ਜਿਸ ਮਹਿਕਮੇ ਵਿੱਚੋਂ ਮੈਂ ਰਿਟਾਇਰ ਹੋਇਆ ਸੀ, ਉਸੇ ਦਫਤਰ ਦੇ ਕਰਮਚਾਰੀ ਦਾ ਫੋਨ ਆਇਆ, “ਸਰ ਜੀ, ਮੇਰੀ ਬਦਲੀ ਕਰਵਾ ਦੇਵੋ, ਮੈਨੂੰ ਸਮਰਾਲੇ ਤੋਂ ਬਲਾਚੌਰ ਜਾਣਾ ਪੈਂਦਾ। ਬੱਸ ਕੋਈ ਸੂਟ ਨਹੀਂ ਕਰਦੀ, ਧੁੰਦਾਂ ਵਿੱਚ ਬਹੁਤ ਔਖਾ ਹੋ ਜਾਂਦਾ।”

“ਕੀ ਹੁਣ ਬਦਲੀਆਂ ਹੋ ਰਹੀਆਂ ਨੇ?” ਮੈਂ ਪੁੱਛਿਆ।

“ਹਾਂ ਜੀ। ਦੋ ਦਿਨ ਰਹਿ ਗਏ ਆਖਰੀ ਲਿਸਟ ਆਉਣ ਵਿੱਚ। ਮੈਂ ਅਰਜ਼ੀ ਭੇਜੀ ਸੀ। ਮੇਰੇ ਅਫਸਰ ਨੇ ਮਨ੍ਹਾ ਕਰ ਦਿੱਤਾ।”

“ਕਿਉਂ?” ਮੈਂ ਪੁੱਛਿਆ।

“ਪਤਾ ਨਹੀਂ, ਅਫਸਰ ਕਹਿੰਦਾ, ਮੈਂ ਤੇਰੀ ਬਦਲੀ ਨਹੀਂ ਹੋਣ ਦੇਣੀ।... ਤੁਸੀਂ ਕਰੋ ਕੋਈ ਹੀਲਾ, ਬੇਸ਼ਕ ਪੱਚੀ ਤੀਹ ਹਜ਼ਾਰ ਰੁਪਏ ਲੱਗ ਜਾਣ।”

“ਮੈਂ

ਆਪਣੇ ਦਫ਼ਤਰ ਵਿੱਚ ਬੈਠਾ ਮੈਂ ਆਪਣਾ ਕੰਮ ਕਰ ਰਿਹਾ ਸੀ। ਦੀਵਾਨ ਬੇਲਦਾਰ ਇੱਕ ਖੂਬਸੂਰਤ ਅਤੇ ਜਵਾਨ ਲੜਕੀ ਨੂੰ ਕਮਰੇ ਵਿੱਚ ਲੈ ਕੇ ਆਇਆ ਅਤੇ ਬੋਲਿਆ, “ਬਾਊ ਜੀ, ਇਹਨਾਂ ਤੁਹਾਨੂੰ ਮਿਲਣਾ ਹੈ।”

ਲੜਕੀ ਬੋਲੀ, “ਸਤਿ ਸ੍ਰੀ ਅਕਾਲ ਸਰ ਜੀ।”

“ਸਤਿ ਸ੍ਰੀ ਅਕਾਲ ਭਾਈ, ਕੋਈ ਕੰਮ ਆਈ ਹੈਂ?” ਮੈਂ ਪੁੱਛਿਆ ਅਤੇ ਨਾਲ ਹੀ ਦੀਵਾਨ ਬੇਲਦਾਰ ਨੂੰ ਪਾਣੀ ਲਿਆਉਣ ਲਈ ਕਿਹਾ।

“ਸਰ ਜੀ, 2004 ਵਿੱਚ ਮੈਨੂੰ ਮੇਰੇ ਸਵਰਗੀ ਡੈਡੀ ਦੀ ਥਾਂ ਨੌਕਰੀ ਮਿਲੀ ਸੀ। ਮੈਂ ਇਸ ਦਫ਼ਤਰ ਵਿੱਚ ਹੀ ਨੌਕਰੀ ’ਤੇ ਹਾਜ਼ਰ ਹੋਈ ਸੀ। ਮੇਰੀ ਤਨਖਾਹ ’ਚੋਂ ਤੀਹ ਰੁਪਏ ਇੰਨਸ਼ੋਰੈਂਸ ਦੇ ਉਦੋਂ ਹੀ ਕੱਟਣੇ ਸ਼ੁਰੂ ਕਰ ਦਿੱਤੇ ਸੀ, ਪਰ ਦਫ਼ਤਰ ਵਾਲਿਆਂ