
ਕਿਰਪਾਲ ਸਿੰਘ ਪੰਨੂੰ ਜੋ ਕਿ ਟੋਰਾਂਟੋ, ਕੈਨੇਡਾ ਨਿਵਾਸੀ ਹੈ, ਬਾਰੇ ਲਿਖਦਿਆਂ ਮੈਂ ਖੁਸ਼ੀ ਪਰਾਪਤ ਕਰ ਰਿਹਾਂ। ਇਨ੍ਹਾਂ ਸਤਰਾਂ ਵਿੱਚ ਮੈਂ ਉਸ ਦੀਆਂ ਸੇਵਾਵਾਂ ਵਿੱਚੋਂ ਕੁੱਝ ਕੁ ਦਾ ਮੁੱਖ ਤੌਰ ’ਤੇ ਵਰਣਨ ਕਰ ਰਿਹਾਂ ਜਿਨ੍ਹਾਂ ਤੋਂ ਮੈਂ ਭਲੀ ਭਾਂਤ ਜਾਣੂੰ ਹਾਂ।
ਮੇਰਾ ਤੇ ਕਿਰਪਾਲ ਸਿੰਘ ਪੰਨੂੰ ਦਾ ਸੰਪਰਕ ਉਸ ਵੇਲ਼ੇ ਬਣਿਆਂ ਜਦੋਂ 90ਵਿਆਂ ਵਿੱਚ ਉਸ ਨੂੰ ਇਹ ਪਤਾ ਚੱਲਿਆ ਕਿ ਮੈਂ ਕੰਪਿਊਟਰ ਉੱਤੇ ਵਰਤੋਂ ’ਚ ਲਿਆਉਣ ਲਈ ਗੁਰਮੁਖੀ ਦੀਆਂ ਫੌਂਟਾਂ ਤਿਆਰ ਕਰ ਰਿਹਾ ਸਾਂ। ਉਸ ਦੀ ਦਿਲਚਸਪੀ ਇਸ ਵਿੱਚ ਪੈਦਾ ਹੋ ਗਈ ਕਿ ਜੋ ਉਸ ਵੇਲ਼ੇ ਤੀਕਰ ਮੈਂ ਗੁਰਮੁਖੀ ਕੀਅ ਬੋਰਡ ਲੇਅ ਆਊਟ ਉੱਤੇ ਪਹਿਲੋਂ ਹੀ ਕੰਮ ਕਰ ਚੁੱਕਾ ਸਾਂ ਉਸ ਉੱਤ