ਸੁਨੇਹਾ
ਮਾਰਚ 2023
ਫਿਰ ਮੁੜ ਆ ਜਾ ਭਗਤ ਸਿਆਂ
ਬਿਜੜੇ ਦੇ ਹੁਣ ਆਲ੍ਹਣਿਆ ਚੋਂ
ਬੋਟ ਚੂੰਡ ਕੇ ਖਾ ਗੇ ਕਾਂ
ਫੇਰ ਸ਼ਹਾਦਤ ਮੰਗੇ ਮਾਂ
ਲੱਖ਼ਾਂ ਧੀਆਂ ਰੁਲ਼ਦੀਆਂ
ਪਰ ਇਹ ਪੂਜੀ ਜਾਂਦੇ ਗਾਂ
ਸਰਮਾਏ ਦੇ ਸੂਰਮੇਆਂ
ਤੇਰੀ ਦਿਖ ਨੂੰ ਜਿਨਸ ਬਣਾ ਕੇ
ਪੱਗਾਂ ਕੇਸਰ ਬਨ੍ਹ ਲੀਆਂ
ਤੇਰੇ ਪੈਰੋਕਾਰ ਵੀ ਤਾਂ
ਯਾਦ ਹੀ ਬੱਸ ਕਰ ਛੱਡਦੇ ਨੇ
ਦੋ ਦਿਹਾੜੇ ਕੱਢ ਸਮਾਂ
ਜ਼ਾਲਮ ਦੀ ਸਰਕਾਰ ਨੇ ਤਾਂ
ਡਰ ਤੋਂ ਕਿ ਇਹ ਕੌਮ ਨਾ ਜਾਗੇ
ਰਾਜ ਮਹਲ ਦੇ ਅੱਧ ਵਿਚਾਲੇ ਰੱਖੀਆਂ ਤੇਰੀਆਂ ਮੂਰਤੀਆਂ
ਸੰਘਰਸ਼ ਤੇਰੇ ਦੀਆਂ ਪ੍ਰਾਪਤੀਆਂ
ਲੁਕਾਈ ਤੋਂ ਖੋਹ ਕੇ ਖਾਧੀਆਂ
ਅਕਾਲੀ ਜਨਸੰਗੀ ਕਾਂਗਰਸੀਆਂ
ਫਿਰ ਮੁੜ ਆ ਜਾ ਭਗਤ ਸਿਆਂ
ਇਨਕਲਾਬ ਦੇ ਰਾਹਵਾਂ ਨੂੰ ਤੂੰ
ਦੇ ਜਾ ਆ ਕੇ ਸੇਧ ਨਵਾਂ

