
ਕੁਝ ਦਿਨ ਪਹਿਲਾਂ ਮੇਰੇ ਕੋਲ ਕਾਊਂਸਲਿੰਗ ਸੈਸ਼ਨ ਵਿੱਚ ਇੱਕ ਔਰਤ ਆਈ। ਉਮਰ ਉਸਦੀ ਲਗਭਗ 55 ਸਾਲ ਸੀ। ਬਹੁਤ ਸੋਹਣਾ ਲਿਬਾਸ, ਪੂਰਾ ਇੱਜ਼ਤਦਾਰ ਵਿਅਕਤੀਤਵ, ਪਰ ਅੱਖਾਂ ਵਿੱਚ ਅਜੀਬ ਜਿਹੀ ਖਾਮੋਸ਼ੀ। ਅਸੀਂ ਇੱਕ ਦੂਜੀ ਨੂੰ ਸਤਿ ਸ਼੍ਰੀ ਅਕਾਲ ਕੀਤੀ। ਉਸਨੇ ਪਾਣੀ ਪੀਤਾ ਅਤੇ ਫਿਰ ਸੈਸ਼ਨ ਸ਼ੁਰੂ ਹੋਇਆ। ਮੈਂ ਉਸਨੂੰ ਕੁਝ ਮੁਢਲੇ ਸਵਾਲ ਪੁੱਛੇ। ਮੈਂ ਪੁੱਛਿਆ, “ਤੁਹਾਡੇ ਕਿੰਨੇ ਬੱਚੇ ਹਨ?”
ਉਸਨੇ ਕਿਹਾ, “ਇੱਕ।”
ਮੈਂ ਫਿਰ ਸਵਾਲ ਦੁਹਰਾਇਆ। ਉਸਦਾ ਉੱਤਰ ਫਿਰ ਵੀ “ਇੱਕ” ਸੀ। ਮੈਂ ਨਰਮਦਿਲੀ ਨਾਲ ਫਿਰ ਪੁੱਛਿਆ। ਉਸਨੇ ਫਿਰ ਉਹੀ ਉੱਤਰ ਦਿੱਤਾ। ਮੈਂ ਸਹਿਜ ਸੁਭਾਅ ਉਸਨੂੰ ਦੱਸਿਆ ਕਿ ਜਿਸ ਜਾਣਕਾਰ ਰਾਹੀਂ ਉਹ ਮੇਰੇ ਕੋਲ ਆਈ
ਅੱਜ ਦੇ ਸਮੇਂ ਵਿੱਚ ਕਿਸ਼ੋਰਾਂ ਦੀ ਮਾਨਸਿਕ ਸਿਹਤ ਬਾਰੇ ਚਿੰਤਾ ਹੁਣ ਸਿਰਫ ਖ਼ਬਰਾਂ ਦੀਆਂ ਸੁਰਖੀਆਂ ਜਾਂ ਨੀਤੀਗਤ ਚਰਚਾਵਾਂ ਤਕ ਸੀਮਿਤ ਨਹੀਂ ਰਹੀ। ਇਹ ਹੌਲੀ-ਹੌਲੀ ਕਾਊਂਸਲਿੰਗ ਕਮਰਿਆਂ, ਸਕੂਲਾਂ ਦੇ ਗਲਿਆਰਿਆਂ ਅਤੇ ਘਰਾਂ ਦੇ ਅੰਦਰ ਸਾਹਮਣੇ ਆ ਰਹੀ ਹੈ, ਜਿੱਥੇ ਮਾਪੇ ਹੈਰਾਨ ਹਨ ਕਿ ਕਿਉਂ ਉਨ੍ਹਾਂ ਦੇ ਬੱਚੇ, ਜਿਨ੍ਹਾਂ ਵਿੱਚੋਂ ਕਈ ਵੀਹ ਸਾਲ ਤੋਂ ਘੱਟ ਉਮਰ ਦੇ ਹਨ, ਇੰਨੀ ਵੱਡੀ ਪੱਧਰ ’ਤੇ ਚਿੰਤਾ ਅਤੇ ਮਨੋਵਿਗਿਆਨਕ ਦਬਾਅ ਦਾ ਸਾਹਮਣਾ ਕਰ ਰਹੇ ਹਨ। ਬੱਚਿਆਂ ਅਤੇ ਕਿਸ਼ੋਰਾਂ ਨਾਲ ਕੰਮ ਕਰਨ ਵਾਲੇ ਮਾਨਸਿਕ ਸਿਹਤ ਪੇਸ਼ਾਵਰ ਦੇ ਤੌਰ ’ਤੇ ਮੈਂ ਪਿਛਲੇ ਕੁਝ ਸਾਲਾਂ ਵਿੱਚ ਕਿਸ਼ੋਰਾਂ ਵਿੱਚ ਚਿੰਤਾ ਸੰਬੰਧੀ ਸਮੱਸਿਆਵਾਂ ਵਿੱਚ ਸਪਸ਼ਟ ਵਾਧਾ