
ਦਾਨੇ ਆਖਦੇ ਨੇ ਮਰਦਾਂ ਤੇ ਘੋੜਿਆਂ ਦਾ ਪਤਾ ਮੈਦਾਨੇ ਨਿਕਲ਼ਿਆਂ ਲਗਦਾ ਏ। ਅਖ਼ੇ ਵਾਹ ਪਿਆਂ ਜਾਣੀਏਂ ਜਾਂ ਰਾਹ ਪਿਆਂ ਜਾਣੀਏਂ। ਗੱਲੀਂ ਬਾਤੀਂ ਤਾਂ ਸਾਰੇ ਈ ਰਾਠ ਅਤੇ ਵਰਯਾਮ ਬਣੇ ਫਿਰਦੇ ਨੇ। ਕਈ ਵਾਰ ਬੰਦਾ ਕਿਸੇ ਅਜਿਹੀ ਅੜਾਉਣੀ ਵਿੱਚ ਫਸ ਜਾਂਦਾ ਏ ਪਈ ਉਸ ਨੂੰ ਉਸ ’ਚੋਂ ਸਮੁੱਚਾ ਨਿਕਲ਼ ਆਉਣ ਦੀ ਰਾਹ ਨਈਂ ਸੁਝਦੀ। ਪਰ ਇਹ ਵੀ ਸੱਚ ਏ ਅਖ਼ੇ ਰੱਬ ਮੇਹਰਬਾਨ ਤੇ ਸਭ ਮੇਹਰਬਾਨ। ਪੰਜਾਬ ਦੇ ਵਾਰਿਸ ਹਜ਼ਰਤ ਵਾਰਿਸ ਸ਼ਾਹ ਨੇ ਆਖਿਆ ਏ:
-ਵਾਰਿਸ ਸ਼ਾਹ ਅੱਲਾ ਜਾਂ ਕਰਮ ਕਰਦਾ ਹੁਕਮ ਹੁੰਦਾ ਏ ਨੇਕ ਸਤਾਰਿਆਂ ਨੂੰ
ਉਹੋ ਗੱਲ ਬਣੀ ਪਈ ਮੁਹਤਰਮ ਕਿਰਪਾਲ ਸਿੰਘ ਪੰਨੂੰ ਨਾਲ਼ ਮੇਰੀ ਸਿੰਗ ਸਿਹਾਂਣ ਉਦੋਂ ਹੋਈ ਜਦੋਂ ਮੇਰੀ ਕਿਤਾਬ ‘