
ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ 'ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਲਈ ਭਾਸ਼ਣ ਕਰਵਾਇਆ। ਇਸ 'ਚ ਵਿਸ਼ੇਸ਼ ਮਹਿਮਾਨ ਬੁਲਾਰੇ ਡਾ. ਤੇਜਿੰਦਰ ਵਿਰਲੀ ਐਸੋਸੀਏਟ ਪੋ੍ਫੈਸਰ ਪੰਜਾਬੀ ਵਿਭਾਗ ਕੇਆਰਐੱਮ ਡੀਏਵੀ ਕਾਲਜ ਨਕੋਦਰ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਇਨ੍ਹਾਂ ਇਨਕਲਾਬੀ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀਆਂ ਦੀ ਯਾਦ ਵਿਚ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ।
ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ 'ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਲਈ ਭਾਸ਼ਣ ਕਰਵਾਇਆ। ਇਸ 'ਚ ਵਿਸ਼ੇਸ਼ ਮਹਿਮਾਨ ਬੁਲਾਰੇ ਡਾ. ਤੇ
ਪਿਛਲੇ ਇਕ ਦਹਾਕੇ ਤੋਂ ਐਫ ਡੀ.ਆਈ. ਭਾਰਤ ਦੇ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੇ ਇਹ ਕਹਿ ਲਿਆ ਜਾਵੇ ਕਿ ਜਦੋਂ ਤੋਂ ਹੀ ਭਾਰਤ ਨੇ ਵਿਸ਼ਵੀਕਰਨ ਦੀਆਂ ਨੀਤੀਆਂ ਨੂੰ ਅਪਣਾਇਆ ਹੈ ਉਦੋਂ ਤੋਂ ਹੀ ਇਹ ਚਰਚਾ ਵਿਚ ਸੀ ਤਾਂ ਵੀ ਇਹ ਗਲਤ ਨਹੀਂ ਹੋਵੇਗਾ। ਉਦੋਂ ਤੋਂ ਹੀ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਇਕ ਦਿਨ ਉਹ ਵੀ ਆਵੇਗਾ ਜਦੋਂ ਪ੍ਰਚੂਨ ਵਿਉਪਾਰ ਵਿਚ 51 ਫੀਸਦੀ ਸਿੱਧੇ ਬਦੇਸ਼ੀ ਨਿਵੇਸ਼ ਨੂੰ ਵੀ ਪ੍ਰਵਾਨਗੀ ਮਿਲ ਜਾਵੇਗੀ। ਉਸੇ ਸਮੇਂ ਤੋਂ ਹੀ ਭਾਰਤ ਵਿਚ ਨਿੱਕੀ ਦਕਾਨਦਾਰੀ ਦਾ ਕੰਮ ਕਰ ਰਹੇ ਲਗਭਗ 20 ਕਰੋੜ ਲੋਕਾਂ ਦੇ ਪ੍ਰਭਾਵਿਤ ਹੋ ਜਾਣ ਦੀਆਂ ਕਿਆਸ ਰਾਈਆਂ ਵੀ ਲੱਗ ਰਹੀਂਆਂ ਸਨ। ਇਸੇ ਕਰਕੇ ਲੋਕਾਂ ਵਿਚ ਇਸ ਦਾ ਵਿਰੋ
ਜੂਨ ਜਲਾਈ ਦੇ ਡੇੜ ਮਹੀਨੇ ਵਿਚ ਪਟਰੋਲ ਦੀਆਂ ਕੀਮਤਾਂ ਵਿਚ ਹੋਏ ਪੰਜਵੀਂ ਵਾਰ ਵਾਧੇ ਨੇ ਇਕ ਵਾਰੀ ਨਾ ਕੇਵਲ ਲੋਕਾਂ ਨੂੰ ਹੈਰਾਨ ਹੀ ਕਰ ਦਿੱਤਾ ਸਗੋਂ ਮਿਹਗਾਈ ਦੀ ਚੱਕੀ ਵਿਚ ਪਿਸਦੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਪਟਰੋਲ ਦੀਆਂ ਕੀਮਤਾਂ ਵਿਚ ਹੋਏ ਵਾਧੇ ਦੀਆਂ ਖ਼ਬਰਾਂ ਦੀ ਅਜੇ ਸ਼ਿਆਈ ਵੀ ਨਹੀਂ ਸੁੱਕੀ ਹੁੰਦੀ ਕਿ ਕੀਮਤ ਇਕ ਵਾਰੀ ਫਿਰ ਵਧ ਜਾਂਦੀ ਹੈ। ਪਟਰੋਲ ਦੀਆਂ ਕੀਮਤਾਂ ਦੇ ਵਧਣ ਦੇ ਨਾਲ ਨਾ ਕੇਵਲ ਪਟਰੋਲੀਅਮ ਵਸਤਾਂ ਦੀਆਂ ਹੀ ਕੀਮਤਾਂ ਵਧਦੀਆਂ ਹਨ ਸਗੋਂ ੳੂਰਜਾ ਦਾ ਇਕ ਵੱਡਾ ਸਾਧਨ ਹੋਣ ਕਰਕੇ ਇਸ ਨਾਲ ਸਮਾਜ ਪ੍ਰਬੰਧ ਦੀਆਂ ਚੂਲਾਂ ਵੀ ਹਿੱਲ ਜਾਂਦੀਆਂ ਹਨ। ਰੋਜਮਰਾ ਦੀਆਂ ਵਸਤਾਂ ਦੇ ਭਾਅ ਅਸਮਾਨੀ ਚੜ੍ਹ ਜਾਂਦੇ ਹਨ। ਆਵਾ
ਕਰਿਕਟ ਜਗਤ ਤੋਂ ਪ੍ਰਸਿੱਧੀ ਪਾ ਕੇ ਰਾਜਨੀਤੀ ਦੀਆਂ ਪੌੜੀਆਂ ਚੜਿਆ ਨਵਜੋਤ ਸਿੰਘ ਸਿੱਧੂ ਇਨ੍ਹਾਂ ਦਿਨ੍ਹਾਂ ਵਿਚ ਆਪਣੀਆਂ ਰਾਜਸੀ ਸਟੰਟ ਬਾਜੀਆਂ ਕਰਕੇ ਚਰਚਾ ਵਿਚ ਹੈ। ਵੇਸੇ ਤਾਂ ਉਹ ਹਰ ਵਕਤ ਹੀ ਕਿਸੇ ਨਾ ਕਿਸੇ ਚੈਨਲ ਉਪਰ ਬੈਠਾ ਹਲਕੇ ਫੁਲਕੇ ਚੁਟਕਲਿਆਂ ਨਾਲ ਮਧ ਵਰਗੀ ਲੋਕਾਂ ਦਾ ਮਨੋਰੰਜਨ ਕਰਦਾ ਹੀ ਰਹਿੰਦਾ ਹੈ ਪਰ ਹੁਣ ਉਸ ਦੀਆਂ ਭਾਵੁਕ ਰਾਜਸੀ ਟਕੋਰਾਂ ਨਾਲ ਰਾਜਨੀਤੀ ਦੇ ਪਾਠਕ ਵੀ ਉਸ ਬਾਰੇ ਸੋਚਣ, ਬੋਲਣ ਤੇ ਲਿਖਣ ਲਈ ਮਜਬੂਰ ਹੋ ਗਏ ਹਨ। ਕਿਉਂਕਿ ਉਸ ਦਾ ਵਿਰੋਧ ਆਪਣੀ ਹੀ ਸਰਕਾਰ ਦੇ ਨਾਲ ਹੈ ਜਿਸ ਸਰਕਾਰ ਦੀ ਮੰਤਰੀ ਉਸ ਦੀ ਆਪਣੀ ਧਰਮ ਪਤਨੀ ਵੀ ਹੈ। ਪੰਜਾਬੀਆਂ ਦਾ ਇਹ ਦਸਤੂਰ ਹੈ ਕਿ ਜਦੋਂ ਕੋਈ ਆਪਣਾ ਹੀ ਆਪਣਿਆ ਦੇ ਖਿਲ
ਅੱਜ ਹਸਪਤਾਲਾਂ ਵਿਚ ਮਰੀਜ਼ਾਂ ਦੀ ਭਰਮਾਰ ਹੈ ਸਰਕਾਰੀ ਹਸਪਤਾਲਾਂ ਦੀ ਬਹੁਤ ਹੀ ਮਾੜੀ ਕਾਰਗੁਜ਼ਾਰੀ ਕਰਕੇ ਨਿੱਜੀ ਨਿੱਜੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਬੜੀ ਹੀ ਬੇਸ਼ਰਮੀ ਤੇ ਬੇ ਰਹਿੰਮੀ ਨਾਲ ਲੁਟ ਹੋ ਰਹੀ ਹੈ। ਜੇ ਇਹ ਕਹਿ ਲਿਆ ਜਾਵੇ ਕਿ ਕੋਈ ਪੁੱਛਣ ਜਾਂ ਰੋਕਣ ਟੋਕਣ ਵਾਲਾ ਵੀ ਨਹੀਂ ਤਾਂ ਵੀ ਇਹ ਗੱਲ ਗਲਤ ਨਹੀਂ ਹੋਵੇਗੀ।
ਦੁਆਬੇ ਵਿਚ ਤਾਂ ਮੱਛਰ ਦਾ ਹੀ ਰਾਜ ਹੈ। ਜਲੰਧਰ ਇਸਦੀ ਰਾਜਧਾਨੀ ਬਣਿਆ ਹੋਇਆ ਹੈ। ਹਰ ਰੋਜ ਹਸਪਤਾਲਾਂ ਵਿਚ ਮਰੀਜਾਂ ਦੀ ਭੀੜ ਏਨੀ ਵਧ ਰਹੀ ਹੈ ਕਿ ਬਹੁਤੇ ਹਸਪਤਾਲਾਂ ਵਿਚ ਕੋਈ ਬਿਸਤਰ ਖਾਲੀ ਨਹੀਂ। ਹਸਪਤਾਲ ਦੇ ਵਰਾਂਡੇ ਵਿਚ ਮਰੀਜਾਂ ਦੀਆਂ ਭੀੜਾਂ ਲੱਗੀਆਂ ਹੋਈਆਂ ਹਨ। ਸਭ ਤੋਂ ਦਰਦਨਾਕ ਹਾਲਤ
ਇਕ ਤੋਂ ਬਾਦ ਇਕ ਘੁਟਾਲੇ ਦਾ ਪਰਦਾਫਾਸ ਕਰਨ ਤੋਂ ਬਾਦ ਹੁਣ ਅਰਵਿੰਦ ਕੇਜਵਰੀਵਾਲ ਤੇ ਉਨ੍ਹਾਂ ਦੀ ਟੀਮ ਨੇ ‘ ਆਮ ਆਦਮੀ ਪਾਰਟੀ ’ ਬਣਉਣ ਦਾ ਐਲਾਨ ਕੀਤਾ ਸੀ। ਪਾਰਟੀ ਬਣਾਉਣ ਨੂੰ ਲੈਕੇ ਹੀ ਟੀਮ ਅੰਨਾਂ ਵਿਚ ਦੋਫਾੜ ਹੋਇਆ ਸੀ ਪਰ ਟੀਮ ਕੇਜਰੀਵਾਲ ਨੇ ਟੀਮ ਅੰਨਾਂ ਤੋਂ ਵੱਖ ਹੋਕੇ ਆਪਣੀ ਵੱਖਰੀ ਹੋਂਦ ਦਾ ਪ੍ਰਗਟਾਵਾ ਹੀ ਨਹੀਂ ਕੀਤਾ ਸਗੋਂ ਇਸ ਗੱਲ ਦਾ ਅਹਿਸਾਸ ਵੀ ਭਾਰਤ ਦੇ ਆਮ ਲੋਕਾਂ ਨੂੰ ਕਰਵਾ ਦਿੱਤਾ ਹੈ ਭਾਰਤ ਦੀ ਸਤਾ ਉਪਰ ਕਾਬਜ ਧਿਰਾਂ ਤੇ ਆਪੋਜੀਸ਼ਨ ਦਾ ਰੋਲ ਅਦਾ ਕਰ ਰਹੀਆਂ ਰਾਜਸੀ ਧਿਰਾਂ ਦਾ ਨਾਪਾਕ ਗਠਜੋੜ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ।
ਅਰਵਿੰਦ ਕੇਜਰੀਵਾਲ ਨੇ ਪਿੱਛਲੇ ਦਿਨ੍ਹਾਂ ਵਿਚ ਮੀਡੀਆ ਦੇ ਸਾਹਮਣੇ ਸਬ
ਸਦੀਆਂ ਤੋਂ ਲਤਾੜੀ ਔਰਤ ਨੂੰ ਵਿਸ਼ਵੀਕਰਨ ਦੀਆਂ ਲੋਕ ਮਾਰੂ ਨੀਤੀਆਂ ਨੇ ਹੋਰ ਵੀ ਕੁਚਲ ਕੇ ਰੱਖ ਦਿੱਤਾ ਹੈ। ਜਿਨਾਂ ਨੀਤੀਆਂ ਨੂੰ ਉਦਾਰਵਾਦੀ ਕਿਹਾ ਜਾਂਦਾ ਹੈ। ਇਹ ਕਿਨ•ਾਂ ਲੋਕਾਂ ਲਈ ਉਦਾਰ ਹਨ? ਇਨ•ਾਂ ਨਵੀਆਂ ਆਰਥਿਕ ਨੀਤੀਆਂ ਦਾ ਵਿਸ਼ਵਵਿਆਪੀ ਪ੍ਰੋਗਰਾਮ ਔਰਤਾਂ ਲਈ ਨਵਾਂ ਕੀ ਲੈ ਕੇ ਆਇਆ ਹੈ? ਇਹ ਵਿਸ਼ਵਵਿਆਪੀ ਸਵਾਲ ਹਨ ਜਿਹੜੇ ਜਵਾਬ ਦੀ ਮੰਗ ਕਰਦੇ ਹਨ-
ਜਿਸ ਪ੍ਰਬੰਧ ਨੇ ਇਸ ਔਰਤ ਨੂੰ ਇਕ ਜੀਵ ਤੋਂ ਘਟਾਕੇ ਇਕ ਵਸਤੂ ਹੀ ਬਣਾਕੇ ਰੱਖ ਦਿੱਤਾ ਹੈ। ਜਿਸ ਦੇਸ਼ ਦੀ ਅੱਧੀ ਅਬਾਦੀ ਸਮੱਸਿਆਵਾਂ ਵਿਚ ਘਿਰੀ ਹੋਈ ਹੋਵੇ ਉਸ ਦੇਸ਼ ਦੀ ਬਾਕੀ ਦੀ ਵਸੋਂ ਕਿੰਨੀ ਕੁ ਸੁਖੀ ਹੋ ਸਕਦੀ ਹੈ? ਇਸ ਦਾ ਅਨੁਮਾਨ ਬੜੀ ਹੀ ਆਸਾਨੀ ਦੇ ਨਾਲ ਹੀ
ਸਿੱਪੀ ਗਿੱਲ ਦੇ ਗੀਤ ਦਸ ਮਿੰਟ ਨੇ ਪੰਜਾਬੀ ਸਰੋਤਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਕ ਪਾਸੇ ਇਸ ਗੀਤ ਨੂੰ ਸੁਣਨ ਵਾਲੇ ਤੇ ਇਸ ਦੀ ਵੀਡੀਓ ਦੇਖਣ ਵਾਲਿਆਂ ਦੀਆਂ ਕਿਤਾਰਾਂ ਲੰਮੀਆਂ ਹੋ ਰਹੀਆਂ ਹਨ ਤੇ ਦੂਸਰੇ ਪਾਸੇ ਇਸ ਗੀਤ ਦਾ ਵਿਰੋਧ ਕਰਨ ਵਾਲਿਆਂ ਨੇ ਵੀ ਜਿੰਦਗੀ ਦੇ ਹਰ ਪੱਖ ਤੋਂ ਇਸ ਗੀਤ ਦੀ ਪਰਖ ਪੜਚੋਲ ਕਰਕੇ ਇਸ ਗੀਤ ਨੂੰ ਨਾ ਕੇਵਲ ਨਕਾਰਿਆ ਹੀ ਹੈ ਸਗੋਂ ਅਦਾਲਤ ਦਾ ਬੂਹਾ ਵੀ ਜਾ ਖੜਕਾਇਆ ਹੈ। ਲੋਕ ਸੱਥਾਂ ਵਿਚ ਵੀ ਇਸ ਦੇ ਖਿਲਾਫ ਇਕ ਲੋਕ ਫਤਵਾ ਤਿਆਰ ਕਰਨ ਲਈ ਵਿਚਾਰ ਚਰਚਾ ਹੋ ਰਹੀ ਹੈ। ਜਿੱਥੇ ਯੂ ਟੀਊਬ ਉਪਰ ਇਸ ਦੇ ਦਰਸ਼ਕਾਂ ਦੀ ਗਿਣਤੀ ਵਧ ਰਹੀ ਹੈ ਉੱਥੇ ਫੇਸ ਬੁਕ ਉਪਰ ਇਸ ਦੇ ਵਿਰੋਧੀ ਲਾਮਬੰਦ ਹੋ ਰਹੇ ਹਨ। ਜਿਨ•
ਸਾਡੇ ਦੇਸ਼ ਵਿਚ ਹਰ ਰੋਜ਼ ਕੋਈ ਨਾ ਕੋਈ ਅਜਿਹੀ ਖ਼ਬਰ ਪੜ•ਨ ਸੁਣਨ ਨੂੰ ਮਿਲਦੀ ਹੈ ਜਿੱਥੇ ਕਿਸੇ 'ਦੇਵ ਪੁਰਸ਼' ਦੀਆਂ ਕਰਤੂਤਾਂ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੋਵੇ। ਇਨ•ਾਂ ਦੇਵ ਪੁਰਸ਼ਾਂ ਦੇ ਕੱਚੇ ਚਿੱਠਿਆਂ ਨੇ ਵਕਤੀ ਤੌਰ ਉਪਰ ਹਰ ਵਾਰ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ ਪਰ ਮੂਲ ਰੂਪ ਵਿਚ ਇਸ ਪ੍ਰਬੰਧ ਨੇ ਲੋਕ ਮਾਨਸਿਕਤਾ ਨੂੰ ਹੀ ਅਜਿਹਾ ਬਣਾ ਦਿੱਤਾ ਹੈ ਕਿ ਇਨ•ਾਂ ਦੈਵੀ ਪੁਰਸ਼ਾਂ ਦੇ ਡੇਰਿਆਂ ਦਾ ਮੱਕੜ ਜਾਲ ਵਧਦਾ ਜਾ ਰਿਹਾ ਹੈ। ਦੇਸ਼ ਦੇ ਭੋਲੇ ਭਾਲੇ ਲੋਕਾਂ ਨੂੰ ਇਨਾਂ ਅਖੌਤੀ ਦੇਵ ਪੁਰਸ਼ਾਂ ਨੇ ਨਾ ਕੇਵਲ ਆਰਥਿਕ ਤੌਰ 'ਤੇ ਹੀ ਲੁੱਟਿਆ ਹੈ ਸਗੋਂ ਇਨ•ਾਂ ਲੋਕਾਂ ਨੂੰ ਭੇਡਾਂ ਬਣਾ ਕੇ ਰੱਖ ਦਿੱਤਾ। ਇਹ ਹੀ ਕਾਰਨ ਹੈ ਕਿ ਨਬਾਲ
ਇਹ ਵਰ੍ਹਾ ਗ਼ਦਰ ਦੀ ਸ਼ਦਤਾਬਦੀ ਦਾ ਵਰ੍ਹਾ ਹੈ। 1913 ਵਿਚ ਜਦੋਂ ਦੇਸ਼ ਗੁਲਾਮ ਸੀ, ਉਦੋ ਅਮਰੀਕਾ ਕੈਨੇਡਾ ਦੀਆਂ ਆਰਾ ਮਿੱਲਾਂ, ਰੇਲ ਦੀਆਂ ਪਟੜੀਆਂ ਤੇ ਆਲੂਆਂ ਦੇ ਖੇਤਾਂ ਵਿਚ ਦੇਸ਼ ਨੂੰ ਆਜ਼ਾਦ ਕਰਵਾਉਣ ਵਰਗੇ ਵੱਡੇ ਸੁਪਨੇ ਲਏ ਗਏ। ਇਹ ਸੁਪਨੇ ਲੈਣ ਵਾਲੇ ਸਨ ਭਾਰਤ ਦੇ ਉਹ ਮੁੱਠੀ ਭਰ ਕਿਰਤੀ ਲੋਕ ਜਿਨ੍ਹਾਂ ਨੇ ਰੁਜ਼ਗਾਰ ਲਈ ਸੰਸਾਰ ਦੇ ਕੋਨੇ ਕੋਨੇ ਨੂੰ ਛਾਣ ਮਾਰਿਆ ਸੀ ਤੇ ਅੰਤ ਅਮਰੀਕਾ ਵਰਗੇ ਆਜ਼ਾਦ ਦੇਸ਼ ਨੂੰ ਆਪਣਾ ਪੱਕਾ ਟਿਕਾਣਾ ਬਣਾਇਆ ਸੀ। ਜਿੱਥੇ ਉਨ੍ਹਾਂ ਨੂੰ ਆਪਣੀ ਕਿਰਤ ਦਾ ਵਾਜਵ ਮੁੱਲ ਮਿਲਿਆ ਸੀ। ਆਜ਼ਾਦ ਦੇਸ਼ ਦੇ ਸਵਰਗ ਨੂੰ ਮਾਨਣ ਲਈ ਹੀ ਉਨ੍ਹਾਂ ਨੇ ਇਸ ਧਰਤੀ ਨੂੰ ਰਹਿਣ ਲਈ ਚੁੱਣਿਆਂ ਸੀ। ਪਰ ਛੇਤੀ ਮਗਰੋ ਆਜ
ਜਲੰਧਰ 'ਚ ਹਰ ਸਾਲ ਲਗਦੇ ਗ਼ਦਰੀ ਬਾਬਿਆਂ ਦੇ ਮੇਲੇ ਨੇ ਭੁਲ ਵਿੱਸਰ ਰਹੀ ਨੌਜਵਾਨ ਪੀੜੀ ਦੇ ਮਨ•ਾਂ ਅੰਦਰ ਗ਼ਦਰੀ ਬਾਬਿਆਂ ਦੀ ਯਾਦ ਇਕ ਵਾਰ ਫਿਰ ਤਾਜਾ ਕਰਨ ਦਾ ਇਤਿਹਾਸਕ ਕਾਰਜ ਕੀਤਾ ਹੈ। ਆਪਣੇ ਇਸ ਕਾਰਜ ਕਰਕੇ ਇਹ ਮੇਲਾ ਨਾ ਕੇਵਲ ਸਫਲ ਹੋ ਰਿਹਾ ਹੈ, ਸਗੋਂ ਇਸ ਮੇਲੇ ਦੀ ਤਰਜ 'ਤੇ ਦੇਸ਼ਾਂ ਬਦੇਸ਼ਾਂ ਵਿਚ ਵੱਖ ਵੱਖ ਥਾਂਵਾ 'ਤੇ ਵੀ ਦੇਸ਼ ਭਗਤਾਂ ਦੀ ਯਾਦ ਵਿਚ ਮੇਲੇ ਲੱਗਣੇ ਸ਼ੁਰੂ ਹੋ ਗਏ ਹਨ। ਜਲੰਧਰ ਦੇਸ਼ ਭਗਤ ਯਾਦਗਾਦ ਕਮੇਟੀ ਵੱਲੋਂ ਕਰਵਾਇਆ ਜਾਂਦਾ ਮੇਲਾ ਇਨ•ਾਂ ਸਾਰਿਆਂ ਮੇਲਿਆਂ ਦਾ ਪ੍ਰੇਰਨਾ ਸਰੋਤ ਵੀ ਹੈ ਤੇ ਵਿਚਾਰਧਾਰਕ ਕੇਂਦਰ ਬਿੰਦੂ ਵੀ।
ਇਤਿਹਾਸ ਦਾ ਇਹ ਕੈਸਾ ਅਹਿਮ ਵਰਤਾਰਾ ਹੈ, ਕਿ 1991 ਵਿਚ ਸਾਡਾ ਦੇਸ਼ ਵਿਸ਼ਵੀ
ਅੱਜ ਆਮ ਆਦਮੀ ਦਾ ਜੀਉਣਾ ਮੁਸ਼ਕਲ ਹੋ ਰਿਹਾ ਹੈ। ਮਹਿਗਾਈ, ਭੁੱਖ ਮਰੀ, ਗ਼ਰੀਬੀ, ਬੇਰੁਜ਼ਗਾਰੀ ਤੇ ਭਰਿਸ਼ਟਾਚਾਰ ਨੇ ਮਿਲ ਕੇ ਭਾਰਤ ਵਰਗੇ ਵਿਸ਼ਾਲ ਦੇਸ਼ ਉਪਰ ਪੂਰੀ ਤਰ•ਾਂ ਨਾਲ ਕਬਜਾ ਕੀਤਾ ਹੋਇਆ ਹੈ। ਅਮੀਰ ਗ਼ਰੀਬ ਦਾ ਪਾੜਾ ਹੈਰਾਨੀ ਜਨਕ ਹੱਦ ਤੱਕ ਵੱਧ ਗਿਆ ਹੈ। ਅੱਜ ਦੇਸ਼ ਦੀ ਆਬਾਦੀ ਨੂੰ ਦੋ ਵਰਗਾਂ ਵਿਚ ਬੜੀ ਹੀ ਆਸਾਨੀ ਨਾਲ ਵੰਡਿਆ ਜਾ ਸਕਦਾ ਹੈ। ਇਕ ਉਹ ਹਨ ਜਿਨ•ਾਂ ਨੂੰ ਭਰ ਪੇਟ ਖਾਣ ਨੂੰ ਨਹੀਂ ਮਿਲ ਰਿਹਾ ਦੂਸਰੇ ਉਹ ਹਨ ਜਿਨ•ਾਂ ਦੀਆਂ ਦੌਲਤਾਂ ਦੇ ਅੰਬਾਰ ਵਿਦੇਸ਼ਾਂ ਦੀਆਂ ਬੈਂਕਾਂ ਵਿਚ ਵੀ ਲੱਗਦੇ ਜਾ ਰਹੇ ਹਨ। ਘਟ ਰਹੇ ਰੁਜ਼ਗਾਰ ਦੇ ਮੌਕਿਆਂ ਤੇ ਵੱਧ ਰਹੇ ਖਰਚਿਆਂ ਨੇ ਅੱਜ ਮੱਧ ਵਰਗੀ ਲੋਕਾਂ ਦਾ ਜੀਉਣਾ ਵੀ ਦੁੱਬਰ
ਸੰਸਾਰ ਭਰ ਦੀਆਂ ਅਖਬਾਰਾਂ ਨੇ ਭਾਰਤ ਦੇ ਇੰਜਨੀਅਰ ਸੋਨਮ ਵਾਂਗਚੁਕ ਦੀ ਗ੍ਰਿਫ਼ਤਾਰੀ ਦੀ ਖ਼ਬਰ ਨੂੰ ਪ੍ਰਮੁੱਖਤਾ ਨਾਲ ਪਹਿਲੇ ਪੰਨਿਆਂ ’ਤੇ ਛਾਪਿਆ ਸੀ। ਹਾਂ ਇਹ ਉਹੀ ਵਾਂਗਚੁਕ ਹੈ, ਜਿਸਦੇ ਜੀਵਨ ਬਾਰੇ ਫਿਲਮ ਥਰੀ ਈਡੀਅਟ ਬਣੀ ਸੀ, ਜਿਹਨੇ ਆਪਣੇ ਸਮਿਆਂ ਵਿੱਚ ਇੱਕ ਹਜ਼ਾਰ ਕਰੋੜ ਤੋਂ ਵੱਧ ਦਾ ਬਿਜ਼ਨਸ ਕੀਤਾ ਸੀ। ਫਿਲਮ ਥਰੀ ਈਡੀਅਟ ਵਿੱਚ ਅਮੀਰ ਖਾਨ ਦਾ ਕਰੈਕਟਰ ਵਾਂਗਚੁਕ ਦਾ ਕਰੈਕਟਰ ਹੈ। ਸੋਨਮ ਵਾਂਗਚੁਕ, ਜਿਸ ਨੂੰ ਸੰਸਾਰ ਦੀਆਂ ਅੱਠ ਵੱਖ ਵੱਖ ਪ੍ਰਸਿੱਧ ਯੂਨੀਵਰਸਿਟੀਆਂ ਨੇ ਡਾਕਟ੍ਰੇਟ ਦੀ ਡਿਗਰੀ ਨਾਲ ਸਨਮਾਨਿਆ ਹੈ, ਜਿਸ ਨੂੰ ਸੰਸਾਰ ਦੇ ਵੱਖ ਵੱਖ ਦੇਸ਼ ਨਾਗਰਿਕਤਾ ਪ੍ਰਦਾਨ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਸੋਨਮ ਵਾਂਗਚੁਕ, ਜਿਸ