
ਵੀਹਵੀਂ ਦਾ ਆਖਰੀ ਅਤੇ ਇੱਕੀਵੀਂ ਸਦੀ ਦਾ ਪਹਿਲਾ ਦਹਾਕਾ ਸੰਸਾਰ ਦੇ ਇਤਿਹਾਸ ਵਿੱਚ ਬਹੁਤ ਅਹਿਮ ਸਮਾਂ ਹੈ। ਪਿਛਲੇ ਹਜ਼ਾਰਾਂ ਵਰ੍ਹਿਆਂ ਵਿੱਚ ਐਨੀਆਂ ਹੈਰਾਨ ਕਰਨ ਵਾਲੀਆਂ ਤਬਦੀਲੀਆਂ ਨਹੀਂ ਆਈਆਂ ਜਿੰਨੀਆਂ ਸਿਰਫ ਵੀਹ ਸਾਲਾਂ ਵਿੱਚ ਆਈਆਂ ਨੇ। ਦੂਰ ਸੰਚਾਰ ਦੇ ਸਾਧਨਾਂ ਅਤੇ ਜਾਣਕਾਰੀ ਦੇ ਵਿਸਫੋਟ ਨੇ ਜ਼ਿੰਦਗੀ ਦਾ ਮੂੰਹ ਮੁਹਾਂਦਰਾਂ ਹੀ ਨਹੀਂ ਜੀਵਨਸ਼ੈਲੀ ਦੇ ਅਰਥ ਵੀ ਬਦਲ ਦਿੱਤੇ ਨੇ। ਸਮੇਂ ਦੇ ਹਾਣੀ ਬਣਨ ਲਈ ਸਾਨੂੰ ਪੰਜਾਬੀਆਂ ਨੂੰ ਵੀ ਹੋਰਾਂ ਨਾਲ ਕਦਮ ਮਿਲਾ ਕੇ ਤੁਰਨ ਦੀ ਜ਼ਰੂਰਤ ਸੀ। ਜਦੋਂ ਸਮੇਂ ਅਤੇ ਸਥਾਨ ਦਾ ਸੁਮੇਲ ਬਣ ਜਾਂਦਾ ਹੈ, ਫੇਰ ਨਵੇਂ ਵਿਕਾਸ ਦੀ ਸਿਰਜਣਾ ਕਰਨ ਵਾਲੀਆਂ ਰੂਹਾਂ ਸਮਾਜ ਦੀ ਨਿਰੰਤਰ ਵਗ ਰਹੀ ਨਦੀ ਵਿੱਚ