ਪਰਮਜੀਤ ਦਿਓਲ ਕਵਿਤਾ ਕੋਲ਼ ਆ ਕੇ ਦਿਓਲ ਪਰਮਜੀਤ ਹੋ ਜਾਂਦੀ ਹੈ। ਉਂਝ ਉਹ ਜਦੋਂ ਵੀ ਮਿਲਦੀ ਹੈ, ਛੋਟੀ ਭੈਣ ਨੂੰ ਮਿਲਣ ਵਰਗਾ ਅਹਿਸਾਸ ਹੁੰਦਾ ਹੈ। ਉਹ ਕਵਿਤਰੀ ਤਾਂ ਹੈ ਈ, ਕਲਾਕਾਰ ਵੀ ਹੈ। ਨਾਟਕਾਂ ’ਚ ਆਪਣੇ ਸੁਭਾਅ ਵਰਗੀ ਭੂਮਿਕਾ ਨਿਭਾਉਂਦੀ ਕੁਝ ਪੰਜਾਬੀ ਫਿਲਮਾਂ ਵਿਚ ਵੀ ਦਿਖਾਈ ਦਿੱਤੀ ਹੈ। ਬੱਚੇ ਵੀ ਕਲਾਕਾਰ ਹਨ। ਘਰ ਦਾ ਮਹੌਲ ਕਾਵਿਕ ਹੈ। ਰੰਗਮੰਚ ਨਾਲ਼ ਜੁੜੀ ਉਹ ਨਾਟਕਕਾਰਾਂ ਦਾ ਸਤਿਕਾਰ ਤੇ ਸਨਮਾਨ ਕਰਨਾ ਵੀ ਜਾਣਦੀ ਹੈ। ਪੰਜਾਬ ਤੋਂ ਬਰੈਂਪਟਨ ਆਏ ਨਾਟਕਕਾਰਾਂ ਦਾ ਸਵਾਗਤ ਉਹ ਅੱਗਲ਼ਵਾਂਢੇ ਹੋ ਕੇ ਕਰਦੀ ਹੈ। ਕਵਿਤਰੀ ਤਾਂ ਉਹ ਹੈ ਈ, ਕਾਵਿ ਸੰਸਾਰ ਨਾਲ਼ ਸਾਂਝ ਗੰਢਣੀ ਵੀ ਜਾਣਦੀ ਹੈ। ਉਂਝ ਇਹ ਹੁਨਰ ਕਈ ਹੋਰਾਂ ਕੋਲ਼ ਵੀ ਹੈ