
ਤਕਨੌਲੋਜੀ – ਕੰਨਾਂ ਨੂੰ ਖਾ ਰਿਹਾ ਸੋਨਾ? ਇੰਜ ਈਸ਼ਰ ਸਿੰਘ ਦੁਆਰਾ ਪੰਜਾਬੀ ਭਾਸ਼ਾ ਵਿਚ ਲਿਖੀ ਗਈ, ਉਨ੍ਹਾਂ ਦੀ ਪਲੇਠੀ ਰਚਨਾ ਹੈ। ਉਨ੍ਹਾਂ ਨੇ ਥਾਪਰ ਕਾਲਜ ਪਟਿਆਲਾ ਤੋਂ ਇਲੈਕਟ੍ਰੀਕਲ ਇੰਜਨੀਅਰੀ ਦੀ ਡਿਗਰੀ ਹਾਸਿਲ ਕੀਤੀ। ਸੰਨ 2002 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਤੋਂ ਮੁੱਖ ਇੰਜਨੀਅਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਅਤੇ ਅੱਜਕਲ੍ਹ ਕਨੇਡਾ ਵਿਖੇ ਰਹਿ ਰਹੇ ਹਨ। ਲੇਖਕ ਨੇ ਇਸ ਪੁਸਤਕ ਵਿੱਚ ਮਨੁੱਖੀ ਜਿੰਦਗੀ ਦੇ ਹਰੇਕ ਖੇਤਰ ਵਿਚ ਘੁਸਪੈਠ ਕਰ ਰਹੀ ਤਕਨੌਲੋਜੀ, ਵਿਸ਼ੇਸ਼ ਕਰ ਕੇ ਏ.ਆਈ. (ਆਰਟੀਫ਼ੀਸ਼ੀਅਲ ਇੰਟੈਲੀਜੈਂਸ) ਬਾਰੇ ਬੜੇ ਸੰਜੀਦਾ ਪ੍ਰਸ਼ਨ ਉਠਾਏ ਹਨ। ਖਤਰੇ ਦੀ ਘੰਟੀ ਬਣ ਕੇ ਹਾਵੀ ਹੋ ਰਹੀ ਇਸ ਤਕਨੌਲੋਜੀ ਬਾਰੇ ਕੀ ਪਹੁੰਚ-