ਸਮਾਂ ਬੇਮੁਹਤਾਜ ਹੈ।

ਸੰਤ ਬਾਬਾ ਬਲਜਿੰਦਰ ਸਿੰਘ ਜੀ 24 ਅਗਸਤ 2025 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ। ਉਹ ਗੁਰਦੁਆਰਾ ਰਾੜਾ ਸਾਹਿਬ (ਕਰਮਸਰ) ਨਾਲ਼ ਆਪਣੇ ਬਚਪਨ ਤੋਂ ਹੀ ਜੁੜੇ ਰਹੇ। 1984 ਵਿੱਚ ਬਲਿਊ-ਸਟਾਰ ਦਾ ਦੁਖਾਂਤ ਵਰਤਣ ਉੱਤੇ ਆਪਣੀ ਐੱਮ.ਏ ਪਾਰਟ ਦੋ ਦੀ ਪੜ੍ਹਾਈ ਵਿੱਚੇ ਛੱਡਕੇ ਪੱਕੇ ਤੌਰ ਉੱਤੇ ਰਾੜਾ ਸਾਹਿਬ ਆ ਗਏ। ਕੀਰਤਨ-ਮੁਖੀ, ਧਰਮ ਪਰਚਾਰਕ ਅਤੇ ਸੰਸਥਾ ਮੁਖੀ ਦੇ ਫਰਜ ਅਧੂਰੇ ਛੱਡਕੇ ਕੇਵਲ 63 ਸਾਲ ਦੀ ਉਮਰ ਵਿੱਚ ਪਰਲੋਕ ਪਧਾਰ ਗਏ। ਉਨ੍ਹਾਂ ਵੱਲੋਂ ਹਰ ਪੱਖੋਂ ਯਾਦਗਾਰੀ ਪਾਇ ਗਏ ਯੋਗਦਾਨ ਤੋਂ ਸੰਸਾਰ ਭਰ ਦੇ ਸਰਧਾਲੂ ਭਲੀ ਪਰਕਾਰ ਜਾਣੂੰ ਹਨ। ਉਨ੍ਹਾਂ ਦੇ ਪ੍ਰੇਮੀਆਂ ਵਿੱਚ ਉਨ੍ਹਾਂ ਦੀਆਂ ਯਾਦਾਂ

ਮੈਂ ਡਾ. ਅਮਰਜੀਤ ਸਿੰਘ ਮਾਨ ਹੋਰਾਂ ਨੂੰ ਫੋਨ ਤੇ ਮਿਲਣ ਲਈ ਸਮਾਂ ਮੰਗਿਆ। ਕਿਸ ਕੰਮ ਲਈ ਮਿਲਣ ਆਉਣਾ ਹੈ? ਉਨ੍ਹਾਂ ਦਾ ਅੱਗੋਂ ਰੁੱਖਾ ਜਿਹਾ ਸਵਾਲ ਮਿਲ਼ਿਆ। ਜੋ ਮੇਰੇ ਲਈ ਅਣ ਕਿਆਸਿਆ ਅਨੁਭਵ ਸੀ। ਮੈਂ ਸੋਚੀਂ ਪੈ ਗਿਆ ਕਿ ਕੀ ਡਾ. ਸਾਹਿਬ ਕੋਲ਼ ਬਹੁ ਮੰਤਵਾਂ ਲਈ ਮਿਲਣ ਆਉਂਦੇ ਹਨ ਲੋਕ? ਕੀ ਡਾ. ਸਾਹਿਬ ਦਾ ਬਹੁ ਕਾਰਜਾਂ ਵਿੱਚ ਯੋਗਦਾਨ ਹੈ? ਕੀ ਡਾ. ਸਾਹਿਬ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ? ਜਾਂ ਫਿਰ ਡਾ. ਸਾਹਿਬ ਦੇ ਰੁਝੇਵੇਂ ਹੀ ਬੜੇ ਨੇ?

ਡਾ. ਸਾਹਿਬ ਮੇਰੇ ਬੇਟੇ ਨੇ ਤੁਹਾਡੇ ਨਾਲ਼ ਮਿਲਣ ਲਈ ਮੈਨੂੰ ਉਤਸਾਹਿਤ ਕੀਤਾ ਹੈ। ਸੋ ਮੈਂ ਮਿਲਣਾ ਚਾਹੁੰਦਾ ਹਾਂ। ਮੈਂ ਸਹਿਜ ਹੋ ਕੇ ਅਤੇ ਸਹਿਜ ਹੀ ਰਹਿਣ ਦਾ ਯਤਨ ਕਰਦਿਆਂ ਅ

ਵਰਤੋਂ ਕੰਪਿਊਟਰ ਦੀ: ਲੜੀ ਨੰਬਰ 13 - ਸ਼ੌਰਟਕੱਟ ਕੀਆਂ 2

(ਨੋਟ: ਇਨ੍ਹਾਂ ਲੜੀਆਂ ਨਾਲ ਸੰਬੰਧਤ ਤਸਵੀਰਾਂ ਛਾਪ ਸਕਣਾ ਸਾਡੇ ਲਈ ਸੰਭਵ ਨਹੀਂ। ਲੋੜਵੰਦ ਪਾਠਕ ਕਿਰਪਾਲ ਸਿੰਘ ਪੰਨੂੰ ਨਾਲ ਸੰਪਰਕ ਕਰ ਲੈਣ।)

ਫੌਂਟ ਬਦਲੀ ਦੀਆਂ ਲੰਮੀਆਂ ਵਾਟਾਂ:

ਟਾਈਪਿਸਟ ਨੂੰ ਕਈ ਵੇਰ ਇੱਕੋ ਡਾਕੂਮੈਂਟ ਵਿੱਚ ਦੋ ਜਾਂ ਵੱਧ ਫੌਂਟਾਂ ਉੱਤੇ ਕੰਮ ਕਰਨਾ ਪੈਂਦਾ ਹੈ। ਜਿਵੇਂ ਚਾਤ੍ਰਿਕ, ਸਤਲੁਜ, ਕੈਲਬਰੀ ਆਦਿ, ਖਾਸ ਕਰਕੇ ਆਸਕੀ (Ascii-ਅਮੈਰਿਕਨ ਸਟੈਂਟਰਡ ਕੋਡ ਫੌਰ ਇਨਫੌਰਮੇਸ਼ਨ ਇੰਟਰਚੇਂਜ) ਵਾਲ਼ੀਆਂ 8 ਬਿੱਟ ਫੌਂਟਾਂ ਉੱਤੇ। ਥੋੜ੍ਹੇ-ਥੋੜ੍ਹੇ ਸਮੇਂ ਪਿੱਛੋਂ ਫੌਂਟ ਬਦਲੀ ਕਰਨ ਦੀਆਂ ਦੋ ਕਾਰਵਾਈਆਂ ਹਨ, ਜੋ ਬੜੀਆਂ ਹੀ ਅਕਾ

ਵਰਤੋਂ ਕੰਪਿਊਟਰ ਦੀ: ਲੜੀ ਨੰਬਰ 11 - ਟੇਬਲ 3

(ਨੋਟ: ਇਨ੍ਹਾਂ ਲੜੀਆਂ ਨਾਲ ਸੰਬੰਧਤ ਤਸਵੀਰਾਂ ਛਾਪ ਸਕਣਾ ਸਾਡੇ ਲਈ ਸੰਭਵ ਨਹੀਂ। ਲੋੜਵੰਦ ਪਾਠਕ ਕਿਰਪਾਲ ਸਿੰਘ ਪੰਨੂੰ ਨਾਲ ਸੰਪਰਕ ਕਰ ਲੈਣ।)

ਸਿਲੈਕਟ ਕਰਨਾ: ਕਿਸੇ ਨਾ ਕਿਸੇ ਲੋੜ ਲਈ ਪੂਰੇ ਟੇਬਲ ਜਾਂ ਇਸਦੇ ਕੁਝ ਭਾਗ ਨੂੰ ਸਿਲੈਕਟ ਕਰਨਾ ਪੈਂਦਾ ਹੈ। ਉਸ ਲਈ ਕਮਾਂਡ ਪਾਥ ਹੈ; ਕਰਸਰ ਨੂੰ ਲੋੜੀਂਦੇ ਮੂਲ ਤੱਤ ਵਿੱਚ ਲੈ ਜਓ। ‘ਟੇਬਲ ਟੂਲਜ਼’ ਦੀ ਲੇਆਊਟ ਕਮਾਂਡ ਟੈਬ ਪਹਿਲੇ ਕਮਾਂਡ ਸੈੱਟ ‘ਟੇਬਲ’ ਵਿੱਚ ‘ਸਿਲੈਕਟ’ ਹੇਠਾਂ ਵਾਲੀ ਵਿੰਡੋ ਖੁੱਲ੍ਹ ਜਾਏਗੀ। ਉਸ ਵਿੱਚ ਸਿਲੈਕਟ ਸੈੱਲ, ਕੌਲਮ, ਰੋਅ ਅਤੇ ਟੇਬਲ ਦੀਆਂ ਚਾਰ ਕਮਾਂਡਾਂ ਹਨ। ਜਿਸ ਵੀ ਕਮਾਂਡ ਨੂੰ ਕਲਿੱਕ

ਪੰਜਾਬੀ ਦਾ ਵਿਕਾਸ

(ਸੂਚਨਾ: ਅੱਗੇ ਲਿਖੇ ਦੋ ਆਰਟੀਕਲ ਸਿਰਜਣਾ ਦੇ ਅੰਕ-124, ਅਪਰੈਲ-ਜੂਨ 2002, ਪੰਨਾ ਨੰ: 1… ਉੱਤੇ ਛਪੇ ਸਨ। ਇਨ੍ਹਾਂ ਦਾ ਨੋਟਿਸ ਲੈ ਕੇ ਪੰਜਾਬ ਸਰਕਾਰ ਦੇ ਵਿੱਦਿਆ ਦੇ ਮਹਿਕਮੇ ਦੇ ਚੀਫ ਸੈਕਟਰੀ ਨੇ ਇੱਕ ਮੀਟਿੰਗ ਬੁਲਾਕੇ ਅਤੇ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕਰਨ ਪਿੱਛੋਂ ਪੰਜ ਮੈੰਬਰੀ ਕਮੇਟੀ (ਸ੍ਰੀ ਮਦਨ ਲਾਲ ਹਸੀਜਾ, ਡਾਇਰੈੱਕਟਰ ਭਾਸ਼ਾ ਵਿਭਾਗ ਪੰਜਾਬ, ਪ੍ਰਧਾਨ ਅਤੇ ਚਾਰ ਮੈੰਬਰ ਡਾ. ਕੁਲਦੀਪ ਸਿੰਘ ਧੀਰ, ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਨਮੇਜਾ ਜੌਹਲ ਕੰਪਿਊਟਰ ਮਾਹਰ, ਡਾ. ਗੁਰਪ੍ਰੀਤ ਸਿੰਘ ਲਹਿਲ, ਕੰਪਿਊਟਰ ਡਿਪਾਰਟਮੈੰਟ ਪੰਜਾਬੀ ਯੂਨੀਵਰਸਿਟੀ, ਤੇ ਕਿਰਪਾਲ ਸਿੰਘ ਪੰਨੂੰ

ਟੇਬਲ 1.

ਅਨੁਸਾਰ ਸੂਚਨਾ ਨੂੰ ਦਰਸਾਇਆ ਹੋਵੇ ਤਾਂ ਉਹ ਸਮਝਣੀ ਸਮਝਾਉਣੀ ਬਹੁਤ ਸੌਖੀ ਹੈ। ਟੇਬਲ ਦਾ ਵੱਡਾ ਲਾਭ ਇਹ ਹੈ ਕਿ ਇਸ ਵਿੱਚ ਦਰਸਾਏ ਡੈਟੇ ਨੂੰ ਆਪਣੀ ਇੱਛਾ ਅਨੁਸਾਰ ਮੁੜ-ਮੁੜ ਬਦਲਣਾ ਜਾਂ ਢਾਲਣਾ ਬਹੁਤ ਆਸਾਨ ਹੈ, ਜੋ ਦਸਤਾਵੇਜ਼ੀ ਰੂਪ ਵਿੱਚ ਕਰ ਸਕਣਾ ਅਸੰਭਵ ਹੈ। ਟੇਬਲ ਬਨਾਉਣ ਦੀਆਂ ਬਹੁਤ ਸਾਰੀਆਂ ਵਿਧੀਆਂ ਹਨ। ਜਿਵੇਂ:

1. ਲਿਖੀ ਜਾਂਦੀ ਰਚਨਾ ਵਿੱਚ ਹੀ ਦੋ-ਚਾਰ ਲਈਨਾਂ ਦੀ ਸੂਚਨਾ ਦਾ ਟੇਬਲ ਬਨਾਉਣਾ।

2. ਟੇਬਲ ਬਣਾ ਕੇ ਨਿਸਚਤ ਥਾਂ ਵਿੱਚ ਸੂਚਨਾ ਲਿਖਣਾ।

3. ਬਣੇ ਬਣਾਏ ਐਕਸੈੱਲ ਐਪ ਦੇ ਟੇਬਲ ਵਿੱਚ ਸੂਚਨਾ ਭਰਨਾ।

4. ਅਕਸੈੱਸ ਐਪ ਵਿੱਚ ਬਣੇ ਬਣਾਏ ਟੇਬਲ ਵਿੱਚ ਸੂਚਨ

ਲੜੀ ਨੰਬਰ 7: ਟਾਈਪ ਕਰਨਾ

ਆਪਣੀ ਸਮਰੱਥਾ ਅਤੇ ਸਪੀਡ ਬਣਾਈ ਰੱਖਣ ਲਈ ਠੀਕ ਵਿਧੀ ਨਾਲ਼ ਟਾਈਪ ਕਰਨਾ ਬਹੁਤ ਜ਼ਰੂਰੀ ਹੈ। ਬਹੁਤੇ ਟਾਈਪ ਕਰਤਾ ਆਪੇ ਸਿੱਖੇ ਹੋਏ ਹੁੰਦੇ ਹਨ, ਜਿਸ ਵਿੱਚ ਉਨ੍ਹਾਂ ਦੀ ਮਨਮਰਜ਼ੀ ਭਾਰੂ ਹੁੰਦੀ ਹੈ। ਠੀਕ ਵਿਧੀ ਨਾਲ਼ ਟਾਈਪ ਕਰਨਾ ਇੱਕ ਸਾਧਨਾ ਹੈ, ਇੱਕ ਕਲਾ ਹੈ। ਲਗਨ ਦੇ ਨਾਲ਼ ਯਤਨ ਕਰਕੇ ਇਸ ਨੂੰ ਹਰ ਕੋਈ ਸਿੱਖ ਸਕਦਾ ਹੈ। ਕੇਵਲ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਕਿਹੜਾ ਅੱਖਰ ਕਿਵੇਂ ਪੈਣਾ ਹੈ, ਉਸਦੇ ਅੱਗੇ ਪਿੱਛੇ ਕਿਹੜਾ ਸਹਾਇਕ ਮੋਤੀ (ਪੰਕਚੂਏਸ਼ਨ) ਬੀੜਨਾ ਹੈ। ਅਭਿਆਸ ਨਾਲ਼ ਅੱਖਰਾਂ ਨੇ ਤੁਹਾਡੀਆਂ ਉਂਗਲ਼ਾਂ ਦੇ ਅੱਗੇ ਪਾਣੀ ਵਾਂਗੂੰ ਵਹਿਣਾ ਹੈ, ਤਾਲ ਵਿੱਚ ਨੱਚਣਾ ਹੈ। ਆਓ ਵਿਚਾਰੀਏ।

<

ਇਨਪੁੱਟ ਸਾਧਨ: ਕੀਅਬੋਰਡ

ਕੰਪਿਊਟਰ ਨੂੰ ਕਮਾਂਡ ਦੇਣ ਦੇ ਇਨਪੁੱਟ ਸਾਧਨਾਂ ਵਿੱਚੋਂ ਕੀਅਬੋਰਡ ਸਭ ਤੋਂ ਵੱਧ ਮਹੱਤਵਪੂਰਨ ਹੈ। ਵਰਤੋਂਕਾਰ ਨੂੰ ਇਸਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਇੱਥੇ ਮਿਆਰੀ ਕੀਅਬੋਰਡ ‘ਕਵਰਟੀ’ ਬਾਰੇ ਗੱਲਬਾਤ ਕੀਤੀ ਜਾਏਗੀ। ਕਵਰਟੀ ਨਾਂ ਇਸਦੀ ਉੱਪਰਲੀ ਲਾਈਨ ਦੇ ਪਹਿਲੇ 6 ਅੱਖਰਾਂ (ਕਿਊ, ਡਬਲਿਊ, ਈ, ਆਰ, ਟੀ ਅਤੇ ਵਾਈ) ਨੂੰ ਜੋੜਕੇ ਦਿੱਤਾ ਗਿਆ ਹੈ।

ਟਾਈਪਰਾਈਟਰ ਨਾਲ਼ੋਂ ਕੰਪਿਊਟਰ ਵਿੱਚ ਲਿਖਣ ਦੀਆਂ ਅਨੇਕ ਸੌਖੀਆਂ ਵੀਧੀਆਂ ਹਨ। ਕੰਪਿਊਟਰ ਦੇ ਕੀਅਬੋਰਡ ਦੀਆਂ ਕੀਆਂ ਵਿੱਚ, ਟਾਈਪ ਰਾਈਟਰ ਦੀ ਥਾਂ, ਅਨੇਕ ਵਾਧੇ ਘਾਟੇ ਕੀਤੇ ਗਏ ਹਨ। ਕੰਪਿਊਟਰ ਦਾ ਗੁਣ ਹੈ ਕਿ ਇਸ ਨੂੰ ਕੀਅਬੋਰਡ ਨਾਲ

ਵਰਤੋਂ ਕੰਪਿਊਟਰ ਦੀ: ਲੜੀ ਨੰਬਰ 3

ਮੌਨੀਟਰ ਦੇ ਉੱਪਰਲੇ ਭਾਗ ਵਿੱਚ ਰਿਬਨ ਦੇ ਨਾਲ਼-ਨਾਲ਼ ਕੁਝ ਹੋਰ ਵੀ ਜ਼ਰੂਰੀ ਕਮਾਂਡਾਂ ਹਨ। ਉਨ੍ਹਾਂ ਦੀ ਜਾਣਕਾਰੀ ਵੀ ਲਾਹੇਵੰਦ ਰਹੇਗੀ।

ਰੂਲਰ: ਰਿਬਨ ਦੀ ਹੇਠਲੀ ਹੱਦ ਦੇ ਨਾਲ ਰੂਲਰ ਦੀ ਪਤਲੀ ਜਿਹੀ ਸਫੈਦ ਪੱਟੀ ਹੁੰਦੀ ਹੈ, ਜਿਸ ਵਿੱਚ ਮਿਣਤੀ ਦੇ ਨਿਸ਼ਾਨ ਲੱਗੇ ਹੁੰਦੇ ਹਨ। ਇਹ ਲੋੜ ਅਨੁਸਾਰ ‘ਵਿਊ’ ਟੈਬ ਉੱਤੇ ਜਾ ਕੇ ਪਾਈ-ਹਟਾਈ ਜਾ ਸਕਦੀ ਹੈ। ਮਿਣਤੀ ਦੇ ਸਾਧਨ ਇੰਚ, ਸੈਂਟੀਮੀਟਰ ਆਦਿ ਫਾਈਲ, ਕਲਿੱਕ, ਔਪਸ਼ਨਜ, ਅਡਵਾਂਸਡ, ਡਿਸਪਲੇ ਦੀ ਚੌਥੀ ਸਤਰ ’ਤੇ ਜਾ ਕੇ ਬਦਲੇ ਜਾ ਸਕਦੇ ਹਨ।

ਇਨਡੈਂਟਸ: ਇੰਡੈਂਟ ਤੋਂ ਭਾਵ ਹੈ ਮਾਰਜਿਨ ਤੋਂ ਹੋਰ ਅੱਗੇ ਰਚਨਾ ਦੇ ਆਰੰਭ ਦੀ ਦੂ

ਵਰਤੋਂ ਕੰਪਿਊਟਰ ਦੀ: ਲੜੀ ਨੰਬਰ 1

ਪੰਜਾਬੀ ਸੰਸਾਰ ਵਿੱਚ ਕੰਪਿਊਟਰ ਦੀ ਵਰਤੋਂ ਦਿਨੋਂ ਦਿਨ ਵਧ ਰਹੀ ਹੈ। ਇਸਦੀ ਨਾ ਕੋਈ ਸੀਮਾ ਨਹੀਂ ਹੈ। ਕੰਪਿਊਟਰ ਉੱਤੇ ਹੋਣ ਵਾਲ਼ੇ ਕਈ ਕੰਮ ਹੁਣ ਮੋਬਾਈਲ ਨੇ ਵੀ ਸੰਭਾਲ਼ ਲਏ ਹਨ। ਅੱਜ ਗੁਰਮੁਖੀ ਲਿੱਪੀ, ਜੋ ਕੰਪਿਊਟਰ ਅਤੇ ਮੋਬਾਈਲ ਦੋਹਾਂ ਉੱਤੇ ਲਿਖੀ ਜਾ ਸਕਦੀ ਹੈ, ਦੀ ਵਰਤੋਂ ਨੇ ਪੰਜਾਬੀ ਬੋਲੀ ਦੀਆਂ ਸੰਭਾਵਨਾਵਾਂ ਵੀ ਅਸੀਮ ਬਣਾ ਦਿੱਤੀਆਂ ਹਨ। ਇਸ ਮੁੱਦੇ ਨੂੰ ਹੋਰ ਵਿਸਥਾਰ ਨਾ ਦਿੰਦੇ ਹੋਏ ਇਹੋ ਹੀ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੀ ਲੋੜ ਅਨੁਸਾਰ ਹਰ ਪੰਜਾਬੀ ਨੂੰ ਕੰਪਿਊਟਰ ਦੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਇਹ ਜਾਣਕਾਰੀ ਉਸ ਲਈ ਸਦਾ ਸਹਾਈ ਹੋਵੇਗੀ। ਇਹ ਜਾਣਕਾਰੀ

ਜੇ ਇਹ ਕਹਿ ਲਿਆ ਜਾਵੇ ਕਿ ਕੰਪਿਊਟਰ ਦਾ ਭਵਿੱਖ ਹੀ, ਕੌਮਾਂ, ਦੇਸਾਂ ਅਤੇ ਭਾਸ਼ਾਵਾਂ ਦਾ ਭਵਿੱਖ ਹੈ, ਤਾਂ ਕੋਈ ਅੱਤਿਕਥਨੀ ਨਹੀਂ ਹੋਵੇਗੀ। ਇਸ ਲਈ ਪੰਜਾਬੀ ਕੰਪਿਊਟਰ ਦੇ ਭਵਿੱਖ ਨੂੰ ਦੇਖਣਾ ਪਰਖਣਾ ਪੰਜਾਬੀਆਂ ਲਈ ਅਤੀ ਜ਼ਰੂਰੀ ਵੀ ਹੈ ਅਤੇ ਇਸ ਸਬੰਧੀ ਲੋੜੀਂਦੇ ਯਤਨ ਕਰਨੇ ਵੀ।

ਕੰਪਿਊਟਰ ਆਪਣੇ ਆਪ ਵਿੱਚ ਸੋਚ ਅਤੇ ਸੁਪਨੇ ਦਾ ਇੱਕ ਅਜੇਹਾ ਸੁਮੇਲੀ ਮਹਿਲ ਹੈ, ਜਿਸਦੀ ਹਰ ਡਾਟ ਵਿੱਚ ਕਲਪਨਾ ਦਾ ਕੁੰਜੀਪੱਥਰ ਲੱਗਿਆ ਹੋਇਆ ਹੁੰਦਾ ਹੈ। ਸੋ ਇਸ ਦੇ ਕਾਰਜ ਵਿੱਚ ਕਲਪਨਾ ਦਾ ਕੁੰਜੀਵਤ ਰੋਲ ਹੁੰਦਾ ਹੈ।

ਅੱਜ, ਨਿਰਸੰਦੇਹ ਕੰਪਿਊਟਰ ਦੀਆਂ ਗੱਲਾਂ ਪੰਜਾਬ ਦੇ ਘਰ ਘਰ ਵਿੱਚ ਤੁਰ ਪਈਆਂ ਹਨ। ਕੱਲ੍ਹ ਨੂੰ ਇਹ ਅਵੱਸ਼ ਹੀ

ਅੱਜ ਤੋਂ ਤਕਰੀਬਨ 26-27 ਸਾਲ ਪਹਿਲਾਂ ਜਦੋਂ ਮੇਰਾ ਤੀਜਾ ਬੇਟਾ ਹਰਵੰਤ ਵਾਟਰਲੂ ਯੂਨੀਵਰਸਿਟੀ ਤੋਂ ਕੰਪਿਊਟਰ ਸਾਂਇਸ ਦੀ ਡਿਗਰੀ ਕਰ ਰਿਹਾ ਸੀ, ਅਸੀਂ ਦੋਵਾਂ ਨੇ ਚੰਗੇ ਪੰਜਾਬੀ ਸਾਹਿਤ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਣ ਅਤੇ ਸੰਭਾਲਣ ਦਾ ਯਤਨ ਕਰਨ ਬਾਰੇ ਸੋਚ ਵਿਚਾਰ ਕੀਤੀ। ਸੁਰੂ ਤੋਂ ਹੀ ਇਸ ਪਰੋਜੈਕਟ ਦਾ ਸਾਡੇ ਉਦੇਸਾਂ ਨਾਲ ਬਹੁਤ ਹੀ ਢੁਕਦਾ ਨਾਂ ‘ਗਲੋਬਲ ਪੰਜਾਬੀ’ ਅਤੇ ਇਸਦਾ ਮਿਸ਼ਨ ਸਲੋਗਨ “ਪੰਜਾਬੀ ਬਿਨਾਂ ਹੱਦਾਂ ਤੋਂ” ਅਪਣਾਲਿਆ ਗਿਆ। ਨਾਂ ਦਾ ਫੈਸਲਾ ਹੁੰਦੇ ਹੀ ਵੈੱਬਸਾਈਟ ਲਈ ਗਲੋਬਲਪੰਜਾਬੀ ਡੌਟ ਕੌਮ (https://GlobalPunjabi.com) ਦਾ ਨਾਂ ਰਜਿਸਟਰ ਕਰਕੇ ਸਾਲ 2000 ਵਿਚ ਇਸਦਾ ਨਿਰਮਾਣ ਸੁਰੂ ਕੀਤਾ ਗਿਆ

‘ਡਰਾਕਲ’ ਹੁਸੈਨ ਸ਼ਾਹਿਦ (ਪਾਕਿਸਤਾਨ) ਦਾ ਸ਼ਾਹਮੁਖੀ ਵਿੱਚ ਰਚਿਆ ਅਤੇ ਡਾ. ਸਵਰਨਜੀਤ ਕੌਰ ਦਾ ਗੁਰਮੁਖੀ ਵਿੱਚ ਲਿਪੀਅੰਤਰ ਕੀਤਾ ਹੋਇਆ ਇੱਕ ਵਿਲੱਖਣ ਨਾਵਲ ਹੈ। ਰਚਨਾਕਾਰ ਨੇ ਨਾਵਲ ਦੇ ਅੰਤ ਉੱਤੇ 31 ਮਾਰਚ 1985 ਦਾ ਵਰਣਨ ਕੀਤਾ ਹੈ। ਸ਼ਾਇਦ ਇਹ ਨਾਵਲ ਸਮਾਪਤ ਕਰਨ ਦੀ ਮਿਤੀ ਹੋਵੇ। ‘ਡਰਾਕਲ’ ਪੜ੍ਹਦਿਆਂ-ਪੜ੍ਹਦਿਆਂ ਮਨ ਵਿੱਚ ਕਈ ਵੇਰ ਵਿਚਾਰ ਉੱਭਰਿਆ ਕਿ ‘ਜਿਸਨੇ ਇਹ ਨਾਵਲ ਨਹੀਂ ਪੜ੍ਹਿਆ ਉਸਨੇ …’ ਆਰੰਭ ਵਿੱਚ ਅਬਦੁਲ ਗਫ਼ੂਰ ਕੁਰੈਸ਼ੀ ਲਿਖਦਾ ਹੈ, “… ਹੁਸੈਨ ਸ਼ਾਹਿਦ ਨੂੰ ਲਿਖਣ ਦਾ ਵੱਲ ਏ। ਉਹ ਲਫ਼ਜ਼ਾਂ ਦਾ ਜਾਦੂਗਰ ਏ। ਜ਼ਬਾਨ ਠੇਠ ਤੇ ਸਾਫ਼ ਏ।”

ਪਿੱਠ ਪੰਨੇ ਉੱਤੇ ਨਾਵਲ ਦੇ ਗੁਣਾਂ ਦਾ ਸਾਰ ਕੁਝ ਇਸ ਤਰ੍ਹਾਂ ਦਿੱਤਾ ਗਿਆ ਹ

‘ਸਰੋਕਾਰ’ ਵਿੱਚ ਸਾਧੂ ਬਿਨਿੰਗ ਦੀ ਕਹਾਣੀ ‘ਇਹ ਮੇਰਾ ਨਾਂ’ ਪੜ੍ਹੀ। ਇਹ ਕਹਾਣੀ ਦੀ ਥਾਂ ਸਵੈਜੀਵਨੀ ਦਾ ਪਹਿਲਾ ਭਾਗ ਵੱਧ ਲੱਗੀ। ਕਹਾਣੀ ਵਿਚਲਾ ਸਾਧੂ ਸਿੰਘ ਅਤੇ ਗੁਰਮੁਖ ਸਿੰਘ ਇਸ ਵਿਚਾਰ ਦੀ ਸ਼ਾਹਦੀ ਭਰਦੇ ਹਨ। ਲੇਖਕ ਦਾ ਨਾਂ ਪੜ੍ਹਕੇ ਇਸ ਵਿੱਚੋਂ ਕਿਸੇ ਵਿਗਿਆਨਕ ਸੋਚ, ਜੀਵਨ ਵਿੱਚ ਸੇਧ ਦੇਣ ਵਾਲ਼ੇ ਕਿਸੇ ਵਿਚਾਰ ਅਤੇ ਕਿਸੇ ਹੋਰ ਤਰਕ ਪੂਰਨ ਮਹੱਤਵੀ ਮੁੱਦੇ ਦੀ ਚੀਰ ਫਾੜ ਦੀ ਆਸ ਲੈ ਕੇ ਇਸ ਨੂੰ ਪੜ੍ਹਨ ਲਈ ਸਮਾਂ ਕੱਢਿਆ। ਇਸੇ ਆਸ ਦੇ ਆਸਰੇ ਅਖੀਰ ਤੀਕਰ ਉਤਸੁਕਤਾ ਦਾ ਪੱਲਾ ਫੜੀ ਰੱਖਿਆ। ਆਸ ਅਜੇ ਵੀ ਬਾਕੀ ਹੈ। ਬਹੁਤੀ ਵੇਰ ਅਸੀਂ ਪਰਖੇ ਲੇਖਕ ਦੇ ਨਾਂ ਤੋਂ ਹੀ ਉਸਦੀ ਰਚਨਾ ਪੜ੍ਹਦੇ ਹਾਂ।

ਪੜ੍ਹਨ ਵੇਲ਼ੇ ਸੋਚਿਆ ਸੀ ਕ

ਅਵਤਾਰ ਗਿੱਲ ਦਾ ਛੋਟਾ ਜਿਹਾ ਲੇਖ ‘ਆਗੇ ਆਗੇ ਦੇਖੀਏ ਹੋਤਾ ਹੈ ਕਿਆ ...’ ਪੜ੍ਹਿਆ ਤੇ ਵਿਚਾਰਿਆ। ਛੋਟਾ ਇਸ ਲਈ ਕਿ ਅਜੇ ਹੋਰ ਪੜ੍ਹਨ ਨੂੰ ਦਿਲ ਕਰਦਾ ਸੀ, ਅਜੇ ਹੋਰ ਬੜਾ ਕੁਝ ਕਹਿਣ ਵਾਲ਼ਾ ਸੀ।

ਇਸ ਦਾ ਮੁੱਖ ਭਾਗ ਤਾਂ ਗਿੱਲ ਵੱਲੋਂ 30-35 ਸਾਲ ਪਹਿਲੋਂ ਪੜ੍ਹੀ ਇੱਕ ਛੋਟੀ ਜਿਹੀ ਕਹਾਣੀ ਦਾ ਰੌਚਕੀ ਵਰਨਣ ਹੈ। ਜਿਸ ਵਿੱਚ ਧਰਮ ਅਤੇ ਅਪਰਾਧ ਦੇ ਮੇਲ ਦਾ ਆਪਸੀ ਗੰਢ ਤੁੱਪ ਦਰਸਾਇਆ ਗਿਆ ਹੈ। ਦੋਸ਼ੀ ਗਊ ਭਗਤ, ‘ਦੇਸ ਭਗਤੀ’ ਦਾ ਭਰਮ-ਜਾਲ਼ ਉਸਾਰਨ ਵਿੱਚ ਸਫਲ ਹੋ ਜਾਂਦੇ ਹਨ। ਇਹ ਉਦੋਂ ਵੀ ਸੱਚ ਸੀ ਅਤੇ ਅੱਜ ਵੀ ਸੱਚ ਹੈ। ਅੱਜ ਸਗੋਂ ਇਸ ਵਿੱਚ ਅੱਜ ਦੇ ਲੀਡਰ ਤੇ ਸਮੇਂ ਦੀ ਸਰਕਾਰ ਵੀ ਆ ਜੁੜੀ ਹੈ। ਉਨ੍ਹਾਂ ਨੇ ਆਪਣੇ ਭਰਮਜਾਲ਼

ਗੁਰਬਾਣੀ ਵਿੱਚ ਅੰਕਿਤ ਹੈ: ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ॥ ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ॥ ਅਸੀਂ ਡਾਕਟਰ ਗੁਰਮੀਤ ਸਿੰਘ ਨੂੰ ਕਿਵੇਂ ਤੇ ਕਿੱਥੋਂ ਲੱਭੀਏ? ਉਹ ਤੇ ਕਿਸੇ ਵੀ ਮੁੱਲ ਉੱਤੇ ਮੁੜ ਆਉਣ ਵਾਲਾ ਨਹੀਂ। ਡਾ. ਗੁਰਮੀਤ ਸਿੰਘ 22 ਫਰਵਰੀ 2021, ਦਿਨ ਸੋਮਵਾਰ, ਆਪਣੀ ਸੰਸਾਰਕ ਯਾਤਰਾ ਦੇ 75 ਸਾਲ ਪੂਰੇ ਕਰ ਕੇ ਸਦੀਵੀ ਵਿਛੋੜਾ ਦੇ ਗਿਆ। ਉਹ ਆਪਣੇ ਪਰਿਵਾਰ ਵਿੱਚ ਆਪਣੀ ਸੁਪਤਨੀ ਡਾ. ਸੁਜਾਨ ਕੌਰ ਅਤੇ ਹੋਣਹਾਰ ਸਪੁੱਤਰ ਅਸੀਸ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ। ਸੱਚੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਵੱਡਾ ਸੀ। ਉਨ੍ਹਾਂ ਦਾ ਹਰ ਮਰੀਜ਼ ਉਨ੍ਹਾਂ ਦਾ ਪਰਿਵਾਰਿਕ ਮੈਂਬਰ ਸੀ। ਆਪਣ

ਮਾਰਚ 18, 2024 ਦੀ ਫੇਸਬੁੱਕ ਉੱਤੇ ਕੁਲਵਿੰਦਰ ਖਹਿਰਾ ਵੱਲੋਂ ਦਿੱਤੀ ਸੂਚਨਾ ਪੜ੍ਹਕੇ ਤਨ ਮਨ ਡੂੰਘੇ ਸਦਮੇ ਵਿੱਚ ਚਲਾ ਗਿਆ। ਸੁਦਾਗਰ ਬਰਾੜ ਲੰਡੇ ਨੂੰ ਯਾਦ ਕਰਨਾ ਮੇਰੀ ਰੂਹ ਦਾ ਹੁਲਾਰਾ ਸੀ। ਬਿਨਾਂ ਪਤੇ ਉਸਦਾ ਤੁਰ ਜਾਣਾ ਮੇਰੇ ਲਈ ਡੁੱਬ ਕੇ ਮਰ ਜਾਣ ਵਾਲੀ ਗੱਲ ਹੈ। ਉਹ ਸਵਰਗਵਾਸ ਹੋਇਆ ਨਵੰਬਰ 2022 ਵਿੱਚ ਅਤੇ ਮੈਨੂੰ ਪਤਾ ਲੱਗਿਆ ਮਾਰਚ 2024 ਨੂੰ, ਮੇਰੇ ਲਈ ਇਸ ਤੋਂ ਵੱਡੀ ਨਮੋਸ਼ੀ ਵਾਲੀ ਕਿਹੜੀ ਗੱਲ ਹੋ ਸਕਦੀ ਹੈ। ਅਗਲੇ ਦਿਨ ਮੈਂ ਸੁਦਾਗਰ ਦੀ ਸੁਪਤਨੀ ਸਰਦਾਰਨੀ ਗੁਰਚਰਨ ਕੌਰ ਨਾਲ ਦਰਦ ਸਾਂਝਾ ਕਰਨ ਲਈ ਫੋਨ ਕੀਤਾ ਤਾਂ ਉਨ੍ਹਾਂ ਦੀ ਬੇਟੀ ਨਿਰਮਲਜੀਤ ਕੌਰ ਨੇ ਦੱਸਿਆ ਕਿ ਉਹ ਤਾਂ ਇੰਡੀਆ ਗਏ ਹੋਏ ਨੇ। ਉਸਨੇ ਇਹ ਵੀ ਦੱਸਿਆ

“ਮੁਆਫ਼ੀ ਮੰਗਦਾ ਹੋਇਆ ਸੂਚਨਾ ਦੇਣੀ ਚਾਹੁੰਦਾ ਹਾਂ ਕਿ ਸਮੇਂ ਦੀ ਕਮੀ ਕਾਰਨ ਇਸ ਵੇਰ ਅਸੀਂ ਕਵਿਤਾਵਾਂ ਅਤੇ ਗੀਤ ਨਹੀਂ ਮਾਣ ਸਕਾਂਗੇ।” ਮਈ 19 ਦੀ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨੇਵਾਰ ਸਭਾ ਦੇ ਸਟੇਜ ਸਕੱਤਰ ਤਲਵਿੰਦਰ ਮੰਡ ਨੇ ਮਾਈਕ ਤੋਂ ਖਬਰ ਦਿੱਤੀ। ਮੈਂ ਅਚਾਨਕ ਆਪਣੀ ਕੁਰਸੀ ਤੋਂ ਉੱਠਿਆ ਅਤੇ ਜਾ ਕੇ ਮੰਡ ਦੇ ਕੰਨ ਵਿੱਚ ਕਿਹਾ, “ਇਹ ਸਮੇਂ ਦੀ ਘਾਟ ਦਾ ਘਾਟਾ ਹਰ ਵੇਰ ਹੀ ਕਵੀਆਂ ਦੇ ਵਲਵਲਿਆਂ ਦਾ ਘਾਣ ਕਰ ਜਾਂਦਾ ਹੈ। ਕਿਧਰੇ ਇਹ ਸਭਾ ਨੂੰ ਮਹਿੰਗਾ ਨਾ ਪੈ ਜਾਵੇ।”

ਤੇ ਅਗਲੇ ਹੀ ਪਲ ਇਹ ਵਿਚਾਰ ਸਟੇਜ ਸਕੱਤਰ ਨੇ ਜੁੜੀ ਸਭਾ ਦੀਆਂ ਸੋਚਾਂ ਵਿਹੜੇ ਤੋਰ ਦਿੱਤਾ ਅਤੇ ਨਾਲ ਦੀ ਨਾਲ ਸਮੇਂ ਦੀ ਮਜਬੂਰੀ

ਕੋਰੋਨਾ ਦੇ ਕਹਿਰ ਕਰਕੇ ਭਾਰਤ ਵਿੱਚ ਅੱਧੀ ਰਾਤ ਨੂੰ 22 ਮਾਰਚ ਚੜ੍ਹਦੇ ਸਾਰ ਅਚਾਨਕ ਲਾਕ ਡਾਊਨ ਹੋ ਗਿਆ। ਜੋ ਵਿਅਕਤੀ ਜਿੱਥੇ ਸੀ, ਉੱਥੇ ਹੀ ਫਸ ਗਿਆ। ਜਿਹੜੇ ਪਰਵਾਸੀ ਆਪਣੇ ਘਰ-ਘਾਟ ਟਿਕਾਣੇ ਉੱਤੇ ਸਨ, ਉਨ੍ਹਾਂ ਦੀਆਂ ਔਕੜਾਂ ਨਵੇਕਲੇ ਪਰਕਾਰ ਦੀਆਂ ਸਨ ਪਰ ਜਿਹੜੇ ਤਿਰਸ਼ੰਕੂ ਵਾਂਗ ਅਧਵਾਟੇ ਫਸੇ ਹੋਏ ਸਨ, ਉਨ੍ਹਾਂ ਨੂੰ ਸਭ ਤੋਂ ਵੱਧ ਮੁਸੀਬਤਾਂ ਨਾਲ ਮੱਥਾ ਲਾਉਣਾ ਪਿਆ। ਉਹ ਰਾਹਾਂ ਵਿੱਚ ਹੋਟਲਾਂ, ਸਰਾਵਾਂ, ਧਾਰਮਕ ਅਸਥਾਨਾਂ ਆਦਿ ਵਿੱਚ ਘਿਰ ਗਏ ਅਤੇ ਘਿਰੇ ਰਹੇ। ਸਿਵਾਏ ਮੋਬਾਇਲ ਸੇਵਾ ਦੇ ਆਪਣੇ ਸਾਰੇ ਸਕੇ ਸਬੰਧੀਆਂ ਨਾਲ਼ੋਂ ਹਰ ਪਾਸਿਓਂ ਕੱਟੇ ਰਹੇ। ਜਿਨ੍ਹਾਂ ਦੇ ਬੱਚੇ ਨਾਲ ਹਨ, ਉਨ੍ਹਾਂ ਨੂੰ ਅਧਵਾਟੇ ਰੁਕਣਾ ਹੋਰ ਵੀ ਔਖਾ ਹੋ

ਨਿਊਯਾਰਕ ਤੋਂ ਪੀ.ਆਈ.ਏ. ਰਾਹੀਂ ਕਰਾਚੀ ਲਈ ਰਵਾਨਾ ਹੋਇਆ। ਮੈਨੂੰ ਪਤਾ ਸੀ ਕਿ ਇਹ ਇਕ ਲੰਬੀ ਤੇ ਨਾੱਨਸਟਾੱਪ ਫ਼ਲਾਈਟ ਹੈ, ਤੇਈ ਚੌਵੀ ਘੰਟੇ ਆਪਣੀਆਂ ਲੱਤਾਂ ਨੂੰ ਬੰਨ੍ਹ ਕੇ ਸਫ਼ਰ ਕਰਨਾ ਪਵੇਗਾ। ਜਹਾਜ਼ ਦੇ ਲੰਬੇ ਸਫ਼ਰ ਨਾਲ਼ ਮੈਨੂੰ ਘਬਰਾਹਟ ਹੁੰਦੀ ਹੈ ਇਸ ਲਈ ਮੈਂ ਅਜਿਹੀਆਂ ਉਡਾਣਾਂ ਦੀ ਚੋਣ ਕਰਦਾ ਹਾਂ ਜੋ ਮੁਲਕ ਮੁਲਕ ਘੁੰਮ ਕੇ ਮੰਜ਼ਿਲ-ਟਿਕਾਣੇ ’ਤੇ ਪਹੁੰਚਾਏ। ਕਿਸੇ ਵੀ ਨਵੇਂ ਮੁਲਕ ਦੇ ਏਅਰਪੋਰਟ ’ਤੇ ਕੁਝ ਘੰਟਿਆਂ ਦੀ ਚਹਿਲ ਕਦਮੀ ਵੀ ਜ਼ਿੰਦਗੀ ਨੂੰ ਨਵੇਂ ਤਜਰਬੇ ਤੇ ਪ੍ਰੇਰਨਾਵਾਂ ਬਖ਼ਸ਼ ਦਿੰਦੀ ਹੈ ਪਰ ਅੱਜ ਮੈਨੂੰ ਇਸੇ ਫ਼ਲਾਈਟ ਰਾਹੀਂ ਜ਼ਰੂਰੀ ਆਪਣੇ ਵਤਨ ਜਾਣਾ ਸੀ। ਕਰਾਚੀ ਤੋਂ ਅੱਗੇ ਮੇਰੀ ਬੁਕਿੰਗ ਲਾਹੌਰ ਲਈ ਹੋ