ਜਦੋਂ ਤੋਂ ਮੈ

ਮੌਤ ਵੇਖੀ ਹੈ

ਹਰ ਹਰਕਤ ਮੈਨੂੰ

ਕ੍ਰਿਸ਼ਮਾ ਲਗਦੀ ਹੈ:

ਹੱਸਣਾ

ਰੋਣਾ

ਜੁੱਤੀ ਪਾਉਣਾ

ਡਰਨਾ

ਝੂਠ ਬੋਲਣਾ

ਤੂੰ ਜਦੋਂ ਆਖਦੈਂ

ਤੇਰੇ ਵਾਲ਼ ਬਹੁਤ ਲੰਬੇ ਹਨ

ਮੈਂ ਸੋਚਦੀ ਹਾਂ

ਇਹ ਵੀ ਕੋਈ ਕਹਿਣ ਵਾਲੀ ਗੱਲ ਐ

ਤੂੰ ਜਦੋਂ ਆਖਦੈਂ

ਤੇਰੇ ਵਾਲ ਏਨੇ ਲੰਬੇ ਹਨ

ਸਿਰੇ ਤਕ ਜਾਂਦੀ ਕੰਘੀ ਦੇ

ਦੰਦੇ ਘਸ ਜਾਂਦੇ ਹਨ

ਓਦੋਂ ਮੇਰਾ ਜੀਅ ਕਰਦੈ

ਤੂੰ ਏਹੋ ਜਿਹਾ ਝੂਠ

ਬੋਲਦਾ ਰਹੇਂ

........................................................................

ਤੈਨੂੰ ਪਤੈ

ਮਲਾਗੀਰੀ ਰੰਗ ਕੋਹੋ ਜਿਹਾ ਹੁੰਦਾ ਹੈ।

ਉਹਨੇ ਪੁੱਛਿਆ

ਤੇਰੇ ਵਰਗਾ

ਮੈਂ ਬੋਲਿਆ।

ਤੇ ਮੈਂ ਕੇਹੋ ਜਿਹੀ ਹਾਂ

ਤੂੰ…. ਤੂੰ ਓਹੋ ਜਿਹੀ ਹੈਂ

ਜੇਹੋ ਜਿਹੀ ਹੈਂ

ਉਹਦਾ ਹਾਸਾ ਨਿਕਲ ਗਿਆ

ਮੈਂ ਵੀ ਹਸ ਪਿਆ

ਤੂੰ ਉਹੀ ਕਿਉਂ ਪੁੱਛਦੀ ਐਂ

ਜੀਹਦਾ ਮੈਨੂੰ ਪਤਾ ਨਹੀਂ ਹੁੰਦਾ?

ਤੂੰ ਝੂਠ ਬੋਲਦਾ

ਸੋਹਣਾ ਲਗਦੈਂ

..........................................................................

ਦੂਰ ਦੁਮੇਲੋਂ ਦੂਰ

ਸੰਧਿਆ ਵੇਲੇ

ਰੁੱਖਾਂ ਨਾਲ ਘਿਰੇ ਘਰ ਵਿਚੋਂ

ਬਾਹਰ ਬੂਹੇ ਉਤੇ ਖੜ੍ਹ ਕੇ

ਮੈਨੂੰ ਅਜ ਉਡੀਕੇ ਗੀ ਤੂੰ

“ਨੀ ਕੁੜੀਏ ਕੀ ਕਰਦੀ ਐਂ ਤੂੰ

ਵੇਖ ਅਨ੍ਹੇਰਾ ਉਤਰ ਆਇਆ

ਚੁੱਲ੍ਹੇ ਵਿਚ ਧੁਖਾ ਲੈ ਅਗਨੀ“

ਆਟਾ ਗੁੰਨ੍ਹਦੀ ਮਾਂ ਬੋਲੇ ਗੀ

ਡੁਬਦੀ ਸੰਧਿਆ ਦਾ ਹੱਥ ਫੜ ਕੇ

ਅੱਖਾਂ ਦੇ ਵਿਚ ਤਾਰੇ ਭਰ ਕੇ

ਮੂੰਹ ਵਿਚ ਚੁੰਨੀ ਦਾ ਲੜ ਫੜ ਕੇ

ਮੂਕ ਬਾਣੀ ਵਿਚ ਤੂੰ ਪੁੱਛੇਂ ਗੀ

ਦਸ ਅੜੀਏ ਉਹ ਕਿਉਂ ਨਹੀਂ ਆਇਆ

ਤੈਥੋਂ ਹੱਥ ਛੁਡਾ ਕੇ ਸੰਧਿਆ

ਲਹਿੰਦੇ ਸੂਰਜ ਵਲ ਨੱਸੇ ਗੀ

ਉਹ

ਅਜ ਵੀ ਮੇਰੀਐਨ

ਖ਼ਾਕੀ ਫ਼ਾਈਲਾਂ ਵਿਚ ਘਿਰੀ ਬੈਠੀ ਸੀ

ਫ਼ਾਈਲ `ਚੋਂ ਸਿਰ ਚੁਕਦੀ

ਕੰਪਿਊਟਰ ਦੀ ਸਕਰੀਨ ਵਿਚ ਗੁਆਚ ਜਾਂਦੀ

ਮੇਰੀਐਨ

ਮੇਰੇ ਡਾਕਟਰ ਕੁਰੈਸ਼ੀ ਦੀ ਸੈਕਟਰੀ

ਉਹਦੇ ਕਮਰੇ ਦੀਆਂ ਕੰਧਾਂ ਨਾਲ

ਫ਼ਾਈਲਾਂ ਚਿਣੀਆਂ ਹੋਈਆਂ ਹਨ

ਫ਼ਾਈਲਾਂ `ਚ ਚਰਜ ਉਹ ਹਰ ਜਣੇ ਨੂੰ

ਜਾਣਦੀ ਹੈ

ਪਰ ਓਨਾ ਕੁ ਜਿੰਨਾ ਉਹ ਰੋਗੀ ਹੈ

ਮਿਸਜ਼ ਸਮਿੱਥ ਨੂੰ ਉਹਦੀ

ਖੰਘ ਜਿੰਨਾ ਜਾਣਦੀ ਹੈ

ਸਮਰਾ ਮਾਤਾ ਨੂੰ ਦੁਖਦੇ ਗੋਡਿਆਂ ਜਿੰਨਾ

ਉਹਨੂੰ ਨਹੀਂ ਪਤਾ

ਡੈਨੀ ਚਿਤਰ ਵੀ ਬਣਾਉਂਦਾ ਹੈ

ਰੋਜ਼ੀ ਨਾਟਕ

ਕਲੀ ਕਿ ਜੋਟਾ

ਰਬ ਪੁੱਛਦਾ ਹੈ

ਜੋਟਾ, ਮੈਂ ਕਹਿੰਦਾ ਹਾਂ

ਉਹ ਮੁੱਠੀ ਖੋਲ੍ਹਦਾ ਹੈ

ਕਲੀ ਨਿਕਲਦੀ ਹੈ

ਅਗਲੀ ਵਾਰ ਕਲੀ ਕਹਿੰਦਾ ਹਾਂ

ਜੋਟਾ ਨਿਕਲ ਆਉਂਦਾ ਹੈ

ਪਹਿਲੇ ਦਿਨ ਤੋਂ

ਏਹੀ ਹੋ ਰਿਹੈ

ਤੂੰ ਰੌਂਦ ਮਾਰਦੈਂ

ਹਾਰਨ ਤੋਂ ਡਰਦਾ

ਹਾਰਨ ਤੋਂ ਨਹੀਂ

ਮੈਂ ਖੇਡ ਖਤਮ ਹੋਣ ਤੋਂ

ਡਰਦਾ ਹਾਂ

ਕਲੀ ਕਿ ਜੋਟਾ

ਉਹ ਫੇਰ ਮੁੱਠ ਅਗੇ ਕਰਦਾ ਹੈ

..................................................................

ਅੰਤਰਧਿਆਨ

ਮੂਰਤੀ ਬੁੱਧ ਦੀ

ਨੈਣ ਬੰਦ ਹੱਥ ਗੋਡਿਆਂ ਤੇ

ਅੰਗੂਠੇ ਛੋਂਹਦੇ ਇਕ ਦੂਜੇ ਨਾਲ

ਭੂਰੀ ਕੀੜੀ

ਬੁੱਧ ਜੀ ਦੇ ਹੱਥਾਂ ਤੇ ਫਿਰਦੀ

ਕਿਣਕਾ ਅੰਨ ਦਾ ਭਾਲਦੀ

ਮਿਰਤੂ

ਮੈਨੂੰ ਪੈੜਚਾਲ ਸੁਣਦੀ ਹੈ ਉਨ੍ਹਾਂ ਦੀ

ਨਾਲ ਤੁਰਦੇ ਤੁਰਦੇ ਜੋ

ਨਿਖੜ ਗਏ

ਜਾਂ ਇਹ ਮੇਰੇ ਹੀ ਪੈਰਾਂ

ਦੀ ਆਵਾਜ਼ ਹੈ

..............................................................

ਮੈ ਘਰ ਦਾ ਬੂਹਾ ਓੜਕਿਆ ਹੀ ਹੈ

ਭੇੜਿਆ ਨਹੀਂ

ਮੈਨੂੰ ਪਤਾ

ਅਜ ਸ਼ਾਮ ਆਪਾਂ ਟੀ ਵੀ ਤੇ

ਫਿਲਮ ਵੇਖਾਂਗੇ

ਤੂੰ ਅਰਸਤੂ ਨਹੀਂ ਪੜ੍ਹੇਂਗਾ

ਮੇਜ ਤੇ ਬਹਿਕੇ

ਮੈ ਰਹਿਰਾਸ ਨ੍ਹੀ ਕਰਾਂਗੀ

ਖਿਮਾ ਗੁਰੂ ਤੋਂ ਲੈਕੇ

ਨਾਲ ਨਾਲ ਬੈਠਾਂਗੇ ਸੋਫੇ ਤੇ

ਲੱਤਾਂ ਤੇ ਕੰਬਲ ਲੈਕੇ

ਮੈਂ ਮੱਕੀ ਦੀਆਂ ਖਿੱਲਾਂ ਬਣਾਉਂਦੀ ਹਾਂ

ਤੂੰ ਕਹਿਨੈਂ ਤਾਂ

ਨੂਣ ਤੇ ਮੱਖਣ ਨਹੀਂ ਪਾਉਂਦੀ

ਇਕੋ ਕੌਲੇ ‘ਚੋਂ ਖਾਵਾਂਗੇ

ਕੋਈ ਖਿੱਲ ਬਾਹਰ ਡਿਗੀ

ਚੁਕਾਂਗੇ ਨਹੀਂ

ਜੇ ਡਰੀ

ਅੱਖਾਂ ਮੀਚ ਤੇਰੀ ਵੱਖੀ ਨਾਲ

ਲਗ ਜਾਊਂ

ਚੀਕ ਵੀ ਮਾਰੂੰ ਕੰਨ ਪਾੜਵੀਂ

ਹੱਸੂੰ ਗ

ਜੇ ਸੰਗਦੀ ਤੋਂ ਮੈਥੋਂ

ਕਹਿ ਨਹੀਂ ਹੋਇਆ

ਤੂੰ ਆਪ ਹੀ ਰਹਿ ਜਾਂਦਾ

ਅਜ ਦੀ ਰਾਤ

ਇਹ ਤਾਂ ਚਿਤ ਚੇਤੇ ਵੀ ਨਹੀਂ ਸੀ

ਤੇਰੇ ਨਾਲ ਬੋਲਣ ਲਈ ਵੀ

ਬੋਲਣਾ ਪਵੇਗਾ

ਜੋ ਦੇਹ ਆਖਦੀ ਹੈ

ਉਹ ਕਹਿਣ ਜੋਗੇ ਸ਼ਬਦ ਹੁੰਦੇ

ਮੈਂ ਕਹਿ ਦਿੰਦੀ

ਤੂੰ ਮੇਰੀ ਦੇਹ ਦੀ ਬੋਲੀ

ਜਾਣਦਾ ਹੈਂ ਮੈਥੋਂ ਵੀ ਵਧ

ਮੇਰਾ ਅੰਦਰਲਾ ਕਹਿੰਦਾ ਹੈ

ਜਦੋਂ ਜੀਅ ਜਹਾਨ ਸੌਂ ਗਿਆ

ਮੇਰਾ ਬੂਹਾ ਖੜਕੇਗਾ

..............................................................................

ਟਿਕੀ ਰਾਤ

ਸੌਂ ਰਹੇ ਬਿਰਖਾਂ ਵਿਚਦੀ

ਲੰਘ ਰਹੇ ਸੀ ਆਪਾਂ

ਪੈਰਾਂ ਦੀਆਂ ਉੰਗਲਾਂ ਦੇ ਫੁੱਲ ਧਰ ਧਰ

ਸ਼ਬਦਾਂ ਵਿਚਾਲੇ ਚੁਪ ਰਖ ਰਖ

ਕਿਤੇ ਟਲ ਨਾ ਜਾਏ ਨੀਂਦ ਬਿਰਖਾਂ ਦੀ

ਸੁਤੇ ਬਿਰਖ ਦਾ ਹਰ ਪੱਤਾ ਕੰਨ ਹੁੰਦੈ

ਅਜ ਦੀ ਰਾਤ ਆਪਾਂ ਬਿਰਖਾਂ ਦੇ

ਸੁਪਨੇ `ਚ ਪਰਵੇਸ਼ ਕਰ ਜਾਂਦੇ ਹਾਂ

ਗੱਲਾ ਕਰਾਂਗੇ

ਉਹ ਜਾਗਣਗੇ ਨਹੀਂ

“ਪਹਿਲਾਂ ਤੇਰੀ ਵਾਰੀ”

ਤੂੰ ਕਿਹਾ

“ਕਹਿੰਦੇ ਨੇ

ਜਿੰਨਾ ਚਿਰ ਆਹਲਣਿਆਂ ‘ਚ

ਪੰਛੀ ਸੌਂ ਨਹੀਂ ਜਾਂਦੇ

ਬਿਰਛ ਜਾਗਦੇ ਰਹਿੰਦੇ ਨੇ”

“ਸੱਚੀਂ?”

“ਅਜ ਇਹ ਚੀਜ਼ਾਂ ਲਿਆਉਣ ਵਾਲੀਆਂ ਹਨ:

ਗੰਢੇ ਲਾਲ ਰੰਗ ਦੇ

ਕੇਲੇ ਚਿਤਰੀ ਵਾਲੇ

ਬ੍ਰੈਡ ਸੂਹੜੇ ਵਾਲੀ

ਖੰਡ ਸ਼ਕਰ ਵਰਗੀ

ਦਾਲਾਂ ਰਲੀਆਂ ਮਿਲੀਆਂ

ਮੈਂ ਏਸ ਕਾਗਦ ਉਤੇ ਲਿਖ ਦਿੱਤੀਐੰ

ਚੇਤਾ ਰਹੂ”

“ਓ ਹੋ . . . ਇਹਦੇ ਉਤੇ

ਤਾਂ ਮੈਂ ਕਵਿਤਾ ਲਿਖਣੀ ਸੀ”

“ਹੇਠਾਂ ਸਾਰਾ ਪੰਨਾ ਖਾਲੀ ਪਿਆ ਹੈ”

“ਖਾਲੀ ਤਾਂ ਹੈ ਪਰ ਦਾਲ ਭਾਜੀ

ਦੀ ਸੂਚੀ ਹੇਠ ਲਿਖੀ ਕਵਿਤਾ

ਸੋਭਦੀ ਨਹੀਂ

ਹਰ ਚੀਜ਼ ਦੀ ਆਪਣੀ ਥਾਂ ਹੁੰਦੀ ਹੈ”

“ਤੈਨੂੰ ਪਤੈ ਮੇਰੀ ਥਾਂ ਕਿਹੜੀ ਹੈ?”

..........................

" ਯਥਾਰਥ ਦੀ ਖਿੱਚ

ਗ੍ਰੈਵਿਟੀ ਵਰਗੀ ਹੈ

ਇਸਦਾ ਨਾੜੂਆ ਕੇਵਲ

ਕਵਿਤਾ ਹੀ ਕਟਦੀ ਹੈ "

*******************

" ਇੱਕ ਰੁੱਤ ਦਾ ਹੱਥ

ਪੱਤਰ ਦੇ ਜਾਂਦਾ ਹੈ

ਦੂਜੀ ਦਾ ਹੱਥ ਲੈ ਜਾਂਦਾ ਹੈ

ਬਿਰਛ ਕਿਸੇ ਰੁੱਤ ਦਾ

ਹੱਥ ਨਹੀਂ ਫੜਦਾ '

*****************

" ਜੋ ਵੇਖ ਸਕਦਾ ਹੈ

ਕਵਿਤਾ ਲਿਖ ਸਕਦਾ ਹੈ

ਕਵਿਤਾ ਦੀ ਹੋਰ

ਕੋਈ ਸ਼ਰਤ ਨਹੀਂ

ਕੋਈ ਵਿਧੀ ਨਹੀਂ

**************

" ਨਾ ਨ੍ਹੇਰਾ ਨਾ ਚਾਨਣ

ਮੈਂ ਕੇਵਲ ਚੀਜ਼ਾਂ ਵੇਖਦਾ ਹਾਂ

ਉਹ ਵੀ ਤਾਂ ਹ

ਦਸਤਕ ਦੇਣ ਵਾਲੇ ਹੱਥ

ਕੰਮ ਕਰਦੇ ਹੱਥ

ਸੁੱਚੇ ਹੱਥ

ਸਿਮਰਤੀ

ਝੂਠ ਬੋਲਦਾ ਰਹੇਂ

ਕਣੀਆਂ ਦਾ ਪਾਤਰ

ਝਨਾਂ ਦੇ ਕੰਢੇ

ਮੇਰੀ ਥਾਂ

ਝੂਠੀਆਂ ਗੱਲਾਂ

ਅਜ ਦੀ ਰਾਤ

ਅਜ ਆਪਾਂ ਟੀ ਵੀ ਵੇਖਾਂਗੇ

ਕਬਰ ਦੀ ਮਿੱਟੀ

ਬੁੱਧ ਦੀ ਮੂਰਤੀ ਤੇ ਭੂਰੀ ਕੀੜੀ

ਮਿਰਤੂ

ਕਲੀ ਕਿ ਜੋਟਾ

ਮੇਰੀਐਨ

ਅੱਧੀ ਸਦੀ ਪਹਿਲਾਂ ਦੀ ਕਵਿਤਾ

ਸਿਧਾਰਥ

ਬਰੈਂਪਟਨ ਦੀਆਂ ਗਲੀਆਂ

ਝੂਠ ਬੋਲਦਾ ਸੋਹਣਾ ਲਗਦੈਂ

ਕਵਿਤਾ ਦੀ ਨਿਮਾਜ਼

ਭਰਮਣ

ਸਰਦਾ ਸਰੀ ਜਾਂਦੈ

ਮੇਰੇ ਦਰ ਤੇ ਬਾਰ ਬਾਰ

ਦਸਤਕ ਹੁੰਦੀ ਹੈ

ਬੂਹੇ ਤੇ ਜਾਂਦਾ ਹਾਂ

ਕੋਈ ਨਹੀਂ ਹੁੰਦਾ

ਸ਼ਾਇਦ ਹਵਾ ਦਰ ਖੜਕਾ ਕੇ

ਤੁਰ ਜਾਂਦੀ ਹੈ

ਜਾਂ ਕੋਈ ਰਮਤਾ ਜੋਗੀ

ਮੇਰੇ ਪਹੁੰਚਣ ਤੋਂ ਪਹਿਲਾਂ

ਕਿਸੇ ਹੋਰ ਦਰ ਤੇ ਚਲਾ ਜਾਂਦਾ ਹੈ

ਦਸਤਕ ਦੇਣ ਵਾਲੇ ਹੱਥ

ਦਸਤਕ ਹੀ ਦੇਂਦੇ ਨੇ

ਜੋ ਉਹਨਾਂ ਹੱਥਾਂ ਨੂੰ ਫੜਨਾ ਚਾਹੁੰਦੇ ਹਨ

ਉਹ ਦਸਤਕ ਦੇ ਭੇਦ ਨੂੰ

ਨਹੀਂ ਸਮਝਦੇ

ਦਸਤਕ ਦੇਣ ਵਾਲੇ ਹੱਥ

ਇਕ ਦਰ ਤੇ ਹੀ ਨਹੀਂ ਖੜ੍ਹਦੇ

ਅਸੀਸ ਦੇਣ ਵਾਲੇ ਹੱਥ

ਇਕ ਹੀ ਸਿਰ ਤੇ ਨਹੀਂ ਟਿਕਦੇ

ਨੱਬੇ ਵਰ੍ਹੇ ਦੀ ਉਮਰ ਵਿਚ ਵੀ ਮਾਸੀ ਨਿਧ ਕੌਰ (ਮੇਰੀ ਪਤਨੀ ਸੁਰਿੰਦਰ ਦੀ ਮਾਂ) ਨੂੰ ਸਾਵੇ ਪੱਤਰ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਯਾਦ ਹਨ। ਪਿਛਲੇ ਹਫ਼ਤੇ ਉਹ ਬੈਠੀ-ਬੈਠੀ ਗੁਣਗੁਣਾਉਣ ਲੱਗ ਪਈ: ਸਾਹ ਲੈ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ ਤੇ ਰੁਕ-ਰੁਕ ਕੇ ਪੂਰੀ ਕਵਿਤਾ ਬੋਲ ਦਿੱਤੀ। ਅੰਤ ’ਤੇ ਕਹਿੰਦੀ, “ਲੈ, ਹੁਣ ਮੈਂ ਵਿਹਲੀ ਆਂ।”

ਇਹੀ ਕਵਿਤਾ ਅਠਤਾਲੀ ਵਰ੍ਹੇ ਪਹਿਲਾਂ ਮੈਂ ਪਟਿਆਲੇ ਮਹਿੰਦਰਾ ਕਾਲਜ ਵਿਚ ਸੁਣੀ ਸੀ। ਸੁਣਾਉਣ ਵਾਲੀ ਪਹਿਲੇ ਸਾਲ ਦੀ ਵਿਦਿਆਰਥਣ ਸੀ, 17-18 ਵਰ੍ਹੇ ਦੀ। ਨਵੀਂ-ਨਵੀਂ ਪਿੰਡੋਂ ਆਈ ਸੀ। ਸੰਙਦੀ ਸੀ। ਕਿਸੇ ਓਪਰੇ ਨਾਲ ਕਦੇ ਬੋਲੀ ਨਹੀਂ ਹੋਣੀ। ਪਿੰਡਾਂ ਦੇ ਲੋਕ ਓਪਰੇ ਨਾਲ ਨਹੀਂ ਬੋਲਦੇ

ਅਸੀਂ ਭਾਸ਼ਾ ਦੇ ਬਣੇ ਹੋਏ ਹਾਂ। ਜੇ ਸਾਡੀ ਮਿੱਟੀ ਪੰਜ ਤੱਤਾਂ ਦੀ ਹੈ, ਭਾਸ਼ਾ ਛੇਵਾਂ ਹੈ। ਇਹਦੇ ਬਿਨਾਂ ਸਾਡਾ ਸਰਦਾ ਨਹੀਂ। ਇਹਦੇ ਵਿਚ ਅਸੀਂ ਭੋਜਨ ਖਾਂਦੇ ਹਾਂ, ਪਾਣੀ ਪੀਂਦੇ ਹਾਂ ਤੇ ਸਾਹ ਲੈਂਦੇ ਹਾਂ। ਪਿਆਰਿਆਂ ਨੂੰ ਹਾਕ ਮਾਰਦੇ ਹਾਂ ਤੇ ਅਸੰਖਾਂ ਹੋਰ ਕੰਮ ਕਰਦੇ ਹਾਂ। ਪੋਤੜਿਆਂ ਤੋਂ ਅਰਥੀ ਤਕ ਸਾਨੂੰ ਭਾਸ਼ਾ ਸਾਂਭਦੀ ਹੈ। ਕਹਿੰਦੇ ਹਨ ਜਦੋਂ ਮਿਰਤੂ ਆਉਂਦੀ ਹੈ ਉਹ ਪਹਿਲਾਂ ਜੀਭ ਠਾਕਦੀ ਹੈ। ਭਾਸ਼ਾ ਜਾਂਦੀ ਹੈ ਤਾਂ ਭਾਸ਼ਕ ਵੀ ਜਾਂਦਾ ਹੈ

ਕਿਆਸ ਇਹ ਵੀ ਹੈ ਕਿ ਸਾਡੀ ਸ੍ਰਿਸ਼ਟੀ ਸ਼ਬਦ ਤੋਂ ਹੀ ਬਣੀ ਹੈ। ਸ਼ਬਦ ਹੋਇਆ, ‘ਪ੍ਰਕਾਸ਼ ਹੋਵੇ’। ਤੇ ਪ੍

ਮੈਂ ਕਿਰਪਾਲ ਸਿੰਘ ਪੰਨੂੰ ਨੂੰ ਜਿੰਨਾ ਕੁ ਜਾਣਦਾ ਹਾਂ, ਉਹ ਉਸ ਤੋਂ ਵੱਡਾ ਹੈ। ਮੈਂ ਉਸ ਨੂੰ ਜਾਨਣਾ ਛੱਡ ਦਿਤਾ ਹੈ। ਜਿੰਨਾ ਕੁ ਜਾਣਦਾ ਹਾਂ ਬਥੇਰਾ ਹੈ। ਕਿਰਪਾਲ ਵੀ ਆਪਣੇ ਆਪ ਨੂੰ ਜਣਾਉਂਦਾ ਨਹੀਂ ਹੈ। ਸਾਡਾ ਰਿਸ਼ਤਾ ਜਾਣਨ ਜਣਾਉਣ ਦਾ ਮੁਥਾਜ ਨਹੀਂ ਰਿਹਾ।

 

ਮੈਂ ਕੰਪਿਊਟਰ ਤਕਨਾਲੋਜੀ ਨੂੰ ਜਾਣਨਾ ਵੀ ਛੱਡ ਦਿੱਤਾ ਹੈ। ਜਿੰਨੇ ਨਾਲ ਸਰਦਾ ਹੈ ਸਾਰਦਾ ਹਾਂ। ਬਾਕੀ ਦੀ ਜਾਣਕਾਰੀ ਮੈਂ ਪੰਨੂ ’ਤੇ ਛੱਡ ਰੱਖੀ ਹੈ। ਜਦੋਂ ਲੋੜ ਪੈਂਦੀ ਹੈ ਬੇ ਝਿਜਕ ਉਹਤੋਂ ਲੈ ਲੈਂਦਾ ਹਾਂ। ਉਹ ਭਲਾ ਲੋਕ ਹੈ ਕੋਈ ਉਜਰ ਨਹੀਂ ਕਰਦਾ। ਅੱਗ ਵਿਚ ਸੂਰਜ ਬਲਦਾ ਹੈ, ਧੁੱਪ ਫੱਕਰ ਲੁਟ ਲੈਂਦੇ ਹਨ। ਮੈਂ ਆਪਣੇ ਆਪ ਹੀ ਮਿਥ ਲਿਆ ਹੈ ਕਿ ਜ