
ਸਾਲ 2020 ਦੀ ਪੰਜਾਬੀ ਕਹਾਣੀ ਬਾਰੇ ਸੋਚਦਿਆਂ ਜਿਹੜਾ ਨੁਕਤਾ ਸਭ ਤੋਂ ਵੱਧ ਧਿਆਨ ਖਿੱਚਦਾ ਹੈ ਉਸ ਦਾ ਸਬੰਧ ਪੰਜਾਬੀ ਕਹਾਣੀ ਵਿੱਚ ਵਾਪਰੇ ਅਜਿਹੇ ਗੁਣਾਤਮਿਕ ਰੂਪਾਂਤਰਨ ਨਾਲ ਹੈ ਜਿਹੜਾ ਪੰਜਵੇਂ ਪੜਾਅ ਦੀ ਸਪਸ਼ਟ ਨਿਸ਼ਾਨਦੇਹੀ ਕਰਨ ਵਾਲਾ ਹੈ। ਉਸ ਨੁਕਤੇ ਬਾਰੇ ਹੋਰ ਚਰਚਾ ਕਰਨ ਤੋਂ ਪਹਿਲਾਂ ਦੋ ਅਹਿਮ ਗੱਲਾਂ ਸਪਸ਼ਟ ਕਰ ਦੇਣੀਆਂ ਲਾਜ਼ਮੀ ਹਨ। ਪਹਿਲੀ ਤਾਂ ਇਹ ਕਿ ਨਵੇਂ ਪੜਾਅ ਦਾ ਇਹ ਅਰਥ ਹਰਗਿਜ਼ ਨਹੀਂ ਹੁੰਦਾ ਕਿ ਇਸਦੀ ਪ੍ਰਤੀਨਿਧਤਾ ਕਰਨ ਵਾਲੀ ਨਵੀਂ ਪੰਜਾਬੀ ਕਹਾਣੀ ਪਹਿਲੇ ਪੜਾਵਾਂ ਦੀ ਕਹਾਣੀ ਨਾਲੋਂ ਕਲਾਤਮਕ ਤੌਰ ’ਤੇ ਲਾਜ਼ਮੀ ਹੀ ਬਿਹਤਰ ਹੋਵੇਗੀ, ਹਾਂ ਵੱਖਰੀ ਜਾਂ ਵਿਲੱਖਣ ਸੁਭਾਅ ਵਾਲੀ ਜ਼ਰੂਰ ਹੋਵੇਗੀ। ਦੂਜੇ ਸ਼ਬਦਾਂ ਵਿੱਚ ਇਹ
ਸੀਨ-1
(ਸੱਥਰ ਦਾ ਸੀਨ)
ਪਹਿਲੀ ਔਰਤ
:
ਆ ਕੀ ਭਾਣਾ ਵਰਤ ਗਿਆ ?
ਦੂਜੀ ਔਰਤ
:
ਕਿੱਥੇ ਤੁਰ ਗਿਆਂ ਵੇ ਮੇਰੇ ਸੋਨੇ ਵਰਗਿਆ ਪੁੱਤਾ|
ਤੀਜੀ ਔਰਤ
:
ਵੇ ਤੈਨੂੰ ਭੋਰਾ ਤਰਸ ਨਾ ਆਇਆ ਵੇ ਰੱਬਾ|
(ਚਾਰੇ ਪਾਸੇ ਰੌਣ ਧੋਣ ਅਤੇ ਵੈਣਾਂ ਦੀਆਂ ਆਵਾਜਾਂ ਸੁਣਾਈ ਦੇ ਰਹੀਆਂ ਹਨ)
ਸੂਤਰਧਾਰ
:
ਉਪਰੋਥਲੀ ਵਾਪਰੀਆਂ ਦੋ ਕਹਿਰ ਦੀਆਂ ਘਟਨਾਵਾਂ ਨੇ ਸਾਰੇ ਪਿੰਡ ਦੇ ਲੋਕਾਂ ਦਾ ਸਾਹ ਕੱਢਕੇ ਰੱਖ ਦਿੱਤਾ| ਅਜੇ ਵੀਹ ਦਿਨ ਪਹਿਲਾਂ ਹੀ ਕ੍ਹਮੀਰ ਖੇਤਰ ਵਿਚੋਂ ਸੂਬੇਦਾਰ ਜੋਗਿੰਦਰ ਸਿੰਘ ਦੀ ਲਾ੍ਹ ਆਈ ਸੀ ਤੇ ਅੱਜ ਬ
ਉੱਪਰੋਥਲੀ ਵਾਪਰੀਆਂ ਦੋ ਕਹਿਰ ਦੀਆਂ ਘਟਨਾਵਾਂ ਨੇ ਪਿੰਡ ਦਾ ਤ੍ਰਾਹ ਕੱਢ ਦਿੱਤਾ ਸੀ। ਕਸ਼ਮੀਰ ਦੇ ਕਾਰਗਿਲ ਖੇਤਰ ਵਿੱਚੋਂ ਸੂਬੇਦਾਰ ਜੋਗਿੰਦਰ ਸਿੰਘ ਦੀ ਚੀਥੜੇ ਚੀਥੜੇ ਹੋਈ ਲਾਸ਼ ਆਈ ਨੂੰ ਅਜੇ ਵੀਹ ਦਿਨ ਵੀ ਨਹੀਂ ਸਨ ਲੰਘੇ ਕਿ ਬਰਾੜਾਂ ਦੇ ਰਣਬੀਰ ਦਾ ਸਾਰਾ ਪਰਿਵਾਰ ਮੌਤ ਦੇ ਮੂੰਹ ਵਿੱਚ ਜਾ ਪਿਆ ਸੀ। ਸੂਬੇਦਾਰ ਦੀ ਮੌਤ ਦਾ ਦੁੱਖ ਤਾਂ ਸਭ ਨੂੰ ਸੀ ਪਰ ਹੈਰਾਨੀ ਕਿਸੇ ਨੂੰ ਵੀ ਨਹੀਂ ਹੋਈ ਸੀ। ਲੋਕਾਂ ਭਾਣੇ ਫੌਜੀ ਦੀ ਤਾਂ ਇਹ ਹੋਣੀ ਭਰਤੀ ਹੋਣ ਵਾਲੇ ਦਿਨ ਹੀ ਨਿਸ਼ਚਿਤ ਹੋ ਜਾਂਦੀ ਹੈ ਤੇ ਜੰਗ ਦੇ ਦਿਨਾਂ ਵਿੱਚ ਤਾਂ ਸਵੇਰੇ ਸ਼ਾਮ ਅਜਿਹੀ ਖ਼ਬਰ ਆਉਣ ਦਾ ਤੌਖ਼ਲਾ ਬਣਿਆ ਹੀ ਰਹਿੰਦਾ ਹੈ। ਪਰ ਰਣਬੀਰ ਨਾਲ ਅਚਾਨਕ ਇਹ ਕੀ ਭਾਣਾ ਵਰਤ ਗਿਆ ਸ
ਗੁਰਦੇਵ ਸਿੰਘ ਰੁਪਾਣਾ ਪੰਜਾਬੀ ਗਲਪ ਦੇ ਖੇਤਰ ਦਾ ਸ਼ਾਨਾਮੱਤਾ ਨਾਂ ਹੈ। ਉਸ ਦੀ ਵਿਲੱਖਣਤਾ ਨੂੰ ਇੱਕੋ ਸਤਰ ਵਿੱਚ ਕਹਿਣਾ ਹੋਵੇ ਤਾਂ ਆਖਿਆ ਜਾ ਸਕਦਾ ਹੈ ਕਿ ਉਸ ਨੇ ਪੰਜਾਬੀ ਵਿਹਾਰ ਅਤੇ ਹੁਨਰੀ ਕਹਾਣੀ ਦੀ ਰੂਹ ਨੂੰ ਧੁਰ ਗਹਿਰਾਈਆਂ ਤਕ ਪਛਾਣ ਕੇ ਇਨ੍ਹਾਂ ਦੇ ਜਲੌਅ ਦੀ ਝਾਤ ਪੁਆਈ ਹੈ। ਸਿਰਮੌਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਤੋਂ ਬਾਅਦ ਗੁਰਦੇਵ ਸਿੰਘ ਰੁਪਾਣਾ ਇੱਕ ਅਜਿਹਾ ਨਾਂ ਹੈ ਜਿਸ ਨੇ ਕਹਾਣੀ ਪਾਉਣ ਦੀ ਮੁਹਾਰਤ ਦੀਆਂ ਅਲੱਖ ਸੰਭਾਵਨਾਵਾਂ ਨੂੰ ਮੂਰਤੀਮਾਨ ਕੀਤਾ ਹੈ। ਜੇ ਵਿਰਕ ਨੂੰ ਸਧਾਰਨ ਮਨੁੱਖ ਦੀ ਸਧਾਰਨਤਾ ਦੇ ਸੁਹਜ ਦਾ ਕਹਾਣੀਕਾਰ ਕਿਹਾ ਜਾਂਦਾ ਹੈ ਤਾਂ ਰੁਪਾਣਾ ਨੂੰ ਸਧਾਰਨ ਮਨੁੱਖ ਦੀ ਅਲੋਕਾਰਤਾ ਦੇ ਸੁਹੱਪਣ ਦਾ ਗ
ਸਾਲ 2017 ਦੀ ਪੰਜਾਬੀ ਕਹਾਣੀ ਉੱਤੇ ਝਾਤ ਪਾਉਂਦਿਆਂ ਇਕ ਹੈਰਾਨ ਕਰਨ ਵਾਲਾ ਵਿਰੋਧਾਭਾਸ ਨਜ਼ਰ ਆਉਂਦਾ ਹੈ। ਇਕ ਪਾਸੇ ਇਸ ਦਾ ਪਾਠਕ ਵਰਗ ਤੇਜ਼ੀ ਨਾਲ ਸੁੰਗੜ ਰਿਹਾ ਹੈ ਅਤੇ ਦੂਜੇ ਪਾਸੇ ਇਸ ਦੀ ਸਿਰਜਣਾ ਜਾਂ ਇਸ ਨਾਲ ਜੁੜੀਆਂ ਸਰਗਰਮੀਆਂ ਵਿਚ ਤਾਬੜ-ਤੋੜ ਢੰਗ ਨਾਲ ਫੈਲਾਅ ਹੁੰਦਾ ਦਿਸਦਾ ਹੈ। ਇਸ ਦਾ ਪ੍ਰਮੁੱਖ ਕਾਰਣ ਇਹ ਹੈ ਕਿ ਪੰਜਾਬੀ ਕਹਾਣੀਕਾਰ ਕਹਾਣੀ-ਕਲਾ ਤੋਂ ਵਿੱਥ ਥਾਪਦਿਆਂ ਭਾਸ਼ਣ-ਕਲਾ (ਰੈਟਰਿਕ) ਦੀ ਵਿਧਾ ਵੱਲ ਵਧ ਰਿਹਾ ਹੈ। ਭਾਸ਼ਣਕਾਰੀ ਨੂੰ ਕਲਾ ਦਾ ਦਰਜਾ ਇਨ੍ਹਾਂ ਅਰਥਾਂ ਵਿਚ ਤਾਂ ਜ਼ਰੂਰ ਦਿੱਤਾ ਜਾਂਦਾ ਹੈ ਕਿ ਵਕਤਾ ਆਪਣੇ ਪ੍ਰਵਚਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਲਾਤਮਕ ਭਾਸ਼ਾ ਦਾ ਪ੍ਰਯੋਗ ਵੀ ਕਰਦਾ ਹੈ ਪਰ ਇਸ ਦੇ ਬਾਵਜ
ਪੰਜਾਬੀ ਕਹਾਣੀ ਆਪਣੇ ਪੂਰੇ ਜਲੌਅ ਵਿੱਚ ਹੈ। ਇਸ ਵਾਰ ਢਾਹਾਂ ਪੁਰਸਕਾਰ ਲਈ ਤਿੰਨੋ ਕਹਾਣੀ ਸੰਗ੍ਰਹਿ ਹੀ ਚੁਣੇ ਗਏ ਸਨ। ਸਾਹਿਤ ਅਕਾਦਮੀ, ਦਿੱਲੀ ਦਾ ਸਨਮਾਨ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਕਹਾਣੀ ਵਿਧਾ ਨੂੰ ਹੀ ਮਿਲ ਰਿਹਾ ਹੈ। ਇਸ ਲਈ ਪੰਜਾਬੀ ਕਹਾਣੀ ਦਾ ਮੁਲਾਂਕਣ ਕਾਫ਼ੀ ਚੁਣੌਤੀ ਭਰਿਆ ਹੁੰਦਾ ਹੈ। ਖਦਸ਼ਾ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਮੁੱਲਵਾਨ ਕਹਾਣੀ ਅਣਗੌਲੀ ਨਾ ਰਹਿ ਜਾਵੇ ਜਾਂ ਕਿਸੇ ਦੂਜੇ, ਤੀਜੇ ਦਰਜੇ ਦੀ ਕਹਾਣੀ ਨੂੰ ਬੇਲੋੜਾ ਮਹੱਤਵ ਨਾ ਮਿਲ ਜਾਵੇ। ਖ਼ੈਰ ਇਹ ਨਿਰਣਾ ਤਾਂ ਅੰਤ ਪੰਜਾਬੀ ਕਹਾਣੀ ਦੇ ਪਾਠਕ ਨੇ ਹੀ ਕਰਨਾ ਹੁੰਦਾ ਹੈ ਕਿ ਮੁਲਾਂਕਣ ਕਿੰਨਾ ਕੁ ਨਿਰਪੱਖ ਹੈ ਪਰ ਮੈਂ ਆਪਣੇ ਵਿਤ ਅਨੁਸਾਰ ਆਪਣੀ ਪੂਰੀ ਵਾ
ਸਾਲ 2023 ਦੀ ਪੰਜਾਬੀ ਕਹਾਣੀ ਪੜ੍ਹਦਿਆਂ ਜਿਹੜੀ ਗੱਲ ਸਭ ਤੋਂ ਉਭਰਵੇਂ ਰੂਪ ਵਿੱਚ ਨਜ਼ਰ ਆਉਂਦੀ ਹੈ ਉਸ ਦਾ ਸਬੰਧ ਕਹਾਣੀ ਦੀ ਦਰਮਿਆਨੇ ਦਰਜੇ ਦੀ ਗੁਣਤਾ (ਕੁਆਲਟੀ) ਨਾਲ ਹੈ। ਗਿਣਤੀ ਦੇ ਪੱਖੋਂ ਵੇਖੀਏ ਤਾਂ ਕਿਤਾਬਾਂ, ਰਿਸਾਲਿਆਂ, ਅਖ਼ਬਾਰਾਂ, ਸੋਸ਼ਲ ਸਾਈਟਾਂ ਆਦਿ ਰਾਹੀਂ ਸਾਹਮਣੇ ਆ ਰਹੀ ਪੰਜਾਬੀ ਕਹਾਣੀ ਬਹੁਤ ਵੱਡੀ ਮਾਤਰਾ ਵਿੱਚ ਕਹਾਣੀ ਸਿਰਜੇ ਜਾਣ ਦੀ ਨਿਸ਼ਾਨਦੇਹੀ ਕਰਦੀ ਹੈ ਪਰ ਗੁਣਤਾ ਦੇ ਪ੍ਰਤਿਮਾਨਾਂ ਅਨੁਸਾਰ ਵੇਖੀਏ ਤਾਂ ਸਥਾਪਤ ਲੇਖਕਾਂ ਦੀਆਂ ਪਹਿਲੀ ਨਜ਼ਰੇ ਚੰਗੀਆਂ ਜਾਪਦੀਆਂ ਕਹਾਣੀਆਂ ਪੜ੍ਹਦਿਆਂ ਵੀ ਗੰਭੀਰ ਪਾਠਕ ਨੂੰ ਇਹ ਅਹਿਸਾਸ ਲਗਾਤਾਰ ਹੁੰਦਾ ਰਹਿੰਦਾ ਹੈ ਕਿ ਕਹਾਣੀ ਦੇ ਨਿਭਾਅ ਵਿਚ ਕੋਈ ਅਜਿਹੀ ਗੌਲਣਯੋਗ ਘਾਟ ਰਹਿ
ਕਲਾ ਦੀ ਇਕ ਅਹਿਮ ਵੰਨਗੀ ਹੈ ਸਾਹਿਤ ਅਤੇ ਸਾਹਿਤ ਦਾ ਇਕ ਬਹੁਤ ਹੀ ਸ਼ਕਤੀਸ਼ਾਲੀ ਰੂਪ ਹੈ ਬਿਰਤਾਂਤ। ਕਹਾਣੀ, ਬਿਰਤਾਂਤ ਦਾ ਹਰਮਨਪਿਆਰਾ ਰੂਪਾਕਾਰ ਹੈ। ਇਸ ਲਈ, ਨਿਰਸੰਦੇਹ, ਕਹਾਣੀ ਦੀ ਅਹਿਮੀਅਤ ਅਤੇ ਤਾਕਤ ਇਸ ਦੀ ਬਿਰਤਾਂਤਕਾਰੀ ਦੇ ਹੁਨਰ ਕਰਕੇ ਹੀ ਹੁੰਦੀ ਹੈ। ਵਿਸ਼ੇ-ਵਸਤੂ ਦੀ ਨਵੀਨਤਾ, ਪਾਠਕ/ਸਰੋਤੇ ਦੇ ਮਨ-ਮਸਤਕ ਨੂੰ ਸੰਮੋਹਿਤ ਕਰਨ ਵਾਲੀਆਂ ਗਲਪੀ ਜੁਗਤਾਂ (ਕਹਾਣੀਪਣ) ਅਤੇ ਕਿਸੇ ਵਿਚਾਰਧਾਰਾ-ਵਿਸ਼ੇਸ਼ ਦੇ ਆਰੋਪਣ ਤੋਂ ਮੁਕਤ ਸਹਿਜ ਬਿਆਨੀ ਇਸ ਹੁਨਰ ਦੇ ਤਿੰਨ ਥੰਮ੍ਹ ਹੁੰਦੇ ਹਨ। ਜਿਵੇਂ ਕਿਹਾ ਜਾਂਦਾ ਹੈ, ‘ਹੱਥ ਲਾਇਆਂ ਕੁਮਲਾਣ ਵੇ ਲਾਜਵੰਤੀ ਦੇ ਬੂਟੇ’, ਉਵੇਂ ਕਹਾਣੀ ਰੂਪਾਕਾਰ ਨਾਲ ਅਢੁੱਕਵੇਂ ਤਜ਼ਰਬਿਆਂ ਰਾਹੀਂ ਕੀਤੀ ਗਈ ਛੇੜ
ਇਸ ਗੱਲ ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ ਕਿ ਹਰੇਕ ਸਾਹਿਤਕ ਕਿਰਤ ਕਿਸੇ ਮੁੱਦਾ-ਵਿਸ਼ੇਸ਼ ਦੀ ਬੁਨਿਆਦ ਉੱਤੇ ਉਸਾਰੀ ਗਈ ਹੁੰਦੀ ਹੈ। ਇਸੇ ਤਰ੍ਹਾਂ ਕੋਈ ਵੀ ਰਚਨਾ ਆਪਣੇ ਸਮੇਂ-ਸਥਾਨ ਦੇ ਵਿਚਾਰਧਾਰਕ ਸਰੋਕਾਰਾਂ ਤੋਂ ਮੁਕਤ ਨਹੀਂ ਹੋ ਸਕਦੀ। ਪਰ ਇਨ੍ਹਾਂ ਦੋਵਾਂ ਗੱਲਾਂ ਉੱਤੇ ਲੋੜੋਂ ਵੱਧ ਬਲ ਦੇ ਕੇ ਕਈ ਵਾਰ ਇਹ ਧਾਰਨਾ ਵੀ ਉਭਾਰੀ ਜਾਂਦੀ ਰਹੀ ਹੈ ਕਿ ਕ੍ਰਾਂਤੀ ਲਈ ਸਾਹਿਤ ਨੂੰ ਇਕ ਹਥਿਆਰ ਵਾਂਗ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਸਾਹਿਤ, ਵਿਸ਼ੇਸ਼ ਕਰਕੇ ਗਲਪ, ਦੀ ਅਜਿਹੇ ਮੰਤਵਾਂ ਲਈ ਵਰਤੋਂ ਦੀ ਧਾਰਨਾ ਆਪਣੇ ਅੰਤਿਮ ਅਰਥਾਂ ਵਿਚ ਸਾਹਿਤ ਦੀ ਸਾਹਿਤਕਤਾ ਨੂੰ ਠੇਸ ਪਹੁੰਚਾਉਣ ਵਾਲਾ ਕਾਰਜ ਹੋ ਨਿੱਬੜਦੀ ਹੈ। ਅਜਿਹਾ ਵਾਪਰਨ ਨਾਲ
ਸਾਲ 2024 ਦੀ ਪੰਜਾਬੀ ਕਹਾਣੀ ਬਾਰੇ ਵਿਚਾਰਦਿਆਂ ਜਿਹੜਾ ਨੁਕਤਾ ਸਭ ਤੋਂ ਉੱਭਰਵੇਂ ਰੂਪ ਵਿੱਚ ਧਿਆਨ ਖਿੱਚਦਾ ਹੈ ਉਸ ਦਾ ਸੰਬੰਧ ਕਹਾਣੀ ਵਿੱਚ ਬਿਰਤਾਂਤਕਾਰ ਦੀ ਦਖ਼ਲਅੰਦਾਜ਼ੀ ਦੇ ਸਮੱਸਿਆਮੂਲਕ (ਪ੍ਰਾਬਲੇਮੈਟਿਕ) ਸਰੂਪ ਨਾਲ ਹੈ। ਕਹਾਣੀ ਵਿੱਚ ਦੋ ਪ੍ਰਮੁੱਖ ਤੱਤ ਹੁੰਦੇ ਹਨ: ਬਿਰਤਾਂਤਕਾਰ ਅਤੇ ਬਿਰਤਾਂਤ, ਅਰਥਾਤ ਕਹਾਣੀ ਸੁਣਾਉਣ ਜਾਂ ਕਹਿਣ ਵਾਲਾ ਅਤੇ ਕਹੀ ਜਾਣ ਵਾਲੀ ਗੱਲ-ਕੱਥ ਜਾਂ ਕਥਾ-ਵਾਰਤਾ। ਨਿਰਸੰਦੇਹ ਬਿਰਤਾਂਤਕਾਰ ਗੁੱਝੇ ਰੂਪ ਵਿੱਚ ਲੇਖਕ ਜਾਂ ਕਹਾਣੀਕਾਰ ਤੋਂ ਪ੍ਰਭਾਵਿਤ ਜ਼ਰੂਰ ਹੁੰਦਾ ਹੈ ਕਿਉਂਕਿ ਉਹ ਲੇਖਕ ਦੀ ਸਿਰਜਣਾ ਹੁੰਦਾ ਹੈ ਪਰ ਅਸਲ ਵਿੱਚ ਉਸ ਦੀ ਹੋਂਦ ਅਤੇ ਹਸਤੀ ਕਹਾਣੀਕਾਰ ਤੋਂ ਸੁਤੰਤਰ ਜਾਂ ਖ਼ੁਦਮੁਖ਼ਤਾਰ ਹੁੰਦ
ਪੰਜਾਬੀ ਕਹਾਣੀ ਨਿਰੋਲ ਆਧੁਨਿਕ ਅਤੇ ਖੇਤਰੀ ਸਾਹਿਤ-ਰੂਪਾਕਾਰ ਨਹੀਂ। ਕਾਲਗਤ ਅਰਥਾਂ ਵਿਚ ਇਸ ਦੀ ਹੋਂਦ ਮਿੱਥ-ਕਥਾਵਾਂ ਤੱਕ ਜਾ ਫੈਲਦੀ ਹੈ ਅਤੇ ਸਥਾਨਗਤ ਪਾਸਾਰੇ ਵਜੋਂ ਇਹ ਬਿਰਤਾਂਤ ਦੇ ਅੰਤਰਰਾਸ਼ਟਰੀ ਵਰਤਾਰੇ ਨਾਲ ਸਬੰਧਿਤ ਹੈ। ਇਸ ਲਈ ਆਧੁਨਿਕ ਕਹਾਣੀ-ਰੂਪਾਕਾਰ ਵਿਚ ਇਕ ਪਾਸੇ ਪੁਰਾਤੱਤਵੀ ਕਥਾ-ਅੰਸ਼ਾਂ ਦੀ ਹੋਂਦ ਵੇਖੀ ਜਾ ਸਕਦੀ ਹੈ ਅਤੇ ਦੂਜੇ ਪਾਸੇ ਕੰਪਿਊਟਰ ਯੁਗ ਦੀਆਂ ਅਨੇਕਾਂ ਸਾਹਿਤਕ ਅਤੇ ਸਾਹਿਤ ਬਾਹਰੀਆਂ ਸੰਚਾਰ ਪ੍ਰਣਾਲੀਆਂ ਦੇ ਲੱਛਣਾਂ ਦੀ ਮੌਜੂਦਗੀ ਵੀ ਸਹਿਜੇ ਹੀ ਪਛਾਣੀ ਜਾ ਸਕਦੀ ਹੈ। ਇਸ ਲਈ ਆਧੁਨਿਕ ਪੰਜਾਬੀ ਕਹਾਣੀ ਦੀਆਂ ਰੂਪਾਕਾਰਕ ਵਿਸ਼ੇਸ਼ਤਾਈਆਂ ਦਾ ਉਲੇਖ ਉਪਰੋਕਤ ਸੰਦਰਭ ਤੋਂ ਸੁਚੇਤ ਹੋ ਕੇ ਹੀ ਕੀਤਾ ਜਾ
ਸਾਹਿਤ ਦੀ ਕਿਸੇ ਵੀ ਵਿਧਾ ਵਿੱਚ ਨਵੇਂ ਪ੍ਰਯੋਗ ਨਿਰੰਤਰ ਹੁੰਦੇ ਰਹਿੰਦੇ ਹਨ ਜੋ ਉਸ ਵਿਧਾ ਦੇ ਜਿਉਂਦੇ ਹੋਣ ਅਤੇ ਪ੍ਰਗਤੀ ਦੇ ਰਾਹ ਪਏ ਹੋਣ ਦੀ ਗਵਾਹੀ ਭਰਦੇ ਹਨ। ਜਿਹੜੇ ਪ੍ਰਯੋਗ ਸਾਰਥਕ ਹੋਣ ਸਦਕਾ ਪਾਠਕਾਂ ਦੀ ਨਜ਼ਰ ਵਿੱਚ ਪ੍ਰਵਾਨ ਚੜ੍ਹ ਜਾਂਦੇ ਹਨ ਉਹ ਸਿਹਤਮੰਦ ਰੁਝਾਣ ਦੇ ਰੂਪ ਵਿੱਚ ਆਪਣੀ ਥਾਂ ਰਾਖਵੀਂ ਕਰ ਲੈਂਦੇ ਹਨ। ਇਨਾਂ ਵਿੱਚੋਂ ਕੁਝ ਰੁਝਾਣ ਵਕਤ ਨਾਲ ਵਿਹਾ ਜਾਂਦੇ ਹਨ ਪਰ ਕੁਝ ਉੱਭਰਵੇਂ ਰੂਪ ਵਿੱਚ ਰੂੜ ਹੋ ਕੇ, ਪ੍ਰਵਿਰਤੀ ਬਣ ਕੇ ਇਤਿਹਾਸ ਵਿੱਚ ਮੀਲ-ਪੱਥਰ ਵਜੋਂ ਸਥਾਪਿਤ ਹੋ ਜਾਂਦੇ ਹਨ। ਰੂਪਾਕਾਰਕ ਰੂਪਾਂਤਰਣ ਦਾ ਇਹ ਵਰਤਾਰਾ ਨਿਰੰਤਰ ਵਾਪਰਦਾ ਰਹਿੰਦਾ ਹੈ। ਰੂਪਾਕਾਰ ਦੀ ਦ੍ਰਿਸ਼ਟੀ ਤੋਂ ਪੰਜਾਬੀ ਕਹਾਣੀ ਦੇ ਇਤਿਹਾਸ
ਜਦੋਂ ਪਹਿਲੀ ਵਾਰ ਸੁਣਿਆ ਤਾਂ ਬੜਾ ਅਜੀਬ ਜਿਹਾ ਲੱਗਿਆ। ਲੱਗਣਾ ਹੀ ਸੀ ਜਦੋਂ ਗੱਲ ਹੀ ਅਨੋਖੀ ਸੀ ਕਿ ਮਹਾਰਾਸ਼ਟਰ ਦੀ ਇਕ ਸੰਸਥਾ ‘ਸਰਹੱਦ’ ਵੱਲੋਂ ਪੁਣੇ ਵਿਖੇ ‘ਵਿਸ਼ਵ ਪੰਜਾਬੀ ਸਾਹਿਤ ਸੰਮੇਲਨ’ ਕਰਵਾਇਆ ਜਾ ਰਿਹਾ ਹੈ। ਉਸ ਤੋਂ ਵੀ ਵੱਧ ਹੈਰਾਨੀ ਇਹ ਕਿ ਸੰਮੇਲਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹੈ। ਇਕ ਪਾਸੇ ਮਹਾਰਾਸ਼ਟਰ ਅਤੇ ਉਸਦੀ ਭਾਸ਼ਾ ਮਰਾਠੀ ਅਤੇ ਦੂਜੇ ਪਾਸੇ ਪੰਜਾਬ ਅਤੇ ਉਸਦੀ ਬੋਲੀ ਪੰਜਾਬੀ ਦੇ ਸਬੰਧਾਂ ਬਾਰੇ ਸੋਚਿਆ ਤਾਂ ਪਹਿਲੀ ਨਜ਼ਰੇ ਕੋਹਾਂ ਦਾ ਵਖਰੇਵਾਂ ਲੱਗਿਆ। ਇਹ ਤਾਂ ਇਉਂ ਹੀ ਸੀ ਜਿਵੇਂ ਕੋਈ ਵੜਾ ਸਾਗ ਨਾਲ ਖਾਣ ਨੂੰ ਕਹੇ ਜਾਂ ਮੱਕੀ ਦੀ ਰੋਟੀ ਸਾਂਬਰ ਨਾਲ। ਸੰਮੇਲਨ ’ਤੇ
ਜ਼ਿੰਦਗੀ ਦਾ ਇੱਕ ਵੱਡਾ ਹਿੱਸਾ, ਪੂਰੇ ਬੱਤੀ ਵਰ੍ਹੇ ਉਹ ਬਾਰਡਰ ਸਕਿਓਰਟੀ ਫੋਰਸ ਵਿੱਚ ਰਿਹਾ। ਇੰਨੇ ਚਿਰ ਵਿੱਚ ਫੌਜੀ ਬੰਦੇ ਆਮ ਕਰਕੇ ਕੁਲੱਕੜ ਹੋ ਜਾਂਦੇ ਹਨ। ਸਿਵਲ ਜ਼ਿੰਦਗੀ ਵਿੱਚ ਅਣਫਿੱਟ ਜਿਹੇ ਮਹਿਸੂਸ ਕਰਦੇ ਹਨ। ਜੰਗਾਂ-ਯੁੱਧਾਂ ਦੇ ਅਭਿਆਸੀ ਉਹ ਸ਼ਾਂਤੀ ਦੇ ਦਿਨੀਂ ਜਿਵੇਂ ਔਟਲ ਜਾਂਦੇ ਹਨ। ਤਾਂ ਹੀ ਤਾਂ ਫੌਜੀਆਂ ਦੀ ਛੇੜ ਪਾ ਰੱਖੀ ਹੈ ਕਿ ਭਰਤੀ ਕਰਨ ਵੇਲੇ ਉਨ੍ਹਾਂ ਦਾ ਦਿਮਾਗ ਕੱਢ ਕੇ ਸਾਂਭ ਕੇ ਰੱਖ ਦਿੰਦੇ ਹਨ ਅਤੇ ਰਿਟਾਇਰਮੈਂਟ ਵੇਲੇ ਪਾਉਣਾ ਭੁੱਲ ਜਾਂਦੇ ਹਨ। ਪਰ ਕਿਰਪਾਲ ਸਿੰਘ ਪੰਨੂੰ ਕੁੱਝ ਵੱਖਰੀ ਤਰਜ਼ ਦਾ ਸੈਨਿਕ ਹੈ। ਲਚਕੀਲਾ ਬੰਦਾ, ਹਰ ਤਰ੍ਹਾਂ ਦੇ ਮੌਸਮਾਂ ਅਤੇ ਧਰਤੀਆਂ ਵਿੱਚ ਢੰਗੂਰ ਮਾਰ ਸਕਣ ਦੇ ਕਾਬੁਲ ਅਨੋਖਾ
ਪਾਕਿਸਤਾਨ ਜਾਣ ਦੀ ਰੀਝ ਤਾਂ ਚਿਰੋਕੀ ਸੀ ਪਰ ਸਬੱਬ ਬਣ ਸਕਿਆ ਅਪ੍ਰੈਲ 2008 ਵਿਚ। ਪੰਜਾਬੀ ਖੋਜਗੜ੍ਹ, ਕਸੂਰ ਵਿਖੇ ਪਾਕਿਸਤਾਨੀ ਅਦੀਬ ਇਕਬਾਲ ਕੈਸਰ ਹੋਰਾਂ ਬਾਬਾ ਫਰੀਦ ਇੰਟਰਨੈਸ਼ਨਲ ਸੰਮੇਲਨ ਕਰਵਾਇਆ ਤਾਂ ਉਸ ਵਿੱਚ ਪੇਪਰ ਪੜ੍ਹਨ ਲਈ ਮੈਨੂੰ ਵੀ ਸੱਦਾ ਮਿਲਿਆ। ਕਹਾਣੀਕਾਰ ਤਲਵਿੰਦਰ ਸਿੰਘ ਦੇ ਉ-ੱਦਮ ਨਾਲ ਅੱਠ ਕੁ ਪੰਜਾਬੀ ਲੇਖਕਾਂ ਦਾ ਦਲ 17 ਅਪ੍ਰੈਲ ਤੋਂ 24 ਅਪ੍ਰੈਲ ਤੱਕ ਪਾਕਿਸਤਾਨ ਦੀ ਫੇਰੀ ਲਈ ਗਿਆ। ਹਫ਼ਤੇ ਕੁ ਦੇ ਸਮੇਂ ਵਿਚੋਂ ਦੋ ਦਿਨ 3 ਆਉਣ-ਜਾਣ ਦੇ ਪੰਜਾਹ-ਸੱਠ ਕਿਲੋਮੀਟਰ ਦੇ ਸਫ਼ਰ ਵਿੱਚ ਹੀ ਨਿਖੁੱਟ ਗਏ ਅਤੇ ਬਾਕੀ ਦੇ ਦਿਨਾਂ ਵਿੱਚ ਲਾਹੌਰ ਦੇ ਆਲੇ-ਦੁਆਲੇ ਪੰਛੀ-ਝਾਤ ਮਾਰੀ। ਖੈਰ ਇਸ ਨੂੰ ਪਾਕਿਸਤਾਨ ਵੇਖਣਾ ਤਾਂ ਨਹੀ
ਵਿਸ਼ਵੀਕਰਨ ਦੀ ਧਾਰਨਾ ਦਾ ਉਦੈ ਭਾਵੇਂ ਅਤੀ ਵਿਕਸਤ ਪੂੰਜੀਵਾਦੀ ਪ੍ਰਬੰਧ ਵਾਲੇ ਪੱਛਮੀ ਮੁਲਕਾਂ ਵੱਲੋਂ ਹੁੰਦਾ ਹੈ ਪਰ ਹੁਣ ਇਸ ਦੇ ਪੈਰੋਕਾਰਾਂ ਵਿੱਚ ਹਰੇਕ ਮੁਲਕ ਅਤੇ ਨਸਲ ਦੇ ਪੂੰਜੀਪਤੀ ਵਰਗ ਸ਼ਾਮਲ ਹਨ। ਇਸ ਲਈ ਵਿਸ਼ਵੀਕਰਨ ਇੱਕ ਵਿਚਾਰਧਾਰਾ ਹੋ ਨਿਬੜਿਆ ਹੈ, ਜਿਸ ਦੇ ਮੂਲ ਲੱਛਣ ਮੁਨਾਫ਼ਾ ਬਿਰਤੀ ਅਤੇ ਨਿਰੰਕੁਸ਼ ਸੱਤਾ-ਪ੍ਰਾਪਤੀ ਦੀ ਲਾਲਸਾ ਕਹੇ ਜਾ ਸਕਦੇ ਹਨ। ਉਪਭੋਗਤਾਵਾਦ ਇਸ ਵਿਚਾਰਧਾਰਾ ਦਾ ਸਮੂਰਤ ਅਤੇ ਵਿਹਾਰਕ ਪੱਖ ਹੈ। ਇਸ ਵਿਚਾਰਧਾਰਾ ਦਾ ਵਿਸ਼ਵੀਕਰਨ ਹੋਇਆ ਵੇਖਣਾ ਹੋਵੇ ਤਾਂ ਇਸਦਾ ਫੈਲਾਅ ਅਮਰੀਕੀ ਮਹਾਂਸ਼ਕਤੀ ਤੋਂ ਲੈ ਕੇ ਕਿਸੇ ਪਛੜੇ ਮੁਲਕ ਦੇ ਮਜ਼ਦੂਰ ਦੀ ਉਪਭੋਗੀ-ਚੇਤਨਾ ਤੱਕ ਵੇਖਿਆ ਜਾ ਸਕਦਾ ਹੈ।
ਹੁਣ ਜਦੋ