
ਕਿੱਤੇ ਵਜੋਂ ਸਕੂਲ ਅਧਿਆਪਕ ਹੋਣ ਦੇ ਨਾਤੇ ਮੇਰਾ ਵਾਹ ਹਰ ਹਫਤੇ ਲਗਭਗ 240 ਬੱਚਿਆਂ ਨਾਲ ਪੈਂਦਾ ਹੈ। ਬੋਲੀ ਦੇ ਪਾਠ ਪਠਨ ਦੀ ਕਿਰਿਆ ਵਜੋਂ ਸਿੱਧਾ ਸਾਹਮਣਾ ਸਿਖਿਆਰਥੀਆਂ ਨਾਲ ਪੈਣ ਕਾਰਨ ਮੈਂ ਅਕਸਰ ਬੱਚਿਆਂ ਬੱਚੀਆਂ ਨੂੰ ਕਹਿੰਦਾ ਹਾਂ ਕਿ ਉਹ ਮੇਰੇ ਸੁੰਦਰ ਮੂੰਹ ਵਲਾਂ ਵੇਖਣ। ਬੱਚੇ ਮੁਸਕਰਾ ਦਿੰਦੇ ਹਨ। ਕਈ ਮਿੰਨੀ ਜਿਹੀ ਖਚਰੀ ਹਾਸੀ ਹੱਸਦੇ ਮਖੌਲ ਵਿੱਚ ਚੋਭ ਲਾਉਂਦੇ ਹੋਏ ਚਿੜਾਉਣ ਦੀ ਕੋਸ਼ਿਸ਼ ਕਰਦੇ ਹਨ:
“ਸਰ ਤੁਸੀਂ ‘ਬਿਊਟੀਫੁਲ’ ਨਹੀਂ ਅਗਲੀ ਹੋ।”
ਉਹ ਜਾਣਦੇ ਹਨ ਮੈਂ ਕੀ ਕਹਿ ਰਿਹਾ ਹਾਂ ਅਤੇ ਕਿਉਂ ਕਹਿ ਰਿਹਾ ਹਾਂ। ਮੈਨੂੰ ਇਹ ਗਿਆਨ ਤਾਂ ਭਾਵੇਂ ਹੈ ਹੀ ਕਿ ਸੁਹੱਪਣ ਨਾਂ ਦੀ ਚੀਜ਼ ਹਮਾਤੜਾਂ ਦੇ ਪੱਲ
ਕਿਸੇ ਕੰਮ ਨੂੰ ਕਰਨ ਦਾ ਪੱਕਾ ਇਰਾਦਾ ਜਾਂ ਸੰਕਲਪ ਕਰਨਾ ਇੱਕ ਗੱਲ ਹੈ ਪਰ ਕੀਤੇ ਹੋਏ ਸੰਕਲਪ ਸਬੰਧੀ ਜਾਗਰੂਕ ਹੋ ਕੇ ਪਹਿਰਾ ਦੇਣਾ ਅਤੇ ਉਸਨੂੰ ਪੂਰਾ ਕਰਨ ਦਾ ਸਿਰ ਤੋੜ ਯਤਨ ਕਰਨਾ ਦੂਜੀ ਗੱਲ। ਸਾਨੂੰ ਸਾਡੇ ਆਲੇ ਦੁਆਲੇ ਵਿੱਚ ਅਜਿਹੇ ਮਨੁੱਖ ਵੇਖਣ ਨੂੰ ਹਰ ਵੇਲੇ ਮਿੱਲ ਸਕਦੇ ਹਨ ਜਿਹਨਾਂ ਨੇ ਕੁਝ ਕਰਨ ਦਾ ਦ੍ਰਿੜ ਮਨ ਬਣਾਇਆ ਅਤੇ ਫਿਰ ਉਹਨਾਂ ਆਪਣੀ ਲਗਨ, ਹੱਠ ਧਰਮੀ ਅਤੇ ਈਮਾਨਦਾਰੀ ਸਦਕਾ ਆਪਣੇ ਇਰਾਦੇ ਦੀ ਪੂਰਤੀ ਵਿੱਚ ਸਫ਼ਲਤਾ ਪਰਾਪਤ ਕੀਤੀ। ਨਿਸਚੈ ਹੀ ਇਸਦੇ ਉਲਟ ਅਜਿਹੇ ਨਜ਼ਾਰੇ ਵੀ ਵੇਖਣ ਨੂੰ ਮਿਲ ਜਾਂਦੇ ਹਨ ਜਦੋਂ ਕਿਸੇ ਨੇ ‘ਸ਼ੇਖ ਚਿੱਲੀਆਂ’ ਵਾਂਗ ਦਿਨੇ ਸੁਪਨੇ ਵੇਖੇ, ਹਵਾ ਵਿੱਚ ਮਹਿਲ ਖੜੇ ਕੀਤੇ, ਕਦਮ ਦੋ ਕਦਮ ਆਪਣ
ਕਿਸੇ ਲਕੜੀ ਦਾ ਕੰਮ ਕਰਨ ਵਾਲੇ ਕਾਰੀਗਰ/ਤਰਖਾਣ ਨੂੰ ਪੁੱਛ ਕੇ ਦੇਖੋ ਤਾਂ ਉਹ ਦੱਸੇਗਾ: ਖੂੰਢੀ ਆਰੀ ਨਾਲ ਲਕੜੀ ਚੀਰਨ ਦਾ ਕਾਰਜ ਔਖਾ ਹੁੰਦਾ ਹੈ। ਦਰਅਸਲ ਇਹ ਨਹੀਂ ਕਿ ਖੂੰਢੀ ਆਰੀ ਨਾਲ ਲਕੜੀ ਬਿਲਕੁਲ ਚੀਰੀ ਹੀ ਨਾ ਜਾ ਸਕੇ। ਹੋ ਸਕਦਾ ਹੈ ਕਿ ਐਵੇਂ ਜ਼ੋਰ-ਜ਼ਬਰਦਸਤੀ ਕਰਕੇ, ਔਖੇ ਹੋ ਕੇ ਆਰੀ ਲਕੜੀ ਨੂੰ ਥੋੜਾ-ਬਹੁਤ ਚੀਰ ਸਕੇ ਪਰ ਇਸ ਵਿਚ ਪੂਰਨ ਤੌਰ ਤੇ ਸਫ਼ਲਤਾ ਪਰਾਪਤ ਨਹੀਂ ਹੋਵੇਗੀ। ਲਕੜੀ ਠੀਕ ਢੰਗ ਨਾਲ ਕੱਟੀ ਨਹੀਂ ਜਾਵੇਗੀ ਅਤੇ ਸਮਾਂ ਵੀ ਲੋੜ ਨਾਲੋਂ ਬਹੁਤ ਜਿ਼ਆਦਾ ਬਰਬਾਦ ਹੋਵੇਗਾ। ਹੋ ਸਕਦਾ ਹੈ ਇਸ ਕੋਸਿ਼ਸ਼ ਵਿਚ ਬੰਦਾ ਖਿੱਝ ਵੀ ਜਾਵੇ। ਇਸ ਲਈ ਹੀ, ਇੱਕਾ ਚੰਗਾ ਕਾਰੀਗਰ, ਸਮੇਂ ਸਮੇਂ ਉਤੇ ਆਪਣੇ ਕਿੱਤੇ ਦੇ ਸੰਦਾਂ ਦ
ਮਨੁੱਖ ਦੇ ਜੀਵਨ ਦਾ ਸਾਰਥਕ ਨਿਰਭਰ ਉਸਦੇ ਵਿਚਾਰਾਂ ਅਤੇ ਵਿਚਾਰਾਂ ਨੂੰ ਕਾਰਜ ਕੁਸ਼ਲਤਾ ਵਿੱਚ ਬਦਲਣ ਦੇ ਸਿੱਟੇ ਉੱਤੇ ਹੈ। ਦੂਜੇ ਅਰਥਾਂ ਵਿੱਚ ਇਹ ਵੀ ਕਹਿ ਸਕਦੇ ਹਾਂ ਕਿ ਦਰ-ਅਸਲ ਵਿਚਾਰ ਆਪਣੇ ਆਪ ਵਿੱਚ ਕੁੱਝ ਵੀ ਕਰ ਸਕਣ ਦੀ ਸਮਰੱਥਾ ਨਹੀਂ ਰੱਖਦੇ। ਸਗੋਂ ਵਿਚਾਰ ਜਦੋਂ ਕਾਰਜ ਦਾ ਰੂਪ ਧਾਰਦੇ ਹਨ ਤਾਂ ਕੁੱਝ ਸਿੱਟੇ ਨਿਕਲ ਸਕਦੇ ਹਨ। ਇਹ ਸਿੱਟੇ ਸਾਰਥਕ ਵੀ ਹੋ ਸਕਦੇ ਹਨ ਅਤੇ ਨਿਰਾਰਥਕ ਵੀ।
ਮਨੁੱਖ ਜੋ ਕੁੱਝ ਵੀ ਕਰਦਾ ਹੈ, ਉਹ ਆਪਣੇ ਚੰਗੇ, ਮੰਦੇ, ਸੁਲਝੇ, ਉਲਝੇ ਚਾਹਨਾਂ ਮਿਸ਼ਰਤ ਵਿਚਾਰਾਂ ਨਾਲ ਹੀ ਕਰਦਾ ਹੈ। ਮਨ ਵਿੱਚ ਵਿਚਾਰ ਉਪਜਦੇ ਹਨ ਅਤੇ ਫਿਰ ਇਹ ਵਿਚਾਰ ਚਾਹ-ਇੱਛਾ ਦਾ ਰੂਪ ਧਾਰ ਕੇ ਮਨੁੱਖ ਨੂੰ ਕਾਰਜ ਲਈ ਉ
ਇਕਲਾਪਾ…?
ਯਾਦਾਂ…?
ਉਹ ਇਕਲਾਪੇ ਦੀ ਮਾਰੀ ਹੋਈ ਯਾਦਾਂ ਦੇ ਸਹਾਰੇ ਜੀਵਨ ਦਾ ਬਾਕੀ ਰਹਿੰਦਾ ਸਮਾਂ ਗੁਜ਼ਾਰ ਰਹੀ ਹੈ।
ਇਕਲਾਪਾ? ਪਾਰਟੀ ਦੇ ਸ਼ੋਰ ਵਿੱਚ?
ਯਾਦਾਂ? ਕ੍ਰਿਸਮਿਸ ਦੀ ਪਾਰਟੀ ਸਮੇਂ?
ਯਾਦਾਂ ਬੀਤ ਗਏ ਸਮੇਂ ਦੀਆਂ? ਉਹ ਬੀਤ ਗਿਆ ਸਮਾਂ ਜਿਹੜਾ ਹੁਣ ਮੁੜ ਕੇ ਨਹੀਂ ਆਉਣਾ। ਬੀਤ ਗਿਆ ਉਸ ਦਾ ਕੀ ਯਾਦ ਕਰਨਾ? ਬੀਤ ਗਿਆ ਸੋ ਬੀਤ ਗਿਆ।
ਪਰ ਨਾ ਤਾਂ ਯਾਦਾਂ ਹੀ ਉਸਦਾ ਪਿੱਛਾ ਛੱਡ ਰਹੀਆਂ ਹਨ ਅਤੇ ਨਾ ਹੀ ਇਕਲਾਪਾ।
ਕ੍ਰਿਸਮਿਸ ਦੀਆਂ ਛੁੱਟੀਆਂ ਆਰੰਭ ਹੋ ਰਹੀਆਂ ਹਨ। ਇਸ ਸਾਲ ਕ੍ਰਿਸਮਿਸ ਸੋਮਵਾਰ ਵਾਲੇ ਦਿਨ ਹੈ ਅਤੇ ਸੋਮਵਾਰ ਆਉਣ ਵਿੱਚ ਹਾਲਾਂ ਪੂਰੇ ਤਿੰਨ ਦਿਨ
ਪਿਛਲੇ ਸੱਤਰ ਕੁ ਸਾਲਾਂ ਵਿੱਚ ਜਿਉਂ-ਜਿਉਂ, ਵੱਡੇ ਪੱਧਰ ਤੇ ਪੰਜਾਬ ਦੀ ਧਰਤ ਦੇ ਜਾਏ ਆਪਣਾ ਦੇਸ਼ ਛੱਡ ਦੁਨੀਆ ਦੇ ਵੱਖ ਵੱਖ ਧਰਾਤਲਾਂ ਤੇ ਖਿੰਡਦੇ ਗਏ ਤਾਂ ਪੰਜਾਬੀ ਬੋਲੀ, ਸਾਹਿਤ ਤੇ ਸਭਿਆਚਾਰ ਨੇ ਵੀ ਇਹਨਾਂ ਪਰਦੇਸੀ ਹੋ ਰਹੇ ਬਾਸ਼ਿੰਦਿਆਂ ਦੀਆਂ ਗਠੜੀਆਂ ਦੇ ਨਾਲ ਨਾਲ ਸਮੁੰਦਰਾਂ ਤੋਂ ਪਾਰ ਦਾ ਸਫਰ ਤੈਅ ਕਰਨਾ ਸ਼ੁਰੂ ਕੀਤਾ।
ਜੇ ਸੋਚੀਏ ਤਾਂ ਪਿਛਲੇ ਪੰਜਾਹ ਸਾਲ ਪੰਜਾਬੀ ਭਾਸ਼ਾ ਲਈ ਕੁਝ ਵੱਖਰੇ ਤੇ ਖ਼ਾਸ ਰਹੇ ਹਨ। ਇਸ ਸਮੇਂ ਦਰਮਿਆਨ ਪੰਜਾਬੀ ਬੋਲੀ ਇੱਕ ਖਿੱਤੇ ਦੀਆਂ ਹੱਦਾਂ ਤੱਕ ਸੀਮਤ ਨਾ ਰਹਿ, ਦੁਨੀਆ ਭਰ ਵਿੱਚ ਫੈਲ ਗਈ। ਪੰਜਾਬੀ ਭਾਸ਼ਾ ਦੀ ਉਤਪਤੀ ਤੋਂ ਲੈਕੇ ਹੁਣ ਤੱਕ ਇਹ ਪਹਿਲੀ ਵਾਰ ਹੈ ਕਿ ਦੁਨੀਆ ਦਾ ਸ਼ਾਇ
ਦਿਵਾਲੀ, ਦੀਵਾਲੀ ਜਾਂ ਦੀਪਾਵਲੀ ਭਾਰਤ ਵਾਸੀਆਂ (ਹਿੰਦੂਆਂ ਅਤੇ ਸਿੱਖਾਂ) ਵਲੋਂ ਸਾਰੇ ਸੰਸਾਰ ਵਿੱਚ ਮੰਨਾਇਆ ਜਾਣ ਵਾਲਾ ਤਿਉਹਾਰ ਹੈ ਜਿਸ ਦਾ ਨਾਂ ਆਉਂਦਿਆਂ ਹੀ, ਸਾਡੀ ਕਲਪਨਾ ਵਿੱਚ ਦੀਵਿਆਂ ਦੀ ਜਗਮਗਾਂਦੀ ਹੋਈ ਲੋ ਉਸਲਵੱਟੇ ਲੈਣ ਲੱਗਦੀ ਹੈ। ਹਜ਼ਾਰਾਂ ਦੀਵਿਆਂ ਦੀਆਂ ਕਤਾਰਾਂ ਸਾਡੇ ਜ਼ਹਿਨ ਵਿੱਚ ਉੱਭਰ ਆਉਂਦੀਆਂ ਹਨ। ਦ੍ਰਿਸ਼ ਸੁੰਦਰ ਵੀ ਹੁੰਦਾ ਹੈ ਅਤੇ ਮਨ ਨੂੰ ਲੁਭਾਂਦਾ ਵੀ ਹੈ।
ਦੀਵਾ, ਦੀਪ ਜਾਂ ਦੀਪਕ ਦਾ ਅਰਥ ਹੈ-ਲੈਂਪ, ਵਿਸ਼ੇਸ਼ ਕਰਕੇ ਸਰ੍ਹੋਂ ਦੇ ਤੇਲ ਜਾਂ ਘਿਉ ਨਾਲ ਜਲਣ ਵਾਲਾ ਮਿੱਟੀ ਦਾ ਦੀਵਾ। ਅਤੇ ਦੀਪਮਾਲਾ? ਮਿੱਟੀ ਦੇ ਦੀਵਿਆਂ ਦੀ ਕਤਾਰ ਜਾਂ ਦੀਵਿਆਂ ਦੀ ਮਾਲਾ, ਜਿਹਨਾਂ ਦੀ ਲੋ, ਝੂੰਮਦੀ, ਗਾਉਂਦੀ
ਮਨੁੱਖ ਲਈ ਆਮ ਕਰਕੇ ਅਤੇ ਇੱਕ ਸਿਰਜਣਾਤਮਕ ਕਲਾਕਾਰ ਲਈ ਵਿਸ਼ੇਸ਼ ਕਰਕੇ, ਇਹ ਜ਼ਰੂਰੀ ਹੈ ਕਿ ਉਹ ਅਤੀਤ ਦੀਆਂ ਯਾਦਾਂ ਅਤੇ ਦੁੱਖ ਨੂੰ ਆਪਣੇ ਮਨ ‘ਤੇ ਬੋਝ ਨਾ ਬਣਨ ਦੇਵੇ। ਭੂਤ ਸੰਬੰਧੀ ਦੁੱਖ ਨਾਲ ਵਿਚਲਤ ਮਨ ਸਦਾ ਅਸ਼ਾਂਤ ਰਹੇਗਾ, ਦੁਖੀ ਰਹੇਗਾ, ਕੁੜ੍ਹਦਾ ਰਹੇਗਾ, ਅਤੇ ਜੀਵਨ ਪ੍ਰਤੀ ਸਦਾ ਹੀ ਨਾਂਹ-ਵਾਚਕ ਢੰਗ ਨਾਲ ਹੀ ਸੋਚਦਾ ਰਹੇਗਾ। ਦਰਅਸਲ, ਜੀਵਨ ਪ੍ਰਤੀ ਉਸਾਰੂ ਦ੍ਰਿਸ਼ਟੀ ਅਪਨਾਉਣ ਦੀ ਲੋੜ ਹੈ।
ਸਾਧਾਰਨ ਤੌਰ ‘ਤੇ ਦੇਖਿਆਂ ਸਪਸ਼ਟ ਹੋਵੇਗਾ ਕਿ ਜੀਵਨ ਵਿੱਚ, ਸੁੱਖ ਅਤੇ ਦੁੱਖ ਭਰੇ ਪਲ ਤਾਂ ਆਉਂਦੇ ਹੀ ਰਹਿੰਦੇ ਹਨ, ਅਤੇ ਸਦਾ ਆਉਂਦੇ ਹੀ ਰਹਿਣਗੇ। ਪਰ ਦੁੱਖਮਈ ਪਲਾਂ ਦੇ ਮੁਕਾਬਲੇ ਵਿੱਚ, ਸੁੱਖਮਈ ਪਲਾਂ ਨੂੰ ਹੀ ਸਦਾ ਯਾਦ
ਚਿੰਤਾ ਮਨੁੱਖ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਇਹ ਮਨੁੱਖ ਨੂੰ ਸਿਉਂਕ ਦੀ ਤਰ੍ਹਾਂ ਅੰਦਰੋਂ ਹੀ ਅੰਦਰ ਖੋਖਲਾ ਕਰ ਦਿੰਦੀ ਹੈ। …ਰਾਜਿੰਦਰ ਆਵਸਥੀ, ‘ਕਾਦੰਬਨੀ’
ਚਿੰਤਾ ਜਾਂ ਫ਼ਿਕਰ ਦਰਸਾਉਂਦਾ ਹੈ ਕਿ ਮਨੁੱਖ ਮਨ ਕਰਕੇ ਡਾਂਵਾ-ਡੋਲ ਹੈ, ਵਿਚਲਿਤ ਹੈ। ਉਸਦੇ ਮਨ-ਮਸਤਿਕ ਅੰਦਰ ਕੋਈ ਕਸ਼ਮਕਸ਼ ਹੈ। ਸੁੱਕੀ ਅਤੇ ਜਲ਼ਦੀ ਧਰਤੀ ‘ਤੇ ਮੀਂਹ ਰਾਹੀਂ ਪਾਣੀ ਦੀ ਫੁਹਾਰ ਪੈਂਦੀ ਹੈ ਅਤੇ ਧਰਤੀ ਦੀ ਕੁੱਖ ਤੋਂ ਹਰੀ-ਬਨਸਪਤੀ ਮੌਲਦੀ ਹੈ। ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਹਰੀ-ਬਨਸਪਤੀ ਦਾ ਜਨਮ-ਸਰੋਤ ਪਾਣੀ ਹੈ। ਪਰ ਮਨ-ਮਸਤਿਕ ਦੇ ਵਿੱਚੋਂ ਉਗਮਣ ਵਾਲੀ ਚਿੰਤਾ ਦਾ ਸਰੋਤ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ, ਕੀ ਹੈ?
ਚਲੋ ਚਿੰਤਾ
ਜੇ. ਕ੍ਰਿਸ਼ਨਾ ਮੂਰਤੀ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ: “ਅਸੀਂ ਸਾਰੇ ‘ਸੱਤ ਬਚਨ’ ਮਹਾਰਾਜ ਕਹਿਣ ਵਾਲੇ ਹਾਂ। ਆਪਣੀ ਪ੍ਰਵਿਰਤੀ ‘ਤੇ ਵਸ਼ਿਸ਼ਟ ਮਨੋ-ਅਰਚਨਾ ਦੇ ਅਨੁਸਾਰ ਅਸੀਂ ਸਾਰੇ ਸਭ ਕੁੱਝ ਪ੍ਰਵਾਨ ਕਰੀ ਜਾ ਰਹੇ ਹਾਂ। ਅਸੀਂ ਸਦਾ ਹੀ ਆਰਥਿਕ ਤੇ ਸਾਂਸਕ੍ਰਿਤਿਕ ਪਰੰਪਰਾਵਾਂ ਅਤੇ ਸਮਾਜਕ ਪ੍ਰਭਾਵਾਂ ਨੂੰ ਚੁੱਪ-ਚਾਪ ਅੰਗੀਕਾਰ ਕਰੀ ਜਾ ਰਹੇ ਹਾਂ। ਅਸੀਂ ਕਦੇ ਵੀ ਉਹਨਾਂ ਵਿਰੁੱਧ ਖੜੇ ਨਹੀਂ ਹੋਏ। ਜੇਕਰ ਕਦੇ ਖੜੇ ਹੋਏ ਵੀ ਹਾਂ ਤਾਂ ਲਾਚਾਰੀ ਵਿੱਚ ਖੜੇ ਹੋਏ ਹਾਂ, ਸਮਝ ਸੋਚ ਕੇ ਕਦੇ ਵੀ ਨਹੀਂ। ਸਾਡੀ ਖੋਜ ਵਿੱਚ ਵੀ ਸਦਾ ਡਰ ਮਿਲਿਆ ਰਹਿੰਦਾ ਹੈ। ਸਾਡੀ ਭਾਲ ਵਿੱਚ ਵੀ ਸੁਵਿਅਵਸਥਿਤ ਭਵਿੱਖ ਦੀ ਆਸ਼ਾ ਲੁਕੀ ਰਹਿੰਦੀ ਹੈ। (‘ਨਵਨੀਤ’,
ਮੈਨੂੰ, …ਮੈਨੂੰ ਨਹੀਂ… ਸਾਡੀ ਧੀ ‘ਕਵਿਤਾ’ ਨੂੰ ਅੱਜ ਗੱਡੀ ਚਾਹੀਦੀ ਹੈ। ਧੀ ਨੂੰ ਗੱਡੀ ਇਸ ਲਈ ਚਾਹੀਦੀ ਹੈ ਕਿ ਉਸਨੇ ‘ਟਿਪਟਨ’ ਦੇ ਇੱਕ ਸਕੂਲ ਵਿੱਚ ਜਾ ਕੇ ਇਸ ਟਰਮ ਦੀ ‘ਟੀਚਿੰਗ ਪ੍ਰੈਕਟਿਸ’ ਕਰਨੀ ਹੈ। ਸਕੂਲ ਬਰਮਿੰਘਮ ਤੋਂ ਦੂਰ ਹੈ। ਰਾਤੀਂ ਇੱਕ ਘੰਟੇ ਦਾ ਸਫ਼ਰ ਕਰਕੇ ਟਿਪਟਨ ਦਾ ਸਕੂਲ ਵੇਖ ਆਏ ਹਾਂ। ਇਲਾਕੇ ਦੀ ‘ਗਾਈਡ’ ਕੋਲ ਹੋਣ ਦੇ ਬਾਵਜ਼ੂਦ ਸਾਨੂੰ ਸਕੂਲ ਲੱਭਣ ਵਿੱਚ ਬੜਾ ਸਮਾਂ ਲੱਗਾ ਪਰ ਗ਼ਨੀਮਤ ਹੈ ਕਿ ਆਖ਼ਿਰ ਮਿਲ ਗਿਆ। ਜੇਕਰ ਰਾਤੀਂ ਜਾ ਕੇ ਸਕੂਲ ਨਾ ਵੇਖ ਆਉਂਦੇ ਤਾਂ ਅੱਜ ਸਵੇਰੇ, ਬੇਟੀ ਨੂੰ ਸਕੂਲ ਪੁੱਜਣ ਵਿੱਚ ਬਹੁਤ ਔਖ ਹੋਣੀ ਸੀ। ਦੇਰ ਵੀ ਹੋ ਜਾਣ ਦਾ ਡਰ ਸੀ। ਅਤੇ ਮੇਰੀ ਦੇਰੀ? ਮੇਰੀ ਦਿੱਕਤ? ਇਹ ਤੇ ਹੁਣ ਇੱਕ
ਬਰਤਾਨੀਆ ਤੋਂ ਛਪਦੇ ਊਰਦੂ ਦੇ ਸਪਤਾਹਕ ਪੱਤਰ ‘ਅਖ਼ਬਾਰੇ-ਜਹਾਂ’ ਵਿੱਚ ਐਮ. ਆਰ. ਚੁਗਤਾਈ ਲਿਖਦਾ ਹੈ: ‘ਅਸਾਂ ਤਾਂ ਪਿਛਲੇ ਸਾਰੇ ਵਰ੍ਹਿਆਂ ਵਿੱਚ ਗੁਆਇਆ ਹੀ ਗੁਆਇਆ ਹੈ, ਖੱਟਿਆ ਕੁੱਝ ਵੀ ਨਹੀਂ ਹੈ।’
ਇਹ ਬਿਆਨ, ਇਹ ਸੱਚ ਸਾਡੇ ਸਾਰਿਆਂ ਉੱਤੇ ਹੀ ਲਾਗੂ ਹੋ ਸਕਣ ਦੀ ਸਮਰਥਾ ਰੱਖਦਾ ਹੈ। ਜੇਕਰ ਅਸੀਂ ਸਾਧਾਰਨ ਤੌਰ ‘ਤੇ ਹੀ ਆਪਣੇ ਆਪੇ ਦੀ ਘੋਖ ਕਰੀਏ ਤਾਂ ਸਾਡੀ ਪਰਖ ਤੋਂ ਸਪਸ਼ਟ ਹੋ ਜਾਵੇਗਾ ਕਿ ਅਸੀਂ ਹੁਣ ਤਕ ਗੁਆਇਆ ਹੀ ਗੁਆਇਆ ਹੈ, ਕੁੱਝ ਵੀ ਸਾਰਥਕ ਪ੍ਰਾਪਤ ਨਹੀਂ ਕੀਤਾ। ਅਸੀਂ ਲੋਕਾਂ ਪ੍ਰਤੀ ਹਮਦਰਦੀ ਦਾ ਰਵੱਈਆ ਗੁਆ ਬੈਠੇ ਹਾਂ। ਸਾਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ ਅਤੇ ਸਿੱਟੇ ਵਜੋਂ ਕਿਸੇ ਨੂੰ ਸਾਡੇ ਨਾਲ ਕੀ ਹਮਦ
ਮੈਂ ਮੰਟੋ ਨੂੰ ਪੜ੍ਹ ਰਿਹਾ ਹਾਂ। ਮੈਂ ਮੰਟੋ ਨੂੰ ਇਸ ਲਈ ਨਹੀਂ ਪੜ੍ਹ ਰਿਹਾ ਕਿ ਮੈਂ ਹਾਲਾਂ ਤਕ ਮੰਟੋ ਨੂੰ ਪੂਰੀ ਤਰ੍ਹਾਂ ਨਹੀਂ ਪੜ੍ਹਿਆ ਹੈ। ਮੈਂ ਮੰਟੋ ਨੂੰ ਥੋੜ੍ਹਾ ਜਿਹਾ ਪਹਿਲਾਂ ਵੀ ਪੜ੍ਹਿਆ ਹੋਇਆ ਹੈ ਪਰ ਦੋਬਾਰਾ ਚਟਖਾਰੇ ਲੈ ਕੇ ਪੜ੍ਹਦਿਆਂ ਜੋ ਮਜ਼ਾ ਆ ਰਿਹਾ ਹੈ, ਉਸਦੀ ਰੀਸ ਨਹੀਂ। ਦੋਬਾਰਾ ਪੜ੍ਹਨ ਦਾ ਮਜ਼ਾ ਜਾਂ ਜ਼ਾਇਕਾ ਇੱਕ ਤਰ੍ਹਾਂ ਨਾਲ ਦਿਮਾਗ਼ੀ ਇਆਸ਼ੀ ਹੈ। ਭੁੱਸ ਹੈ, ਕੱਚੀ ਮਿੱਟੀ ਖਾਣ ਵਾਲੇ ਭੁੱਸ ਵਰਗਾ।
‘ਬਾਬੂ ਗੋਪੀ ਨਾਥ’ ਵਾਲੀ ਕਹਾਣੀ ਵਿੱਚ ਮੰਟੋ ਤਾਂ ਗੋਪੀ ਨਾਥ ਨੂੰ ਪੁੱਛਦਾ ਹੈ:
‘ਰੰਡੀ ਦਾ ਕੋਠਾ ਤੇ ਤਕੀਆ ਤੁਹਾਨੂੰ ਕਿਉਂ ਪਸੰਦ ਹਨ?
ਗੋਪੀ ਨਾਥ, ਸਿਰ ਖੁਰਕਦਿਆਂ ਸੋਚਦਾ ਹੈ ਅ
ਰਵਿੰਦਰ ਸ਼ਰਮਾ ਪੰਜਾਬੀ ਦਾ ਟੀਚਰ ਹੈ। ਪੰਜਾਬੀ ਦੀ ਪੜ੍ਹਾਈ ਕਰਾਉਣ ਲਈ ਲੱਗਦੀਆਂ ਕਲਾਸਾਂ ਵਾਸਤੇ, ਉਸਨੂੰ ਇਹ ਕਮਰਾ ਮਿਲਿਆ ਹੋਇਆ ਹੈ। ਪਰ ਇਸ ਕਮਰੇ ਨੂੰ ਕਮਰਾ ਕਹਿਣਾ ਉਨਾਂ ਹੀ ਠੀਕ ਹੈ ਜਿਵੇਂ ਕਿਸੇ ਟਪਰੀ-ਵਾਸ ਦੀ ਝੌਂਪੜੀ ਨੂੰ ਕੋਠੀ ਕਹਿਣਾ। ਇਹ ਕਮਰਾ ਲਕੜੀ ਦਾ ਬਣਿਆ ਹੋਇਆ ਹੈ। ਲਕੜੀ ਦਾ ਖੋਖਾ, ਠੀਕ ਲਗਪਗ ਉਵੇਂ ਦਾ ਹੀ ਜਿਵੇਂ ਭਾਰਤ ਦੀਆਂ ਖੋਖਿਆਂ ਵਾਲੀਆਂ ਦੁਕਾਨਾਂ ਦਾ ਹੁੰਦਾ ਹੈ। ਢਾਬਿਆਂ ਦਾ ਹੁੰਦਾ ਹੈ। ਇਹ ‘ਖੋਖਾ’ ਸਕੂਲ ਦੀ ਮੁੱਖ ਇਮਾਰਤ ਦੇ ਬਾਹਰ-ਵਾਰ ਇੰਝ ਹੈ ਜਿਵੇਂ ਕਿਸੇ ਅਨਪੜ੍ਹ, ਗੰਵਾਰ ਦੇ ਸਿਰ ਤੇ ਕੀਤਾ ਗਿਆ ਭੱਦਾ ਜੂੜਾ ਹੋਵੇ। ਇਹ ਕਮਰੇ-ਨੁਮਾ ‘ਹੱਟਸ’, ਲਕੜੀ ਦੇ ਬਣੇ ਤਿੰਨ ਝੌਂਪੜ ਹਨ। ਕੈਦਖਾਨਿਆਂ
‘ਭਾਬੀ ਰੁਪੈ ਹਨ?’ ਸੁਖਦੇਵ ਨੇ ਪੁੱਛਿਆ।
‘ਕਿਉਂ? — ਹੋ ਜਾਣਗੇ — ਕਿੰਨੇ ਕੁ?’ ਦੁਰਗਾ ਭਾਬੀ ਨੇ ਸੰਕੋਚ ਨਾਲ ਪੁੱਛ ਦੇ ਜਵਾਬ ਵਿੱਚ ਹੀ ਪੁੱਛਿਆ।
‘ਇਸ ਵੇਲੇ ਕਿੰਨੇ ਕੁ ਨੇ?’
‘ਕੀ ਕਰੋਗੇ? ਕਿੰਨੇ ਕੁ ਚਾਹੀਦੇ ਹਨ?’
‘ਪੰਜ ਸੌ।’
ਅਤੇ ਭਾਬੀ ਨੇ ਪੰਜ ਸੌ ਰੁਪੈ ਲਿਆਕੇ ਦੇ ਦਿੱਤੇ।
*****
ਠੱਕ!ਠੱਕ!!ਠੱਕ।!!
ਬੂਹਾ ਖੂਲ੍ਹ ਗਿਆ। ਸੁਖਦੇਵ ਅੰਦਰ ਆਇਆ। ਦੁਰਗਾ ਭਾਬੀ ਉਸਦੇ ਚਿਹਰੇ ਤੋਂ ਝੱਟ ਹੀ ਸਮਝ ਗਈ ਕਿ ਕੋਈ ਖ਼ਾਸ ਗੱਲ ਹੈ। ਦੂਜੇ ਕਮਰੇ ਵਿੱਚ ਜਾ ਕੇ ਪੁੱਛਿਆ: ‘ਕਿਉਂ?’
‘ਕਿਤੇ ਬਾਹਰ ਜਾ ਸਕਦੀ ਹੈਂ?’
‘ਕਿੱਥੇ—? ਕੀ ਕੰਮ ਹ
ਇਹ ਜਨਮ ਦਿਨ ਮੰਨਾਉਣ ਦੀ ਰੀਤ ਵੀ ਭਲੀ ਹੈ। ਇਸ ਬਾਰ ਜਨਮ ਦਿਨ ਦੇ ਮੌਕੇ ਉਤੇ ਸਾਡੀ ਬੇਟੀ ‘ਨੀਲਮ’ ਨੇ ਤੋਹਫ਼ੇ ਵਜੋਂ ਇਕ “ਸਕਰੋਲ” (scroll) ਭਾਵ ਗੋਲ ਵਲ੍ਹੇਟੀ ਹੋਈ ਲਿਖਤ ਦਿੱਤੀ। ਇਸ ਲਿਖਤ ਨੂੰ ਸੰਭਾਲ ਕੇ ਵੀ ਰੱਖਿਆ ਜਾ ਸਕਦਾ ਸੀ ਅਤੇ ਕੰਧ ਉਤੇ ਲਟਕਾਇਆ ਵੀ। ਸਕਰੋਲ ਦਾ ਸਿਰਲੇਖ ਸੀ: ਫੁੱਟਪਰਿੰਟ (Foot Print) ਹੋ ਸਕਦਾ ਹੈ ਕਿ ਕਿਸੇ ਹੋਰ ਨੇ ਵੀ ਅਜਿਹੀ ਕੋਈ ਸਕਰੋਲ ਪਹਿਲਾਂ ਦੇਖੀ ਹੋਵੇ। ਵਲ੍ਹੇਟਵੇਂ ਸੁੰਦਰ ਮੋਟੇ ਕਾਗਜ਼ ਉਤੇ, ਵੀਹ ਵਾਕਾਂ ਵਿਚ ਦਿੱਤੀ ਸਾਰੀ ਕਥਾ ਪੜ੍ਹ ਕੇ, ਲੇਖਕ ਨੇ ਅਨੁਭਵ ਕੀਤਾ ਕਿ ਉਸਦੀ ਚਿੰਤਾ ਕਰਨ ਵਾਲੇ ਸੁਭਾ ਨੂੰ ਮੁੱਖ ਰੱਖਕੇ ਹੀ ਉਸਦੀ ਧੀ ਰਾਣੀ ਨੇ ਉਸਨੂੰ ਇਹ ਤੋਹਫ਼ਾ ਦਿੱਤਾ। ਨਿਸਚੈ
ਡਾ: ਪ੍ਰੀਤਮ ਸਿੰਘ ਕੈਂਬੋ ਇਕ ਜਾਣਿਆ-ਪਹਿਚਾਣਿਆ ਅਤੇ ਸਥਾਪਤ ਨਾਂ ਹੈ। ਉਸਨੇ ਕਹਾਣੀ ਦੀ ਵਿਧਾ ਤੋਂ ਜਿਵੇਂ ਹੀ ਆਪਣਾ ‘ਲਿਖਣ-ਸਫ਼ਰ’ ਆਰੰਭ ਕੀਤਾ ਫਿਰ ਪਿਛਾਂਹ ਮੁੜ ਕੇ ਨਹੀਂ ਵੇਖਿਆ। ਸਗੋਂ ਕਹਾਣੀ ਦੇ ਨਾਲ ਹੀ ਨਾਲ ਸਾਹਿਤ ਦੀਆਂ ਹੋਰ ਵੱਖ ਵੱਖ ਵਿਧਾਵਾਂ ਜਿਵੇਂ ਕਿ ਖੋਜ, ਆਲੋਚਨਾ, ਸੰਪਾਦਨਾ, ਸਾਹਿਤਕ ਪੁਸਤਕਾਂ ਦੇ ਮੁਖਬੰਧਾਂ ਅਤੇ ਪੰਜਾਬੀ ਦੇ ਨਾਮੀ ਸਾਹਿਤਕਾਰਾਂ ਦੇ ਨਾਲ ਮੁਲਾਕਾਤਾਂ ਦੇ ਕਾਰਜਾਂ ਨੂੰ ਵੀ ਬੜੀ ਸਫ਼ਲਤਾ ਨਾਲ ਨੇਪਰੇ ਚਾੜ੍ਹਿਆ। ਉਸਨੇ ਆਪਣੀ ਪੂਰੀ ਲਗਨ ਅਤੇ ਨਿਸ਼ਠਾ ਦਾ ਸਬੂਤ ਦੇਂਦਿਆਂ ਈਮਾਨਦਾਰੀ ਤੇ ਨਿਰਪੱਖਤਾ ਨਾਲ ਕਲਮ ਨੂੰ ਸੇਧ ਦਿੱਤੀ। ਤਿੱਖੀ ਤੇ ਪੈਨੀ ਨਜ਼ਰ ਰੱਖਣ ਵਾਲੇ ਸੂਝਵਾਨ ਆਲਚੋਕ ਦੀਆਂ ਹੁਣ ਤ
ਡਾ: ਪ੍ਰੀਤਮ ਸਿੰਘ ਕੈਂਬੋ ਨੇ ਪਿਛਲੇ ਥੋੜੇ ਹੀ ਸਮੇਂ ਵਿਚ ਪੰਜਾਬੀ ਸਾਹਿਤਕ ਜਗਤ ਨੂੰ ਆਪਣੀਆਂ ਬਹੁ-ਪੱਖੀ ਰਚਨਾਵਾਂ ਦੇ ਕੇ ਇਕ ਸਫ਼ਲ ਲੇਖਕ ਦੇ ਤੌਰ ਤੇ ਆਪਣਾ ਨਾਂ ਬਣਾਇਆ ਹੈ। ਉਸਨੇ ਕਹਾਣੀ ਦੀ ਵਿਧਾ ਤੋਂ ਆਪਣਾ ਸਾਹਿਤਕ ਸਫ਼ਰ ਆਰੰਭਿਆ ਅਤੇ ਫਿਰ ਕਹਾਣੀ ਦੇ ਨਾਲ ਹੀ ਨਾਲ ਆਲੋਚਨਾ, ਖੋਜ, ਸੰਪਾਦਨਾ, ਸਾਹਿਤਕ ਪੁਸਤਕਾਂ ਦੇ ਮੁੱਖ-ਬੰਦਾਂ ਅਤੇ ਪੰਜਾਬੀ ਦੇ ਨਾਮੀ ਸਾਹਿਤਕਾਰਾਂ ਨਾਲ ਇੰਟਰਵੀਊਜ਼ ਆਦਿ ਦੇ ਕਾਰਜਾਂ ਉਤੇ ਵੀ ਪੂਰੀ ਲਗਨ, ਈਮਾਨਦਾਰੀ ਅਤੇ ਨਿਰੱਪਖਤਾ ਨਾਲ ਹੱਥ ਅਜ਼ਮਾਇਆ ਹੈ।
ਸਾਡੀ ਅੱਜ ਦੀ ਸੰਖੇਪ ਵਿਚਾਰ ਦਾ ਧੁਰਾ “ਡਾ: ਕੈਂਬੋ ਦੀ ਸਮੁੱਚੀ ਸਾਹਿਤਕ ਦੇਣ” ਸਬੰਧੀ ਇੱਕ ਪੰਛੀ ਝਾਤ ਪੁਆਉਣੀ ਹੈ।
ਲ
‘ਚਿੰਤਾ ਕਿਉਂ ਕਰ ਰਹੇ ਹੋ? ਸਭ ਕੁਝ ਹੀ ਲੌਕ ਡਾਊਨ ਨਹੀਂ!’
ਦੂਜਾ ਲੌਕ ਡਾਊਨ ਆ ਗਿਆ——
ਹਾਲਾਂ ਪਹਿਲਾਂ ਤੋਂ ਚੱਲੇ ਆ ਰਹੇ ਤੇ ਜਾਂਦੇ ਜਾਂਦੇ ਲੌਕ ਡਾਊਨ ਤੋਂ ਹੀ ਨਜਾਤ ਨਹੀਂ ਸੀ ਹਾਸਲ ਹੋਈ ਕਿ ਹੁਣ ਇਕ ਹੋਰ ਭਾਵ ਦੂਜੇ ਲੌਕ ਡਾਊਨ ਦਾ ਐਲਾਨ ਕਰ ਦਿੱਤਾ ਗਿਆ। ਮਨ ਮਸੋਸਿਆ ਗਿਆ। ਮਨ ਨੂੰ ਹੋਰ ਪਾਸੇ ਪਾਉਣ ਲਈ ‘ਵਟਸਅੱਪ’ ਤੇ ਆਈਅਾਂ ‘ਕਲਿਪਸ’ ਵੱਲ ਧਿਆਨ ਜਾਂਦਾ ਹੈ। ਫਰੋਲਾ-ਫਰਾਲੀ ਕਰਦਿਅਾਂ ਇੱਕ ਬਡ਼ੀ ਹੀ ਪਿਆਰੀ ਅਤੇ ਸਿਆਣਪ ਭਰੀ ਨਵੀਂ ਆਈ ‘ਕਤਰਨ’ ਧਿਆਨ ਖਿਚ੍ਹਦੀ ਹੈ। ਸ਼ਾਇਦ ਆਪ ਦੀ ਨਜ਼ਰ ਵੀ ਪਈ ਹੋਵੇ ਪਰ ਜੇ ਕਰ ਨਹੀਂ ਪਈ ਤਾਂ ਇਸਦਾ ਪੰਜਾਬੀ ਰੂਪ ਹਾਜ਼ਰ ਕਰਨ ਦੀ ਖੁਸ਼ੀ ਲੈ ਰਿਹਾ ਹਾਂ। ਪੂਰਨ ਆਸ ਹੈ
ਇਹ ਦੱਸਦਿਅਾਂ ਪਰਸੰਨਤਾ ਦਾ ਅਨੁਭੱਵ ਹੋ ਰਿਹਾ ਹੈ ਕਿ ‘ਪ੍ਰੋ. ਪਿਆਰਾ ਸਿੰਘ ਪਦਮ ਸਿਮਰਤੀ ਗ੍ਰੰਥ’ ਹੁਣੇ ਹੁਣੇ ਹੀ ਪ੍ਰਕਾਸ਼ਿਤ ਹੋਇਆ ਹੈ। ਇਸਦੀ ਸੰਪਾਦਨਾ ਪੰਜਾਬੀ ਦੇ ਪ੍ਰਸਿੱਧ ਬਹੁ-ਪੱਖੀ ਲੇਖਕ, ਖੋਜੀ, ਆਲੋਚਕ ਅਤੇ ਕਹਾਣੀਕਾਰ ਡਾ. ਪ੍ਰੀਤਮ ਸਿੰਘ ਕੈਂਬੋ ਨੇ ਬੜੀ ਹੀ ਮਿਹਨਤ ਨਾਲ ਕੀਤੀ ਹੈ। ਇਹ ਵੱਡ ਅਾਕਾਰੀ ਸੰਭਾਲਣ ਯੋਗ ਗ੍ਰੰਥ ਸੱਤ ਭਾਗਾਂ ਵਿਚ ਵੰਡਿਆ ਅਤੇ 580 ਪੰਨਿਅਾਂ ਵਿਚ ਫੈਲਿਆ ਹੋਇਆ ਹੈ। ਇਸ ਵਿਚ ਸੰਪਾਦਕੀ ਲੇਖਾਂ ਸਮੇਤ ਕੁੱਲ 113 ਵਿਦਵਾਨ ਲਿਖਾਰੀਅਾਂ ਦੀਅਾਂ ਲਿਖਤਾਂ ਸ਼ਾਮਲ ਕੀਤੀਅਾਂ ਗਾਈਅਾਂ ਹਨ। ਪ੍ਰੋ. ਪਦਮ ਜੀ ਨੇ100 ਦੇ ਲਗਪਗ ਪੁਸਤਕਾਂ ਪੰਜਾਬੀ ਜਗਤ ਦੀ ਝੋਲੀ ਪਾਈਅਾਂ। ਪਰ ਪਦਮ ਜੀ ਦੇ ਸਰੀਰ ਤਿਆਗਣ ਉ