
ਨਿਊ ਯਾਰਕ ਵਿਚ ਰਹਿਣ ਵਾਲੇ ਡਾ. ਪ੍ਰੇਮ ਮਾਨ ਪੰਜਾਬੀ ਅਦਬ ਨੂੰ ਪਿਆਰ ਕਰਨ ਵਾਲੇ ਅਤੇ ਸਾਹਿਤ ਦੀਆਂ ਸੂਖਮ-ਰਮਜ਼ਾਂ ਦੀ ਸਮਝ ਰੱਖਣ ਵਾਲੇ ਜ਼ਹੀਨ ਇਨਸਾਨ ਹਨ, ਜਿਨ੍ਹਾਂ ਨੇ 48 ਸਾਲਾਂ ਬਾਅਦ ‘ਅੰਦਰੇਟੇ ਦਾ ਜੋਗੀ’ ਰਾਹੀਂ ਕਲਮ ਦੀ ਚੁੱਪ ਨੂੰ ਤੋੜਿਆ ਹੈ। 1970 ਵਿਚ ‘ਚੁਬਾਰੇ ਦੀ ਇੱਟ’ (ਕਹਾਣੀ ਸੰਗ੍ਰਹਿ) ਤੇ 1972 ਵਿਚ ‘ਪਲਕਾਂ ਡੱਕੇ ਹੰਝੂ’ (ਗਜ਼ਲ ਸੰਗ੍ਰਹਿ) ਤੋਂ ਬਾਅਦ 2020 ਵਿਚ ਰੇਖਾ-ਚਿੱਤਰਾਂ ਦੀ ਇਹ ਪੁਸਤਕ ਪੰਜਾਬੀ ਪਿਆਰਿਆਂ ਦੀ ਨਜ਼ਰ-ਏ-ਅਨਾਇਤ ਹੈ। ਇਸ ਵਿਚ ਅੱਠ ਰੇਖਾ-ਚਿੱਤਰ ਹਨ ਤੇ ਇਕ ਸਾਹਿਤਕ ਯਾਦਾਂ ‘ਚ ਗੜੁੱਚਿਆ ਲੇਖ ਹੈ।
ਇਹ ਰੇਖਾ-ਚਿੱਤਰ, ਦਰਅਸਲ ਸ਼ਖਸੀ ਸੁੱਚਮ ਤੇ ਉਚਮ ਨੂੰ ਪਾਰਦਰਸ਼ਤਾ ਨਾਲ ਪੇਸ
ਕਵਿਤਾ ਸਾਡੇ ਆਲੇ-ਦੁਆਲੇ। ਚੌਗਿਰਦੇ ਵਿਚ ਹਾਜ਼ਰ-ਨਾਜ਼ਰ। ਇਸ ਦੀਆਂ ਤਰੰਗਾਂ ਸਾਡੇ ਮਨ-ਮਸਤਕ ‘ਤੇ ਹਰਦਮ ਦਸਤਕ ਦਿੰਦੀਆਂ। ਪਰ ਅਸੀਂ ਇਸ ਨੂੰ ਸੁਣਦੇ ਹਾਂ ਜਾਂ ਅਣਗੌਲਿਆਂ ਕਰਦੇ, ਇਹ ਸਾਡੇ ‘ਤੇ ਨਿਰਭਰ।
ਕਵਿਤਾ ਸਾਡੀ ਰੂਹ ਨਾਲ ਸੰਵਾਦ ਰਚਾਉਂਦੀ, ਸੂਖ਼ਮ ਭਾਵਨਾਵਾਂ ਨੂੰ ਪ੍ਰਗਟਾਉਂਦੀ। ਸਾਡੀ ਹੀ ਔਕਾਤ ਦੇ ਰੂਬਰੂ ਕਰਦੀ, ਸਾਡਾ ਸਮੁੱਚ ਦਿਖਾਉਂਦੀ। ਪਰ ਅਸੀਂ ਦੇਖਣ ਤੋਂ ਨਾਬਰ।
ਕਵਿਤਾ ਨੂੰ ਕਿਹੜੇ ਰੂਪ ਵਿਚ ਦੇਖਣਾ? ਇਸ ਦੇ ਕਿਹੜੇ ਅਰਥਾਂ ਨੂੰ ਆਪਣੀ ਚੇਤਨਾ ਦਾ ਹਿੱਸਾ ਬਣਾਉਣਾ? ਇਸ ਦੇ ਕਿਸ ਰੂਪ ਨੂੰ ਆਪਣੀ ਸੋਚ-ਸ਼ੈਲੀ ਵਿਚ ਅਪਨਾਉਣਾ? ਇਹ ਮਨੁੱਖੀ ਬਿਰਤੀ ‘ਤੇ ਨਿਰਭਰ।
ਕਵਿਤਾ ਕੀ ਹੈ? ਕੀ ਇਹ ਸਿ
ਕਈ ਵਾਰ ਅਣਗੌਲੇ ਜਾਣਾ ਸੁਚੇਤ ਰੂਪ ਵਿਚ ਹੁੰਦਾ ਅਤੇ ਕਈ ਵਾਰ ਅਚੇਤ ਰੂਪ ਵਿਚ। ਕਈ ਵਾਰ ਜਾਣ ਬੁੱਝ ਕੇ ਅਤੇ ਕਈ ਵਾਰ ਸੁੱਤੇ ਸਿੱਧ। ਕਈ ਵਾਰ ਕਿਸੇ ਨੂੰ ਹੀਣਾ ਦਰਸਾਉਣ ਲਈ ਅਤੇ ਕਈ ਵਾਰ ਖੁਦ ਦੀ ਉੱਚਮਤਾ ਪ੍ਰਗਟਾਉਣ ਲਈ। ਅਣਗੌਲਣਾ, ਮਨੁੱਖੀ ਸੁਭਾਅ ਦਾ ਨਕਾਰਾਤਮਕ ਪਹਿਲੂ। ਖੁਦ ਦੇ ਮਨ ਵਿਚ ਬੈਠੀ ਹਊਮੈ ਜਾਂ ਅਗਿਆਨਤਾ। ਆਪਣਾ ਹੰਕਾਰ, ਵਹਿਮ ਪਾਲਣ ਦਾ ਭਰਮ ਅਤੇ ਖੁਦ ਦੀ ਰਹਿਬਰੀ ਨੂੰ ਪ੍ਰਾਪਤੀ ਦਾ ਸਬੱਬ ਬਣਾਉਣਾ। ਅਣਗੌਲਣਾ, ਸਮਾਜ ਵਿਚ ਵੀ ਹੁੰਦਾ, ਰਿਸ਼ਤਿਆਂ ਵਿਚ ਵੀ, ਦੋਸਤਾਂ ਵਿਚ ਵੀ, ਕੰਮ ਵਾਲੀ ਥਾਂ `ਤੇ ਵੀ ਅਤੇ ਜਮਾਤ ਵਿਚ ਵੀ। ਕੌਣ ਅਣਗੌਲਿਆ ਜਾਂਦਾ ਅਤੇ ਕਿਸ ਨੂੰ ਉਚੇਚ ਦਿਤਾ ਜਾਂਦਾ, ਕਿਸੇ ਨੂੰ ਦੱਸਣ ਦੀ ਲੋੜ ਨਹੀਂ
ਖ਼ੈਰ ਹੋਵੇ ਸਹੀ, ਬਹੁਤ ਚਿਰ ਹੋਇਆ ਮਿੱਤਰ ਦਾ ਕੋਈ ਖ਼ਤ ਹੀ ਨਹੀਂ ਆਇਆ। ਪਹਿਲਾਂ ਤਾਂ ਅਜੇਹਾ ਕਦੇ ਨਹੀਂ ਸੀ ਹੁੰਦਾ। ਉਸ ਦਾ ਖ਼ਤ ਆਉਣਾ ਮੇਰੇ ਲਈ ਨਿੱਤਨੇਮ ਵਰਗਾ। ਖ਼ਤ ਜੋ ਉਸ ਦੀਆਂ ਸੱਤਾਂ ਖੈਰਾਂ ਲੈ ਕੇ ਮੇਰੇ ਦਰੀਂ ਦਸਤਕ ਦਿੰਦਾ ਸੀ। ਖ਼ੈਰ ਸੁੱਖ ਦੱਸਦੇ ਰਹੀਏ ਤਾਂ ਬੰਦਾ ਜਿਉਂਦਾ। ਖ਼ਤ ਨਾ ਆਵੇ ਤਾਂ ਮਨ ਵਿਚ ਧੁੜਕੂ ਪੈਦਾ ਹੁੰਦਾ। ਅਜੋਕੇ ਸਮੇਂ ਵਿਚ ਕੁਝ ਪਤਾ ਨਹੀਂ ਲੱਗਦਾ ਕਿ ਕਦੋਂ ਕੀ ਹੋ ਜਾਵੇ? ਸਿਰਫ਼ ਇਕ ‘ਜੇ’ ਹੀ ਪੱਲੇ ਵਿਚ ਰਹਿ ਜਾਵੇ ਅਤੇ ਬੰਦਾ ਸਾਰੀ ਉਮਰ ਝੂਰਨ ਜੋਗਾ ਰਹਿੰਦਾ।
ਅੱਗੇ ਤਾਂ ਕਦੇ ਵੀ ਇੰਝ ਨਹੀਂ ਸੀ ਹੋਇਆ। ਉਹ ਹਰ ਖ਼ਤ ਦਾ ਜਵਾਬ ਮੁੜਦੀ ਡਾਕ ‘ਚ ਦੇ ਦਿੰਦਾ ਸੀ। ਉਸਦਾ ਖ਼ਤ ਆਉਂਦਾ ਸੀ
ਬਾਬਾ ਜੀ ਦੱਸਿਓ!
ਤੁਹਾਨੂੰ ਕੋਈ ਸੱਚਾ ਸਿੱਖ ਨਜ਼ਰ ਆਉਂਦਾ ਏ?
ਤੁਹਾਡੀ ਸ਼ਬਦਜੋਤ
ਕੀਮਤੀ ਰੁਮਾਲਿਆਂ ‘ਚ ਦੁੱਬਕੀ
ਲੈ ਰਹੀ ਏ ਔਖੇ ਸਾਹ
ਕੋਈ ਨਹੀਂ ਸੁਣਦਾ ਉਸਦੀ ਆਹ
ਕਿਉਂਕਿ ਸ਼ਬਦ-ਜੋਤ ਦਾ ਸੱਚ
ਮਸੰਦਾਂ ਨੂੰ ਰਿਹਾ ਏ ਡਰਾਅ।
ਭਾਈ ਲਾਲੋ ਦੀ ਕੋਠੜੀ
ਸੰਗਮਰਮਰ ‘ਚ ਲਪੇਟੀ
ਤੁਹਾਡੀ ਛੋਹ ਨੂੰ ਕਿੰਝ ਸੰਭਾਲੇ
ਲਾਲੋ ਸੰਗ ਬੋਲਾਂ ਦੇ ਚਿਰਾਗ ਕਿਵੇਂ ਬਾਲ਼ੇ
ਤਾਂ ਕਿ ਆਲੇ-ਦੁਆਲੇ ਛਾਏ
ਛੱਟ ਜਾਣ ਇਹ ਬੱਦਲ ਕਾਲੇ।
ਬਾਬਾ ਜੀ
ਤੁਹਾਡੀ ਆਰਤੀ
ਘੰਟੀਆਂ ਅਤੇ ਟੱਲਾਂ ਦੇ ਸ਼ੋਰ ‘ਚ ਗਵ
ਮੈਂ ਬਹੁਤ ਪੜ੍ਹਦਾ ਹਾਂ। ਜਦ ਵੀ ਸਮਾਂ ਮਿਲਦਾ ਮੈਂ ਕੋਈ ਕਿਤਾਬ, ਰਸਾਲਾ ਜਾਂ ਅਖ਼ਬਾਰ ਜ਼ਰੂਰ ਪੜ੍ਹਦਾ ਹਾਂ। ਪਰ ਮੈਂ ਕਈ ਵਾਰ ਖ਼ੁਦ ਨੂੰ ਹੀ ਪੁੱਛਦਾ ਹਾਂ ਕਿ ਮੈਂ ਕਿਉਂ ਪੜ੍ਹਦਾ ਹਾਂ? ਕੀ ਪੜ੍ਹਦਾ ਹਾਂ? ਕਿਸ ਮਕਸਦ ਲਈ ਪੜ੍ਹਦਾ ਹਾਂ? ਪੜ੍ਹਨ ਨਾਲ ਮੇਰੇ ਵਿਚ ਕਿਹੜੀ ਤਬਦੀਲੀ ਆਈ ਅਤੇ ਕਿਉਂ ਆਈ? ਬਹੁਤ ਸਾਰੇ ਪ੍ਰਸ਼ਨ ਮਨ-ਜੂਹੇ ਖ਼ਰੂਦ ਪਾਉਂਦੇ।
ਮੈਂ ਪੜ੍ਹਦਾ ਹਾਂ ਤਾਂ ਕਿ ਮੈਂ ਆਪਣੇ ਆਪ ਨੂੰ ਮਿਲ ਸਕਾਂ। ਖੁਦ ਨੂੰ ਸਮਝ ਸਕਾਂ। ਆਪਣੇ ਆਪ ਦੀ ਲਿਖਤ ਵਿਚਲੇ ਪਾਤਰਾਂ ਨਾਲ ਤੁਲਨਾ ਕਰ ਸਕਾਂ ਕਿ ਮੈਂ ਕਿੱਥੇ ਖੜ੍ਹਾ ਹਾਂ? ਕੀ ਇਹ ਪਾਤਰ ਮੇਰੇ ਨਾਲੋਂ ਚੰਗੇ ਨੇ ਜਾਂ ਮਾੜੇ? ਕੀ ਪਾਤਰ ਨਰੋਏ ਸਮਾਜ ਦੀ ਸਿਰਜਣਾ ਕਰਦੇ ਜਾਂ
ਰੁੱਸਿਆ ਨਾ ਕਰੋ ਯਾਰੋ, ਨਦੀ ਕਿਨਾਰੇ ਰੁੱਖੜੇ ਹਾਂ ਪਤਾ ਨਹੀਂ ਕਦੋਂ ਸਾਹ ਹੀ ਰੁੱਸ ਜਾਣ। ਰੁੱਸਿਆਂ-ਰੁੱਸਿਆਂ ਸਦਾ ਲਈ ਵਿੱਛੜ ਜਾਣਾ ਬਹੁਤ ਹੀ ਅਸਹਿ ਹੁੰਦਾ ਜਿਊਂਦਿਆਂ ਲਈ ਕਿਉਂਕਿ ਸਦਾ ਲਈ ਵਿੱਛੜ ਗਏ ਰੁੱਸੇ ਹੋਏ ਨੂੰ ਤੁਸੀਂ ਕਦੇ ਨਹੀਂ ਮਨਾ ਸਕਦੇ। ਤੁਰ ਜਾਣ ਵਾਲਾ ਪਤਾ ਨਹੀਂ ਆਪਣਿਆਂ ਨੂੰ ਮਨਾਉਣ ਦੀਆਂ ਕਿੰਨੀਆਂ ਸੱਧਰਾਂ ਮਨ ਵਿੱਚ ਦਬਾਈ ਸਦਾ ਲਈ ਅੱਖਾਂ ਹੀ ਮੀਟ ਗਿਆ ਹੋਵੇਗਾ।
ਬੰਦੇ ਕੋਲੋਂ ਆਪਾ ਹੀ ਰੁੱਸ ਜਾਵੇ ਤਾਂ ਪੱਲੇ ਵਿੱਚ ਰਹਿੰਦਾ ਹੀ ਕੀ ਹੈ? ਮਰ ਜਾਂਦੀ ਹੈ ਉਸ ਦੀ ਧੜਕਣ ਤੇ ਜੀਅ ਅਤੇ ਕਿਸੇ ਨੂੰ ਵੀ ਨਹੀਂ ਸੁਣਦੀ ਉਸ ਦੇ ਸਾਹਾਂ ਵਿਚਲੀ ਸੀ। ਚਾਅ ਰੁੱਸ ਜਾਂਦੇ ਤਾਂ ਬੰਦਾ ਪਤਝੜੀ ਬਿਰਖ ਬਣਦਾ, ਫੁੱਲ ਅ
ਜੂਨ 1971 ਦੀ ਤਿੱਖੜ ਦੁਪਹਿਰ। ਕਣਕ ਦੇ ਵੱਢ ਵਿੱਚ ਰੂੜI ਪਾਉਣ ਦਾ ਸਮਾਂ। ਬਾਪ ਨਾਲ ਗੱਡੇ ’ਤੇ ਰੂੜ੍ਹੀ ਪਵਾ ਰਿਹਾ ਸਾਂ ਤਾਂ ਮੇਰੇ ਜਮਾਤੀ ਨੇ ਆ ਕੇ ਦੱਸਿਆ ਕਿ ਮੈਂ ਤਾਂ ਪ੍ਰੈੱਪ ਵਿੱਚੋਂ ਪਾਸ ਹੋ ਗਿਆ ਹਾਂ ਪਰ ਤੂੰ ਫੇਲ੍ਹ ਹੋ ਗਿਆ ਏਂ।
ਦਰਅਸਲ ਦਸਵੀਂ ਵਿੱਚ ਫਸਟ ਡਿਵੀਜ਼ਨ ਵਿੱਚ ਪਾਸ ਹੋਣ ’ਤੇ ਨਵੇਂ ਐੱਮ ਏ ਪਾਸ ਗਵਾਂਢੀ ਸ. ਜਰਨੈਲ ਸਿੰਘ ਭੰਡਾਲ ਨੇ ਸਾਨੂੰ ਪੱਤੀ ਦੇ ਤਿੰਨ ਜਮਾਤੀਆਂ, ਬਲਵੰਤ ਸਿੰਘ, ਰਣਜੀਤ ਸਿੰਘ ਤੇ ਮੈਂਨੂੰ ਰਣਧੀਰ ਕਾਲਜ, ਕਪੂਰਥਲਾ ਵਿੱਚ ਨਾਨ-ਮੈਡੀਕਲ ਵਿੱਚ ਦਾਖ਼ਲ ਕਰਵਾ ਦਿੱਤਾ। ਉਸਦਾ ਸੋਚਣਾ ਸੀ ਕਿ ਸਾਇੰਸ ਪੜ੍ਹਕੇ, ਚੰਗੀਆਂ ਵਿੱਦਿਅਕ ਪ੍ਰਾਪਤੀਆਂ ਨਾਲ ਇਹ ਚੰਗਾ ਭਵਿੱਖ ਉਸਾਰ ਤੇ ਮਾਣ ਸਕਣ
ਮੈਂ ਪਿਛਲੇ ਸਾਲ ਆਪਣੇ ਅਮਰੀਕਾ ਦੇ ਜੰਮਪਲ ਦੋਹਤੇ-ਦੋਹਤਰੀਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਦੇ ਦਰਸ਼ਨ ਕਰਵਾਉਣ ਲਈ ਫਤਹਿਗੜ੍ਹ ਸਾਹਿਬ ਗਿਆ। ਬੱਚਿਆਂ ਨੂੰ ਬਹੁਤ ਉਤਸੁਕਤਾ ਸੀ ਕੱਚੀ ਕੰਧ ਨੂੰ ਦੇਖਣ, ਉਸ ਨੂੰ ਸਪਰਸ਼ ਕਰਨ ਅਤੇ ਸਾਹਿਬਜ਼ਾਦਿਆਂ ਦੀ ਛੋਹ ਮਾਨਣ ਵਾਲੀ ਕੰਧ ਵਿੱਚੋਂ ਸਾਹਿਬਜ਼ਾਦਿਆਂ ਦੀ ਦੀਦਾ-ਦਲੇਰੀ, ਬੇਬਾਕੀ ਅਤੇ ਬਹਾਦਰੀ ਦੀ ਮਹਿਕ ਨੂੰ ਮਹਿਸੂਸ ਕਰਨ ਦੀ। ਉਨ੍ਹਾਂ ਨੇ ਪੜ੍ਹਿਆ ਸੀ ਕਿ ਇੰਨੀ ਛੋਟੀ ਉਮਰ ਵਿੱਚ ਵਕਤ ਦੀ ਹਕੂਮਤ ਸਾਹਵੇਂ ਇੰਝ ਵੀ ਡਟਿਆ ਜਾ ਸਕਦਾ ਅਤੇ ਹਾਕਮ ਦੀ ਕਮੀਨਗੀ ਅਤੇ ਕਰੂਰਤਾ ਦਾ ਹੱਸ ਕੇ ਮੁਕਾਬਲਾ ਕੀਤਾ ਜਾ ਸਕਦਾ।
ਗੁਰਦੁਆਰਾ ਸਾਹਿਬ ਵਿੱਚ ਦਾਖਲ ਹੁੰਦੇ ਹਾਂ ਤਾਂ ਮੈਨੂੰ
ਐੱਮਐੱਸਸੀ ਕਰਦਿਆਂ ਸਾਰ ਮਨ ਵਿੱਚ ਤਾਂਘ ਸੀ ਕਿ ਪੀਐੱਚਡੀ ਕਰਾਂ ਅਤੇ ਬਾਪ ਦੀ ਅੱਖ ਵਿੱਚ ਪ੍ਰੈੱਪ ਵਿੱਚੋਂ ਫੇਲ ਹੋਣ ਦੇ ਹਿਰਖ਼ ਨੂੰ ਸਹਿਲਾਵਾਂ। ਪਰ ਘਰ ਦੇ ਆਰਥਿਕ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਪੀਐੱਚਡੀ ਕਰਨ ਦਾ ਵਿਚਾਰ ਤਿਆਗ ਕੇ ਨੌਕਰੀ ਦੀ ਭਾਲ਼ ਵਿੱਚ ਤੁਰ ਪਿਆ, ਭਾਵੇਂ ਕਿ ਐੱਮਐੱਸੀ ਦਾ ਰਿਜ਼ਲਟ ਆਉਣ ’ਤੇ ਡਾ. ਖੁਰਾਨਾ ਨੇ ਜ਼ੋਰ ਲਾਇਆ ਸੀ ਕਿ ਮੈਂ ਪੀਐੱਚਡੀ ਕਰਾਂ।
ਮਨੁੱਖ ਦੀ ਸਫ਼ਲਤਾ ਦਾ ਰਾਜ਼ ਹੀ ਇਸ ਵਿੱਚ ਹੁੰਦਾ ਕਿ ਕੀ ਉਸਦੀ ਸੋਚ ਵਿੱਚ ਨਵੇਂ ਫੁਰਨੇ ਫੁਰਦੇ ਨੇ?ਕੀ ਉਹ ਆਪਣੀਆਂ ਤਮੰਨਾਵਾਂ ਨੂੰ ਸੰਗੋੜਦਾ ਹੈ ਜਾਂ ਫੈਲਾਉਂਦਾ ਹੈ? ਕੀ ਉਹ ਇੱਕ ਮੁਕਾਮ ’ਤੇ ਜਾ ਕੇ ਠਹਿਰ ਜਾਂਦਾ ਹੈ? ਕੀ ਸਾਰੀ ਜ਼ਿੰਦਗੀ ਉਸ ਹ
1977 ਵਿੱਚ ਮੈਂ ਫਿਜ਼ਿਕਸ ਦੀ ਐੱਮ.ਐੱਸਸੀ ਕੀਤੀ ਤਾਂ ਕੈਨੇਡਾ ਵਿੱਚ ਵਸਦੇ ਕਰੀਬੀ ਰਿਸ਼ਤੇਦਾਰ ਦਾ ਸੁਝਾਅ ਆਇਆ ਕਿ ਕੈਨੇਡਾ ਵਿੱਚ ਉਚੇਰੀ ਪੜ੍ਹਾਈ ਲਈ ਆ ਜਾ, ਤੇਰੀ ਜ਼ਿੰਦਗੀ ਹੀ ਬਦਲ ਜਾਵੇਗੀ। ਚੰਗਾ ਲੱਗਾ ਕਿ ਕੋਈ ਤਾਂ ਹੈ ਜਿਸ ਨੂੰ ਮੇਰੇ ਚੰਗੇਰੇ ਭਵਿੱਖ ਦੀ ਚਿੰਤਾ ਹੈ। ਉਚੇਰੀ ਪੜ੍ਹਾਈ ਲਈ ਕੈਨੇਡਾ ਦੀ ਯੂਨੀਵਰਸਿਟੀ ਵਿੱਚ ਅਪਲਾਈ ਕੀਤਾ। ਦਾਖਲਾ ਮਿਲ ਗਿਆ। ਪਰ ਯੂਨੀਵਰਸਿਟੀ ਵੱਲੋਂ ਸਪਾਂਸਰਸ਼ਿੱਪ ਲਈ ਆਖਿਆ ਗਿਆ ਤਾਂ ਉਹ ਰਿਸ਼ਤੇਦਾਰ ਸਪਾਂਸਰਸ਼ਿੱਪ ਦੇਣ ਤੋਂ ਹੀ ਮੁਨਕਰ ਹੋ ਗਿਆ। ਇਸ ਮੁਨਕਰੀ ਨਾਲ ਉਹ ਸੁਪਨਾ ਤਿੜਕ ਗਿਆ, ਜਿਹੜਾ ਮੈਂ ਲਿਆ ਸੀ ਕਿ ਕੈਨੇਡਾ ਵਿੱਚ ਪੀਐੱਚਡੀ ਕਰਨ ਤੋਂ ਬਾਅਦ ਕਿਸੇ ਯੂਨੀਵਰਸਿਟੀ ਵਿੱਚ ਪੜ੍ਹਾ
ਅਸੀਂ ਅਹਿਸਾਸ ਵਿਹੂਣੇ ਲੋਕ। ਨਹੀਂ ਕਿਸੇ ਦੇ ਅਹਿਸਾਸ ਦੀ ਪ੍ਰਵਾਹ। ਕਿਸੇ ਨੂੰ ਚੋਭ ਲਾਉਣ ਲੱਗਿਆਂ ਪਲ ਵੀ ਨਹੀਂ ਲਾਉਂਦੇ। ਕਿਸੇ ਦੇ ਦਰਦ ਵਿਚ ਅਸੀਂ ਖ਼ੁਸ਼ੀ ਮਨਾਉਂਦੇ। ਕਿਸੇ ਦੇ ਨੁਕਸਾਨ ਵਿਚੋਂ ਨਿੱਜੀ ਲਾਭ ਦੀ ਤਵੱਕੋ। ਕਿਸੇ ਦੀਆਂ ਸਿੱਲ੍ਹੀਆਂ ਅੱਖਾਂ ਵਿਚੋਂ ਆਪਣੇ ਨੈਣਾਂ ਦੇ ਸੁਪਨਿਆਂ ਦੀ ਝਾਕ।
ਅਹਿਸਾਸ ਮਰ ਜਾਣ ਤਾਂ ਬੰਦਾ ਮਰਦਾ। ਉਸ ਦੀ ਇਨਸਾਨੀਅਤ ਕਬਰ ਭਾਲਦੀ। ਉਸ ਦੇ ਅੰਤਰੀਵ ਵਿਚਲਾ ਸੋਕਾ ਉਸ ਨੂੰ ਹੀ ਰੱਕੜ ਬਣਾਉਂਦਾ। ਉਹ ਆਪਣੀ ਰੂਹ ਦੇ ਵੈਣਾਂ ਵਿਚ ਆਪਣੇ ਆਪ ਨੂੰ ਰੁਆਉਂਦਾ ਤੇ ਸਾਹਾਂ ਦੀ ਅਮੁੱਲਤਾ ਨੂੰ ਹੱਥੀਂ ਗਵਾਉਂਦਾ। ਅਸੀਂ ਰੋਬੋਟ ਬਣ ਗਏ। ਸਾਨੂੰ ਆਪਣੇ ਅਹਿਸਾਸਾਂ ਦੀ ਸੁੱਧ ਤਾਂ ਹੈ ਹੀ ਨਹੀਂ। ਭ
ਸਫ਼ੇ, ਸ਼ਬਦਾਂ ਨੂੰ ਉਡੀਕਦੇ। ਸ਼ਬਦ ਜੋ ਸਫ਼ਿਆਂ ਨੂੰ ਸਾਂਭਣ-ਜੋਗ ਬਣਾਉਣ। ਆਉਣ ਵਾਲੇ ਸਮੇਂ ਨੂੰ ਸੇਧ ਤੇ ਸੰਦੇਸ਼ ਦੇ ਸਕਣ ਅਤੇ ਇਨ੍ਹਾਂ ਦੀ ਕੀਮਤ ਪਵੇ।
ਜ਼ਿੰਦਗੀ ਦੇ ਸਫ਼ੇ ਕੋਰੇ ਹੋਣ ਤਾਂ ਬਹੁਤ ਝੂਰਦੇ। ਇਨ੍ਹਾਂ ਦੀ ਤੜਪ ਨੂੰ ਸਮਝਣ ਅਤੇ ਹੂਕ ਨੂੰ ਕਲਮ ਦੇ ਨਾਮ ਕਰਨ ਵਾਲੇ ਬਹੁਤ ਹੀ ਵਿਰਲੇ। ਪਰ ਇਹੀ ਵਿਰਲੇ ਦਰਅਸਲ ਵਕਤ ਦਾ ਮਾਣ ਹੁੰਦੇ।
ਜ਼ਿੰਦਗੀ ਦੀ ਕਿਤਾਬ ਦੇ ਸਾਰੇ ਵਰਕੇ ਕਦੇ ਵੀ ਨਾ ਤਾਂ ਭਰੇ ਹੁੰਦੇ ਅਤੇ ਨਾ ਹੀ ਕੋਰੇ। ਕੁਝ ਭਰੇ ਅਤੇ ਕੁਝ ਕੋਰੇ। ਕੁਝ ਸਫ਼ੇ ਅਜਿਹੇ ਵੀ ਜਿਹੜੇ ਆਪਣੇ ਪਿੰਡੇ `ਤੇ ਲਿਖੀ ਅੱਧ- ਪਚੱਧੀ ਲਿਖਤ ਵਿਚੋਂ ਆਪਣੇ ਅਧੂਰੇਪਣ ਨੂੰ ਹੀ ਪੜ੍ਹਨ ਜੋਗੇ ਰਹਿ ਜਾਂਦੇ। ਕਦੇ ਇਨ੍ਹਾ
ਕਦੇ ਕਦੇ ਉਦਾਸੀ ਮਨ ਵਿੱਚ ਖ਼ਲਬਲੀ ਪੈਦਾ ਕਰਦੀ ਹੈ। ਚਿੱਤ ਵਿਆਕੁਲ ਹੋ ਉੱਠਦਾ ਹੈ ਅਤੇ ਇਸ ਵਿਆਕੁਲਤਾ ਵਿੱਚ ਸਿਰਫ਼ ਹੋਠਾਂ ’ਤੇ ਪਸਰੀ ਚੁੱਪ ਹੀ ਸਾਥ ਦਿੰਦੀ ਹੈ। ਇਸ ਚੁੱਪ ਵਿੱਚੋਂ ਉਦਾਸੀ ਦਾ ਇੱਕ ਨਗ਼ਮਾ, ਅੰਤਰੀਵ ਵਿੱਚ ਫੈਲ ਕੇ ਮੇਰੇ ਸਮੁੱਚ ਨੂੰ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ। ਇਹ ਮੇਰੀ ਉਦਾਸੀ ਮੇਰੀ ਹੀ ਨਹੀਂ, ਇਹ ਤਾਂ ਚੌਗਿਰਦੇ ਦੀ ਉਦਾਸੀ ਹੈ, ਸਾਡੇ ਸਾਰਿਆਂ ਦੀ ਉਦਾਸੀ ਹੈ, ਜਿਸ ਵਿੱਚ ਅਸੀਂ ਜਿਊਂਦੇ ਅਤੇ ਇਸ ਵਿੱਚੋਂ ਹੀ ਜੀਵਨ ਪੈੜਾਂ ਨੂੰ ਸਿਰਜਦੇ ਹਾਂ।
ਉਦਾਸੀ ਸਿਰਫ਼ ਜਾਤੀ ਜਾਂ ਨਿੱਜ ਤੱਕ ਸੀਮਤ ਕੀਤੀ ਜਾਵੇ ਤਾਂ ਇਹ ਬੰਦੇ ਨੂੰ ਖਾ ਜਾਂਦੀ ਹੈ, ਪਰ ਜਦ ਇਹੀ ਉਦਾਸੀ ਸਮੂਹਿਕਤਾ ਵਿੱਚੋਂ ਪੈਦਾ ਹੁੰਦੀ ਹੈ
ਚੇਤਨਾ ਕੀ ਹੈ ਅਤੇ ਕਿਉਂ ਜ਼ਰੂਰੀ ਹੈ, ਮਨੁੱਖੀ ਵਿਕਾਸ ਲਈ? ਬਹੁਤ ਹੀ ਗੰਭੀਰ ਵਿਸ਼ਾ। ਸਿਰ ਜੋੜ ਕੇ ਸੋਚਣ ਦੀ ਲੋੜ। ਵਰਨਾ ਚਿੰਤਨ ਵਿਹੂਣੇ ਪੰਜਾਬੀਆਂ ਦਾ ਮਾਰਗ-ਦਰਸ਼ਨ ਕੌਣ ਕਰੇਗਾ?
ਪੰਜਾਬੀ ਸਮਾਜ ਵਿਚ ਚੇਤਨਾ ਕਿੰਨੀ ਕੁ ਹੈ ਅਤੇ ਅਸੀਂ ਕਿਥੇ ਖੜੇ ਹਾਂ? ਅਸੀਂ ਕਿਸ ਪਾਸੇ ਜਾ ਰਹੇ ਹਾਂ। ਕੀ ਸਾਨੂੰ ਸਾਡੇ ਸਰੋਕਾਰਾਂ, ਸੰਦਰਭਾਂ ਅਤੇ ਚੇਤਨਾ ਦੇ ਸੱਚ ਦਾ ਪਤਾ ਹੈ? ਕੀ ਅਸੀਂ ਚੇਤਨਾ ਵਿਹੂਣੇ ਤਾਂ ਨਹੀਂ ਹੋ ਗਏ? ਬਹੁਤ ਸਾਰੇ ਪ੍ਰਸ਼ਨ ਮਨ ਵਿਚ ਪੈਦਾ ਹੁੰਦੇ।
ਚਿੰਤਨਸ਼ੀਲ ਲੋਕ ਅਕਸਰ ਹੀ ਅਜੇਹੇ ਸੰਜੀਦਾ ਸਰੋਕਾਰ ਬਾਰੇ ਸੰਵਾਦ ਰਚਾਉਣ ਬਾਰੇ ਸੋਚਦੇ ਕਿ ਕੀ ਅਜੇਹਾ ਵਰਤਾਰਾ ਪੰਜਾਬੀਆਂ ਦੀ ਜੀਵਨ-ਸ਼ੈਲੀ ਤਾਂ ਨਹੀ
ਅੱਜ ਕੱਲ੍ਹ ਅਮਰੀਕਾ ਤੋਂ ਪੰਜਾਬ ਆਇਆ ਹੋਇਆ ਹਾਂ। ਬੜੇ ਚਿਰ ਬਾਅਦ ਮਨ ‘ਚ ਰੀਝ ਆਈ ਕਿ ਅੱਜ ਬਾਬਾ ਸ਼ਾਹ ਇਨਾਇਤ ਅਲੀ ਜੀ ਦੀ ਦਰਗਾਹ `ਤੇ ਨਤਮਸਤਕ ਹੋਣ ਪਿੰਡ ਤਾਂ ਜਾਣਾ ਹੀ ਹੈ ਕਿਉਂ ਨਾ ਨਾਲ ਹੀ ਆਪਣੇ ਖੇਤਾਂ ਦਾ ਗੇੜਾ ਲਾਇਆ ਜਾਵੇ। ਚੇਤਿਆਂ ਵਿਚ ਵਸੇ ਉਨ੍ਹਾਂ ਖੇਤਾਂ ਨੂੰ ਮੁੜ ਤੋਂ ਮਿਲਿਆ ਜਾਵੇ ਜਿਹੜੇ ਅਕਸਰ ਹੀ ਮੇਰੇ ਸੁਪਨਿਆਂ ਵਿਚ ਆਉਂਦੇ ਅਤੇ ਮੈਨੂੰ ਆਪਣੀ ਮੋਹ ਭਿੱਜੀ ਗਲਵੱਕੜੀ ਵਿਚ ਲੈਂਦੇ। ਇਹੀ ਖੇਤ ਜਿਨ੍ਹਾਂ ਵਿਚ ਮੇਰਾ ਬਚਪਨ ਅਤੇ ਜਵਾਨੀ ਦੇ ਦਿਨ ਬੀਤੇ। ਖੇਤ ਜਿਨ੍ਹਾਂ ਵਿਚ ਹੱਲ ਵਾਹਿਆ ਸੀ।
ਕਦੇ ਝੋਨਾ ਵੀ ਲਾਇਆ ਤੇ ਝਾੜਿਆ। ਕਣਕ ਦੀ ਵਾਢੀ ਕੀਤੀ ਅਤੇ ਫiਲ਼ਆਂ ਨਾਲ ਗਹਾਈ ਵੀ। ਬਹੁਤ ਹੀ ਪਿਆਰੀਆਂ ਅਤੇ
ਜ਼ਿੰਦਗੀ ਨੂੰ ਸਾਲਾਂ ਵਿੱਚ ਨਾ ਮਿਣੋ ਸਗੋਂ ਇਸ ਨੂੰ ਮਾਣੇ ਹੋਏ ਪਲਾਂ ਵਿੱਚ ਮਿਣੋਗੇ ਤਾਂ ਜ਼ਿੰਦਗੀ ਦਾ ਜਸ਼ਨ ਤੁਹਾਡੇ ਜੀਵਨ ਦਾ ਹਿੱਸਾ ਬਣੇਗਾ। ਜ਼ਿੰਦਗੀ ਇਹ ਨਹੀਂ ਕਿ ਤੁਸੀਂ ਕਿੰਨੇ ਸਾਲਾਂ ਤੀਕ ਸਾਹਾਂ ਦਾ ਭਾਰ ਢੋਂਦੇ ਰਹੇ ਸਗੋਂ ਇਸ ’ਤੇ ਨਿਰਭਰ ਹੈ ਕਿ ਸਾਹਾਂ ਦੀ ਸਾਰਥਿਕਤਾ ਨੂੰ ਤੁਸੀਂ ਕਿਵੇਂ ਪਰਿਭਾਸ਼ਿਤ ਕੀਤਾ ਹੈ? ਜ਼ਿੰਦਗੀ ਇੱਕ ਬੋਝ ਨਹੀਂ ਸਗੋਂ ਇੱਕ ਸੌਗਾਤ। ਇਸ ਦੀ ਵਿਕੋਲਿਤਰੀ ਮਹਿਕ ਅਤੇ ਸੁੰਦਰਤਾ ਹੈ। ਇਸ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ ਅਤੇ ਕਿਹੜੀ ਤਸ਼ਬੀਹ ਦਿੰਦੇ ਹੋ, ਇਸ ਨੇ ਤੁਹਾਡੇ ਇਸੇ ਨਜ਼ਰੀਏ ਨੂੰ ਪਰਿਭਾਸ਼ਿਤ ਕਰਨਾ ਹੁੰਦਾ ਹੈ।
ਵੱਡਾ ਸਾਰਾ ਘਰ। ਪਾਰਕਿੰਗ ਵਿਚ ਨਵੀਨਤਮ ਮਾਡਲ ਦੀਆਂ ਕਾਰਾਂ। ਹਰ ਸੁੱਖ-ਸਹੂਲਤਾਂ ਨਾਲ ਭਰਿਆ ਹੋਇਆ ਘਰ। ਮੀਆਂ-ਬੀਵੀ ਦੋਵੇਂ ਦੋਹਰੀਆਂ-ਤੀਹਰੀਆਂ ਸ਼ਿਫਟਾਂ ਲਾਉਂਦੇ। ਪੈਸੇ ਇਕੱਠੇ ਕਰਨ ਦੀ ਦੌੜ `ਚ ਇੰਨੇ ਮਸਰੂਫ ਕਿ ਬੱਚਿਆਂ ਦੀਆਂ ਮਾਨਸਿਕ ਤੇ ਸਰੀਰਕ ਲੋੜਾਂ ਤੋਂ ਬੇਖਬਰ। ਦਾਦੇ-ਦਾਦੀ ਕੋਲ ਰਹਿੰਦੇ ਬੱਚੇ, ਕੰਪਿਊਟਰ ਤੇ ਟੀ਼ ਵੀ ਦੁਆਲੇ ਆਪਣੀ ਹੀ ਦੁਨੀਆਂ ਵਿਚ ਗੁੰਮ-ਸੁੰਮ। ਸਕੂਲ ਕਦੋਂ ਜਾਂਦੇ, ਕਿਸ ਕਲਾਸ ਵਿਚ ਪੜ੍ਹਦੇ, ਕਿਹੜੇ ਉਹਨਾਂ ਦੇ ਦੋਸਤ, ਕਿਸ ਤਰ੍ਹਾਂ ਦੀ ਸੰਗਤ ਵਿਚ ਉਹ ਵਿਚਰਦੇ, ਕੀ ਖਾਂਦੇ, ਕੀ ਪੀਂਦੇ, ਕਿਸ ਤਰਾਂ ਦੇ ਮਾਨਸਿਕ ਉਤਰਾਅ ਚੜਾਅ `ਚੋਂ ਗੁਜਰਦੇ, ਮਾਪਿਆਂ ਨੂੰ ਕੋਈ ਸਰੋਕਾਰ ਨਹੀਂ। ਉ
2
ਕੈਨੇਡਾ ਵਰਗੇ ਦੇਸ਼ `ਚ ਪੰਜਾਬਣ ਮੁਟਿਆਰਾਂ ਦੇ ਉਪਰੋਥਲੀ ਹੋ ਰਹੇ ਕਤਲ। ਹਰ ਸੰਵੇਦਨਸ਼ੀਲ ਅੱਖ ਰੋਈ। ਹਰ ਭਾਵੁਕ ਮਨ ਕੁਰਲਾਅ ਉੱਠਿਆ। ਧੀਆਂ ਤੇ ਭੈਣਾਂ ਵਾਲੇ ਅੱਥਰੂਆਂ ਦੀ ਨਦੀ `ਚ ਡੁੱਬ ਮੋਏ। ਔਰਤ ਨੂੰ ਸਨਮਾਨ ਦੇਣ ਵਾਲੇ ਗੁਰੂਆਂ ਦੇ ਸਿੱਖ, ਆਪਣੀਆਂ ਪਤਨੀਆਂ ਤੇ ਧੀਆਂ ਦੇ ਕਾਤਲ ਬਣੇ ਕਿਹੜੀਂ ਰਾਹੀਂ ਤੁੱਰ ਪਏ ਨੇ? ਕਿਹੜੀ ਮਾਰੂ ਸੋਚ ਨੇ ਉਹਨਾਂ ਦੀ ਬੁੱਧੀ ਭ੍ਰਿਸ਼ਟ ਕਰ ਦਿਤੀ ਏ? ਕਿਉਂ ਉਹ ਗਰਕੀਆਂ ਕਦਰਾਂ ਕੀੰਮਤਾਂ ਦੇ ਰਾਹ ਤੁੱਰ ਪਏ ਨੇ?
ਲੜੀਵਾਰ - 2
ਕਤਲਾਂ ਤੋਂ ਉਠੇ ਕਈ ਸਵਾਲ, ਹਰ ਸੂਝਵਾਨ ਦੀ ਸੋਚ ਨੂੰ ਹਲੂਣਦੇ ਨੇ। ਕੀ ਦਾਜ ਦੇ ਲਾਲਚੀਆਂ ਦੀ ਭੁੱਖ ਨਾ ਪੂਰੀ ਹੋਣ `ਤੇ ਮਜਬੂਰ ਬਾਪ
ਦਫਤਰ ਵਿੱਚ ਨਿੱਤ ਪ੍ਰਤੀ ਦੀਆਂ ਗੱਲਾਂ। ਕੰਮ ਦੀਆਂ। ਪ੍ਰੀਵਾਰ ਦੀਆਂ। ਪ੍ਰਵਾਸੀ ਜਿੰਦਗੀ ਤੇ ਇਸ ਨਾਲ ਜੁੱੜੇ ਸਰੋਕਾਰਾਂ ਸੰਗ ਸੰਵਾਦ। ਅਚਾਨਕ ਮੈਂਨੂੰ ਮੇਰਾ ਸਾਥੀ ਕਹਿਣ ਲੱਗਾ ਕਿ ਤੁਹਾਨੂੰ ਇੰਨਾ ਚਿਰ ਹੋ ਗਿਆ ਹੈ ਇਥੇ ਆਇਆਂ, ਤੁਸੀਂ ਕਿਸੇ ਨੂੰ ਹੱਸਦਾ ਦੇਖਿਆ ਏ? ਤੇ ਮੈਂ ਚੁੱਪ ਹੋ ਗਿਆ।
ਪ੍ਰੀਵਾਰਕ ਮਾਹੌਲ `ਚ ਕਿਸੇ ਦੇ ਘਰ ਬੈਠਿਆਂ ਮੈਂ ਆਪਣੇ ਮਿੱਤਰ ਨੂੰ ਪਰਵਾਸੀ ਅਵਾਰਡਜ ਨਾਇਟ ਬਾਰੇ ਪੁੱਛਿਆ ਕਿ ਤੁਹਾਨੂੰ ਸੱਭ ਤੋਂ ਚੰਗਾ ਕੀ ਲਗਾ? ਉਹ ਕਹਿਣ ਲੱਗਾ ਕਿ ਆਪਾਂ ਨੂੰ ਤਾਂ ਰਮਤਾ ਸੱਭ ਤੋਂ ਚੰਗਾ ਲੱਗਾ। ਇਸ ਬਹਾਨੇ ਘੜੀ ਹੱਸ ਤਾਂ ਲਿਆ।
ਮੇਰਾ ਵਿਦਿਆਰਥੀ ਮਿਲਿਆ। ਕਹਿੰਦਾ,’ ਸਰ ਕਾਹਦਾ ਕੈਨੇਡਾ ਆਏ ਹਾ