
ਗੱਲ ਲਗਭਗ ਪੰਦਰਾਂ ਸਾਲ ਪੁਰਾਣੀ ਹੈ, ਜਦੋਂ ਮੈਂ ਪਹਿਲੀ ਵਾਰ ਸੁਰਜਨ ਜ਼ੀਰਵੀ ਜੀ ਨੂੰ ਜਾਤੀ ਤੌਰ ’ਤੇ ਮਿਲਿਆ ਸੀ। ਇਸ ਤੋਂ ਪਹਿਲਾਂ ਇੰਡੀਆ ਰਹਿੰਦਿਆਂ ਅਤੇ ਕੈਨੇਡਾ ਵਿਚ ਆਕੇ ਵੀ ਉਨ੍ਹਾਂ ਦੇ ਲਿਖੇ ਨੂੰ ਪਹਿਲ ਦੇ ਅਧਾਰ ’ਤੇ ਪੜ੍ਹਦਾ ਸੀ ਤੇ ਇੱਕ ਸਤਿਕਾਰ ਸਿਰਜਿਆ ਹੋਇਆ ਸੀ ਤੇ ਉਨ੍ਹਾਂ ਨਾਲ ਮਿਲਣੀ ਅਪਹੁੰਚ ਲਗਦੀ ਸੀ ਜਿਵੇਂ ਆਮ ਹੀ ਸੈਲੀਬਰੇਟੀ ਵਿਅਕਤੀਤਵ ਨੂੰ ਮਿਲਣ ਲਈ ਹੁੰਦੀ ਹੈ। ਇੱਕ ਝਾਕਾ ਜਿਹਾ, ਜੇ ਅਚਾਨਕ ਕੋਈ ਮਿਲ ਜਾਵੇ ਤਾਂ ਬੋਲਤੀ ਬੰਦ ਹੋ ਜਾਂਦੀ ਹੈ। ਉਨ੍ਹੀਂ ਦਿਨੀਂ ਮੈਂ ਲਿਖਣ ਵਿਚ ਬਿਲਕੁਲ ਨਵਾਂ ਸੀ ਤੇ ਟਰਾਂਟੋ ਦੇ ਲੇਖਕਾਂ ਵਿਚ ਵੀ ਨਵਾਂ ਹੀ ਸੀ ਤੇ ਨਿੱਜੀ ਸਰਗਰਮੀ ਦੇ ਸੰਦਰਭ ਵਿਚ ਮੈਂ ਸੇਵਾ ਕਰਨ ਵਿਚ ਸਰ
ਇਹ ਗੱਲ ਕੋਈ ‘ਉੰਨੀ ਸੌ ਬੰਨਵੇਂ’ ਦੇ ਕਿਸੇ ਮਹੀਨੇ ਦੀ ਹੈ। ਸ਼ਾਇਦ ਦਿਵਾਲੀ ਵਾਲੇ ਮਹੀਨੇ ਦੀ। ਬੜੀ ਮਾਮੂਲੀ ਗੱਲ। ਇਹੋ ਜਿਹੀਆਂ ਗੱਲਾਂ ਉਦੋਂ ਮਾਮੂਲੀ ਹੀ ਸਨ। ਮੈਂ ਕਿਸੇ ਹੋਰ ਦਾ ਸਿਰ ਖਾਣਾ ਛੱਡ ਦਿੱਤਾ ਸੀ। ਲੋਕਾਂ ਨੇ ਮੇਰੇ ਕੋਲ ਖਲੋਣਾ ਹੀ ਛੱਡ ਦਿੱਤਾ ਸੀ। ਬੱਸ ਇੱਕ ਬੀਵੀ ਬਚੀ ਸੀ। ਭਾਜੀ, ਮੈਂ ਉਦੋਂ ਐਨਾ ਬੁੜ-ਬੁੜ ਵੀ ਨਹੀਂ ਕਰਦਾ ਸੀ, ਜਿੰਨਾ ਹੁਣ ਕਰਦਾ ਹਾਂ। ਪਰ ਲੋਕ ਉਦੋਂ ਮੇਰੇ ਤੋਂ ਜ਼ਿਆਦਾ ਦੁਖੀ ਸਨ। ਧੌਲ਼-ਧਫ਼ਾ ਵੀ ਕਰ ਦਿੰਦੇ ਸਨ ਤੇ ਤ੍ਰਹਿੰਦੇ ਵੀ ਸਨ। ਪਰ ਹੁਣ ਲੋਕ ਵੀ ਮੇਰੇ ਵਾਂਗ ਸਿਆਣੇ ਹੋ ਗਏ ਹਨ, ਕੁਝ ਨਹੀਂ ਕਹਿੰਦੇ। ਬੱਸ ਹੱਸ ਛੱਡਦੇ ਹਨ। ਠੰਢਾ ਜੂਸ ਪਿਆਉਂਦੇ ਹਨ। ਬੜੀ ਤਸੱਲੀ ਨਾਲ ਮੇਰੀ ਗੱਲ ਸੁਣਦੇ
ਗਿਅਨ ਚੰਦ ਬਹੁਤ ਸੋਹਣੀ ਦਾਲ ਤੜਕਦਾ ਸੀ। ਪਹਿਲਾਂ ਪਹਿਲ ਤੇ ਅਸੀਂ ਭਟਕਦੇ ਹੀ ਰਹੇ ਫੇਰ ਅਸੀਂ ਗਿਆਨ ਚੰਦ ਦੇ ਪੱਕੇ ਗਾਹਕ ਬਣ ਗਏ। ਦੁਪਹਿਰੇ ਤਾਂ ਉੱਥੇ ਖ਼ਾਸੀ ਭੀੜ ਹੁੰਦੀ ਪਰ ਗਿਆਨ ਚੰਦ ਕਦੇ ਵੀ ਆਪਾ ਨਾਂ ਗਵਾਉਂਦਾ। ਮੁਸਕਰਾ ਕੇ ਬਠਾਲ ਲੈਂਦਾ। ਜਿਸ ਨੇ ਰੁਕਣਾ ਹੈ ਰੁਕੇ ਜਿਸ ਨੇ ਜਾਣਾ ਹੈ ਜਾਵੇ, ਗਿਆਨ ਚੰਦ ਦੀ ਦਾਲ ਤਾਂ ਇੰਜ ਹੀ ਤੜਕੀ ਜਾਵੇਗੀ।
ਖੋਖੇ ਪਿੱਛੇ ਉਸ ਨੇ ਇੱਕ ਪਲਾਟ ਖ਼ਰੀਦ ਲਿਆ। ਲੋਕ ਹੁਣ ਬੈਂਚਾਂ ਤੇ ਬਹਿਣ ਲੱਗ ਪਏ। ਸਾਡੇ ਨਾਲ ਖੋਖੇ ਵਾਲਾ ਲਿਹਾਜ਼ ਸੀ। ਸ਼ਾਮ ਨੂੰ ਉਹ ਬਿਨਾ ਮੰਗੇ ਹੀ ਜੱਗ ਦੇ ਪਾਣੀ ਵਿੱਚ ਢੇਰ ਸਾਰੀ ਬਰਫ਼ ਪਾਕੇ ਸਾਡੇ ਵਲ ਭੇਜ ਦਿੰਦਾ। ਅਸੀਂ ਵੀ ਅੰਨੇ ਗਲਾਸ ਨੂੰ ਭਰ ਕੇ ਗਿਆਨ
ਓਨਟਾਰੀਓ ਵਿੱਚ ਚੇਤੰਨ ਵਿਅਕਤੀਆਂ ਲਈ ਕਿਰਪਾਲ ਸਿੰਘ ਪੰਨੂੰ ਇੱਕ ਪਹੁੰਚ-ਮਾਰਗ ਹੈ। ਐਸਾ ਮਾਰਗ ਜਿਸਦੇ ਦੋਵੇਂ ਪਾਸੇ ਵੱਡੇ ਵੱਡੇ ਲਾਟੂ ਲੱਗੇ ਹੋਏ ਹਨ ਜੋ ਘੁਸਮੁਸਾ ਹੋਣ ’ਤੇ ਆਪਣੇ ਆਪ ਹੀ ਜਗ ਪੈਂਦੇ ਹਨ। ਜੇ ਤੁਸੀਂ ਵਾਸ਼-ਰੂਮ ਵਿੱਚ ਵੀ ਆਪਣੀ ਕੋਈ ਤੁਕਬੰਦੀ ਗੁਣਗੁਣਾ ਰਹੇ ਹੋ ਤਾਂ ਉਹ ਤੁਹਾਨੂੰ ਨਵਤੇਜ ਭਾਰਤੀ ਦੇ ਘਰ ਦਾ ਰਸਤਾ ਦਿਖਾ ਦੇਵੇਗਾ ਤੇ ਜੇ ਤੁਸੀਂ ਗ਼ਲਤੀ ਨਾਲ ਵੀ ਕੋਈ ਮਿੰਨੀ ਕਹਾਣੀ ਲਿਖ ਲਈ ਤਾਂ ਉਹ ਤੁਹਾਨੂੰ ਜਰਨੈਲ ਸਿੰਘ ਦੀ ਸੰਗਤ ਵਿੱਚ ਲੈ ਜਾਵੇਗਾ। ਅੱਗੇ ਤੇਰੇ ਭਾਗ ਲੱਛੀਏ। ਜਰਨੈਲ ਸਿੰਘ ਗਰਚਾ ਮੁਹਾਵਰਿਆਂ ਦੀਆਂ ਬੋਰੀਆਂ ਭਰੀ ਫਿਰਦਾ ਹੈ ਤੇ ਇਸ ਦਾ ਸਾਰਾ ਕਰੈਡਿਟ ਕਿਰਪਾਲ ਸਿੰਘ ਪੰਨੂੰ ਨੂੰ ਦਿੰਦਾ ਹੈ। ਪ
ਕੀ ਉਹ ਠੀਕ ਸੀ, ਜਿਸ ਵਿੱਚ ਦਿਮਾਗ ਨਹੀਂ ਸੀ ਤੇ ਸਿਰਫ ਦਿਲ ਸੀ, ਉਹ ਵੀ ਬੇਲਗਾਮ… । ਸ਼ਤਰੰਜ ਦੀ ਬਸਾਤ ਨਹੀਂ ਸੀ। ਸ਼ਾਇਦ ਉਦੋਂ ਉਹੋ ਹੀ ਠੀਕ ਸੀ, ਪਰ ਉਹ ਠੀਕ, ਵੱਡਾ ਹੋਕੇ ਗਲਤ ਕਿਵੇਂ ਹੋ ਗਿਆ? ਕੀ ਉਸ ਵਿੱਚ ਰੱਬ ਦੀ ਮਰਜ਼ੀ ਸ਼ਾਮਲ ਨਹੀਂ ਸੀ। ਰੱਬ ਤਾਂ ਕਦੇ ਵੀ ਤਮਾਸ਼ਬੀਨ ਨਹੀਂ ਹੁੰਦਾ।
ਕੋਟਲਾ ਛਪਾਕੀ ਜ਼ੁੰਮੇ ਰਾਤ ਆਈ ਹੈ, ਜਿਹੜਾ ਪਿੱਛੇ ਮੁੜਕੇ ਵੇਖੇ ਉਹਦੀ ਸ਼ਾਮਤ ਆਈ ਹੈ। ਸ਼ਾਮਤ ਹੀ ਤੇ ਚਾਹੀਦੀ ਸੀ ਉਸ ਉਮਰ ਵਿਚ। ਕਾਸ਼ ਇਹ ਸ਼ਾਮਤ ਮਿੱਠੀ ਹੀ ਰਹਿੰਦੀ, ਇਹਦੇ ਵਿੱਚ ਸਮੇਂ ਦਾ ਜ਼ਹਿਰ ਨਾ ਰਲਦਾ। ਸੱਚ ਜੋ ਜ਼ਹਿਰ ਬਣ ਗਿਆ। ਜ਼ਹਿਰ ਜੋ ਸੱਚ ਹੋ ਨਿਬੜਿਆ। ਚੁੰਨੀ ਦਾ ਲਪੇਟਿਆ ਕੋਰੜਾ ਪਿੱਠ ਨੂੰ ਨਿੱਘ ਦੇਂਦਾ
ਅੱਜ ਸਕੂਨ ਰਾਸ ਆ ਰਿਹਾ ਸੀ। ਸਮਾਂ ਬੀਤ ਗਿਆ, ਗੱਲ ਆਈ ਗਈ ਹੋ ਗਈ। ਜੇ ਨਹੀਂ ਹੋਈ ਤਾਂ ਹੋ ਜਾਣੀ ਚਾਹੀਦੀ ਸੀ। ਬਰਸਾਤ ਆਈ, ਪਾਣੀ ਦਿਸਿਆ ਤੇ ਫਿਰ ਪਾਣੀ ਚੇਤਿਆਂ ਵਿੱਚ ਵਸ ਗਿਆ। ਉਸ ਵਸੇ ਪਾਣੀ ਦੀ ਰਿਮਝਿਮ ਵਕਤ ਦੀ ਮੁਥਾਜ਼ ਨਹੀਂ ਰਹੀ। ਚਿੱਕੜ ਵਿੱਚ ਕਮਲ ਹੀ ਨਹੀਂ ਉੱਗਦੇ, ਚਿੱਕੜ ਵਿੱਚ ਕੀੜੇ ਮਕੌੜੇ ਵੀ ਹੁੰਦੇ ਹਨ। ਇਨ੍ਹਾਂ ਕੀੜਿਆਂ ਦੀ ਸ਼ਨਾਖਤ ਕਰਦੇ, ਕਮਲ ਦੇ ਫੁੱਲ ਚੰਗੇ ਲਗਦੇ ਹਨ। ਇਨ੍ਹਾਂ ਕੀੜਿਆਂ ਦੀ ਗੱਲ ਨੂੰ ਅੱਖੋਂ ਪਰੋਖੇ ਕਰਦੇ ਫੁੱਲ, ਕਮਲ ਦੇ ਫੁੱਲ ਨਹੀਂ ਸਦੀਂਦੇ। ਫੁੱਲਾਂ ਤੇ ਕੀੜਿਆਂ ਦੇ ਵਿਚਾਲੇ ਖੜੇ ਵਿਚਾਰੇ, ਪਰਖ ਕਰਦੇ ਰਹਿੰਦੇ ਹਨ ਜਿਵੇਂ ਉਹ ਕਿਸੇ ਖੇਡ ਦਾ ਮੈਚ ਵੇਖ ਰਹੇ ਹੋਣ। ਮੈਚ ਦਰਸ਼ਕ ਵੀ ਵੇਖਦਾ ਹੈ