ਓਦਰੇ ਨੇ ਚਾਅ ਤੁਧ ਬਿਨ, ਆ ਜ਼ਰਾ ਤੂੰ ਮੁਸਕਰਾ

ਥੱਕਗੇ ਅੱਖਾਂ ਦਿ ਪੋਟੇ, ਔਂਸੀਆਂ ਰਾਹਾਂ ਚ’ ਪਾ।

ਲੱਗ ਰਹੀਆਂ ਨੇ ਉਡੀਕਣ, ਰਾਹ ਤੇ ਅੱਖਾਂ ਜਿਵੇਂ

ਲੰਘਿਆ ਜਿੱਥੋਂ ਬਦਰਦੀ, ਸੀ ਵਿਛੋੜੇ ਫੱਟ ਲਾ।

ਪੀਂਘ ਸਤਰੰਗੀ ਜਿਵੇਂ ਸਾਂ, ਸੰਗ ਤੇਰੇ ਝੂਟਦੇ

ਤੋੜਕੇ ਤੂੰ ਤੁਰ ਗਿਓਂ ਤੇ, ਰੰਗ ਸਭੋ ਉਡ ਗਿਆ।

ਰਾਤ ਜੀਕਣ ਕਰ ਰਹੀ ਹੈ, ਬਸ ਉਡੀਕਾਂ ਤੇਰੀਆਂ

ਗਗਨ ਦੀ ਥਾਲੀ ਚ’ ਦੀਵੇ, ਤਾਰਿਆਂ ਦੇ ਜਗਮਗਾ।

ਤੁਰ ਗਿਓਂ ਪਰਦੇਸ ਨੂੰ ਹੀ, ਤੂੰ ਕਮਾਵਣ ਦੌਲਤਾਂ

ਆਪਣੇ ਹੋਏ ਬਗਾਨੇ, ਛੱਡ ਸਾਇਆ ਵੀ ਗਿਆ।

ਓਦਰੇ ਘਰਬਾਰ ਸਾਰੇ, ਹਨ ਤਿਰੇ ਬਿਨ ਜਾਪਦੇ<

ਜਿਹੜੀਆਂ ਗੱਲਾਂ ਸੁਰਜੀਤ ਪਾਤਰ ਨੂੰ ਸਾਹਮਣੇ ਬਿਠਾ ਕੇ ਕੈਮਰੇ ਅੱਗੇ ਸਾਂਝੀਆਂ ਕਰਨੀਆਂ ਸੀ, ਅੱਜ ਲਿਖ ਕੇ ਕਰ ਰਿਹਾ ਹਾਂ। ਉਹ ਗੱਲਾਂ ਜੋ ਹੱਸ ਕੇ ਕਰਨੀਆਂ ਸੀ, ਹੁਣ ਭਰੇ ਹੋਏ ਮਨ ਨਾਲ ਕਰ ਰਿਹਾ ਹਾਂ। ‘ਹੈ’ ਤੋਂ ‘ਸੀ’ ਹੋਣ ਕਰ ਕੇ ਇਹ ਭਾਣਾ ਵਰਤਣਾ ਹੀ ਸੀ।

ਪਾਤਰ ਤੁਰਦਾ ਵੀ ਸਹਿਜੇ ਸੀ, ਲਿਖਦਾ ਵੀ ਸਹਿਜੇ ਸੀ, ਬੋਲਦਾ ਵੀ ਸਹਿਜੇ ਸੀ। ਉਹਦੀ ਸਮੁੱਚੀ ਕਵਿਤਾ ਤੇ ਵਾਰਤਕ ਵੀ ਸਹਿਜ ਨਾਲ ਓਤਪੋਤ ਸੀ। ਉਹਦੇ ਲੱਖਾਂ ਪ੍ਰਸ਼ੰਸਕ ਸੀ ਤੇ ਹਨ। ਉਨ੍ਹਾਂ ਵਿੱਚੋਂ ਮੈਂ ਵੀ ਇੱਕ ਹਾਂ। ਮੈਨੂੰ ਵਹਿਮ ਵਰਗਾ ਵਿਸ਼ਵਾਸ ਹੈ ਤੇ ਵਿਸ਼ਵਾਸ ਵਰਗਾ ਵਹਿਮ ਕਿ ਉਹਦੇ ਇਹੋ ਜਿਹੇ ਸ਼ਿਅਰ ਵੀ ਮੈਨੂੰ ਜ਼ੁਬਾਨੀ ਚੇਤੇ ਹਨ ਜੋ ਬਹੁਤਿਆਂ ਨੂੰ ਪਤਾ ਨਹ

(‘ਗਲੋਬਲ ਪੰਜਾਬੀ’ ਦੇ ਪਾਠਕਾਂ ਲਈ ਪ੍ਰੋ: ਸ਼ਮਸ਼ੇਰ ਸਿੰਘ ਸੰਧੂ ਦੀਆਂ ‘ਰੌਸ਼ਨੀ ਦੀ ਭਾਲ’ ਵਿੱਚੋਂ।)

ਕਿਰਨ ਤੇਰੀ ਮੈਂ ਹਾਂ ਮੇਰੇ ਸੂਰਜਾ

ਹੋ ਸਕਾਂ ਨਾ ਮੈਂ ਕਦੀ ਤੈਥੋਂ ਜੁਦਾ।

ਜਾ ਵਸੇਂ ਤੂੰ ਧਰਤ ਦੇ ਉਸ ਪਾਰ

ਜੇ ਇਸ ਜਗ੍ਹਾ ਤੇ ਨ੍ਹੇਰ ਜਾਵੇ ਤੁਰਤ ਛਾ।

ਹਰ ਸਵੇਰੇ ਆ ਲਵੇਂ ਤੂੰ ਸਾਰ ਫਿਰ

ਹਰ ਤਰਫ ਤੋਂ ਨ੍ਹੇਰਿਆਂ ਨੂੰ ਦੇਂ ਭਜਾ।

ਧਰਤ ਸਾਰੀ ਨਿੱਘ ਤੇਰੀ ਮਾਣਦੀ

ਸਰਦ ਹੋਏ ਰੁਖ਼ ਤੂੰ ਸਾਰੇ ਦੇਂ ਮਘਾ।

ਹਸਰਤਾਂ ਦੀ ਹਰ ਕਲੀ ਫਿਰ ਖਿੜ ਪਵੇ

ਰੂਪ ਨਿਖਰੇ ਰੌਸ਼ਨੀ ਤੇਰੀ `ਚ ਨ੍ਹਾ।

ਤਪਸ਼ ਤੇਰੀ ਰੂਹ ਵੀ ਬਖ਼ਸ਼ੇ ਫੇਰ ਤੋਂ

Feature Image

ਕੈਲਗਰੀ (ਸ਼ਮਸ਼ੇਰ ਸਿੰਘ ਸੰਧੂ) ਰਾਈਟਰਜ਼ ਫੋਰਮ, ਕੈਲਗਰੀ ਦੀ ਇਕੱਤਰਤਾ, ਕਾਊਂਸਲ ਆਫ ਸਿੱਖ ਔਰਗਨਾਈਜ਼ੇਸ਼ਨਜ਼ ਨਾਰਥ ਈਸਟ ਕੈਲਗਰੀ ਦੇ ਹਾਲ ਵਿੱਚ ਸਨਿੱਚਰਵਾਰ 3 ਅਕਤੂਬਰ, 2009 ਨੂੰ ਸ਼ਮਸ਼ੇਰ ਸਿੰਘ ਸੰਧੂ ਅਤੇ ਸਬਾ ਸਲੇਖ਼ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਵਿੱਚ ਤਿੰਨ ਮੈਂਬਰਾਂ ਨੂੰ ਉਹਨਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ੁੰਮੇਂਵਾਰੀ ਸੁਰਿੰਦਰ ਸਿੰਘ ਢਿਲੋਂ ਅਤੇ ਜੱਸ ਚਾਹਲ ਨੇ ਨਿਭਾਈ। ਪਿਛਲੇ ਮਹੀਨੇ ਦੀ ਰੀਪੋਰਟ ਪੜ੍ਹੀ ਅਤੇ ਪਰਵਾਨ ਕੀਤੀ ਗਈ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇੱਕ ਮ