
ਕਈ ਸਾਲਾਂ ਬਾਅਦ ਇੱਕ ਦਿਨ ਮੈਨੂੰ ਆਪਣੇ ਪੁਰਾਣੇ ਕਾਲਜ ਜਾਣ ਦਾ ਸਬਬ ਬਣਿਆ। ਦੋਸਤਾਂ ਦੀਆਂ ਸ਼ਰਾਰਤਾਂ ਦੀਆਂ ਯਾਦਾਂ ਸੱਜਰੀਆਂ ਹੋ ਗਈਆਂ। ਸ਼ਰਤਾਂ ਲਾ ਕੇ ਸਭ ਤੋਂ ਵਧ ਕੇਲੇ ਜਾਂ ਸਮੋਸੇ ਖਾਣ ਦੇ ਮੁਕਾਬਲੇ – ਲਗਿਆ ਕਲ ਦੀ ਗਲ ਹੈ। ਪ੍ਰੋਫੈਸਰ - ਜਿਨ੍ਹਾਂ ਨੂੰ ਮੁੰਡਿਆਂ ਨੇ, ਆਪਸੀ ਗਲਬਾਤ ਲਈ, ਆਲਫ਼ਾ, ਬੀਟਾ, ਗਾਮਾ, ਥੀਟਾ ਦੇ ਨਾਂ ਦਿੱਤੇ ਹੋਏ ਸੀ। ਅਚਾਨਕ ਅੱਖਾਂ ਅੱਗੇ ਉਸ ਬਜ਼ੁਰਗ ਸੇਵਾਦਾਰ ਦਾ ਚਿਹਰਾ ਆ ਗਿਆ ਜਿਸ ਨੂੰ ਕਾਲਜ ਵਿਚ ਹਰ ਕੋਈ “ਰੱਬ ਜੀ” ਕਹਿ ਕੇ ਬੁਲਾੳਂਦਾ ਹੁੰਦਾ ਸੀ। ਉਸ ਦੀ ਡਿਊਟੀ ਹਰ 45 ਮਿਨਟਾਂ ਬਾਅਦ ਤਿੰਨ ਵਾਰ “ਟੰਨ-ਟੰਨ” ਦੀ ਘੰਟੀ ਵਜਾਉਣ ਦੀ ਸੀ ਜਿਸ ਨਾਲ ਇੱਕ ਪੀਰਿਅਡ ਖਤਮ ਹੋ ਕੇ ਦੂਜਾ ਸ਼ੁਰੂ ਹੋ ਜ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਇਕ ਰੋਜ਼ਾ ਨੈਸ਼ਨਲ ਸੈਮੀਨਾਰ ਸੁਰਜੀਤ ਪਾਤਰ : ਸ਼ਖ਼ਸੀਅਤ ਅਤੇ ਸਾਹਿਤ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ। ਸੈਮੀਨਾਰ ਦਾ ਕੁੰਜੀਵਤ ਭਾਸ਼ਨ ਦਿੰਦਿਆਂ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਇਹ ਸੋਗ ਤੇ ਜਸ਼ਨ ਦੀ ਘੜੀ ਨਹੀਂ ਸਗੋਂ ਚਿੰਤਨ ਦੀ ਹੈ। ਉਨ੍ਹਾਂ ਆਪਣੀ ਗੱਲ ਡਾ. ਜਗਤਾਰ ਦੀ ਗ਼ਜ਼ਲ ਦੇ ਇਕ ਸ਼ਿਅਰ ਨਾਲ ਸ਼ੁਰੂ ਕੀਤੀ। ਸੁਰਜੀਤ ਪਾਤਰ ਯੁੱਗ ਸ਼ਾਇਰ ਹਨ। ਉਨ੍ਹਾਂ ਸਰਕਾਰ ਦੇ ਵਿਰੁੱਧ ਪੱਥਰ ਨਹੀਂ ਫੁੱਲ ਮਾਰ ਕੇ ਆਪਣਾ ਸੁਨੇਹਾ ਪਹੁੰਚਾ ਦਿੰਦੇ ਹਨ। ਪਾਤਰ ਦੇ ਦੁਸ਼ਮਣ ਵੀ ਉਸ ਦੀ ਸੋਚ ਦਾ ਲੋਹਾ ਮੰਨਦੇ ਹਨ। ਪਾਤਰ ਸੱਤਾਵਾਦੀ ਨਾਲੋਂ ਪ੍ਰਗਤੀਵਾਦੀ ਜ਼ਿਆਦ
ਕੰਪਿਊਟਰ ਸ਼ਬਦ ਜ਼ਿਹਨ ਵਿੱਚ ਆਉਂਦਿਆਂ ਹੀ ਮਨੁੱਖ ਦੇ ਮਨ ਵਿੱਚ ਇਸ ਨੂੰ ਚਲਾਉਣ ਵਾਲੇ ਦੇ ਇੱਕ ਸਹਿਜ ਭਾ ਚਿਤਵੇ ਬਿੰਬ ਨਾਲ ਜੁੜ ਜਾਂਦਾ ਹੈ। ਸੂਚਨਾ ਤਕਨਾਲੋਜੀ ਦੇ ਇਸ ਵਿਕਸਿਤ ਅਤੇ ਤੇਜ਼ੀ ਨਾਲ ਬਦਲ ਰਹੇ ਯੁਗ ਵਿੱਚ ਕੰਪਿਊਟਰ ਨਾਲ ਕੰਮ ਕਰਨ ਵਾਲੇ ਇੱਕ ਅਤਿ ਆਧੁਨਿਕ ਨੌਜਵਾਨ ਦਾ ਨਕਸ਼ਾ ਅੱਖਾਂ ਸਾਹਮਣੇ ਆ ਜਾਂਦਾ ਹੈ। ਪਰੰਤੂ ਮੈਂ ਜਿਸ ਨੌਜਵਾਨ ਬਾਰੇ ਲਿਖ ਰਿਹਾ ਹਾਂ ਉਸ ਨੇ ਮਨੁੱਖੀ ਸਮਰੱਥਾ ਬਾਰੇ ਮੇਰੀ ਦ੍ਰਿਸ਼ਟੀ ਹੀ ਬਦਲ ਦਿੱਤੀ ਹੈ। ਕਿਰਪਾਲ ਸਿੰਘ ਪੰਨੂੰ ਆਪਣੀ ਉਮਰ ਨੂੰ ਧੋਖਾ ਦੇਣ ਵਾਲਾ ਇਨਸਾਨ ਹੈ। ਕੁਦਰਤ ਵੱਲੋਂ ਮਿਲਿਆ ਟਮਾਟਰ ਵਰਗਾ ਰੰਗ, ਚਿੱਟੀ ਅਤੇ ਫ਼ੌਜ ਵਿੱਚ ਰਹਿਣ ਕਾਰਣ ਅਨੁਸ਼ਾਸਨ ਵਿੱਚ ਬੰਨ੍ਹੀ ਦਾੜ੍ਹੀ ਅਤੇ ਆਪਣੀ