
ਭਾਰਤ ਦੀਆਂ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਸਫਲ ਖਿਡਾਰਨਾਂ ਵਿੱਚ ਮੀਰਾਬਾਈ ਚਾਨੂ ਦਾ ਨਾਮ ਸਿਰਮੌਰ ਹੈ। ਉਨ੍ਹਾਂ ਨੇ ਆਪਣੀ ਅਸਾਧਾਰਣ ਮਿਹਨਤ, ਸਮਰਪਣ ਅਤੇ ਅਟੱਲ ਜਜ਼ਬੇ ਨਾਲ ਨਾ ਸਿਰਫ ਵੇਟਲਿਫਟਿੰਗ ਦੀ ਦੁਨੀਆ ਵਿੱਚ ਆਪਣੀ ਖਾਸ ਪਛਾਣ ਬਣਾਈ, ਸਗੋਂ ਭਾਰਤ ਨੂੰ ਅੰਤਰਰਾਸ਼ਟਰੀ ਮੰਚ ’ਤੇ ਕਈ ਇਤਿਹਾਸਕ ਪਲ ਵੀ ਦਿੱਤੇ। ਮਣੀਪੁਰ ਦੀ ਇਸ ਜੰਮਪਲ ਖਿਡਾਰਨ ਨੇ ਇਹ ਸਾਬਤ ਕੀਤਾ ਹੈ ਕਿ ਸਹੀ ਦਿਸ਼ਾ, ਨਿਰੰਤਰ ਅਭਿਆਸ ਅਤੇ ਮਜ਼ਬੂਤ ਇਰਾਦਿਆਂ ਨਾਲ ਕੋਈ ਵੀ ਸੁਪਨਾ ਹਕੀਕਤ ਬਣਾਇਆ ਜਾ ਸਕਦਾ ਹੈ। ਅੱਜ ਉਹ ਦੇਸ਼ ਦੀਆਂ ਨੌਜਵਾਨ ਪੀੜ੍ਹੀਆਂ ਲਈ ਪ੍ਰੇਰਣਾ ਦਾ ਵੱਡਾ ਸਰੋਤ ਹਨ।
ਮੀਰਾਬਾਈ ਚਾਨੂ ਦਾ ਜਨਮ 8 ਅਗਸਤ 1994 ਨੂੰ ਮਣੀਪੁਰ ਵਿੱਚ ਹੋਇਆ।
ਮਹਾਂਪੁਰਖਾਂ ਦੇ ਦੱਸਣ ਅਨੁਸਾਰ ਮਨੁੱਖ ਦੀ ਮਾਨਸਿਕ ਅਤੇ ਆਤਮਿਕ ਪ੍ਰਤਿਭਾ ਅਸੀਮ ਹੈ ਪਰ ਇਸਦੇ ਅਨੁਭਵ ਵਿਅਕਤੀਗਤ ਹੁੰਦੇ ਹਨ। ਇਨ੍ਹਾਂ ਦੀ ਕੋਈ ਗਿਣਤੀ-ਮਿਣਤੀ ਜਾਂ ਇਨ੍ਹਾਂ ਦਾ ਕੋਈ ਨਾਪ-ਤੋਲ ਨਹੀਂ ਕੀਤਾ ਜਾ ਸਕਦਾ। ਇਹ ਉਜਾਗਰ ਘੱਟ ਹੁੰਦੇ ਹਨ ਅਤੇ ਇਸੇ ਕਰਕੇ ਇਨ੍ਹਾਂ ਦੀ ਚਰਚਾ ਵੀ ਘੱਟ ਹੁੰਦੀ ਹੈ। ਇਸਦੇ ਉਲਟ ਮਨੁੱਖ ਦੀ ਸਰੀਰਕ ਸਮਰੱਥਾ ਭਾਵੇਂ ਅਸੀਮ ਨਹੀਂ ਪਰ ਇਸਦਾ ਵੀ ਉਹ ਆਪਣੇ ਕਿਆਸ ਤੋਂ ਕਿਤੇ ਵੱਧ ਵਿਕਾਸ ਕਰ ਸਕਦਾ ਹੈ। ਇਸ ਵਿਕਾਸ ਨੂੰ ਹੋਰ ਚਾਹਵਾਨ ਦੇਖ, ਗਿਣ ਅਤੇ ਮਿਣ ਸਕਦੇ ਹਨ ਅਤੇ ਇਸ ਤੋਂ ਪ੍ਰੇਰਨਾ ਲੈ ਸਕਦੇ ਹਨ। ਅੱਜ ਸੰਸਾਰ ਵਿੱਚ ਨਿਯਮਿਤ ਢੰਗ ਨਾਲ ਅਜਿਹੀਆਂ ਅਨੇਕਾਂ ਤਰ੍ਹਾਂ ਦੀਆਂ ਕਾਰਵਾਈਆਂ, ਖੇਡਾਂ ਅਤੇ
2007 ਵਿਚ ਪ੍ਰਕਾਸ਼ਤ ਮੇਰੀ ਪੁਸਤਕ ‘ਕਬੱਡੀ ਕਬੱਡੀ ਕਬੱਡੀ’ ਵਿਚ ‘ਕਬੱਡੀ ਨੂੰ ਡਰੱਗ ਦਾ ਜੱਫਾ’ ਕਾਂਡ ਛਪਣ ਕਾਰਨ ਕਈ ਕਬੱਡੀ ਪ੍ਰਮੋਟਰ ਮੇਰੇ ਨਾਲ ਨਾਰਾਜ਼ ਹੋਏ ਸਨ। ਉਨ੍ਹਾਂ ਦਾ ਉਲਾਂਭਾ ਸੀ ਕਿ ਮੈਂ ਕਬੱਡੀ ਦਾ ਕੁਮੈਂਟੇਟਰ ਹੋ ਕੇ ਕਬੱਡੀ ਦਾ ਹੀ ਭਾਂਡਾ ਭੰਨ ਰਿਹਾ ਹਾਂ। ਫਿਰ ਬਿੱਲੀ ਥੈਲਿਓਂ ਬਾਹਰ ਆ ਗਈ ਅਤੇ ਅਨੇਕਾਂ ਖਿਡਾਰੀਆਂ ਦੇ ਡਰੱਗੀ ਹੋਣ ਦੀ ਗੁੱਝੀ ਗੱਲ ਜੱਗ ਜ਼ਾਹਿਰ ਹੋ ਗਈ। ਕੈਨੇਡਾ ਤੇ ਇੰਗਲੈਂਡ ਦੇ ਕਬੱਡੀ ਸੀਜ਼ਨ-2008 ਵਿਚ ਖੇਡੇ ਢਾਈ ਸੌ ਖਿਡਾਰੀਆਂ ਵਿੱਚੋਂ 119 ਖਿਡਾਰੀ ਡਰੱਗੀ ਨਿਕਲੇ! 2014 ਵਿਚ ਕਿਤਾਬ ‘ਕਿੱਸਾ ਕਬੱਡੀ ਦਾ’ ਵਿਚ ‘ਕਬੱਡੀ ਨੂੰ ਡਰੱਗ ਦਾ ਕੋਹੜ’ ਕਾਂਡ ਲਿਖਿਆ ਤਾਂ ਸਾਰਾ ਹੀਜ ਪਿਆਜ਼ ਹੀ ਨ
ਅੱਜ-ਕੱਲ੍ਹ (30 ਅਗਸਤ ਤੋਂ 20 ਅਕਤੂਬਰ ਤਕ) ਅਮਰੀਕਾ ਦੇ ਨਿਊ ਯਾਰਕ ਮਹਾਂ-ਨਗਰ ਦੇ ਇੱਕ ਛੋਟੇ ਜਿਹੇ ਸ਼ਹਿਰ ‘ਜਮਾਇਕਾ’ ਵਿੱਚ ਇੱਕ ਦੌੜ ਚੱਲ ਰਹੀ ਹੈ, ਜਿਸਦਾ ਨਾਉਂ ਹੈ - ‘8ਵੀਂ ਸਾਲਾਨਾ ਸ਼੍ਰੀ ਚਿਨਮੁਆਇ ਸੈਲਫ-ਟਰਾਂਸੈਂਡੈਨਸ 3100 ਮੀਲ ਰੇਸ।’ ਇਸ ਵਿੱਚ 12 ਦੌੜਾਕ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿੱਚੋਂ 2 ਔਰਤਾਂ ਹਨ। ਸਾਰੇ ਦੌੜਾਕ ਇਸ ਦੌੜ ਨੂੰ ਪੂਰਾ ਨਹੀਂ ਕਰ ਸਕਦੇ। ਇਹ ਦੁਨੀਆਂ ਦੀ ਸਭ ਤੋਂ ਲੰਬੀ, ਪਰਮਾਣਿਤ ਅਤੇ ਔਖੀ ਮਹਾਂ-ਦੌੜ ਹੈ, ਜੋ ਹਰ ਸਾਲ ਸਤੰਬਰ-ਅਕਤੂਬਰ ਵਿੱਚ ਕੇਵਲ ਇਸੇ ਸ਼ਹਿਰ ਵਿੱਚ ਹੀ ਹੁੰਦੀ ਹੈ।
ਇਸਦੀ ਸ਼ੁਰੂਆਤ 1997 ਵਿੱਚ ਭਾਰਤ ਦੇ ਜਮਪਲ਼ ਪ੍ਰਸਿੱਧ ਅਧਿਆਤਮਿਕ ਗੁਰੂ ਸ੍ਰੀ ਚਿਨਮੁਆਇ ਨੇ ਕੀਤੀ
2017 ਵਿੱਚ 73 ਸਾਲ ਦੀ ਉਮਰ ਹੋਣ ਤਕ ਮੈਂ ਸਧਾਰਨ ਸੈਰ ਕਰਨ ਤੋਂ ਵੱਧ ਕੋਈ ਕਸਰਤ ਨਹੀਂ ਸੀ ਕੀਤੀ ਪਰ ਇਸ ਤੋਂ ਬਾਅਦ ਹਾਲਾਤ ਅਜਿਹੇ ਬਣੇ ਕਿ ਮੈਂ ਇਸ ਪਾਸੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਹੁਣ ਤਕ ਮੈਂ ਪੰਜ ਵਾਰ ਸੀ.ਐੱਨ. ਟਾਵਰ ਦੀਆਂ 1,776 ਪੌੜੀਆਂ ਚੜ੍ਹਨ ਦੇ ਸਮਾਗਮਾਂ ਵਿੱਚ ਹਿੱਸਾ ਲੈ ਚੁੱਕਾ ਹਾਂ। ਚਾਰ ਵਾਰ ਹਾਫ-ਮੈਰਾਥਨ ‘ਵਾਕ’ (21.1 ਕਿਲੋਮੀਟਰ) ਅਤੇ ਇੱਕ ਵਾਰ ਵਰਚੂਅਲ ਫੁੱਲ ਮੈਰਾਥਨ (42.2 ਕਿਲੋਮੀਟਰ) ਵਿੱਚ ਭਾਗ ਲੈ ਚੁੱਕਾ ਹਾਂ। ਇਸ ਤੋਂ ਇਲਾਵਾ ਬਰੈਂਪਟਨ ਸ਼ਹਿਰ ਵਿੱਚ ਹੋਣ ਵਾਲੇ ‘ਵਾਕ’ ਕਰਨ ਦੇ ਹੋਰ ‘ਚੈਰਿਟੀ’ ਸਮਾਗਮਾਂ ਵਿੱਚ ਭਾਗ ਲੈਂਦਾ ਹਾਂ ਅਤੇ ਹਫ਼ਤੇ ਵਿੱਚ ਪੰਜ ਵਾਰ ਦਸ ਹਜ਼ਾਰ ਕਦਮ ਤੁਰਨ ਦਾ ਅਭਿਆਸ ਕਰਦ
ਹਾਕਮਾਂ ਨੂੰ ਹੁਣ ਮੰਨ ਹੀ ਲੈਣਾ ਚਾਹੀਦਾ ਹੈ, ਪੰਜਾਬੀ ਨੌਜੁਆਨ ਨਿਕੰਮੇ, ਨਸ਼ਈ, ਅਨਾੜੀ, ਗੈਂਗਸਟਰ, ਅੱਤਵਾਦੀ ਜਾਂ ਵੱਖਵਾਦੀ ਨਹੀਂ, ਭਾਰਤੀ ਹਾਕੀ ਤੇ ਹੋਰਨਾਂ ਖੇਡਾਂ ਦੇ ਸੱਚਮੁੱਚ ਸਰਦਾਰ ਹਨ। ਹੁਣੇ ਹੋਈਆਂ ਏਸ਼ਿਆਈ ਖੇਡਾਂ ਵਿੱਚੋਂ 32 ਪੰਜਾਬੀ ਖਿਡਾਰੀਆਂ ਨੇ 20 ਮੈਡਲ ਜਿੱਤ ਕੇ ਭਾਰਤ ਮਾਂ ਦੀ ਝੋਲੀ ਭਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ। ਇਹ ਤੱਥ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਣ ਵਾਲਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ 16 ਖਿਡਾਰੀਆਂ ਨੇ ਏਸ਼ਿਆਈ ਖੇਡਾਂ ਵਿੱਚੋਂ 13 ਤਗਮੇ ਜਿੱਤੇ! ਕੀ ਭਾਰਤ ਦੀ ਕਿਸੇ ਹੋਰ ਯੂਨੀਵਰਸਿਟੀ ਨੇ ਖੇਡ ਖੇਤਰ ਵਿੱਚ ਇੱਡੀ ਵੱਡੀ ਛਾਲ ਮਾਰੀ ਹੈ? ਭਾਰਤ ਦੇ ਸੁਤੰਤਰਤਾ ਸੰਗਰ
ਇਸ ਭੂਮਿਕਾ ਬਾਰੇ ਪ੍ਰਿੰ. ਸਰਵਣ ਸਿੰਘ ਲਿਖਦੇ ਹਨ:
ਪੰਜਾਬੀ ਖੇਡ ਸਾਹਿਤ ਬਾਰੇ ਛਪੀ ਮੇਰੀ ਪਹਿਲੀ ਪੋਥੀ ‘ਸ਼ਬਦਾਂ ਦੇ ਖਿਡਾਰੀ’ ਦੀ ਭੂਮਿਕਾ ਵਰਿਆਮ ਸਿੰਘ ਸੰਧੂ ਨੇ ਲਿਖੀ ਹੈ। ਇਸ ਪੁਸਤਕ ਵਿੱਚ ਵੰਨ ਸੁਵੰਨੀਆਂ ਖੇਡ ਲਿਖਤਾਂ ਹਨ ਜੋ ਖੇਡ ਸਾਹਿਤ ਦੀਆਂ ਬਾਤਾਂ ਕਹੀਆਂ ਜਾ ਸਕਦੀਆਂ ਹਨ। ਬਾਤਾਂ ਪਾਉਣ ਵਾਲੇ ਹਨ ਬਲਵੰਤ ਗਾਰਗੀ, ਜਸਵੰਤ ਸਿੰਘ ਕੰਵਲ, ਡਾ. ਹਰਿਭਜਨ ਸਿੰਘ, ਬਲਬੀਰ ਸਿੰਘ ਕੰਵਲ, ਸੂਬਾ ਸਿੰਘ, ਪਾਸ਼, ਪਹਿਲਵਾਨ ਦਾਰਾ ਸਿੰਘ, ਪ੍ਰੋ. ਕਰਮ ਸਿੰਘ, ਸ਼ਮਸ਼ੇਰ ਸਿੰਘ ਸੰਧੂ, ਡਾ. ਜਸਪਾਲ ਸਿੰਘ ਤੇ ਦਰਜਨ ਕੁ ਹੋਰ ਖੇਡ ਲੇਖਕ। ਪੰਜਾਬੀ ਵਿੱਚ ਖੇਡਾਂ, ਖਿਡਾਰੀਆਂ ਬਾਰੇ ਸਵਾ ਸੌ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀ
ਪੰਛੀ ਵੇਖਣੇ ਦੀ ਜੇ ਕਰ ਲੋੜ ਹੋਵੇ, ਪੈਲਾਂ ਪਾਉਂਦਾ ਬਾਗ਼ ਵਿੱਚ ਮੋਰ ਵੇਖੋ,
ਕੁਸ਼ਤੀ ਵੇਖਣੇ ਦੀ ਜੇ ਕਰ ਲੋੜ ਹੋਵੇ, ਕਿੱਕਰ ਸਿੰਘ-ਗੁਲਾਮ ਦਾ ਜੋੜ ਵੇਖੋ,
ਐਸਾ ਕਿਹੜਾ ਜਹਾਨ ’ਤੇ ਜੰਮਿਆ ਹੈ, ਕਿੱਕਰ ਸਿੰਘ ਜਿਹਾ ਮੱਲ ਹੋਰ ਵੇਖੋ … …।
ਮਹਾਂਬਲੀ ਕਿੱਕਰ ਸਿੰਘ ਹਿੰਦ ਮਹਾਂਦੀਪ ਦਾ ਲਾਸਾਨੀ ਪਹਿਲਵਾਨ ਸੀ। ਬੇਸ਼ਕ ਉਹ ਕਦੇ ਵਿਦੇਸ਼ ਨਹੀਂ ਸੀ ਗਿਆ ਪਰ ਉਹਦੀ ਕੁਸ਼ਤੀ ਦੀਆਂ ਧੁੰਮਾਂ ਕੁੱਲ ਦੁਨੀਆ ਵਿੱਚ ਪੈਂਦੀਆਂ ਰਹੀਆਂ। ਹਾਥੀ ਜਿੰਨਾ ਜ਼ੋਰ ਸੀ ਉਹਦੇ ਜੁੱਸੇ ਵਿੱਚ। ਉਹਦਾ ਰੰਗ ਕਿੱਕਰ ਵਰਗਾ ਸਾਂਵਲਾ, ਨੈਣ ਨਕਸ਼ ਮੋਟੇ ਠੁੱਲ੍ਹੇ, ਕੱਦ ਸੱਤ ਫੁੱਟ ਤੇ ਸਰੀਰਕ ਵਜ਼ਨ ਸੱਤ ਮਣ ਸੀ। ਵੇਖਣ ਨੂੰ ਦਿਓ ਲਗਦਾ ਸੀ। ਉਹ