ਸਰਦਾਰ ਕਿਰਪਾਲ ਸਿੰਘ ਪੰਨੂੰ ਨਾਲ ਮੇਰੀ ਪਹਿਲੀ ਮੁਲਾਕਾਤ ਮੇਰੇ ਹੀ ਪਿੰਡ ਦੇ ਵਕੀਲ ਮਨਜੀਤ ਸਿੰਘ ਮਾਂਗਟ ਦੇ ਦਫਤਰ ਵਿੱਚ ਹੋਈ। ਉਦੋਂ ਮੈਂ ਭਾਰਤ ਤੋਂ ਕਨੇਡਾ ਵਿੱਚ ਆਇਆ ਹੀ ਆਇਆ ਸਾਂ। ਜੀਵਨ ’ਚ ਮੈਂ ਢਹਿੰਦੀ ਕਲਾ ਵਾਲ਼ੀ ਗੱਲ ਘੱਟ ਵੱਧ ਹੀ ਕੀਤੀ ਹੈ ਪਰ ਚਲਦੀਆਂ ਗੱਲਾਂ ਵਿੱਚ ਮੇਰੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ, “ਸੇਵਾ-ਮੁਕਤ ਤਾਂ ਓਥੋਂ ਹੋ ਕੇ ਆਏ ਹਾਂ। ਇੱਥੇ ਆ ਕੇ ਹੁਣ ਕਿਹੜਾ ਕੰਮ ਸ਼ੁਰੂ ਕੀਤਾ ਜਾ ਸਕਦੈ?”

ਪੰਨੂੰ ਸਾਹਿਬ ਦੀ ਮੇਰੇ ਪਿੰਡ ਜੋ ਰਿਸ਼ਤੇਦਾਰੀ ਸੀ, ਇਸ ਦਾ ਮੈਨੂੰ ਕਾਫੀ ਦੇਰ ਬਾਅਦ ਪਤਾ ਲੱਗਿਆ। ਉਹ ਮੇਰੇ ਖੱਬੇ ਪਾਸੇ ਬੈਠੇ ਸਨ। ਉਨ੍ਹਾਂ ਨੇ ਮੇਰੇ ਵੱਲ ਨੂੰ ਇਓਂ ਕੌੜ ਕੇ ਦੇਖਿਆ ਜੋ ਸ਼ਬਦਾਂ ਵਿੱ

ਜੋੜੇਂਗਾ ਕਿਵੇਂ ਏਸ ਨੂੰ‎,‎ ਜਾਣਾ ਨਾ ਜੋੜਿਆ।

ਟੁੱਟਦਾ ਰਿਹਾ ਹਰ ਰੋਜ਼ ਹੀ‎,‎ ਤੂੰ ਜਦ ਤੋਂ ਤੋੜਿਆ।

ਪੱਥਰ ਚੱਟ ਕੇ ਜੇ ਮੁੜੇ‎,‎ ਮੁੜਨੇ ਦਾ ਮੁੱਲ ਕੀ?

ਮੈਂ ਵਾਰ ਵਾਰ ਮੋੜਿਆ‎,‎ ਮੁੜਿਆ ਨਾ ਮੋੜਿਆ।

ਰਿਸ਼ਤਾ ਹਰੇਕ ਟੁੱਟਦਾ‎,‎ ਅਪਣੀ ਅਉਧ ਵਿਹਾਜ ਕੇ;

ਰਿਸ਼ਤਾ ਨਹੁੰ ਦੇ ਮਾਸ ਦਾ‎,‎ ਜਾਣਾ ਨਾ ਤੋੜਿਆ।

ਪਰਬਤ ਝੁਕਾਅ ਲਏ ਅਸੀਂ‎,‎ ਤਾਂ ਹਿੰਮਤਾਂ ਦੇ ਨਾਲ਼;

ਪਰਬਤ ਵਾਂਗੂੰ ਐਂਠ ਨਾ ਤੂੰ ਰਾਹ ਦੇ ਰੋੜਿਆ।

ਹੋਏ ਜੋ ਪਸਤ ਹੌਸਲੇ‎,‎ ਸੁਰਜੀਤ ਹੋਣਗੇ‎,‎

ਜਾਣਾ ਵਿਅਰਥ ਨਾ ਲਹੂ‎,‎ ਦਿਲ ਦਾ ਨਿਚੋੜਿਆ।

ਸੋਚੀਂ ਪਿਆ ਮਨੁੱਖ ਸੌ ਵੇਲ਼ਾ ਵਿ

ਕਦ ਟਲਣ ਵਾਲ਼ੇ ਹਾਂ ਅਸੀਂ‎,‎ ਚੱਲੇ ਹੋ ਟਾਲ਼ ਕੇ।

ਚੱਲੇ ਕਿਧਰ ਨੂੰ ਹੋ ਤੁਸੀਂ‎,‎ ਸੁਪਨੇ ਦਿਖਾਲ਼ ਕੇ।

ਬਖਸ਼ੀ ਨਾ ਦਾਤ ਰੱਬ ਨੇ‎,‎ ਗਾ ਗਾ ਕੇ ਲਿਖਣ ਦੀ‎,‎

ਮੈਂ ਪਾਲ਼ਿਆ ਹੁਨਰ ਮਸਾਂ‎,‎ ਸੌ ਜਫਰ ਜਾਲ਼ ਕੇ।

ਪੜ੍ਹਕੇ ਪਛਾਣ ਲੈਣ ਗੇ‎,‎ ਤੇਰਾ ਮੁਹਾਂਦਰਾ‎,‎

ਗਜ਼ਲਾਂ `ਚ ਨਾਕਸ਼ ਮੈਂ ਤਿਰੇ‎,‎ ਚੱਲਿਆਂ ਸੰਭਾਲ ਕੇ।

ਢਹਿੰਦੀ ਕਲਾ ਨੂੰ ਛੱਡ‎,‎ ਬਲ ਧਾਰ ਲੈ ਮਨਾ‎,‎

ਪਾਇੰਗਾ ਮੰਜ਼ਲਾਂ ਕਿਵੇਂ‎,‎ ਲੱਤਾਂ ਨਿਸਾਲ ਕੇ।

ਧਰਤੀ `ਤੇ ਡਿਗਣ ਨਾ ਦਵੇ‎,‎ ਸਾਗਰ ਕਮਾਲ ਹੈ‎,‎

ਸੂਰਜ ਦੀ ਗੇਂਦ ਬੋਚਦਾ‎,‎ ਹੈ ਇਓਂ ਉਛਾਲ ਕੇ।

ਢੇਰੀ ਢਾਹ ਕੇ ਬਹਿਣ

ਖਾਬਾਂ ਨੂੰ ਅਮਲ ਵਿੱਚ ਨੇ‎,‎ ਜੋ ਲੋਕ ਢਾਲ਼ਦੇ।

ਹੁੰਦੇ ਨੇ ਅਸਲ ਵਿੱਚ ਉਹ‎,‎ ਬੰਦੇ ਕਮਾਲ ਦੇ।

ਦਿਲ ਦਾ ਲਹੂ ਹਨ੍ਹੇਰ ਵਿੱਚ‎,‎ ਜਿਹੜੇ ਨੇ ਬਾਲ਼ਦੇ।

ਉਹ ਜਿੰਦਗੀ ਦਾ ਅਸਲ ਵਿੱਚ‎,‎ ਨੇ ਧਰਮ ਪਾਲ਼ਦੇ।

ਜੀਵਨ ਦੇ ਸੱਚ ਵਾਂਗ ਹੀ‎,‎ ਇਸ ਦਾ ਜਵਾਬ ਵੀ‎,‎

ਸੰਕੇ ਨਵਿਰਤ ਹੋਣ ਕਦ‎,‎ ਕੀਤੇ ਸਵਾਲ ਦੇ।

ਉਸ ਦੀ ਹਰੇਕ ਚਾਲ ਦਾ ਮੋੜਾ ਵੀ ਦੇ ਦਿਓ‎,‎

ਉਸ ਨੂੰ ਕਹੋ ਕਿ ਦਿਨ ਗਏ ਹੁਣ ਤੇਰੀ ਚਾਲ ਦੇ।

ਆ ਕੇ ਵਲੈਤ ਵਿੱਚ ਅਸੀਂ ਪਰਸੂ ਹਾਂ ਬਣ ਗਏ‎,‎

ਫਿਰਦੇ ਹਾਂ ਪਰਸ ਰਾਮ ਨੂੰ‎,‎ ਦਿਨ ਰਾਤ ਭਾਲ਼ ਦੇ।

ਰਹਿੰਦੇ ਹਾਂ ਧਰਤ `ਤੇ ਅਸੀਂ‎,‎ ਲਿੰਕ

ਤੈਨੂੰ ਵੀ ਮਾਣ ਆਪਣਾ‎,‎ ਮੈਨੂੰ ਵੀ ਹੈ ਬਥੇਰਾ‎,‎

ਹੋਵਾਂ ਮੈਂ ਆ ਕੇ ਦੱਸ ਤੂੰ‎,‎ ਕਿਉਂਕਰ ਮੁਥਾਜ ਤੇਰਾ।

ਕਾਇਰ ਵੀ ਹੋਣੀਆਂ ਦੀ‎,‎ ਜਦ ਸਾਣ ਤੇ  ਹੈ ਚੜ੍ਹਦਾ‎,‎

ਬਣਦਾ ਉਦੋਂ ਹੈ ਉਸ ਦਾ‎,‎ ਫੌਲਾਦ ਜਿਹਾ ਜੇਰਾ।

ਚੇਤਨ ਮਨੁੱਖ ਹੀ ਤਾਂ‎,‎ ਜੀਵਨ ਦਾ ਹਾਣ ਬਣਦੇ‎,‎

ਪੈਰਾਂ `ਚ ਵਾਟ ਹੁੰਦੀ‎,‎ ਸੋਚਾਂ ਦੇ ਵਿੱਚ ਸੁਵੇਰਾ।

ਮੈਂ ਜਿੰਦਗੀ ਨੂੰ ਤੇਰਾ‎,‎ ਨਾਂ ਲੈ ਕੇ ਹਾਕ ਮਾਰੀ‎,‎

ਉੰਝ ਬੋਲਿਆ ਕੋਈ ਨਾ‎,‎ ਪਰ ਗੂੰਜਿਆ ਚੁਫੇਰਾ।

ਅੱਖਾਂ `ਚੋਂ ਨੀਂਦ ਖੋਈ‎,‎ ਜਦ ਤੋਂ ਵਿਹਾਜ ਆਇਆ‎,‎

ਹਾਸੇ‎,‎ ਜਿਨ੍ਹਾਂ ਦੇ ਨੈਣੀਂ‎,‎ ਹੰਝੂਆਂ ਦਾ ਹੈ ਬਸ

ਆਜ਼ਾਦੀ ਸਾਨੂੰ ਨਹੀਂ‎,‎
ਉਨ੍ਹਾਂ ਨੂੰ ਮਿਲ਼ੀ ਸੀ‎,‎
ਲੁੱਟਾਂ ਖੋਹਾਂ ਕਰਨ ਲਈ‎,‎
ਘਪਲੇ ਘੁਟਾਲੇ‎,‎
ਬਲਾਤਕਾਰ‎,‎

ਤੇ ਕਤਲ ਕਰਨ ਲਈ।
ਗਣਤੰਤਰ ਦਿਵਸ ਵੀ‎,‎
ਉਨ੍ਹਾਂ ਦੇ ਲੇਖੇ ਹੈ।
ਉਸ ਪੋਥੀ ਦੇ ਕਾਇਦੇ ਕਾਨੂੰਨ‎,‎
ਸਾਡੇ ਲਈ ਹਨ।
ਸਜਾਵਾਂ ਸਾਡੇ ਲਈ‎,‎
ਜਰਮਾਨੇ ਸਾਡੇ ਲਈ‎,‎
ਫਾਹੇ ਸਾਡੇ ਲਈ।
ਉਹ ਸਭ ਕੁੱਝ ਕਰਕੇ ਵੀ‎,‎
ਉਸ ਪੋਥੀ ਦੀ‎,‎
ਕਿਸੇ ਧਾਰਾ ਦੀ ਓਟ ਵਿੱਚ‎,‎
ਛੁੱਤ ਜਾਂਦੇ ਹਨ।
ਦੇਸ ਦੇ ਹਰ ਪਰਾਂਤ ਦੀ‎,‎
ਅਸੈੰਬਲੀ ਵਿੱਚ‎,‎
ਦੇਸ ਦੀ ਪਾਰਲੀਮੈੰਟ ਵਿੱਚ‎,‎