
ਇਨਸਾਨ ਇੱਕ ਸਮਾਜਿਕ ਜੀਵ ਹੈ। ਜ਼ਿੰਦਗੀ ਦੇ ਸਫਰ ਵਿੱਚ ਅਸੀਂ ਬਹੁਤ ਸਾਰੇ ਇਨਸਾਨਾਂ ਨੂੰ ਮਿਲਦੇ ਹਾਂ। ਉਨ੍ਹਾਂ ਵਿੱਚੋਂ ਕੁੱਝ ਸਾਨੂੰ ਬਹੁਤ ਪ੍ਰਭਾਵਿਤ ਅਤੇ ਪ੍ਰੇਰਿਤ ਕਰਦੇ ਹਨ। ਸ: ਕਿਰਪਾਲ ਸਿੰਘ ਪੰਨੂੰ ਉਨ੍ਹਾਂ ਵਿੱਚੋਂ ਇੱਕ ਹਨ। ਮਿਲਣਸਾਰ, ਨਿੱਘੇ ਸੁਭਾਅ ਅਤੇ ਬਹੁਪੱਖੀ ਸ਼ਖਸੀਅਤ ਦੇ ਮਾਲਕ ਸ: ਕਿਰਪਾਲ ਸਿੰਘ ਪੰਨੂੰ ਨੇ ਸਮਾਜ ਵਿੱਚ ਆਪਣੀ ਵਿਲੱਖਣ ਥਾਂ ਬਣਾਈ ਹੈ। ਪੰਨੂੰ ਸਾਹਿਬ ਹਮੇਸ਼ਾਂ ਸਲੀਕੇ ਅਤੇ ਟੌਅ੍ਹਰ ਨਾਲ ਤਿਆਰ ਹੁੰਦੇ ਹਨ। ਸੂਟ, ਟਾਈ, ਦਾੜ੍ਹੀ ਚਾੜ੍ਹ ਕੇ ਹੋਰ ਵੀ ਪ੍ਰਭਾਵਿਤ ਕਰਦੇ ਹਨ। ਹਮੇਸ਼ਾਂ ਟਾਈਮ ਦੇ ਪਾਬੰਦ, ਇਹ ਇੱਕ ਸਾਫ ਦਿਲ ਇਨਸਾਨ ਹਨ। ਮੈਨੂੰ ਪੰਨੂੰ ਸਾਹਿਬ ਨੇ ਜੀਵਨ ਨੂੰ ਨੇੜੇ ਤੋਂ ਦੇਖਣ ਦਾ ਮੌਕਾ