
ਸ. ਕਿਰਪਾਲ ਸਿੰਘ ਪੰਨੂੰ ਜੀ ਨੇ ਪੰਜਾਬੀ ਦੇ ਕੰਪਿਊਟਰੀਕਰਨ ਵਿੱਚ ਜੋ ਆਪਣਾ ਯੋਗਦਾਨ ਪਾਇਆ ਹੈ, ਉਹ ਕਿਸੇ ਤੋਂ ਗੁੱਝਾ ਨਹੀਂ। ਉਨ੍ਹਾਂ ਦੇ ਜੀਵਨ ਦਾ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਕੈਨੇਡਾ ਤੱਕ ਦਾ ਸਫ਼ਰ, ਬਾਰਡਰ ਸਕਿਉਰਿਟੀ ਫੋਰਸ ਦੀ ਸਰਕਾਰੀ ਨੌਕਰੀ ਤੋਂ ਕੰਪਿਊਟਰ ਦੇ ਧੰਨਾ ਜੱਟ ਬਣ ਜਾਣ ਤੱਕ ਦਾ ਪੈਂਡਾ; ਉਨ੍ਹਾਂ ਦੀ ਆਪਣੇ ਕੰਮ ਪ੍ਰਤੀ ਲਗਨ ਅਤੇ ਇਰਾਦੇ ਦੀ ਮਜ਼ਬੂਤੀ ਦੀ ਮੂੰਹ ਬੋਲਦੀ ਤਸਵੀਰ ਹੈ। ਜਦੋਂ ਤੋਂ ਉਹ ਕੰਪਿਊਟਰ ਦੀ ਦੁਨੀਆਂ ਨਾਲ ਜੁੜੇ ਹਨ, ਉਨ੍ਹਾਂ ਦਾ ਗੁਰਮੁਖੀ ਅਤੇ ਪੰਜਾਬੀ ਭਾਸ਼ਾ ਦੀ ਸੇਵਾ ਲਈ ਵਿਸ਼ੇਸ਼ ਅਤੇ ਭਰਪੂਰ ਯੋਗਦਾਨ ਰਿਹਾ ਹੈ। ਪੰਜਾਬੀ ਦੇ ਫਾਂਟ ਕਨਵਰਟਰ ਤਿਆਰ ਕਰਨੇ, ਗੁਰਮੁਖੀ-ਸ਼ਾਹਮੁਖੀ ਲਿਪ