ਕੌੜਾ ਸੱਚ ਇਹ ਹੈ ਕਿ ਜੇਕਰ ਕੋਈ ਕੌਮ ਖਤਮ ਕਰਨੀ ਹੋਵੇ ਤਾਂ ਉਸ ਦੀ ਬੋਲੀ ਮਾਰ ਦਿਉ‎,‎ ਕੌਮ ਆਪਣੇ ਆਪ ਮਰ ਜਾਵੇਗੀ। ਦੁਨੀਆਂ ਵਿੱਚ ਉਹੀ ਕੌਮਾਂ ਜਿਊਂਦੀਆਂ ਨੇ ਜੋ: ੳ) ਆਪਣੇ ਵਿਰਸਾ‎,‎ ਆਪਣੀ ਬੋਲੀ ਤੇ ਆਪਣੇ ਪਿਛੋਕੜ ਨੂੰ ਨਹੀਂ ਭੁੱਲਦੀਆਂ ਅ) ਆਪਣਾ ਪਿਛੋਕੜ‎,‎ ਇਤਿਹਾਸ ਜੋ ਕਿ ਅਨੇਕਾਂ ਘਾਲਣਾ ਘਾਲਕੇ ਅਤੇ ਕਈ ਜਿੰਦਗੀਆਂ ਕੁਰਬਾਨ ਕਰਕੇ ਕੌਮਾਂ ਦੀ ਝੋਲੀ ਪੈਦਾਂ ਹੈ ਤੇ ਉਸ ਤੋਂ ਨਿਕਲੇ ਤੱਤ ਜੋ ਜਿੰਦਗੀ ਦੀ ਜੀਵਨ ਜਾਂਚ ਲਈ ਪ੍ਰੇਰਨਾ ਸਰੋਤ ਹੋ ਨਿੱਬੜਦੇ ਨੇ‎,‎ ਆਪਣੀਆਂ ਸਿਮਰਤੀਆਂ ਵਿੱਚ ਹਮੇਸ਼ਾ ਯਾਦ ਰੱਖਦੀਆਂ ਹਨ।

2001 ਤੋਂ ਬਾਅਦ 2006 ਵਿੱਚ 5 ਸਾਲਾਂ ਬਾਅਦ ਅਮਰੀਕਾ ਤੋਂ ਪੰਜਾਬ ਆਉਣ ਦਾ ਸਬੱਬ ਬਣਿਆ‎,‎ ਬੜਾ