
ਕੁਦਰਤ ਵੱਲੋਂ ਕਈ ਵਿਅਕਤੀਆਂ ਦੀ ਦਿੱਖ ਹੀ ਇਹੋ ਜਿਹੀ ਹੁੰਦੀ ਹੈ ਕਿ ਉਹ ਹਰ ਇੱਕ ਨੂੰ ਆਪਣੇ-ਆਪਣੇ ਅਤੇ ਪਿਆਰੇ-ਪਿਆਰੇ ਲਗਦੇ ਹਨ। ਕੁੱਝ ਇਹੋ ਜੇਹੀ ਹੀ ਦਿੱਖ ਵਾਲ਼ੀ ਮਿਕਨਾਤੀਸੀ ਸਖਸ਼ੀਅਤ ਕੈਨੇਡਾ ਦੇ ਬਰੈੰਪਟਨ ਨਿਵਾਸੀ ਕਿਰਪਾਲ ਸਿੰਘ ਪੰਨੂੰ ਦੀ ਹੈ। ਬਰੈੰਪਟਨ ਦੇ ਹੀ ਇੱਕ ਹਾਲ ਵਿੱਚ ਇੱਕ ਨਾਟਕ ਦਿਖਾਇਆ ਜਾ ਰਿਹਾ ਸੀ। ਮੇਰਾ ਬੇਟਾ ਬਲਜਿੰਦਰ ਜਗਦੇਓ ਵੀ ਉਸ ਨਾਟਕ ਵਿੱਚ ਇੱਕ ਰੋਲ ਕਰ ਰਿਹਾ ਸੀ। ਬੇਟਾ ਸਾਹਿਤਕ ਰੁਚੀਆਂ ਦਾ ਮਾਲਕ ਹੈ ਜਿਸ ਦੀ ਜਾਗ ਉਸ ਨੂੰ ਸੁਧਾਰ ਕਾਲਜ ਵਿੱਚੋਂ ਲੱਗੀ ਸੀ। ਭੰਗੜੇ ਦਾ ਇੱਕ ਵਧੀਆ ਕਲਾਕਾਰ ਹੋਣ ਕਰਕੇ ਸਟੇਜ ਦਾ ਸੰਗ-ਸੰਗਾ ਅਤੇ ਡਰ-ਭੌਅ ਉਸ ਤੋਂ ਕੋਹਾਂ ਦੂਰ ਹੁੰਦਾ ਹੈ। ਮੰਚ ਉੱਤੇ ਜਾ ਕੇ ਤਾਂ