“ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ,

ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,

ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,

ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।”

ਇਨ੍ਹਾਂ ਸਤਰਾਂ ਨੂੰ ਗਾਉਂਦਿਆਂ ਅਤੇ ਇਨ੍ਹਾਂ ਉੱਪਰ ਅਮਲ ਕਮਾਉਂਦਿਆਂ ਆਪਣੀ ਜਾਨ ਉੱਤੇ ਲੱਖਾਂ ਮੁਸੀਬਤਾਂ ਨੂੰ ਝੱਲਦਿਆਂ ਦੇਸ਼ ਦੀ ਸੇਵਾ ਕਰਨ ਵਾਲਾ ਨੌਜਵਾਨ, ਜਿਹਨੂੰ ਸ਼ਹੀਦ-ਏੇ-ਆਜ਼ਮ ਭਗਤ ਸਿੰਘ ਆਪਣਾ ਆਦਰਸ਼ ਮੰਨਦਾ ਸੀ, ਗ਼ਦਰ ਲਹਿਰ ਦੇ ਹਰ ਕੰਮ ਵਿੱਚ ਮੋਢੀ ਬਣ ਕੇ ਰੋਲ ਅਦਾ ਕਰਨ ਵਾਲਾ ਅਤੇ ਸਿਰਫ 19 ਕੁ ਸਾਲਾਂ ਦੀ ਉਮਰ ਵਿੱਚ ਹੱਸ-ਹੱਸ ਕੇ ਫਾਂ

ਹੋਮਿਓਪੈਥੀ ਦੁਨੀਆਂ ਦੀਆਂ ਮੁੱਢਲੀਆਂ ਇਲਾਜ ਪ੍ਰਣਾਲੀਆਂ ਵਿੱਚੋਂ ਇੱਕ ਹੈ, ਜਿਸ ਦੀ ਖੋਜ ਜਰਮਨ ਵਾਸੀ ਡਾ. ਸੈਮੂਅਲ ਹਨੈਮੈਨ ਨੇ ਕੀਤੀ। ਹੌਲੀ-ਹੌਲੀ ਇਹ ਪੈਥੀ ਸਾਰੇ ਸੰਸਾਰ ਵਿੱਚ ਫੈਲਦੀ ਗਈ ਅਤੇ ਅੱਜ ਇਹ ਦੁਨੀਆਂ ਦੀਆਂ ਇਲਾਜ ਪ੍ਰਣਾਲੀਆਂ ਵਿੱਚੋਂ ਇੱਕ ਹੈ। ਲੋਕ ਮਨਾਂ ਵਿੱਚ ਹੋਮਿਓਪੈਥੀ ਸੰਬੰਧੀ ਬਹੁਤ ਭਰਮ-ਭੁਲੇਖੇ ਪਾਏ ਜਾਂਦੇ ਹਨ। ਹਥਲੇ ਲੇਖ ਵਿੱਚ ਇਨ੍ਹਾਂ ਭਰਮ-ਭੁਲੇਖਿਆਂ ਨੂੰ ਦੂਰ ਕਰਨ ਦਾ ਉਪਰਾਲਾ ਕਰ ਰਿਹਾ ਹਾਂ ਤਾਂ ਕਿ ਹੋਮਿਓਪੈਥੀ ਸਬੰਧੀ ਲੋਕਾਂ ਨੂੰ ਹੋਰ ਗਿਆਨ ਹੋ ਸਕੇ। ਸਭ ਤੋਂ ਪਹਿਲੀ ਗੱਲ ਤਾਂ ਲੋਕ ਮਨਾਂ ਵਿੱਚ ਇਹ ਧਾਰਨਾ ਪਾਈ ਜਾਂਦੀ ਹੈ ਕਿ ਹੋਮਿਓਪੈਥੀ ਦਵਾਈ ਜੇਕਰ ਫਾਇਦਾ ਨਹੀਂ ਕਰਦੀ ਤਾਂ ਨੁਕਸਾਨ ਵੀ ਨਹੀ

ਮਾਂ ਲਈ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਉਸਦੀ ਗੋਦੀ ਵਿੱਚ ਪੁੱਤਰ ਦਾ ਖੇਡਣਾ। ਇਸ ਦਾਤ ਨੂੰ ਪ੍ਰਾਪਤ ਕਰਨ ਲਈ ਮਾਵਾਂ ਲੱਖਾਂ ਜਫ਼ਰ ਜਾਲਦੀਆਂ ਹਨ :-

ਤੀਰਥ-ਤੀਰਥ ਖੈਰ ਮੰਗਾਵੇ, ਗੁੱਗੇ ਤੇ ਮੜ੍ਹੀਆਂ ਪੂਜਵਾਵੇ

ਸਿਵਿਆਂ ਉਤੇ ਮਾਸ ਰੰਡ੍ਹਾਵੇ, ਅਣਹੋਈਆਂ ਗੱਲਾਂ ਕਰਵਾਵੇ

ਪੁੱਤਰ ਜਿਹਾ ਨਾ ਮੇਵਾ ਡਿੱਠਾ, ਜਿਤਨਾ ਕੱਚਾ ਉਤਨਾ ਹੀ ਮਿੱਠਾ।

ਪਰ ਧੰਨ ਨੇ ਉਹ ਮਾਵਾਂ ਜਿਹੜੀਆਂ ਆਪਣੇ ਪੁੱਤਰਾਂ ਦੇ ਟੋਟੇ-ਟੋਟੇ ਕਰਵਾ ਕੇ ਝੋਲੀ ਪਵਾਉਂਦੀਆਂ ਹਨ, ਹੱਥੀਂ ਆਪਣੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਜੰਗ ਵਿੱਚ ਤੋਰਦੀਆਂ ਹਨ ਪਰ ਫਿਰ ਵੀ ਅੱਖਾਂ 'ਚੋਂ ਹੰਝੂ ਨਹੀਂ ਕੇਰਦੀਆਂ। ਧੰਨ ਹੈ ਉਹ ਪਿਤਾ ਜਿਹੜਾ ਅੱਖਾਂ

ਅੱਜ ਪੰਜਾਬੀ ਮਾਂ ਬੋਲੀ ਲਈ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਇਸਦੇ ਆਪਣੇ ਹੀ ਇਸ ਨੂੰ ਵਿਸਾਰਕੇ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨ ਨੂੰ ਤਰਜੀਹ ਦੇ ਰਹੇ ਹਨ। ਇਸ ਤੋਂ ਭਾਵ ਇਹ ਨਹੀਂ ਕਿ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਨਾ ਕੀਤਾ ਜਾਵੇ ਪਰ ਆਪਣੀ ਮਾਂ ਬੋਲੀ ਦਾ ਮਾਣ ਸਤਿਕਾਰ ਵੀ ਬਹਾਲ ਰੱਖਿਆ ਜਾਵੇ। ਜਿਥੋਂ ਤੱਕ ਸਰਕਾਰ ਦੀ ਡਿਊਟੀ ਬਣਦੀ ਹੈ, ਉਹ ਤਾਂ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਆਪਣੇ ਵੱਲੋਂ ਸਾਰੇ ਦਫਤਰਾਂ ਵਿੱਚ ਪੰਜਾਬੀ ਲਾਗੂ ਹੋਣ ਦੇ ਦਮਗਜ਼ੇ ਮਾਰ ਰਹੇ ਹਨ ਪਰ ਅਸਲੀਅਤ ਕੀ ਹੈ ਇਹ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਕਿਸੇ ਬੋਲੀ ਜਾਂ ਸੱਭਿਆਚਾਰ ਦਾ ਹੇਜ਼ ਕਿਸੇ ਸਰਕ

ਯਾਦ ਰੱਖੋ: ਬਹੁਤ ਸਾਰੇ ਵੈਦ, ਡਾਕਟਰ ਇਹ ਦਾਅਵਾ ਕਰਦੇ ਹਨ ਕਿ ਅਸੀਂ ਸ਼ੂਗਰ ਨੂੰ ਜੜ੍ਹ ਤੋਂ ਠੀਕ ਕਰ ਦਿੰਦੇ ਹਾਂ ਪਰ ਇਹ ਦਾਅਵਾ ਅਸਲੀਅਤ ਤੋਂ ਕੋਹਾਂ ਦੂਰ ਹੈ।

ਜਦੋਂ ਖ਼ੂਨ ਅੰਦਰ ਗਲੂਕੋਜ ਦੀ ਮਾਤਰਾ ਵਧ ਜਾਂਦੀ ਹੈ ਤਾਂ ਉਸ ਨੂੰ ਸ਼ੂਗਰ ਜਾਂ ਸ਼ੱਕਰ ਰੋਗ ਕਿਹਾ ਜਾਂਦਾ ਹੈ। ਇਨਸੁਲਿਨ ((Insulin) ਹਾਰਮੋਨ ਜੋ ਕਿ ਪੈਨਕਿਰਿਆਸ (Pancreas) ਦੁਆਰਾ ਪੈਦਾ ਕੀਤਾ ਜਾਂਦਾ ਹੈ ਉਸਦੀ ਘਾਟ ਜਾਂ ਅਸੰਤੁਲਿਨ ਹੀ ਸ਼ੂਗਰ ਦਾ ਮੁੱਖ ਕਾਰਨ ਬਣਦਾ ਹੈ ਕਿਉਂਕਿ ਇਨਸੁਲਿਨ ਹਾਰਮੋਨ ਹੀ ਖੂਨ ਵਿਚਲੀ ਸ਼ੂਗਰ ਨੂੰ ਕੰਟਰੋਲ ਕਰਦਾ ਹੈ।

ਸ਼ੂਗਰ ਦੀਆਂ ਕਿਸਮਾਂ:

1. ਕਿਸਮ ਪਹਿਲੀ ਸ਼ੂਗਰ

ਸਭ ਕੁਝ ਛਕਣ-ਛਕਾਉਣ ਵਾਲੇ ਸਲਾਹੂਆਂ ਤੋਂ ਖਹਿੜਾ ਛਡਾ ਕੇ

ਮਾਹਰਾਂ ਦੀ ਰਾਇ ਨਾਲ ਸੁਧਾਰ ਕਰਨ ਦੀ ਲੋੜ।

ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਦੁਨੀਆਂ ਸੁਆਦਾਂ ਨੇ ਪੱਟੀ ਹੋਈ ਹੈ। ਇੱਕ ਜੀਭ ਦੇ ਸੁਆਦ ਕਰਕੇ ਅਸੀਂ ਕਿੰਨੀਆਂ ਬਿਮਾਰੀਆਂ ਸਹੇੜ ਲੈਂਦੇ ਹਾਂ। ਜਦੋਂ ਕੋਈ ਬਿਮਾਰ ਪੈ ਜਾਂਦਾ ਹੈ ਤਾਂ ਉਸ ਨੂੰ ਡਾਕਟਰ ਕੁਝ ਚੀਜ਼ਾਂ ਨਾ ਖਾਣ ਦੀ ਸਲਾਹ ਦਿੰਦੇ ਹਨ। ਪਤਾ ਤਾਂ ਮਰੀਜ਼ ਨੂੰ ਵੀ ਹੁੰਦਾ ਹੈ ਕਿ ਜੇਕਰ ਉਹ ਚੀਜ਼ ਜਿਸਦਾ ਪ੍ਰਹੇਜ਼ ਕਰਨ ਨੂੰ ਕਿਹਾ ਗਿਆ ਹੈ, ਖਾਧੀ ਗਈ ਤਾਂ ਉਸਦੀ ਖੈਰ ਨਹੀਂ ਪਰ ਆਪਹੁਦਰੀ ਜੀਭ ਲੱਖਾਂ ਯਤਨਾਂ ਦੇ ਬਾਵਜੂਦ ਵੀ ਸਮਝਾਇਆਂ