ਮਹਿੰਦਰ, ਛਿੰਦਰ ਤੇ ਬਿੰਦਰ ਭੈਣਾਂ ਵਿੱਚੋਂ ਮਹਿੰਦਰ ਸਭ ਤੋਂ ਵੱਡੀ ਸੀ। ਜਿਸ ਨੂੰ ਘਰ ਵਿੱਚ ਸਾਰੇ ਮਿੰਦੋ ਅਤੇ ਦੂਜੀਆਂ ਨੂੰ ਛਿੰਦੀ ਤੇ ਬਿੰਦੀ ਕਹਿ ਕੇ ਬਲਾਉਂਦੇ ਸੀ। ਮਿੰਦੋ ਸਾਰੀਆਂ ਭੈਣਾਂ ਵਿੱਚੋਂ ਉੱਚੀ ਲੰਮੀ ਪਰ ਰੰਗ ਕਣ ਭਿੰਨਾ ਸੀ। ਨੈਣ ਨਕਸ਼ ਉਸ ਦੇ ਸੋਹਣੇ ਸਨ। ਮਾਂ ਹਮੇਸ਼ਾ ਮਿੰਦੋ ਨੂੰ ਵੱਡੀ ਹੋਣ ਦੇ ਨਾਤੇ ਨਸੀਹਤਾਂ ਦਿੰਦੀ ਰਹਿੰਦੀ ਸੀ। ਭਾਵੇਂ ਮਿੰਦੋ ਦੀ ਉਮਰ ਅਜੇ ਛੋਟੀ ਹੀ ਸੀ ਪਰ ਫੇਰ ਵੀ ਮਾਂ ਦਾ ਇਹੋ ਕਹਿਣਾ ਹੁੰਦਾ, ਕਿ ਕੁੜੇ ਮਿੰਦੋ ਪੁੱਤ ਤੂੰ ਵੱਡੀ ਹੈਂ ਜੇ ਤੂੰ ਸਿਆਣੀ ਬਣ ਕੇ ਰਹੇਂਗੀ ਤਾਂ ਇਹ ਛੋਟੀਆਂ ਵੀ ਤੇਰੇ ਵਾਂਗੂੰ ਸਿਆਣੀਆਂ ਹੋਣਗੀਆਂ। ਪੁੱਤ ਤੈਨੂੰ ਦੇਖ ਕੇ ਇਨ੍ਹਾਂ ਨੇ ਤੇਰੀ ਪੈੜ ਵਿੱਚ ਪੈਰ ਧਰ

ਗੁਰਨੂਰ ਸਰਦਾਰ ਹਰਬੰਸ ਸਿੰਘ ਦੀ ਲੜਕੀ, ਜਿਸ ਦਾ ਛੋਟਾ ਨਾਂ ਨੂਰ ਸੀ। ਉਸ ਨੂੰ ਰੱਬ ਨੇ ਰੱਜ ਕੇ ਰੂਪ ਦਿੱਤਾ। ਗੋਰਾ ਰੰਗ ਤਿੱਖੇ ਨੈਣ ਨਕਸ਼ ਅਤੇ ਪਤਲੀ ਪਤੰਗ, ਪੜ੍ਹਾਈ ਵਿੱਚ ਵੀ ਬੜੀ ਹੁਸ਼ਿਆਰ। ਉਸਨੇ ਆਪਣੀ ਕਲਾਸ ਵਿੱਚੋਂ ਸਦਾ ਫਸਟ ਆਉਣਾ ਤੇ ਸਿਲਾਈ ਕਢਾਈ ਵਿੱਚ ਵੀ ਸਭ ਤੋਂ ਅੱਗੇ। ਪਰ ਪਤਾ ਨਹੀਂ ਕਿਓਂ ਉਸ ਨੂੰ ਰਸੋਈ ਦਾ ਕੰਮ ਕਾਜ ਬਹੁਤਾ ਨਹੀਂ ਸੀ ਆਉਂਦਾ। ਖਬਰੇ ਉਨ੍ਹਾਂ ਦੇ ਘਰ, ਰਸੋਈ ਵਿੱਚ ਕੰਮ ਕਰਨ ਵਾਲ਼ੇ ਨੌਕਰ ਚਾਕਰ ਸਨ, ਤਾਂ ਕਰਕੇ ਜਾਂ ਫਿਰ ਇਸ ਵਿੱਚ ਉਸਦੀ ਰੁਚੀ ਹੀ ਨਹੀਂ ਸੀ। ਅਜੇ ਉਹ ਬੀ.ਏ ਹੀ ਕਰ ਰਹੀ ਸੀ ਕਿ ਸਰਦਾਰ ਹਰਬੰਸ ਸਿੰਘ ਨੂੰ ਕਿਸੇ ਨੇ ਨੂਰ ਲਈ ਚੰਗੇ ਰਿਸ਼ਤੇ ਦੀ ਦੱਸ ਪਾਈ। ਉਨ੍ਹਾਂ ਨੂੰ ਇਹ ਰਿਸ਼ਤਾ ਪਸ

ਜੁਲਾਈ ਦਾ ਮਹੀਨਾ ਸੀ ਕਦੇ ਕਣੀਆਂ ਦੀ ਕਿਣਮਿਣ ਤੇ ਕਦੇ ਤੇਜ ਮੀਂਹ ਦਾ ਛੜਾਕਾ ਪੈ ਰਿਹਾ ਸੀ। ਮੇਰੇ ਗੁਆਂਢ ਤੋਂ ਮੇਰੀ ਦਰਾਣੀ, ਜੋ ਮੇਰੀ ਸਹੇਲੀ ਤੇ ਭੈਣ ਵੀ ਬਣੀ ਹੋਈ ਸੀ, ਮੇਰੇ ਕੋਲ਼ ਆਈ। ਕਹਿਣ ਲੱਗੀ ਭੈਣੇ ਆਪਣੇ ਪਿੰਡ ਵਿੱਚੋਂ ਹੇਮਕੁੰਟ ਸਾਹਿਬ ਦੀ ਯਾਤਰਾ ਲਈ 15/20 ਸ਼ਰਧਾਲੂ ਜਾ ਰਹੇ ਹਨ। ਉਨ੍ਹਾਂ ਵਿੱਚ ਚਾਚਾ ਜੀ ਅਤੇ ਚਾਚੀ ਜੀ ਵੀ ਜਾ ਰਹੇ ਹਨ। ਮੈਂ ਵੀ ਉਨ੍ਹਾਂ ਦੇ ਨਾਲ਼ ਜਾ ਰਹੀ ਹਾਂ। ਮੈਂ ਤੈਨੂੰ ਕਹਿਣ ਆਈ ਹਾਂ ਕਿ ਤੂੰ ਵੀ ਸਾਡੇ ਨਾਲ਼ ਚੱਲ। ਆਪਣਾ ਦੋਹਾਂ ਦਾ ਸਾਥ ਵਧੀਆ ਰਹੇਗਾ। ਜਦੋਂ ਅਸੀਂ ਗੱਲਾਂ ਕਰ ਰਹੀਆਂ ਸੀ ਤਾਂ ਮੇਰੀ ਸੱਸ (ਬੀ ਜੀ) ਵੀ ਸੁਣ ਰਹੇ ਸਨ। ਜਦੋਂ ਮੇਰੀ ਸਹੇਲੀ ਚਲੀ ਗਈ ਤਾਂ ਉਨ੍ਹਾਂ ਨੇ ਮੈਨੂੰ ਪੁ

1982 ਦਾ ਜਨਵਰੀ ਦਾ ਮਹੀਨਾ, ਤੇ ਕਾਫੀ ਠੰਡ, ਮੈਂ ਆਪਣੇ ਸਿੱਧਵਾਂ ਕਾਲਜ ਦੇ ਹੋਸਟਲ ਵਿੱਚ ਆਰਾਮ ਨਾਲ਼ ਸੁੱਤੀ ਪਈ ਸੀ। ਮੇਰੇ ਕਮਰੇ ਦਾ ਦਰਵਾਜਾ ਖੜਕਿਆ ਤੇ ਮੈਂ ਖੋਹਲਿਆ ਤਾਂ ਇੱਕ ਲੜਕੀ ਨੇ ਸਲਿੱਪ ਮੇਰੇ ਹੱਥ ਵਿੱਚ ਫੜਾ ਦਿੱਤੀ। ਜਿਸ ਉੱਤੇ ਵਾਰਡਨ ਮੈਡਮ ਨੇ ਲਿਖਿਆ ਸੀ, “ਤੈਨੂੰ ਗੈੱਸਟ ਰੂਮ ਵਿੱਚ ਮਿਲਣ ਲਈ ਕੋਈ ਆਇਆ ਹੈ।” ਮੈਂ ਫਟਾ ਫਟ ਵਾਲ਼ ਸਵਾਰੇ, ਕੱਪੜੇ ਠੀਕ ਕੀਤੇ ਤੇ ਆਪਣੀ ਇੱਕ ਸਹੇਲੀ ਨੂੰ ਨਾਲ਼ ਲੈ ਕੇ ਗੈੱਸਟ ਰੂਮ ਵੱਲ ਚੱਲ ਪਈ। ਤੇ ਮਨ ਵਿੱਚ ਸੋਚਦੀ ਜਾਵਾਂ ਕਿ ਮੈਨੂੰ ਮਿਲਣ ਵਾਲ਼ਾ ਕੌਣ ਆ ਗਿਆ? ਮੈਂ ਤਾਂ ਆਪਣੇ ਘਰ ਤੋਂ ਥੋਹੜੇ ਦਿਨ ਪਹਿਲੋਂ ਹੀ ਆਈ ਹਾਂ।

ਮੈਂ ਗੈੱਸਟ ਰੂਮ ਵਿੱਚ ਜਾ ਕੇ ਦੇਖਿਆ, ਇੱਕ ਬਣੀ

ਕਹਿੰਦੇ ਹਨ ਕਿ ਜਵਾਨੀ ਦੀ ਉਮਰ ਸ਼ਾਹ ਉਮਰ ਹੁੰਦੀ ਹੈ, ਸ਼ਾਹ ਵੀ ਉਹ ਜੋ ਹਰ ਪਾਸਿਓਂ ਹੀ ਮਾਲਾ ਮਾਲ ਹੋਵੇ! ਇਹ ਉਮਰ ਸਦਾ ਉਡੂੰ-ਉਡੂੰ ਕਰਦੀ ਹੈ। ਇਸਨੂੰ ਆਪਣੀ ਸ਼ਕਤੀ ਅਸੀਮ ਅਤੇ ਅਥਾਹ ਲਗਦੀ ਹੈ। ਜਵਾਨੀ ਵਿੱਚ ਪਤਾ ਈ ਨਹੀਂ ਹੁੰਦਾ ਕਿ ਦਿਨ ਕਦੋਂ ਚੜ੍ਹਦਾ ਹੈ ਤੇ ਰਾਤ ਕਦੋਂ ਪੈਂਦੀ ਹੈ। ਇਹ ਜਵਾਨੀ ਹਰ ਇੱਕ ਉੱਤੇ ਆਉਂਦੀ ਹੈ। ਮੇਰੇ ਉੱਤੇ ਵੀ ਆਈ। ਇੱਥੇ ਮੈਂ ਆਪਣੀ ਜਵਾਨੀ ਦੀਆਂ ਕੁੱਝ ਕੁ ਘਟਨਾਵਾਂ ਵਰਨਣ ਕਰਦੀ ਹਾਂ।

ਮੈਂ ਜਦੋਂ ਕਾਲਜ ਪੜ੍ਹਦੀ ਸੀ ਬੀ.ਏ ਪਾਰਟ-2 ਵਿੱਚ। ਮੇਰੀ ਇੱਕ ਸਹੇਲੀ, ਜੋ ਅੱਜਕੱਲ੍ਹ ਇੰਗਲੈਂਡ ਵਿੱਚ ਰਹਿੰਦੀ ਹੈ, ਨੇ ਮੈਨੂੰ ਪੌੜੀਆਂ ਉਤਰ ਦੀ ਨੂੰ ਧੱਕਾ ਦੇ ਦਿੱਤਾ। ਪਰ ਮੈਂ ਸਤਰਕ ਸੀ ਸੰਭਲ਼ ਗਈ

ਇੱਕ ਸੁੰਦਰ-ਸਡੌਲ, ਰੰਗ ਗੋਰਾ ਮੋਟੀਆਂ ਅੱਖਾਂ, ਕੱਦ ਨਾ ਬਹੁਤਾ ਛੋਟਾ ਤੇ ਨਾਂ ਹੀ ਬਹੁਤਾ ਲੰਮਾ ਦੇਖਣ ਨੂੰ ਸੋਹਣਾ ਬਣਦਾ ਫੱਬਦਾ। ਅਸੀਂ ਦੋਵੇਂ ਜਾਣੀਆਂ ਲੱਗਭਗ ਹਮਉਮਰ, ਉਹ ਮੇਰੇ ਤੋਂ ਛੇ ਮਹੀਨੇ ਵੱਡੀ। ਪਰ ਸਾਡਾ ਦੋਨਾਂ ਦਾ ਖੇਡਣਾ ਮੱਲ੍ਹਣਾ, ਸਕੂਲ ਜਾਣਾ ਸਦਾ ਇਕੱਠਾ ਤੇ ਸਾਡੀ ਜਮਾਤ ਵੀ ਇੱਕ ਸੀ। ਮੇਰੀਆਂ ਸਹੇਲੀਆਂ ਦਾ ਇੱਕ ਤਕੜਾ ਖ਼ਜ਼ਾਨਾ ਹੈ। ਅਸਲ ਵਿੱਚ ਮੈਨੂੰ ਕਿਸੇ ਨਾਲ਼ ਵੀ ਬੋਲ ਬਿਗਾੜ ਕਰਨ ਦੀ ਆਦਤ ਨਹੀਂ। ਮੇਰੀ ਸਹੇਲੀ ਪੰਮੀ ਤਾਂ ‘ਹੀਰ ਗੁੱਝੀ ਨਾ ਰਹੇ ਹਜ਼ਾਰ ਵਿੱਚੋਂ’ ਦੇ ਵਿਚਾਰ ਅਤੇ ਵਿਹਾਰ ਉੱਤੇ ਖਰੀ ਉੱਤਰਦੀ ਸੀ। ਸਾਡਾ ਖੇਡਦੀਆਂ ਖਿਡਾਉਂਦੀਆਂ ਦਾ ਸਮਾਂ ਲੰਘਦਾ ਗਿਆ। ਪਤਾ ਹੀ ਨਹੀਂ ਲੱਗਿਆ ਕਿ ਅਸੀਂ ਕਦੋਂ ਵੱਡ

ਜਦੋਂ ਮੈਂ ਦਸਵੀਂ ਕਲਾਸ ਪਾਸ ਕੀਤੀ ਤਾਂ ਮੇਰੀ ਉਮਰ 16 ਸਾਲ ਦੀ ਸੀ। ਮੇਰਾ ਮਨ ਬਹੁਤ ਖ਼ੁਸ਼ ਸੀ, ਕਿ ਹੁਣ ਮੈਂ ਕਾਲਜ ਜਾਵਾਂਗੀ। ਸੁਣਿਆਂ ਸੀ ਕਿ ਕਾਲਜ ਦੀ ਆਪਣੀ ਹੀ ਦੁਨੀਆਂ ਹੁੰਦੀ ਹੈ। ਆਮ ਹੀ ਅਖਾਣ ਸੁਣੀਦਾ ਸੀ, ‘ਨੋ ਲਾਈਫ ਵਿਦਆਊਟ ਵਾਈਫ, ਨੋ ਨੌਲਜ਼ ਵਿਦਆਊਟ ਕੌਲਜ’। ਸੋ ਜਦੋਂ ਮੈਂ ਕਾਲਜ ਗਈ ਮੈਨੂੰ ਬਹੁਤ ਹੀ ਵਧੀਆ ਲੱਗਿਆ। ਸਾਡਾ ਪਿੰਡ ਜੈਤੋ ਇੱਕ ਮੰਡੀ ਅਤੇ ਪਿੰਡ ਦਾ ਸੁਮੇਲ ਸੀ। ਪਿੰਡ ਦਾ ਕੁੱਝ ਹਿੱਸਾ ਗੁਰਦੁਆਰੇ ਦੇ ਇੱਕ ਪਾਸੇ ਤੇ ਮੰਡੀ ਗੁਰਦੁਆਰੇ ਦੇ ਦੂਜੇ ਪਾਸੇ। ਸਾਡੇ ਸ਼ਹਿਰ ਨੂੰ ਜੈਤੋ ਮੰਡੀ ਕਿਹਾ ਜਾਂਦਾ ਹੈ। ਇੱਥੇ ਸਾਡਾ ਲੜਕੀਆਂ ਦਾ ਕਾਲਜ ਬੀ.ਏ ਤੱਕ ਸੀ। ਕਿਉਂਕਿ ਮੇਰੇ ਪਾਪਾ ਚਾਹੁੰਦੇ ਸੀ ਕਿ ਲੜਕੀਆਂ ਨੂੰ ਕ