ਅੱਜ ਦੇ ਵਿਗਿਆਨਕ ਅਤੇ ਕਮਰਸ਼ੀਅਲ ਯੁਗ ਵਿੱਚ ਲੋਕਾਂ ਅੰਦਰ ਅੰਧ ਵਿਸ਼ਵਾਸ ਇੰਨਾ ਪਸਰ ਚੁੱਕਾ ਹੈ ਕਿ ਦੇਸ਼ ਦੀ ਅੱਧ ਤੋਂ ਵਧੇਰੇ ਆਬਾਦੀ ਇਨ੍ਹਾਂ ਬਾਬਿਆਂ ਦੇ ਚੱਕਰਾਂ ਵਿੱਚ ਫਸ ਕੇ ਉਲਝੀ ਬੈਠੀ ਹੈ। ਇਹੀ ਵਜਾਹ ਹੈ ਕਿ ਇਨ੍ਹਾਂ ਬਾਬਿਆਂ ਦੀ ਗਿਣਤੀ ਹਰ ਸੂਬੇ ਅਤੇ ਸ਼ਹਿਰ ਅੰਦਰ ਅਮਰਵੇਲ ਵਾਂਗ ਵਧਦੀ ਜਾ ਰਹੀ ਹੈ। ਅੰਧ ਵਿਸ਼ਵਾਸ ਅਤੇ ਰਾਜਨੀਤਿਕ ਨੇਤਾਵਾਂ ਦੀ ਸਰਪ੍ਰਸਤੀ ਦੀ ਬਦੌਲਤ ਇਹ ਪਾਖੰਡੀ ਅਤੇ ਢੌਂਗੀ ਬਾਬੇ ਆਪਣਾ ਕਰੋੜਾਂ ਅਰਬਾਂ ਦਾ ਸਾਮਰਾਜ ਸਥਾਪਤ ਕਰੀ ਬੈਠੇ ਹਨ। ਦੁੱਖਾਂ ਕਲੇਸ਼ਾਂ ਵਿੱਚ ਘਿਰੀ ਜਨਤਾ ਇਨ੍ਹਾਂ ਬਾਬਿਆਂ ਦਾ ਸਹਾਰਾ ਲੈ ਕੇ ਆਪਣੇ ਜੀਵਨ ਨੂੰ ਸੁਖਦਾਇਕ ਤੇ ਅਨੰਦਮਈ ਬਣਾਉਣ ਦੀ ਲਾਲਸਾ ਵਿੱਚ ਜੋ ਕੁਝ ਪੱਲੇ ਹੁੰਦਾ ਹ

ਕੁਝ ਦਿਨ ਪਹਿਲਾਂ ਅਚਾਨਕ ਮੇਰੀਆਂ ਖੱਬੇ ਹੱਥ ਦੀਆਂ ਦੋ ਉਂਗਲਾਂ ਵਿੱਚ ਸੋਜ ਆ ਗਈ। ਮੈਂ ਸ਼ਹਿਰ ਦੇ ਪੁਰਾਣੇ ਅਤੇ ਨਾਮੀ ਡਾਕਟਰ ਕੋਲ ਚੈੱਕ ਕਰਵਾਉਣ ਚਲਾ ਗਿਆ। ਉਸ ਨੇ ਸਾਰੇ ਟੈੱਸਟ ਕੀਤੇ ਤੇ ਰਿਪੋਰਟ ਮੁਤਾਬਕ ਹਫਤੇ ਦੀ ਦਵਾਈ ਦੇ ਦਿੱਤੀ। ਉਸ ਵੱਲੋਂ ਕੀਤੇ ਟੈਸਟਾਂ, ਦਵਾਈ ਅਤੇ ਉਸ ਦੀ ਆਪਣੀ ਫੀਸ ਮਿਲਾ ਕੇ 1500 ਰੁਪਏ ਬਣ ਗਏ। ਮੈਂ ਦਵਾਈ ਲੈ ਕੇ ਘਰ ਆ ਗਿਆ। ਤਿੰਨ ਚਾਰ ਦਿਨ ਦਵਾਈ ਖਾਣ ਮਗਰੋਂ ਵੀ ਜਦੋਂ ਉਂਗਲਾਂ ਠੀਕ ਨਾ ਹੋਈਆਂ ਤਾਂ ਮੈਂ ਦੁਬਾਰਾ ਡਾਕਟਰ ਕੋਲ ਗਿਆ। ਡਾਕਟਰ ਸਾਹਿਬ ਨੂੰ ਫਿਰ ਉਗਲਾਂ ਵਿਖਾਈਆਂ ਤੇ ਕਿਹਾ, “ਡਾਕਟਰ ਸਾਹਿਬ! ਚਾਰ ਦਿਨ ਹੋ ਗਏ, ਪਰ ਕੋਈ ਫਰਕ ਨਹੀਂ ਪਿਆ।”

ਡਾਕਟਰ ਸਾਹਿਬ ਨੇ ਇੱਕ ਦਵਾਈ ਬ

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਤੇ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ। ਇਸ ਵਾਰ ਚਹੁਕੋਣਾ ਮੁਕਾਬਲਾ ਹੋਣ ਦੇ ਆਸਾਰ ਹਨ ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਗਠਜੋੜ ਨਾ ਹੋਣ ਦੇ ਨਾਲ ਨਾਲ ਅਕਾਲੀ ਦਲ ਤੇ ਭਾਜਪਾ ਵੀ ਵੱਖੋ ਵੱਖਰੇ ਤੌਰ ’ਤੇ ਚੋਣ ਲੜ ਰਹੀਆਂ ਹਨ। ਇਸ ਵਾਰ ਪੰਜਾਬ ਵਿੱਚ ਕਿਸੇ ਵੀ ਪ੍ਰਮੁੱਖ ਪਾਰਟੀ ਦਾ ਗਠਜੋੜ ਨਾ ਹੋਣ ਕਾਰਨ ਨਤੀਜੇ ਹੈਰਾਨੀਜਨਕ ਹੋਣ ਦੇ ਨਾਲ ਨਾਲ ਦਿਲਚਸਪ ਰਹਿਣ ਦੀ ਵੀ ਸੰਭਾਵਨਾ ਹੈ। ਜੇ 2019 ਦੀਆਂ ਚੋਣਾਂ ’ਤੇ ਪੰਛੀ ਝਾਤ ਮਾਰੀ ਜਾਵੇ ਤਾਂ ਅੰਕੜੇ ਦੱਸਦੇ ਹਨ ਕਿ 2019 ਵਿੱਚ ਕਾਂਗਰਸ ਨੇ 13 ਲੋਕ ਸਭਾ ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਸਨ ਜਿਨ੍ਹਾਂ ਵਿੱਚੋਂ ਉਸ ਨੂੰ 8 ਸੀਟਾ

ਦੇਸ਼ ਅੰਦਰ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਪਹਿਲੇ ਗੇੜ ਦੀਆਂ ਵੋਟਾਂ ਵਿੱਚ 21 ਰਾਜਾਂ ਦੀਆਂ 102 ਸੀਟਾਂ ਦੇ ਲੋਕਾਂ ਦੇ ਮਤ ਈ ਵੀ ਐੱਮ ਵਿੱਚ ਬੰਦ ਹੋ ਚੁੱਕੇ ਹਨ। ਬਾਕੀ ਦੇਸ਼ ਵਿੱਚ ਪੜਾਅਵਾਰ ਵੋਟਾਂ ਸੰਬੰਧੀ ਸਿਆਸੀ ਨੇਤਾਵਾਂ ਵੱਲੋਂ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨ ਵਾਸਤੇ ਰੈਲੀਆਂ ਦਾ ਦੌਰ ਵੀ ਨਾਲੋ ਨਾਲੋ ਚੱਲ ਰਿਹਾ ਹੈ ਤੇ ਨਾਲ ਹੀ ਬਹੁਤ ਸਾਰੇ ਨੇਤਾਵਾਂ ਵੱਲੋਂ ਟਿਕਟ ਹਾਸਲ ਕਰਨ ਦੇ ਲਾਲਚ ਵੱਸ ਦਲ ਬਦਲੀਆ ਦਾ ਸਿਲਸਲਾ ਵੀ ਨਿਰੰਤਰ ਜਾਰੀ ਹੈ।

ਦੇਸ਼ ਅਜ਼ਾਦ ਹੋਣ ਤੋਂ ਲੈ ਕੇ ਹੁਣ ਤਕ ਹੋਈਆਂ ਲੋਕ ਸਭਾ ਚੋਣਾਂ ਨਾਲੋਂ ਇਸ ਵਾਰ ਦੀਆਂ ਚੋਣਾਂ ਬਿਲਕੁਲ ਵੱਖਰੀਆਂ ਨਜ਼ਰ ਆ ਰਹੀਆਂ ਹਨ ਤੇ ਲੋਕਾਂ

5 ਸਤੰਬਰ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਬੜਾ ਖ਼ਾਸ ਤੇ ਮਹੱਤਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਭਾਰਤ ਦੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਣਨ ਦਾ ਜਨਮ ਹੋਇਆ ਸੀ। ਡਾਕਟਰ ਰਾਧਾ ਕ੍ਰਿਸ਼ਨਨ ਮਸ਼ਹੂਰ ਨੀਤੀਵਾਨ ਤੇ ਫਿਲਾਸਫ਼ਰ ਸਨ, ਜਿਨ੍ਹਾਂ ਦਾ ਜਨਮ ਤਾਮਿਲਨਾਡੂ ਦੇ ਤੀਰੂਤਨੀ ਸ਼ਹਿਰ ਵਿੱਚ 5 ਸਤੰਬਰ 1888 ਨੂੰ ਹੋਇਆ। ਉਨ੍ਹਾਂ ਵੈਲੋਰ ਅਤੇ ਮਦਰਾਸ ਵਿੱਚ ਵਿੱਦਿਆ ਹਾਸਲ ਕੀਤੀ। ਉਹ ਬਹੁਤ ਹੀ ਫਰਾਖ ਦਿਲ ਅਤੇ ਦੂਰਅੰਦੇਸ਼ੀ ਸਨ, ਆਪਣੇ ਵਕਤ ਦੀ ਧਾਰਮਕ ਕੱਟੜਤਾ ਤੋਂ ਕੋਹਾਂ ਦੂਰ ਸਨ। ਉਨ੍ਹਾਂ ਦੇ ਦਿਲ ਵਿੱਚ ਹਿੰਦੂ ਧਰਮ ਲਈ ਬਹੁਤ ਜ਼ਿਆਦਾ ਪਿਆਰ ਅਤੇ ਸਤਿਕਾਰ ਸੀ। ਡਾਕਟਰ ਰਾਧਾ ਕ੍ਰਿਸ਼ਣਨ ਵੱਲੋਂ ਉਪਨਿਸ਼ਦਾਂ ਦਾ ਡੂੰਘਾ ਅਧਿ

ਦੋਹਰੇ ਕਰਦਾਰ ਦਾ ਮਤਲਬ ਹੈ ਕਿ ਦੋ ਤਰ੍ਹਾਂ ਦੇ ਪੱਖ ਦੀ ਭੂਮਿਕਾ ਅਦਾ ਕਰਨ ਵਾਲਾ। ਜਿਹੜਾ ਮਨੁੱਖ ਤੁਹਾਡੇ ਸਾਹਮਣੇ ਹੋਰ ਤੇ ਪਿੱਠ ਪਿੱਛੇ ਹੋਰ ਹੋਵੇ, ਸਮਝੋ ਉਸਦਾ ਦੋਹਰਾ ਕਰਦਾਰ ਹੈ। ਅਜਿਹੇ ਮਨੁੱਖ ਬਹੁਤ ਘਾਤਕ ਹੁੰਦੇ ਹਨ, ਉਹ ਦੋਸਤੀ ਦੇ ਕਾਬਲ ਨਹੀਂ ਹੁੰਦੇ। ਉਸ ਦਾ ਕਾਰਨ ਇਹ ਹੁੰਦਾ ਹੈ ਕਿ ਜ਼ਿੰਦਗੀ ਵਿੱਚ ਅਗਰ ਤੁਹਾਡੇ ਉੱਤੇ ਕਦੇ ਮਾੜਾ ਵਕਤ ਆ ਜਾਵੇ ਤਾਂ ਦੋਹਰੇ ਕਰਦਾਰ ਵਾਲੇ ਬੰਦੇ ਤੁਹਾਨੂੰ ਬਹੁਤ ਨੁਕਸਾਨ ਪਹੁੰਚਾ ਸਕਦੇ ਹਨ। ਬੰਦੇ ਦੇ ਦੋਹਰੇ ਕਰਦਾਰ ਨੂੰ ਲੈ ਕੇ ਮੈਂ ਪਾਠਕਾਂ ਨਾਲ ਇੱਕ ਹੱਡ ਬੀਤੀ ਸਾਂਝੀ ਕਰਨ ਜਾ ਰਿਹਾ ਹਾਂ। ਗੱਲ ਇਉਂ ਹੋਈ ਕਿ ਮੇਰੇ ਦੋ ਤਿੰਨ ਬੜੇ ਨੇੜੇ ਦੇ ਦੋਸਤ ਮਿੱਤਰ ਸਨ, ਜਿੰਨਾ ਉੱਤੇ ਮੈਨੂੰ

ਗੱਲ 1990-91 ਦੀ ਹੈ। ਉਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐੱਮਏ (ਇਤਿਹਾਸ) ਕਰ ਰਿਹਾ ਸਾਂ ਤੇ ਹੋਸਟਲ ਰਹਿੰਦਾ ਸਾਂ। ਪੰਜਾਬ ਵਿੱਚ ਖਾੜਕੂਵਾਦ ਪੂਰੇ ਜੋਬਨ ’ਤੇ ਸੀ। ਸੂਬੇ ਦੇ ਹਾਲਾਤ ਸੁਖਾਵੇਂ ਨਹੀਂ ਸਨ। ਯੂਨੀਵਰਸਿਟੀ ਵਿੱਚ ਅਕਸਰ ਦੂਜੇ ਤੀਜੇ ਦਿਨ ਹੜਤਾਲ ਰਹਿੰਦੀ ਸੀ। ਪੜ੍ਹਾਈ ਦਾ ਮਾਹੌਲ ਨਹੀਂ ਬਣਦਾ ਸੀ, ਜਿਸ ਵਜਾਹ ਕਰਕੇ ਯੂਨੀਵਰਸਿਟੀ ਨੂੰ ਸਲਾਨਾ ਪ੍ਰੀਖਿਆਵਾਂ ਕੁਝ ਅੱਗੇ ਪਾਉਣੀਆਂ ਪਈਆਂ। ਇਮਤਿਹਾਨ ਲੇਟ ਹੋ ਗਏ। ਮਾਪੇ ਖੇਤੀਬਾੜੀ ਕਰਦੇ ਸਨ, ਮੈਂ ਖੇਤੀ ਦੇ ਕੰਮ ਤੋਂ ਬਚਣਾ ਚਾਹੁੰਦਾ ਸੀ, ਇਸ ਲਈ ਮੈਂ ਇਹ ਸੋਚਦਾ ਰਹਿੰਦਾ ਕੇ ਐੱਮਏ ਦੇ ਇਮਤਿਹਾਨ ਦੇਣ ਮਗਰੋਂ ਕਿਹੜੀ ਪੜ੍ਹਾਈ ਸ਼ੁਰੂ ਕੀਤੀ ਜਾਵੇ? ਕਿਸ ਕੋਰਸ

ਪੰਜਾਬ ਦੀਆਂ ਕੁੱਲ 13237 ਪੰਚਾਇਤਾਂ ਦੀ ਚੋਣ ਬਾਰੇ ਨੋਟੀਫਿਕੇਸ਼ਨ ਹੁੰਦੇ ਹੀ ਸੂਬੇ ਵਿੱਚ ਚੋਣ ਲੜਨ ਦੇ ਚਾਹਵਾਨਾਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਸਰਕਾਰ ਵੱਲੋਂ ਸਰਬਸੰਮਤੀ ਨਾਲ ਚੋਣ ਕਰਨ ਵਾਲੀ ਪੰਚਾਇਤ ਨੂੰ 5 ਲੱਖ ਦੀ ਗਰਾਂਟ ਦਿੱਤੇ ਜਾਣ ਦਾ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਜਾ ਚੁੱਕਾ ਹੈ। ਚੋਣਾਂ ਦਾ ਐਲਾਨ ਹੁੰਦਿਆਂ ਹੀ ਪਿੰਡਾਂ ਦੀਆਂ ਸੱਥਾਂ, ਹੱਟੀਆਂ ਅਤੇ ਭੱਠੀਆਂ ਉੱਤੇ ਚੋਣਾਂ ਨੂੰ ਲੈ ਕੇ ਚਰਚਾ ਪੂਰੇ ਜ਼ੋਰਾਂ ’ਤੇ ਹੈ। ਚੁੰਝ ਚਰਚਾ ਵਿੱਚ ਆਪਣੇ ਆਪਣੇ ਪੱਖੀ ਸਰਪੰਚ ਬਾਰੇ ਪੱਖ ਰੱਖਿਆ ਜਾ ਰਿਹਾ ਹੈ। ਹਾਲਾਂ ਕਿ ਪਹਿਲਾਂ ਵੀ ਸੂਬੇ ਵਿੱਚ ਪੰਚਾਇਤੀ ਚੋਣਾਂ ਪਾਰਟੀ ਦੇ ਨਿਸ਼ਾਨ ਉੱਤੇ ਨਹੀਂ ਲੜੀਆਂ ਜਾਂਦ

ਕੈਨੇਡਾ ਵੱਲੋਂ ਸਟਡੀ ਵੀਜ਼ੇ ਉੱਤੇ ਆਉਣ ਵਾਲੇ ਸਟੂਡੈਂਟ ਨੂੰ ਲੈ ਕੀ ਨਿਯਮਾਂ ਵਿੱਚ ਤਬਦੀਲੀ ਦਾ ਅਸਰ ਪੰਜਾਬ ਦੇ ਆਈਲੈਟਸ ਸੈਂਟਰਾਂ ਉੱਤੇ ਸਿੱਧੇ ਰੂਪ ਵਿੱਚ ਵਿਖਾਈ ਦੇਣ ਲੱਗਾ ਹੈ। ਸਮੁੱਚੇ ਪੰਜਾਬ ਵਿੱਚ 6000 ਤੋਂ ਵਧੇਰੇ ਆਈਲੈਟਸ ਸੈਂਟਰ ਖੁੱਲ੍ਹੇ ਹੋਏ ਸਨ। ਜਿੱਥੋਂ ਆਈਲੈਟਸ ਦੀ ਕੋਚਿੰਗ ਲੈ ਕੇ ਵਿਦਿਆਰਥੀ ਸਟਡੀ ਵੀਜ਼ੇ ਉੱਤੇ ਵਿਦੇਸ਼ ਜਾਂਦੇ ਸਨ। ਤਾਂ ਜੋ ਉੱਥੇ ਪੜ੍ਹਾਈ ਪੂਰੀ ਕਰਨ ਉਪਰੰਤ ਵਰਕ ਪਰਮਿਟ ਹਾਸਲ ਕਰਕੇ ਪੀਅਰ ਲੈ ਕਿ ਆਪਣੇ ਆਪ ਨੂੰ ਸੈੱਟ ਕਰ ਸਕਣ। ਜੋ ਮੁੰਡੇ ਆਈਲੈਟਸ ਕਲੀਅਰ ਨਾ ਕਰ ਸਕਦੇ। ਉਹ ਕਿਸੇ ਆਈਲੈਟਸ ਪਾਸ ਕੁੜੀ ਦੀ ਫੀਸ ਭਰ ਉਸ ਨਾਲ ਵਿਆਹ ਕਰਵਾ ਕੇ ਕੈਨੇਡਾ ਦੀ ਫਾਈਲ ਲਾ ਦਿੰਦੇ। ਸਟਡੀ ਵੀਜ਼ੇ ਉੱਤੇ ਗਏ

ਪੰਜਾਬ ਵਿੱਚ 13 ਨਵੰਬਰ ਨੂੰ ਹੋਣ ਜਾ ਰਹੀਆਂ ਚਾਰ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਵਿੱਚ ਮੁਕਾਬਲਾ ਹੁਣ ਕਾਂਗਰਸ, ਆਮ ਆਦਮੀ ਪਾਰਟੀ ਤੇ ਬੀਜੇਪੀ ਵਿਚਾਲੇ ਹੀ ਰਹਿ ਗਿਆ ਹੈ ਕਿਉਂਕਿ ਅਕਾਲੀ ਦਲ ਇਨ੍ਹਾਂ ਜਿਮਨੀ ਚੋਣਾਂ ਵਿੱਚੋਂ ਬਾਹਰ ਹੋ ਗਿਆ ਹੈ। ਅਕਾਲੀ ਦਲ ਵੱਲੋਂ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਇਨ੍ਹਾਂ ਜਿਮਨੀ ਚੋਣਾਂ ਵਿੱਚ ਕਿਨਾਰਾ ਕਰ ਲੈਣ ਨਾਲ ਸੂਬੇ ਦੀ ਸਿਆਸਤ ਨੇ ਨਵਾਂ ਮੋੜ ਲੈ ਲਿਆ ਹੈ।

ਇਹ ਚਾਰ ਵਿਧਾਨ ਸਭਾ ਸੀਟਾਂ ਵਿੱਚੋਂ ਇੱਕ ਗਿੱਦੜਬਾਹਾ ਤੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਲੋਕ ਸਭਾ ਚੋਣ ਜਿੱਤਣ ਉਪਰੰਤ ਖਾਲੀ ਹੋਈ ਸੀ। ਦੂਜੀ, ਬਰਨਾਲਾ ਵਿਧਾਨ ਸਭਾ ਸੀਟ ਸਾਬਕਾ ਮੰਤਰੀ ਮੀਤ ਹੇਅ

ਇਤਿਹਾਸ ਇੱਕ ਦਿਨ ਵਿੱਚ ਨਹੀਂ ਸਿਰਜਿਆ ਜਾਂਦਾ, ਪਰ ਹਾਂ! ਇੱਕੋ ਦਿਨ ਦੀ ਇੱਕ ਵੱਡੀ ਘਟਨਾ ਇਤਿਹਾਸ ਵਿੱਚ ਇੱਕ ਵੱਡਾ ਮੋੜ ਲੈ ਆਉਂਦੀ ਹੈ। ਭਾਰਤ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਹ ਦੇਸ਼ ਦੇ ਇੱਕ ਸੁੱਘੜ ਤੇ ਸਿਆਣੇ ਰਾਜਨੀਤੀਵੇਤਾ ਸਨ। ਉਹਨਾਂ ਨੇ ਦੇਸ਼ ਦੀ ਅਜ਼ਾਦੀ ਦੇ ਅੰਦੋਲਨ ਵਿੱਚ ਚੋਖਾ ਯੋਗਦਾਨ ਪਾਇਆ। ਪੰਡਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਇਲਾਹਾਬਾਦ ਵਿੱਚ ਇੱਕ ਨਾਮੀ ਤੇ ਰੱਜੇ ਪੁੱਜੇ ਵਕੀਲ ਮੋਤੀ ਲਾਲ ਨਹਿਰੂ ਦੇ ਘਰ ਹੋਇਆ। ਪੰਡਤ ਜਵਾਹਰ ਲਾਲ ਨਹਿਰੂ ਦੀ ਮਾਂ ਦਾ ਨਾਂ ਸਵ

ਅਖ਼ਬਾਰ ਛਪਣ ਦੀ ਸ਼ੁਰੂਆਤ ਜਰਮਨ ਤੋਂ ਹੋਈ, ਜੋ ਉਦੋਂ ਕੱਪੜੇ ਤੇ ਛਪਦਾ ਸੀ। ਉਸਦਾ ਨਾਂ ਸੀ ਫਿਰਤੂ। ਅਖ਼ਬਾਰ ਕੋਈ ਵੀ ਜਾਣਕਾਰੀ ਹਾਸਲ ਕਰਨ ਦਾ ਬਹੁਤ ਵਧੀਆ ਸਰੋਤ ਹੈ। ਅਖ਼ਬਾਰ ਵਿੱਚ ਛਪੀ ਜਾਣਕਾਰੀ ਦੀ ਆਪਣੀ ਮਹੱਤਤਾ ਹੈ, ਜੋ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ। ਭਾਵੇਂ ਕਿ ਸੋਸ਼ਲ ਮੀਡੀਆ ਦਾ ਯੁਗ ਸਿਖਰਾਂ ਉੱਤੇ ਹੈ ਪਰ ਇਸਦੇ ਬਾਵਜੂਦ ਅਖ਼ਬਾਰ ਦੀ ਮਹੱਤਤਾ ਨੂੰ ਅੱਖੋਂ ਪਰੋਖੇ ਜਾਂ ਅਣਗੌਲਿਆ ਨਹੀਂ ਕੀਤਾ ਜਾ ਸਕਦਾ।

ਅਖਬਾਰਾਂ ਉੱਤੇ ਮਾਰ ਕਰੋਨਾ ਦੌਰਾਨ ਪਈ। ਕਰੋਨਾ ਤੋਂ ਪਹਿਲਾਂ ਅਖ਼ਬਾਰ ਹੀ ਖ਼ਬਰਾਂ ਦਾ ਮੁੱਖ ਸ੍ਰੋਤ ਸੀ। ਕਰੋਨਾ ਨੇ ਜਿੱਥੇ ਇਨਸਾਨਾਂ ਦੀ ਜਾਨ ਲਈ, ਉੱਥੇ ਇਸ ਨੇ ਅਖਬਾਰਾਂ ਦੀ ਵੀ ਜਾਨ ਕੱਢ ਲਈ। ਕਰੋਨਾ ਦੇ ਡ

ਚਿੱਟੇ ਤੇ ਗੈਂਗਸਟਰਵਾਦ ਵਾਂਗ ਚਾਈਨਾ ਡੋਰ ਦਾ ਕਹਿਰ ਦਿਨ ਬਦਿਨ ਵਧਦਾ ਜਾ ਰਿਹਾ ਹੈ, ਜਿਸ ਨੇ ਹੁਣ ਤਕ ਹਜ਼ਾਰਾਂ ਲੋਕਾਂ ਨੂੰ ਜ਼ਖਮੀ ਕਰਨ ਤੋਂ ਇਲਾਵਾ ਸੈਂਕੜੇ ਲੋਕਾਂ ਦੀਆਂ ਜਾਨਾਂ ਵੀ ਲੈ ਲਈਆਂ ਹਨ। ਪਰ ਇਸਦੇ ਬਾਵਜੂਦ ਨਾ ਤਾਂ ਸਾਡੀਆਂ ਸਰਕਾਰਾਂ ਨੇ ਅਤੇ ਨਾ ਹੀ ਲੋਕਾਂ ਨੇ ਚਾਈਨਾ ਡੋਰ ਦੀ ਵਰਤੋਂ ਨਾ ਕੀਤੇ ਜਾਣ ਨੂੰ ਲੈ ਕੇ ਗੰਭੀਰ ਹਨ। ਜੇਕਰ ਚਾਈਨਾ ਡੋਰ ਦੇ ਇਸ ਵਧ ਰਹੇ ਕਹਿਰ ਨੂੰ ਵਕਤ ਰਹਿੰਦਿਆਂ ਲਗਾਮ ਨਾ ਲਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਉੱਤੇ ਨਕੇਲ ਪਾਉਣੀ ਸਾਡੇ ਵੱਸੋਂ ਬਾਹਰ ਹੋ ਜਾਵੇਗੀ ਤੇ ਅਸੀਂ ਹੱਥ ਮਲਦੇ ਰਹਿ ਜਾਵਾਂਗੇ। ਚਾਈਨਾ ਡੋਰ ਦੀ ਸਮੱਸਿਆ ਇਸ ਕਦਰ ਵਧ ਚੁੱਕੀ ਹੈ ਕਿ ਘਰੋਂ ਬਾਹਰ ਨਿਕਲਦੇ ਹੀ ਇਸ

ਕਮਾਈ ਦਾ ਮਤਲਬ ਹੈ, ਤੁਸੀਂ ਜੋ ਕੰਮ ਕਰਕੇ ਕਮਾਉਂਦੇ ਹੋ। ਕਮਾਈ ਦੋ ਤਰ੍ਹਾਂ ਦੀ ਹੁੰਦੀ ਹੈ। ਇਕ ਉਹ ਜੋ ਤੁਸੀਂ ਦਸਾਂ ਨਹੁੰਆਂ ਦੀ ਕਿਰਤ ਕਰਕੇ ਕਮਾਉਂਦੇ ਤੇ ਦੂਜੀ ਉਹ ਜੋ ਤੁਸੀਂ ਪੁੱਠੇ ਸਿੱਧੇ ਜਾਂ ਨਜ਼ਾਇਜ ਢੰਗ ਨਾਲ ਕਮਾਉਂਦੇ ਹੋ। ਦੋਵਾਂ ਕਮਾਈਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਕ ਮਨ ਨੂੰ ਸਕੂਨ ਤੇ ਚੈਨ ਦਿੰਦੀ ਹੈ, ਜਦ ਕੇ ਦੂਜੀ ਬਿਮਾਰੀ ਲਾਉਂਦੀ ਹੈ, ਮੁਸੀਬਤਾਂ ਵਿੱਚ ਫਸਾਉਂਦੀ ਹੈ, ਬਦਨਾਮੀ ਪੱਲੇ ਪਾਉਂਦੀ ਹੈ। ਬੇਈਮਾਨੀ ਕਰਕੇ ਇਕੱਠਾ ਕੀਤਾ ਧਨ ਤੁਹਾਡੀ ਲਾਲਸਾ ਵਧਾਉਂਦਾ ਹੈ, ਫੋਕਾ ਠਾਠ-ਬਾਠ ਬਣਾਉਂਦਾ ਹੈ ਅਤੇ ਅਖੀਰ ਜ਼ਲਾਲਤ ਪੱਲੇ ਪਾਉਂਦਾ ਹੈ।

ਜਿਹੜੀ ਕਮਾਈ ਤੁਸੀਂ ਦਸਾਂ ਨਹੁੰਆਂ ਦੀ ਕਿਰਤ ਕਰਕੇ ਕਰਦੇ

ਪਰਵਾਸ ਦਾ ਰੁਝਾਨ ਸਦੀਆਂ ਤੋਂ ਚਲਦਾ ਆ ਰਿਹਾ ਹੈ। ਰੋਜ਼ੀ ਰੋਟੀ ਲਈ ਬੰਦਾ ਪੰਛੀਆਂ ਵਾਂਗ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦਾ ਰਹਿੰਦਾ ਹੈ, ਬੇਸ਼ਕ ਉਸ ਨੂੰ ਅਨੇਕਾਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਗੈਰ ਕਾਨੂੰਨੀ ਤਰੀਕਿਆਂ ਨਾਲ ਦੂਜੇ ਦੇਸ਼ਾਂ ਨੂੰ ਜਾਣ ਸਦਕਾ ਅਨੇਕਾਂ ਲੋਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣ ਪੈ ਜਾਂਦੇ ਹਨ। ਪਰ ਇਸਦੇ ਬਾਵਜੂਦ ਪਰਵਾਸ ਦਾ ਇਹ ਸਿਲਸਲਾ ਲਗਾਤਾਰ ਜਾਰੀ ਹੈ। ਪਿਛਲੇ ਡੇਢ ਕੁ ਦਹਾਕੇ ਤੋਂ ਪਰਵਾਸ ਦਾ ਰੁਝਾਨ ਬੜੀ ਤੇਜ਼ੀ ਨਾਲ ਵਧਿਆ ਹੈ। ਇਸ ਰੁਝਾਨ ਦੌਰਾਨ ਬਹੁਤ ਸਾਰੇ ਬੰਦੇ ਗੈਰ ਕਾਨੂੰਨੀ ਢੰਗਾਂ ਨਾਲ ਵੱਖ ਵੱਖ ਦੇਸ਼ਾਂ ਦੀ ਧਰਤੀ ਉੱਤੇ ਪੈਰ ਟਿਕਾਉਣਣ ਵਿੱਚ ਸਫਲ ਹੋਏ ਹਨ। ਅਮਰੀਕਾ ਵਿ

ਕਹਿੰਦੇ ਹਨ ਕਿ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਹਨ। ਪਰ ਜੇ ਇਹੋ ਰੱਬ ਦਾ ਦੂਜਾ ਰੂਪ ਕੋਈ ਅਣਗਹਿਲੀ ਕਰੇ ਤਾਂ ਫਿਰ ਕੀ ਕੀਤਾ ਜਾਵੇ? ਇਹ ਵਾਕਿਆ 2017 ਦਾ ਹੈ। ਮੇਰੀ ਪਤਨੀ ਨੂੰ ਹਰਨੀਆ ਸੀ, ਇਲਾਜ ਲਈ ਮੈਂ ਉਸ ਨੂੰ ਸ਼ਹਿਰ ਦੇ ਇੱਕ ਨਾਮੀ ਪ੍ਰਾਈਵੇਟ ਹਸਪਤਾਲ ਲੈ ਗਿਆ, ਜਿੱਥੇ ਡਾਕਟਰ ਨਾਲ ਮੇਰਾ ਥੋੜ੍ਹਾ ਬਹੁਤ ਲਿਹਾਜ਼ ਸੀ। ਡਾਕਟਰ ਵੱਲੋਂ ਪਤਨੀ ਦਾ ਚੈੱਕਅਪ ਕੀਤਾ ਗਿਆ ਤੇ ਅਪਰੇਸ਼ਨ ਦੀ ਡੇਟ ਦੇ ਦਿੱਤੀ ਗਈ। ਅਪਰੇਸ਼ਨ ਹਸਪਤਾਲ ਵੱਲੋਂ ਹਾਇਰ ਕੀਤੇ ਡਾਕਟਰ ਦੁਆਰਾ ਕੀਤਾ ਜਾਣਾ ਸੀ, ਜਿਸ ਨੇ ਮੁਹਾਲੀ ਤੋਂ ਆਉਣਾ ਸੀ।

ਤੈਅ ਮਿਤੀ ਨੂੰ ਮੇਰੀ ਪਤਨੀ ਦਾ ਅਪਰੇਸ਼ਨ ਕਰ ਦਿੱਤਾ ਗਿਆ। ਕੁਝ ਦਿਨਾਂ ਪਿੱਛੋਂ ਸੰਬੰਧਿਤ ਦਵਾਈ ਅਤੇ ਜੋ

ਗੱਲ ਡੇਢ ਕੁ ਦਹਾਕਾ ਪੁਰਾਣੀ ਹੈ। ਇੱਕ ਦਿਨ ਸਕੂਲ ਵਿੱਚ ਖੜ੍ਹੇ ਖੜ੍ਹੇ ਅਚਾਨਕ ਮੇਰੇ ਢਿੱਡ ਵਿੱਚ ਜ਼ੋਰ ਦੀ ਦਰਦ ਹੋਣ ਲੱਗਾ। ਮੈਂ ਬੇਵੱਸ ਜਿਹਾ ਹੋ ਗਿਆ। ਮੇਰਾ ਕੁਲੀਗ ਮੈਨੂੰ ਸ਼ਹਿਰ ਦੇ ਇੱਕ ਨਾਮੀ ਹਸਪਤਾਲ ਵਿੱਚ ਲੈ ਗਿਆ। ਡਾਕਟਰ ਨੇ ਚੈੱਕਅਪ ਕੀਤਾ ਤਾਂ ਅਪੈਂਡੈਕਸ ਦੀ ਸ਼ਿਕਾਇਤ ਨਿਕਲੀ। ਡਾਕਟਰ ਨੇ ਕਿਹਾ ਕਿ ਆਪ੍ਰੇਸ਼ਨ ਕਰਨਾ ਪਵੇਗਾ। ਮੈਂ ਇੱਕ ਦਮ ਡਰ ਗਿਆ। ਪਰ ਮੇਰੇ ਹਾਂ ਕਰਨ ’ਤੇ ਡਾਕਟਰ ਨੇ ਅਪ੍ਰੇਸ਼ਨ ਕਰ ਦਿੱਤਾ। ਉਸ ਹਸਪਤਾਲ ਵਿੱਚ ਉਸ ਡਾਕਟਰ ਨੇ ਅੱਗੇ ਹੋਰ ਵੀ ਡਾਕਟਰ ਰੱਖੇ ਹੋਏ ਸਨ, ਜੋ ਵੱਖ ਵੱਖ ਬਿਮਾਰੀਆਂ ਦੇ ਮਾਹਰ ਸਨ। ਮੇਰਾ ਅਪੈਂਡੈਕਸ ਦਾ ਅਪ੍ਰੇਸ਼ਨ ਸਾਡੇ ਸ਼ਹਿਰ ਦੇ ਸਿਵਲ ਹਸਪਤਾਲ ਤੋਂ ਸੇਵਾ ਮੁਕਤ ਹੋਏ ਡਾਕਟਰ ਵੱ

ਮੈਂ ਨਾਸਤਿਕ ਕਿਉਂ ਹਾਂ! ਬਾਰੇ ਭਗਤ ਸਿੰਘ ਦੀ ਸੋਚ ਸੀ ਕਿ ਉਸਦੀ ਨਾਸਤਿਕਤਾ ਘਮੰਡ ਤੋਂ ਪੈਦਾ ਨਹੀਂ ਹੋਈ, ਸਗੋਂ ਉਹ ਸਰਬ ਸ਼ਕਤੀਮਾਨ ਵਿੱਚ ਦ੍ਰਿੜ੍ਹ ਵਿਸ਼ਵਾਸ ਰੱਖਦਾ ਹੈ। ਪਰ ਉਹ ਦੂਸਰਿਆਂ ਵਾਂਗ ਮਿੱਥ ਅਤੇ ਕਲਪਨਾਵਾਂ ’ਤੇ ਵਿਸ਼ਵਾਸ ਨਹੀਂ ਕਰ ਸਕਦਾ। ਫਾਂਸੀ ਤੋਂ ਕੁਝ ਸਮਾਂ ਪਹਿਲਾਂ ਭਗਤ ਸਿੰਘ ਨੇ ਇਹ ਕਹਿੰਦਿਆਂ ਰੱਬ ਦਾ ਨਾਂ ਜਪਣ ਤੋਂ  ਨਾਂਹ ਕਰ ਦਿੱਤੀ, “ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਰੱਬ ਨੂੰ ਯਾਦ ਨਹੀਂ ਕੀਤਾ। ਮੈਂ ਕਈ ਵਾਰ ਗਰੀਬਾਂ ਦੇ ਕਲੇਸ਼ ਲਈ ਰੱਬ ਨੂੰ ਕੋਸਿਆ ਹੈ। ਜੇ ਹੁਣ ਮੈਂ ਉਸ ਕੋਲੋਂ ਮੁਆਫ਼ੀ ਮੰਗਾਂ ਤਾਂ ਉਹ ਕਹਿਣਗੇ ਕੇ ਇਸ ਤੋਂ ਵੱਡਾ ਡਰਪੋਕ ਕੋਈ ਨਹੀਂ ਹੈ। ਇਸਦਾ ਅੰਤ ਨੇੜੇ ਹੈ, ਇਸ ਲਈ ਮੁਆਫ਼ੀ ਮੰਗਦਾ ਹ

ਸਭ ਤੋਂ ਖਤਰਨਾਕ ਹੁੰਦਾ ਹੈ, ਸਾਡੇ ਸੁਪਨਿਆਂ ਦਾ ਮਰ ਜਾਣਾ। ...

ਅਵਤਾਰ ਸਿੰਘ ਪਾਸ਼ ਇੱਕ ਜਝਾਰੂ ਤੇ ਇਨਕਲਾਬੀ ਕਵੀ ਸੀ, ਜਿਸ ਨੇ ਇੱਕ ਸਧਾਰਨ ਪਰਿਵਾਰ ਵਿੱਚ ਪੈਦਾ ਹੋ ਕੇ ਕਵਿਤਾ ਦੇ ਖੇਤਰ ਵਿੱਚ ਅਜਿਹੀਆਂ ਅਮਿੱਟ ਪੈੜਾਂ ਛੱਡੀਆਂ, ਜੋ ਰਹਿੰਦੀ ਦੁਨੀਆਂ ਤਕ ਰਹਿਣਗੀਆਂ। ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਤਲਵੰਡੀ ਸਲੇਮ ਦੀ ਧਰਤੀ ’ਤੇ ਉੱਗੇ ਇਸ ਬੂਟੇ ਨੇ ਬਹੁਤ ਸਾਰੀਆਂ ਇਨਕਲਾਬੀ ਰਚਨਾਵਾਂ ਦੇ ਜ਼ਰੀਏ ਲੋਕਾਂ ਦਾ ਰਾਹ ਦਸੇਰਾ ਬਣਕੇ ਮਾਰਗ ਦਰਸ਼ਨ ਕੀਤਾ।

ਅਵਤਾਰ ਪਾਸ਼ ਦਾ ਜਨਮ 9 ਸਤੰਬਰ 1950 ਨੂੰ ਪਿੰਡ ਤਲਵੰਡੀ ਸਲੇਮ ਜ਼ਿਲ੍ਹਾ ਜਲੰਧਰ ਵਿਖੇ ਮੇਜਰ ਸੋਹਣ ਸਿੰਘ ਸੰਧੂ ਅਤੇ ਮਾਤਾ ਸ੍ਰੀਮਤੀ ਨਸੀਬ ਕੌਰ ਦੀ ਕੁੱ

ਇਹ ਘਟਨਾ 22 ਜੂਨ 2019 ਦੀ ਹੈ। ਐਤਵਾਰ ਦਾ ਦਿਨ ਸੀ। ਮੈਂ ਆਪਣੀ ਕਾਰ ਸਟਾਰਟ ਕੀਤੀ ਤੇ ਆਪਣੇ ਇੱਕ ਦੋਸਤ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ, ਜੋ ਮੇਰੇ ਸ਼ਹਿਰ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਮੰਡਿਆਲਾ ਕਲਾਂ ਦਾ ਰਹਿਣ ਵਾਲਾ ਸੀ। ਉਸਦੇ ਪਿੰਡ ਤੋਂ ਥੋੜ੍ਹਾ ਪਹਿਲਾਂ ਮੈਂ ਕਾਰ ਸਰਵਿਸ ਲਾਈਨ ਤੋਂ ਥੱਲੇ ਲਾਹ ਕੇ ਰੋਕੀ ਤੇ ਆਪਣੇ ਉਸ ਦੋਸਤ ਨੂੰ ਫ਼ੋਨ ਮਿਲਾਇਆ। ਉਸ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ। ਮੈਂ ਉੱਥੇ ਖਲੋ ਕੇ ਉਸਦੀ ਕਾਲ ਦੀ ਉਡੀਕ ਕਰਨ ਲੱਗਾ। ਇੰਨੇ ਨੂੰ ਕੋਈ ਚੀਜ਼ ਪਿੱਛੋਂ ਜ਼ੋਰ ਦੀ ਮੇਰੀ ਕਾਰ ਨਾਲ ਟਕਰਾਈ ਤੇ ਕਾਰ ਨੂੰ ਪੰਜਾਹ ਫੁੱਟ ਅੱਗੇ ਚੁੱਕ ਕੇ ਮਾਰਿਆ। ਉਸ ਇੱਕ ਪਲ ਇੰਝ ਜਾਪਿਆ ਕਿ ਮੈਂ ਗਿਆ। ਮੈਂ ਡੌਰ ਭੌਰ ਹੋ ਗਿ