
ਮੇਰੀ ਜ਼ਿੰਦਗੀ ਵਿੱਚ, ਮੇਰੇ ਪਰਵਾਰ ਲਈ ਬਾਪ, ਮਿੱਤਰ, ਸਾਡੇ ਲਈ ਸਦਾ ਸਭ ਕੁੱਝ ਸੋਚਦਾ, ਕਰਦਾ ਤੇ ਮੇਰਾ ਰਹਿਨੁਮਾ ਸਰਦਾਰ ਕਿਰਪਾਲ ਸਿੰਘ ਪੰਨੂੰ, ਉਸ ਵੇਲ਼ੇ ਪਰਵੇਸ਼ ਕਰਦਾ ਹੈ ਜਦੋਂ ਮੈਂ ਆਪਣੀ ਵਧੀਆ ਕਾਲਜੀਏਟ ਜਿੰਦਗੀ ਬਿਤਾ ਕੇ ਇੱਕ ਨਵੀਂ ਜਿੰਮੇਵਾਰ ਜਿੰਦਗੀ ਵਿੱਚ ਦਾਖਲ ਹੁੰਦਾ ਹੋਇਆ ਇੱਕ ਮਹੱਤਵਪੂਰਣ ਮਹਿਕਮੇ ਵਿੱਚ ਕਾਰਜ ਭਾਰ ਸੰਭਾਲ਼ਦਾ ਹਾਂ। ਮੈਨੂੰ ਅੱਜ ਵੀ ਯਾਦ ਹੈ ਜਦੋਂ ਉਹ ਆਪਣੇ ਦੋਹਾਂ ਮੋਢਿਆਂ ਉੱਤੇ ਸਜਾਏ ਹੋਏ ਤਿੰਨ-ਤਿੰਨ ਸਟਾਰਾਂ ਨਾਲ਼ ਭਰੀ ਵਰਦੀ ਵਿੱਚ ਇੱਕ ਮਹਿਕਮਾਨਾ ਕੰਮ ਸਬੰਧੀ ਮੇਰੇ ਪਾਸ ਆਇਆ ਸੀ। ਮੈਂ ਇੱਕ ਬਿਲਕੁਲ ਅਣਜਾਣ ਮੁੰਡਾ ਤੇ ਸਾਹਮਣੇ ਮੇਰੇ ਇੱਕ ਸਜਿਆ ਹੋਇਆ ਚੰਗਾ ਅਨੁਭਵੀ ਤੇ ਪਾਰਖੂ ਬਾਰਡਰ ਸਕਿਉ