
ਮੈਂ ਕਿਰਪਾਲ ਸਿੰਘ ਪੰਨੂੰ ਨੂੰ ਅਖ਼ਬਾਰ ਰਾਹੀਂ ਜਾਣਿਆ। ਸਤੰਬਰ 2008 ਵਿੱਚ ਮੈਂ ਪਹਿਲੀ ਵਾਰ ਕੈਨੇਡਾ ਗਿਆ। ਪੜ੍ਹਨ ਦੀ ਆਦਤ ਅਤੇ ਵਧੀਆ ਤਰੀਕੇ ਨਾਲ਼ ਵਿਹਲਾ ਸਮਾਂ ਪਾਸ ਕਰਨ ਲਈ ਹਰ ਅਖ਼ਬਾਰ ਦਾ ਅੱਖਰ-ਅੱਖਰ ਪੜ੍ਹਨਾ। ਲੇਖਕਾਂ ਦੇ ਬਹੁਤ ਚੰਗੇ ਵਿਚਾਰ ਵੀ ਪੜ੍ਹਨ ਨੂੰ ਮਿਲ਼ੇ ਅਤੇ ਬਹੁਤ ਪੇਤਲੇ ਵੀ। ‘ਗੁਰਮਤਿ ਗਿਆਨ’ ਵਿੱਚ ਵਾਧਾ ਵੀ ਹੋਇਆ ਅਤੇ ਗੁਰਬਾਣੀ ਦੀਆਂ ਗ਼ਲਤ ਸਤਰਾਂ ਪੜ੍ਹ ਕੇ ਦੁੱਖ ਵੀ।
ਇਨ੍ਹਾਂ ਹੀ ਸਮਿਆਂ ਵਿੱਚ ਡਾ. ਗੁਰਮੀਤ ਸਿੰਘ ਬਾਰੇ ਲਿਖਿਆ ਕਿਰਪਾਲ ਸਿੰਘ ਪੰਨੂੰ ਦਾ ਲੇਖ ਵੀ ਪੜ੍ਹਿਆ। ਲੇਖ ਕਿਸੇ ਪੀੜਤ ਦੇ ਠੀਕ ਹੋਣ ਦੀ ਕਹਾਣੀ ਸੀ। ਪਰ ਜਿਵੇਂ ਇਹ ਬਿਆਨ ਕੀਤੀ ਗਈ ਸੀ, ਉਹ ਢੰਗ ਕਮਾਲ ਦਾ ਸੀ। ਜਿੱਥੇ ਮੈਂ