ਤਫ਼ਤੀਸ਼

26

ਸ਼ਹਿਰ ਵਿੱਚ ਅਜਿਹੇ ਨੇਤਾਵਾਂ ਦੀ ਬਹੁਤ ਕਮੀ ਸੀ, ਜਿਹੜੇ ਦੜਦੜਾਂਦੇ ਥਾਣੇ ਚਲੇ ਜਾਣ ਅਤੇ ਬਿਨਾਂ ਰੋਕ-ਟੋਕ ਬੇਕਸੂਰ ਬੰਦੇ ਨੂੰ ਛੁਡਾ ਲੈਣ।

ਕੁੱਝ ਗਿਣਵੇਂ-ਚੁਣਵੇਂ ਬੰਦਿਆਂ ਵਿੱਚ ਬਾਬੂ ਜੀ ਦਾ ਨੰਬਰ ਸਭ ਤੋਂ ਉਪਰ ਸੀ। ਕੋਈ ਥਾਣੇਦਾਰ ਆਵੇ ਕੋਈ ਜਾਵੇ, ਉਹਨਾਂ ਦੀ ਚੌਧਰ ਹਮੇਸ਼ਾ ਬਣੀ ਰਹਿੰਦੀ ਸੀ। ਬਾਬੂ ਜੀ ਨੂੰ ਤਾਂ ਲੋਕਾਂ ਵਿੱਚ ਆਪਣੀ ਸ਼ਾਖ਼ ਬਣਾਈ ਰੱਖਣ ਲਈ ਪੁਲਿਸ ਦੀ ਜ਼ਰੂਰਤ ਸੀ ਹੀ, ਪੁਲਿਸ ਨੂੰ ਵੀ ਉਹਨਾਂ ਦੀ ਜ਼ਰੂਰਤ ਸੀ।

ਪਾਰਟੀ ਵਿੱਚ ਬਾਬੂ ਜੀ ਦੀ ਪਹੁੰਚ ਕੇਂਦਰ ਤੱਕ ਸੀ। ਉਹ ਜ਼ਿਲ੍ਹੇ ਦੇ ਪ੍ਰਧਾਨ ਸਨ ਅਤੇ ਆਲ ਇੰਡੀਆ ਕਮੇਟੀ ਦੇ ਮੈਂਬਰ। ਪਾਰਟੀ ਵਿੱਚ ਏਡੇ ਅਹੁਦੇ ’ਤੇ ਪਹੁੰਚ ਕੇ ਵੀ ਉ

ਭਾਗ ਦੂਜਾ

15

ਕਰਫ਼ਿਊ ਹਟਾਏ ਜਾਣ ਦੀ ਖ਼ਬਰ ਲਾਈਨੋਂ ਪਾਰ ਵੱਸਦੀ ਗਾਂਧੀ ਬਸਤੀ ਦੇ ਵਸਨੀਕਾਂ ਲਈ ਰੱਬੀ ਦਾਤ ਬਣ ਕੇ ਆਈ। ਸਾਰੀ ਬਸਤੀ ਵਿੱਚ ਇੱਕ ਅੱਧਾ ਘਰ ਹੀ ਖ਼ੁਸ਼ਨਸੀਬ ਹੋਏਗਾ ਜਿਸ ਨੂੰ ਇਹਨਾਂ ਕਾਲੇ ਦਿਨਾਂ ਵਿੱਚ ਫਾਕਾ ਨਾ ਕੱਟਣਾ ਪਿਆ ਹੋਵੇ।

ਕਦੇ ਮਜ੍ਹਬੀਆਂ ਦਾ ਵਿਹੜਾ ਅਖਵਾਉਣ ਵਾਲੀ ਇਸ ਬਸਤੀ ਲਈ ਕਰਫ਼ਿਊ ਇੱਕ ਵੱਖਰਾ ਹੀ ਮਤਲਬ ਰੱਖਦਾ ਸੀ। ਉਹ ਆਮ ਸ਼ਹਿਰੀਆਂ ਵਾਂਗ ਆਪਣੇ ਘਰਾਂ ਵਿੱਚ ਕੈਦ ਤਾਂ ਨਹੀਂ ਸਨ ਪਰ ਘੁੰਮਣ-ਫਿਰਨ ਦੀ ਇਸ ਅਜ਼ਾਦੀ ਦਾ ਵੀ ਕੋਈ ਲਾਭ ਨਹੀਂ ਸੀ।

ਕਾਂਗਰਸੀਆਂ ਦੀ ਕਿਰਪਾ ਨਾਲ ਇਸ ਬਸ

9

ਬਾਤ ਦਾ ਬਤੰਗੜ ਬਣਨ ਦਾ ਸਭ ਤੋਂ ਵੱਧ ਨੁਕਸਾਨ ਪ੍ਰੀਤਮ ਸਿੰਘ ਐਸ.ਐਚ.ਓ.ਦਾ ਹੋਇਆ। ਇਸ ਖੱਜਲ-ਖੁਆਰੀ ਵਿੱਚ ਕੱਢਣ-ਪਾਉਣ ਨੂੰ ਕੱਖ ਨਹੀਂ ਸੀ ਪਰ ਖ਼ਰਚ ਇਉਂ ਹੋ ਰਿਹਾ ਸੀ, ਜਿਵੇਂ ਵਿਆਹ ਧਰਿਆ ਹੋਵੇ। ਨਿੱਤ ਨਵੀਆਂ ਤੋਂ ਨਵੀਆਂ ਕੰਪਨੀਆਂ ਆ ਟਪਕਦੀਆਂ। ਕਦੇ ਸੀ.ਆਰ.ਪੀ.ਅਤੇ ਕਦੇ ਬੀ.ਐਸ.ਐਫ਼.ਦੀ। ਸ਼ਹਿਰ ਦੀਆਂ ਸਾਰੀਆਂ ਧਰਮਸ਼ਾਲਾਵਾਂ ਅਤੇ ਮੰਦਰ ਇਹਨਾਂ ਨਾਲ ਭਰ ਗਏ। ਖ਼ਾਨ ਨੇ ਹੋਰ ਫ਼ੋਰਸ ਮੰਗਵਾ ਲਈ। ਫ਼ੋਰਸ ਨੂੰ ਠਹਿਰਾਉਣ ਦੀ ਹੀ ਦਿੱਕਤ ਨਹੀਂ, ਉਹਨਾਂ ਦੇ ਖਾਣ-ਪੀਣ ਦਾ ਇੰਤਜ਼ਾਮ ਕਰਨਾ ਪੈਂਦਾ ਹੈ।

ਹਰ ਰੋਜ਼ ਕੋਈ ਨਾ ਕੋਈ ਅਫ਼ਸਰ ਆ ਟਪਕਦਾ ਹੈ। ਅਫ਼ਸਰ ਭਾਵੇਂ ਹੋਮ ਗਾਰਡ ਦਾ ਹੋਵੇ, ਭਾਵੇ ਮਾਲ ਮਹਿਕਮੇ ਦਾ, ਖਾਣ-ਪੀਣ

“ਮੈਂ ਲੋਕਾਂ ਨੂੰ ਕੇਵਲ ਇਹੀ ਦੱਸਣਾ ਚਾਹੁੰਦਾ ਹਾਂ ਕਿ ਜੋ ਜੀਵਨ ਉਹ ਜੀ ਰਹੇ ਹਨ, ਉਹ ਕਿੰਨਾ ਘਟੀਆ ਅਤੇ ਰੁੱਖਾ ਹੈ। ਜਦੋਂ ਉਹ ਇਹ ਗੱਲ ਸਮਝ ਜਾਣਗੇ, ਉਹ ਇਸ ਨੂੰ ਜ਼ਰੂਰ ਬਦਲ ਦੇਣਗੇ। ਜਦ ਤਕ ਲੋਕ ਨਵੀਂ ਜ਼ਿੰਦਗੀ ਜੀਊਣ ਨਹੀਂ ਲੱਗ ਪੈਂਦੇ, ਮੈਂ ਇਹ ਗੱਲ ਵਾਰ-ਵਾਰ ਕਹਿੰਦਾ ਰਹਾਂਗਾ।”

-ਚੇਖੋਵ

 

ਪੁਲਿਸ । … ਪੁਲਿਸ ਨਾ ਕੇਵਲ ਜੁਰਮਾਂ ਨੂੰ ਬੰਦ ਕਰਨ, ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਜਾਨ-ਮਾਲ ਦੀ ਰਾਖੀ ਕਰਨ ਵਿੱਚ ਹੀ ਅਸਫ਼ਲ ਰਹੀ, ਸਗੋਂ ਸਾਡੀ ਪੁਲਿਸ ਆਪ ਜ਼ੁਲਮ ਦਾ ਇੱਕ ਸਾਧਨ ਹੈ ਅਤੇ ਲੋਕਾਂ ਦੇ ਇਖ਼ਲਾਕੀ ਪਤਨ ਦਾ ਇੱਕ ਪ੍ਰਬਲ ਕਾਰਨ ਬਣ ਗਈ ਹੈ।