
ਅਸੀਂ ਅਕਸਰ ਸਿੱਖਿਆ ਨੂੰ ਸਿਰਫ ਨੰਬਰਾਂ, ਅੰਕਾਂ ਅਤੇ ਇਮਤਿਹਾਨੀ ਨਤੀਜਿਆਂ ਨਾਲ ਜੋੜ ਦਿੰਦੇ ਹਾਂ। ਜੇਕਰ ਕੋਈ ਬੱਚਾ ਗਣਿਤ ਵਿੱਚ ਕਮਜ਼ੋਰ ਹੋਵੇ ਤਾਂ ਅਸੀਂ ਤੁਰੰਤ ਇਹ ਨਤੀਜਾ ਕੱਢ ਲੈਂਦੇ ਹਾਂ ਕਿ ਉਹ ਮਿਹਨਤ ਨਹੀਂ ਕਰ ਰਿਹਾ ਜਾਂ ਉਸਦੀ ਦਿਲਚਸਪੀ ਨਹੀਂ ਹੈ। ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਇਸਦੇ ਪਿੱਛੇ ਕੋਈ ਗੰਭੀਰ ਸਿੱਖਣ ਸਮੱਸਿਆ ਵੀ ਹੋ ਸਕਦੀ ਹੈ? ਡਿਸਕੈਲਕੂਲੀਆ ਇੱਕ ਅਜਿਹੀ ਹੀ ਅਣਗੌਲ਼ੀ ਜਾਣ ਵਾਲੀ ਹਾਲਤ ਹੈ, ਜੋ ਬੱਚਿਆਂ ਅਤੇ ਕਈ ਵਾਰ ਵੱਡਿਆਂ ਨੂੰ ਵੀ ਪ੍ਰਭਾਵਤ ਕਰਦੀ ਹੈ।
‘ਡਿਸਕੈਲਕੂਲੀਆ’(Dyscalculia)ਸ਼ਬਦ ਯੂਨਾਨੀ ਭਾਸ਼ਾ ਦੇ ਦੋਂਹ ਸ਼ਬਦਾਂ ਤੋਂ ਬਣਿਆ ਹੈ। ‘ਡਿਸ’ ਦਾ ਅਰਥ ਹੈ ਮੁਸ਼ਕਿਲ ਅਤੇ ‘ਕੈਲਕੂਲੀਆ’
ਰਾਸ਼ਟਰੀ ਤਕਨਾਲੋਜੀ ਦਿਵਸ ਭਾਰਤ ਵਿੱਚ ਹਰ ਸਾਲ 11 ਮਈ ਨੂੰ ਮਨਾਇਆ ਜਾਂਦਾ ਹੈ, ਜੋ ਦੇਸ਼ ਦੀ ਵਿਗਿਆਨਕ ਅਤੇ ਤਕਨੀਕੀ ਤਰੱਕੀ ਦਾ ਸੂਚਕ ਹੈ। ਆਧੁਨਿਕ ਯੁਗ ਵਿੱਚ ਤਕਨਾਲੋਜੀ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਬਣ ਚੁੱਕੀ ਹੈ, ਜਿਸਦੇ ਬਿਨਾਂ ਅੱਜ ਦਾ ਜੀਵਨ ਅਧੂਰਾ ਦਿਸਦਾ ਹੈ। ਘਰੇਲੂ ਕੰਮਕਾਜ ਤੋਂ ਲੈ ਕੇ ਸਿੱਖਿਆ, ਸਿਹਤ, ਉਦਯੋਗ ਅਤੇ ਪੁਲਾੜ ਤਕ ਹਰ ਖੇਤਰ ਵਿੱਚ ਤਕਨਾਲੋਜੀ ਨੇ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਹਨ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਦੇਸ਼ ਦੇ ਵਿਗਿਆਨੀਆਂ, ਇੰਜਨੀਅਰਾਂ ਅਤੇ ਖੋਜਕਾਰਾਂ ਦੇ ਯੋਗਦਾਨ ਨੂੰ ਸਲਾਮ ਕਰਨਾ ਅਤੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਨਵੀਂਆਂ ਖੋਜਾਂ ਲਈ ਪ੍ਰੇਰਿਤ ਕਰਨਾ ਹੈ।
ਇਸ
ਅਧਿਆਪਕ ਲਈ ਅਧਿਆਪਨ ਸਿਰਫ ਇੱਕ ਕਿੱਤਾ ਨਹੀਂ, ਸਗੋਂ ਇੱਕ ਮਹਾਨ ਜ਼ਿੰਮੇਵਾਰੀ ਹੈ ਕਿਉਂਕਿ ਦੇਸ਼ ਦਾ ਭਵਿੱਖ ਉਸਦੇ ਹੱਥਾਂ ਵਿੱਚ ਹੁੰਦਾ ਹੈ। ਅਧਿਆਪਕ ਦੀ ਮਹੱਤਤਾ ’ਤੇ ਮਹਾਨ ਭਾਰਤੀ ਦਾਰਸ਼ਨਿਕ ਚਾਣਕਯ ਨੇ ਕਿਹਾ ਹੈ ਕਿ ਅਧਿਆਪਕ ਕਦੇ ਵੀ ਸਧਾਰਨ ਨਹੀਂ ਹੁੰਦਾ, ਕਿਉਂਕਿ “ਉਸਦੀ ਬੁੱਕਲ਼ ਵਿੱਚ ਨਿਰਮਾਣ ਅਤੇ ਵਿਨਾਸ਼ ਦੋਵੇਂ ਹੋ ਸਕਦੇ ਹਨ।” ਅਧਿਆਪਕ ਸਮਾਜ ਦਾ ਉਹ ਦੀਵਾ ਹੈ ਜੋ ਹਨੇਰੇ ਵਿੱਚ ਭਟਕ ਰਹੀਆਂ ਪੀੜ੍ਹੀਆਂ ਨੂੰ ਚਾਨਣ ਦਾ ਰਸਤਾ ਦਿਖਾਉਂਦਾ ਹੈ। ਇੱਕ ਅਧਿਆਪਕ ਸਿਰਫ ਪਾਠ-ਪੁਸਤਕਾਂ ਦਾ ਗਿਆਨ ਹੀ ਨਹੀਂ ਦਿੰਦਾ, ਸਗੋਂ ਬੱਚਿਆਂ ਦੇ ਚਰਿੱਤਰ, ਸੋਚ ਅਤੇ ਸ਼ਖਸੀਅਤ ਦੀ ਘਾੜਾ ਵੀ ਹੁੰਦਾ ਹੈ।
ਅਧਿਆਪਕ ਬੱਚਿਆਂ ਦਾ ਮਾਰਗਦਰਸ਼ਕ ਹ
ਪਿਛਲੇ ਦਿਨੀਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਮਾਹਵਾਰੀ ਦੌਰਾਨ ਸਾਫ-ਸਫਾਈ (Menstrual Hygeine) ਨੂੰ ਭਾਰਤੀ ਸੰਵਿਧਾਨ ਦੇ ਆਟੀਕਲ 21 ਅਧੀਨ ਜੀਵਨ ਦੇ ਅਧਿਕਾਰ ਦਾ ਇੱਕ ਅੰਗ ਮੰਨਦੇ ਹੋਏ, ਇਸ ਬਾਬਤ ਇਤਿਹਾਸਕ, ਸੰਵੇਦਨਸ਼ੀਲ ਅਤੇ ਦੂਰਦਰਸ਼ੀ ਫੈਸਲਾ ਸੁਣਾਇਆ ਹੈ। ਇਹ ਫੈਸਲਾ ਸਿਰਫ਼ ਕਾਨੂੰਨੀ ਦਾਇਰੇ ਤੱਕ ਸੀਮਿਤ ਨਾ ਹੋ ਕੇ ਸਮਾਜਿਕ ਅਤੇ ਲਿੰਗੀ ਸਮਾਨਤਾ, ਔਰਤਾਂ ਦੇ ਮਾਣ-ਸਤਿਕਾਰ ਅਤੇ ਮਨੁੱਖੀ ਸੋਚ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਸਰਕਾਰੀ ਅਤੇ ਗੈਰ-ਸਰਕਾਰੀ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹ ਰਹੀਆਂ ਬਾਲੜੀਆਂ ਲਈ ਇਹ ਫੈਸਲਾ ਉਮੀਦ ਦੀ ਨਵੀਂ ਕਿਰਨ ਹੈ।
ਆਰਟੀਕਲ 21 - ਸੰਵਿਧਾਨ ਦੀ ਆਤਮਾ:
ਮਨੁੱਖੀ ਜੀਵਨ ਵਿੱਚ ਸੁਭਾਅ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਸੁਭਾਅ ਮਨੁੱਖ ਦੀ ਸ਼ਖਸੀਅਤ ਦਾ ਆਧਾਰ ਹੁੰਦਾ ਹੈ। ਮਨੁੱਖ ਦੇ ਧੁਰ ਅੰਦਰ ਜਿਹੜੇ ਗੁਣ ਵਸਦੇ ਹਨ, ਉਹੀ ਉਸਦੀ ਸਮਾਜਿਕ ਪਛਾਣ ਬਣਾਉਂਦੇ ਹਨ। ਇਨ੍ਹਾਂ ਗੁਣਾਂ ਵਿੱਚੋਂ ਬਹੁਤ ਹੀ ਪ੍ਰਭਾਵਸ਼ਾਲੀ ਗੁਣ ਹਨ- ਹੰਕਾਰ ਅਤੇ ਨਿਮਰਤਾ। ਹੰਕਾਰ ਮਨੁੱਖ ਨੂੰ ਅੰਨ੍ਹਾ ਕਰ ਦਿੰਦਾ ਹੈ, ਜਦਕਿ ਨਿਮਰਤਾ ਉਸ ਨੂੰ ਉੱਚਾ ਚੁੱਕਦੀ ਹੈ। ਇਹ ਦੋਵੇਂ ਗੁਣ ਮਨੁੱਖ ਦੇ ਜੀਵਨ ਦੀ ਸਫਲਤਾ ਜਾਂ ਅਸਫਲਤਾ ਨੂੰ ਨਿਰਧਾਰਿਤ ਕਰਦੇ ਹਨ। ਹੰਕਾਰ ਇੱਕ ਅਜਿਹਾ ਵਿਕਾਰ ਹੈ, ਜਿਹੜਾ ਮਨੁੱਖ ਦੇ ਅੰਦਰ ਉਸ ਸਮੇਂ ਪੈਦਾ ਹੁੰਦਾ ਹੈ, ਜਦੋਂ ਉਹ ਆਪਣੇ-ਆਪ ਨੂੰ ਹੋਰਨਾਂ ਦੇ ਮੁਕਾਬਲੇ ਵੱਡਾ ਸਮਝਣ ਲੱਗ ਪੈਂਦਾ ਹੈ।
ਪ੍ਰੀਖਿਆ ਅੰਗਰੇਜ਼ੀ ਭਾਸ਼ਾ ਦੇ ਇਗਜ਼ਾਮੀਨੇਸ਼ਨ ਦਾ ਪੰਜਾਬੀ ਅਨੁਵਾਦ ਹੈ। ਸਿੱਖਿਆ ਦੇ ਖੇਤਰ ਵਿੱਚ ਪ੍ਰੀਖਿਆ ਉਹ ਪ੍ਰੀਕਿਰਿਆ ਹੈ, ਜਿਸ ਰਾਹੀਂ ਵਿਦਿਆਰਥੀ ਦੇ ਗਿਆਨ ਦੀ ਸਮਝ, ਹੁਨਰ ਅਤੇ ਯੋਗਤਾ ਦੀ ਜਾਂਚ ਕੀਤੀ ਜਾਂਦੀ ਹੈ। ਇਹ ਵਿਦਿਆਰਥੀਆਂ ਦੀ ਨਿਸ਼ਚਿਤ ਸਮੇਂ ਦੌਰਾਨ ਕੀਤੀ ਗਈ ਮੁਕੰਮਲ ਤਿਆਰੀ ਦੀ ਪਰਖ ਕਰਕੇ ਉਸਦਾ ਨਤੀਜਾ ਪ੍ਰਦਰਸ਼ਿਤ ਕਰਦੀ ਹੈ। ਇਸ ਤਰ੍ਹਾਂ ਪ੍ਰੀਖਿਆ ਵਿਦਿਆਰਥੀ ਨੂੰ ਵਿਸ਼ੇਸ਼ ਮਾਪਦੰਡਾਂ ਉੱਤੇ ਖਰਾ ਉਤਾਰਨ ਦੀ ਤਕਨੀਕ ਮਾਤਰ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਵਿਦਿਆਰਥੀ ਹੋਣਹਾਰ ਅਤੇ ਤਿਆਰੀ ਕਰਨ ਦੇ ਬਾਵਜੂਦ ਵੀ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਪੇਪਰ ਲਿਖਣ ਦੀ ਤਕਨੀਕ ਜਾਂ ਰ
ਬਚਪਨ ਮਨੁੱਖੀ ਜੀਵਨ ਦਾ ਸਭ ਤੋਂ ਅਹਿਮ ਦੌਰ ਹੁੰਦਾ ਹੈ। ਇਸ ਮਰਹਲੇ ’ਤੇ ਹੋਰਨਾਂ ਮੁਕਾਬਲੇ ਸਰੀਰਕ ਅਤੇ ਮਾਨਸਿਕ ਵਿਕਾਸ ਦੀ ਗਤੀ ਤੇਜ਼ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਹੀ ਅਤੇ ਸੰਤੁਲਿਤ ਭੋਜਨ ਦਿੱਤਾ ਜਾਵੇ ਤਾਂ ਜੋ ਉਹ ਤੰਦਰੁਸਤ, ਚੁਸਤ ਅਤੇ ਬੌਧਿਕ ਪੱਖੋਂ ਮਜ਼ਬੂਤ ਬਣ ਸਕਣ। ਪ੍ਰੰਤੂ ਅੱਜ ਦੀ ਭਾਜੜ ਭਰੀ ਜ਼ਿੰਦਗੀ ਵਿੱਚ ਖਾਣ-ਪੀਣ ਵੀ ਪੂਰੀ ਤਰ੍ਹਾਂ ਬਦਲ ਗਿਆ ਹੈ। ਮਾਪੇ ਖੁਦ ਬੱਚੇ ਦੀ ਖੁਰਾਕ ਵਿੱਚ ਜੰਕ ਫੂਡ ਪਰੋਸ ਰਹੇ ਹਨ, ਜਿਸ ਕਰਕੇ ਉਹਨਾਂ ਦੇ ਸਰੀਰ ਨੂੰ ਲੋੜੀਂਦੇ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਨਹੀਂ ਮਿਲਦੇ। ਨਤੀਜੇ ਵਜੋਂ ਅੱਜ-ਕੱਲ੍ਹ ਦੇ ਬੱਚੇ ਸਰੀਰਕ ਪੱਖੋਂ ਖੋਖਲੇ ਹੁੰਦੇ ਜਾ ਰਹੇ ਹਨ।
ਵਿਗਿਆਨ ਸਾਡੇ ਲਈ ਆਪਣੇ ਚੌਗਿਰਦੇ ਅਤੇ ਸਮੁੱਚੀ ਦੁਨੀਆਂ ਨੂੰ ਸਮਝਣ ਦਾ ਇੱਕ ਯੋਜਨਾਬੱਧ ਸਾਧਨ ਹੈ। ਪ੍ਰਮਾਣਿਕਤਾ ਹੀ ਵਿਗਿਆਨ ਦਾ ਆਧਾਰ ਹੈ। ਇਹ ਸੰਸਾਰ ਵਿੱਚ ਮੌਜੂਦ ਕਿਸੇ ਵੀ ਵਸਤੂ ਜਾਂ ਚੀਜ਼ ਨੂੰ ਸਮਝਣ ਲਈ ਪ੍ਰਮਾਣਿਕ ਤੱਥਾਂ ਨੂੰ ਆਧਾਰ ਬਣਾਉਂਦੀ ਹੈ। ਵਿਗਿਆਨ ਪ੍ਰਸ਼ਨ ਕਰਨਾ, ਸੰਬੰਧਿਤ ਤੱਥਾਂ ਦੀ ਘੋਖ, ਪ੍ਰਯੋਗ ਦੇ ਆਧਾਰ ਉੱਤੇ ਸਿੱਟੇ ਕੱਢਣ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ। ਵਿਗਿਆਨ ਕੀ, ਕਦੋਂ, ਕਿਵੇਂ, ਕਿਉਂ, ਕਿੱਥੇ, ਕਿਸਨੇ ਵਰਗੇ ਮਹੱਤਵਪੂਰਨ ਸਵਾਲਾਂ ਦੇ ਜਵਾਬ ਮਨੁੱਖ ਨੂੰ ਦੇਣ ਵਿੱਚ ਪੂਰਨ ਤੌਰ ’ਤੇ ਸਮਰੱਥ ਹੈ। ਭਾਵੇਂ ਗ੍ਰਹਿਆਂ ਦੀ ਚਾਲ ਹੋਵੇ ਜਾਂ ਸਮੁੱਚੇ ਬ੍ਰਹਿਮੰਡ ਨੂੰ ਸਮਝਣਾ ਹੋਵੇ, ਇਸ ਬਾਰੇ ਵਿਗਿਆਨ ਹੀ
ਅੱਜ ਸਮੁੱਚਾ ਸੰਸਾਰ ਜਿੱਥੇ ਇੱਕ ਪਾਸੇ ਗਲੋਬਲ ਵਾਰਮਿੰਗ, ਮੌਸਮੀ ਤਬਦੀਲੀ ਅਤੇ ਵਾਤਾਵਰਣੀ ਚੱਕਰ ਵਿੱਚ ਉਲਝਿਆ ਪਿਆ ਹੈ, ਉੱਥੇ ਊਰਜਾ ਸੰਕਟ ਸੰਸਾਰ ਸਾਹਮਣੇ ਨਵੀਂ ਸਮੱਸਿਆ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਤੇਜ਼ੀ ਨਾਲ ਵਧ ਰਹੀ ਜਨਸੰਖਿਆ, ਉਦਯੋਗੀਕਰਨ ਅਤੇ ਜੀਵਨ ਸ਼ੈਲੀ ਵਿੱਚ ਹੋ ਰਹੇ ਬਦਲਾਅ ਕਰਕੇ ਊਰਜਾ ਦੀ ਮੰਗ ਵੀ ਤੇਜ਼ੀ ਨਾਲ ਵਧੀ ਹੈ ਅਤੇ ਇਸ ਮੰਗ ਨੂੰ ਪੂਰਾ ਕਰਨ ਲਈ ਕੋਲਾ ਆਦਿ ਕੁਦਰਤੀ ਸਾਧਨਾਂ ਉੱਤੇ ਨਿਰਭਰਤਾ ਵੀ ਵਧੀ ਹੈ। ਇਹ ਸਾਧਨ ਸੀਮਿਤ ਹੋਣ ਦੇ ਨਾਲ-ਨਾਲ ਧਰਤੀ ਜੀਵਨ ਲਈ ਘਾਤਕ ਵੀ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਸਾਧਨਾਂ ਨੇ ਦੇਸ਼ ਦੀ ਆਰਥਿਕ ਖੁਸ਼ਹਾਲੀ ਵਿੱਚ ਆਪਣਾ ਵਡਮੁੱਲਾ ਯ
ਮੌਜੂਦਾ ਵਿੱਦਿਅਕ ਢਾਂਚੇ ਵਿੱਚ ਬੱਚਿਆਂ ਦੀ ਬੁੱਧੀਮਤਾ ਨੂੰ ਮਾਪਣ ਦਾ ਆਧਾਰ ਸਮੇਂ-ਸਮੇਂ ’ਤੇ ਲਈ ਜਾਂਦੀ ਪ੍ਰੀਖਿਆਵਾਂ ਦੌਰਾਨ ਅੰਕਾਂ ਦੀ ਪ੍ਰਾਪਤੀ ਤੋਂ ਹੈ। ਜਦੋਂ ਕੋਈ ਬੱਚਾ ਪੜ੍ਹਨ-ਲਿਖਣ ਵਿੱਚ ਪਿੱਛੇ ਰਹਿ ਜਾਂਦਾ ਹੈ ਤਾਂ ਅਕਸਰ ਉਸ ਨੂੰ ਆਲਸੀ, ਲਾਪਰਵਾਹ ਜਾਂ ਨਾਲਾਇਕ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਬੱਚਾ ਕਿਸ ਸਮਰੱਥਾ ਨਾਲ ਪੜ੍ਹ-ਲਿਖ ਰਿਹਾ ਹੈ, ਉਸ ਦੀ ਬੌਧਿਕ ਸ਼ਖਸੀਅਤ ਦਾ ਆਧਾਰ ਹੈ। ਪਰ ਕਈ ਵਾਰ ਇਹ ਵੇਖਣ ਵਿੱਚ ਆਇਆ ਹੈ ਕਿ ਤੇਜ਼ ਮਾਨਸਿਕ ਸਮਰੱਥਾ ਵਾਲੇ ਬੱਚੇ ਪੜ੍ਹਾਈ ਵਿੱਚ ਪਿੱਛੇ ਰਹਿ ਜਾਂਦੇ ਹਨ, ਜਿਸਦਾ ਮੁੱਖ ਕਾਰਨ ਡਿਸਲੈਕਸੀਆ (Dyslexia) ਸਿੱਧ ਹੁੰਦਾ ਹੈ। ਡਿਸਲੈਕਸੀਆ ਅਜਿਹੀ ਸਿੱਖਣ ਸਮੱਸਿਆ ਹੈ ਜਿਹੜੀ