ਇੱਕ ਬ੍ਰਹਿਮੰਡ ਅਸੀਂ ਅਪਣੀ ਬਾਹਰੀ ਅੱਖ ਨਾਲ ਚੌਗਿਰਦੇ ਵੇਖ ਰਹੇ ਹਾਂ। ਇਸਤੋਂ ਕਿਤੇ ਵੱਧ ਪਸਾਰੇ ਵਾਲਾ ਬ੍ਰਹਿਮੰਡ ਸਾਡੇ ਅੰਤ੍ਰੀਵ ਵਿੱਚ ਫੈਲਿਆ ਹੋਇਆ ਹੈ। ਇਸ ਅੰਤ੍ਰੀਵ ਬ੍ਰਹਿਮੰਡ ਨੂੰ ਵੇਖਣ ਵਾਲੀ ਅੱਖ ਉਹ ਹੈ ਜਿਸ ਰਾਹੀਂ “ਓਜ਼ੋਨੀ ਚਾਦਰ” ਵਿਚਲੇ ਸੁਰਾਖ਼ ਦਿਸਣ ਲਗਦੇ ਹਨ। ਇਸ ਅੱਖ ਦੀ ਪ੍ਰਾਪਤੀ ਲਈ ਹਨੇਰੇ ਨੂੰ ਪ੍ਰਕਾਸ਼ ਵਿੱਚ ਬਦਲਣ ਵਾਲੀ ਚੇਤਨਾ ਦੇ ਸਨਮੁੱਖ ਹੋਣ ਦੀ ਲੋੜ ਹੁੰਦੀ ਹੈ। ਇਸ ਗੁਰ-ਚੇਤਨਾ ਦੇ ਸਨਮੁੱਖ ਹੋ ਕੇ “ਨਿਰ-ਅੰਜੁਨ” ਹੋ ਜਾਈਦਾ ਹੈ। “ਨਿਰ-ਅੰਜੁਨ” ਹੁੰਦਿਆਂ ਹੀ “ਨੂਰ” ਜਲਵਾਗਰ ਹੁੰਦਾ ਹੈ। ਸਦੀਵੀ ਨੂਰ ਜੋ ਅੰਦਰੋਂ ਬਾਹਰ ਵੱਲ ਤੇ ਬਾਹਰੋਂ ਅੰਦਰ ਵੱਲ ਫੈਲਦਾ ਚਲਾ ਜਾਂਦਾ ਹੈ।

ਨਿਰੰਜਨ ਸਿ

ਇਹ ਲੇਖ ‘ਗੁਰੂ ਨਾਨਕ ਬਾਣੀ ਪ੍ਰਕਾਸ਼’ ਦੇ ਸਮੁੱਚੇ ਅਧਿਐਨ ਦੌਰਾਨ ਲਏ ਗਏ ਨੋਟਸਾਂ ਦਾ ਸੰਗ੍ਰਹਿ ਹੈ। ‘ਗੁਰੂ ਨਾਨਕ ਬਾਣੀ ਪ੍ਰਕਾਸ਼’ ਨੂੰ ਪੜਦਿਆਂ ਮੈਂ ਬਾਰ ਬਾਰ ਵਿਸਮਾਦਿਤ ਹੋਇਆ ਹਾਂ। ਮੇਰੇ ਕਈ ‘ਬਜਰ ਕਪਾਟ’ (ਲੋਹੇ ਪੱਥਰ ਦੇ ਬੰਦ ਦਰਵਾਜੇ) ਖੁੱਲੇ ਹਨ, ਕਈਆਂ ਦੇ ਕੁੰਡੇ ਖੜਕੇ ਹਨ, ਕਬਜੇ ਚੀਖੇ ਹਨ। ਕਈ ਸ਼ਬਦਾਂ ਤੇ ਮੇਰਾ ਦਿਲ ਡੁੱਲਾ ਹੈ। ਕਈ ਬਿੰਬਾਂ ਅਤੇ ਸਿੰਮਲੀਆਂ ਨੇ ਮੇਰੀ ਰੂਹ ਛਲੀ ਹੈ। ਇਸ ਨੂੰ ਪੜਦਿਆਂ ਕਈ ਇਤਿਹਾਸਿਕ, ਮਿਥਿਹਾਸਿਕ, ਵੇਦਕ, ਸਾਹਿਤਕ ਗਿਆਨ ਛੁਹਾਵਾਂ ਮੇਰੀ ਚੇਤਨਾ ‘ਚ ਘਰ ਕਰ ਗਈਆਂ ਹਨ। ਇਹਨਾਂ ਚੋਂ ਕੁਝ ਮੈਂ ਏਥੇ ਤੁਹਾਡੇ ਨਾਲ ਸਾਝੀਆਂ ਕਰ ਰਿਹਾ ਹਾਂ:

‘ਗੁਰੂ ਨਾਨਕ ਬਾਣੀ ਪ੍ਰਕਾਸ਼’ ਦਾ

ਮਾਰਚ 1992। ਮਾਲਟਨ ਕਮਿਊਨਿਟੀ ਸੈਂਟਰ, ਮਿਸੀਸਾਗਾ-ਕੈਨੇਡਾ। ‘ਕਲਮਾਂ ਦੇ ਕਾਫ਼ਲੇ’ ਦੇ ਜਨਮ ਦਾ ਐਲਾਨ ਕਰਨੀ ਭਰਵੀਂ ਮੀਟਿੰਗ। ਟੋਰਾਂਟੋ ਅਤੇ ਆਸ ਪਾਸ ਦੇ ਸਮੂਹ ਲੇਖਕ ਕੁਸੀਆਂ ਦੇ ਗੋਲਦਾਇਰੇ ’ਚ ਇੱਕ ਸਾਂਝੇ ਸੁਪਨੇ ਨੂੰ ਹਕੀਕਤ ’ਚ ਬਦਲਣ ਲਈ ਜੁੜ ਬੈਠੇ ਸਨ। ਬੀਬੀ, ਅਨੁਸ਼ਾਸਿਤ ਅਤੇ ਚੁਸਤ ਦਿੱਖ ਵਾਲਾ ਇੱਕ ਬੰਦਾ ਨਿੱਕੇ ਜਿਹੇ ਹਾਲ ’ਚ ਦਾਖਲ ਹੋਇਆ ਅਤੇ ਬੜੇ ਅਦਬ ਨਾਲ ਹੱਥ ਮਿਲਾਉਂਦਿਆਂ ਬੋਲਿਆ, “ਕਿਰਪਾਲ ਸਿੰਘ ਪੰਨੂੰ, ਇਸ ਮੀਟਿੰਗ ਬਾਰੇ ਅਖ਼ਬਾਰ ’ਚ ਪੜ੍ਹਿਆ ਸੀ।”

ਇਸ ਮੀਟਿੰਗ ’ਚ ਕਾਫ਼ਲੇ ਦੇ ਵਿਧਾਨ ਨੂੰ ਪੜ੍ਹਿਆ ਗਿਆ। ਲੇਖਕਾਂ ਨੇ ਸੁਝਾਅ ਦਿੱਤੇ, ਪੰਨੂੰ ਹੁਰਾਂ ਨੇ ਵੀ। ਮੈਨੂੰ ਪੰਨੂੰ ਹੁਰਾਂ ਦੇ ਸੁਝਾਅ ਖਾਸ ਤੌ