
ਕੰਪਿਊਟਰ ਨੇ ਥੋੜ੍ਹੇ ਜਿਹੇ ਅਰਸੇ ਵਿੱਚ ਹੀ ਦੁਨੀਆ ਦੀ ਨੁਹਾਰ ਤੇ ਨੁਹਾਰ ਬਦਲਣ ਦੀ ਰਫ਼ਤਾਰ ਨੂੰ ਬਹੁਤ ਤੇਜ਼ ਕਰ ਦਿੱਤਾ ਹੈ। ਇਹੀ ਨਹੀਂ ਨਾਲ਼-ਨਾਲ਼ ਖੁਦ ਕੰਪਿਊਟਰ ਦੀ ਰਫ਼ਤਾਰ ਛੜੱਪੇ ਮਾਰਦੀ ਅੱਗੇ ਹੀ ਅੱਗੇ ਜਾ ਰਹੀ ਹੈ। ਮੇਰੀ ਜਾਣੇ ਕੰਪਿਊਟਰ ਇੱਕ ਅਜਿਹੀ ਮਸ਼ੀਨ ਹੈ ਜੋ ਬੇਜਾਨ ਹੁੰਦੀ ਹੋਈ ਵੀ ਆਪਣੇ ਚਲਾਉਣ ਵਾਲ਼ੇ ਦੇ ਹੁਕਮ ਅਨੁਸਾਰ ਕੰਮ ਕਰਦੀ ਹੈ। ਕੰਪਿਊਟਰ ਦਿੱਤੀਆਂ ਹਦਾਇਤਾਂ ਮੁਤਾਬਿਕ ਕੰਮ ਕਰਦਾ ਹੈ ਤੇ ਕਦੇ ਗ਼ਲਤੀ ਨਹੀਂ ਕਰਦਾ। ਕੰਪਿਊਟਰ ਨੂੰ ਮੋਟੇ ਤੌਰ ’ਤੇ ਅਸੀਂ ਦੋ ਹਿੱਸਿਆਂ ’ਚ ਵੰਡ ਸਕਦੇ ਹਾਂ; ਇੱਕ ਹਿੱਸਾ ਹੈ ਦਿਸਣ ਵਾਲ਼ਾ ਕੰਪਿਊਟਰ ਜਾਂ ਹਾਰਡਵੇਅਰ ਤੇ ਦੂਜਾ ਹਿੱਸਾ ਹੁੰਦਾ ਹੈ ਇਸ ਨੂੰ ਚਲਾਉਣ ਵਾਲ਼ੀਆਂ ਹਦਾਇਤਾਂ ਜ