ਪਰਵਾਸੀ ਪੰਜਾਬੀ ਸਾਹਿਤ ਖੇਤਰ ਵਿੱਚ ਜਰਨੈਲ ਸਿੰਘ ਇੱਕ ਸਥਾਪਿਤ ਹਸਤਾਖ਼ਰ ਹੈ। ਅਜੋਕੇ ਸਮੇਂ ਦਾ ਉਹ ਅਜਿਹਾ ਚਰਚਿਤ ਲੇਖਕ ਹੈ ਜਿਸ ਨੇ ਪਰਵਾਸੀ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਵਿਸ਼ੇਸ਼ ਪਹਿਚਾਣ ਨਿਸ਼ਚਿਤ ਕਰ ਲਈ ਹੈ। ਉਸ ਦੇ ਪਹਿਲੇ ਤਿੰਨ ਕਹਾਣੀ ਸੰਗ੍ਰਹਿ ਮੈਨੂੰ ਕੀ (1981)‎,‎ ਮਨੁੱਖ ਤੇ ਮਨੁੱਖ (1983)‎,‎ ਸਮੇਂ ਦੇ ਹਾਣੀ (1987) ਲੇਖਕ ਦੇ ਪੰਜਾਬੀ ਸਮਾਜ ਨਾਲ ਜੁੜੇ ਅਨੁਭਵਾਂ ਦੀ ਪੇਸ਼ਕਾਰੀ ਕਰਦੇ ਹਨ। ਉਸਦਾ ਚੌਥਾ ਕਹਾਣੀ ਸੰਗ੍ਰਹਿ ਦੋ ਟਾਪੂ (1999) ਜੋ ਕਿ ਪਰਵਾਸੀ ਜੀਵਨ-ਯਥਾਰਥ ਨਾਲ ਤਾਅਲੁੱਕ ਰੱਖਦਾ ਹੈ ਨੇ ਪੰਜਾਬੀ ਸਾਹਿਤਕ ਤੇ ਅਕਾਦਮਿਕ ਹਲਕਿਆਂ ਵਿੱਚ ਭਰਪੂਰ ਹੁੰਗਾਰਾ ਪ੍ਰਾਪਤ ਕੀਤਾ। ਆਪਣੇ ਪੰਜਵੇਂ ਕਹਾਣੀ ਸੰਗ੍ਰਹ