ਕਿਰਪਾਲ ਸਿੰਘ ਪੰਨੂੰ ਮੇਰੇ ਸ਼ਹਿਰ ਵਿਚ ਨਹੀਂ ਰਹਿੰਦਾ ਅਤੇ ਨਾ ਹੀ ਮੇਰੇ ਸੂਬੇ ਵਿਚ ਰਹਿੰਦਾ ਹੈ। ਸਰੀ ਅਤੇ ਟੋਰਾਂਟੋ ਵਿਚਕਾਰ ਫਾਸਲਾ ਤਕਰੀਬਨ ਚਾਰ ਹਜ਼ਾਰ ਕਿਲੋਮੀਟਰ ਦਾ ਹੈ। ਇਸ ਕਰਕੇ ਮੈਨੂੰ ਕਦੇ ਵੀ ਉਸ ਨਾਲ ਲੰਮਾ ਸਮਾਂ ਬਿਤਾਉਣ ਦਾ ਮੌਕਾ ਨਹੀਂ ਮਿਲਿਆ। ਤਿੰਨ ਕੁ ਵਾਰੀ ਦੀਆਂ ਸੰਖੇਪ ਮਿਲਣੀਆਂ ਅਤੇ ਪੱਚੀ ਤੀਹ ਵਾਰੀ ਦੀ ਫੋਨ ’ਤੇ ਗੱਲਬਾਤ ਦੇ ਸੀਮਤ ਸੰਪਰਕ ਦੇ ਬਾਵਜੂਦ ਉਹ ਇਕ ਨਿੱਘਾ ਦੋਸਤ, ਪਿਉਆਂ ਵਾਂਗ ਮੱਤਾਂ ਦੇਣ ਵਾਲਾ ਵਡੇਰਾ, ਉਸਤਾਦ ਵਾਂਗ ਚੰਢ ਕੇ ਰੱਖਣ ਵਾਲਾ ਅਤੇ ਹਮੇਸ਼ਾਂ ਨੇਕ ਸਲਾਹ ਦੇਣ ਵਾਲਾ ਇਨਸਾਨ ਹੈ।

ਪੰਨੂੰ ਨਾਲ ਮੇਰਾ ਸੰਪਰਕ ਮੇਰੀ ਨਿੱਜੀ ਲੋੜ ਵਿੱਚੋਂ ਨਿਕਲਿਆ ਸੀ। ਅੱਜ ਤੋਂ ਪੰਦਰਾਂ ਕੁ ਸਾ