30 ਅਗਸਤ 2026 ਦਾ ਸਮਾਗਮ ਵਿਸ਼ੇਸ ਰਿਹਾ। ਵੈਸੇ ਤਾਂ 90ਵਾਂ ਜਨਮ-ਸਾਲ ਕਿਸੇ ਦਾ ਵੀ ਮਨਾਇਆ ਜਾਵੇ – ਉਹ ਇੱਕ ਵਿਸ਼ੇਸ ਸਮਾਗਮ ਹੀ ਹੁੰਦਾ ਹੈ। ਪਰ ਜਦ ਇਹ ਪੰਨੂੰ ਵਰਗੀ ਪ੍ਰਸਿੱਧ, ਬਹੁ-ਪੱਖੀ ਅਤੇ ਹਰਮਨ-ਪਿਆਰੀ ਹਸਤੀ ਦਾ ਹੋਵੇ, ਤਾਂ ਇਹ ਹੋਰ ਵੀ ਵਿਸ਼ੇਸ ਬਣ ਜਾਂਦਾ ਹੈ।

ਸਮਾਗਮ ਦਾ ਇੱਕ ਪੱਖ ਇਹ ਵੀ ਰਿਹਾ ਕਿ ਇਹ ਸਾਲ ਸ੍ਰੀ ਮਤੀ ਪਤਵੰਤ ਕੌਰ ਜੀ ਪੰਨੂੰ ਦਾ ਵੀ 90ਵਾਂ ਜਨਮ-ਵਰ੍ਹਾ ਹੈ। ਭਾਵ ਓਹ 70 ਕੁ ਸਾਲ ਜ਼ਿੰਦਗੀ ਦੇ ਹਰ ਖੇਤਰ ’ਚ, ਪੰਨੂੰ ਸਾਹਿਬ ਦੇ ਕਦਮ ਨਾਲ਼ ਕਦਮ ਮਿਲਾ ਕੇ ਚੱਲੇ ਹਨ। ਪੰਨੂੰ ਸਾਹਿਬ ਵਰਗੇ ਅਨੁਸਸ਼ਨੀ ਇਨਸਾਨ ਦੇ ਕਦਮ ਨਾਲ਼ ਕਦਮ ਮਿਲਾ ਕੇ ਚੱਲਣਾ ਬਹੁਤ ਵ

ਬੁੱਧੀ ਅਤੇ ਇਸਦਾ ਕਾਰਜ-ਖੇਤਰ

ਆਪਾਂ ਮਨੁੱਖ ਆਪਣੇ-ਆਪ ਨੂੰ ਬੁੱਧੀਮਾਨ ਸਮਝਦੇ ਹਾਂ ਅਤੇ ਬੁੱਧੀਮਾਨ (Homo sapiens) ਕਹਾਉਂਦੇ ਹਾਂ। ਮਾਣ ਕਰਦੇ ਹਾਂ ਕਿ ਬੁੱਧੀ ਰਾਹੀਂਆਪਾਂ, ਵਿਗਿਆਨ, ਤਕਨਾਲੋਜੀ, ਅਰਥ-ਵਿਵਸਥਾ, ਸਾਰੇ ਖੇਤਰਾਂ ’ਚ ਚਮਤਕਾਰੀ ਤਰੱਕੀ ਅਤੇ ਸਮੁੱਚੀ ਖੁਸ਼ਹਾਲੀ ਪ੍ਰਾਪਤ ਕਰ ਸਕੇ ਹਾਂ। ਪਰ ਮਹਾਂਪੁਰਖ ਸਾਨੂੰ ਮੂਰਖ ਵੀ ਕਹਿੰਦੇ ਹਨ ਅਤੇ ਸਬੂਤ ਵਜੋਂ, ਸਾਡੀ ਮੂਰਖਤਾ ਕਾਰਨ ਵਾਪਰੀਆਂ ਭਿਆਨਕ ਇਤਿਹਾਸਕ ਵਾਰਦਾਤਾਂ ਸਾਡੇ ਸਾਹਮਣੇ ਰਖਦੇ ਹਨ। ਆਪਾਂ ਖੁਦ ਵੀ ਇਤਿਹਾਸ ਵਿੱਚ ਹੋਏ ਜ਼ੁਲਮ ਅਤੇ ਬਰਬਾਦੀਆਂ ਤੋਂ ਸ਼ਰਮਿੰਦਾ ਹਾਂ ਅਤੇ ਸੰਸਾਰ ਦੇ ਮੌਜੂਦਾ ਮੰਦੇ ਹਾਲਾਤਾਂ ਨੂ

ਔਕਸਫੋਰਡ ਇੰਗਲਿਸ਼ ਡਿਕਸ਼ਨਰੀ ਵਾਲ਼ੇ ਹਰ ਸਾਲ, ਇੱਕ ਨਵਾਂ ਸ਼ਬਦ ਸਿਰਜਦੇ ਜਾਂ ਅਪਣਾਉਂਦੇ ਹਨ, ਜੋ ਸੰਸਾਰ ਦੇ ਪਰਚੱਲਤ ਅੰਦਾਜ਼, ਸ਼ੈਲੀ, ਲੋਕਾ-ਚਾਰ ਜਾਂ ਇਸ ਦੀ ਕਿਸੇ ਸਮਕਾਲੀ ਵਿਸ਼ੇਸ਼ਤਾ ਦੀ ਤਰਜਮਾਨੀ ਕਰਦਾ ਹੈ। ਇਹ ਸ਼ਬਦ, ਮੌਕੇ ਦੇ ਸਭਿਆਚਾਰਕ, ਰਾਜਨੀਤਕ, ਸਮਾਜਿਕ ਜਾਂ ਹੋਰ ਖੇਤਰਾਂ ਦੀ ਦਸ਼ਾ ਅਤੇ ਦਿਸ਼ਾ ਦਾ ਪ੍ਰਤੀਕ ਹੁੰਦਾ ਹੈ ਅਤੇ ਇੱਕ ਸ਼ਬਦ ਹੁੰਦਿਆਂ ਹੋਇਆਂ ਵੀ, ਇਹ ਇੱਕ ਪਰਿਭਾਸ਼ਾ ਦਾ ਕੰਮ ਕਰਦਾ ਹੈ। ਇਸ ਪ੍ਰਥਾ ਅਨੁਸਾਰ ਇਨ੍ਹਾਂ ਨੇ 2016 ’ਚ ‘ਪੋਸਟ-ਟਰੁੱਥ’ (Post-Truth) ਨੂੰ ਆਪਣਾ ‘ਵਰਡ ਆਫ਼ ਦਾ ਈਅਰ’ ਘੋਸ਼ਿਤ ਕੀਤਾ। ਇਸ ਦੀ ਪਰਿਭਾਸ਼ਾ ਹੈ: ‘ਓਹ ਯੁੱਗ ਜਿਸ ’ਚ ਜਨ-ਮੱਤ ਬਣਾਉਣ ਜਾਂ ਬਦਲਣ ਲਈ, ਅਸਲੀਅਤ ਅਤੇ ਸੱਚ ਦੀ ਬਜ

ਅੱਜ ਦੇ ਪ੍ਰਸਿੱਧ ਇਤਿਹਾਸਕਾਰ-ਫਿਲਾਸਫਰ ਯੁਵਾਲ ਨੋਆ ਹਰਾਰੀ ਵਲੋਂ ਲਿਖੀ ਅਤੇ 2024 ਵਿੱਚ ਛਪੀ ਕਿਤਾਬ ‘ਨੈਕਸਜ’( Nexus), ਸੰਸਾਰ ਦੀਆਂ ‘ਬੈਸਟ ਸੈੱਲਰਜ’ ਵਿੱਚੋਂ ਵੀ ਚੋਟੀ ਦੀ ਕਿਤਾਬ ਹੈ। ਇਹ ਪੱਥਰ ਯੁਗ ਤੋਂ ਲੈ ਕੇ, ਅੱਜ ਦੀ ਏ.ਆਈ ਤੱਕ ਦੇ ਸੂਚਨਾ-ਜਾਲ਼ਾਂ (ਇਨਫਾਰਮੇਸ਼ਨ ਨੈੱਟ-ਵਰਕਸ) ਦਾ ਸੰਖੇਪ ਇਤਿਹਾਸ ਹੈ। ਸੂਚਨਾ-ਜਾਲ਼ ਤੋਂ ਭਾਵ ਹੈ ਸੂਚਨਾ (ਜਾਣਕਾਰੀ) ਦੇ ਸੰਚਾਰ ਜਾਂ ਪਰਸਾਰ ਦਾ ਸਿਸਟਮ, ਤਾਣਾ-ਬਾਣਾ। ਪੱਥਰ-ਯੁਗ ਤੋਂ ਸ਼ੁਰੂ ਹੋ ਕੇ ਸਮੇਂ-ਸਮੇਂ ਸਿਰ, ਸਥਾਨਕ ਲੋੜਾਂ ਅਤੇ ਹਾਲਾਤਾਂ ਅਨੁਸਾਰ, ਸੂਚਨਾ-ਪਰਸਾਰ ਦੇ ਅਨੇਕਾਂ ਸਿਸਟਮ ਵਿਕਸਿਤ ਹੋਏ ਹਨ – ਉਦਾਹਰਨ ਵਜੋਂ, ਅਵਾਜਾਂ ਰਾਹੀਂ,ਪੈਦਲ ਅਤੇ ਘੋੜ-ਸਵਾਰਾਂ ਰਾਹੀਂ, ਕਬੂ

ਇਹ ਕਹਾਵਤ, ਅੱਜ ਦੀ ਸਮੁੱਚੀ ਤਕਨੌਲੋਜੀ ਅਤੇ ਇਸ ਦੀਆਂ ਬ੍ਰਾਂਚਾਂ – ਖਾਸ ਕਰ ਕੇ ਕੰਪਿਊਟਰ ਸਾਇੰਸ ਅਤੇ ਅੱਗੇ ਉਸ ਦੀ ਉਪ-ਬ੍ਰਾਂਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ )– ’ਤੇ ਪੂਰੀ ਢੁਕਦੀ ਹੈ। ਇਹ ਸੋਨਾ ਹੈ ਕਿਉਂਕਿ ਇਸ ਦੀਆਂ ਅੱਡ-ਅੱਡ ਬ੍ਰਾਂਚਾਂ ਦੇ ਸੁਮੇਲ ਰਾਹੀਂ ਮਨੁੱਖ, ਥੋੜੇ ਸਮੇਂ ’ਚ ਹੀ ਅਭੂਤ-ਪੂਰਬ ਬਹੁ-ਪੱਖੀ ਤਰੱਕੀ ਕਰ ਸਕਿਆ ਹੈ। ਇਸ ਕਰ ਕੇ ਅੱਜ ਅਸੀਂ ਆਪਣੇ ਪੂਰਵਜਾਂ ਤੋਂ ਹਰ ਪੱਖੋਂ ਅਤੇ ਕਿਤੇ ਵੱਧ ਸਾਧਨ-ਸੰਪੰਨ, ਖ਼ੁਸ਼ਹਾਲ ਅਤੇ ਸੁਖੀ ਹਾਂ। ਹਰ ਕੋਈ ਇਸ ਗੱਲ ਨਾਲ਼ ਸਹਿਮਤ ਹੈ ਕਿ ਅੱਜ ਦਾ ਯੁੱਗ ਇਸ ਸੰਸਾਰ ’ਚ ਜਿਉਣ ਦਾ ਸਭ ਤੋਂ ਵਧੀਆ ਯੁੱਗ ਹੈ।

ਪਰ 2024 ਦੇ ਨੋਬਲ ਪੁਰਸਕਾਰ ਨਾਲ਼ ਸਨਮਾਨਿਤ ਦੋ ਪ੍ਰਸ

ਕਨੇਡਾ-ਨਿਵਾਸੀ ਪੰਜਾਬੀਆਂ ਲਈ ਇਹ ਬਹੁਤ ਮਾਣ ਅਤੇ ਖੁਸ਼ੀ ਵਾਲ਼ੀ ਗੱਲ ਹੈ ਕਿ ਸ਼੍ਰੀ ਕਿਰਪਾਲ ਸਿੰਘ ਪੰਨੂੰ, ਜੋ ਪੰਜਾਬੀ ਕੰਪਿਊਟਰੀਕਰਨ ਦੇ ਸੰਸਾਰ-ਪ੍ਰਸਿੱਧ ਮਾਹਿਰ ਅਤੇ ਪੰਜਾਬੀ ਭਾਈ-ਚਾਰੇ ਨੂੰ ਇਸ ਪ੍ਰਤੀ ਸਜੱਗ ਕਰਨ ਵਾਲ਼ੇ ਅਣਥੱਕ ਸਮਾਜ-ਸੇਵੀ ਹਨ, ਨੂੰ ਓਂਟਾਰੀਓ ਸਰਕਾਰ ਨੇ, ‘ਓਂਟਾਰੀਓ ਸੀਨੀਅਰ ਅਚੀਵਮੈਂਟ ਅਵਾਰਡ 2024’ ਨਾਲ਼ ਸਨਮਾਨਿਤ ਕੀਤਾ ਹੈ। ਇਹ ਸਨਮਾਨ ਜੀਵ

ਖੇਡਾਂ ਸ਼ੁਰੂ ਤੋਂ ਹੀ ਇਨਸਾਨ ਦੀਆਂ ਪਸੰਦੀਦਾ ਕਾਰਵਾਈਆਂ ਰਹੀਆਂ ਹਨ ਪਰ ਸਮੇਂ ਅਤੇ ਸਥਾਨ ਅਨੁਸਾਰ ਇਨ੍ਹਾਂ ਦਾ ਸਰੂਪ ਅਤੇ ਮੰਤਵ ਬਦਲਦਾ ਰਿਹਾ ਹੈ। ਉਦਯੋਗਿਕ ਯੁਗ ਤੋਂ ਪਹਿਲਾਂ ਸਰੀਰਕ ਸ਼ਕਤੀ ਦਾ ਬਹੁਤ ਮਹੱਤਵ ਸੀ ਅਤੇ ਇਸ ਨੂੰ ਵਧਾਉਣ ਅਤੇ ਕਾਇਮ ਰੱਖਣ ਦੇ ਮੁੱਖ ਸਾਧਨ ਖੇਡਾਂ ਹੀ ਸਨ। ਇਸ ਤੋਂ ਇਲਾਵਾ ਇਹ ਮਨ ਪਰਚਾਵੇ ਦਾ ਵੀ ਸਾਧਨ ਸਨ। ਪਰ ਇਹ ਕਾਰਵਾਈਆਂ ਸਮਾਜ ਦੇ ਘੱਟ-ਗਿਣਤੀ ਉੱਚ ਵਰਗਾਂ ਤਕ ਹੀ ਸੀਮਤ ਸਨ। ਬਹੁ-ਗਿਣਤੀ ਜਨ-ਸਧਾਰਨ ਦਾ ਰੋਜ਼-ਮਰਾ ਦਾ ਜੀਵਨ ਸਖ਼ਤ ਸਰੀਰਕ ਮਿਹਨਤ ਵਾਲ਼ਾ ਸੀ ਜਿਸ ਕਰ ਕੇ ਉਨ੍ਹਾਂ ਨੂੰ ਵਾਧੂ ਕਸਰਤ ਦੀ ਜ਼ਰੂਰਤ ਹੀ ਨਹੀਂ ਸੀ ਪੈਂਦੀ। ਨਾ ਹੀ ਸਰਕਾਰਾਂ ਦੀ ਇਸ ਵਰਗ ਦੀਆਂ ਸਿਹਤ-ਸੇਵਾਵਾਂ ਵਿੱਚ ਕੋਈ ਦ

ਹਰ ਸਾਲ 20 ਮਾਰਚ ਦਾ ਦਿਨ ਸੰਯੁਕਤ ਰਾਸ਼ਟਰ ਸੰਗਠਨ ਵੱਲੋਂ ‘ਅੰਤਰ-ਰਾਸ਼ਟਰੀ ਪ੍ਰਸੰਨਤਾ ਦਿਵਸ’ ਦੇ ਤੌਰ ’ਤੇ ਮਨਾਇਆ ਜਾਂਦਾ ਹੈ ਅਤੇ ਇਸ ਦਿਨ ‘ਵਿਸ਼ਵ ਪ੍ਰਸੰਨਤਾ ਰਿਪੋਰਟ’ (World Happiness Report) ਵੀ ਜਾਰੀ ਕੀਤੀ ਜਾਂਦੀ ਹੈ। ਇਹ ਰਿਪੋਰਟ ਸੰਗਠਨ ਦੇ ‘ਸਵੈ-ਨਿਰਭਰ ਵਿਕਾਸ ਸਮਾਧਾਨ ਵਿਭਾਗ’ (Sustainable Development Solutions Network) ਵੱਲੋਂ ਤਿਆਰ ਕੀਤੀ ਜਾਂਦੀ ਹੈ। ਇਸ ਵਿੱਚ ਵਿਅਕਤੀਗਤ ਪ੍ਰਸੰਨਤਾ ਅਤੇ ਭਲਾਈ, ਅਤੇ ਦੇਸ਼ਾਂ ਦੀ ਸਮੁੱਚੀ ਪ੍ਰਸੰਨਤਾ ਨਾਲ ਸਬੰਧਿਤ ਅੱਡ-ਅੱਡ ਪੱਖਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਂਦੀ ਹੈ। ਹਰ ਸਾਲ ਕੁਝ ਢੁੱਕਵੇਂ ਪੱਖ ਚੁਣੇ ਜਾਂਦੇ ਹਨ, ਜਿਵੇਂ ਕਿ ਇਸ ਸਾਲ ਦੀ ਰਿਪੋਰਟ ਵਿੱਚ

ਵਿਸ਼ਵ-ਵਿਆਪੀ ਵਾਤਾਵਰਣ ਵਿੱਚ ਹੋ ਰਹੇ ਹਾਨੀਕਾਰਕ ਪਰਿਵਰਤਨ ਨੂੰ ਠੱਲ੍ਹ ਪਾਉਣ ਵਾਸਤੇ 195 ਮੈਂਬਰ-ਦੇਸ਼ਾਂ ਵਲੋਂ ਸਰਬ-ਸੰਮਤੀ ਨਾਲ ਪਰਵਾਨਤ ‘ਪੈਰਿਸ ਵਾਤਾਵਰਣ ਸਮਝੌਤਾ’, ਸੰਯੁਕਤ ਰਾਸ਼ਟਰ ਦਾ ਇੱਕ ਇਤਿਹਾਸਕ ਸਮਝੌਤਾ ਹੈ ਜਿਹੜਾ ਕਿ 2016 ਤੋਂ ਲਾਗੂ ਹੋਇਆ ਹੈ। ਇਸਦੇ ਨਾਓਂ ਤੋਂ ਲਗਦਾ ਹੈ ਕਿ ਸ਼ਾਇਦ ਇਸ ਨਾਲ ਸਾਡਾ ਕੋਈ ਸਬੰਧ ਨਹੀਂ ਪਰ ਇਹ ਭੁਲੇਖਾ ਹੈ। ਇਸਦਾ ਸਬੰਧ ਸਾਡੇ ਸਭ ਦੇ ਵਰਤਮਾਨ ਅਤੇ ਭਵਿੱਖ ਨਾਲ ਹੈ। ਨਾ ਸਿਰਫ ਸਾਡੇ, ਨਾਲ ਬਲਕਿ ਸਾਡੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਨਾਲ ਵੀ। ਇਹ ਸਮਝੌਤਾ ਉਸ ਖਿਲਵਾੜ ਦੇ ਗਲਤ ਨਤੀਜਿਆਂ ਨੂੰ ਦਰੁਸਤ ਕਰਨ ਦਾ ਇੱਕ ਸਰਬ-ਪੱਖੀ ਉਪਰਾਲਾ ਹੈ ਜਿਹੜਾ ਆਪਾਂ ਸਮੂਹਕ ਤੌਰ ’ਤੇ ਧਰਤੀ ਦੇ ਵਾਤਾਵਰਣ

ਸੰਸਾਰ ਭਰ ਦੇ ਮਨੁੱਖੀ ਬਰਾਬਰੀ ਦੇ ਹਾਮੀ, ਹਰ ਵਰਗ ਦੇ ਬੁੱਧੀਜੀਵੀ ਇਸ ਗੱਲ ਤੋਂ ਚਿੰਤਤ ਹਨ ਕਿ ਆਉਣ ਵਾਲ਼ੇ ਸਮੇਂ ਵਿੱਚ ਨਾ-ਬਰਾਬਰੀ ਦੇ ਵਧਣ ਅਤੇ ਹੋਰ ਤੀਬਰ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਯੂ ਐੱਨ ਓ ਦੀ 2020 ਦੀ ‘ਵਰਡ ਸੋਸ਼ਲ ਰਿਪੋਰਟ’, ਜਿਸਦਾ ਥੀਮ ਨਾ-ਬਰਾਬਰੀ ਸੀ, ਅਨੁਸਾਰ ਪਿਛਲੇ ਕਈ ਦਹਾਕਿਆਂ ਦੀ ਬੇਅੰਤ ਆਰਥਿਕ ਉਪਜ, ਸੰਸਾਰ ਦੇ ਦੇਸ਼ਾਂ ਦੀ ਆਪਸੀ ਅਤੇ ਅੰਦਰੂਨੀ ਨਾ-ਬਰਾਬਰੀ ਨੂੰ ਘਟਾਉਣ ਵਿੱਚ ਅਸਫਲ ਰਹੀ ਹੈ। ਅੱਜ ਵੀ ਨਸਲ, ਵਰਗ, ਲਿੰਗ, ਦੇਸ਼, ਅਤੇ ਸਮਾਜਿਕ ਅਤੇ ਮਾਲੀ ਹਾਲਾਤ ਲੋਕਾਂ ਦੇ ਤਰੱਕੀ ਦੇ ਮੌਕਿਆਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ ਅਤੇ ਨਾ-ਬਰਾਬਰੀ ਦਾ ਮੁੱਖ ਕਾਰਨ ਬਣੇ ਹੋਏ ਹਨ।

ਮਹਾਂਪੁਰਖਾਂ ਦੇ ਦੱਸਣ ਅਨੁਸਾਰ ਮਨੁੱਖ ਦੀ ਮਾਨਸਿਕ ਅਤੇ ਆਤਮਿਕ ਪ੍ਰਤਿਭਾ ਅਸੀਮ ਹੈ ਪਰ ਇਸਦੇ ਅਨੁਭਵ ਵਿਅਕਤੀਗਤ ਹੁੰਦੇ ਹਨ। ਇਨ੍ਹਾਂ ਦੀ ਕੋਈ ਗਿਣਤੀ-ਮਿਣਤੀ ਜਾਂ ਇਨ੍ਹਾਂ ਦਾ ਕੋਈ ਨਾਪ-ਤੋਲ ਨਹੀਂ ਕੀਤਾ ਜਾ ਸਕਦਾ। ਇਹ ਉਜਾਗਰ ਘੱਟ ਹੁੰਦੇ ਹਨ ਅਤੇ ਇਸੇ ਕਰਕੇ ਇਨ੍ਹਾਂ ਦੀ ਚਰਚਾ ਵੀ ਘੱਟ ਹੁੰਦੀ ਹੈ। ਇਸਦੇ ਉਲਟ ਮਨੁੱਖ ਦੀ ਸਰੀਰਕ ਸਮਰੱਥਾ ਭਾਵੇਂ ਅਸੀਮ ਨਹੀਂ ਪਰ ਇਸਦਾ ਵੀ ਉਹ ਆਪਣੇ ਕਿਆਸ ਤੋਂ ਕਿਤੇ ਵੱਧ ਵਿਕਾਸ ਕਰ ਸਕਦਾ ਹੈ। ਇਸ ਵਿਕਾਸ ਨੂੰ ਹੋਰ ਚਾਹਵਾਨ ਦੇਖ, ਗਿਣ ਅਤੇ ਮਿਣ ਸਕਦੇ ਹਨ ਅਤੇ ਇਸ ਤੋਂ ਪ੍ਰੇਰਨਾ ਲੈ ਸਕਦੇ ਹਨ। ਅੱਜ ਸੰਸਾਰ ਵਿੱਚ ਨਿਯਮਿਤ ਢੰਗ ਨਾਲ ਅਜਿਹੀਆਂ ਅਨੇਕਾਂ ਤਰ੍ਹਾਂ ਦੀਆਂ ਕਾਰਵਾਈਆਂ, ਖੇਡਾਂ ਅਤੇ

ਤੌਬਾ ਜਾਮ-ਸ਼ਿਕਨ, ਜਾਮ ਤੌਬਾ-ਸ਼ਿਕਨ,

ਸਾਮਨੇ ਢੇਰ ਹੈਂ ਟੂਟੇ ਹੂਏ ਪੈਮਾਨੋਂ ਕੇ।

ਰਿਆਜ਼ ਖੈਰਾਬਾਦੀ ਦੇ ਇਸ ਸ਼ੇਅਰ ਦੇ ਭਾਵ ਨੂੰ ਅਮਰੀਕਾ ਦੇ ਮਹਾਨ ਹਾਸ-ਰਸ ਸਾਹਿਤਕਾਰ ਮਾਰਕ ਟਵੇਨ ਦੀ ਹੇਠਲੀ ਟੂਕ ਹੋਰ ਵੀ ਵੱਧ ਅਰਥ-ਭਰਪੂਰ ਬਣਾ ਦਿੰਦੀ ਹੈ:

“ਸ਼ਰਾਬ ਛੱਡਣੀ ਕਿਹੜੀ ਔਖੀ ਗੱਲ ਹੈ? ਮੈਂ ਪੰਜਾਹ ਵਾਰ ਛੱਡੀ ਹੈ।”

ਇਹ ਦੋਨੋਂ ਕਲਾਮ ਆਪਾਂ ਨੂੰ ਮਨੁੱਖੀ ਸੁਭਾਅ ਦੇ ਇਸ ਅਹਿਮ ਪੱਖ ਪ੍ਰਤੀ ਜਾਗਰੂਕ ਕਰਦੇ ਹਨ ਕਿ ਸਾਡੀਆਂ ਆਦਤਾਂ ਦੇ ਸਾਹਮਣੇ ਸਾਡੀ ਇੱਛਾ-ਸ਼ਕਤੀ ਇੰਨੀ ਨਿਰਬਲ ਹੈ ਕਿ ਗਿਆਨ, ਸਿਆਣਪਾਂ, ਖਾਧੀਆਂ ਸਹੁੰਆਂ ਅਤੇ ਸੁਹਿਰਦ ਸਲਾਹਾਂ ਵੀ ਇਸਦੀ ਮਦਦ ਨਹੀਂ ਕਰ ਸਕਦੀਆਂ। ਹਠ ਕਰਕੇ ਇਹ ਜਾਮ ਨ

ਅਕਾਸ਼ ਵਿੱਚ ਬਿਜਲੀ ਦਾ ਚਮਕਣਾ ਕੁਦਰਤੀ ਵਰਤਾਰਾ ਹੈ ਜਿਸਦਾ ਜ਼ਿਕਰ ਸੰਸਾਰ ਦੇ ਸਾਰੇ ਪੁਰਾਤਨ ਗ੍ਰੰਥਾਂ ਅਤੇ ਸਾਹਿਤ ਵਿੱਚ ਮਿਲਦਾ ਹੈ ਅਤੇ ਇਸ ਨਾਲ ਕਈ ਕਿਸਮ ਦੇ ਮਿੱਥ ਜੁੜੇ ਹੋਏ ਹਨ। ਇਸਦੀ ਚਮਕ ਵਿੱਚ ਊਰਜਾ (Energy) ਦੀ ਮਾਤਰਾ ਬਹੁਤ ਘੱਟ ਅਤੇ ਥੋੜ੍ਹ-ਚਿਰੀ ਹੁੰਦੀ ਹੈ ਪਰ ਕਰੰਟ ਬਹੁਤ ਜ਼ਿਆਦਾ ਹੁੰਦਾ ਹੈ। ਇਸ ਕਰਕੇ ਇਸ ਤੋਂ ਕੋਈ ਲਾਭ ਉਠਾਉਣ ਦੀ ਗੱਲ ਦੂਰ, ਉਲਟਾ ਇਸਦੇ ਖ਼ਤਰਿਆਂ ਤੋਂ ਬਚਣ ਦੀ ਲੋੜ ਪੈਂਦੀ ਹੈ। ਅੱਜ-ਕੱਲ੍ਹ ਸਭ ਉੱਚੀਆਂ ਇਮਾਰਤਾਂ ਅਤੇ ਬਣਤਰਾਂ ਆਦਿ ਉੱਤੇ ਇਸ ਤੋਂ ਬਚਾਓ ਲਈ ਜੰਤਰ ਲੱਗੇ ਹੋਣ ਦੇ ਬਾਵਜੂਦ, ਇਨ੍ਹਾਂ ਦੇ ਡਿਗਣ ਕਰ ਕੇ ਹੋਏ ਜਾਨੀ ਨੁਕਸਾਨ ਅਤੇ ਲੱਗੀਆਂ ਅੱਗਾਂ ਦੀਆਂ ਘਟਨਾਵਾਂ ਅਕਸਰ ਹੁੰਦੀਆਂ ਰ

ਆਪਣੇ ਢਿੱਡ ਤੋਂ ਦੋ-ਤਿੰਨ ਦਿਨ ਪ੍ਰੇਸ਼ਾਨ ਰਹਿਣ ਪਿੱਛੋਂ ਮੈਂ ਲੱਭ-ਲਭਾ ਕੇ ਇੱਕ ਦਿਨ ਢਿੱਡ ਦਾ (ਆਪਣੇ ਜਾਣੇ) ਮੁਬਾਈਲ ਮਿਲਾਇਆ। ਕਿਸੇ ਨੇ ਅੱਗਿਓਂ ਸਤਿਕਾਰ ਨਾਲ ਹੈਲੋ ਕਿਹਾ ਪਰ ਮੈਂ ਔਖਾ ਜਿਹਾ ਹੋ ਕੇ ਪੁੱਛਿਆ, “ਸੁਣਾ ਬਈ ਢਿੱਡ ਸਿਆਂ, ਕੀ ਹਾਲ ਐ ਤੇਰਾ? ਕਈ ਦਿਨਾਂ ਤੋਂ ਮੈਨੂੰ ਪ੍ਰੇਸ਼ਾਨ ਕਰੀਂ ਜਾਨਾ ਐਂ।”

ਅੱਗਿਓਂ ਜਵਾਬ ਆਇਆ, “ਦੱਸੋ ਜਨਾਬ, ਕੀਹਦੇ ਨਾਲ ਗੱਲ ਕਰਨੀ ਐਂ? ਢਿੱਡ ਵਿੱਚ ਤਾਂ ਅਸੀਂ ਕਈ ਜਣੇ ਆਂ। ਜਿਗਰ ਐ, ਗੱਲ-ਬਲੈਡਰ ਐ, ਪਿੱਤਾ, ਮਿਹਦਾ, ਛੋਟੀ ਆਂਤ, ਗੁਰਦਾ ਤੇ ਹੋਰ ਕਈ ਕੁਛ, ਫੇਫੜਿਆਂ ਤੋਂ ਲੈ ਕੇ ਥੱਲੇ ਤਕ, ਤੁਹਾਡਾ ਮੋਹਰਲਾ ਹਿੱਸਾ ਸਭ ਢਿੱਡ ਹੈ। ਕੋਈ ਇਸ ਨੂੰ ਪੇਟ ਵੀ ਕਹਿੰਦਾ ਹੈ ਤੇ ਕੋਈ

ਸੰਸਾਰ ਦੇ ਸਾਰੇ ਮਨੁੱਖਾਂ ਦੀ ਨਸਲ (species) ਦਾ ਸਾਇੰਸੀ ਨਾਉਂ ਹੈ ‘ਹੋਮੋ ਸੇਪੀਅਨਜ’ (Homo sapiens), ਜਿਸਦਾ ਅਰਥ ਹੈ ਸਿਆਣਾ, ਬੁੱਧੀਮਾਨ, ਜਾਂ ਵਿਚਾਰਵਾਨ ਮਨੁੱਖ। ਇਹ ਨਾਉਂ 1758 ਵਿੱਚ ਸਵੀਡਨ ਦੇ ਇੱਕ ਮਸ਼ਹੂਰ ਸਾਇੰਸਦਾਨ ਕੈਰੁਲਸ ਲਿਨੀਅਸ ਨੇ ਰੱਖਿਆ ਸੀ; ਬਲਕਿ ਸਾਰੇ ਜਾਨਦਾਰ ਪ੍ਰਾਣੀਆਂ ਦੇ ਸਾਇੰਸੀ ਨਾਉਂ ਰੱਖਣ ਦੀ ਪ੍ਰਣਾਲੀ ਦਾ ਆਵਿਸ਼ਕਾਰ ਹੀ ਉਸ ਨੇ ਕੀਤਾ ਸੀ ਅਤੇ ਇਹ ਹੀ ਅੱਜ ਸਾਰੇ ਸੰਸਾਰ ਵਿੱਚ ਪ੍ਰਚਲਤ ਹੈ। ਸਰੀਰ ਅਤੇ ਸੁਭਾਅ ਦੇ ਕੁਛ ਲੱਛਣਾਂ ਕਰਕੇ ਪਸ਼ੂ-ਜਗਤ ਦੇ ਪ੍ਰਾਣੀਆਂ ਨਾਲ ਮੇਲ ਖਾਣ ਕਰ ਕੇ ਭਾਵੇਂ ਮਨੁੱਖ ਨੂੰ ਪਸ਼ੂ-ਜਗਤ (ਐਨੀਮੇਲੀਆ ਕਿੰਗਡਮ Animalia Kingdom) ਵਿੱਚ ਰੱਖਿਆ ਗਿਆ ਹੈ ਪਰ ਕੁਦਰਤ ਵਲ

25 ਦਸੰਬਰ 2021 ਨੂੰ ਪੁਲਾੜ-ਵਿਗਿਆਨੀਆਂ ਨੇ ਵਿਸ਼ਵ-ਪੱਧਰ ’ਤੇ ਇੱਕ ਇਤਿਹਾਸਕ ਅਤੇ ਮਹੱਤਵ-ਪੂਰਨ ਪ੍ਰਾਪਤੀ ਕੀਤੀ ਹੈ, ਜਿਸਦਾ ਬਾਹਰ ਦੇ ਜਗਤ ਨੂੰ ਘੱਟ ਪਤਾ ਲੱਗਿਆ ਹੈ। ਇਸ ਦਿਨ ‘ਜੇਮਸ ਵੈੱਬ’ ਨਾਉਂ ਦੀ ਇੱਕ ਬਹੁ-ਮੰਤਵੀ ‘ਦੂਰਬੀਨ’ ਪੁਲਾੜ ਵਿੱਚ ਭੇਜੀ ਗਈ ਹੈ ਜਿਹੜੀ ਕਿ ਹੁਣ ਤਕ ਬਣੀ ਸਭ ਤੋਂ ਸ਼ਕਤੀਸ਼ਾਲੀ ਅਤੇ ਸਭ ਤੋਂ ਉੱਨਤ ਕਿਸਮ ਦੀ ਦੂਰਬੀਨ ਹੈ। ਇਸਦੀ ਕੀਮਤ 75 ਹਜ਼ਾਰ ਕਰੋੜ ਰੁਪਏ ਹੈ ਅਤੇ ਇਸਦੀ ਯੋਜਨਾ-ਬੰਦੀ ਕਰਨ ਅਤੇ ਇਸ ਨੂੰ ਬਣਾਉਣ ਵਿੱਚ 25 ਸਾਲ ਲੱਗੇ ਹਨ। ਗੁੰਝਲ਼ਦਾਰ ਤਕਨੀਕੀ ਪ੍ਰੋਜੈਕਟ ਹੋਣ ਅਤੇ ਮਾਇਕ ਕਾਰਨਾਂ ਕਰ ਕੇ ਇਸ ਨੂੰ ਇੰਨਾ ਸਮਾਂ ਲੱਗ ਗਿਆ। ਭਾਵੇਂ ਇਹ ਅਮਰੀਕਾ, ਕਨੇਡਾ ਅਤੇ ਯੂਰਪੀ ਦੇਸ਼ਾਂ ਦੀ ਸਾਂਝੀ ਪ

ਜੁਲਾਈ 10 ਦੇ ਪੰਜਾਬੀ ਟ੍ਰਿਬਿਊਨ ਵਿੱਚ ਇੰਜ. ਬਲਦੇਵ ਸਿੰਘ ਸਰਾਂ, ਸਾਬਕਾ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ, ਪੰਜਾਬ ਬਿਜਲੀ ਕਾਰਪੋਰੇਸ਼ਨ ਨੇ ਆਪਣੇ ਇੱਕ ਬੇਬਾਕ ਲੇਖ ਰਾਹੀਂ ਮੌਜੂਦਾ ਬਿਜਲੀ ਸੰਕਟ ਬਾਰੇ ਸੰਖਿਪਤ ਪਰ ਅਰਥ-ਭਰਪੂਰ ਜਾਣਕਾਰੀ ਦਿੱਤੀ ਹੈ। ਇਸ ਵਿਲੱਖਣ ਲੇਖ ਵਿੱਚ ਉਨ੍ਹਾਂ ਨੇ ਜਿੱਥੇ ਪਾਠਕਾਂ ਨੂੰ ਸਰਲ ਢੰਗ ਨਾਲ ਇਸ ਸੰਕਟ ਬਾਰੇ ਸਮਝਾਇਆ ਹੈ, ਉੱਥੇ ਨਾਲ ਹੀ ਮੌਜੂਦਾ ਪ੍ਰਬੰਧ ਨੂੰ ਇਸ ਨਾਲ ਨਿਪਟਣ ਵਾਸਤੇ ਉਪਯੋਗੀ ਸੁਝਾਅ ਵੀ ਦਿੱਤੇ ਹਨ। ਮੌਜੂਦਾ ਬਿਜਲੀ ਸੰਕਟ ਤਕਨੀਕੀ ਅਤੇ ਪ੍ਰਬੰਧਕੀ ਦ੍ਰਿਸ਼ਟੀ ਤੋਂ ਇੱਕ ਅਹਿਮ ਅਤੇ ਬਹੁ-ਪੱਖੀ ਸਮੱਸਿਆ ਹੈ ਪਰ ਇਸ ਬਾਰੇ ਲੇਖ ਬਹੁਤਾ ਕਰ ਕੇ ਗ਼ੈਰ-ਤਕਨੀਕੀ ਲੇਖਕਾਂ ਵਲੋਂ ਲਿਖੇ ਜ

ਅੱਜ ਮਨੋ-ਵਿਗਿਆਨ ਅਤੇ ਸਮਾਜ-ਵਿਗਿਆਨ ਦੇ ਖੇਤਰਾਂ ਵਿੱਚ ਚਰਚਾ ਦਾ ਇੱਕ ਮੁੱਖ ਵਿਸ਼ਾ ਇਹ ਹੈ ਕਿ ਸੰਸਾਰ ਦੀ ਹਰ ਪੱਖ ਤੋਂ ਬੇ-ਥਾਹ ਤਰੱਕੀ ਦੇ ਬਾਵਜੂਦ ਮਨੁੱਖੀ ਪ੍ਰਸੰਨਤਾ (Happiness) ਵਿੱਚ ਸਿਰਫ ਨਿਗੂਣਾ ਵਾਧਾ ਹੀ ਕਿਉਂ ਹੋ ਸਕਿਆ ਹੈ? ਇਸ ਨੂੰ ਹੋਰ ਕਿਵੇਂ ਵਧਾਇਆ ਜਾ ਸਕਦਾ ਹੈ? ਵਿਸ਼ੇ ਦੇ ਮਾਹਰਾਂ ਦੀ ਵੱਡੀ ਗਿਣਤੀ ਇਸਦਾ ਮੁੱਖ ਕਾਰਨ ਅਧਿਆਤਮਵਾਦ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅਣਗੌਲਿਆ ਕਰਕੇ ਸਾਇੰਸ ਨੂੰ ਜ਼ਰੂਰਤ ਤੋਂ ਵੱਧ ਦਿੱਤੀ ਮਹੱਤਤਾ ਨੂੰ ਮੰਨਦੀ ਹੈ। ਆਪਣੀ ਇਸ ਉਕਾਈ ਨੂੰ ਸਵੀਕਾਰ ਕਰਦਿਆਂ ਉਹ ਪਿਛਲੇ ਛੇ-ਸੱਤ ਦਹਾਕਿਆਂ ਤੋਂ “Finding Modern Truth in Ancient Wisdom“ਦੀ ਵਿਚਾਰਧਾਰਾ ਦੇ ਹਾਮੀ ਬਣੇ ਹਨ

ਇਸ ਸਾਲ ਭਾਰਤ ਸਰਕਾਰ ਵੱਲੋਂ 2024 ਦੇ ਗਣਤੰਤਰ ਦਿਵਸ ’ਤੇ ਦੋ ਪੰਜਾਬੀ ਸ਼ਖਸੀਅਤਾਂ, ਪਟਿਆਲਾ ਨਿਵਾਸੀ ਸ਼੍ਰੀ ਪ੍ਰਾਣ ਸੱਭਰਵਾਲ ਜੀ ਅਤੇ ਲੁਧਿਆਣਾ ਨਿਵਾਸੀ ਬੀਬੀ ਨਿਰਮਲ ਰਿਸ਼ੀ ਜੀ, ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਦੋਨੋਂ ਕਲਾ (ਆਰਟ) ਦੇ ਖੇਤਰ ਨਾਲ ਜੁੜੀਆਂ ਸਤਿਕਾਰਯੋਗ ਹਸਤੀਆਂ ਹਨ। ‘ਅੜਬ ਬੇਬੇ’ ਦੇ ਨਾਓਂ ਨਾਲ ਹਰਮਨ-ਪਿਆਰੀ ਹੋ ਚੁੱਕੀ ਬੀਬੀ ਨਿਰਮਲ ਰਿਸ਼ੀ ਨੂੰ ਲਗਭਗ ਸਾਰੇ ਪੰਜਾਬੀ ਜਾਣਦੇ ਹਨ, ਕਿਉਂਕਿ ਉਹ ਕਈ ਪੰਜਾਬੀ ਫਿਲਮਾਂ ਵਿੱਚ ਦਮਦਾਰ ਭੂਮਿਕਾ ਨਿਭਾ ਚੁੱਕੇ ਹਨ। ਪਰ ਪ੍ਰਾਣ ਸੱਭਰਵਾਲ ਜੀ ਬਾਰੇ ਇੰਨੀ ਚਰਚਾ ਨਹੀਂ। ਇਸਦਾ ਕਾਰਨ ਇਹ ਹੈ ਕਿ ਪ੍ਰਾਣ ਜੀ ਘੱਟ ਚਮਕ-ਦਮਕ ਵਾਲ਼ੇ ਥੀਏਟਰ (ਨਾਟਕ)

‘ਤਿਆਰੀ’ ਸ਼ਬਦ ਸਰਲ ਅਤੇ ਆਮ ਹੈ ਅਤੇ ‘ਤਿਆਰੀ’ ਕਰਨਾ ਸਫਲ ਜੀਵਨ ਲਈ ਇੱਕ ਵਿਆਪਕ ਅਤੇ ਨਿਰੰਤਰ ਪ੍ਰਕਿਰਿਆ। ਇੱਕ ਆਮ ਮੁਹਾਵਰੇ ਅਨੁਸਾਰ ਤੇਹ ਲੱਗੀ ਤੋਂ ਖੂਹ ਪੱਟਣ ਦੀ ਬਜਾਇ ਪਹਿਲਾਂ ਪੱਟ ਕੇ ਰੱਖਣ ਨੂੰ ‘ਤਿਆਰੀ’ ਕਿਹਾ ਜਾ ਸਕਦਾ ਹੈ। ਇਹ ਕਿਸੇ ਮੰਤਵ ਦੀ ਪ੍ਰਾਪਤੀ ਵਾਸਤੇ ਜ਼ਰੂਰੀ ਇੰਤਜ਼ਾਮ ਕਰਨ ਅਤੇ ਸਾਧਨ ਜੁਟਾਉਣ ਦੀਆਂ ਸਮੇਂ-ਸਿਰ ਕੀਤੀਆਂ ਕਾਰਵਾਈਆਂ ਦਾ ਨਾਉਂ ਹੈ। ਇਹ ਨਿਸ਼ਚਿਤ ਮੰਤਵ ਕਿਸੇ ਅਗਲੇ ਹੋਰ ਵੱਡੇ ਕੰਮ ਦੀ ਤਿਆਰੀ ਦੀਆਂ ਕਾਰਵਾਈਆਂ ਵਿੱਚੋਂ ਇੱਕ ਹੁੰਦਾ ਹੈ, ਅਤੇ ਇਹ ਸਿਲਸਿਲਾ ਜਾਰੀ ਰਹਿੰਦਾ ਹੈ। ਇਸ ਤਰ੍ਹਾਂ ਜੀਵਨ ਇੱਕ ਐਸੀ ਲੜੀ ਹੈ ਜਿਸ ਵਿੱਚ ਪਾਲਣ-ਪੋਸਣ, ਪੜ੍ਹਨ-ਲਿਖਣ, ਵਿਆਹ-ਸ਼ਾਦੀ, ਕਾਰੋਬਾਰੀ ਅਤੇ ਪਰਿਵਾਰਕ