਪਿੰਡ ਆਉਂਦਾ ਸੀ ਜਿਸ ਨੂੰ ਰਾਮੂਵਾਲਾ ਨਵਾਂ ਦੇ ਨਾਮ ਨਾਲ਼ ਜਾਣਿਆਂ ਜਾਂਦਾ ਹੈ। ਇਹ ਪਿੰਡ ਹੁਣ ਭਾਵੇਂ ਬਿਜਲੀ, ਵਾਟਰਵਰਕਸ, ਸਕੂਲ ਅਤੇ ਪੱਕੀਆਂ ਗਲ਼ੀਆਂ-ਨਾਲ਼ੀਆਂ ਨਾਲ਼ “ਚਕਾਚੌਂਧ” ਕਰਨ ਲੱਗ ਪਿਆ ਹੈ ਪਰ ਜਿਸ ਸਮੇਂ ਇਕਬਾਲ ਨੇ ਇਸ ਪਿੰਡ `ਚ ਜਨਮ ਲਿਆ ਤਾਂ ਉਥੇ ਪੰਜ ਜਮਾਤਾਂ ਦਾ ਡੈਸਕ-ਮੇਜ਼ ਤੋਂ ਸੱਖਣਾ, ਭਾਂ-ਭਾਂ ਕਰਦਾ ਸਕੂਲ ਸੀ; ਪਿੰਡ ਦੀਆਂ ਕੱਚੀਆਂ ਕੰਧਾਂ ਵਿਚਕਾਰ ਗੋਡੇ-ਗੋਡੇ ਚਿੱਕੜ `ਚ ਪਲ਼ਦੇ ਮੱਛਰ ਦਾ ਅਮੁੱਕ ਹਜੂਮ ਸੀ। ਉਸ ਵਕਤ ਦੁਸ਼ਵਾਰੀਆਂ ਅਤੇ ਆਰਥਕ ਚੁਣੌਤੀਆਂ ਨਾਲ਼ ਜੂਝਦਾ ਉਸ ਦਾ ਬਾਪ ਕਵ