
ਅੰਗਰੇਜ਼ੀ ਕਵੀ ਡੀ.ਐਚ ਲਾਰੈਂਸ ਦੀ ਮੌਤ ਤੋਂ ਬਾਅਦ ਜਦੋਂ ਉਨ੍ਹਾਂ ਦੀ ਪਤਨੀ ਨੂੰ ਪੁੱਛਿਆ ਗਿਆ ਕਿ ਤੁਸੀਂ ਆਪਣੇ ਪਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ, ਤਾਂ ਉਸਨੇ ਕਿਹਾ ਕਿ ਮੇਰੇ ਪਤੀ ਬਾਰੇ ਮੇਰੇ ਨਾਲੋਂ ਸਾਡੇ ਕੋਠੇ ਦੇ ਛੱਜੇ ’ਤੇ ਬੈਠਣ ਵਾਲੀ ਚਿੜੀ ਜ਼ਿਆਦਾ ਜਾਣਦੀ ਹੈ। ਇਹੋ ਜਿਹਾ ਪੰਛੀਆਂ ਪ੍ਰਤੀ ਪ੍ਰੇਮ ਸਲੀਮ ਅਲੀ ਦਾ ਵੀ ਸੀ। 12 ਨਵੰਬਰ 1896 ਨੂੰ ਮੁੰਬਈ ਵਿੱਚ ਜਨਮੇ ਮਾਤਾ ਜੀਨਤ ਅਤੇ ਪਿਤਾ ਮੁਇਜ-ਉਦ-ਦੀਨ ਦੇ ਪੁੱਤਰ ਸਲੀਮ ਅਲੀ, ਜਿਸ ਨੂੰ ਭਾਰਤ ਦਾ ‘ਬਰਡ ਮੈਨ’ ਵੀ ਕਿਹਾ ਜਾਂਦਾ ਹੈ, ਦਾ ਕੁਦਰਤ ਅਤੇ ਪੰਛੀਆਂ ਪ੍ਰਤੀ ਸਮਰਪਣ ਆਪਣੇ ਆਪ ਵਿੱਚ ਇੱਕ ਇਤਿਹਾਸ ਸਾਂਭੀ ਬੈਠਾ ਹੈ। ਇੱਕ ਚਿੜੀ ਦੀ ਮੌਤ ਨੇ ਉਸ ਨੂੰ ਇੰਨਾ ਭਾਵੁਕ
ਸੰਭਵ ਸ਼ਬਦ ਦੇ ਮੋਹਰੇ ਕੇਵਲ ‘ਅ’ ਅੱਖਰ ਲੱਗਣ ਨਾਲ ਬਹੁਤ ਕੁਝ ਬਦਲ ਜਾਂਦਾ ਹੈ। ਮਨੁੱਖ ਦੀ ਸੋਚ ਅਤੇ ਉਸਦੇ ਕਰਮਾਂ ਉੱਤੇ ਹੀ ਇਹ ਗੱਲ ਨਿਰਭਰ ਕਰਦੀ ਹੈ ਕਿ ਉਹ ‘ਅ’ ਅੱਖਰ ਨੂੰ ਹਟਾਉਂਦਾ ਹੈ ਜਾਂ ਲਗਾਉਂਦਾ ਹੈ। ਡੁੱਬਦੀ ਹੋਈ ਕਿਸ਼ਤੀ ਨੂੰ ਕਿਨਾਰਾ ਦੂਰ ਹੁੰਦਿਆਂ ਹੋਇਆਂ ਵੀ ਮਲਾਹ ਦਾ ਭਰੋਸਾ ਅਤੇ ਆਖਰ ਤਕ ਕੀਤੇ ਯਤਨ ਪਾਰ ਲਾ ਹੀ ਦਿੰਦੇ ਹਨ। ਦੁਨੀਆ ਦੇ ਪ੍ਰਸਿੱਧ ਵਿਅਕਤੀ ਬਿੱਲ ਗੇਟਸ ਦਾ ਕਹਿਣਾ ਹੈ ਕਿ ਮਨੁੱਖ ਕੋਲ ਅਸੰਭਵ ਨੂੰ ਸੰਭਵ ਵਿੱਚ ਬਦਲਣ ਵਾਲਾ ਬਹੁਤ ਹੀ ਤਾਕਤਵਾਰ ਦਿਮਾਗ ਹੈ। ਪਰ ਜੇਕਰ ਉਹ ਇਸਦੀ ਵਰਤੋਂ ਨਹੀਂ ਕਰਦਾ ਤਾਂ ਉਸਦੇ ਦਿਮਾਗ ਦੀ ਤਾਕਤ ਦੀ ਕੋਈ ਕੀਮਤ ਨਹੀਂ ਰਹਿੰਦੀ। ਬਦਲਾਅ ਅਤੇ ਇਨਕਲਾਬ ਲਿਆਉਣ ਵਾਲੇ ਗਿਣਤ
ਹਰ ਬੰਦਾ ਚਾਹੁੰਦਾ ਹੈ ਕਿ ਉਹ ਤੰਦੁਤਰਸਤ, ਸਿਹਤਮੰਦ ਅਤੇ ਲੰਬੀ ਜ਼ਿੰਦਗੀ ਜੀਵੇ। ਕੋਈ ਵੀ ਬਿਮਾਰੀ ਉਸਦੇ ਨੇੜੇ ਨਾ ਆਵੇ। ਉਸਦੇ ਸਰੀਰ ਵਿੱਚ ਪੂਰੀ ਚੁਸਤੀ ਅਤੇ ਫੁਰਤੀ ਹੋਵੇ। ਉਸ ਨੂੰ ਕਦੇ ਡਾਕਟਰ ਕੋਲ ਨਾ ਜਾਣਾ ਪਵੇ। ਉਹ ਜੋ ਕੁਝ ਵੀ ਖਾਵੇ, ਉਹ ਉਸ ਨੂੰ ਝੱਟ ਹਜ਼ਮ ਹੋ ਜਾਵੇ। ਪਰ ਸਿਹਤਮੰਦ, ਤੰਦਰੁਸਤ ਅਤੇ ਲੰਬੀ ਜ਼ਿੰਦਗੀ ਜਿਊਣ ਲਈ ਸਾਨੂੰ ਆਪਣੇ ਸਰੀਰ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਲਈ ਸਾਡੇ ਕੀ ਫਰਜ਼ ਹਨ, ਜ਼ਿਆਦਾਤਰ ਲੋਕ ਜਾਣਦੇ ਹੋਏ ਵੀ ਉਨ੍ਹਾਂ ਉੱਤੇ ਅਮਲ ਨਹੀਂ ਕਰਦੇ। ਇੱਕ ਤਿੱਬਤੀ ਕਹਾਵਤ ਹੈ ਕਿ ਆਪਣੀ ਭੁੱਖ ਨਾਲੋਂ ਅੱਧਾ ਖਾਓ, ਦੁੱਗਣਾ ਤੁਰੋ-ਫਿਰੋ, ਤਿਗੁਣਾ ਹੱਸੋ ਅਤੇ ਬਿਨਾਂ ਮਾਪ ਦੇ ਪ੍ਰੇਮ ਕਰੋ, ਇਹੋ ਸੁਖੀ ਅਤ
ਮਨੁੱਖ ਇਸ ਸੰਸਾਰ ਵਿੱਚ ਕੁਝ ਵੀ ਨਾਲ ਲੈਕੇ ਨਹੀਂ ਆਉਂਦਾ। ਉਸਦੀ ਸੋਚ, ਉਸਦਾ ਸੁਭਾਅ, ਸਲੀਕਾ, ਜ਼ਿੰਦਗੀ ਪ੍ਰਤੀ ਨਜ਼ਰੀਆ, ਉਸਦੀਆਂ ਆਦਤਾਂ ਅਤੇ ਸਮਾਜ ਵਿੱਚ ਵਿਚਰਨ ਦਾ ਢੰਗ, ਇਹ ਸਭ ਕੁਝ ਉਸ ਨੂੰ ਪਰਿਵਾਰ ਤੋਂ ਮਿਲੇ ਸੰਸਕਾਰ, ਮਾਹੌਲ, ਉਸਦੀ ਸੰਗਤ, ਸਿੱਖਿਆ ਅਤੇ ਉਸਦਾ ਆਲਾ ਦੁਆਲਾ ਤੈਅ ਕਰਦੇ ਹਨ। ਇਹ ਹੀ ਉਸਦੀ ਜ਼ਿੰਦਗੀ ਦੇ ਮਾਪਦੰਡ ਹੁੰਦੇ ਹਨ। ਇਹ ਮਾਪਦੰਡ ਹੀ ਉਸਦੇ ਚਰਿੱਤਰ ਦੀ ਤਸਵੀਰ ਹੁੰਦੇ ਹਨ। ਜ਼ਿੰਦਗੀ ਜਿਊਣ ਦੇ ਚੰਗੇ ਮਾੜੇ ਮਾਪਦੰਡਾਂ ਬਾਰੇ ਜਾਣਕਾਰੀ ਹਰ ਮਨੁੱਖ ਨੂੰ ਹੁੰਦੀ ਹੈ ਪਰ ਚੰਗੇ ਮਾੜੇ ਮਾਪਦੰਡਾਂ ਵਿੱਚੋਂ ਉਹ ਚੋਣ ਕਿਨ੍ਹਾਂ ਦੀ ਕਰਦਾ ਹੈ, ਇਹ ਮਨੁੱਖ ਦੀ ਇੱਛਾ ਉੱਤੇ ਨਿਰਭਰ ਕਰਦਾ ਹੈ। ਉਸਦੀ ਇਹੋ ਇੱਛਾ ਉਸ
ਕੁਝ ਮਹੀਨੇ ਪਹਿਲਾਂ ਮੇਰੇ ਇੱਕ ਨਿੱਘੇ ਮਿੱਤਰ ਦੀ ਸ਼ੋਕ ਸਭਾ ਸੀ। ਉਹ ਕਾਲਜ ਵਿੱਚੋਂ ਪ੍ਰੋਫੈਸਰ ਸੇਵਾ ਮੁਕਤ ਹੋਇਆ ਸੀ। ਆਪਣੇ ਇਕੱਲੇ ਪੁੱਤਰ ਦੇ ਬੱਚੇ ਦੀ ਦੇਖਭਾਲ ਲਈ ਉਸ ਨੂੰ ਅਤੇ ਉਸਦੀ ਪਤਨੀ ਨੂੰ ਸੇਵਾ ਮੁਕਤੀ ਤੋਂ ਬਾਅਦ ਕਈ ਸਾਲਾਂ ਤੋਂ ਬੰਗਲੌਰ ਵਸਣਾ ਪਿਆ ਸੀ ਪਰ ਉਹ ਆਪਣੇ ਪਿਛੋਕੜ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ। ਉਹ ਆਪਣੇ ਮਿੱਤਰਾਂ ਦੋਸਤਾਂ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦੇ ਦੁੱਖਾਂ-ਸੁੱਖਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਕਦੇ ਹੱਥੋਂ ਨਹੀਂ ਜਾਣ ਦਿੰਦਾ ਸੀ। ਉਸਦੀ ਮੌਤ ਅਤੇ ਦਾਹ ਸੰਸਕਾਰ ਤੋਂ ਬਾਅਦ ਉਸਦੇ ਪਰਿਵਾਰ ਨੇ ਉਸਦੇ ਮਿੱਤਰਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਸੁਝਾਅ ਨੂੰ ਮੰਨਕੇ ਉਸਦੀ ਸ਼ੋਕ ਸਭਾ ਉਸ ਸ਼ਹਿ
ਦੁਨੀਆ ਦੇ ਵੱਡੇ ਵਪਾਰੀ, ਖੋਜੀ, ਨਿਵੇਸ਼ਕ ਅਤੇ ਬਹੁਤ ਹੀ ਅਨੁਭਵੀ ਵਿਅਕਤੀ ਸਟੀਵਨ ਪਾਲ ਜੌਬਸ ਦਾ ਜਨਮ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ (ਕੈਲੀਫੋਰਨੀਆ) ਵਿੱਚ 24 ਫਰਵਰੀ 1955 ਨੂੰ ਹੋਇਆ। ਉਸਨੇ ਅਮਰੀਕਾ ਦੇ ਰੀਡ ਇੰਜਨੀਅਰਿੰਗ ਕਾਲਜ ਵਿੱਚ ਦਾਖਲਾ ਤਾਂ ਲਿਆ ਪਰ ਕੋਈ ਵੀ ਡਿਗਰੀ ਹਾਸਲ ਨਹੀਂ ਕੀਤੀ। ਉਸਨੇ ਐਨੀਮੇਸ਼ਨ ਸਟੂਡੀਓ ਖੋਲ੍ਹਿਆ ਅਤੇ ਉਹ ਉਸਦਾ ਸੀ.ਈ.ਓ ਬਣਿਆ। ਉਹ ਐਪਲ ਇੰਕ ਦਾ ਸਹਿ ਸੰਸਥਾਪਕ ਅਤੇ ਸੀ.ਈ.ਓ ਵੀ ਰਿਹਾ। ਉਹ ਬੁੱਧ ਧਰਮ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋਕੇ ਭਾਰਤ ਵਿੱਚ ਵੀ ਰਿਹਾ। ਉਸਦੇ ਚਾਰ ਬੱਚੇ ਸਨ। ਉਹ ਕੈਂਸਰ ਦੀ ਬਿਮਾਰੀ ਨਾਲ ਪੀੜਿਤ ਸੀ। ਉਸਨੇ 5 ਅਕਤੂਬਰ 2011 ਨੂੰ 56 ਸਾਲ ਦੀ ਉਮਰ ਵਿੱਚ ਦੁ
ਨਿਮਰਤਾ ਦਾ ਗੁਣ ਪੈਦਾ ਕਰਨ ਲਈ ਮਨੁੱਖ ਨੂੰ ਹਉਮੈਂ ਨੂੰ ਤਿਆਗਣਾ ਪੈਂਦਾ ਹੈ, ਆਪਣੇ ਅੰਦਰਲੀ ਮੈਂ ਨੂੰ ਮਾਰਨਾ ਪੈਂਦਾ ਹੈ। ਸੁਕਰਾਤ ਕਹਿੰਦਾ ਸੀ ਕਿ ਨਿਮਰ ਸੁਭਾਅ ਦੇ ਮਨੁੱਖ ਨੂੰ ਨਾ ਭਗਤੀ ਕਰਨ ਦੀ ਲੋੜ ਹੁੰਦੀ ਹੈ ਤੇ ਨਾ ਹੀ ਧਾਰਮਿਕ ਸਥਾਨ ਉੱਤੇ ਜਾਣ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਭਗਤੀ ਵੀ ਤਾਂ ਮਨੁੱਖ ਨੂੰ ਨਿਮਰਤਾ ਹੀ ਸਿਖਾਉਂਦੀ ਹੈ। ਹਉਮੈਂ ਨਾਲ ਭਰੇ ਮਨੁੱਖ ਨੂੰ ਤਾਂ ਰੱਬ ਆਪਣੇ ਨੇੜੇ ਵੀ ਢੁੱਕਣ ਨਹੀਂ ਦਿੰਦਾ। ਰਾਮ ਅਤੇ ਰਾਵਣ, ਦਰਯੋਧਨ ਅਤੇ ਯੁਧਿਸ਼ਟਰ, ਕ੍ਰਿਸ਼ਨ ਅਤੇ ਕੰਸ, ਭਵੀਖਣ ਅਤੇ ਰਾਵਣ ਦੇ ਹੰਕਾਰੀ ਭਰਾਵਾਂ ਵਿੱਚ ਫਰਕ ਹਉਮੈਂ ਅਤੇ ਨਿਮਰਤਾ ਦਾ ਹੀ ਸੀ। ਨਿਮਰਤਾ ਵਾਲੇ ਪੂਜਣ ਅਤੇ ਸਨਮਾਨਯੋਗ ਬਣ ਗਏ ਪਰ ਹਉਮੈਂ
ਅਸੀਂ ਕਈ ਵਾਰ ਬਿਨਾਂ ਸੋਚੇ ਸਮਝੇ ਦੂਜੇ ਵਿਅਕਤੀ ਬਾਰੇ ਉਹ ਗਲਤ ਰਾਏ ਬਣਾ ਬੈਠਦੇ ਹਾਂ, ਜੋ ਕਿ ਉਹ ਹੁੰਦਾ ਹੀ ਨਹੀਂ ਪਰ ਜਦੋਂ ਸਾਡੀ ਉਸ ਵਿਅਕਤੀ ਬਾਰੇ ਧਾਰਨਾ ਠੀਕ ਨਹੀਂ ਨਿਕਲਦੀ ਤਾਂ ਸਾਡੇ ਕੋਲ ਆਪਣੇ ਮਨ ਨੂੰ ਸਮਝਾਉਣ ਅਤੇ ਪਛਤਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੁੰਦਾ। ਬੱਚੇ ਦੀ ਆਮਦ ਦੀ ਸੂਚਨਾ ਤੋਂ ਬਾਅਦ ਛੋਟੇ ਪੁੱਤਰ ਅੱਗੇ ਇਹ ਸਵਾਲ ਸੀ ਕਿ ਉਹ ਆਪਣੀ ਪਤਨੀ ਨੂੰ ਕਿਸ ਹਸਪਤਾਲ ਵਿੱਚ ਅਤੇ ਕਿਹੜੇ ਡਾਕਟਰ ਨੂੰ ਵਿਖਾਵੇ! ਉਸਨੇ ਆਪਣੇ ਇੱਕ ਜਮਾਤੀ ਦੀ ਸਲਾਹ ਲੈਕੇ, ਜਿਸਦੇ ਕੁਝ ਮਹੀਨੇ ਪਹਿਲਾਂ ਹੀ ਬੱਚਾ ਹੋਇਆ ਸੀ, ਹਸਪਤਾਲ ਅਤੇ ਡਾਕਟਰ ਦੀ ਚੋਣ ਕਰ ਲਈ। ਚੁਣੀ ਹੋਈ ਡਾਕਟਰ ਨੂੰ ਪਤਨੀ ਨੂੰ ਤਿੰਨ ਚਾਰ ਵਾਰ ਵਿਖਾਉਣ ਤ
ਅਪਰੈਲ ਦਾ ਮਹੀਨਾ ਚੜ੍ਹਦਿਆਂ ਹੀ ਮਨ ਆਪਣੇ ਪਿੰਡ ਦੇ ਸਤਲੁਜ ਦਰਿਆ ਦੇ ਕੰਢੇ ਉੱਤੇ ਜਾ ਪਹੁੰਚਦਾ ਹੈ। ਦਿਲ ਕਰਦਾ ਹੈ ਕਿ ਪ੍ਰਮਾਤਮਾ ਕਰੇ ਬਚਪਨ ਦੇ ਉਹ ਦਿਨ ਮੁੜ ਆਉਣ। ਵਿਸਾਖੀ ਦੇ ਤਿਉਹਾਰ ਨਾਲ ਜੁੜੀਆਂ ਯਾਦਾਂ ਇੱਕ-ਇੱਕ ਕਰਕੇ ਅੱਖਾਂ ਅੱਗੋਂ ਲੰਘਣ ਲੱਗ ਪੈਂਦੀਆਂ ਹਨ। ਅਸੀਂ ਪਿਤਾ ਜੀ ਨੂੰ ਵਿਸਾਖੀ ਦੇ ਤਿਉਹਾਰ ’ਤੇ ਲੈਕੇ ਜਾਉਣ ਲਈ ਕਹਿਣ ਲੱਗ ਪੈਣਾ। ਉਨ੍ਹਾਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ’ਤੇ ਜ਼ਿਦ ਕਰਨ ਲੱਗ ਪੈਣਾ। ਜ਼ਿਆਦਾ ਜ਼ਿਦ ਕਰਨ ’ਤੇ ਪਿਤਾ ਜੀ ਦਾ ਝਿੜਕੇ ਮਾਰਨਾ। ਉਸ ਤੋਂ ਬਾਅਦ ਅਸੀਂ ਪਿਤਾ ਜੀ ਨੂੰ ਕਹਿਣ ਲਈ ਮਾਂ ਦੇ ਹਾੜ੍ਹੇ ਕੱਢਣਾ ਲੱਗ ਪੈਣਾ। ਅਖੀਰ ਵਿੱਚ ਮਾਂ ਦਾ ਇਹ ਕਹਿਣਾ ਕਿ ਹੁਣੇ ਹੀ ਜਾਨ ਕਿਉਂ ਖ
ਮਰਹੂਮ ਰਾਸ਼ਟਪਤੀ ਏ.ਪੀ.ਜੇ ਅਬਦੁੱਲ ਕਲਾਮ ਦਾ ਕਹਿਣਾ ਸੀ ਕਿ ਬਜ਼ੁਰਗ ਪਰਿਵਾਰਾਂ ਦੀਆਂ ਅਨਮੋਲ ਲਾਇਬਰੇਰੀਆਂ ਹੁੰਦੇ ਹਨ। ਉਨ੍ਹਾਂ ਦੀ ਮੌਤ ਲਾਇਬਰੇਰੀ ਦਾ ਤਬਾਹ ਹੋਣਾ ਹੁੰਦਾ ਹੈ। ਸ਼੍ਰੀ ਕਲਾਮ ਦੇ ਇਸ ਕਥਨ ਬਾਰੇ ਜੇਕਰ ਸੰਵੇਦਨਸ਼ੀਲਤਾ, ਡੁੰਘਾਈ ਅਤੇ ਤਹੱਮਲ ਨਾਲ ਵਿਚਾਰ ਕੀਤਾ ਜਾਵੇ ਤਾਂ ਉਨ੍ਹਾਂ ਦਾ ਇਹ ਕਥਨ ਨੌਜਵਾਨ ਪੀੜ੍ਹੀ ਲਈ ਇੱਕ ਲਾਈਟ ਹਾਊਸ ਵਾਂਗ ਹੈ। ਹਰ ਬਜ਼ੁਰਗ ਪੀੜ੍ਹੀ ਕੋਲ ਜ਼ਿੰਦਗੀ ਜਿਊਣ ਦੇ ਗੁਰਾਂ, ਤਜਰਬਿਆਂ, ਅਨੁਭਵਾਂ ਦਾ ਇੱਕ ਅਨਮੋਲ ਖਜ਼ਾਨਾ ਹੁੰਦਾ ਹੈ। ਉਨ੍ਹਾਂ ਕੋਲ ਆਪਣੀ ਜ਼ਿੰਦਗੀ ਦੇ ਹੰਢਾਏ ਦੁੱਖਾਂ-ਸੁੱਖਾਂ, ਝੱਲੀਆਂ ਤਕਲੀਫ਼ਾਂ ਅਤੇ ਵੇਖੇ ਮਾੜੇ ਵਕਤਾਂ ਦਾ ਅਨੁਭਵ, ਅਹਿਸਾਸ ਅਤੇ ਤਜਰਬਾ ਹੁੰਦਾ ਹੈ। ਦੁ
ਡਾਕਟਰ ਨਾਨੀ ਕੋਰੀ ਅਨਪੜ੍ਹ ਸੀ। ਉਸਨੇ ਸਕੂਲ ਦਾ ਮੂੰਹ ਤਕ ਨਹੀਂ ਵੇਖਿਆ ਹੋਇਆ ਸੀ। ਲੋੜ ਪੈਣ ’ਤੇ ਜੇਕਰ ਕਿਸੇ ਸਰਕਾਰੀ ਕਾਗਜ਼ ਉੱਤੇ ਉਸ ਨੂੰ ਅੰਗੂਠਾ ਲਾਉਣਾ ਪੈ ਜਾਂਦਾ ਤਾਂ ਉਹ ਅੰਗੂਠਾ ਲਾਉਣ ਤੋਂ ਪਹਿਲਾਂ ਸੌ ਤਰ੍ਹਾਂ ਦੇ ਸਵਾਲ ਕਰਦੀ ਹੁੰਦੀ ਸੀ। ਜੇਕਰ ਹਾਸੇ ਵਿੱਚ ਨਾਨੀ ਨੂੰ ਕੋਈ ਇਹ ਸਵਾਲ ਕਰ ਦਿੰਦਾ ਸੀ ਕਿ ਨਾਨੀ ਤੂੰ ਪੜ੍ਹੀ ਕਿਉਂ ਨਹੀਂ, ਤਾਂ ਉਸਦੇ ਦੋ ਰਟੇ ਰਟਾਏ ਜਵਾਬ ਹੁੰਦੇ ਸਨ, ਬੱਚਾ, “ਸਾਡੇ ਵੇਲੇ ਕੁੜੀਆਂ ਨੂੰ ਭਲਾ ਕੌਣ ਪੜ੍ਹਾਉਂਦਾ ਹੁੰਦਾ ਸੀ ਤੇ ਨਾਲੇ ਅੱਜਕੱਲ੍ਹ ਵਾਂਗ ਸਕੂਲ ਵੀ ਕਿੱਥੇ ਹੁੰਦੇ ਸਨ?”
ਨਾਨੀ ਦੀ ਜ਼ਿੰਦਗੀ ਨਾਲ ਜੁੜੇ ਦੋ ਸਵਾਲਾਂ ਬਾਰੇ ਹਰ ਕੋਈ ਜਾਣਨ ਦੀ ਇੱਛਾ ਰੱਖਦਾ ਸੀ। ਪਹਿਲਾ
ਜਰਮਨ ਦਾ ਪ੍ਰਸਿੱਧ ਸਿੱਖਿਆ ਸ਼ਾਸਤਰੀ ਫਰੋਬੇਲ ਆਪਣੇ ਇੱਕ ਲੇਖ ਵਿੱਚ ਲਿਖਦਾ ਹੈ ਕਿ ਜਦੋਂ ਤਕ ਸ਼ਬਦ ਨਿਰਾਕਾਰ ਹੁੰਦੇ ਹਨ, ਉਦੋਂ ਤਕ ਉਨ੍ਹਾਂ ਦੀ ਕੋਈ ਕੀਮਤ ਨਹੀਂ ਪੈਂਦੀ ਪਰ ਜਦੋਂ ਇਹ ਮਨੁੱਖੀ ਜ਼ਬਾਨ ’ਚੋਂ ਨਿਕਲਕੇ ਸਾਕਾਰ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਕੀਮਤ ਪੈਣਾ ਜਾਂ ਅਦਾ ਕਰਨਾ ਮਨੁੱਖ ਵੱਲੋਂ ਸ਼ਬਦਾਂ ਦੀ ਚੋਣ ਕਰਨ ਉੱਤੇ ਨਿਰਭਰ ਕਰਦਾ ਹੈ। ਸ਼ਬਦ ਦੀ ਚੋਣ, ਪੇਸ਼ਕਾਰੀ ਦਾ ਲਹਿਜਾ ਅਤੇ ਪਾਕੀਜ਼ਗੀ ਮਨੁੱਖ ਦੀ ਸੂਝਬੂਝ, ਸੰਗਤ, ਸਹਿਜਤਾ, ਸੁਭਾਅ, ਸਿਆਣਪ, ਜ਼ਿੰਦਗੀ ਪ੍ਰਤੀ ਪ੍ਰਤੀਬੱਧਤਾ ਅਤੇ ਜ਼ਿੰਦਗੀ ਜਿਊਣ ਦੇ ਤਰੀਕੇ ਨੂੰ ਦਰਸਾਉਂਦੇ ਹਨ। ਨਿਰਥਕ ਸ਼ਬਦ ਵੀ ਸਾਰਥਕ ਸ਼ਬਦਾਂ ਨਾਲ ਜੁੜਕੇ ਆਪਣੀ ਕੀਮਤ ਪੁਆ ਲੈਂਦੇ ਹਨ। ਆਪਣੇ ਮਨੋਭਾਵਾ
ਦੇਸ਼ ਦੀ ਜੰਗੇ ਆਜ਼ਾਦੀ ਦੇ ਗੌਰਵਮਈ ਇਤਿਹਾਸ ਵਿੱਚ ਸ਼ਹੀਦ ਭਗਤ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਪੜ੍ਹਕੇ ਅਤੇ ਸੁਣਕੇ ਹਰ ਭਾਰਤਵਾਸੀ ਦਾ ਖੂਨ ਖੌਲ੍ਹਣ ਲੱਗ ਪੈਂਦਾ ਹੈ। ਦੁਨੀਆ ਭਰ ਦੇ ਇਤਿਹਾਸਕਾਰਾਂ ਨੇ ਉਸ ਨੂੰ ਸ਼ਹੀਦੇ ਆਜ਼ਮ ਕਹਿਕੇ ਸਤਿਕਾਰਿਆ ਹੈ। ਦੇਸ਼ ਦੀ ਆਜ਼ਾਦੀ ਲਈ ਉਸਦਾ ਬਲੀਦਾਨ ਉਹ ਪ੍ਰਕਾਸ਼ ਸਤੰਭ ਹੈ ਜੋ ਜੁਗਾਂ ਜੁਗਾਂਤਰਾਂ ਤੀਕ ਧਰੂ ਤਾਰੇ ਵਾਂਗ ਰੁਸ਼ਨਾਉਂਦਾ ਰਹੇਗਾ। ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਮੀਲ ਪੱਥਰ ਵਾਂਗ ਕਾਇਮ ਰਹੇਗਾ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਹ ਦਸੇਰਾ ਬਣਿਆ ਰਹੇਗਾ। 26 ਸਤੰਬਰ 1907 ਨੂੰ ਜ਼ਿਲ੍ਹਾ ਲਾਇਲਪੁਰ, ਪਿੰਡ ਬੰਗਾ, ਚੱਕ ਨੰਬਰ 105 ਵਿੱਚ ਜਨਮਿਆ ਮਾਤਾ ਵਿਦਿਆਵਤੀ ਅਤੇ ਪਿਤਾ ਕਿਸ਼
ਗਿਆਨ ਪ੍ਰਾਪਤੀ ਦੀ ਪ੍ਰਕਿਰਿਆ ਮਨੁੱਖ ਦੇ ਜਨਮ ਲੈਂਦਿਆਂ ਹੀ ਅਰੰਭ ਹੋ ਜਾਂਦੀ ਹੈ। ਉਮਰ ਦੇ ਅੱਡ-ਅੱਡ ਪੜਾਵਾਂ ਵਿੱਚੋਂ ਗੁਜ਼ਰਦਿਆਂ ਮਨੁੱਖ ਦੇ ਗਿਆਨ ਪ੍ਰਾਪਤੀ ਦੇ ਸੋਮੇ ਵੀ ਬਦਲਦੇ ਜਾਂਦੇ ਹਨ। ਉਹ ਆਪਣੇ ਬਚਪਨ ਤੋਂ ਹੀ ਆਪਣੇ ਆਲੇ-ਦੁਆਲੇ, ਪ੍ਰਕਿਤਰਤੀ, ਪ੍ਰਮਾਤਮਾ ਵਿਗਿਆਨ ਅਤੇ ਜ਼ਿੰਦਗੀ ਦੇ ਅਨੇਕਾਂ ਪੱਖਾਂ ਬਾਰੇ ਗਿਆਨ ਹਾਸਲ ਕਰਨਾ ਸ਼ੁਰੂ ਕਰ ਦਿੰਦਾ ਹੈ। ਸਕੂਲ, ਕਾਲਜ, ਯੂਨੀਵਰਸਟੀਆਂ ਅਤੇ ਹੋਰ ਸਿੱਖਿਆ ਸੰਸਥਾਨ ਜਿੱਥੇ ਉਸ ਨੂੰ ਰੋਟੀ ਰੋਜ਼ੀ ਦੀ ਪ੍ਰਾਪਤੀ ਲਈ ਡਿਗਰੀਆਂ ਪ੍ਰਦਾਨ ਕਰਦੇ ਹਾਂ, ਉੱਥੇ ਉਸ ਨੂੰ ਜ਼ਿੰਦਗੀ ਜਿਊਣ ਦੇ ਗੁਰ ਵੀ ਸਿਖਾਉਂਦੇ ਹਨ। ਇਨਸਾਨ ਆਪਣੀ ਅਧਿਆਤਮਿਕ ਪ੍ਰਵਿਰਤੀ ਦੀ ਪੂਰਤੀ ਲਈ ਮੰਦਰਾਂ, ਗੁਰਦਵਾਰਿਆਂ,
ਦੱਖਣੀ ਅਫਰੀਕਾ ਅਤੇ ਸਮੁੱਚੇ ਸੰਸਾਰ ਦੀ ਰੰਗ ਭੇਦ ਨੀਤੀ ਦੇ ਵਿਰੋਧੀ, ਅਜ਼ਾਦੀ, ਸਮਾਨਤਾ ਦੇ ਪ੍ਰਤੀਕ 18 ਜੁਲਾਈ 1917 ਨੂੰ ਮਬਾਸਾ ਨਦੀ ਦੇ ਕੰਢੇ ਈਸਟਨ ਕੇਪ ਟਾਊਨ ਆਫ ਸਾਊਥ ਅਫਰੀਕਾ ਦੇ ਇੱਕ ਛੋਟੇ ਜਿਹੇ ਪਿੰਡ ਮਵੇਜੋ ਵਿੱਚ ਪਿਤਾ ਗੇਡਲਾ ਹੈਨਰੀ ਮਫਕੇਨਿਸਵਾ ਅਤੇ ਮਾਤਾ ਨੇਕਯੂਫੀ ਨੋਸੇਕਨੀ ਦੇ ਪਰਿਵਾਰ ਵਿੱਚ ਪੈਦਾ ਹੋਏ। ਨੈਲਸਨ ਮੰਡੇਲਾ ਦੀ ਸ਼ਖਸੀਅਤ ਬਹੁਤ ਹੀ ਪ੍ਰੇਰਨਾਦਾਇਕ ਹੈ। ਉਨ੍ਹਾਂ ਦੀ ਮਾਂ, ਜਿਸ ਨੂੰ ਫੈਨੀ ਵੀ ਕਿਹਾ ਜਾਂਦਾ ਸੀ, ਸ਼੍ਰੀ ਮੰਡੇਲਾ ਦੇ ਪਿਤਾ ਦੀਆਂ ਚਾਰ ਪਤਨੀਆਂ ਵਿੱਚੋ ਤੀਜੀ ਪਤਨੀ ਸੀ ਅਤੇ ਉਹ ਆਪਣੀ ਮਾਂ ਦੇ ਪਹਿਲੇ ਅਤੇ ਪਿਤਾ ਦੇ ਚਾਰ ਪੁੱਤਰਾਂ ਅਤੇ ਨੌਂ ਭੈਣਾਂ ਵਿੱਚੋਂ ਤੀਜੇ ਪੁੱਤਰ ਸਨ। ਉਨ੍ਹਾਂ ਦ
ਮਨੁੱਖ ਦੀ ਜ਼ਿੰਦਗੀ ਵਿੱਚ ਸੁਖ ਅਤੇ ਦੁੱਖ ਆਉਂਦੇ ਜਾਂਦੇ ਰਹਿੰਦੇ ਹਨ। ਨਾ ਸਦਾ ਹੀ ਸੁਖਾਂ ਨੇ ਰਹਿਣਾ ਹੁੰਦਾ ਹੈ ਤੇ ਨਾ ਹੀ ਦੁੱਖਾਂ ਨੇ। ਜਿਹੜੇ ਲੋਕ ਸਦਾ ਹੀ ਸੁਖ ਭੋਗਣ ਦੀ ਇੱਛਾ ਰੱਖਦੇ ਹਨ ਅਤੇ ਦੁੱਖ ਵੇਲੇ ਹੌਸਲਾ ਛੱਡ ਬੈਠਦੇ ਹਨ, ਪ੍ਰਮਾਤਮਾ ਨੂੰ ਕੋਸਣ ਲੱਗ ਪੈਂਦੇ ਹਨ, ਉਹ ਸਦਾ ਹੀ ਦੁਖੀ ਰਹਿੰਦੇ ਹਨ। ਉਹ ਜ਼ਿੰਦਗੀ ਦੀ ਹਕੀਕਤ ਤੋਂ ਜਾਣੂ ਹੁੰਦੇ ਹੋਏ ਵੀ ਅਣਜਾਣ ਬਣੇ ਰਹਿੰਦੇ ਹਨ। ਵੀਅਤਨਾਮ ਦੇ ਇੱਕ ਲੇਖਕ ਰੌਬਰਟ ਕਿਉਸਕੀ ਆਪਣੀ ਕਿਤਾਬ ‘ਪੂਅਰ ਡੈਡ ਅਤੇ ਰਿੱਚ ਡੈਡ’ ਵਿੱਚ ਲਿਖਦਾ ਹੈ ਕਿ ਅੱਜ ਤਕ ਦੁਨੀਆ ਵਿੱਚ ਕੋਈ ਅਜਿਹੀ ਮਿਸਾਲ ਨਹੀਂ ਮਿਲਦੀ ਕਿ ਕਿਸੇ ਵਿਅਕਤੀ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਸੁਖ ਹੀ ਸੁਖ ਭੋਗੇ ਹੋਣ
ਸ਼ਾਂਤਮਈ ਜ਼ਿੰਦਗੀ ਜੀਓ, ਗੁੱਸਾ ਨਾ ਕਰੋ। ਘਮੰਡ ਮਨੁੱਖ ਦਾ ਨਾਸ ਕਰਦਾ ਹੈ ਅਤੇ ਲੜਾਈ ਝਗੜੇ ਵਿੱਚ ਪੈਕੇ ਮਨੁੱਖ ਆਪਣੇ ਦਿਮਾਗ ਦਾ ਸਕੂਨ ਖੋ ਬੈਠਦਾ ਹੈ। ਮਨੁੱਖੀ ਜ਼ਿੰਦਗੀ ਵਿੱਚ ਸੱਚਮੁੱਚ ਹੀ ਇਨ੍ਹਾਂ ਗੱਲਾਂ ਦੀ ਬਹੁਤ ਅਹਿਮੀਅਤ ਹੈ। ਪਰ ਸਿਆਣੇ ਲੋਕਾਂ ਦੀਆਂ ਇਨ੍ਹਾਂ ਨਸੀਹਤਾਂ, ਜ਼ਿੰਦਗੀ ਦੇ ਇਨ੍ਹਾਂ ਸਕਾਰਾਤਮਕ ਸਿਧਾਂਤਾਂ ਅਤੇ ਕਿਤਾਬੀ ਗਿਆਨ ਦੇ ਨਾਲ ਨਾਲ ਮਨੁੱਖੀ ਜ਼ਿੰਦਗੀ ਦੀ ਤਲਖ਼ ਹਕੀਕਤ ਇਹ ਵੀ ਹੈ ਕਿ ਜਦੋਂ ਮਨੁੱਖ ਨੂੰ ਉਸਦੇ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਜਾਵੇ, ਉਸਦੇ ਚਰਿੱਤਰ ਉੱਤੇ ਉਂਗਲੀਆਂ ਉਠਾਈਆਂ ਜਾਣ ਅਤੇ ਉਸਦੇ ਸਨਮਾਨ ਨੂੰ ਆਂਚ ਆਉਂਦੀ ਹੋਵੇ ਤਾਂ ਇਹੋ ਜਿਹੇ ਹਾਲਾਤ ਨੂੰ ਅਨੁਭਵ ਕਰਦਿਆਂ ਚੁੱਪ ਰਹਿਣਾ ਤੇ ਉਨ
ਸਭ ਤੋਂ ਪਹਿਲਾਂ ਤਾਂ ਆਪਣੇ ਦੇਸ਼ ਦੀ ਕੇਂਦਰ ਸਰਕਾਰ ਨੂੰ ਚਲਾ ਰਹੇ ਸਿਆਸੀ ਨੇਤਾਵਾਂ ਦੇ ਮਨਾਂ ਅੰਦਰ ਆਪਣੇ ਦੇਸ਼ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਦੂਜੇ ਦੇਸ਼ਾਂ ਵਿੱਚ ਪੜ੍ਹਾਈ ਲਈ ਜਾਣ ਤੋਂ ਰੋਕਣ ਲਈ ਦੇਸ਼ ਦੀ ਅਜ਼ਾਦੀ ਤੋਂ 77 ਵਰ੍ਹੇ ਬਾਅਦ ਪੈਦਾ ਹੋਈ ਫ਼ਿਕਰ ਮੰਦੀ ਲਈ ਵਧਾਈ ਦੇਣੀ ਬਣਦੀ ਹੈ ਪਰ ਨਾਲ ਹੀ ਇਹ ਵੀ ਕਹਿਣਾ ਬਣਦਾ ਹੈ ਕਿ ਯੂਨੀਵਰਸਟੀ ਗ੍ਰਾਂਟਸ ਕਮਿਸ਼ਨ ਵੱਲੋਂ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਮੁਤਾਬਿਕ ਨੌਜਵਾਨ ਮੁੰਡੇ ਕੁੜੀਆਂ ਨੂੰ ਪੜ੍ਹਾਈ ਲਈ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਣ ਲਈ ਉੱਚ ਸਿੱਖਿਆ ਵਿੱਚ ਸੁਧਾਰਾਂ ਲਈ ਬਣਾਈ ਗਈ ਯੋਜਨਾ ਮਹਿਜ਼ ਗੋਂਗਲੂਆਂ ਤੋਂ ਮਿੱਟੀ ਝਾੜਨ ਤੋਂ ਵੱਧਕੇ ਕੁਝ ਨਹੀ
ਜੇਕਰ ਅੰਤਰਰਾਸ਼ਟਰੀ ਪੱਧਰ ਉੱਤੇ ਵਿਗਿਆਨ ਅਤੇ ਖੇਡਾਂ ਦੇ ਖੇਤਰ ਵਿੱਚ ਅਸੀਂ ਆਪਣੇ ਮੁਲਕ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰੀਏ ਤਾਂ 143 ਕਰੋੜ ਲੋਕਾਂ ਦੀ ਅਬਾਦੀ ਵਾਲਾ ਸਾਡਾ ਮੁਲਕ ਅਜ਼ਾਦੀ ਦੇ ਅਠੱਤਰ ਵਰ੍ਹਿਆਂ ਬਾਅਦ ਵੀ ਛੋਟੇ ਛੋਟੇ ਮੁਲਕਾਂ ਦੇ ਮੁਕਾਬਲੇ ਖੇਡਾਂ ਅਤੇ ਵਿਗਿਆਨ ਦੇ ਖੇਤਰ ਵਿੱਚ ਪਛੜਿਆ ਹੋਇਆ ਹੈ। ਓਲੰਪਿਕ ਵਿੱਚ ਅਮਰੀਕਾ, ਚੀਨ, ਜਪਾਨ ਅਤੇ ਜਰਮਨੀ ਵਰਗੇ ਮੁਲਕਾਂ ਦੀ ਗੱਲ ਤਾਂ ਛੱਡੋ, ਛੋਟੇ ਛੋਟੇ ਮੁਲਕ, ਜਿਨ੍ਹਾਂ ਦੀ ਅਬਾਦੀ ਲੱਖਾਂ ਵਿੱਚ ਹੈ, ਉਹ ਸਾਡੇ ਮੁਲਕ ਨਾਲੋਂ ਵੱਧ ਤਮਗੇ ਲੈ ਜਾਂਦੇ ਹਨ। ਸਾਡੇ ਮੁਲਕ ਦਾ ਕਿਧਰੇ ਇੱਕ ਸੋਨੇ ਦਾ ਤਮਗਾ ਆ ਜਾਵੇ ਤਾਂ ਸਾਡੇ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰ
ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਗਿਆ ਹੈ ਕਿਉਂਕਿ ਡਾਕਟਰ ਮਰੀਜ਼ ਨੂੰ ਦੂਜਾ ਜਨਮ ਦਿੰਦੇ ਹਨ। ਕਿਸੇ ਹੱਦ ਤਕ ਇਹ ਗੱਲ ਠੀਕ ਵੀ ਹੈ ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਜੋਕੇ ਯੁਗ ਵਿੱਚ ਲੋਕ ਬਿਮਾਰੀਆਂ ਤੋਂ ਵੱਧ ਡਾਕਟਰਾਂ ਤੋਂ ਡਰਦੇ ਹਨ। ਲੋਕਾਂ ਦੇ ਮੂੰਹਾਂ ਤੋਂ ਅਕਸਰ ਹੀ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਰੱਬਾ, ਡਾਕਟਰਾਂ ਅਤੇ ਵਕੀਲਾਂ ਦੇ ਵੱਸ ਨਾ ਪਾਈਂ। ਕਿਸੇ ਵੇਲੇ ਡਾਕਟਰੀ ਦੇ ਪਵਿੱਤਰ ਪੇਸ਼ੇ ਦਾ ਮੁੱਖ ਮੰਤਵ ਸੇਵਾ ਭਾਵ ਹੀ ਹੁੰਦਾ ਸੀ ਪਰ ਹੁਣ ਇਸ ਪੇਸ਼ੇ ਦਾ ਮੰਤਵ ਸੇਵਾ ਭਾਵ ਘੱਟ, ਪੈਸਾ ਕਮਾਉਣਾ ਵੱਧ ਬਣ ਚੁੱਕਾ ਹੈ। ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ, ਡਾਕਟਰੀ ਸਹੂਲਤਾਂ, ਚੰਗੇ ਇਲਾਜ ਦੀ ਘਾਟ