ਸਾਡੇ ਮਨ ਦੇ ਵਲਵਲੇ ਅਰਸ਼ੋਂ ਰਹਿਣ ਬੁਲੰਦ।

ਵਾਟ ਅਸਾਂ ਨੂੰ ਭਾਸਦੀ ਮੰਜ਼ਿਲੋਂ ਵੱਧ ਪਸੰਦ।

ਕੰਡਿਆਂ ਦੇ ਤੇ ਫੁੱਲਾਂ ਦੇ ਕੁੱਝ ਇਸ ਤਰ੍ਹਾਂ ਸੰਬੰਧ,

ਖ਼ਾਰ ਬਚਾਏ ਫ਼ੁੱਲ ਨੂੰ ਵੰਡੇ ਫ਼ੁੱਲ ਸੁਗੰਧ।

ਨਾ ਹੁੰਦੇ ਵੀ ਹੋਂਵਦੀ ਅੱਖੀਆਂ ਅੱਗੇ ਕੰਧ,

ਦੀਦਾਰ ਦਾ ਸ਼ੌਕ ਜੇ ਕਰ ਲੈ ਅੱਖਾਂ ਬੰਦ।

ਰੱਖਿਆ ਹਰ ਇੱਕ ਫੁੱਲ ਦੀ ਹੋ ਜਾਣੀ ਸੀ ਮੰਦ,

ਕੰਡਿਆਂ ਵਿੱਚ ਜੇ ਹੋਂਵਦੀ ਫ਼ੁੱਲਾਂ ਜਿਹੀ ਸੁਗੰਧ।

ਅਪਣੀ ਪਿਆਰੀ ਕਲਪਨਾ ਦੇ ਵੀ ਹੁੰਦੇ ਦੰਦ।

ਜਿਨ੍ਹਾਂ ਨਾਲ਼ ਹੈ ਟੁੱਟਦੀ ਹਰ ਇੱਕ ਰੇਸ਼ਮ ਤੰਦ।

ਨੰਗੇ ਪੈਰੀਂ ਤੁਰਦਿਆਂ ਛੇਤੀ ਮੁਕਦਾ ਪੰਧ,

ਘੁ

ਹਰ ਕਿਸੇ ਦੀ ਪੀੜ ਨੂੰ ਅਪਨਾਅ ਕੇ ਦੇਖ।

ਜ਼ਿੰਦਗੀ ਮਜ਼ਲੂਮ ਲੇਖੇ ਲਾ ਕੇ ਦੇਖ।

ਚੁੱਪ ਰਹਿ ਕੇ ਬੋਲਣਾ ਸਿੱਖ ਜਾਇਂਗਾ,

ਪਰਬਤਾਂ ਦੀ ਚੁੱਪ ਨੂੰ ਅਪਣਾਅ ਕੇ ਦੇਖ।

ਦੂਜੇ ਤਾਈਂ ਧੋਖਾ ਦੇਵੀਂ ਫੇਰ ਤੂੰ,

ਦੇਖ ਪਹਿਲਾਂ ਆਪ ਧੋਖਾ ਖਾਕੇ ਦੇਖ।

ਹੈ ਜ਼ਰੂਰੀ ਤੁਰਦੇ ਰਹਿਣਾ ਸੋਚ ਦਾ,

ਬੱਸ ਜ਼ਰਾ ਚਿੰਤਾ ਨੂੰ ਚਿੰਤਨ ਲਾ ਕੇ ਦੇਖ।

ਕਹਿਣਗੀਆਂ ਜੀ ਆਇਆਂ ਪਗਡੰਡੀਆਂ,

ਪੈਰਾਂ ਦੇ ਛਾਲੇ ਜ਼ਰਾ ਚਮਕਾ ਕੇ ਦੇਖ।

ਸਾਰੇ ਦੀਵੇ ਸਾਥ ਤੇਰਾ ਦੇਣਗੇ,

ਚਾਨਣਾਂ ਦਾ ਗੀਤ ਕੋਈ ਗਾ ਕੇ ਦੇਖ

ਝੀਲ ਮਿੱਠੀ ਤਾਈਂ ਭੁੱਲਣ ਵਾਸਤੇ,

ਸਾਗਰ

ਭਾਅ ਸਵੱਲੇ ਵਿਕਦੀਆਂ ਨੇ ਬੋਟੀਆਂ।

ਮਿਲਦੀਆਂ ਨੇ ਮਹਿੰਗੀਆਂ ਬੱਸ ਰੋਟੀਆਂ।

ਵੇਚਿਆ ਈਮਾਨ ਮਿਲੀਆਂ ਰੋਟੀਆਂ,

ਇਹ ਵੀ ਕੋਈ ਕੀਮਤਾਂ ਨਾ ਛੋਟੀਆਂ।

ਲਾਲ ਝੰਡੀ ਇਨ੍ਹਾਂ ਨੂੰ ਦਿੱਤੀ ਏ ਕਿਸ?

ਅਰਸ਼ ਉੱਤੇ ਰੋ ਰਹੀਆਂ ਬਦਲੋਟੀਆਂ।

ਲਾਵਾ ਸੁਲ਼ਗੇ ਤੇਰੇ ਅੰਦਰ ਪਰਬਤਾ,

ਬਰਫ਼ ਨੇ ਪਰ ਢਕੀਆਂ ਨੇ ਚੋਟੀਆਂ।

ਪਾਇਆ ਸਾਨੂੰ ਰਹਿਬਰਾਂ ਨੇ ਪੁੱਠੇ ਰਾਹ,

ਨੀਯਤਾਂ ਇਨ੍ਹਾਂ ਦੀਆਂ ਨੇ ਖੋਟੀਆਂ।

ਧਰਮ ਤੇ ਈਮਾਨ ਬਚ ਸਕਦਾ ਨਹੀਂ,

ਰਾਖਿਆਂ ਨੇ ਪਾ ਲਈਆਂ ਨੇ ਜੋਟੀਆਂ।

ਦੀਵਿਆਂ ਨੇ ਜ਼ੁਲਮ ਹੁਣ ਸਹਿਣਾ ਨਹੀਂ।

ਇਹ ਹਨੇਰਾ ਦੇਰ ਤੱਕ ਰਹਿਣਾ ਨਹੀਂ।

ਅਣਕਹੇ ਨੇ ਬੋਲ ਤੇ ਅਰਮਾਨ ਵੀ,

ਚੁੱਪ ਸਾਡੀ ਨੇ ਵੀ ਚੁੱਪ ਰਹਿਣਾ ਨਹੀਂ।

ਖੇਤਾਂ ਦੇ ਪੁੱਤਾਂ ਦੇ ਕਾਤਿਲ ਕਾਫ਼ਰਾ,

ਪਹਿਨਿਆਂ ਤੂੰ ਕੁਫ਼ਰ ਹੈ ਰਹਿਣਾ ਨਹੀਂ।

ਕਰ ਤੋਬਾ ਜ਼ਾਲਿਮਾਂ ਤੂੰ ਜ਼ੁਲਮ ਤੋਂ,

ਜ਼ੁਲਮ ਹੁਣ ਮਜ਼ਲੂਮ ਨੇ ਸਹਿਣਾ ਨਹੀਂ।

ਭੂਏ ਹੁੰਦੀ ਭੁੱਖ ਤੋਂ ਡਰ ਸਿਤਮਗਰ,

ਭੁੱਖ ਨੇ ਭੁੱਖੀ ਸਦਾ ਰਹਿਣਾ ਨਹੀਂ।

ਪਾ ਖ਼ਿਆਲਾਂ ਨੂੰ ਨਾ ਪਿੰਜਰੇ ਵਿੱਚ ਕਦੇ,

ਵਿੱਚ ਕਲਾਵੇ ਪੌਣ ਨੇ ਰਹਿਣਾ ਨਹੀਂ।

ਪੱਥਰ ਵਰ੍ਹੇ ਜੋ ਮੇਰੇ ਘਰ ’ਤੇ, ਉਹ ਵਿਹੜੇ ਵਿਚਕਾਰ ਗਿਰੇ।

ਰੁੱਖ ਤੇ ਸੀ ਪਰ ਜਿੰਨੇ ਵੀ ਫ਼ਲ਼, ਉਹ ਦੀਵਾਰੋਂ ਪਾਰ ਗਿਰੇ।

ਦੁਸ਼ਮਣ ਭਾਵੇਂ ਪੱਥਰ ਮਾਰੇ, ਪੈਰਾਂ ਹੇਠਾਂ ਅੱਗ ਧਰੇ,

ਸੱਜਣ ਦਾ ਪਰ ਕੋਸਾ ਅੱਥਰੂ ਹੋ ਕੇ ਠੰਡਾ ਠਾਰ ਗਿਰੇ।

ਧਰਤੀ ਵੰਡੀ ਪਾਣੀ ਵੰਡਿਆ, ਅੰਬਰ ਵੀ ਤਾਂ ਵੰਡ ਲਿਆ,

ਕਿਉਂ ਨਾ ਸਾਥੋਂ ਨਫ਼ਰਤ ਵਾਲ਼ੀ, ਇਹ ਚੰਦਰੀ ਦੀਵਾਰ ਗਿਰੇ।

ਦਿਸਹੱਦੇ ਤੱਕ ਮਾਰੂਥਲ ਹੈ, ਨੀਰ ਤਾਂ ਕਿਧਰੇ ਲੱਭੇ ਨਾ,

ਊਠਾਂ ਵਾਲ਼ੇ ਤੁਰਦੇ-ਤੁਰਦੇ, ਰਾਹ ਵਿੱਚ ਕਿੰਨੀ ਵਾਰ ਗਿਰੇ।

ਅਪਣਾ ਭਾਵੇਂ ਫ਼ੁੱਲ ਵੀ ਮਾਰੇ, ਤਾਂ ਵੀ ਰੂਹ ਕੁਰਲਾਅ ਉਠਦੀ,

ਅੱਖੀਆਂ ਵਿ