
ਫਿਰ ਗਣਤੰਤਰ ਦਿਵਸ ਆ ਗਿਆ।
ਪਰੇਡਾਂ ਦਾ ਫਿਰ ਦਿਵਸ ਆ ਗਿਆ।
ਸਲਾਮੀਆਂ ਦੇ ਦਰ ਦਿਵਸ ਆ ਗਿਆ।
ਟੀਵੀ ਉੱਪਰ ਭਾਸ਼ਨ ਨਾਹਰੇ,
ਮੰਤਰੀ ਦੀ ਗੱਲ ਫੱਬੀ ਭਾ ਜੀ।
ਹੈ ਅੱਜ ਜਨਵਰੀ ਛੱਬੀ ਭਾ ਜੀ।
ਸਰਕਾਰ ਕਿਸੇ ਦੀ ਵੀ ਆਵੇ,
ਜਿੱਤੇ ‘ਤੱਕੜੀ’ ‘ਕੰਵਲ’ ਜਾਂ ‘ਪੰਜਾ’।
ਮਹਾਤੜ ਦਾ ਨਾ ਕੱਖ ਸੌਰਿਆ,
ਸਾਲ ਭਾਵੇਂ ਹੋਏ ਅਠਵੰਜਾ।
ਕਿਸੇ ਦੇ ਸਿਰ ਤੇ ਛੱਤ ਨਹੀਂ ਹੈ,
ਦੂਜੇ ਦੇ ਲਈ ਹੈ ਨਹੀਂ ਮੰਜਾ।
`ਨਸਾਫ ਕਿਤੇ ਨਾ, ਹੋਣ ‘ਅਕਾਲੀ’
‘ਕਾਂਗਰਸ’ ਜਾਂ ਫਿਰ ਖੱਬੀ ਭਾ ਜੀ।
ਪੰਜਾਂ ਸਾਲਾਂ ਪਿੱਛੋਂ ਆ ਕੇ<