ਜਦੋਂ ਕੰਪਿਊਟਰ ਦੀ ਗੱਲ ਚਲਦੀ ਹੈ, ਖਾਸ ਕਰਕੇ ਪੰਜਾਬੀ ਕੰਪਿਊਟਰੀ-ਕਰਨ ਦੀ, ਤਾਂ ਹਰ ਪੰਜਾਬੀ ਮਹਿਫ਼ਲ, ਸਭਾ, ਸੁਸਾਇਟੀ, ਪੰਜਾਬੀ ਅਖ਼ਬਾਰੀ ਅਦਾਰੇ, ਪੰਜਾਬੀ ਰਸਾਲੇ, ਕਿਤਾਬੀ ਪਬਲਿਸ਼ਰਜ਼ ਅਤੇ ਸੰਪਾਦਕ, ਪ੍ਰੈੱਸ ਕਲੱਬ ਇਕੱਤਰਤਾਵਾਂ, ਯੂਨੀਵਰਸਟੀਆਂ ਦੇ ਕਿਹੜੇ ਕੰਪਿਊਟਰੀ ਵਿਭਾਗ ਹੋਣਗੇ, ਜਿਥੇ ਪੰਜਾਬੀ ਕੰਪਿਊਟਰੀ-ਕਰਨ ਲਈ ਕਿਸੇ ਨਾ ਕਿਸੇ ਰੂਪ ’ਚ ਸ: ਕਿਰਪਾਲ ਸਿੰਘ ਪੰਨੰ ਨਾਲ ਰਾਬਤਾ ਨਾ ਬਣਿਆਂ ਹੋਵੇ ਤੇ ਉਹ ਕਿਹੜੀ ਥਾਂ ਹੈ ਜਿੱਥੇ ਮਾਂ ਬੋਲੀ ਪੰਜਾਬੀ ਦਾ ਇਹ ਬਹਾਦਰ ਸਪੂਤ ਪੰਜਾਬੀ ਕੰਪਿਊਟਰੀ-ਕਰਨ ਲਈ ਜਾ ਕੇ ਨਾ ਖੜ੍ਹਾ ਹੋਵੇ। ਸ: ਕਿਰਪਾਲ ਸਿੰਘ ਪੰਨੰ ਨੰ ਕੋਈ ‘ਭਾਈ ਘਨੱਈਆ’ ਵਜੋਂ ਯਾਦ ਕਰਦਾ ਤੇ ਕੋਈ ਲਗਨ ਦੇਖ ‘ਧੰਨਾ ਭਗਤ