
ਕੁਲਵੰਤ ਸਿੰਘ ਵਿਰਕ ਜਿਊਂਦਾ ਹੁੰਦਾ ਤਾਂ ਉਹਨੇ 2023 ਦੀ 20 ਮਈ ਨੂੰ 103 ਸਾਲ ਦੇ ਹੋ ਜਾਣਾ ਸੀ। ਪਰ ਕੀ ਕੁਲਵੰਤ ਸਿੰਘ ਵਿਰਕ ਸੱਚੀਂ ‘ਮਰ’ ਗਿਆ ਹੈ। ਵਿਰਕ ਨੇ ਅਨੇਕਾਂ ਅਮਰ ਕਹਾਣੀਆਂ ਦੀ ਰਚਨਾ ਕੀਤੀ। ਜਦ ਤੱਕ ਉਹ ਕਹਾਣੀਆਂ ਜਿਊਂਦੀਆਂ ਰਹਿਣਗੀਆਂ ਤਾਂ ਵਿਰਕ ਨੂੰ ਕੌਣ ਮਾਰ ਸਕੇਗਾ! ਵਿਰਕ ਓਨਾ ਚਿਰ ਤੱਕ ਜਿਊਂਦਾ ਹੈ, ਜਿੰਨਾ ਚਿਰ ਪੰਜਾਬੀ ਕਹਾਣੀ ਦਾ ਇਤਿਹਾਸ ਜਿਊਂਦਾ ਹੈ।
ਵਿਰਕ ਪੰਜਾਬੀ ਦਾ ਇੱਕੋ-ਇੱਕ ਕਹਾਣੀਕਾਰ ਹੈ ਜਿਸਨੂੰ ਸਾਰੇ ਸਮਿਆਂ ਦੇ ਲੇਖਕ, ਆਲੋਚਕ ਤੇ ਪਾਠਕ ਇੱਕੋ ਜਿੰਨੀ ਮੁਹੱਬਤ ਨਾਲ ਯਾਦ ਕਰਦੇ ਤੇ ਉਸਨੂੰ ਪੰਜਾਬੀ ਦਾ ਸਰਵ-ਸ੍ਰੇਠ ਕਥਾਕਾਰ ਆਖ ਕੇ ਮਾਣ ਨਾਲ ਵਡਿਆਉਂਦੇ ਹਨ।
ਅੱਜ ਜੇ ਪੰਜਾ
ਕਾਲੇ ਤਵਿਆਂ ਵਿਚੋਂ ਲਿਸ਼ਕਦਾ ਕਰਨੈਲ ਸਿੰਘ ਪਾਰਸ ਦਾ ਨਾਂ ਤੇ ਗੂੰਜਦੀ ਗੜ੍ਹਕਦੀ ਆਵਾਜ਼ ਤਾਂ ਪੰਜਾਬ ਦੀਆਂ ਹਵਾਵਾਂ ਤੇ ਫ਼ਿਜ਼ਾਵਾਂ ਵਿਚ ਬੜੇ ਸਾਲਾਂ ਤੋਂ ਆਪਣੇ ਰਸਾਂ-ਰੰਗਾਂ ਸਮੇਤ ਆਮ ਪੰਜਾਬੀਆਂ ਵਾਂਗ ਮੇਰੇ ਸਿਰ `ਤੇ ਵੀ ਜਾਦੂ ਵਾਂਗ ਧੂੜੀ ਹੋਈ ਸੀ, ਪਰ ਪਾਰਸ ਨੂੰ ਮਿਲਣ ਦਾ ਸਬੱਬ ਉਦੋਂ ਜਾ ਕੇ ਬਣਿਆਂ, ਜਦੋਂ ਉਹਨੇ ਆਪਣਾ ਕਵੀਸ਼ਰੀ-ਲੰਗੋਟ ਲਾਹ ਕੇ ਕਿੱਲੀ ਉੱਤੇ ਟੰਗ ਦਿਤਾ ਸੀ ਅਤੇ ਰਾਮੂਵਾਲੇ ਨੂੰ ਛੱਡ ਕੇ ਕਨੇਡਾ ਵਿਚ ਆਪਣੇ ਪਰਿਵਾਰ ਦੇ ਜੀਆਂ ਕੋਲ ਵਸੇਬਾ ਕਰ ਲਿਆ ਸੀ। ‘ਪੰਜਾਬੀ ਸੱਥ’ ਲਾਂਬੜਾ ਨੇ ਹਰੇਕ ਸਾਲ ਪੰਜਾਬੀ ਸਾਹਿਤ-ਸਭਿਆਚਾਰ ਦੀਆਂ ਵੱਡੀਆਂ ਸ਼ਖਸੀਅਤਾਂ ਨੂੰ ਸਨਮਾਨਤ ਕਰਨ ਵਾਲੇ ਸਾਲਾਨਾ ਪ੍ਰੋਗਰਾਮ ਵਿਚ ਕਰਨੈਲ ਸਿੰ
(ਪਹਿਲਵਾਨ ਕਰਤਾਰ ਸਿੰਘ ਮੇਰਾ ਗਿਰਾਈਂ ਹੈ, ਮੇਰਾ ਛੋਟਾ ਵੀਰ। ਮੈਂ ਉਹਨੂੰ ਬਚਪਨ ਤੋਂ ਲੈ ਕੇ ਪੋਟਾ ਪੋਟਾ ਉਸਰਦਿਆਂ ਵੇਖਿਆ ਹੈ। ਦੋ ਵਾਰ ਏਸ਼ੀਆ ਵਿਚੋਂ ਗੋਲਡ ਮੈਡਲ ਜਿੱਤਿਆ ਤੇ ਹੁਣੇ ਖ਼ਬਰ ਮਿਲੀ ਹੈ ਕਿ ਉਸਨੇ ਕੱਲ੍ ਹੀ ਵਿਸ਼ਵ ਵੈਟਰਨ ਕੁਸ਼ਤੀਆਂ ਵਿਚ 18ਵੀਂ ਵਾਰ ਸੋਨ ਤਮਗਾ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ। ਉਸਦੀ ਇਸ ਜਿੱਤ ਦੀ ਖ਼ੁਸ਼ੀ ਸਾਂਝੀ ਕਰਦਿਆਂ ਉਹਦੇ ਬਾਰੇ ਲਿਖੀ ਜੀਵਨੀ "ਕੁਸ਼ਤੀ ਦਾ ਧਰੂ ਤਾਰਾ" ਵਿਚੋਂ ਉਹਦੀ ਇਕ ਯਾਦਗਾਰੀ ਕੁਸ਼ਤੀ ਦਾ ਬਿਰਤਾਂਤ ਪੇਸ਼ ਹੈ- ਵਰਿਆਮ ਸਿੰਘ ਸੰਧੂ )
********
ਚਾਰ ਸਾਲਾਂ ਬਾਅਦ ਹੁੰਦੀਆਂ ਏਸ਼ੀਅਨ ਖੇਡਾਂ ਵਿਚ ਤਾਂ ਸਾਰੀਆਂ ਖੇਡਾਂ ਸ਼ਾਮਲ ਹੁੰਦੀਆਂ ਹਨ। ਭਾਰਤੀ ਕੁਸ਼ਤੀ
(ਦੇਸ਼-ਵੰਡ ਦੇ ਦਰਦ ਤੇ ਆਮ ਲੋਕਾਂ ਦੀ ਆਪਸੀ ਸਾਂਝ ਦਾ ਬਿਆਨ ਕਰਦਾ ਇਕ ਬਿਰਤਾਂਤ ਹੋਰ ਹਾਜ਼ਰ ਹੈ। ਇਹ ਦੋ ਵਾਰ ਦੇ ਏਸ਼ੀਅਨ ਜੇਤੂ ਤੇ 16 ਵਾਰ ਦੇ ਵਿਸ਼ਵ ਵੈਟਰਨ ਜੇਤੂ ਪਹਿਲਵਾਨ ਤੇ ਮੇਰੇ ਗਿਰਾਈਂ ਕਰਤਾਰ ਦੀ ਮੇਰੇ ਵੱਲੋਂ ਲਿਖੀ ਜੀਵਨੀ 'ਕੁਸ਼ਤੀ ਦਾ ਧਰੂ ਤਾਰਾ' ਦਾ ਇਕ ਅਧਿਆਇ ਹੈ। ਇਸ ਪੁਸਤਕ ਦੀ ਤੀਜੀ ਐਡੀਸ਼ਨ ਸੰਗਮ ਪਬਲੀਕੇਸ਼ਨਜ਼ ਸਮਾਣਾ ਵੱਲੋਂ ਛਾਪੀ ਗਈ ਹੈ। - ਵਰਿਆਮ ਸਿੰਘ ਸੰਧੂ)
**********
ਆਪਣੇ ਹੀ ਜਿਸਮ ਨੂੰ ਵਿਚਕਾਰੋਂ ਚੀਰ ਕੇ ਬਣੇ ਵਾਘਿਓਂ ਪਾਰਲੇ ਪੰਜਾਬ ਨਾਲ ਸਾਡੀ ਲਹੂ ਅਤੇ ਰੂਹ ਦੀ ਸਾਂਝ ਹੈ। ਸਾਡੇ ਵਰਗੇ ਭਾਵੁਕ ਲੋਕਾਂ ਦੇ ਮਨਾਂ ਵਿਚ ਸਾਂਝ ਦਾ ਇਹ ਅਹਿਸਾਸ ਜਿੰਨਾ ਡੂੰਘਾ ਹੈ, ਓਨੀ ਹੀ ਉਸ ਖ
ਸਤਵੇਂ ਦਹਾਕੇ ਦੇ ਅੰਤ ਉੱਤੇ ਚੱਲੀ ਨਕਸਲਬਾੜੀ ਲਹਿਰ ਨੇ ਸਮੁੱਚੇ ਭਾਰਤ ਦੇ ਚੇਤੰਨ ਅਤੇ ਜੋਸ਼ੀਲੇ ਮੱਧ-ਵਰਗੀ ਗੱਭਰੂਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਹੁਣ ਤੱਕ ਆਜ਼ਾਦੀ ਨਾਲ ਜੁੜੇ ਸੁਪਨਿਆਂ ਤੋਂ ਜਨ-ਸਾਧਾਰਨ ਦਾ ਮੋਹ-ਭੰਗ ਹੋ ਚੁੱਕਾ ਸੀ। ਸਿਆਸੀ-ਸਮਾਜੀ ਜੀਵਨ ਵਿੱਚ ਨਿੱਤ ਫ਼ੈਲਦੇ ਜਾ ਰਹੇ ਭ੍ਰਿਸ਼ਟਾਚਾਰ ਅਤੇ ਆਦਰਸ਼-ਵਿਹੀਣਤਾ ਤੋਂ ਲੋਕ ਦੁਖੀ ਸਨ। ‘ਇਨਕਲਾਬ’ ਲਈ ਤੁਰੀਆਂ ਪਾਰਟੀਆਂ ‘ਬੁਨਿਆਦੀ ਸਿੱਧਾਂਤਕ ਵਖਰੇਵਿਆਂ’ ਕਾਰਨ ਪਹਿਲਾਂ ਹੀ ਅੱਡੋ-ਪਾਟੀ ਹੋ ਚੁੱਕੀਆਂ ਸਨ।
ਨਕਸਲਬਾੜੀ ਅੰਦੋਲਨ ਨੇ ‘ਤੇਜ਼-ਗਤੀ’ ਨਾਲ ‘ਦੌੜ ਕੇ’ ਇਨਕਾਲਬ ਤੱਕ ਪਹੁੰਚਣ ਲਈ ਜੋ ਨਾਅਰਾ ਦਿੱਤਾ ਉਹ ਸੁਪਨਸ਼ੀਲ ਦਿਲਾਂ ਲਈ ਹੁਲਾਰਾ ਬਣ ਗਿਆ। ਇਸ ਲ
ਜ਼ਿੰਦਗੀ ਦੇ ਇਹਨਾਂ ਮੁਢਲੇ ਵਰ੍ਹਿਆਂ ਵਿੱਚ ਮੇਰੀ ਸੋਚ ਉੱਤੇ ਪਿੰਡ ਵਿੱਚ ਲੱਗਦੇ ਮੇਲਿਆਂ ਸਮੇਂ ਲੱਗਦੇ ਦੀਵਾਨਾਂ ਅਤੇ ਸਮੇਂ-ਸਮੇਂ ਵੱਖ ਵੱਖ ਰਾਜਸੀ ਪਾਰਟੀਆਂ ਦੁਆਰਾ ਕੀਤੇ ਜਾਂਦੇ ਜਲਸਿਆਂ/ਡਰਾਮਿਆਂ ਦਾ ਵੀ ਅਸਰ ਪਿਆ। ਸਾਡੇ ਪਿੰਡ ਗੁਰੂ ਹਰਗੋਬਿੰਦ ਸਾਹਿਬ ਅਤੇ ਭਾਈ ਬਿਧੀ ਚੰਦ ਦੀ ਯਾਦ ਵਿੱਚ ਹਰ ਸਾਲ ਦੋ ਵੱਡੇ ਮੇਲੇ ਲੱਗਦੇ। ਪਹਿਲਾ ਨੌਂ ਜੇਠ ਨੂੰ ਤੇ ਦੂਜਾ ਭਾਦੋਂ ਦੀ ਮੱਸਿਆ ਤੋਂ ਸੱਤ ਦਿਨ ਪਿਛੋਂ। ਇਹ ਮੇਲੇ ਆਖੰਡ-ਪਾਠ ਰੱਖਣ ਦੇ ਦਿਨ ਤੋਂ ਲੈ ਕੇ ਭੋਗ ਪੈਣ ਵਾਲੇ ਦਿਨ ਤੱਕ ਲੱਗਦੇ। ਤਿੰਨੇ ਦਿਨ ਬਾਹਰ ਖੁੱਲ੍ਹੇ ਪੰਡਾਲ ਵਿੱਚ ਰਾਤ-ਦਿਨ ਦੀਵਾਨ ਸੱਜਦੇ। ਢਾਡੀ ਅਤੇ ਕਵੀਸ਼ਰ ਸਿੱਖ ਗੁਰੂਆਂ ਦੀ ਕੁਰਬਾਨੀ ਦੀਆਂ ਵਾਰਾਂ ਗਾਉਂਦੇ
ਇਹਨਾਂ ਦਿਨਾਂ ਵਿੱਚ ਹੀ ਅਤਰ ਸਿੰਘ ਨੇ ਆਪਣੇ ਕਿਤਾਬਾਂ ਵਾਲੇ ਝੋਲੇ ਵਿਚੋਂ ਦੋ ਤਿੰਨ ਸਾਹਿਤਕ-ਮੈਗ਼ਜ਼ੀਨ ਕੱਢ ਕੇ ਵਿਖਾਏ। ਇਹਨਾਂ ਵਿੱਚ ਵੱਖ ਵੱਖ ਲੇਖਕਾਂ ਦੀਆਂ ਕਵਿਤਾਵਾਂ, ਕਹਾਣੀਆਂ ਤੇ ਲੇਖ ਛਪੇ ਹੋਏ ਸਨ। ਮੇਰੇ ਲਈ ਅਦਭੁੱਤ ਚੀਜ਼ ਸਨ ਇਹ ਮੈਗ਼ਜ਼ੀਨ। ਮੈਂ ਉਸਤੋਂ ਪੜ੍ਹਨ ਲਈ ਮੰਗੇ ਤਾਂ ਉਸਨੇ ਕਿਹਾ ਕਿ ਉਹ ਮੇਰੇ ਲਈ ਹੀ ਤਾਂ ਲੈ ਕੇ ਆਇਆ ਹੈ। ਉਸ ਕੋਲ ਤਾਂ ਹੋਰ ਵੀ ਇਸਤਰ੍ਹਾਂ ਦੇ ਬਹੁਤ ਸਾਰੇ ਪਰਚੇ ਸਨ ਪੜ੍ਹਨ ਵਾਸਤੇ। ਉਸਨੇ ਇਹ ਵੀ ਦੱਸਿਆ ਕਿ ਉਸਨੂੰ ਇਹ ‘ਕਾਰੂੰ ਦਾ ਖ਼ਜ਼ਾਨਾ’ ਸਾਡੀ ‘ਚੰਦੂ ਕੀ’ ਪੱਤੀ ਦੇ ਡਾਕਟਰ ਬਲਵੰਤ ਸਿੰਘ ਕੋਲੋਂ ਲੱਭਾ ਹੈ। ਬਲਵੰਤ ਸਿੰਘ ਤਾਂ ਸਾਡੇ ਸਕਿਆਂ ਵਿੱਚੋਂ ਹੀ ਸੀ। ਉਸਨੇ ਫ਼ੌਜ ਵਿੱਚ ਡਾਕਟਰ ਵਜੋਂ
ਸਾਂਝ ਦੇ ਮਾਹੌਲ ਵਿੱਚ ਜਿੱਥੇ ਮੇਰਾ ਆਪਾ ਧਾਰਮਿਕ ਤੰਗ-ਦਿਲੀ ਦੀਆਂ ਵਲਗਣਾ ਤੋਂ ਪਾਰ ਜਾ ਕੇ ਖੁੱਲ੍ਹ-ਦਿਲੇ ਮਾਨਵਵਾਦ ਦਾ ਧਾਰਨੀ ਬਣ ਰਿਹਾ ਸੀ ਓਥੇ ਮੇਰਾ ਸੰਵੇਦਨਸ਼ੀਲ ਮਨ ਸੁਣੀਆਂ ਕਥਾ-ਕਹਾਣੀਆਂ ਰਾਹੀਂ ਲੇਖਕ ਬਣਨ ਲਈ ਜ਼ਰਖ਼ੇਜ਼ ਜ਼ਮੀਨ ਬਣ ਰਿਹਾ ਸੀ। ਪਰ ਅਜੇ ਤੱਕ ਇਸ ਜ਼ਮੀਨ ਵਿੱਚ ਕਹਾਣੀ ਦੇ ਮੌਖਿਕ ਬੀਜ ਹੀ ਡਿੱਗੇ ਸਨ।
ਲਿਖ਼ਤੀ ਸਾਹਿਤ ਨਾਲ ਮੇਰੀ ਸਭ ਤੋਂ ਪਹਿਲੀ ਸਾਂਝ ਮੇਰੇ ਪਿਤਾ ਨੇ ਪਵਾਈ। ਉਹ ਅਖ਼ਬਾਰ, ਨਾਵਲ ਅਤੇ ਕਹਾਣੀਆਂ ਪੜ੍ਹਨ ਦਾ ਸ਼ੌਕੀਨ ਸੀ। ਆਪਣੇ ਪਿਤਾ ਦੁਆਰਾ ਲਿਆਂਦੀ ਸਭ ਤੋਂ ਪਹਿਲੀ ਪੁਸਤਕ, ਜਿਹੜੀ ਮੈਂ ਆਪਣੇ ਘਰ ਵੇਖੀ, ਉਹ ਸੀ ਗੁਰਮੁਖ਼ ਸਿੰਘ ਮੁਸਾਫ਼ਿਰ ਦੀ ‘ਵੱਖਰੀ ਦੁਨੀਆਂ’ ; ਜਿਸ ਵਿੱਚ ਉਹਦੇ ਜੇਲ੍ਹ
ਸਾਂਝ ਦਾ ਮਾਹੌਲ ਸਮੁੱਚੇ ਪਿੰਡ ਵਿੱਚ ਹੀ ਰਚਿਆ ਵੱਸਿਆ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਤੇ ਭਾਈ ਬਿਧੀ ਚੰਦ ਦੀ ਯਾਦ ਵਿੱਚ ਹਰ ਸਾਲ ਸਾਡੇ ਪਿੰਡ ਦੋ ਵੱਡੇ ਧਾਰਮਿਕ ਮੇਲੇ ਲੱਗਦੇ ਅਤੇ ਇਹਨਾਂ ਮੇਲਿਆਂ ਉੱਪਰ ਰਾਗੀ-ਢਾਡੀ ਅਤੇ ਕਵੀਸ਼ਰ ਸਿੱਖ-ਇਤਿਹਾਸ ਸੁਣਾਉਂਦੇ। ਮੈਂ ਢਾਡੀਆਂ ਅਤੇ ਕਵੀਸ਼ਰਾਂ ਨੂੰ ਬੜੇ ਉਮਾਹ ਨਾਲ ਸੁਣਦਾ। ਸਵੇਰੇ ਹੀ ਨਹੀਂ ਰਾਤ ਨੂੰ ਵੀ ਮੈਂ ਇਹਨਾਂ ਦੀਵਾਨਾਂ ਵਿੱਚ ਹਾਜ਼ਰੀ ਭਰਦਾ। ਇੰਜ ਮੇਰਾ ਸਿੱਖ-ਇਤਿਹਾਸ ਅਤੇ ਗੁਰਮਤਿ-ਵਿਚਾਰਧਾਰਾ ਦੇ ਮਾਨਵਵਾਦੀ ਪੱਖਾਂ ਨਾਲ ਲਗਾਓ ਵਧਦਾ ਗਿਆ। ਹਰ ਮੇਲੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਮੇਤ ਕੀਰਤਨ ਕਰਦਾ ਜਲੂਸ ਸਾਰੇ ਪਿੰਡ ਵਿੱਚੋਂ ਗੁਜ਼ਰਦਾ। ਬਿਧੀਚੰਦੀਏ ਬਾਬਿਆਂ
ਸਾਡਾ ਘਰ ਪਿੰਡ ਦੇ ਮੁੱਖ-ਬਾਜ਼ਾਰ ਵਿੱਚ ਸੀ। ਬਾਜ਼ਾਰ ਚੜ੍ਹਦੇ ਪਾਸਿਓਂ ਸ਼ੁਰੂ ਹੋ ਕੇ ਪਿੰਡ ਨੂੰ ਦੋ ਭਾਗਾਂ ਵਿੱਚ ਵੰਡਦਾ ਹੋਇਆ ਲਹਿੰਦੇ ਪਾਸੇ ਜਾ ਕੇ ਖ਼ਤਮ ਹੁੰਦਾ ਸੀ। ਪਿੰਡ ਦੇ ਐਨ ਅੱਧ ਵਿਚਕਾਰ ਜਾ ਕੇ ਛੋਟਾ ਜਿਹਾ ਚੌਕ ਆਉਂਦਾ ਸੀ। ਇਥੇ ਬਾਜ਼ਾਰ ਮਧਾਣੀ-ਚੀਰੇ ਵਾਂਗ ਕੱਟਿਆ ਹੋਇਆ ਸੀ। ਚੌਕ ਦੇ ਵਿਚਕਾਰੋਂ ਬਾਜ਼ਾਰ ਦਾ ਇੱਕ ਹਿੱਸਾ ਤਾਂ ਸਿੱਧਾ ਲਹਿੰਦੇ ਵੱਲ ਨਿਕਲ ਜਾਂਦਾ ਸੀ। ਚੌਕ ਵਿਚੋਂ ਹੀ ਇੱਕ ਛੋਟੀ ਗਲੀ ਪਿੰਡ ਦੀ ਦੱਖਣ ਦੀ ਬਾਹੀ ਵੱਲ ਨਿਕਲਦੀ ਸੀ, ਜਿਸ ਵਿੱਚ ਬਾਜ਼ਾਰ ਵਿਚਲੇ ਦੁਕਾਨਦਾਰਾਂ ਦੇ ਹੀ ਘਰ ਸਨ। ਪਹਾੜ ਦੀ ਬਾਹੀ ਬਾਜ਼ਾਰ ਦੀ ਦੂਜੀ ਸ਼ਾਖ਼ਾ ਨਿਕਲਦੀ ਸੀ ਜਿਹੜੀ ਫਰਲਾਂਗ ਕੁ ਲੰਮੇ ਬਾਜ਼ਾਰ ਦੇ ਖ਼ਤਮ ਹੋਣ ‘ਤੇ ਵੱਡੀ ਗਲੀ
ਅਸੀਂ ਪੰਜ ਭੈਣ-ਭਰਾ ਹਾਂ। ਤਿੰਨ ਭੈਣਾਂ ਅਤੇ ਦੋ ਭਰਾ। ਮੈਂ ਸਭ ਤੋਂ ਵੱਡਾ ਹਾਂ। ਪਲੇਠੀ ਦਾ ਪੁੱਤ। ਪੰਜਾਬ ਦੀ ਰਵਾਇਤ ਅਨੁਸਾਰ ਕੁੜੀਆਂ ਆਪਣਾ ਪਹਿਲਾ ਬੱਚਾ ਆਪਣੇ ਪੇਕੇ ਪਿੰਡ ਜੰਮਦੀਆਂ ਸਨ। ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਚਵਿੰਡਾ ਕਲਾਂ ਵਿੱਚ ਮੈਂ 5 ਦਸੰਬਰ 1945 ਨੂੰ ਬੁੱਧਵਾਰ ਵਾਲੇ ਦਿਨ ਪੈਦਾ ਹੋਇਆ। ਉਂਜ ਸਰਕਾਰੀ ਰੀਕਾਰਡ ਅਨੁਸਾਰ ਮੇਰੀ ਜਨਮ ਮਿਤੀ 10 ਸਤੰਬਰ 1945 ਹੈ। ਮੇਰੇ ਨਾਨਕੇ ਔਲਖ ਜੱਟ ਹਨ। ਮੇਰੇ ਨਾਨੇ ਠਾਕੁਰ ਸਿੰਘ ਹੁਰਾਂ ਦੀ ਭੈਣ ਮੰਗਲ ਕੌਰ (ਮੰਗਲੀ) ਲਾਹੌਰ ਜ਼ਿਲ੍ਹੇ ਦੀ ਕਸੂਰ ਤਹਿਸੀਲ ਦੇ ਵੱਡੇ ਅਤੇ ਨਾਮੀਂ ਪਿੰਡ ਭਡਾਣਾ ਵਿੱਚ ਹਰੀ ਸਿੰਘ ਨਾਲ ਵਿਆਹੀ ਹੋਈ ਸੀ। ਹਰੀ ਸਿੰਘ ਤੋਂ ਛੋਟ
ਕੋਈ ਵੀ ਵਿਅਕਤੀ ਆਪਣੇ ਇਤਿਹਾਸ ਅਤੇ ਹਾਲਾਤ ਦੀ ਪੈਦਾਵਾਰ ਹੁੰਦਾ ਹੈ। ਜੇਕਰ ਮੈਂ ਲੇਖਕ ਬਣ ਸਕਿਆਂ ਤਾਂ ਇਸ ਕਰਕੇ ਨਹੀਂ ਕਿ ਮੇਰੇ ਉੱਤੇ ਪ੍ਰਮਾਤਮਾ ਦੀ ਕੋਈ ਖ਼ਾਸ ਮਿਹਰ ਹੋਈ ਸਗੋਂ ਇਸ ਕਰਕੇ ਕਿ ਮੇਰੇ ਪਿਛੋਕੜ ਅਤੇ ਚੌਗਿਰਦੇ ਵਿੱਚ ਕਿਧਰੇ ਨਾ ਕਿਧਰੇ, ਕੁੱਝ ਨਾ ਕੁੱਝ ਅਜਿਹਾ ਜ਼ਰੂਰ ਹੋਵੇਗਾ, ਜਿਸ ਸਦਕਾ ਮੇਰੇ ਅੰਦਰ ਲੇਖਕ ਬਣਨ ਦਾ ਬੀਜ ਡਿੱਗ ਪਿਆ, ਜੋ ਸਮਾਂ ਆਉਣ ‘ਤੇ ਲੋੜੀਂਦੀ ‘ਰੌਸ਼ਨੀ’ ਅਤੇ ‘ਗਰਮੀ’ ਮਿਲਣ ਨਾਲ ਫੁੱਟ ਪਿਆ।
ਭਾਵੇਂ ਇਸ ‘ਕੁਝ ਨਾ ਕੁਝ’ ਦੀ ਪਛਾਣ ਕਰ ਸਕਣੀ ਡਾਢੀ ਮੁਸ਼ਕਿਲ ਹੈ ਪਰ ਫ਼ਿਰ ਵੀ ਬੀਤੇ ਉੱਤੇ ਨਜ਼ਰ ਮਾਰਿਆਂ ਕੋਈ ਕੋਈ ਨਕਸ਼ ਉੱਘੜਦਾ ਉੱਭਰਦਾ ਦਿੱਸ ਪੈਂਦਾ ਹੈ।
ਮੇਰਾ ਇਹ ਦਾਅਵਾ ਹਰਗ
ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਜਿੱਥੇ ਵਿਧਾ ਪੱਖੋਂ ਜਟਿਲ-ਬਿਰਤਾਂਤ ਵਾਲੀ ਲੰਮੀ ਕਹਾਣੀ ਲਿਖਣਾ ਮੇਰੀ ਵਿਸ਼ੇਸ਼ਤਾ ਗਿਣੀ ਗਈ ਓਥੇ ਕਿਰਸਾਣੀ ਜੀਵਨ ਦੇ ਪ੍ਰਮਾਣਿਕ ਚਿਤਰ ਪੇਸ਼ ਕਰਨ ਅਤੇ ਰਾਜਨੀਤਕ ਚੇਤਨਾ ਦੀ ਕਹਾਣੀ ਲਿਖਣ ਦੇ ਨਾਲ ‘ਪੰਜਾਬ ਸੰਕਟ’ ਬਾਰੇ ਲਿਖੀ ਕਹਾਣੀ ਨੇ ਵੀ ਮੈਨੂੰ ਵਿਸ਼ੇਸ਼ ਪਛਾਣ ਦਿੱਤੀ। ਮੇਰੀਆਂ ਇਹਨਾਂ ਕਹਾਣੀਆਂ ਦੀ ਭਾਵੇਂ ਕੁੱਝ ਕੁ ‘ਕਮਿਊਨਿਸਟ ਹਲਕਿਆਂ’ ਵੱਲੋਂ ਪਹਿਲਾਂ-ਪਹਿਲਾਂ, ਕੁਝ-ਕੁਝ ਆਲੋਚਨਾ ਵੀ ਹੋਈ ਪਰ ਪਾਠਕਾਂ ਦੀ ਮਿਲੀ ਬਹੁਤ ਵੱਡੀ ਪਰਸੰਸਾ ਨੇ ਮੇਰੀ ਕਹਾਣੀ ਦੇ ਨਾਲ ਨਾਲ ਮੇਰਾ ਕੱਦ ਵੀ ਉੱਚਾ ਕਰ ਦਿੱਤਾ। ਇਹ ਕਹਾਣੀਆਂ ਮੈਂ ਆਪਣੇ ਲਹੂ ਨੂੰ ਕਸ਼ੀਦ ਕਰਕੇ ਲਿਖੀਆਂ ਸਨ। ਮੈਂ ਹਰ ਸਾਹ ਨਾਲ ਉਸ ਦੌਰ
ਅੰਮ੍ਰਿਤਸਰ ਜੇਲ੍ਹ ਦੀ ਗੱਲ ਹੈ। ਐਮਰਜੈਂਸੀ ਵਿਚ ਡੀ ਆਈ ਆਰ ਅਧੀਨ ਜੇਲ੍ਹ ਵਿਚ ਬੰਦ ਸਾਂ। ਇਕ ਦਿਨ ਧੁੱਪੇ ਕੰਬਲ ਵਿਛਾ ਕੇ ਬੈਠੇ ਗੱਪ-ਗਿਆਨ ਵਿਚ ਰੁੱਝੇ ਹੋਏ ਸਾਂ। ਨੀਲੇ ਰੰਗ ਦੇ ਨਿਹੰਗੀ ਬਾਣੇ ਵਾਲਾ ਕੋਈ ਸੱਜਣ ਸਾਡੀ ਬੈਰਕ ਦਾ ਦਰਵਾਜ਼ਾ ਲੰਘ ਕੇ ਅੰਦਰ ਵੜਿਆ ਤੇ ਸਾਹਮਣਿਓਂ ਮਿਲਣ ਵਾਲੇ ਬੰਦੇ ਨੂੰ ਕੁਝ ਪੁੱਛਦਾ ਦਿਸਿਆ। ਉਸ ਬੰਦੇ ਨੇ ਸਾਡੀ ਟੋਲੀ ਵੱਲ ਇਸ਼ਾਰਾ ਕੀਤਾ। ਸਾਡੇ ਵੱਲ ਤੁਰੇ ਆਉਂਦੇ ਨਿਹੰਗ ਸਿੰਘ ਨੂੰ ਮੈਂ ਝੱਟ ਪਛਾਣ ਲਿਆ। ਉੱਠਦਿਆਂ ਉਸਦਾ ਸਵਾਗਤ ਕੀਤਾ, "ਬੱਲੇ! ਬੱਲੇ!! ਨਿਹੰਗ ਸਿਅ੍ਹਾਂ, ਤੂੰ ਏਥੇ ਕਿਵੇਂ?"
ਉਹ ਸਕਿਆਂ ਵਿਚੋਂ ਲੱਗਦੀ ਮੇਰੀ ਭੂਆ ਤੇਜੋ ਦਾ ਦੂਜੇ ਨੰਬਰ ਦਾ 'ਛੜਾ-ਛਾਂਟ' ਪੁੱਤ ਅਜੀਤ ਸ
ਜਿਸ ਵਕਤ ਫ਼ੋਨ ਦੀ ਘੰਟੀ ਖੜਕੀ; ਸੂਰਜ ਅਜੇ ਨਿਕਲਣ ਦੀ ਤਿਆਰੀ ਵਿੱਚ ਹੀ ਸੀ। ਘਰ ਦੇ ਜੀਅ ਸੁੱਤੇ ਹੋਏ ਸਨ। ਕਨੇਡਾ ਵਿੱਚ ਸਵੇਰੇ ਵੇਲੇ ਸਿਰ ਅਤੇ ਰਾਤ ਦੇ ਡੂੰਘੇ ਹੋਣ ਵੇਲੇ ਕੋਈ ਘੱਟ-ਵੱਧ ਹੀ ਫ਼ੋਨ ਕਰਦਾ ਹੈ। ਅਜਿਹੇ ਸਮੇਂ ਆਇਆ ਫ਼ੋਨ ਅਕਸਰ 'ਇੰਡੀਆ' ਤੋਂ ਹੋਣ ਕਰ ਕੇ ਮੈਂ ਹੀ ਚੁੱਕਦਾ ਹਾਂ।
ਫ਼ੋਨ ਉੱਤੇ ਇਕਬਾਲ ਰਾਮੂਵਾਲੀਆ ਸੀ। ਉਹ ਆਪਣੇ ਠੰਢੇ-ਧੀਰੇ ਸਦਾ-ਬਹਾਰ ਅੰਦਾਜ਼, "ਹਾਂ ਜੀ, ਵੀਰ ਜੀ" ਕਹਿ ਕੇ ਗੱਲ ਸ਼ੁਰੂ ਕਰਨ ਦੀ ਥਾਂ ਕਾਹਲੀ ਨਾਲ ਬੋਲਿਆ, "ਓ ਭਰਾ! ਤੇਰਾ ਈ-ਮੇਲ ਹੈਕ ਹੋ ਗਿਆ। ਮੈਨੂੰ ਅਮਰਜੀਤ ਚੰਦਨ ਨੇ ਲੰਦਨ ਤੋਂ ਆਖਿਐ; ਮੈਂ ਵੀ ਵੇਖਿਐ। ਤੂੰ ਐਂ ਕਰ; ਉਹ ਵੀ ਕਹਿੰਦਾ ਸੀ, ਆਪਣਾ ਨਵਾਂ ਈ-ਮੇਲ ਪਤਾ ਬਣਾ ਕ
ਫ਼ੋਨ ਦੀ ਘੰਟੀ ਵੱਜੀ ਤਾਂ ਪ੍ਰੋਫ਼ੈਸਰ ਬਰਾਂਡੇ ਵਿਚ ਪਏ ਫ਼ੋਨ ਨੂੰ ਸੁਣਨ ਲਈ ਅਹੁਲਿਆ। ਹੱਥ ਵਿਚ ਫੜ੍ਹਿਆ ਹੋਇਆ ਚਾਹ ਦਾ ਕੱਪ ਉਹਨੇ ਛੋਟੇ ਮੇਜ਼ ‘ਤੇ ਰੱਖ ਦਿੱਤਾ।
“ਹੈਲੋ!” ਕਹਿਣ ਤੋਂ ਬਾਅਦ ਉਹ ‘ਜੀ, ਜੀ, ਜੀਅ!’ ਕਰਦਾ ਅਗਲੇ ਦੀ ਗੱਲ ਸੁਣੀਂ ਗਿਆ। ਸੁਣਦਿਆਂ ਇਕਦਮ ਝਟਕਾ ਲੱਗਾ; ਉਹਦਾ ਜਿਸਮ ਥਰਥਰਾਇਆ ਤੇ ਸਦਮੇ ਨਾਲ ਜਿਵੇਂ ਸਾਹ ਸੂਤਿਆ ਗਿਆ ਹੋਵੇ, “ਹੱਛਾਅ ਜੀ! ਚੁਅ ਚ!! ਚੁਅ ਚ!!!”
ਥੋੜ੍ਹੀ ਦੂਰ ਮੰਜੇ ‘ਤੇ ਬੈਠਾ ਗਲਾਸ ਵਿਚੋਂ ਚਾਹ ਦੀਆਂ ਘੁੱਟਾਂ ਭਰਦਾ ਉਹਦਾ ਬਜ਼ੁਰਗ ਬਾਪ ਫ਼ੋਨ ਸੁਣਦੇ ਪ੍ਰੋਫ਼ੈਸਰ ਨੂੰ ਬੜੇ ਗਹੁ ਨਾਲ ਵਾਚ ਰਿਹਾ ਸੀ।
ਫ਼ੋਨ ਕਰਨ ਵਾਲੇ ਦੀ ਆਵਾਜ਼ ਬੜੇ ਧਿਆਨ ਨਾਲ ਸੁਣਦਿ
''ਸੁਣਾਓ ਮਾਸਟਰ ਸ਼ਾਮ ਸੁੰਦਰ ਜੀ! ਤੁਸੀਂ ਕਿਹੜੇ ਪਾਸੇ ਹੋ ਕੇ ਸਮਾਜਵਾਦ ਲਿਆਉਣ ਲਈ ਯਤਨ ਆਰੰਭ ਕਰੋਂਗੇ?''
ਮਾਸਟਰ ਸ਼ਾਮ ਸੁੰਦਰ ਨੇ ਡਾਕਟਰ ਧਰਮ ਸਿੰਘ ਦੇ ਬੋਲਾਂ ਦਾ ਕੋਈ ਉੱਤਰ ਦੇਣਾ ਉਚਿਤ ਨਾ ਸਮਝਿਆ। ਉਸ ਦੇ ਝੁਰੜੀਆਂ ਵਾਲੇ ਮੱਥੇ ਉਤੇ ਇਕ ਤਿਊੜੀ, ਨਵੀਂ ਝੁਰੜੀ ਬਣ ਕੇ ਉਭਰ ਆਈ। ਉਸ ਟੁੱਟੇ ਹੋਏ ਸਾਈਕਲ ਦੇ ਪਿੱਛੇ ਲੱਦੀ ਪੱਠਿਆਂ ਦੀ ਭਾਰੀ ਪੰਡ ਸੰਭਾਲਦੇ ਹੋਏ ਜ਼ੋਰ ਦੀ ਪੈਡਲ ਮਾਰਨ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਸਾਈਕਲ ਦਾ ਚੇਨ ਲੱਥ ਜਾਣ ਦੀ ਅਸਫਲਤਾ ਦਾ ਰੂਪ ਧਾਰ ਗਈ। ਉਹ ਡਿੱਗਦਾ-ਡਿੱਗਦਾ ਮਸੀਂ ਸੰਭਲਿਆ।
ਉਸ ਨੂੰ ਡਾਕਟਰ ਧਰਮ ਸਿੰਘ ਉਤੇ ਖ਼ਾਹ-ਮਖ਼ਾਹ ਫਿਰ ਗੁੱਸਾ ਆ ਗਿਆ। ਇਹ ਸਮਾਜਵਾਦ ਦਾ ਰੌਲਾ-ਰੱਪਾ ਜਿ
ਕਾਲਜ ਦੇ ਮੇਨ ਗੇਟ 'ਤੇ ਸਕਿਓਰਟੀ ਅਫ਼ਸਰ 'ਗਿੱਲ' ਨੇ ਰੋਕ ਕੇ ਮੈਨੂੰ ਦੱਸਿਆ, "ਸਰ! ਤੁਹਾਡੇ ਬਾਰੇ ਐਥੇ ਇੱਕ ਥਾਣੇਦਾਰ ਪੁੱਛਦਾ ਫਿਰਦਾ ਸੀ। ਕੁੱਝ ਦੇਰ ਹੋਈ ਅੰਦਰ ਡੀਪਾਰਟਮੈਂਟ ਵੱਲ ਗਿਆ ਹੈ। ਮੈਂ ਆਖਿਆ ਸੀ, 'ਸਾਡੇ ਸਰ ਤਾਂ ਬੜੇ ਨੇਕ ਤੇ ਵਧੀਆ ਬੰਦੇ ਨੇ। ਸਾਰੀ ਦੁਨੀਆਂ ਜਾਣਦੀ ਹੈ ਓਹਨਾਂ ਨੂੰ। ਹਫ਼ਤੇ ਦਸੀਂ ਦਿਨੀਂ ਤਾਂ ਉਹਨਾਂ ਦੀ ਫ਼ੋਟੋ ਅਖ਼ਬਾਰ 'ਚ ਛਪਦੀ ਰਹਿੰਦੀ ਹੈ!" ਸਕਿਓਰਟੀ ਅਫ਼ਸਰ ਪਿੱਛੋਂ ਮੇਰੇ ਜ਼ਿਲ੍ਹੇ ਦਾ ਹੋਣ ਕਰ ਕੇ ਮੇਰੇ ਨਾਲ ਉਚੇਚਾ ਸਨੇਹ ਕਰਦਾ ਸੀ। ਅੱਗੇ ਵੀ ਇੱਕ ਸੀ ਆਈ ਡੀ ਦਾ ਚਿੱਟ-ਕੱਪੜੀਆ ਹਵਾਲਦਾਰ ਕਾਲਜ ਦੀ 'ਸੂਹ' ਲੈਣ ਲਈ ਗੇਟ 'ਤੇ ਸਕਿਓਰਟੀ ਵਾਲਿਆਂ ਨਾਲ ਬੈਠਾ ਮੈਂ ਕਈ ਵਾਰ ਵੇਖਿਆ ਸੀ। ਉਹ ਵੀ ਮੇ
ਸ਼ਾਮ ਦਾ ਘੁਸਮੁਸਾ ਅਜੇ ਪਸਰਿਆ ਹੀ ਸੀ ਤੇ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਇਹ ਘੁਸਮੁਸਾ ਇਕ-ਦਮ ਕਾਲੀ ਬੋਲੀ ਰਾਤ ਵਾਂਗ ਸਾਰੇ ਪਿੰਡ 'ਤੇ ਪਸਰ ਜਾਵੇਗਾ ਜਾਂ ਇਹ ਕਾਲੀ-ਬੋਲੀ ਰਾਤ ਕਿਸੇ ਪਰਿਵਾਰ ਜਾਂ ਵਿਸ਼ੇਸ਼ ਵਿਅਕਤੀਆਂ ਲਈ ਉਮਰਾਂ ਜਿੰਨੀ ਲੰਮੀ ਹੋ ਜਾਵੇਗੀ। ਦੀਵਾਲੀ ਨੇੜੇ ਸੀ, ਪਰ ਪੰਜਾਬ ਦੇ ਹਾਲਾਤ ਠੀਕ ਨਾ ਹੋਣ ਕਰਕੇ ਪਟਾਕੇ ਚਲਾਉਣ ਦੀ ਮਨਾਹੀ ਸੀ। ਉਂਜ ਲੋਕਾਂ ਇਹੋ ਸਮਝਿਆ ਕਿ ਕਿਸੇ ਨੇ ਨਿੱਕੇ ਮੋਟੇ ਪਟਾਕੇ ਹੀ ਚਲਾਏ ਹੋਣਗੇ। ਗੋਲੀ ਦੀ ਆਵਾਜ਼ ਤਾਂ ਲੱਗਦੀ ਨਹੀਂ ਸੀ।
ਪਰ ਇਹ ਗੋਲੀ ਦੀ ਹੀ ਆਵਾਜ਼ ਸੀ।
ਕਿਸੇ ਨੇ ਚੁਬਾਰੇ ਦੀ ਬਾਰੀ 'ਚੋਂ ਸਿਰ ਬਾਹਰ ਕੱਢ ਕੇ ਵੇਖਿਆ। ਸ਼ਾਮ ਲਾਲ ਕਾਹਲੀ ਕਾਹਲੀ ਦੁਕਾ
ਰਾਤ ਦਸ ਕੁ ਵਜੇ ਦਾ ਵਕਤ ਹੋਵੇਗਾ। ਟੀ ਵੀ ਵੇਖਣ ਤੋਂ ਵਿਹਲੇ ਹੋ ਕੇ ਬਾਲ-ਬੱਚੇ ਆਪਣੀ ਮਾਂ ਦੀ ਨਿਗਰਾਨੀ ਅਧੀਨ ਆਪਣਾ ਸਕੂਲ ਦਾ ਕੰਮ ਕਰ ਰਹੇ ਸਨ। ਮੈਂ ਕੋਈ ਕਿਤਾਬ ਪੜ੍ਹ ਰਿਹਾ ਸਾਂ। ਘਰ ਦੀ ਬਾਹਰਲੀ ਕੰਧ ਤੋਂ ਸਾਡੇ ਘਰ ਦੇ ਵਿਹੜੇ ਵਿਚ 'ਦਗੜ ਦਗੜ' ਛਾਲਾਂ ਵੱਜਣ ਦੀ ਆਵਾਜ਼ ਸੁਣੀ। ਸਾਡੇ ਕਲੇਜੇ ਮੁੱਠੀ ਵਿਚ ਆ ਗਏ। ਜਿਹੜੀ ਗੱਲ ਦਾ ਡਰ ਸੀ, ਉਹ ਆਖ਼ਰ ਹੋ ਕੇ ਹੀ ਰਹੀ। ਮੇਰੀ ਇਸ 'ਹੋਣੀ' ਨੂੰ ਮੇਰੇ ਸਹਿਕਰਮੀਆਂ ਅਤੇ ਦੋਸਤਾਂ ਨੇ ਅੰਦਰੋ-ਅੰਦਰ ਪਹਿਲਾਂ ਹੀ ਕਲਪਿਆ ਹੋਇਆ ਸੀ।
"ਤੁਸੀਂ ਉਸ ਦਿਨ ਬਹੁਤ ਵੱਡਾ ਰਿਸਕ ਲਿਆ, ਜ਼ਖ਼ਮੀਆਂ ਦੀ ਮਦਦ ਕਰਕੇ। ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਤੁਸੀਂ ਪੁਲਿਸ ਨੂੰ ਫ਼ੋਨ ਕਰਕੇ 'ਸਿੰਘਾਂ