ਏਹੀ ਧੁੰਦਲੀ ਹੈ, ਮਾਫ ਕਰ ਸ਼ਾਇਰ
ਅਪਣੀ ਐਨਕ ਨੂੰ ਸਾਫ ਕਰ ਸ਼ਾਇਰ
ਵਾਂਗ ਸੂਰਜ ਦੇ ਤਪ ਕਿ ਮੀਂਹ ਬਰਸੇ
ਬੇਹੇ ਪਾਣੀ ਨੂੰ ਭਾਫ ਕਰ ਸ਼ਾਇਰ
ਤੇਰੀ ਕਵਿਤਾ 'ਚ ਹੈ ਤਰਫਦਾਰੀ
ਇਸ ਨੁੰ ਅਪਣੇ ਖਿਲਾਫ ਕਰ ਸ਼ਾਇਰ
ਜਿਸ ਤਰਾਂ ਨੇਰ੍ਹਿਆਂ 'ਚ ਦੀਪ ਜਗੇ
ਉਸ ਤਰਾਂ ਇਖਤਿਲਾਫ ਕਰ ਸ਼ਾਇਰ
ਜਾਤ ਹਉਮੈਂ ਹੈ, ਜ਼ਾਤ ਪਰਦਾ ਹੈ
ਜੋ ਬਣ ਇਨਕਿਸ਼ਾਫ ਕਰ ਸ਼ਾਇਰ
******************
ਲਫਜ਼ਾਂ ਦੀ ਦਰਗਾਹ
ਸੰਤਾਪ ਨੂੰ ਗੀਤ ਬਣਾ ਲੈਣਾ
ਮੇਰੀ ਮੁਕਤੀ ਦਾ ਇਕ ਰਾਹ ਤਾਂ ਹੈ
ਜੇ ਹੋਰ ਨਹੀਂ ਹੈ ਦਰ ਕੋਈ
ਇਹ ਲਫਜ਼ਾਂ ਦੀ ਦਰਗਾਹ ਤਾਂ ਹੈ

