
ਇਕਬਾਲ ਸਿੰਘ ਰਾਮੂਵਾਲੀਏ ਦੀ ਚੌਥੀ ਬਰਸੀ ‘ਤੇ ਉਹਦੇ ਬਾਰੇ ਸਿਮਰਤੀ ਗ੍ਰੰਥ ਛਪਿਆ ਹੈ, ਜਿਸ ਵਿਚ ਸ਼ਰਧਾਂਜਲੀਆਂ, ਰਚਨਾ ਸਮੀਖਿਆ ਤੇ ਉਹਦੀਆਂ ਕੁਝ ਰਚਨਾਵਾਂ ਸ਼ਾਮਲ ਹਨ। ਉਸ ਨੇ ਪਹਿਲਾ ਸਾਹ 22 ਫਰਵਰੀ 1946 ਨੂੰ ਰਾਮੂਵਾਲੇ ਦੇ ਕੱਚੇ ਕੋਠੇ ਵਿਚ ਲਿਆ ਸੀ ਅਤੇ ਆਖਰੀ ਸਾਹ 17 ਜੂਨ 2017 ਨੂੰ ਟੋਰਾਂਟੋ ਦੇ ਪ੍ਰਿੰਸਿਜ਼ ਮਾਰਗਰੇਟ ਕੈਂਸਰ ਹਸਪਤਾਲ ਦੇ ਰੂਮ ਨੰਬਰ 1712 ਵਿਚ ਲਿਆ। ਜੰਮਣ ਵੇਲੇ ਫੱਗਣ ਦੀ ਕੋਸੀ ਰੁੱਤ ਸੀ ਤੇ ਚਲਾਣੇ ਵਾਲੇ ਦਿਨ ਹਾੜ੍ਹ ਦੀ ਤਪਦੀ ਧੁੱਪ। ਉਹਦੇ ਜਨਮ ਸਮੇਂ ਉਹਦੀ ਮਾਂ ਨੂੰ ਦੁੱਧ ਨਹੀਂ ਸੀ ਉੱਤਰ ਰਿਹਾ। ਜਨਮ ਤੋਂ ਲੈ ਕੇ ਡੇਢ ਸਾਲ ਤਕ ਉਹ ਗੁਆਂਢੀ ਮੁਸਲਮਾਨ ਸਮਦੂ ਦੀ ਬੇਔਲਾਦ ਔਰਤ ਗੁਜਰੀ ਦੇ ਦੁੱਧ ‘ਤੇ
1960ਵਿਆਂ ਵਿਚ ਜਦੋਂ ਮੈਂ ਦਿੱਲੀ ਤੋਂ ਪਿੰਡ ਗੇੜਾ ਮਾਰਦਾ ਤਾਂ ਘਰੇ ‘ਕਲਿਆਣ’ ਤੇ ‘ਪੀ ਬੀ 18’ ਦੇ ਬੀਜ ਦੀਆਂ ਗੱਲਾਂ ਹੁੰਦੀਆਂ। ਮੈਨੂੰ ਕਿਹਾ ਜਾਂਦਾ, “ਦਿੱਲੀਓਂ ਬੀ ਮਿਲੇ ਤਾਂ ਲਿਆਈਂ।” ਕਿਸੇ ਨੇ ਦੱਸ ਪਾ ਰੱਖੀ ਸੀ ਕਿ ਦਿੱਲੀ ਦੇ ਪੂਸਾ ਇੰਸਟੀਚਿਊਟ ਤੋਂ ਬੀਜ ਮਿਲ ਸਕਦੈ। ਕਲਿਆਣ ਦੇ ਦਾਣੇ ਮੋਟੇ ਤੇ ਰੰਗ ਸ਼ਰਬਤੀ ਸੀ ਜਦ ਕਿ ਪੀ ਬੀ 18 ਦੇ ਬਰੀਕ ਤੇ ਰੰਗ ਦੇ ਘਸਮੈਲੇ ਸਨ। ਝਾੜ ਦੋਹਾਂ ਹੀ ਬੀਜਾਂ ਦਾ ਪਹਿਲੀਆਂ ਦੇਸੀ ਕਣਕਾਂ ਨਾਲੋਂ ਦੁੱਗਣਾ ਸੀ। ਦੇਸੀ ਕਣਕਾਂ ਕਿੱਲੇ ਵਿੱਚੋਂ ਮਸਾਂ ਵੀਹ ਬਾਈ ਮਣ ਨਿੱਕਲਦੀਆਂ ਸਨ ਪਰ ਮੈਕਸੀਕਨ ਕਣਕਾਂ ਬਾਰੇ ਕਿਹਾ ਜਾਂਦਾ ਸੀ ਕਿ ਕਿੱਲੇ ਵਿੱਚੋਂ ਚਾਲੀ ਮਣ ਤੋਂ ਉੱਤੇ ਨਿਕਲਦੀਆਂ ਹਨ।
ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਨਜ਼ਮ ਤੇ ਨਸਰ ਸਭ ਕਵਿਤਾ ਹੀ ਹੈ। ਉਸਦੀ ਕਵਿਤਾ ਲਰਜ਼ਦੇ ਨੀਰ ਵਰਗੀ ਹੈ। ਭੰਡਾਲ ਨਦੀ ਦੀ ਛੱਲ ਦਾ ਮੋਤੀ ਹੈ। ਉਹਦੇ ਤੇ ਸੁਰਜੀਤ ਪਾਤਰ ਦੇ ਪਿੰਡ ਬਿਆਸ ਦੇ ਚੜ੍ਹਦੇ ਬੰਨੇ ਹਨ। ਪਾਸ਼ ਤੇ ਮੀਸ਼ੇ ਦੇ ਪਿੰਡ ਵੀ ਉਨ੍ਹਾਂ ਦੇ ਨੇੜੇ ਹੀ ਪੈਂਦੇ ਹਨ। ਗੁਰਬਖ਼ਸ਼ ਸਿੰਘ ਭੰਡਾਲ ਬੇਟ ਦਾ ਜੰਮਪਲ ਹੈ। ਉਸ ਇਲਾਕੇ ਦਾ ਪੌਣ-ਪਾਣੀ ਸ਼ਾਇਰੀ ਦੀ ਗੁੜ੍ਹਤੀ ਬਖਸ਼ਦ ਹੈ। ਐਨ ਉਵੇਂ, ਜਿਵੇਂ ਨਹਿਰ ਸਰਹੰਦ ਦੇ ਪਾਣੀ ਨਾਲ ਰਾਮਪੁਰ ਦੇ ਜੰਮੇ ਜਾਏ ਸ਼ਾਇਰ ਬਣਦੇ ਹਨ। ਭੰਡਾਲ ਕਵੀ ਵੀ ਹੈ ਤੇ ਵਾਰਤਕਕਾਰ ਵੀ। ਉਹ ਸੰਵੇਦਨਸ਼ੀਲ ਇਨਸਾਨ ਹੈ। ਦਰਦ ਦਾ ਭਰ ਵਗਦਾ ਦਰਿਆ। ਉਸਦੀਆਂ ਅੱਖਾਂ ’ਚ ਤਰਲ ਮੋਤੀ ਲਿਸ਼ਕਦੇ ਰਹਿੰਦੇ ਹਨ
(ਫਿਲਮਾਂ ਦੇ ਟ੍ਰੇਲਰ ਤਾਂ ਵੇਖਦੇ ਹੀ ਹਾਂ। ਵਰਿਆਮ ਸਿੰਘ ਸੰਧੂ ਦੀ ਪੁਸਤਕ ‘ਹੀਰੇ ਬੰਦੇ’ ਦਾ ਟ੍ਰੇਲਰ ਵੀ ਵੇਖ ਲਓ। ਇਸ ਵਿਚ 16 ਲੇਖਕਾਂ ਦੇ ਸ਼ਬਦ-ਚਿਤਰ ਹਨ। ਮੈਂ ਉਨ੍ਹਾਂ ਦਾ ਟ੍ਰੇਲਰ ਹੀ ਵਿਖਾ ਰਿਹਾਂ। ਆਲੋਚਕਾ ਦਾ ਕੰਮ ਹੈ ਆਲੋਚਨਾ ਕਰਨੀ ਤੇ ਪਾਠਕਾਂ ਦਾ ਪੜ੍ਹ ਕੇ ਅਨੰਦ ਮਾਨਣਾ।)
ਵਰਿਆਮ ਸੰਧੂ ਨੂੰ ਮੈਂ ਕਹਾਣੀਆਂ ਦਾ ਰੁਸਤਮ ਮੰਨਦਾ ਹਾਂ। ਇਨ੍ਹਾਂ ਸ਼ਬਦ-ਚਿਤਰਾਂ `ਚ ਵੀ ਉਸ ਨੇ ਨਿੱਕੀਆਂ-ਨਿੱਕੀਆਂ ਭਾਵਪੂਰਤ ਕਹਾਣੀਆਂ ਪਾਈਆਂ ਹਨ। ਕਹਾਣੀਆਂ ਪਾਉਣ ਨਾਲ ਉਹਦੇ ਸ਼ਬਦ ਚਿਤਰ ਹੋਰ ਵੀ ਦਿਲਚਸਪ ਬਣ ਗਏ ਹਨ। ਹੋਰਨਾਂ ਦੇ ਸ਼ਬਦ-ਚਿਤਰਾਂ ਤੋਂ ਵੱਖਰੇ। ਪਾਠਕ ਪੁਸਤਕ ਪੜ੍ਹ ਕੇ ਹੀ ਜਾਣ ਸਕਣਗੇ ਕਿ ਕਹਾਣੀਆਂ ਦਾ ਰੁਸਤਮ ਕਿਹੋ
ਇਕਬਾਲ ਦੀ ਸਵੈਜੀਵਨੀ ‘ਬਰਫ਼ ਵਿਚ ਉੱਗਦਿਆਂ’ ਦੇ ਸਮਰਪਣ ਪੰਨੇ ਉੱਤੇ ਇਹ ਸਤਰਾਂ ਅੰਕਿਤ ਹਨ:
ਕਦੇ ਨਾ ਸੋਚਿਆ ਤਕ ਸੀ ਅਜਾਈਂ ਮਰ-ਮਿਟਣ ਬਾਰੇ
ਪਰ ਛੁਰੀ ਦਾ ਹੁਸਨ ਸੀ ਕਿ ਖ਼ੁਦਕੁਸ਼ੀ ਦਾ ਝੱਲ ਵਗ ਤੁਰਿਆ!
ਦੇਖਿਆ ਮੈਨੂੰ ਜਦੋਂ ਸੀ ਪਹਿਲੀ ਵਾਰੀ ਬਰਫ਼ ਨੇ,
ਮੁਸਕ੍ਰਾਈ, ਕਹਿਣ ਲੱਗੀ:
ਦੱਸ ਤੇਰਾ ਤਿੜਕਣਾ, ਕਿਸ ਪਾਸਿਓਂ ਹੋਵੇ ਸ਼ੁਰੂ!
ਇਕਬਾਲ ਨੇ ਪਹਿਲਾ ਸਾਹ ਰਾਮੂਵਾਲੇ ਦੇ ਕੱਚੇ ਕੋਠੇ ਵਿਚ ਲਿਆ ਸੀ ਅਤੇ ਆਖ਼ਰੀ ਸਾਹ ਟਰਾਂਟੋ ਦੇ ਹਸਪਤਾਲ ਵਿਚ ਲਿਆ। 2000 ਦਾ ਲੱਗਾ ਕੈਂਸਰ ਰੋਗ ਉਸ ਨੂੰ 2017 ਵਿਚ ਲੈ ਬੈਠਾ। ਕੈਂਸਰ ਵਿਰੁੱਧ 17 ਸਾਲ ਦੇ ਸੰਘਰਸ਼ ਵਿਚ ਉਹ ਕਈ ਵਾਰ ਜਿ
‘ਕਿਹੜਾ ਪੰਜਾਬ’ ਕਿਤਾਬ ਮੈਂਨੂੰ ਉਸੈਨ ਬੋਲਟ ਦੀ ਸਪਰਿੰਟ ਵਰਗੀ ਲੱਗੀ, ਨਵਾਂ ਰਿਕਾਰਡ ਸਿਰਜਦੀ। ਫਲਾਈਂਗ ਸਿੱਖ ਮਿਲਖਾ ਸਿੰਘ ਦੀ ਦੌੜ ਵਰਗੀ। ਤੇਜ਼ਤਰਾਰ। ਲਿਸ਼ਕਾਰੇ ਵਰਗੀ। ਕਿਤਾਬ ਬਾਰੇ ਕਿਤਾਬ ਦੀ ਸ਼ੈਲੀ ਵਿੱਚ ਹੀ ਗੱਲ ਕਰਨੀ ਬਣਦੀ ਹੈ। ਪਾਤਰ ਨੇ ਇਸ ਪੁਸਤਕ ਬਾਰੇ ਕਿਹਾ ਹੈ: ਪੱਤਰਕਾਰੀ ਵਰਗੀ ਸਾਹਿਤਕਾਰੀ, ਸਾਹਿਤਕਾਰੀ ਵਰਗੀ ਪੱਤਰਕਾਰੀ।
ਮੇਰੀ ਸਮਝ ਮੁਤਾਬਿਕ ਪੰਜਾਬੀ ਦੀ ਇਹ ਅਜਿਹੀ ਕਿਤਾਬ ਹੈ ਜਿਸ ਨੂੰ ਪੱਤਰਕਾਰੀ ਦਾ ਮਸਾਲੇਦਾਰ ਤੜਕਾ ਲੱਗਾ ਹੋਇਆ ਹੈ। ਤੇ ਤੜਕਾ ਵੀ ਨਿੰਮ ਦੇ ਘੋਟਣੇ ਨਾਲ ਕੂੰਡੇ ਵਿੱਚ ਰਗੜੇ ਮਸਾਲੇ ਵਰਗਾ, ਜਿਸ ਨਾਲ ਸਾਰਾ ਅਗਵਾੜ ਮਹਿਕ ਉੱਠੇ। ਕਿਆ ਬਾਤਾਂ ਧਨੌਲੇ ਵਾਲੇ ‘ਕਲਫੂ’ ਦੀਆਂ!
<ਜੱਸੋਵਾਲ ਗਾਉਣ ਮੇਲਿਆਂ ਦਾ ਮੋਹੜੀਗੱਡ ਸੀ। ਉਸ ਨੂੰ ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ ਕਿਹਾ ਜਾਂਦਾ ਸੀ। ਉਹਦਾ ਪੂਰਾ ਨਾਂ ਉਹਦੇ ਕੱਦ ਕਾਠ ਜਿੱਡਾ ਹੀ ਸੀ -ਜਥੇਦਾਰ ਜਗਦੇਵ ਸਿੰਘ ਜੱਸੋਵਾਲ। ਉਸ ਨੇ ਪਿੰਡ ਜੱਸੋਵਾਲ ਦੀ ਮਸ਼ਹੂਰੀ ਉਵੇਂ ਹੀ ਕਰਾਈ ਜਿਵੇਂ ਗਰੇਵਾਲਾਂ ਦੀਆਂ ਖੇਲ੍ਹਾਂ ਨੇ ਕਿਲਾ ਰਾਇਪੁਰ ਦੀ ਕਰਾਈ। ਜੇ ਉਹ ਆਪਣੇ ਨਾਂ ਨਾਲ ਆਪਣਾ ਗੋਤ ਗਰੇਵਾਲ ਜੋੜੀ ਰੱਖਦਾ ਤਾਂ ਪਿੰਡ ਜੱਸੋਵਾਲ ਨੂੰ ਦੂਰ ਦੁਰਾਡੇ ਦੇ ਲੋਕ ਨਾ ਜਾਣ ਸਕਦੇ। ਜਗਦੇਵ ਸਿੰਘ ਦੇ ਨਾਂ ਨਾਲ ਪਿੰਡ ਜੱਸੋਵਾਲ ਦਾ ਨਾਂ ਵੀ ਦੂਰ-ਦੂਰ ਤਕ ਧੁੰਮਿਆਂ। ਉਹ ਵਿਲੱਖਣ ਸ਼ਖ਼ਸੀਅਤ ਦਾ ਮਾਲਕ ਸੀ, ਜਿਸ ਵਿਚ ਅਨੇਕਾਂ ਗੁਣ ਸਨ। ਉਹਦਾ ਜੀਵਨ ਰੰਗ ਤਮਾਸ਼ਿਆਂ ਦੀ ਲੀਲ੍ਹਾ
ਸਾਹਿਤ ਰਤਨ ਜਸਵੰਤ ਸਿੰਘ ਕੰਵਲ 27 ਜੂਨ 2019 ਨੂੰ ਸੌ ਸਾਲਾਂ ਦਾ ਹੋ ਗਿਆ ਹੈ। ਉਸ ਨੇ ਅੱਸੀ ਸਾਲ ਲਿਖਣ ਤੇ ਸੌ ਸਾਲ ਜਿਊਂਦੇ ਰਹਿਣ ਦਾ ਰਿਕਾਰਡ ਰੱਖ ਦਿੱਤਾ ਹੈ। ਵਿਸ਼ਵ ਭਰ ਦੀਆਂ ਭਾਸ਼ਾਵਾਂ ਵਿੱਚ ਸ਼ਾਇਦ ਹੀ ਕੋਈ ਨਾਮੀ ਸਾਹਿਤਕਾਰ ਹੋਵੇ ਜਿਸ ਨੇ ਅੱਸੀ ਵਰ੍ਹੇ ਲਗਾਤਾਰ ਲਿਖਿਆ ਹੋਵੇ ਤੇ ਸੌ ਸਾਲ ਜੀਵਿਆ ਹੋਵੇ। ਵਡਉਮਰੇ ਬਰਨਾਰਡ ਸ਼ਾਅ, ਬਰਟਰੰਡ ਰੱਸਲ ਤੇ ਖੁਸ਼ਵੰਤ ਸਿੰਘ ਜਿਹੇ ਨਾਮਵਰ ਲੇਖਕ ਸੈਂਚਰੀ ਮਾਰਦੇ ਮਾਰਦੇ ਰਹਿ ਗਏ। ਆਖ਼ਰ ਇਹ ਸੈਂਚਰੀ ਮਾਰਨੀ ਇੱਕ ਪੰਜਾਬੀ ਲੇਖਕ ਦੇ ਹਿੱਸੇ ਆਈ। ਆਲੋਚਕ ਤੇ ਲੇਖਕ, ਸਭ ਮੰਨਦੇ ਹਨ ਕਿ ਕੰਵਲ ਨੇ ਪੰਜਾਬੀ ਦੇ ਸਭ ਤੋਂ ਵਧ ਪਾਠਕ ਪੈਦਾ ਕੀਤੇ ਹਨ। ਪੰਜਾਬੀ ਸਾਹਿਤ ਤੇ ਭਾਸ਼ਾ ਨੂੰ ਉਸ ਦੀ ਬੜੀ ਵ
“ਮੈਨੂੰ ਮੇਰੀ ਪਸੰਦ ਦਾ ਮੁੱਖ ਮੰਤਰੀ ਦਿਉ। ਜੇ ਪੰਜਾਂ ਸਾਲਾਂ ਵਿੱਚ ਪੰਜਾਬ ਨੂੰ ਮੁੜ ਖੜ੍ਹਾ ਨਾ ਕੀਤਾ ਤਾਂ ਬੇਸ਼ਕ ਮੈਂਨੂੰ ਚੌਂਕ ਵਿੱਚ ਖੜ੍ਹਾ ਕੇ ਗੋਲੀ ਮਾਰ ਦਿਓ!” ਇਹ ਕਹਿਣਾ ਹੈ ‘ਖੇਤੀ ਅਰਥਚਾਰੇ ਦੇ ਧਰੂ ਤਾਰੇ’ ਪਦਮ ਭੂਸ਼ਨ ਡਾ. ਸਰਦਾਰਾ ਸਿੰਘ ਜੌਹਲ ਦਾ।
ਇਹਨੀਂ ਦਿਨੀਂ ਉਹ ਤੇ ਉਹਨਾਂ ਦੇ ਸਾਥੀ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਲਈ ‘ਲੋਕ ਜਮਹੂਰੀ ਲਹਿਰ’ ਚਲਾ ਰਹੇ ਹਨ ਜਿਸਦੇ ਤਿੰਨ ਵੱਡੇ ਇਕੱਠ ਹੋ ਚੁੱਕੇ ਹਨ। ਆਮ ਲੋਕਾਂ ਅਤੇ ਬੁਧੀਜੀਵੀਆਂ ਦਾ ਹੁੰਗਾਰਾ ਉਤਸ਼ਾਹ ਭਰਿਆ ਹੈ। ਪਹਿਲਾ ਇਕੱਠ ਪਿੰਡ ਖੋਸਾ ਪਾਂਡੋ, ਦੂਜਾ ਜਲਾਲਾਬਾਦ ਤੇ ਤੀਜਾ ਮੁੱਲਾਂਪੁਰ ਹੋਇਆ। ਲੋਟੂ ਸਰਕਾਰਾਂ ਤੋਂ ਸਤੇ ਹੋਏ ਹਰ ਵਰਗ ਦੇ ਲੋਕ ਆਪ
ਦਰਬਾਰ ਸਾਹਿਬ ਕਰਤਾਰਪੁਰ ਕੇਵਲ ਸਿੱਖਾਂ ਦਾ ਨਹੀਂ, ਹਿੰਦੂਆਂ ਤੇ ਮੁਸਲਮਾਨਾਂ ਦਾ ਵੀ ਸਾਂਝਾ ਤੀਰਥ ਸਥਾਨ ਹੈ। ਉੱਥੇ ਗੁਰੂ ਨਾਨਕ ਦੇਵ ਜੀ ਦੀ ਸਮਾਧ ਅਤੇ ਮਜ਼ਾਰ ਨਾਲੋ ਨਾਲ ਹਨ। ਸਾਖੀ ਹੈ ਕਿ 22 ਸਤੰਬਰ 1539 ਨੂੰ ਗੁਰੂ ਨਾਨਕ ਦੇਵ ਜੋਤੀ ਜੋਤ ਸਮਾਏ ਤਾਂ ਹਿੰਦੂ ਕਹਿਣ ਲੱਗੇ ਅਸੀਂ ਆਪਣੇ ਗੁਰੂ ਦੀ ਦੇਹ ਦਾ ਸਸਕਾਰ ਕਰਾਂਗੇ। ਮੁਸਲਮਾਨ ਕਹਿਣ ਲੱਗੇ ਬਾਬਾ ਨਾਨਕ ਸਾਡਾ ਪੀਰ ਹੈ, ਅਸੀਂ ਆਪਣੇ ਪੀਰ ਦੀ ਦੇਹ ਦਫਨਾਵਾਂਗੇ। ਸਾਖੀ ਅਨੁਸਾਰ ਗੁਰਾਂ ਦੀ ਦੇਹ ਤੋਂ ਚਾਦਰ ਚੁੱਕੀ ਤਾਂ ਕੇਵਲ ਫੁੱਲ ਮਿਲੇ। ਆਪਣਾ ਗੁਰੂ ਪੀਰ ਮੰਨਦਿਆਂ ਹਿੰਦੂਆਂ ਅਤੇ ਮੁਸਲਮਾਨਾਂ ਨੇ ਫੁੱਲ ਅੱਧੋ-ਅੱਧ ਵੰਡ ਲਏ ਤੇ ਚਾਦਰ ਵੀ ਅੱਧੋ-ਅੱਧ ਕਰ ਲਈ। ਹਿੰਦੂਆਂ ਨੇ
ਸ਼ਾਹਕਾਰ ਨਾਵਲ ‘ਪੂਰਨਮਾਸ਼ੀ’ ਲਿਖਣ ਵਾਲਾ ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ 100 ਸਾਲ 7 ਮਹੀਨੇ 4 ਦਿਨ ਜਿਉਂ ਕੇ ਅੰਤਮ ਫਤਿਹ ਬੁਲਾ ਗਿਆ। 27 ਜੂਨ 1919 ਨੂੰ ਉਸ ਨੇ ਢੁੱਡੀਕੇ ਦੀ ਆਬੋ ਹਵਾ ਵਿੱਚ ਪਹਿਲਾ ਸਾਹ ਲਿਆ ਸੀ ਤੇ ਢੁੱਡੀਕੇ ਵਿੱਚ ਹੀ 1 ਫਰਵਰੀ 2020 ਨੂੰ ਸਵੇਰੇ 7:40 ਵਜੇ ਆਖ਼ਰੀ ਸਾਹ ਲਿਆ। ਇਸ਼ਨਾਨ ਕਰਾ ਕੇ ਉਸ ਦਾ ਸਪੁੱਤਰ ਸਰਬਜੀਤ ਸਿੰਘ ਕੱਪੜੇ ਪਹਿਨਾ ਰਿਹਾ ਸੀ ਕਿ ਮਾਮੂਲੀ ਹਟਕੋਰੇ ਨਾਲ ਸਵਾਸ ਪੂਰੇ ਹੋ ਗਏ। ਉਸੇ ਦਿਨ ਬਾਅਦ ਦੁਪਹਿਰ 3:30 ਵਜੇ ਉਸ ਦੀ ਮ੍ਰਿਤਕ ਦੇਹ ਨੂੰ ਲੇਖਕਾਂ ਤੇ ਲੋਕਾਂ ਦੇ ਵੱਡੇ ਇਕੱਠ ਨੇ ‘ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਜਸਵੰਤ ਸਿੰਘ ਕੰਵਲ ਅਮਰ ਰਹੇ’ ਦੇ ਨਾਅਰਿਆਂ ਨ
2007 ਵਿਚ ਪ੍ਰਕਾਸ਼ਤ ਮੇਰੀ ਪੁਸਤਕ ‘ਕਬੱਡੀ ਕਬੱਡੀ ਕਬੱਡੀ’ ਵਿਚ ‘ਕਬੱਡੀ ਨੂੰ ਡਰੱਗ ਦਾ ਜੱਫਾ’ ਕਾਂਡ ਛਪਣ ਕਾਰਨ ਕਈ ਕਬੱਡੀ ਪ੍ਰਮੋਟਰ ਮੇਰੇ ਨਾਲ ਨਾਰਾਜ਼ ਹੋਏ ਸਨ। ਉਨ੍ਹਾਂ ਦਾ ਉਲਾਂਭਾ ਸੀ ਕਿ ਮੈਂ ਕਬੱਡੀ ਦਾ ਕੁਮੈਂਟੇਟਰ ਹੋ ਕੇ ਕਬੱਡੀ ਦਾ ਹੀ ਭਾਂਡਾ ਭੰਨ ਰਿਹਾ ਹਾਂ। ਫਿਰ ਬਿੱਲੀ ਥੈਲਿਓਂ ਬਾਹਰ ਆ ਗਈ ਅਤੇ ਅਨੇਕਾਂ ਖਿਡਾਰੀਆਂ ਦੇ ਡਰੱਗੀ ਹੋਣ ਦੀ ਗੁੱਝੀ ਗੱਲ ਜੱਗ ਜ਼ਾਹਿਰ ਹੋ ਗਈ। ਕੈਨੇਡਾ ਤੇ ਇੰਗਲੈਂਡ ਦੇ ਕਬੱਡੀ ਸੀਜ਼ਨ-2008 ਵਿਚ ਖੇਡੇ ਢਾਈ ਸੌ ਖਿਡਾਰੀਆਂ ਵਿੱਚੋਂ 119 ਖਿਡਾਰੀ ਡਰੱਗੀ ਨਿਕਲੇ! 2014 ਵਿਚ ਕਿਤਾਬ ‘ਕਿੱਸਾ ਕਬੱਡੀ ਦਾ’ ਵਿਚ ‘ਕਬੱਡੀ ਨੂੰ ਡਰੱਗ ਦਾ ਕੋਹੜ’ ਕਾਂਡ ਲਿਖਿਆ ਤਾਂ ਸਾਰਾ ਹੀਜ ਪਿਆਜ਼ ਹੀ ਨ
ਮਿਲਖਾ ਸਿੰਘ ਨੂੰ ‘ਫਲਾਈਂਗ ਸਿੱਖ’ ਕਿਹਾ ਜਾਂਦਾ ਹੈ। ਇਹ ਖ਼ਿਤਾਬ ਉਸ ਨੂੰ ਲਾਹੌਰ ਦੇ ਸਟੇਡੀਅਮ ਵਿਚ ਮਿਲਿਆ ਸੀ। ਦੌੜ ਜਿੱਤਣ ਪਿੱਛੋਂ ਜਦੋਂ ਮਿਲਖਾ ਸਿੰਘ ਨੇ ਜੇਤੂ ਗੇੜੀ ਲਾਈ ਤਾਂ ਅਨਾਊਂਸਰ ਨੇ ਕਿਹਾ ਸੀ, “ਮਿਲਖਾ ਸਿੰਘ ਦੌੜਿਆ ਨਹੀਂ, ਉੱਡਿਆ ਹੈ। ਅਸੀਂ ਏਹਨੂੰ ‘ਫਲਾਈਂਗ ਸਿੱਖ’ ਦਾ ਖ਼ਿਤਾਬ ਦੇਨੇ ਆਂ!” ਜਦੋਂ ਮਿਲਖਾ ਸਿੰਘ ਨੂੰ ਪ੍ਰੈਜ਼ੀਡੈਂਸ਼ਲ ਬੌਕਸ ਵਿਚ ਜਨਰਲ ਅਯੂਬ ਖਾਂ ਨਾਲ ਮਿਲਾਇਆ ਤਾਂ ਉਸ ਨੇ ਵੀ ਕਿਹਾ, “ਮਿਲਖਾ ਸਿੰਘ, ਤੁਸੀਂ ਵਾਕਿਆ ਈ ‘ਫਲਾਈਂਗ ਸਿੱਖ’ ਹੋ।”
ਉਹ ਦੌੜਦਾ ਕਾਹਦਾ ਉੱਡਦਾ ਸੀ। ਉਹਦੀ ਜੀਵਨ ਕਹਾਣੀ ਦੌੜ ਦੀ ਅਜਿਹੀ ਗਾਥਾ ਹੈ, ਜਿਹੜੀ ਜੱਗੋਂ ਨਿਆਰੀ ਹੈ। ਉਹਦੇ ਬਾਰੇ ਅਨੇਕਾਂ ਦੰਦ ਕਥਾਵਾਂ
ਮਾਈਕਲ ਜੌਹਨਸਨ ਨੂੰ ‘ਲੀਜੈਂਡਰੀ ਸਪ੍ਰਿੰਟਰ’ ਕਿਹਾ ਜਾਂਦੈ। ਜਦੋਂ ਉਹ ਦੌੜਦਾ ਸੀ ਤਾਂ ਇੰਜ ਲੱਗਦਾ ਸੀ ਜਿਵੇਂ ਟ੍ਰੈਕ ਵਿੱਚ ਵਾਵਰੋਲਾ ਆ ਗਿਆ ਹੋਵੇ। ਉਸ ਨੇ 3 ਓਲੰਪਿਕ ਖੇਡਾਂ ਤੇ 8 ਵਿਸ਼ਵ ਚੈਂਪੀਅਨਸ਼ਿਪਾਂ ਵਿੱਚ ਭਾਗ ਲਿਆ। ਉਹ 200 ਮੀਟਰ, 400 ਮੀਟਰ ਤੇ 4+400 ਮੀਟਰ ਦੌੜਾਂ ਦਾ ਓਲੰਪਿਕ ਤੇ ਵਿਸ਼ਵ ਚੈਂਪੀਅਨ ਬਣਦਾ ਰਿਹਾ। ਗੁੱਡਵਿੱਲ ਗੇਮਜ਼ ਵਿੱਚੋਂ ਵੀ ਉਸ ਨੇ 4 ਗੋਲਡ ਮੈਡਲ ਜਿੱਤੇ। ਐਟਲਾਂਟਾ-1996 ਦੀਆਂ ਓਲੰਪਿਕ ਖੇਡਾਂ ਸਮੇਂ ਉਹਦੀ ਗੁੱਡੀ ਸਿਖਰ ’ਤੇ ਸੀ। ਉਸ ਨੇ ਓਲੰਪਿਕ ਖੇਡਾਂ ਦੇ 4 ਤੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪਾਂ ਦੇ 8 ਗੋਲਡ ਮੈਡਲ ਜਿੱਤੇ। ਅਜਿਹਾ ਕਰ ਕੇ ਇੱਕ ਵਾਰ ਫਿਰ ਜੈਸੀ ਓਵੇਂਸ ਤੇ ਕਾਰਲ ਲੇਵਿਸ ਹੋਰਾਂ
ਇਕ ਸੀ ਬਲਵੰਤ ਗਾਰਗੀ। ਬਠਿੰਡੇ ਦੇ ਰੇਤਲੇ ਟਿੱਬਿਆਂ ਦਾ ਜੰਮਪਲ। ਲਾਹੌਰ ਦੇ ਐੱਫ. ਸੀ. ਕਾਲਜ ਤੋਂ ਦੋ ਐੱਮ. ਏ. ਪਾਸ। ਉਹ ਬੜਾ ਨਖਰੇਹੱਥਾ ਲੇਖਕ ਸੀ। ਉਹਦੀਆਂ ਧੁੰਮਾਂ ਦੇਸ ਪ੍ਰਦੇਸ ਦੂਰ-ਦੂਰ ਤਕ ਪਈਆਂ ਰਹੀਆਂ। ਉਸ ਦੇ ਰੇਖਾ-ਚਿੱਤਰ, ਨਾਟਕ, ਨਾਵਲ, ਕਹਾਣੀਆਂ, ਸਵੈਜੀਵਨੀ, ਸਫ਼ਰਨਾਮਾ ਤੇ ਰੰਗ ਮੰਚ ਸਭ ਚਰਚਿਤ ਰਹੇ। ਉਹ ਕਲਮ ਦੇ ਜ਼ੋਰ ਨਾਲ ਜੀਵਿਆ ਤੇ ਅਨੇਕਾਂ ਦੇਸਾਂ ਵਿਚ ਘੁੰਮਿਆ। ਉਹਦੇ ਨਾਟਕ ਮਾਸਕੋ, ਜਰਮਨੀ, ਪੋਲੈਂਡ, ਲੰਡਨ ਤੇ ਅਮਰੀਕਾ ਵਿਚ ਖੇਡੇ ਗਏ। ਉਹਦਾ ਜੀਵਨ ਵੀ ਨਾਟਕੀ ਸੀ ਤੇ ਲਿਖਤਾਂ ਵੀ ਨਾਟਕੀ। ਉਹ ਬੜਾ ਵੱਡਾ ਡਰਾਮੇਬਾਜ਼ ਸੀ। ਸਾਹਿਤ ਦਾ ਸੇਲਜ਼ਮੈਨ। ਉਹ ਹੋਰਨਾਂ ਨੂੰ ਤਾਂ ਪਲੇਥਣ ਲਾਉਂਦਾ ਹੀ ਸੀ, ਆਪਣੇ ਆਪ
ਗੁਰਬਚਨ ਸਿੰਘ ਭੁੱਲਰ ਕਲਮ ਦਾ ਮੈਰਾਥਨ ਦੌੜਾਕ ਹੈ। ਦਮ ਰੱਖ ਕੇ ਲੰਮੀ ਦੌੜ ਦੌੜਨ ਵਾਲਾ। ਮੈਰਾਥਨ ਦੌੜ ਬਤਾਲੀ ਕਿਲੋਮੀਟਰ ਦੀ ਹੁੰਦੀ ਹੈ, ਉਸ ਨੂੰ ਕਲਮ ਚਲਾਉਂਦਿਆਂ ਸੱਠ ਸਾਲ ਹੋ ਗਏ ਹਨ। ਚੁਰਾਸੀ ਸਾਲਾਂ ਦਾ ਜੁਆਨ ਹੋ ਕੇ ਉਹ ਸਗੋਂ ਹੋਰ ਤੇਜ਼ ਦੌੜਨ ਲੱਗ ਪਿਐ ਜਿਸ ਕਰ ਕੇ ਕਿਤਾਬਾਂ ਲਿਖਣ ਦੀਆਂ ਢੇਰੀਆਂ ਲਾਈ ਜਾ ਰਿਹੈ। ਉਸ ਨੇ ਸ਼ਾਇਦ ਹੀ ਕੋਈ ਵਿਸ਼ਾ, ਵਿਧਾ ਜਾਂ ਸਾਹਿਤਕ ਰੂਪ ਲਿਖਣੋਂ ਛੱਡਿਆ ਹੋਵੇ। ਮੌਲਿਕ ਸਿਰਜਣਾ, ਸੰਪਾਦਨਾ, ਅਨੁਵਾਦ, ਆਲੋਚਨਾ, ਮੁਖਬੰਦ, ਭੂਮਿਕਾਵਾਂ, ਜੀਵਨੀਆਂ, ਸਫ਼ਰਨਾਮੇ, ਕਵਿਤਾਵਾਂ, ਕਹਾਣੀਆਂ, ਨਾਵਲ, ਹਾਸ ਵਿਅੰਗ, ਅਰਥਚਾਰਾ ਤੇ ਇਤਿਹਾਸ, ਗੱਲ ਕੀ ਹਰ ਮੈਦਾਨ ਕਲਮ ਦਾ ਘੋੜਾ ਭਜਾਇਆ ਹੈ। ਸ਼ਬਦ ਚਿ
ਡਾ. ਮਹਿੰਦਰ ਸਿੰਘ ਰੰਧਾਵਾ ਕਰਨੀ ਵਾਲਾ ਮਹਾਂਪੁਰਸ਼ ਸੀ। ਪੰਜਾਬ ਦੀ ਮਹਾਂਨਾਜ਼ ਹਸਤੀ। ਉਹ ਸੱਚਮੁੱਚ ਪੰਜਾਬ ਦਾ ਛੇਵਾਂ ਦਰਿਆ ਸੀ। ਨਵੇਂ ਪੰਜਾਬ ਦਾ ਨਿਰਮਾਤਾ। ਉਸ ਨੇ ਜਿਸ ਕੰਮ ਵੀ ਨੂੰ ਹੱਥ ਪਾਇਆ ਕਾਮਯਾਬੀ ਨਾਲ ਸਿਰੇ ਲਾਇਆ। ਉਹ ਪੂਰਨ ਪੁਰਖਾਂ ਵਾਂਗ ਜੀਵਿਆ ਤੇ ਕਰਨੀ ਵਾਲੇ ਮਹਾਂਪੁਰਸ਼ਾਂ ਵਾਂਗ ਸੁਰਗਵਾਸ ਹੋਇਆ। ਅਖ਼ੀਰਲੇ ਸਾਹਾਂ ਤਕ ਆਹਰੇ ਲੱਗਾ ਰਿਹਾ। ਤੁਰਦਾ ਫਿਰਦਾ ਪਰਉਪਕਾਰ ਦੇ ਕਾਰਜ ਕਰਦਾ ਅਲੋਪ ਹੋ ਗਿਆ। ਉਹਨੂੰ ਕਿਸੇ ਨੇ ਵਿਹਲਾ ਬੈਠਾ ਨਹੀਂ ਸੀ ਵੇਖਿਆ। ਇਕੋ ਜੂੰਨ ‘ਚ ਉਹ ਕਈ ਜੂੰਨਾਂ ਜੀ ਗਿਆ। ਉਹ ਇਕ ਹੋ ਕੇ ਵੀ ਸਵਾ ਲੱਖ ਸੀ!
ਉਹ ਚੋਟੀ ਦਾ ਬਨਸਪਤੀ ਵਿਗਿਆਨੀ ਸੀ, ਕਲਾ ਪ੍ਰੇਮੀ, ਸਾਹਿਤਕਾਰ ਤੇ ਇਤਿਹ
ਬਲਬੀਰ ਸਿੰਘ ਕੰਵਲ ਖੋਜੀ ਲੇਖਕ ਹੈ। ‘ਬੱਲੇ ਬੱਲੇ’ ਉਹਦਾ ਤਕੀਆ ਕਲਾਮ। ਬੱਲੇ ਬੱਲੇ ਕਰੇ ਬਿਨਾ ਉਹਤੋਂ ਰਹਿ ਨਹੀਂ ਹੁੰਦਾ। ਉਸ ਨੇ ਪਹਿਲਵਾਨਾਂ, ਕੌਡਿਆਲਾਂ, ਰਾਗੀਆਂ, ਰਬਾਬੀਆਂ, ਬਾਈਆਂ ਤੇ ਭਾਰਤੀ ਸੰਗੀਤ ਘਰਾਣਿਆਂ ਬਾਰੇ ਲਿਖ ਕੇ ਵਾਕਿਆ ਈ ਬੱਲੇ ਬੱਲੇ ਕਰਾਈ ਹੈ। ਉਹ ਪੰਜਾਬੀ ਵਿਰਸੇ ਦਾ ਅਲੰਬਰਦਾਰ ਹੈ ਅਤੇ ਵਿਰਾਸਤ ਨਾਲ ਮੋਹ ਰੱਖਦੈ। ਇਸੇ ਮੋਹ ਸਦਕਾ ਉਸ ਨੇ ਲੰਡਨ ਵਿਚ ‘ਪੰਜਾਬ ਹੈਰੀਟੇਜ ਮਿਊਜ਼ੀਅਮ’ ਬਣਾਇਆ ਹੈ। ਉਸ ਵਿਚ ਭਲਵਾਨੀ, ਸਾਜ਼ ਸੰਗੀਤ ਤੇ ਪੰਜਾਬੀ ਵਿਰਸੇ ਨਾਲ ਸਬੰਧਿਤ ਵਸਤਾਂ ਸੰਭਾਲ ਰੱਖੀਆਂ ਹਨ।
ਉਹ 8 ਮਾਰਚ 1934 ਨੂੰ ਪਿੰਡ ਜੌੜਾ ਜਿਲਾ ਹੁਸ਼ਿਆਰਪੁਰ ਵਿਚ ਜੰਮਿਆ ਸੀ ਅਤੇ 1964 ਤੋਂ ਵਲਾਇਤ ਵਿਚ ਵ
ਓਲੰਪਿਕ ਰਤਨ ਬਲਬੀਰ ਸਿੰਘ ਤਿੰਨ ਮਹੀਨਿਆਂ ਤੋਂ ਪੀ ਜੀ ਆਈ ਚੰਡੀਗੜ੍ਹ ਵਿਚ ਜ਼ੇਰੇ ਇਲਾਜ ਹੈ। ਇਹ ਕਹਿ ਲਓ ਕਿ ਤਿੰਨ ਮਹੀਨਿਆਂ ਤੋਂ ਉਹਦਾ ਜ਼ਿੰਦਗੀ-ਮੌਤ ਦਾ ਮੈਚ ਚੱਲ ਰਿਹਾ ਹੈ। ਉਹਦੀ ਜੀਵਨੀ ਦਾ ਨਾਂ ਮੈਂ ‘ਗੋਲਡਨ ਗੋਲ’ ਰੱਖਿਆ ਸੀ। ਉਸਦੀਆਂ ਅੰਤਲੀਆਂ ਸਤਰਾਂ ਸਨ: ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਤਾਂ ਉਸ ਨੂੰ ਓਲੰਪਿਕ ਰਤਨ ਬਣਾ ਦਿੱਤਾ ਹੈ, ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇ? ਬਲਬੀਰ ਸਿੰਘ ਦਾ ਕਹਿਣਾ ਹੈ, “ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦਾ ਹੈ, ਐਕਸਟਰਾ ਟਾਈਮ ਵਿਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦਾ ਹੈ, ਉਵੇਂ ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵ
ਪਾਸ਼, ਸ਼ਮਸ਼ੇਰ ਦਾ ਪੱਗ-ਵੱਟ ਨਹੀਂ, ਲੰਗੋਟੀ-ਵੱਟ ਯਾਰ ਸੀ ਪਰ ਸੀ ਰੁਸੇਵਿਆਂ ਮਨੇਵਿਆਂ ਵਾਲਾ। ਉਨ੍ਹਾਂ ਦੀ ਆਪਸ ਵਿੱਚ ਤਿੱਖੀ ਤਕਰਾਰ ਹੁੰਦੀ ਰਹਿੰਦੀ ਸੀ। ਉਹ ਬਹਿਸਦੇ ਸਨ, ਰੁੱਸਦੇ ਸਨ ਤੇ ਛੇਤੀ ਮੰਨ ਵੀ ਜਾਂਦੇ ਸਨ। ਸ਼ਮਸ਼ੇਰ ਲਿਖਦਾ ਹੈ, “ਅਸੀਂ ਆਪਸ ਵਿੱਚ ਲੜ ਵੀ ਪੈਂਦੇ ਸੀ। ਬੜੀ ਵਾਰ ਲੜੇ। ਕਈ ਵਾਰ ਲੜੇ। ਵਾਰ ਵਾਰ ਲੜੇ। ਕਿਸੇ ਕਿਸੇ ਵਾਰੀ ਤਾਂ ਇੰਜ ਹੁੰਦਾ ਸੀ ਕਿ ਬੱਸ ਇਹ ਆਖ਼ਰੀ ਲੜਾਈ ਹੈ ਤੇ ਮੁੜ ਇੱਕ-ਦੂਜੇ ਦੇ ਮੱਥੇ ਨਹੀਂ ਲੱਗਾਂਗੇ। ਪਰ ਕਦੇ ਚਿੱਠੀਆਂ ਰਾਹੀਂ ਸੁਲ੍ਹਾ-ਸਫਾਈ ਹੋ ਜਾਂਦੀ ਸੀ, ਕਦੇ ਆਹਮੋ-ਸਾਹਮਣੇ ਹੁੰਦਿਆਂ ਅੱਖਾਂ ਮਿਲਣ ’ਤੇ। ਅਸੀਂ ਕਿਉਂ ਲੜਦੇ ਸੀ, ਇਹ ਵੀ ਨਹੀਂ ਸੀ ਪਤਾ ਲੱਗਦਾ ਅਤੇ ਇੰਨਾ ਅਰਸਾ ਬੀਤਣ