ਅੱਜ ਦੀ ਦੁਨੀਆਂ ਦੀਆਂ ਖਬਰਾਂ ਵਿੱਚ ਸਾਨੂੰ ਜੰਗਾਂ, ਮਿਜ਼ਾਇਲਾਂ, ਪ੍ਰਮਾਣੂ ਬੰਬਾਂ ਦੀਆਂ ਧਮਕੀਆਂ, ਟੈਰਿਫ, ਧਮਕੀਆਂ, ਤਖਤੇ ਪਲਟੇ ਜਾਣ ਦੀਆਂ ਘਟਨਾਵਾਂ ਦੀ ਚਰਚਾ, ਡਾਲਰਾਂ ਅਤੇ ਪਾਊਡਾਂ ਦੀ ਸਲਾਮਤੀ ਲਈ ਮਨੁੱਖਤਾ ਦੇ ਘਾਣ ਆਦਿ ਦਾ ਬਿਰਤਾਂਤ ਸਿਰਜਿਆ ਨਜ਼ਰ ਆਵੇਗਾ। ਦੁਨੀਆਂ ਦਾ ਹਰ ਸੰਵੇਦਨਸ਼ੀਲ ਮਨੁੱਖ ਸੋਚਦਾ ਹੈ ਕਿ ਇਸ ਸਾਰੇ ਬਿਰਤਾਂਤ ਵਿੱਚ ਮਨੁੱਖਤਾ ਕਿੱਥੇ ਹੈ? ਮਾਨਵਵਾਦੀ ਕਦਰਾਂ ਕੀਮਤਾਂ ਕਿੱਥੇ ਗਵਾਚ ਗਈਆਂ ਹਨ?

ਅਸੀਂ ਏ ਆਈ ਦੇ ਯੁਗ ਵਿੱਚ ਪ੍ਰਵੇਸ਼ ਕਰ ਰਹੇ ਹਾਂ, ਮਨੁੱਖੀ ਅਕਲ ਹਰ ਦਿਨ ਨਵੇਂ ਤੋਂ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ। ਇਸ ਨਾਲ ਚਾਹੀਦਾ ਤਾਂ ਇਹ ਸੀ ਕਿ ਦੁਨੀਆਂ ਵਿੱਚ ਨਿਆਂ, ਇਨਸਾਫ, ਦਇਆ ਭ

ਇਨ੍ਹਾਂ ਦਿਨਾਂ ਦੌਰਾਨ ਜੇਕਰ ਤੁਸੀਂ ਆਪਣੇ ਮੋਬਾਇਲ ਫੋਨ ’ਤੇ ਪੰਜਾਬ ਦੀ ਹਵਾ ਦੀ ਸ਼ੁੱਧਤਾ ਨੂੰ, ਜਿਸ ਨੂੰ ਅਸੀਂ ਏਅਰ ਕੁਆਲਟੀ ਇੰਡੈਕਸ ਕਹਿੰਦੇ ਹਾਂ, ਚੈੱਕ ਕਰੋਗੇ ਤਾਂ ਤੁਸੀਂ ਪਾਓਗੇ ਕਿ ਪਿਛਲੇ ਦੋ ਮਹੀਨਿਆਂ ਤੋਂ ਅਸੀਂ ਰੈੱਡ ਜੋਨ ਵਿੱਚ ਰਹਿ ਰਹੇ ਹਾਂ। ਹਰ ਸਾਲ ਇਨ੍ਹਾਂ ਦਿਨਾਂ ਦੌਰਾਨ ਸਾਡੀ ਹਵਾ ਇੱਕ ਖਾਮੋਸ਼ ਕਾਤਲ ਬਣ ਜਾਂਦੀ ਹੈ। ਇਹ ਸਿਲਸਿਲਾ ਹਰ ਸਾਲ ਪਹਿਲਾਂ ਨਾਲੋਂ ਵੱਧ ਘਾਤਕ ਹੋ ਰਿਹਾ ਹੈ ਪਰ ਅਸੀਂ ਸਾਰੇ ਇਸ ਪ੍ਰਤੀ ਬੇਖਬਰ ਹਾਂ। ਇਸੇ ਸਾਲ 15 ਜਨਵਰੀ ਨੂੰ ਅਜੀਤ ਅਖਬਾਰ ਦੇ ਅੰਤਰਰਾਸ਼ਟਰੀ ਪੰਨੇ ’ਤੇ ਲੱਗੀ ਇੱਕ ਛੋਟੀ ਜਿਹੀ ਖਬਰ ਨੇ ਮੇਰੇ ਜ਼ਿਹਨ ਵਿੱਚ ਪਹਿਲਾਂ ਤੋਂ ਚੱਲ ਰਹੀ ਬੇਚੈਨੀ ਨੂੰ ਕਈ ਗੁਣਾ ਵਧਾ ਦਿੱਤਾ।

ਡੇਰੇ ਵਿੱਚ ਅਨੇਕਾਂ ਸ਼ਰਧਾਲੂ ਆਉਂਦੇ, ਮੱਥੇ ਰਗੜਦੇ, ਸੁੱਖਣਾ ਸੁੱਖਦੇ, ਘਰਾਂ ਦੀ ਗਰੀਬੀ, ਮੰਦਹਾਲੀ ਅਤੇ ਘਰੇਲੂ ਕਲੇਸ਼ ਤੋਂ ਨਿਜਾਤ ਪਾਉਣ ਲਈ ਅਰਦਾਸਾਂ ਬੇਨਤੀਆਂ ਕਰਦੇ। ਇਸੇ ਡੇਰੇ ਦੇ ਹੀ ਇੱਕ ਸ਼ਰਧਾਲੂ ਦੀ ਡੇਰੇ ਵਿੱਚ ਬੜੀ ਗਹਿਰੀ ਸ਼ਰਧਾ ਸੀ। ਉਹ ਹਰ ਕੰਮ ਡੇਰੇ ਤੋਂ ਓਟ ਆਸਰਾ ਲੈ ਕੇ ਕਰਦਾ। ਘਰ ਵਿੱਚ ਗਰੀਬੀ ਸੀ, ਇਸਦੇ ਬਾਵਜੂਦ ਵੀ ਡੇਰੇ ਲਈ ਦਸਵੰਦ ਕੱਢਦਾ, ਕਈ ਦਿਨ ਡੇਰੇ ਵਿੱਚ ਸਫਾਈਆਂ ਕਰਦਾ। ਜਦੋਂ ਕਦੇ ਇੱਥੇ ਉਸਾਰੀ ਹੋ ਰਹੀ ਹੁੰਦੀ ਤਾਂ ਮਿੱਟੀ, ਬਜਰੀ, ਰੇਤਾ, ਇੱਟਾਂ ਢੋਣ ਦੀ ਸੇਵਾ ਕਰਦਾ, ਸੰਗਤਾਂ ਦੇ ਜੂਠੇ ਭਾਂਡੇ ਮਾਂਜਦਾ। ਗੱਲ ਕੀ ਹਰ ਤਰ੍ਹਾਂ ਦੇ ਔਖੇ ਤੋਂ ਔਖੇ ਕੰਮ ਕਰਨ ਨੂੰ ਉਹ ਸੇਵਾ ਸਮਝਕੇ ਕਰਦਾ ਅਤੇ ਆਪਣੇ

ਇਸ ਸਮੇਂ ਜੇਕਰ ਤੁਹਾਡੀ ਉਮਰ 55 ਸਾਲ ਤੋਂ ਵੱਧ ਹੈ ਤਾਂ ਤੁਸੀਂ ਆਪਣੇ ਆਪ ’ਤੇ ਫਖਰ ਮਹਿਸੂਸ ਕਰਿਓ, ਕਿਉਂਕਿ ਤੁਸੀਂ ਇਸ ਧਰਤੀ ਦੀ ਸਭ ਤੋਂ ਰੋਚਕ ਪੀੜ੍ਹੀ ਦੇ ਇਨਸਾਨ ਹੋ। ਇਸ ਉਮਰ ਦੇ ਮਰਦ, ਔਰਤਾਂ ਮਨੁੱਖੀ ਸੱਭਿਅਤਾ ਦੀ ਅਜਿਹੀ ਪੀੜ੍ਹੀ ਦੇ ਲੋਕ ਹਨ, ਜਿਨ੍ਹਾਂ ਵਰਗੇ ਲੋਕ ਇਸ ਧਰਤੀ ’ਤੇ ਪਹਿਲਾਂ ਕਦੇ ਨਾ ਹੋਏ ਹੋਣਗੇ।

ਇਸ ਦੌਰ ਦੇ ਲੋਕਾਂ ਨੇ ਖੇਤਾਂ ਵਿੱਚ ਡੰਗਰ ਚਾਰੇ, ਪੱਠੇ ਵੱਢੇ, ਪੰਡਾਂ ਚੱਕੀਆਂ, ਖੱਡੀਆਂ ’ਤੇ ਖੇਸ, ਦਰੀਆਂ ਬੁਣੇ, ਕੰਧਾਂ ਕੰਧੋਲੀਆਂ ਲਿੱਪੀਆਂ, ਖੇਤਾਂ ਦੇ ਬੰਨਿਆਂ ’ਤੇ ਬਹਿ ਕੇ ਰੋਟੀਆਂ ਖਾਧੀਆਂ, ਲੱਸੀਆਂ ਪੀਤੀਆਂ, ਖੂਹ ਵਗਦੇ ਵੇਖੇ, ਫਲ੍ਹੇ ਚਲਾਏ ਜਾਂ ਚਲਾਉਂਦੇ ਲੋਕਾਂ ਨੂੰ ਦੇਖਿਆ ਅਤੇ ਅੱ

ਸਾਡੇ ਸਮਿਆਂ ਵਿੱਚ ਤਕਨੀਕੀ ਵਿਕਾਸ ਅਤੇ ਸੂਚਨਾਵਾਂ ਦਾ ਹੜ੍ਹ ਆ ਗਿਆ ਹੈ ਜਿਸਦਾ ਵੇਗ ਹਰ ਦਿਨ ਵਧ ਰਿਹਾ ਹੈ। ਅਸੀਂ ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਇਸ ਹੜ੍ਹ ਵਿੱਚ ਵਹਿੰਦੇ ਜਾ ਰਹੇ ਹਾਂ। ਸਾਡਾ ਦਿਮਾਗ ਹਰ ਪਲ ਕੁਝ ਸੈਕਿੰਡ ਨਵੀਂ ਚੀਜ਼ ਦੇਖਣ-ਜਾਣਨ ਦੀ ਲਤ ਦੇ ਸ਼ਿਕਾਰ ਬਣ ਰਿਹਾ ਹੈ। ਇਸ ਸਥਿਤੀ ਵਿੱਚ ਸਾਡਾ ਸੁਖ-ਚੈਨ, ਸਕੂਨ ਹਰ ਪਲ ਪ੍ਰਭਾਵਿਤ ਹੋ ਰਿਹਾ ਹੈ।

ਅਸੀਂ ਮੋਬਾਇਲ ਦੀ ਸਕਰੀਨ ਤੋਂ ਕੋਈ ਸੋਸ਼ਲ ਸਾਈਟ ਖੋਲ੍ਹਦੇ ਹਾਂ ਤਾਂ ਇੱਕ ਵਰ੍ਹਿਆਂ ਬੱਧੀ ਨਾ ਮੁੱਕਣ ਵਾਲਾ ਖਿਲਾਰਾ ਪਿਆ ਇਸ ਵਿੱਚ ਦੇਖ ਸਕਦੇ ਹਾਂ। ਜਦੋਂ ਅਸੀਂ ਘੰਟਿਆਂ ਬੱਧੀ ਹਿਪਨੋਟਾਈਜ਼ ਹੋਏ ਇਸ ਖਲਾਰੇ ਨੂੰ ਦੇਖਦੇ ਰਹਿੰਦੇ ਹਾਂ, ਇਹੋ ਖਿਲਾਰਾ ਸਾਡੇ ਦ

ਆਦਿ-ਜੁਗਾਦਿ ਤੋਂ ਧਰਤੀ ’ਤੇ ਜੀਵਨ ਦਾ ਪ੍ਰਵਾਹ ਚੱਲ ਰਿਹਾ ਹੈ ਅਤੇ ਚਲਦਾ ਰਹੇਗਾ। ਅਸੀਂ ਸਾਰੇ ਇਸ ਸਮੇਂ ਇਸ ਕਾਫਲੇ ਦੇ ਨਾਲ ਨਾਲ ਚੱਲਣ ਵਾਲੇ ਧਰਤੀ ਦੇ ਯਾਤਰੀ ਹਾਂ। ਇੱਕ ਸੀਮਿਤ ਸਮੇਂ ਤਕ ਅਸੀਂ ਇੱਥੇ ਰਹਿਣ ਲਈ ਆਏ ਹਾਂ ਅਤੇ ਇੱਕ ਖਾਸ ਸਮੇਂ ਬਾਅਦ ਅਸੀਂ ਇੱਥੋਂ ਵਿਦਾ ਹੋ ਜਾਣਾ ਹੈ। ਇਹੋ ਜੀਵਨ ਦੀ ਚਿੱਟੇ ਦਿਨ ਵਰਗੀ ਸਚਾਈ ਹੈ। ਕੁਝ ਮਨੋਵਿਗਿਆਨਕ ਕਾਰਨਾਂ ਕਰਕੇ ਜੀਵਨ ਪ੍ਰਵਾਹ ਦੇ ਨਾਲ-ਨਾਲ ਚਲਦਿਆਂ, ਵਿਚਰਦਿਆਂ, ਸਾਡਾ ਵਿਹਾਰ ਅਜਿਹਾ ਬਣ ਜਾਂਦਾ ਹੈ ਜਿਵੇਂ ਅਸੀਂ ਇਸ ਧਰਤੀ ’ਤੇ ਸਦੀਵੀ ਹਾਂ ਪਰ ਸਾਨੂੰ ਹਰ ਪਲ ਜੀਵਨ ਅਤੇ ਮੌਤ ਸਬੰਧੀ ਜਾਗਰੂਕ ਰਹਿਣ ਦੀ ਲੋੜ ਹੁੰਦੀ ਹੈ।

ਡਾਰਵਿਨ ਅਨੁਸਾਰ ਜੀਵਾਂ ਨੂੰ ਜਿਊਂਦੇ ਰਹ

ਰਸੂਲ ਹਮਜਾਤੋਵ ਆਪਣੀ ਜਗਤ ਪ੍ਰਸਿੱਧ ਕਿਤਾਬ ‘ਮੇਰਾ ਦਾਗਿਸਤਾਨ’ ਵਿੱਚ ਝੂਠ ਅਤੇ ਸੱਚ ਦੀ ਵਾਰਤਾਲਾਪ ਨੂੰ ਬਿਆਨ ਕਰਦਿਆਂ ਲਿਖਦਾ ਹੈ ਕਿ ਇੱਕ ਦਿਨ ‘ਝੂਠ’ ‘ਸੱਚ’ ਨੂੰ ਆਖਣ ਲੱਗਾ, “ਦੇਖ, ਮੇਰਾ ਥਾਂ ਥਾਂ ’ਤੇ ਸਤਿਕਾਰ ਹੈ, ਲੱਖਾਂ ਲੋਕ ਮੇਰੇ ਨਾਲ ਹਨ। ਮੇਰੀ ਹੋਂਦ ਨਾਲ ਲੋਕ ਆਪਣੇ ਆਪ ਨੂੰ ਸਰੱਖਿਅਤ ਮਹਿਸੂਸ ਕਰਦੇ ਹਨ। ਸਿਰਫ ਕੁਝ ਕੁ ਦਲੇਰ ਆਦਮੀ ਹੀ ਮੇਰਾ ਵਿਰੋਧ ਕਰਨ ਦੀ ਹਿੰਮਤ ਰੱਖਦੇ ਹਨ ਪਰ ਉਹਨਾਂ ਦੀ ਗਿਣਤੀ ਬਹੁਤੀ ਨਹੀਂ।”

ਜਵਾਬ ਵਿੱਚ ਸੱਚ ਨੇ ਝੂਠ ਨੂੰ ਕਿਹਾ, “ਹਾਂ, ਸੱਚ ਬੋਲਣ ਵਾਲੇ ਬਹੁਤ ਥੋੜ੍ਹੇ ਹਨ ਅਤੇ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਕਵੀ ਆਪਣੇ ਸਭ ਤੋਂ ਚੰਗੇ ਗੀਤ ਸਮਰਪਿਤ ਕਰਦੇ ਹਨ।”

ਅੰਧਵਿਸ਼ਵਾਸ ਅਜਿਹੀ ਹਨੇਰੀ ਰਾਤ ਹੈ ਜਿਸ ਦੇ ਹਨੇਰੇ ਵਿੱਚ ਮਨੁੱਖ ਦੀ ਸੋਚਣ ਵਿਚਾਰਨ ਦੀ ਸ਼ਕਤੀ ਗਵਾਚ ਜਾਂਦੀ ਹੈ ਅਤੇ ਉਸ ਦਾ ਜੀਵਨ ਲੀਹੋਂ ਲੱਥ ਜਾਂਦਾ ਹੈ। ਆਦਿ ਜੁਗਾਦ ਤੋਂ ਮਾਨਵਜਾਤ ਬਿਮਾਰੀਆਂ, ਦੁਸ਼ਵਾਰੀਆਂ ਅਤੇ ਮਹਾਂਮਾਰੀਆਂ ਨਾਲ ਦੋ ਚਾਰ ਹੁੰਦੀ ਆਈ ਹੈ। ਬਹੁਤ ਸਾਰੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੀ ਜਦੋਂ ਮਨੁੱਖ ਨੂੰ ਸਮਝ ਨਹੀਂ ਸੀ ਤਾਂ ਬਿਮਾਰੀ ਨੂੰ ਕਿਸੇ ਗੈਬੀ ਤਾਕਤ ਦੀ ਕਰੋਪੀ ਮੰਨਿਆ ਜਾਂਦਾ ਸੀ। ਮਾਨਸਿਕ ਰੋਗੀ ਹੋ ਗਏ ਮਰੀਜ ਬਾਰੇ ਸਮਝਿਆ ਜਾਂਦਾ ਸੀ ਕਿ ਇਸ ਨੂੰ ਭੂਤ-ਪ੍ਰੇਤ, ਚੁੜੇਲ, ਕਚੀਲ ਜਾਂ ਕਿਸੇ ਬੁਰੀ ਆਤਮਾ ਦਾ ਸਾਇਆ ਚਿੰਬੜ ਗਿਆ ਹੈ। ਇਸ ਲਈ ਬੁਰੀਆਂ ਆਤਮਾਵਾਂ ਤੋਂ ਰੋਗੀਆਂ ਨੂੰ ਨਿਜਾਤ ਦਿਵਾਉਣ

ਕਦੇ ਬੜੇ ਫਖ਼ਰ ਨਾਲ ਕਿਹਾ ਜਾਂਦਾ ਸੀ, ‘ਪੰਜਾਬ ਵਸਦਾ ਗੁਰਾਂ ਦੇ ਨਾਮ ’ਤੇ’ ਉਹ ਪੰਜਾਬ ਅੱਜ ਕਈ ਤਰ੍ਹਾਂ ਦੇ ਸੰਕਟਾਂ ਦਾ ਸ਼ਿਕਾਰ ਹੋ ਗਿਆ ਹੈ। ਉਂਝ ਤਾਂ ਇਸ ਧਰਤੀ ’ਤੇ ਸਦੀਆਂ ਤੋਂ ਉਥਲ ਪੁਥਲ ਚਲਦੀ ਆਈ ਹੈ ਪਰ ਅੱਜ ਦਾ ਦੌਰ ਪੰਜਾਬੀ ਸਮਾਜ ਲਈ ਵੱਖਰੀ ਤਰ੍ਹਾਂ ਦੀਆਂ ਸਮੱਸਿਆਵਾਂ, ਮੁਸ਼ਕਲਾਂ ਤੇ ਸੰਕਟ ਲੈ ਕੇ ਆਇਆ ਹੈ। ਅਜਿਹੇ ਸੰਕਟ ਜਿਹਨਾਂ ਦੇ ਹੱਲ ਲਈ ਆਸ ਦੀ ਕਿਰਨ ਫਿਲਹਾਲ ਕਿਸੇ ਪਾਸੇ ਦਿਖਾਈ ਨਹੀਂ ਦੇ ਰਹੀ। ਅਸੀਂ ਉਸ ਦੌਰ ਵਿੱਚੋਂ ਲੰਘ ਰਹੇ ਹਾਂ ਜਿੱਥੇ ਸਮਾਜ ਦੀ ਬਹੁਗਿਣਤੀ ਅਜੇ ਵੀ ਰਾਜਸੀ ਪਾਰਟੀਆਂ ਅਤੇ ਰਾਜਸੀ ਆਗੂ ਬਦਲਣ ਦੇ ਅਮਲ ਵਿੱਚੋਂ ਇਸਦਾ ਹੱਲ ਤਲਾਸ਼ ਰਹੀ ਹੈ। ਪੰਜਾਬ ਦੇ ਸੰਕਟਾਂ ਲਈ ਮੌਜੂਦਾ ਦੌਰ ਦੇ ਰਵਾਇਤੀ

ਮਨ ਨੂੰ ਕੁਝ ਚੰਗਾ ਨਾ ਲੱਗਣਾ, ਉਦਾਸ ਰਹਿਣਾ, ਬੈਚੇਨੀ ਹੋਣੀ, ਮਨ ਕਾਹਲਾ ਪੈਣਾ, ਉਡਾਈ ਲੱਗਣੀ, ਖੁਸ਼ੀ ਨਾ ਆਉਣੀ, ਚੁੱਪ ਚੁੱਪ ਰਹਿਣਾ ਜਾਂ ਜ਼ਿਆਦਾ ਬੋਲਣਾ, ਇਹ ਸਭ ਮਨ ਦੇ ਵਿਕਾਰ ਹਨ। ਕਈ ਵਾਰ ਸਾਡੇ ਆਲੇ ਦੁਆਲੇ ਸਾਡਾ ਕੋਈ ਪਰਿਵਾਰਕ ਮੈਂਬਰ ਵੀ ਅਜਿਹੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ। ਜਦੋਂ ਉਹ ਅਜਿਹਾ ਵਿਹਾਰ ਕਰਦਾ ਹੈ ਤਾਂ ਅਸੀਂ ਕਈ ਵਾਰ ਉਸ ਨਾਲ ਨਾਰਾਜ਼ ਹੁੰਦੇ ਹਾਂ ਕਿ ਉਹ ਅਜਿਹਾ ਕਿਉਂ ਕਰ ਰਿਹਾ ਹੈ। ਪਰ ਇੱਥੇ ਸਾਨੂੰ ਉਸ ਨਾਲ ਪਹਿਲਾਂ ਨਾਲੋਂ ਵਧੇਰੇ ਹਮਦਰਦੀ ਨਾਲ ਪੇਸ਼ ਆਉਣ ਦੀ ਲੋੜ ਹੁੰਦੀ ਹੈ। ਅਜੋਕੇ ਦੌਰ ਵਿੱਚ ਵੱਡੀ ਗਿਣਤੀ ਲੋਕ ਮਨ ਦੇ ਵਿਕਾਰਾਂ ਦੇ ਸ਼ਿਕਾਰ ਕਿਉਂ ਹੋ ਰਹੇ ਹਨ? ਇਸਦੇ ਕੀ ਕਾਰਨ ਹਨ?

ਗ੍ਰੰਥਾਂ, ਸ਼ਾਸਤਰਾਂ ਅਤੇ ਸਾਡੀ ਲੋਕਧਾਰਾ ਵਿੱਚ ਪੰਜਾਬ ਨੂੰ ਛੇ ਰੁੱਤਾਂ ਦਾ ਦੇਸ਼ ਕਿਹਾ ਗਿਆ ਹੈ। ਇਹ ਛੇ ਰੁੱਤਾਂ ਸਨ ਗਰਮੀ, ਸਰਦੀ, ਪਤਝੜ, ਬਹਾਰ, ਵਰਖਾ ਤੇ ਸੀਤ ਰੁੱਤ। ਹੁਣ ਇਹ ਖਿੱਤਾ ਛੇ ਰੁੱਤਾਂ ਵਾਲਾ ਖਿੱਤਾ ਨਹੀਂ ਰਿਹਾ ਬਲਕਿ ਇਹ ਸੱਤ ਰੁੱਤਾਂ ਵਾਲਾ ਇਲਾਕਾ ਬਣ ਗਿਆ ਹੈ। ਸਰਦੀ ਦੀ ਰੁੱਤ ਹੌਲੀ ਹੌਲੀ ਘਟ ਰਹੀ ਹੈ ਇੱਕ ਨਵੀਂ ਰੁੱਤ ਇਸ ਵਿੱਚ ਥਾਂ ਬਣਾ ਰਹੀ ਹੈ ਜੋ ਦਵਾਲੀ ਤੋਂ ਫੌਰਨ ਬਾਅਦ ਸ਼ੁਰੂ ਹੁੰਦੀ ਹੈ। ਛੇ ਰੁੱਤਾਂ, ਧਰਤੀ ਦੀ ਵਾਰਸ਼ਿਕ ਗਤੀ ਨਾਲ ਜੁੜੀਆਂ ਹੋਈਆਂ ਹਨ ਅਤੇ ਇਹ ਰੁੱਤਾਂ ਕੁਦਰਤੀ ਬਣੀਆਂ ਹਨ। ਸੱਤਵੀਂ ਰੁੱਤ ਜਿਹੜੀ ਹੁਣ ਬਣ ਰਹੀ ਹੈ, ਉਹ ਹੈ “ਧੀਮੀ ਮੌਤ ਦੀ ਰੁੱਤ”। ਇਹ ਰੁੱਤ ਦਿਵਾਲੀ ਵਾਲੇ ਦਿਨ ਤੋਂ

ਲਿਓ ਟਾਲਸਟਾਏ ਦੀ ਇੱਕ ਬੜੀ ਮਸ਼ਹੂਰ ਕਹਾਣੀ ਹੈ। ਕਹਾਣੀ ਦਾ ਮੁੱਖ ਪਾਤਰ ਆਪਣੀ ਥੋੜ੍ਹੀ ਜਿਹੀ ਜ਼ਮੀਨ ਵੇਚ ਕੇ ਸਾਇਬੇਰੀਆ ਜਾਂਦਾ ਹੈ। ਉਸ ਨੂੰ ਉਸ ਦੇ ਦੌਸਤ ਨੇ ਕਿਹਾ ਸੀ ਕਿ ਸਾਇਬੇਰੀਆ ਵਿੱਚ ਜ਼ਮੀਨ ਬੜੀ ਸਸਤੀ ਹੈ। ਉੱਥੋਂ ਦੇ ਲੋਕਾਂ ਨੂੰ ਜ਼ਮੀਨ ਦੇ ਮੁੱਲ ਦਾ ਕੁਝ ਵੀ ਪਤਾ ਨਹੀਂ, ਐਵੇਂ ਹੀ ਜ਼ਮੀਨ ਦੇ ਦਿੰਦੇ ਹਨ। ਲਾਲਚ ਵੱਸ ਹੋ ਕੇ ਉਹ ਸਾਇਬੇਰੀਆ ਜ਼ਮੀਨ ਲੈਣ ਚਲਾ ਗਿਆ। ਇੱਕ ਪਿੰਡ ਵਿੱਚ ਗਿਆ, ਪਿੰਡ ਦੇ ਲੋਕਾਂ ਨੇ ਕਿਹਾ, ਇੱਥੇ ਕੁਝ ਵੱਖਰਾ ਹਿਸਾਬ ਕਿਤਾਬ ਹੈ, ਤੁਸੀਂ ਆਪਣੇ ਪੈਸੇ ਫਿਲਹਾਲ ਆਪਣੇ ਕੋਲ ਰੱਖੋ, ਹੁਣ ਰਾਤ ਹੋਣ ਵਾਲੀ ਹੈ ਆਰਾਮ ਕਰੋ। ਸਵੇਰੇ ਸੂਰਜ ਦੇ ਚੜ੍ਹਨ ਸਾਰ ਤੁਸੀਂ ਇਸ ਜਗ੍ਹਾ ਤੋਂ ਯਾਤਰਾ ਸ਼ੁਰੂ ਕਰਨੀ ਹੈ,

ਜੀਵ ਵਿਗਿਆਨੀ ਦੱਸਦੇ ਹਨ ਮਨੁੱਖ ਨੇ ਝੁੰਡਾਂ ਵਿੱਚ ਰਹਿਣਾ ਜਾਨਵਰਾਂ ਤੋਂ ਸਿੱਖਿਆ। ਕੁਝ ਖੋਜੀਆਂ ਦਾ ਇਹ ਵੀ ਵਿਚਾਰ ਹੈ ਕੀੜੀਆਂ ਦੇ ਸਮਾਜਿਕ ਤਾਣੇਬਾਣੇ ਨੂੰ ਸਮਝ ਕੇ ਮਨੁੱਖ ਨੇ ਝੁੰਡਾਂ ਵਿੱਚ ਰਹਿਣਾ ਸਿੱਖਿਆ। ਇਸ ਵਿੱਚ ਕਿੰਨੀ ਸਚਾਈ ਹੈ ਇਹ ਕੋਈ ਨਹੀਂ ਜਾਣਦਾ ਪਰ ਇਹ ਸੱਚ ਜ਼ਰੂਰ ਹੈ ਕਿ ਇੱਕੀਵੀਂ ਸਦੀ ਦੇ ਮਨੁੱਖ ਵੀ ਅਜੇ ਤਕ ਸਮਾਜ ਵਿੱਚ ਠੀਕ ਤਰ੍ਹਾਂ ਰਹਿਣਾ ਨਹੀਂ ਆਇਆ। ਇਹ ਜਾਤਾਂ, ਨਸਲਾਂ, ਧਰਮਾਂ ਦੇ ਨਾਮ ’ਤੇ ਵੰਡਿਆ ਹੋਇਆ ਹੈ। ਦੁਨੀਆਂ ਭਰ ਵਿੱਚ ਫਿਰਕੂਵਾਦ, ਲੜਾਈਆਂ-ਝਗੜੇ, ਦੰਗੇ-ਫਸਾਦ ਅਤੇ ਕਤਲੋਗਾਰਤ ਦੀ ਜੜ੍ਹ ਸਮਾਜਿਕ ਵਖਰੇਵੇਂ ਹਨ। ਪਿਛਲੇ ਅਰਸੇ ਤੋਂ ਮਨੀਪੁਰ ਵਿੱਚ ਦੋ ਫਿਰਕਿਆਂ ਵਿੱਚ ਹੋਏ ਸ਼ਰਮਨਾਕ ਦੰਗੇ ਫਸਾ

ਅਜੋਕੇ ਮਨੁੱਖ ਦਾ ਇਹ ਬਹੁਤ ਵੱਡਾ ਸੰਕਟ ਹੈ ਕਿ ਇਸਦਾ ਕੁਦਰਤ ਪ੍ਰਤੀ ਵਿਵਹਾਰ ਲਗਾਤਾਰ ਅਣਸੁਖਾਵਾਂ ਹੋ ਰਿਹਾ ਹੈ। ਹਰ ਖੇਤਰ ਵਿੱਚ ਬੇਮਿਸਾਲ ਤਰੱਕੀ ਕਰਕੇ ਜਿੱਥੇ ਮਨੁੱਖ ਨੇ ਆਪਣੇ ਆਪ ਲਈ ਹਰ ਤਰ੍ਹਾਂ ਦੀਆਂ ਸੁਖ ਸਹੂਲਤਾਂ ਪੈਦਾ ਕਰ ਲਈਆਂ ਹਨ, ਉੱਥੇ ਮਨੁੱਖੀ ਨਸਲ ਸਾਹਮਣੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਸਿਰ ਚੁੱਕ ਖਲੋਤੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਭਰ ਵਿੱਚ ਹੋਈ ਤਰੱਕੀ ਅਤੇ ਵਿਕਾਸ ਪਿੱਛੇ ਵਿਗਿਆਨ ਦਾ ਹੀ ਹੱਥ ਹੈ। ਉਦਯੋਗ, ਖੇਤੀਬਾੜੀ ਅਤੇ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਹੋਏ ਵਿਕਾਸ ਨੇ ਜਿੱਥੇ ਅਬਾਦੀ ਵਿੱਚ ਬੇਤਹਾਸ਼ਾ ਵਾਧਾ ਕੀਤਾ ਹੈ, ਉੱਥੇ ਮਨੁੱਖ ਨੂੰ ਕੁਦਰਤ ਨਾਲੋਂ ਬਿਲਕੁਲ ਅਲੱਗ ਥਲੱਗ ਕਰ ਦਿ

ਇੱਕ ਮੁਸਾਫਿਰ ਸਫਰ ’ਤੇ ਸੀ। ਰਸਤੇ ਵਿੱਚ ਇੱਕ ਛੋਟੀ ਜਿਹੀ ਨਦੀ ਆਈ। ਆਪਣੇ ਸਮਾਨ ਸਮੇਤ ਉਹ ਬੰਦਾ ਨਦੀ ਪਾਰ ਕਰਨ ਹੀ ਵਾਲਾ ਸੀ ਕਿ ਉਸ ਨੂੰ ਆਪਣੇ ਤੋਂ ਕੁਝ ਕਦਮ ਦੂਰੀ ’ਤੇ ਨਦੀ ਦੇ ਕੰਡੇ ਇੱਕ ਚਮਕਦੀ ਚੀਜ਼ ਦਿਖਾਈ ਦਿੱਤੀ। ਉਹ ਆਪਣਾ ਸਮਾਨ ਰੱਖ ਕੇ ਉਸ ਚੀਜ਼ ਨੂੰ ਵੇਖਣ ਗਿਆ। ਉਸ ਨੇ ਵੇਖਿਆ, ਇਹ ਸੋਨੇ ਦੀਆਂ ਪੰਜ ਮੋਹਰਾਂ ਸਨ, ਜੋ ਕਿਸੇ ਨੇ ਨਦੀ ਦੇ ਤੱਟ ਉੱਤੇ ਦੱਬ ਦਿੱਤੀਆਂ ਸਨ ਅਤੇ ਛੱਲ੍ਹਾਂ ਨਾਲ ਮਿੱਟੀ ਖੁਰਨ ਨਾਲ ਦਿਖਾਈ ਦੇਣ ਲੱਗ ਪਈਆਂ ਸਨ। ਉਸ ਨੇ ਪੰਜੇ ਮੋਹਰਾਂ ਲੈ ਕੇ ਨਦੀ ਦੇ ਪਾਣੀ ਨਾਲ ਧੋਤੀਆਂ, ਝੋਲੇ ਵਿੱਚ ਪਾਈਆਂ ਤੇ ਨਦੀ ਪਾਰ ਕਰਨ ਲੱਗਾ। ਅਜੇ ਉਹ ਪਾਣੀ ਵਿੱਚ ਉੱਤਰਿਆ ਹੀ ਸੀ, ਉਹਦੇ ਮਨ ਵਿੱਚ ਖਿਆਲ ਆਇਆ ਕਿ ਮ

ਜੰਗ ਕਿਸੇ ਧਿਰ ਲਈ ਵੀ ਕੋਈ ਮਾਣ ਕਰਨਯੋਗ ਸਥਿਤੀ ਨਹੀਂ ਹੁੰਦੀ ਬਲਕਿ ਇਹ ਮਨੁੱਖਤਾ ਦਾ ਸਭ ਤੋਂ ਸ਼ਰਮਨਾਕ ਵਰਤਾਰਾ ਹੈ। ਜੰਗ ਦੀ ਸ਼ੁਰੂਆਤ ਉਹ ਲੋਕ ਕਰਦੇ ਹਨ ਜਿਹਨਾਂ ਦੀ ਲੜਨ ਦੀ ਉਮਰ ਲੰਘ ਗਈ ਹੁੰਦੀ ਹੈ। ਇਸ ਵਿੱਚ ਮਰਦੇ ਉਹ ਹਨ ਜਿਹਨਾਂ ਦੇ ਮਰਨ ਦਾ ਅਜੇ ਸਮਾਂ ਨਹੀਂ ਹੁੰਦਾ। ਕਈ ਵਾਰ ਆਮ ਮਨੁੱਖ ਨੂੰ ਲਗਦਾ ਹੈ ਜੰਗ ਕਿਸੇ ਵੱਡੇ ਮਿਸ਼ਨ ਨੂੰ ਮੁੱਖ ਰੱਖ ਕੇ ਲੜੀ ਜਾ ਰਹੀ ਹੈ ਪਰ ਇਹ ਕੁਰਸੀ ਦੇ ਕੇਵਲ ਚਾਰ ਪਾਵਿਆਂ ਦੀ ਸਲਾਮਤੀ ਲਈ ਵੀ ਹੋ ਸਕਦੀ ਹੈ।

ਪਿਛਲੇ ਦਿਨਾਂ ਤੋਂ ਇਜ਼ਰਾਈਲ ਫਲਸਤੀਨ ਯੁੱਧ ਦੀਆਂ ਖਬਰਾਂ ਪੂਰੀ ਦੁਨੀਆਂ ਦੇ ਅਮਨ ਪਸੰਦ ਲੋਕਾਂ ਨੂੰ ਬੇਚੈਨ ਕਰ ਰਹੀਆਂ ਹਨ। ਉੱਤਰੀ ਗਾਜ਼ਾ ਪੱਟੀ ਇਲਾਕੇ ਦੇ 11 ਲੱਖ ਤੋਂ

ਇੱਕ ਸਮਾਗਮ ਵਿੱਚ ਇੱਕ ਗਾਉਣ ਵਾਲਾ ਸਦੀਆਂ ਪਹਿਲਾਂ ਹੋਏ ਆਪਣੇ ਧਾਰਮਿਕ ਰਹਿਬਰ ਨੂੰ ਵਾਜਾਂ ਮਾਰ ਰਿਹਾ ਸੀ ਕਿ ਆ ਕੇ ਵੇਖ ਦੁਨੀਆ ਦਾ ਕੀ ਹਾਲ ਹੋ ਗਿਆ ਹੈ, ਤਕੜਾ ਮਾੜੇ ਨੂੰ ਲੁੱਟ ਕੇ ਖਾ ਰਿਹਾ ਹੈ। ਨਿਆਂ ਇਨਸਾਫ਼ ਦੂਰ ਦੀ ਕੌਡੀ ਹੋ ਗਏ ਹਨ, ਇੱਥੇ ਮਾਰ ਧਾੜ ਹੈ, ਲੁੱਟ ਖਸੁੱਟ ਹੈ, ਤੂੰ ਦੁਬਾਰਾ ਆ, ਤੇ ਆ ਕੇ ਇਸ ਦੁਨੀਆਂ ਨੂੰ ਦਰੁਸਤ ਕਰ।

ਇਸ ਰਚਨਾ ਮਗਰੋਂ ਇੱਕ ਸਿਆਣਾ ਬੁਲਾਰਾ ਬੋਲਿਆ ਤੇ ਉਸ ਨੇ ਆਖਿਆ, “ਸਾਡੇ ਰਹਿਬਰ ਜੋ ਸਦੀਆਂ ਪਹਿਲਾਂ ਹੋ ਗਏ ਹਨ, ਉਨ੍ਹਾਂ ਨੇ ਹੁਣ ਨਹੀਂ ਆਉਣਾ। ਉਨ੍ਹਾਂ ਨੇ ਇਸ ਦੁਨੀਆਂ ਨੂੰ ਚੰਗਾ ਬਣਾਉਣ ਲਈ ਜੋ ਯੋਗਦਾਨ ਦਿੱਤਾ, ਉਹ ਬਹੁਤ ਮਹਾਨ ਸੀ। ਉਹਨੂੰ ਵਿਸਾਰਿਆ ਨਹੀਂ ਜਾ ਸਕਦਾ। ਉਹ ਸ

ਆਦਿ ਕਾਲ ਤੋਂ ਅੱਜ ਤਕ ਦੀ ਸੱਭਿਅਤਾ ਤਕ ਮਨੁੱਖ ਨੇ ਆਪਣੀ ਵਰਤੋਂ ਲਈ ਹਜ਼ਾਰਾਂ ਵਸਤਾਂ ਬਣਾਈਆਂ ਪਰ ਉਸ ਦੀ ਹੁਣ ਤਕ ਦੀ ਸਭ ਤੋਂ ਉੱਤਮ ਕਿਰਤ ਕਿਤਾਬ ਹੈ।

ਕਈ ਸਦੀਆਂ ਦੇ ਯਤਨਾਂ ਮਗਰੋਂ ਮਨੁੱਖ ਅੱਖਰ ਬਣਤਰ ਤਕ ਪਹੁੰਚਿਆ। ਅੱਖਰਾਂ ਤੋਂ ਸ਼ਬਦ ਬਣੇ, ਸ਼ਬਦਾਂ ਤੋਂ ਵਾਕ ਤੇ ਵਾਕਾਂ ਤੋਂ ਪੋਥੀਆਂ ਤੇ ਗ੍ਰੰਥ ਬਣੇ। ਸ਼ਬਦ ਬਹੁਤ ਵੱਡੀ ਤਾਕਤ ਹੁੰਦੇ ਹਨ। ਸਾਡੇ ਗੁਰੂ ਸਾਹਿਬਾਨ ਨੇ ਸ਼ਬਦ ਨੂੰ ਗੁਰੂ-ਸ਼ਬਦ ਆਖ ਨੇ ਸਾਨੂੰ ਇਹਨਾਂ ਦੀ ਮਹਾਨਤਾ ਦਾ ਅਹਿਸਾਸ ਕਰਾਇਆ। ਕਿਹਾ ਜਾਂਦਾ ਹੈ ਕਿ ਪੱਥਰ ਖੁਰ ਜਾਂਦੇ ਹਨ ਪਰ ਸ਼ਬਦ ਨਹੀਂ।

ਰਿਗਵੇਦ ਨੂੰ ਦੁਨੀਆਂ ਦਾ ਸਭ ਤੋਂ ਪਹਿਲਾ ਗ੍ਰੰਥ ਮੰਨਿਆ ਜਾਂਦਾ ਹੈ। ਇਹ ਗ੍ਰੰਥ 3500 ਤੋਂ 4000

ਭਗਤ ਸਿੰਘ ਇੱਕ ਅਜਿਹੀ ਸ਼ਖਸੀਅਤ ਦਾ ਮਾਲਕ ਸੀ ਜਿਸਦੀ ਦੁਨੀਆਂ ਵਿੱਚ ਮਿਸਾਲ ਬਹੁਤ ਘੱਟ ਮਿਲਦੀ ਹੈ। 28 ਸਤੰਬਰ 1907 ਨੂੰ ਜਨਮਿਆ ਪੰਜਾਬੀਆਂ ਦਾ ਮਾਣ ਅਤੇ ਭਾਰਤ ਮਾਂ ਦਾ ਇਹ ਲਾਡਲਾ ਪੁੱਤਰ ਛੋਟੀ ਜਿਹੀ ਉਮਰ ਵਿੱਚ ਵੱਡੀ ਕੁਰਬਾਨੀ ਕਰਕੇ 23 ਮਾਰਚ 1931 ਨੂੰ ਫਾਂਸੀ ਦੇ ਤਖਤੇ ’ਤੇ ਝੂਲ ਗਿਆ। 23 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਵੱਡੇ ਕਾਰਨਾਮਿਆਂ ਨੂੰ ਸਰਅੰਜ਼ਾਮ ਦੇਣ ਵਾਲੇ ਸ਼ਹੀਦ ਭਗਤ ਸਿੰਘ ਨੇ ਆਖਰੀ ਸਮੇਂ ਕਿਹਾ ਸੀ- “ਆਪਣੇ ਵਤਨ ਲਈ ਜੋ ਮੈਂ ਕਰਨਾ ਚਾਹੁੰਦਾ ਹਾਂ ਉਸ ਦਾ ਇੱਕ ਹਜਾਰਵਾਂ ਹਿੱਸਾ ਵੀ ਅਜੇ ਨਹੀਂ ਕਰ ਸਕਿਆ।” ਇਸ ਤੋਂ ਉਸ ਦੀ ਵਤਨਪ੍ਰਸਤੀ ਦਾ ਪਤਾ ਚਲਦਾ ਹੈ। ਉਸ ਦੀ ਸ਼ਖਸੀਅਤ ਨਾਲ ਮਿਲਦੀਆਂ ਜੁਲਦੀਆਂ ਮਿਸਾਲਾਂ ਦ

ਅਗਿਆਨਤਾ ਦਾ ਹਨੇਰ ਹਰ ਯੁਗ ਵਿੱਚ ਰਿਹਾ ਹੈ। ਵਿਗਿਆਨ ਦੇ ਸ਼ੁਰੂਆਤੀ ਦੌਰ ਵਿੱਚ ਸਮਝਿਆ ਜਾਣ ਲੱਗਿਆ ਸੀ ਹੁਣ ਅਗਿਆਨਤਾ ਅਤੇ ਅੰਧਵਿਸ਼ਵਾਸ ਖਤਮ ਹੋ ਜਾਣਗੇ। ਪਰ ਅਜਿਹਾ ਹੋਇਆ ਨਹੀਂ। ਸਗੋਂ ਵਿਗਿਆਨ ਵੱਲੋਂ ਪੈਦਾ ਕੀਤੇ ਵੱਖ ਵੱਖ ਸੰਚਾਰ ਸਾਧਨਾਂ ਦੀ ਮਦਦ ਨਾਲ ਅੰਧਵਿਸ਼ਵਾਸ ਹੋਰ ਤੇਜ਼ੀ ਨਾਲ ਫੈਲਣ ਲੱਗ ਪਿਆ ਹੈ।

ਆਸਾਰਾਮ ਆਪਣੇ ਹੀ ਡੇਰੇ ਦੇ ਇੱਕ ਸ਼ਰਧਾਲੂ ਦੀ ਪੰਦਰਾਂ ਸੋਲਾਂ ਸਾਲਾ ਦੀ ਬੱਚੀ ਨਾਲ ਬਲਾਤਕਾਰ ਦੇ ਕੇਸ ਵਿੱਚ ਮੀਡੀਆ ਵਿੱਚ ਚਰਚਾ ਵਿੱਚ ਰਹਾ। ਇਸ ਸਾਰੇ ਘਟਨਾਕਰਮ ਦੌਰਾਨ ਉਹਨਾਂ ਦੇ ਸੈਂਕੜੇ ਸ਼ਰਧਾਲੂ ਉਹਨਾਂ ਖਿਲਾਫ ਦਰਜ ਹੋਏ ਕੇਸ ਦਾ ਸੜਕਾਂ ’ਤੇ ਵਿਰੋਧ ਕਰਦੇ ਨਜ਼ਰ ਆਏ। ਮੀਡੀਆ ਦੀਆਂ ਸੁਰਖੀਆਂ ਬਣੀਆਂ ਇਹ ਖਬਰਾ