
26 ਅਗਸਤ ਨੂੰ ਸਰੀ ਪਬਲਿਕ ਲਾਇਬ੍ਰੇਰੀ ਦੀ ਨਿਊਟਨ ਬ੍ਰਾਂਚ ਵਿੱਚ ਵਿੱਚ ਔਨਲਾਈਨ ਮੈਗਜ਼ੀਨ ਵਤਨ ਵੱਲੋਂ ਪੰਜਾਬੀ ਵਿਕੀਪੀਡਿਆ ਦੀ ਪਹਿਲੀ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਉੱਤਰੀ ਅਮਰੀਕਾ ਵਿੱਚ ਪੰਜਾਬੀ ਵਿਕੀਪੀਡੀਆ ਬਾਰੇ ਇਸ ਤਰ੍ਹਾਂ ਦੀ ਇਹ ਪਹਿਲੀ ਵਰਕਸ਼ਾਪ ਸੀ।
ਵਰਕਸ਼ਾਪ ਦੇ ਸ਼ੁਰੂ ਵਿੱਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਅਧਿਆਪਕ ਅਤੇ ਪੰਜਾਬੀ ਵਿਕੀਪੀਡਿਆ ਲਈ ਸਰਗਰਮੀ ਨਾਲ ਯੋਗਦਾਨ ਪਾ ਰਹੇ ਸੁਖਵੰਤ ਹੁੰਦਲ ਨੇ ਵਿਕੀਪੀਡਿਆ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ''ਵਿਕੀਪੀਡੀਆ ਇਸ ਸਮੇਂ ਗਿਆਨ ਹਾਸਲ ਕਰਨ, ਗਿਆਨ ਇਕੱਤਰ ਕਰਨ, ਗਿਆਨ ਸੰਭਾਲਣ ਵਿੱਚ ਇਕ ਇਨਕਲਾਬੀ ਤਬਦੀਲੀ ਲਿਆ ਰਿ
ਪੰਜਾਬੀ ਦੇ ਸਰਗਰਮ ਨਾਟਕਕਾਰਾਂ ਵਿਚ ਉਸਦਾ ਜ਼ਿਕਰ ਬਹੁਤ ਘੱਟ ਪੜ੍ਹਣ ਨੂੰ ਮਿਲਦਾ ਹੈ। ਨਾ ਹੀ ਕਦੇ ਉਸਦੀ ਕਾਰਜਸ਼ੈਲੀ ਬਾਰੇ ਕੋਈ ਲੇਖ ਜਾਂ ਖ਼ਬਰ ਨਜਰੀਂ ਪਈ ਹੈ। ਹੋਰ ਬਹੁਤ ਸਾਰੇ ਲੋਕਾਂ ਵਾਂਗ ਮੈਨੂੰ ਵੀ ਉਸਦੇ ਨਾਂ ਤੋਂ ਉਸਦੇ ਗੈਰ-ਪੰਜਾਬੀ ਹੋਣ ਦਾ ਭੁਲੇਖਾ ਸੀ।
"ਲੋਕੀਂ ਮੇਰੇ ਨਾਂ ਤੋਂ ਮੇਰੇ ਅੰਗ੍ਰੇਜ਼ ਹੋਣ ਦਾ ਭੁਲੇਖਾ ਖਾ ਜਾਂਦੇ ਆ ਪਰ ਮੈਂ ਪੰਜਾਬ `ਚ ਢਿੱਲਵਾਂ ਕਲਾਂ ਦੇ ਦਲਿੱਤ ਵੇਹੜੇ ਵਿਚ ਪੈਦਾ ਹੋਇਆ-----।" ਜਦ ਮੈਂ ਉਸ ਨੂੰ ਪਹਿਲੀ ਵਾਰ ਸੁਣਿਆ, ਉਹ ਇਹ ਦੱਸ ਰਿਹਾ ਸੀ। ਉਸ ਦੀਆਂ ਸਿੱਧੀਆਂ ਤੇ ਸਪੱਸ਼ਟ ਗੱਲਾਂ ਮੈਂ ਬੜੇ ਧਿਆਨ ਨਾਲ ਸੁਣ ਰਿਹਾ ਸੀ। ਉਸਦੀ ਪਹਿਲੀ ਗੱਲ ਨੇ ਹੀ ਮੇਰਾ ਧਿਆਨ ਖਿੱਚ ਲਿਆ। ਉ
ਬੈਂਕੁਅਟ-ਹਾਲ ਦੇ ਗੇਟ 'ਚ ਪ੍ਰਾਹੁਣਿਆਂ ਨੂੰ ਜੀ-ਆਇਆਂ ਕਹਿਣ ਲਈ ਖੜੋਤੀ ਮਨਪ੍ਰੀਤ ਦੀ ਨਿਗ੍ਹਾ ਨੀਨਾ 'ਤੇ ਪਈ ਤਾਂ ਉਸ ਨੂੰ ਲੱਗਾ ਜਿਵੇਂ ਹੁਣੇ ਸੂਰਜ ਆ ਕੇ ਨੀਨਾ ਦੀ ਬਾਂਹ 'ਚ ਬਾਂਹ ਪਾਏਗਾ ਅਤੇ ਉਹ ਹਾਲ ਵਿੱਚ ਆਉਣਗੇ। ਪਰ ਨੀਨਾ ਦੇ ਨਾਲ ਲੱਗ ਕੇ ਲਾਈਨ 'ਚ ਖੜ੍ਹੇ ਕਿਸੇ ਓਪਰੇ ਮੁੰਡੇ ਨੂੰ ਵੇਖ ਮਨਪ੍ਰੀਤ ਨੂੰ ਪਲ ਦੀ ਪਲ ਪਿਆ ਭੁਲੇਖਾ ਦੂਰ ਹੋ ਗਿਆ। ਮਨਪ੍ਰੀਤ ਨੇ ਹਾਉਕਾ ਲੈ ਕੇ ਸੋਚਿਆ, 'ਸੂਰਜ ਨੇ ਕਿੱਥੋਂ ਆਉਣੈ?"
"ਹਾਏ ਆਂਟੀ, ਕੀ ਹਾਲ ਐ?" ਆਖ ਨੀਨਾ ਉਸ ਦੇ ਗਲ ਲੱਗ ਕੇ ਮਿਲੀ ਅਤੇ ਆਪਣੇ ਪਿੱਛੇ ਖੜ੍ਹੇ ਦੋ ਮੁੰਡਿਆਂ ਅਤੇ ਇੱਕ ਕੁੜੀ ਵੱਲ ਹੱਥ ਕਰਕੇ ਬੋਲੀ, "ਮੇਰੇ ਫ਼੍ਰੈਂਡਸ।" ਫਿਰ ਆਪਣੇ ਦੋਸਤਾਂ ਵੱਲ ਵੇਖਦ
ਜੇ ਜਸਵਿੰਦਰ ਦੀ ਗੱਲ ਮੰਨ ਲੈਂਦੀ ਤਾਂ ਅਜੇਹੀ ਦੁਬਿਧਾ ‘ਚ ਨਾ ਫਸਦੀ। ਉਦੋਂ ਇਰਾਦਾ ਵੀ ਤਾਂ ਪੱਕਾ ਸੀ। ਪਰ ਮੈਨੂੰ ਪਾਪਾ ਦੀ ਗੱਲ ਠੀਕ ਲੱਗੀ ਸੀ। ਜਸਵਿੰਦਰ ਦਾ ਹਾਲੇ ਹੁਣੇ ਫੋਨ ਆ ਕੇ ਹਟਿਆ ਹੈ। ਨਾ ਸੁੱਖ ਨਾ ਸਾਂਦ। ਸਿੱਧਾ ਪੁੱਛਦਾ ਹੈ , “ਹਾਲੇ ਭੂਆ ਨੂੰ ਫੋਨ ਕੀਤਾ ਹੈ ਕਿ ਨਹੀਂ?”
“ਨਹੀਂ।” ਸੁਣ ਉਸਦੀ ਆਵਾਜ਼ ਖਰ੍ਹਵੀ ਹੋ ਜਾਂਦੀ ਹੈ, “ਲੱਗਦਾ ਹੈ ਤੇਰਾ ਹੈਥੇ ਹੀ ਜੀਅ ਲੱਗ ਗਿਐ।”
“ਪਾਪਾ ਹੋਰੀਂ ਕਹਿੰਦੇ ਆ ਕੇ ਮਹੀਨਾ ਕੁ ਹੋਰ ਠਹਿਰ ਜਾਵਾਂ।”
“ਪਰ ਭੂਆ ਨੂੰ ਫੋਨ ਕਰਕੇ ਤਰੀਕ ਤਾਂ ਪੱਕੀ ਕਰ ਲੈ। ਉਸ ਛੁੱਟੀ ਬੁੱਕ ਕਰਾਉਣੀ ਐ। ਉਹ ਆਪ ਆਊ। ਖੜ੍ਹੇ ਪੈਰ ਕਹਿੰਦੇ ਟਿਕਟ ਵੀ ਮਹਿੰਗੀ ਮਿਲਦੀ
ਅੰਗਰੇਜ਼ੀ ਕਿਤਾਬ ‘ਜਿਊਲਜ਼ ਆਫ ਦੀ ਕਿਲਾ’ ਦਾ ਪੰਜਾਬੀ ਵਿੱਚ ਅਨੁਵਾਦ ਕਰਦਿਆਂ ਪਾਲਦੀ ਪਿੰਡ ਨਾਲ ਮੈਂ ਡੂੰਘੀ ਸਾਂਝ ਮਹਿਸੂਸ ਕਰਨ ਲੱਗਾ ਸੀ। ਇਹ ਮੇਰੇ ਸੁਪਨਿਆਂ ਵਿੱਚ ਆਉਣ ਲੱਗਾ। ਪਿੰਡ ਭਾਵੇਂ ਨਹੀਂ ਰਿਹਾ ਪਰ ਇਸਦੇ ਬਚੇ ਨਿਸ਼ਾਨਾਂ ਨੂੰ ਦੇਖਣ ਦੀ ਮੇਰੀ ਰੀਝ ਸੀ। ਹੋਰ ਰੁਝੇਵਿਆਂ ਕਾਰਣ ਕਦੇ ਜਾ ਨਾ ਸਕਿਆ, ਭਾਵੇਂ ਇਹ ਮੇਰੇ ਹੀ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਹੈ।
ਇਨ੍ਹਾਂ ਗਰਮੀਆਂ ਵਿੱਚ ਸੁਕੀਰਤ ਹੋਰੀਂ ਕਨੇਡਾ ਆਏ ਤਾਂ ਉਨ੍ਹਾਂ ਨਾਲ ਪਾਲਦੀ ਜਾਣ ਦਾ ਸਬੱਬ ਬਣ ਗਿਆ। ਸੁਕੀਰਤ ਦੇ ਨਾਲ ਨਾਲ ਪੰਜਾਬੀ ਦੇ ਦੋ ਹੋਰ ਵੱਡੇ ਵਿਦਵਾਨਾਂ, ਡਾ. ਰਘਬੀਰ ਸਿੰਘ ਸਿਰਜਣਾ ਅਤੇ ਡਾ. ਸਾਧੂ ਸਿੰਘ ਦਾ ਵੀ ਸਾਥ ਬਣ ਗਿਆ। ਕਾਰ ਦਾ ਡਰ
ਹਰਪ੍ਰੀਤ ਸੇਖਾ ਦੀ ਥੋੜ੍ਹਾ ਚਿਰ ਪਹਿਲੋਂ ਰੀਲੀਜ਼ ਹੋਈ ਪੁਸਤਕ ‘ਬੀ ਜੀ ਮੁਸਕਰਾ ਪਏ’ ਵਿੱਚੋਂ ਇਹ ਖ਼ੁਬਸੂਰਤ ਕਹਾਣੀ ਗਲੋਬਲ ਪੰਜਾਬੀ ਦੇ ਪਾਠਕਾਂ ਲਈ ਪੇਸ਼ ਕੀਤੀ ਜਾ ਰਹੀ ਹੈ:
ਖਾਲੀ ਘਰ ਡਿੰਪਲ ਨੂੰ ਭਾਂਅ-ਭਾਂਅ ਕਰਦਾ ਲੱਗਾ। ਬੱਚਿਆਂ ਦੇ ਸਕੂਲ ਵਿੱਚ ਛੁੱਟੀਆਂ ਹੋਣ ਕਰਕੇ ਉਸਦੇ ਮਾਸੜ ਜਗਜੀਤ ਨੇ ਉਸ ਦੀ ਮਾਸੀ ਮਨਜੀਤ ਤੋਂ ਵੀ ਕੰਮ `ਤੇ ਦੋ ਦਿਨਾਂ ਦੀ ਛੁੱਟੀ ਕਰਵਾ ਕੇ ਕੱਲ੍ਹ ਬੱਚਿਆਂ ਦੇ ਨਾਲ ਆਪਣੇ ਮਾਂ-ਪਿਓ ਕੋਲ ਵਿਕਟੋਰੀਆ ਭੇਜ ਦਿੱਤਾ ਸੀ। ਡਿੰਪਲ ਨੇ ਵੀਕਐਂਡ `ਤੇ ਆਪਣੇ ਮਾਸੜ ਜੀ ਦੇ ਨਾਲ ਜਾ ਕੇ ਉਨ੍ਹਾਂ ਨੂੰ ਲੈ ਆਉਣਾ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਇਸ ਬਹਾਨੇ ਡਿੰਪਲ ਵੀ ਵਿ
ਸਭਨੀ ਥਾਈਂ ਇੱਕੋ ਖ਼ਬਰ ਦੀ ਹੀ ਚਰਚਾ ਸੀ ਅਤੇ ਉਸੇ ਖਬਰ ਨੂੰ ਆਪਣੇ ਅੰਦਰ ਰਿੜਕਦਾ ਤਰਸੇਮ ਜਦ ਘਰ ਪਹੁੰਚਿਆ ਤਾਂ ਆਮ ਦੀ ਤਰ੍ਹਾਂ ਟੀ.ਵੀ.ਮੂਹਰੇ ਬੈਠੀ ਉਸ ਦੀ ਅੱਠ-ਸਾਲਾ ਧੀ ਗੁਰਨੀਤ ਅਤੇ ਚਾਰ-ਸਾਲਾ ਪੁੱਤਰ ਸੁਮੀਤ ਨੇ ਰਲਵੀਂ ਆਵਾਜ਼ ਵਿੱਚ ਕਿਹਾ, “ਸਾਸਰੀ `ਕਾਲ, ਡੈਡੀ।” ‘ਸਾਸਰੀ `ਕਾਲ’ ਦਾ ਜਵਾਬ ਦਿੱਤੇ ਬਿਨ੍ਹਾ ਗੁਰਨੀਤ ਵੱਲ ਕ੍ਰੋਧ ਨਾਲ ਵੇਖਦੇ ਹੋਏ ਤਰਸੇਮ ਨੇ ਕਿਹਾ, “ਟੀ.ਵੀ.ਮੂਹਰੇ ਬਹਿ ਜਿਆ ਕਰ ਸਕੂਲੋਂ ਆਉਣ ਸਾਰ, ਨਾਲੇ ਜੁਆਕ ਨੂੰ ਸਿਖਾ ਇਹ ਪੁੱਠੀਆਂ ਆਦਤਾਂ।” ਅਤੇ ਫਿਰ ਉਹ ਬੱਚਿਆਂ ਨਾਲ ਸੋਫੇ `ਤੇ ਬੈਠੀ ਆਪਣੀ ਮਾਂ ਅਤੇ ਚਾਹ ਬਨਾਉਣ ਲਈ ਸਟੋਵ ਕੋਲ ਖੜ੍ਹੀ ਆਪਣੀ ਪਤਨੀ ਮਨਦ
11 ਅਕਤੂਬਰ 2009 ਦੀ ਸ਼ਾਮ ਨੂੰ ਸਰੀ ਦੇ ਬਿਲ ਪਰਫਾਰਮਿੰਗ ਆਰਟਸ ਥੀਏਟਰ ਵਿਚ ਪੰਜਾਬੀ ਨਾਟਕ ‘ਨਿਉਂ ਜੜ੍ਹ’ ਦਾ ਮੰਚਨ ਹੋਇਆ। ਇਹ ਨਾਟਕ ਪ੍ਰੋਫੈਸਰ ਅਜਮੇਰ ਔਲਖ ਦਾ ਲਿਖਿਆ ਹੋਇਆ ਹੈ ਅਤੇ ਉਨ੍ਹਾਂ ਦੀ ਹੀ ਅਗਵਾਈ ਵਿਚ ਐਡਮਿੰਟਨ ਦੀ ਪੰਜਾਬੀ ਹੈਰੀਟੇਜ ਥੀਏਟਰ ਐਸੋਸੀਏਸ਼ਨ ਵੱਲੋਂ ਖੇਡਿਆ ਗਿਆ। ਭਰੂਣ ਹੱਤਿਆ ਰੋਕਣ ਦਾ ਖੁਲ੍ਹ ਕੇ ਸੁਨੇਹਾ ਦਿੰਦੇ ਇਸ ਨਾਟਕ ਵਿਚ ਦਰਸ਼ਕਾਂ ਦੀ ਦਿਲਚਸ਼ਪੀ ਲਈ ਮਨੋਰੰਜਨ ਵੀ ਸੀ ਤੇ ਉਸਾਰੂ ਗੀਤ ਵੀ ਸਨ। ਭਾਵੁਕ ਕਰਨ ਵਾਲੇ ਦ੍ਰਿਸ਼ ਵੀ ਸਨ। ਪੰਜਾਬ ਤੋਂ ਇਸ ਨਾਟਕ ਵਿਚ ਹਿੱਸਾ ਲੈਣ ਆਏ ਸ੍ਰੀਮਤੀ ਮਨਜੀਤ ਕੌਰ ਔਲਖ ਅਤੇ ਹੈਰੀਟੇਜ ਗਰੁੱਪ ਦੇ ਪਰਮਜੀਤ ਸਿੰਘ ਗਿੱਲ ਅ