ਕਿਰਪਾਲ ਸਿੰਘ ਪੰਨੂੰ ਅਤੇ ਉਹਨਾਂ ਦੀ ਸੁਪਤਨੀ ਪਤਵੰਤ ਕੌਰ ਪੰਨੂੰ ਨਾਲ਼ ਸਾਡਾ ਸੰਪਰਕ ਕੋਈ ਪਿਛਲੇ ਪੰਜ ਕੁ ਸਾਲਾਂ ਤੋਂ ਬਣਿਆ ਹੈ। ਪਰ ਹਮੇਸ਼ਾ ਇਹੀ ਮਹਿਸੂਸ ਹੁੰਦਾ ਹੈ ਕਿ ਇਹ ਸਾਂਝ ਬਹੁਤ ਪੁਰਾਣੀ ਹੈ। ਇਨ੍ਹਾਂ ਥੋੜ੍ਹੇ ਜੇਹੇ ਸਾਲਾਂ ਵਿੱਚ ਇਹ ਸਬੰਧ ਇਤਨਾ ਕੁ ਮਜਬੂਤ ਹੋ ਗਿਆ ਹੈ ਕਿ ਅਸੀਂ ਉਹਨਾਂ ਨੂੰ ਆਪਣੇ ਮਾਂ ਬਾਪ ਦਾ ਦਰਜਾ ਦਿੰਦੇ ਹਾਂ।

ਕਿਰਪਾਲ ਸਿੰਘ ਪੰਨੂੰ ਇੱਕ ਬਹੁਤ ਹੀ ਸੂਝਵਾਨ, ਸੇਵਾ ਭਾਵਨਾ ਵਾਲ਼ੇ ਅਤੇ ਸੱਚਾ ਪਿਆਰ ਕਰਨ ਵਾਲ਼ੇ ਇਨਸਾਨ ਹਨ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇੱਥੇ ਕੈਨੇਡਾ ਵਿੱਚ ਕਿਰਪਾਲ ਸਿੰਘ ਪੰਨੂੰ ਸਾਰਿਆਂ ਦੀ ਮੱਦਦ ਬਿਨਾਂ ਕਿਸੇ ਆਪਣੇ ਮਤਲਬ ਤੋਂ ਤਹਿ ਦਿਲੋਂ ਕਰਦੇ ਹਨ ਅਤੇ ਨਾਲ਼ ਹੀ