
ਇਸ ਸਮੇਂ ਸੰਸਾਰ ਬਹੁਤ ਹੀ ਨਾਜ਼ਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇੱਕ ਪਾਸੇ ਇਸ ਸਦੀ ਨੂੰ ਗਿਆਨ ਅਤੇ ਸੂਚਨਾ ਦੀ ਸਦੀ ਆਖਿਆ ਜਾਂਦਾ ਹੈ, ਦੂਜੇ ਪਾਸੇ ਸੰਸਾਰ ਦੀ ਅੱਧੀ ਤੋਂ ਵਧ ਵਸੋਂ ਦੀ ਪਹੁੰਚ ਤੋਂ ਗਿਆਨ ਅਤੇ ਸੂਚਨਾ ਬਾਹਰ ਹੈ। ਇਹ ਲੋਕ ਜੀਵਨ ਦੀਆਂ ਮੁਢਲੀਆਂ ਲੋੜਾਂ ਭਾਵ ਰੋਟੀ, ਕੱਪੜਾ ਅਤੇ ਮਕਾਨ ਨੂੰ ਤਰਸ ਰਹੇ ਹਨ। ਵਿੱਦਿਆ ਪ੍ਰਾਪਤੀ ਬਾਰੇ ਤਾਂ ਇਹ ਸੋਚ ਵੀ ਨਹੀਂ ਸਕਦੇ। ਹਰ ਤਰ੍ਹਾਂ ਦੀਆਂ ਬਿਮਾਰੀਆਂ ਦੀ ਮਾਰ ਇਨ੍ਹਾਂ ਨੂੰ ਝੱਲਣੀ ਪੈਂਦੀ ਹੈ ਕਿਉਂਕਿ ਸਿਹਤ ਸਹੂਲਤਾਂ ਇਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ। ਸਕਤੇ ਦਾ ਸੱਤੀਂ ਵੀਹੀਂ ਸੌ ਹੋ ਰਿਹਾ ਹੈ। ਜਿੱਥੇ ਇੱਕ ਪਾਸੇ ਤਾਕਤਵਰ ਆਪਣੀ ਤਾਕਤ ਦੇ ਜ਼ੋਰ ਉੱਤੇ ਸੰਸਾਰ ਨੂੰ ਆਪਣ
ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਸ਼੍ਰੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥ, ਲਾਮਿਸਾਲ ਬ੍ਰਹਮਗਿਆਨੀ, ਨਿਮਰਤਾ ਅਤੇ ਸਹਿਣਸ਼ੀਲਤਾ ਦੀ ਮੂਰਤੀ ਵੀ ਆਖਿਆ ਜਾਂਦਾ ਹੈ, ਨੇ ਮਹਿਸੂਸ ਕੀਤਾ ਕਿ ਦੱਬੇ ਕੁਚਲੇ ਲੋਕ ਭਾਵੇਂ ਆਪਣੇ ਹੱਕਾਂ ਪ੍ਰਤੀ ਚਿਤੰਨ ਹੋਏ ਹਨ ਪਰ ਸਜ਼ਾ ਅਤੇ ਮੌਤ ਦਾ ਡਰ ਸੰਘਰਸ਼ ਦੇ ਰਾਹ ਵਿੱਚ ਮੁੱਖ ਰੁਕਾਵਟ ਹੈ। ਉਨ੍ਹਾਂ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਇਹ ਦ੍ਰਿੜ੍ਹ ਕਰਵਾਇਆ ਕਿ ਕਰਨ ਕਰਵਾਉਣ ਵਾਲਾ ਕੇਵਲ ਪ੍ਰਮਾਤਮਾ ਹੈ। ਉਹ ਹੀ ਸਦੀਵੀ ਸੱਚ ਹੈ। ਸਾਨੂੰ ਕੇਵਲ ਰੱਬ ਤੋਂ ਡਰਨਾ ਚਾਹੀਦਾ ਹੈ ਹੋਰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਜਿਹੜੇ ਰੱਬ ਦਾ ਸਿਮਰਨ ਕਰਦੇ ਹਨ, ਉਸਦ
ਸਾਡੇ ਦੇਸ਼ ਵਿੱਚ ਲੋਕਰਾਜ ਸਥਾਪਿਤ ਹੋਏ ਨੂੰ 75 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ। ਅਸੀਂ ਆਪਣੇ ਦੇਸ਼ ਨੂੰ ਸੰਸਾਰ ਦਾ ਸਭ ਤੋਂ ਵੱਡਾ ਲੋਕਰਾਜ ਆਖਦੇ ਹਾਂ। ਜੇਕਰ ਅਬਾਦੀ ਪੱਖੋਂ ਵੇਖੀਏ ਤਾਂ ਇਹ ਸਭ ਤੋਂ ਵੱਡਾ ਹੈ ਕਿਉਂਕਿ ਸਾਡੇ ਨਾਲੋਂ ਵੱਧ ਅਬਾਦੀ ਕਿਸੇ ਹੋਰ ਦੇਸ਼ ਦੀ ਨਹੀਂ ਹੈ। ਹੁਣ ਤਕ ਸਾਡਾ ਲੋਕਰਾਜ ਸੰਸਾਰ ਲਈ ਚਾਨਣ ਮੁਨਾਰਾ ਬਣ ਜਾਣਾ ਚਾਹੀਦਾ ਸੀ। ਇਸਦੀ ਲੋੜ ਵੀ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਸਭ ਤੋਂ ਪੁਰਾਣੀ ਸੱਭਿਅਤਾ ਦੇ ਮਾਲਕ ਗਿਣਦੇ ਹਨ। ਸਾਡੇ ਪ੍ਰਧਾਨ ਮੰਤਰੀ ਤਾਂ ਹੁਣ ਆਪਣੇ ਆਪ ਨੂੰ ਵਿਸ਼ਵ ਗੁਰੂ ਆਖਦੇ ਹਨ। ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ, ਸ਼ਹੀਦੀਆਂ ਪ੍ਰਾਪਤ ਕੀਤੀਆਂ, ਜੇਲ੍ਹਾਂ ਕੱਟੀਆਂ ਅਤੇ ਅਨ
ਉਦੋਂ ਸਾਡੇ ਪਿੰਡ ਕੋਈ ਸਕੂਲ ਨਹੀਂ ਸੀ। ਪੜ੍ਹਨ ਲਈ ਲਾਗਲੇ ਪਿੰਡ ਜਾਣਾ ਪੈਂਦਾ ਸੀ। ਕੱਚੇ ਰਾਹਾਂ ਵਿੱਚ ਤੁਰਦਿਆਂ ਸਰਦੀਆਂ ਵਿੱਚ ਸਵੇਰੇ ਠੰਢ ਦਾ ਮੁਕਾਬਲਾ ਕਰਨਾ ਪੈਂਦਾ ਸੀ ਅਤੇ ਗਰਮੀਆਂ ਵਿੱਚ ਮੁੜਦਿਆਂ ਤਪਦੀ ਦੁਪਹਿਰ ਦਾ ਸੇਕ ਝੱਲਣਾ ਪੈਂਦਾ ਸੀ। ਫਿਰ ਵੀ ਪੂਰਾ ਗਰੁੱਪ ਹੱਸਦੇ ਖੇਡਦੇ ਸਫਰ ਹੋ ਹੀ ਜਾਂਦਾ ਸੀ। ਬਰਸਾਤ ਦੇ ਦਿਨਾਂ ਵਿੱਚ ਹੋਰ ਵੀ ਦਿੱਕਤ ਆਉਂਦੀ ਸੀ। ਰਾਹ ਵਿੱਚ ਵੇਂਈ ਨਦੀ ਪੈਂਦੀ ਸੀ। ਜਦੋਂ ਝੜੀ ਲਗਦੀ ਤਾਂ ਉੱਥੇ ਹੜ੍ਹ ਆ ਜਾਣਾ ਤੇ ਵਾਪਸ ਮੁੜਨਾ ਪੈਂਦਾ ਸੀ। ਸਾਡਾ ਪ੍ਰਾਇਮਰੀ ਸਕੂਲ ਚੌਥੀ ਜਮਾਤ ਤਕ ਸੀ। ਮੈਂ ਸਾਲ 1947 ਦੀ ਵੱਢਟੁੱਕ ਪਿੱਛੋਂ ਸਕੂਲ ਵਿੱਚ ਦਾਖਲ ਹੋਇਆ ਸੀ। ਜਦੋਂ ਸਾਰਾ ਦੇਸ਼ ਅਜ਼ਾਦੀ ਦਾ ਨਿੱਘ
ਚੌਰਾਸੀ ਵਰ੍ਹਿਆਂ ਦਾ ਸਫਰ ਸੁਖ ਸਬੀਲੀ ਪੂਰਾ ਹੋ ਜਾਣਾ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੈ। ਇਸ ਪ੍ਰਾਪਤੀ ਵਿੱਚ ਮੇਰੀ ਆਪਣੀ ਕੋਈ ਘਾਲਣਾ ਨਹੀਂ ਹੈ। ਪ੍ਰਮਾਤਮਾ ਦੀ ਮਿਹਰ ਅਤੇ ਤੁਹਾਡੀਆਂ ਸ਼ੁਭ ਇੱਛਾਵਾਂ ਸਦਕਾ ਹੀ ਅਜਿਹਾ ਹੋ ਸਕਿਆ ਹੈ। ਮੈਂ ਪਹਿਲਾਂ ਵਾਂਗ ਹੀ ਆਪਣਾ ਕੰਮ ਕਰਦਾ ਹਾਂ। ਅਹਿਸਾਸ ਨਹੀਂ ਹੁੰਦਾ ਕਿ ਬੁੱਢਾ ਹੋ ਗਿਆ ਹਾਂ। ਉਦੋਂ ਹੀ ਚੋਭ ਜਿਹੀ ਪੈਂਦੀ ਹੈ ਜਦੋਂ ਕੋਈ ਬਾਬਾ ਜੀ ਆਖ ਦਿੰਦਾ ਹੈ। ਅੰਕਲ ਤਾਂ ਚੰਗਾ ਲਗਦਾ ਹੈ ਪਰ ਬਾਬਾ ਕਈ ਵਾਰ ਪਰੇਸ਼ਾਨ ਕਰਦਾ ਹੈ। ਮੇਰੀ ਲਿਖਣ ਦੀ ਨਿਰੰਤਰਤਾ ਲਈ ਮੇਰੇ ਦੋਸਤ ਕਈ ਵਾਰ ਆਖਦੇ ਹਨ, “ਬੱਸ ਕਰ ਹੁਣ ਬਹੁਤ ਹੋ ਗਿਆ ਹੈ।” ਮੇਰੇ ਆਪਣੇ ਅਨੁਸਾਰ ਮੇਰੇ ਕਰ ਪੈਰ ਚੱਲਣ ਦਾ ਇੱਕ ਕਾਰ
ਪੰਜਾਬ ਦੇ ਵਿਕਾਸ ਵਿੱਚ ਆਈ ਖੜੋਤ ਅਤੇ ਬੇਰੁਜ਼ਗਾਰੀ ਲਈ ਆਮ ਤੌਰ ਉੱਤੇ ਇੱਥੇ ਘੱਟ ਹੋਏ ਸਨਅਤੀ ਵਿਕਾਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਇਸਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਪੰਜਾਬ ਵਿੱਚ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਸਭ ਤੋਂ ਵੱਧ ਸਰਵਿਸਜ਼ ਸੈਕਟਰ ਦਾ ਹੱਥ ਹੈ। ਇਸ ਸੈਕਟਰ ਵਿੱਚ ਮੁੱਖ ਤੌਰ ਉੱਤੇ ਵਿੱਦਿਅਕ ਅਦਾਰੇ ਅਤੇ ਹਸਪਤਾਲ ਆਉਂਦੇ ਹਨ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿਹੋ ਜਿਹਾ ਸਨਅਤੀ ਵਿਕਾਸ ਪੰਜਾਬ ਵਿੱਚ ਹੋਣਾ ਚਾਹੀਦਾ ਸੀ ਉਹੋ ਜਿਹਾ ਨਹੀਂ ਹੋਇਆ ਹੈ। ਜੇਕਰ ਇਹ ਆਖ ਦਿੱਤਾ ਜਾਵੇ ਕਿ ਹੁਣ ਤਕ ਹੋਇਆ ਸਨਅਤੀ ਵਿਕਾਸ ਵੀ ਪੰਜਾਬ ਦੇ ਸਾਹਮਣੇ ਮੌਜੂਦ ਸਮੱਸਿਆਵਾਂ ਲਈ ਕਿਸੇ ਹੱਦ ਤਕ ਜ਼ਿੰਮੇ
ਗੁਰੂ ਨਾਨਕ ਸਾਹਿਬ ਦਾ ਇਸ ਸੰਸਾਰ ਵਿੱਚ ਆਗਮਨ ਪੰਦਰ੍ਹਵੀਂ ਸਦੀ ਵਿੱਚ ਹੋਇਆ। ਉਦੋਂ ਦੇਸ਼ ਦੀ ਹਾਲਤ ਬਹੁਤ ਮਾੜੀ ਸੀ। ਹਰ ਪਾਸੇ ਧੱਕਾਸ਼ਾਹੀ, ਰਿਸ਼ਵਤਖੋਰੀ, ਬੇਈਮਾਨੀ ਅਤੇ ਜ਼ੋਰ ਜਬਰ ਦਾ ਬੋਲਬਾਲਾ ਸੀ। ਲੋਕਾਂ ਦੀ ਵਰਗ ਵੰਡ ਕਰਕੇ ਬਹੁਗਿਣਤੀ ਨੂੰ ਅਛੂਤ ਦਾ ਦਰਜਾ ਦਿੱਤਾ ਗਿਆ ਸੀ। ਇਹ ਲੋਕ ਕਿਰਤੀ ਸਨ ਕਦੋਂ ਕਿ ਉੱਚੀਆਂ ਜਾਤਾਂ ਵਾਲੇ ਇਨ੍ਹਾਂ ਦੀ ਕਿਰਤ ਉੱਤੇ ਐਸ਼ ਕਰਦੇ ਸਨ। ਇਨ੍ਹਾਂ ਲੋਕਾਂ ਦਾ ਜੀਵਨ ਡੰਗਰਾਂ ਤੋਂ ਵੀ ਭੈੜਾ ਸੀ। ਔਰਤ ਨੂੰ ਵੀ ਮਰਦ ਦੀ ਗੁਲਾਮ ਹੀ ਸਮਝਿਆ ਜਾਂਦਾ ਸੀ। ਗੁਰੂ ਨਾਨਕ ਸਾਹਿਬ ਨੇ ਇਸ ਗੰਦੇ ਸਮਾਜ ਵਿਰੁੱਧ ਆਵਾਜ਼ ਉਠਾਈ। ਉਨ੍ਹਾਂ ਜਾਲਮਾਂ ਨੂੰ ਅਤੇ ਜ਼ੁਲਮ ਸਹਿ ਰਹੀ ਬਹੁਗਿਣਤੀ ਨੂੰ ਵੰਗਾਰਿਆ। ਉਨ੍ਹਾਂ ਕਿ
ਚੜ੍ਹਦੀ ਕਲਾ ਇੱਕ ਅਜਿਹਾ ਮੰਤਰ ਹੈ ਜਿਹੜਾ ਇਨਸਾਨ ਨੂੰ ਕਦੇ ਵੀ ਨਿਰਾਸ਼ਤਾ ਅਤੇ ਨਕਾਰਾਤਮਕਤਾ ਦੇ ਨੇੜੇ ਨਹੀਂ ਢੁੱਕਣ ਦਿੰਦਾ। ਇਹ ਮੰਤਰ ਅਜਿਹੀ ਸ਼ਕਤੀ ਭਰ ਦਿੰਦਾ ਹੈ ਕਿ ਜਦੋਂ ਕਦੇ ਔਖੀ ਘੜੀ ਆ ਵੀ ਜਾਵੇ ਤਾਂ ਵੀ ਗੁਰੂ ਨਾਨਕ ਦੇ ਸ਼ਬਦ ਮੂੰਹੋਂ ਨਿਕਲ ਜਾਂਦੇ ਹਨ।
ਕੇਤਿਆ ਦੂਖ ਭੂਖ ਸਦ ਮਾਰ।
ਏਹਿ ਵੀ ਦਾਤਿ ਤੇਰੀ ਦਾਤਾਰ॥
ਬੰਦਾ ਦੁੱਖ ਨੂੰ ਕਿਸੇ ਭਲੇ ਸਮਾਂ ਦਾ ਸੰਕੇਤ ਸਮਝ ਸਵੀਕਾਰ ਕਰ ਲੈਂਦਾ ਹੈ ਕਿਉਂਕਿ ਉਸ ਨੂੰ ਯਕੀਨ ਹੁੰਦਾ ਹੈ ਕਿ ਔਖੀ ਘੜੀ ਨਾ ਰਹੇ ਹਮੇਸ਼ਾ। ਮਨੁੱਖ ਨੂੰ ਪੂਰੀ ਮਿਹਨਤ ਲਗਨ ਅਤੇ ਇਮਾਨਦਾਰੀ ਨਾਲ ਆਪਣੀ ਕਿਰਤ ਕਰਦੇ ਰਹਿਣਾ ਚਾਹੀਦਾ ਹੈ। ਉਹ ਕਿਸੇ ਨਾਲ ਈਰਖਾ ਨਹੀਂ ਕਰਦਾ ਨਾ ਹੀ
ਪ੍ਰਸਿੱਧ ਕਵੀ ਅਤੇ ਚਿੱਤਰਕਾਰ ਦੇਵ ਨਹੀਂ ਰਹੇ। ਦੇਵ ਨੇ ਕਵਿਤਾ ਅਤੇ ਚਿੱਤਰਕਾਰੀ ਵਿੱਚ ਵਿਲੱਖਣ ਪੈੜਾਂ ਪਾਈਆਂ। ਉਸਦੀ ਪਹਿਲੀ ਕਿਤਾਬ ਨੇ ਹੀ ਪੰਜਾਬੀ ਜਗਤ ਵਿੱਚ ਹਲਚਲ ਮਚਾ ਦਿੱਤੀ ਸੀ। ਉਸਦਾ ਪਿੰਡ ਗਾਲਿਬ ਕਲਾਂ ਸੀ ਪਰ ਉਹ ਬਚਪਨ ਵਿੱਚ ਹੀ ਨੈਰੋਬੀ ਚਲਾ ਗਿਆ ਸੀ। ਜਵਾਨੀ ਚੜ੍ਹਦਿਆਂ ਉਸ ਅੰਦਰਲਾ ਸਾਹਿਤਕਾਰ ਅਤੇ ਚਿੱਤਰਕਾਰ ਉਸ ਨੂੰ ਵਾਪਸ ਪੰਜਾਬ ਲੈ ਆਇਆ। ਇੱਥੇ ਆ ਕੇ ਉਸਨੇ ਸ਼ਾਦੀ ਕੀਤੀ। ਉਸਦੀ ਪਤਨੀ ਲੁਧਿਆਣੇ ਏ ਪੀ ਆਰ ਓ ਲੱਗੀ ਹੋਈ ਸੀ। ਜੋਗਿੰਦਰ ਕੌਰ ਅਤੇ ਦੇਵ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਇਨ੍ਹਾਂ ਦੀ ਰਿਹਾਇਸ਼ ਕੈਲਾਸ਼ ਸਿਨਮੇ ਦੇ ਸਾਹਮਣੇ ਇੱਕ ਚੁਬਾਰੇ ਵਿੱਚ ਸੀ। ਮੈਨੂੰ ਇੱਥੇ ਬੈਠ ਦੇਵ ਨਾਲ ਕਾਫੀ ਸਮਾਂ ਬਿਤਾਉਣ
ਜਦੋਂ ਤਿੰਨ ਨਦੀਆਂ ਦਾ ਮਿਲਾਪ ਹੁੰਦਾ ਹੈ ਤਾਂ ਇਹ ਸੰਗਮ ਪਵਿੱਤਰ ਬਣ ਜਾਂਦਾ ਹੈ ਹਾਲਾਂਕਿ ਤੀਜੀ ਨਦੀ ਨਜ਼ਰ ਨਹੀਂ ਆਉਂਦੀ। ਡਾ. ਰੰਧਾਵਾ ਤਾਂ ਗੁਣਾਂ ਦਾ ਘੱਟੋ ਘੱਟ ਸਤਨਾਜਾ ਜਾਂ ਸਤਰੰਘੀ ਪੀਂਘ ਸੀ। ਉਹ ਭਾਵੇਂ ਆਈ ਸੀ ਐੱਸ ਅਫਸਰ ਸਨ ਪਰ ਉਨ੍ਹਾਂ ਨੇ ਖੇਤੀ ਅਤੇ ਪੇਂਡੂ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। ਉਹ ਪੰਜਾਬ ਦੀ ਖੇਤੀ ਅਤੇ ਪੇਂਡੂ ਵਿਕਾਸ ਦਾ ਉਹ ਰਚੇਤਾ ਸੀ, ਜਿਸਨੇ ਮੁਰੱਬੇਬੰਦੀ ਕਰਵਾਈ। ਪਿੰਡਾਂ ਵਿੱਚ ਲਾਇਬਰੇਰੀਆਂ ਅਤੇ ਪੰਚਾਇਤ ਘਰ ਉਸਾਰੇ ਅਤੇ ਸਕੂਲ ਖੁੱਲ੍ਹਵਾਏ। ਜਦੋਂ ਪਿੰਡਾਂ ਵਿੱਚ ਕਿਸੇ ਦੇ ਘਰ ਰੇਡੀਓ ਨਹੀਂ ਸੀ ਹੁੰਦਾ ਤਾਂ ਉਨ੍ਹਾਂ ਹਰੇਕ ਪਿੰਡ ਰੇਡੀਓ ਭੇਜਿਆ ਤਾਂ ਜੋ ਪਿੰਡ ਵਾਸੀ ਗਿਆਨ ਨਾਲ ਜੁੜ ਸਕਣ। ਦੇਸ਼
ਸਾਡੇ ਸਾਰਿਆਂ ਦੇ ਜੀਵਨ ਵਿੱਚ ਕਈ ਵਾਰ ਅਜਿਹਾ ਮੌਕਾ ਆਉਂਦਾ ਹੈ ਜਦੋਂ ਅਸੀਂ ਨਾਂਹ ਕਹਿਣਾ ਚਾਹੁੰਦੇ ਹਾਂ ਪਰ ਕਹਿਣ ਦੀ ਹਿੰਮਤ ਨਹੀਂ ਹੁੰਦੀ। ਇਸਦਾ ਮੁੱਖ ਕਾਰਨ ਅਗਲੇ ਦੀ ਨਰਾਜ਼ਗੀ ਨੂੰ ਮੁੱਲ ਨਾ ਲੈਣਾ ਹੈ। ਦੂਜਾ ਕਾਰਨ ਆਤਮ ਵਿਸ਼ਵਾਸ ਦੀ ਘਾਟ ਮੰਨਿਆ ਜਾ ਸਕਦਾ ਹੈ। ਮੇਰੇ ਵਾਂਗ ਤੁਹਾਡੇ ਨਾਲ ਵੀ ਕਈ ਵਾਰ ਅਜਿਹਾ ਹੋਇਆ ਹੋਵੇਗਾ ਅਤੇ ਉਸਦੀ ਕਈ ਵਾਰ ਚੋਖੀ ਕੀਮਤ ਚੁਕਾਉਣੀ ਪੈਂਦੀ ਹੈ। ਮੇਰੇ ਨਾਲ ਕਈ ਵਾਰ ਅਜਿਹਾ ਹੋਇਆ ਹੈ। ਇੱਕ ਵਾਰ ਮੈਂ ਪਰਿਵਾਰ ਨਾਲ ਬਾਹਰ ਜਾਣਾ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਦੋ ਛੁੱਟੀਆਂ ਸਨ। ਦਫਤਰ ਵਿੱਚ ਇੱਕ ਜ਼ਰੂਰੀ ਰਿਪੋਰਟ ਤਿਆਰ ਕਰਨੀ ਸੀ, ਮੇਰੇ ਬੌਸ ਨੇ ਆਖਿਆ ਜੇਕਰ ਤੂੰ ਕੁਝ ਦੇਰ ਲਈ ਆ ਜਾਵੇ ਤਾ
ਜਦੋਂ 1947 ਵਿੱਚ ਦੇਸ਼ ਅਜ਼ਾਦ ਹੋਇਆ ਤਾਂ ਅੰਗਰੇਜ਼ ਨੇ ਕੇਵਲ ਰਾਜ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਭਾਰਤੀਆਂ ਨੂੰ ਦਿੱਤੀ ਬਾਕੀ ਢਾਂਚਾ ਉਵੇਂ ਹੀ ਚਲਦਾ ਰਿਹਾ। ਇਸ ਰਾਜ ਪ੍ਰਬੰਧ ਦਾ ਮੰਤਵ ਲੋਕਾਂ ਵਿੱਚ ਹੀਣ ਭਾਵਨਾ ਅਤੇ ਡਰ ਬਣਾਈ ਰੱਖਣਾ ਸੀ ਤਾਂ ਜੋ ਉਨ੍ਹਾਂ ਨੂੰ ਗੁਲਾਮ ਰੱਖਿਆ ਜਾ ਸਕੇ। ਸਰਕਾਰੀ ਕਰਮਚਾਰੀ ਅਤੇ ਪੁਲਿਸ ਲੋਕਾਂ ਦੇ ਸੇਵਾਦਾਰ ਨਹੀਂ ਸਗੋਂ ਅਫਸਰ ਸਨ ਅਤੇ ਇਸ ਡਰ ਨੂੰ ਲੋਕ ਦੇ ਮਨਾਂ ਵਿੱਚ ਬਿਠਾਇਆ ਹੋਇਆ ਸੀ। ਦੇਸ਼ ਨੂੰ 26 ਜਨਵਰੀ 1950 ਵਿੱਚ ਲੋਕਰਾਜ ਬਣਾ ਦਿੱਤਾ ਗਿਆ ਤੇ ਦੇਸ਼ ਦਾ ਆਪਣਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਇਸ ਰਾਹੀਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਬਰਾਬਰ ਦੇ ਹੱਕ ਦਿੱਤੇ ਗ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਪੰਜਾਬ ਦੇ ਖੇਤੀ ਵਿਕਾਸ ਵਿੱਚ ਅਹਿਮ ਭੂਮਿਕਾ ਹੈ ਕਿਉਂਕਿ ਪੰਜਾਬ ਦੀ ਸਾਰੀ ਖੇਤੀ ਖੋਜ ਦੀ ਜ਼ਿੰਮੇਵਾਰੀ ਇਸੇ ਯੂਨੀਵਰਸਿਟੀ ਦੀ ਹੈ। ਇਸ ਖੋਜ ਨੂੰ ਕਿਸਾਨਾਂ ਤਕ ਪਹੁੰਚਾਉਣ ਅਤੇ ਇਸ ਨੂੰ ਅਪਣਾਉਣ ਵਿੱਚ ਸਹਾਇਤਾ ਕਰਨਾ ਵੀ ਇਸਦੀ ਜ਼ਿੰਮੇਵਾਰੀ ਦਾ ਹਿੱਸਾ ਹੈ। ਇਹ ਜ਼ਿੰਮੇਵਾਰੀ ਯੂਨੀਵਰਸਿਟੀ ਵੱਲੋਂ ਹਰੇਕ ਜ਼ਿਲ੍ਹੇ ਵਿੱਚ ਖੇਤੀ ਸਲਾਹਕਾਰ ਸੇਵਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਕੀਤੀ ਜਾਂਦੀ ਹੈ। ਕਿਸਾਨਾਂ ਅਤੇ ਖੇਤੀ ਵਿਕਾਸ ਨਾਲ ਸਬੰਧਿਤ ਅਧਿਕਾਰੀਆਂ ਦੀ ਸਿਖਲਾਈ ਵੀ ਯੂਨੀਵਰਸਿਟੀ ਹੀ ਕਰਦੀ ਹੈ। ਇਹ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਲਗਨ ਅਤੇ ਸਿਆਣਪ ਨਾਲ ਨਿਭਾ ਰਹੀ ਹੈ। ਇਸਦੀ ਮਿਸਾਲ ਪੰਜਾ
ਪੋਹ ਦੇ ਮਹੀਨੇ ਦੀ ਕੇਵਲ ਸਿੱਖ ਇਤਿਹਾਸ ਵਿੱਚ ਹੀ ਨਹੀਂ ਸਗੋਂ ਸੰਸਾਰ ਦੇ ਇਤਿਹਾਸ ਵਿੱਚ ਵੀ ਵਿਸ਼ੇਸ਼ ਮਹੱਤਤਾ ਹੈ। ਇਸ ਮਹੀਨੇ ਪਹਿਲੀ ਵਾਰ ਕਿਸੇ ਰਹਿਬਰ ਨੇ ਜ਼ੁਲਮ, ਜਬਰ, ਊਚ ਨੀਚ ਅਤੇ ਸੰਸਾਰਿਕ ਵੰਡੀਆਂ ਨੂੰ ਮੇਟਣ ਲਈ ਕੇਵਲ ਆਪਣੇ ਪੈਰੋਕਾਰਾਂ ਭਾਵ ਸਿੰਘਾਂ ਦੀ ਸ਼ਹੀਦੀ ਹੀ ਨਹੀਂ ਦਿੱਤੀ ਸਗੋਂ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾਇਆ ਸਾਰੇ ਸੰਸਾਰਿਕ ਰਸਮਾਂ ਨੂੰ ਖਿੜੇ ਮੱਥੇ ਆਪਣੇ ਪਿੰਡੇ ਉੱਤੇ ਸਹਾਰਿਆ। ਇਸੇ ਕਰਕੇ ਹੀ ਅੱਜ ਤਕ ਜ਼ੁਲਮ ਦੇ ਵਿਰੁੱਧ ਲੜਦਿਆਂ ਕਰਦਿਆਂ ਕਦੇ ਵੀ ਕਿਸੇ ਗੁਰੂ ਦੇ ਸਿੰਘ ਨੇ ਪਿੱਠ ਨਹੀਂ ਵਿਖਾਈ ਸਗੋਂ ਇੱਕ ਦੂਜੇ ਤੋਂ ਅੱਗੇ ਹੋ ਕੇ ਆਪਣਾ ਬਲੀਦਾਨ ਦਿੱਤਾ।
ਖਾਲਸਾ ਪੰਥ ਦੇ ਸਿਰਜਕ ਦਸ਼ਮੇਸ਼ ਪਿਤਾ
ਜਦੋਂ ਵੀ ਕੋਈ ਮਹਾਂਪੁਰਖ ਆਪਣੇ ਸਮੇਂ ਦੇ ਨਿਜ਼ਾਮ ਨੂੰ ਲਲਕਾਰਦਾ ਹੈ, ਉਸਦੇ ਭੈੜਾਂ ਨੂੰ ਦੁਰਕਾਰਦਾ ਹੈ ਤਾਂ ਮੌਕੇ ਹਕੂਮਤ ਦਾ ਜ਼ੁਲਮ ਸਹਿਣਾ ਹੀ ਪੈਂਦਾ ਹੈ। ਆਪਣੀਆਂ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਹਨ। ਪਰ ਅੱਜ ਤੋਂ ਕੋਈ ਸਾਢੇ ਤਿੰਨ ਸਦੀਆਂ ਪਹਿਲਾਂ ਇੱਕ ਅਜਿਹੀ ਮਹਾਨ ਅਤੇ ਅਨੋਖੀ ਸ਼ਹਾਦਤ ਹੋਈ ਜਿਸਨੇ ਸੰਸਾਰ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ। ਇਹ ਸ਼ਹਾਦਤ ਕਿਸੇ ਆਪਣੇ ਅਕੀਦੇ ਖਾਤਰ ਨਹੀਂ ਸੀ ਸਗੋਂ ਲੋਕਾਈ ਨੂੰ ਆਪਣੀ ਮਰਜ਼ੀ ਦੇ ਅਕੀਦੇ ਅਨੁਸਾਰ ਜੀਉਣ ਦੇ ਹੱਕ ਦੀ ਰਾਖੀ ਲਈ ਸੀ। ਇਹ ਸ਼ਹਾਦਤ ਦੇਣ ਵਾਲੇ ਭਗਤੀ ਅਤੇ ਸ਼ਕਤੀ ਦਾ ਸੁਮੇਲ ਨੌਂਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਨ। ਇਨ੍ਹਾਂ ਵੱਲੋਂ ਪਾਈ ਪਿਰਤ ਸਦਕਾ ਅੱਜ ਵੀ ਸ
ਕਲਾਕਾਰ ਜਸਵਿੰਦਰ ਭੱਲਾ ਸਾਹਿਬ ਦੇ ਅਕਾਲ ਚਲਾਣੇ ਉੱਤੇ ਜਿਸ ਤਰ੍ਹਾਂ ਉਸਦੇ ਦਰਸ਼ਕਾਂ ਨੇ ਅਫਸੋਸ ਦਾ ਇਜ਼ਹਾਰ ਕੀਤਾ ਹੈ, ਅਜਿਹਾ ਬਹੁਤ ਘੱਟ ਵਿਅਕਤੀਆਂ ਨੂੰ ਨਸੀਬ ਹੁੰਦਾ ਹੈ। ਜਿੰਨਾ ਉਸਨੇ ਲੋਕਾਂ ਨੂੰ ਹਸਾਇਆ ਸੀ, ਜਾਣ ਸਮੇਂ ਉਹ ਉੰਨਾ ਹੀ ਉਨ੍ਹਾਂ ਨੂੰ ਰੁਆ ਕੇ ਗਿਆ ਹੈ। ਉਸਦੇ ਜੀਵਨ ਦਾ ਦੂਸਰਾ ਪੱਖ ,ਜਿਹੜਾ ਕਿ ਉਸਦਾ ਕੈਰੀਅਰ ਸੀ, ਅਤੇ ਜਿਸ ਨੂੰ ਉਸਨੇ ਬੜੀ ਸਫਲਤਾ ਨਾਲ ਨਿਭਾਇਆ, ਉਹ ਸੀ ਪ੍ਰੋਫੈੱਸਰ ਭੱਲਾ। ਕਈ ਫਿਲਮਾਂ ਵਿੱਚ ਉਸਨੇ ਬਤੌਰ ਪ੍ਰੋਫੈਸਰ ਭੱਲਾ ਕੰਮ ਕੀਤਾ ਪਰ ਉਹ ਲੋਕਾਂ ਨੂੰ ਹਸਾਉਣ ਤਕ ਹੀ ਸੀਮਿਤ ਸੀ ਪਰ ਅਸਲੀ ਜੀਵਨ ਵਿੱਚ ਜਿਹੜਾ ਉਸ ਪ੍ਰੋਫੈਸਰ ਦਾ ਰੋਲ ਅਦਾ ਕੀਤਾ ਉਹ ਆਪਣੇ ਵਿੱਚ ਸਫਲ ਹੀ ਨਹੀਂ ਸਗੋਂ ਵਿਲੱਖ
ਤੁਸੀਂ ਅਲਾਦੀਨ ਦੇ ਚਿਰਾਗ ਦੀ ਕਹਾਣੀ ਜ਼ਰੂਰ ਸੁਣੀ ਹੋਵੇਗੀ। ਇਸੇ ਤਰ੍ਹਾਂ ਅਲਫ਼ਲੈਲਾ ਅਤੇ ਅਲੀਬਾਬਾ ਚਾਲੀ ਚੋਰ ਬਾਰੇ ਵੀ ਜਾਣਿਆ ਹੋਵੇਗਾ। ਇਨ੍ਹਾਂ ਕਹਾਣੀਆਂ ਦੀ ਸਿਰਜਣਾ ਇਰਾਕ ਦੀ ਰਾਜਧਾਨੀ ਬਗਦਾਦ ਵਿਖੇ ਹੋਈ। ਬਗਦਾਦ ਨੂੰ ਦੁਨੀਆਂ ਦੇ ਉਨ੍ਹਾਂ ਕੁਝ ਕੇਂਦਰਾਂ ਵਿੱਚੋਂ ਜਾਣਿਆ ਜਾਂਦਾ ਹੈ, ਜਿੱਥੇ ਸੱਭਿਆਚਾਰ ਵਿਕਸਿਤ ਹੋਇਆ। ਬਗਦਾਦ ਨੂੰ ਗਿਆਨ ਦਾ ਮਹਾਨ ਕੇਂਦਰ ਮੰਨਿਆ ਜਾਂਦਾ ਸੀ, ਇਸੇ ਕਰਕੇ ਗੁਰੂ ਨਾਨਕ ਸਾਹਿਬ ਵੀ ਇੱਥੇ ਗਏ ਸਨ। ਇਨ੍ਹਾਂ ਕਹਾਣੀਆਂ ਵਿੱਚ ਮਨੁੱਖੀ ਸਿਆਣਪ ਝਲਕ ਮਾਰਦੀ ਹੈ। ਇਹ ਸਿੱਧ ਕਰਨ ਦਾ ਯਤਨ ਕੀਤਾ ਗਿਆ ਹੈ ਕਿ ਮਨੁੱਖ ਨੂੰ ਕੁਦਰਤ ਨੇ ਅਸੀਮਤ ਸਿਆਣਪ ਦੀ ਬਖਸ਼ਿਸ਼ ਕੀਤੀ ਹੈ ਜਿਸਦੀ ਵਰਤੋਂ ਕਰਕੇ ਉਹ ਵੱਡੀ
ਇਸ ਵਾਰ ਪੰਜਾਬ ਵਿੱਚ ਇਸ ਸਦੀ ਦੇ ਸਭ ਤੋਂ ਭਿਆਨਕ ਹੜ੍ਹ ਆਏ ਹਨ। ਇਹ ਆਏ ਵੀ ਪਛੇਤੇ ਹਨ ਜਦੋਂ ਕਿ ਦੁਬਾਰਾ ਬਿਜਾਈ ਦੀ ਕੋਈ ਸੰਭਾਵਨਾ ਨਹੀਂ ਹੈ। ਪਰ ਜਿਸ ਤਰ੍ਹਾਂ ਪੰਜਾਬੀਆਂ ਨੇ ਆਪਣੇ ਇਨ੍ਹਾਂ ਮੁਸੀਬਤ ਦੇ ਮਾਰੇ ਭਰਾਵਾਂ ਦੀ ਬਾਂਹ ਫੜੀ ਹੈ, ਇਸਦੀ ਮਿਸਾਲ ਸੰਸਾਰ ਵਿੱਚ ਕਿਧਰੇ ਨਹੀਂ ਮਿਲਦੀ। ਲਗਭਗ ਹਰੇਕ ਵਰਗ ਨੇ ਆਪਣੇ ਵਿੱਤ ਮੁਤਾਬਕ ਇਸ ਮੁਸੀਬਤ ਸਮੇਂ ਹਿੱਸਾ ਪਾਇਆ ਹੈ। ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਸਾਡੇ ਪੰਜਾਬੀ ਗਾਇਕ ਅਤੇ ਕਲਾਕਾਰ ਖੁੱਲ੍ਹ ਕੇ ਸਹਾਇਤਾ ਲਈ ਅੱਗੇ ਆਏ, ਉਹ ਬਹੁਤ ਹੀ ਵੱਡੀ ਕਰਾਮਾਤ ਹੈ। ਕੇਂਦਰ ਅਤੇ ਰਾਜ ਸਰਕਾਰ ਨੂੰ ਇਸ ਸੇਵਾ ਭਾਵ ਤੋਂ ਸਬਕ ਸਿੱਖਣ ਦੀ ਲੋੜ ਹੈ। ਸਰਕਾਰ ਵੱਲੋਂ ਪ
ਸੁਖਦੇਵ ਸਿੰਘ ਲਾਜ ਆਪਣੇ ਆਪ ਵਿੱਚ ਇੱਕ ਸੰਸਥਾ ਸੀ। ਗੁਰੂ ਨਾਨਕ ਸਾਹਿਬ ਦੇ ਸੱਚੇ ਸਿੱਖ ਹੋਣ ਦਾ ਨਮੂਨਾ ਸੀ ਉਹ। ਸੇਵਾ ਮੁਕਤੀ ਪਿੱਛੋਂ ਉਸ ਆਪਣਾ ਸਾਰਾ ਸਮਾਂ ਪੰਥ ਦੀ ਸੇਵਾ, ਵਿਸ਼ੇਸ਼ ਕਰਕੇ ਭੁੱਲੇ ਵਿਸਰੇ ਸਿੱਖਾਂ ਦੀ ਆਰਥਿਕਤਾ ਵਿੱਚ ਸੁਧਾਰ ਅਤੇ ਉਨ੍ਹਾਂ ਦੇ ਬੱਚਿਆਂ ਲਈ ਵਿੱਦਿਆ ਦਾ ਪ੍ਰਬੰਧ ਕਰਨ ਦੇ ਲੇਖੇ ਲਾਇਆ। ਲੁਧਿਆਣੇ ਵਿਖੇ ਉਨ੍ਹਾਂ ਨੇ ਵਣਜਾਰੇ ਸਿੱਖਾਂ ਦੇ ਬੱਚਿਆਂ ਲਈ ਗੁਰੂ ਨਾਨਕ ਇੰਟਰਨੈਸ਼ਨਲ ਵਿੱਦਿਅਕ ਟ੍ਰਸਟ ਲੰਡਨ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਸਕੂਲ ਬਣਾਇਆ। ਸਵੇਰੇ ਪਹਿਲਾਂ ਸਕੂਲ ਵਿੱਚ ਜਾਕੇ ਅਗਵਾਈ ਕਰਦੇ ਸਨ। ਉਨ੍ਹਾਂ ਦੀ ਨਿਰਸਵਾਰਥ ਸੇਵਾ ਨੇ ਗਰੀਬ ਬੱਚਿਆਂ ਨੂੰ ਵਿੱਦਿਆ ਦੀ ਦੌਲਤ ਨਾਲ ਅਮੀਰ ਬਣਾ
ਮੱਧ ਪੂਰਬ ਏਸ਼ੀਆ ਸੰਸਾਰ ਦੇ ਉਨ੍ਹਾਂ ਕੁਝ ਕੁ ਖਿੱਤਿਆਂ ਵਿੱਚੋਂ ਹੈ ਜਿੱਥੇ ਸੱਭਿਅਤਾ ਦਾ ਵਿਕਾਸ ਹੋਇਆ। ਮਨੁੱਖ ਨੇ ਜੰਗਲਾਂ ਵਿੱਚੋਂ ਨਿਕਲ ਘਰ ਵਸਾ ਕੇ ਰਹਿਣਾ ਸ਼ੁਰੂ ਕੀਤਾ ਅਤੇ ਖੇਤੀ ਦਾ ਧੰਦਾ ਅਪਣਾਇਆ। ਕਣਕ ਦੀ ਖੇਤੀ ਵੀ ਇਸੇ ਖਿੱਤੇ ਵਿੱਚ ਸ਼ੁਰੂ ਹੋਈ ਮੰਨੀ ਜਾਂਦੀ ਹੈ। ਭਾਰਤ ਵਿੱਚ ਕਣਕ ਦੀ ਆਮਦ ਵੀ ਇਸੇ ਖਿੱਤੇ ਵਿੱਚੋਂ ਆਈ ਮੰਨੀ ਜਾਂਦੀ ਹੈ ਕਿਉਂਕਿ ਪਹਿਲਾਂ ਭਾਰਤੀ ਜੌਆਂ ਦੀ ਖੇਤੀ ਕਰਦੇ ਸਨ। ਇਹ ਖਿੱਤਾ ਆਪਣੀ ਖੇਤੀ ਅਤੇ ਬਗੀਚਿਆਂ ਲਈ ਪ੍ਰਸਿੱਧ ਹੈ। ਸੰਸਾਰ ਦੇ ਸਭ ਤੋਂ ਵੱਧ ਮੰਨੇ ਜਾਂਦੇ ਦੋਵੇਂ ਧਰਮ ਵੀ ਇੱਥੇ ਹੀ ਪ੍ਰਫ਼ੁਲਿਤ ਹੋਏ ਤੇ ਇਨ੍ਹਾਂ ਦੋਹਾਂ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਨੇ ਲਗਭਗ ਸਾਰੇ ਸੰਸਾਰ ਵਿੱਚ ਹੀ