
ਦੁਨੀਆਂ ਭਰ ਦਾ ਹਰ ਵਿਅਕਤੀ ਸਿੱਧੇ ਅਸਿੱਧੇ ਤੌਰ ਤੇ ਖੇਤੀ ਨਾਲ ਜੁੜਿਆ ਹੋਇਆ ਹੈ। ਕਿਸੇ ਵੀ ਰੂਪ ਵਿੱਚ ਵਰਤਿਆ ਜਾਵੇ ਅਨਾਜ ਬਿਨਾਂ ਕਿਸੇ ਨੂੰ ਨਹੀਂ ਸਰਦਾ। ਸਿੱਧੀ ਜਿਹੀ ਗੱਲ ਐ ਸਭ ਦੇ ਢਿੱਡ ਲੱਗੇ ਹੋਏ ਨੇ ਇਹਨਾਂ ਨੂੰ ਭਰਨ ਵਾਸਤੇ ਅਨਾਜ, ਫਲ਼, ਸਬਜ਼ੀਆਂ ਆਦਿ ਦੀ ਜ਼ਰੂਰਤ ਹੁੰਦੀ ਹੈ। ਉਹ ਸਾਨੂੰ ਖੇਤਾਂ ਵਿੱਚੋਂ ਮਿਲਦੇ ਹਨ। ਅਸੀਂ ਆਪਣੀ ਥਾਲ਼ੀ ਵਿੱਚ ਪਏ ਭੋਜਨ ਦੇ ਪਿੱਛੇ ਹੋਈ ਮਿਹਨਤ ਬਾਰੇ ਸੋਚੀਏ ਤਾਂ ਸਭ ਤੋਂ ਵੱਧ ਮਿਹਨਤ ਕਿਰਤੀ ਕਿਸਾਨ ਦੀ ਹੁੰਦੀ ਹੈ। ਕਿਸਾਨ ਖੇਤ ਵਾਹੁੰਦਾ ਸੰਵਾਰਦਾ ਹੈ। ਫਿਰ ... ਚਿੜੀਆਂ- ਜਨੌਰਾਂ ਦੇ ਭਾਗੀਂ, ਹਾਲ਼ੀ-ਪਾਲ਼ੀ ਦੇ ਭਾਗੀਂ, ਰਾਹੀ-ਪਾਂਧੀ ਦੇ ਭਾਗੀਂ ... ਆਖ ਕੇ ਬੀਜ ਬੀਜਦਾ ਹੈ। ਬੀ
ਜ਼ਿੰਦਗੀ ਔਖਾਂ- ਸੌਖਾਂ, ਦੁੱਖਾਂ -ਸੁੱਖਾਂ, ਹਾਸਿਆਂ -ਉਦਾਸੀਆਂ ਦਾ ਮਿਸ਼ਰਣ ਹੈ। ਊਂ ਤਾਂ ਹਰ ਬੰਦੇ ਨੂੰ ਹਰ ਰੋਜ਼ ਕੁੱਝ ਨਾ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ ਬਸ਼ਰਤੇ ਕਿ ਬੰਦੇ ਨੂੰ ਸਿੱਖਣ ਦੀ ਭੁੱਖ ਪਿਆਸ ਹੋਵੇ। ਕਈ ਵਾਰ ਜਦੋਂ ਆਪਣੀ ਤੋਰ ਤੁਰਦੀ ਜ਼ਿੰਦਗੀ ਵਿੱਚ ਕੋਈ ਵਾਧ ਘਾਟ ਆ ਜਾਂਦੀ ਹੈ ਤਾਂ ਬੜਾ ਕੁੱਝ ਸੋਚਣ 'ਤੇ ਮਜ਼ਬੂਰ ਹੋ ਜਾਂਦੇ ਹਾਂ।
ਪਿਛਲੇ ਦਿਨੀਂ ਆਏ ਮੀਂਹ ਹਨੇਰੀ ਵਿੱਚ ਕਾਫ਼ੀ ਨੁਕਸਾਨ ਹੋਇਆ। ਕੁਦਰਤੀ ਗੱਲ ਹੈ ਤੇਜ਼ ਝੱਖੜ ਆਉਣ ਨਾਲ ਬਿਜਲੀ ਵੀ ਪ੍ਰਭਾਵਿਤ ਹੁੰਦੀ ਹੈ।ਜਦੋਂ ਬਿਜਲੀ ਦੇ ਖੰਭੇ ਟੁੱਟੇ ਹੋਣ, ਤਾਰਾਂ ਉੱਤੇ ਵੱਡੇ ਵੱਡੇ ਦਰੱਖਤ ਟੁੱਟ ਕੇ ਡਿੱਗੇ ਹੋਣ ਤਾਂ ਇਹਨਾਂ ਚੀਜ਼ਾਂ ਦੀ ਮੁਰੰ
ਅਧਿਆਪਕ ਰਾਸ਼ਟਰ ਦਾ ਨਿਰਮਾਤਾ ਹੈ। ਅਧਿਆਪਕ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ ਜੋ ਆਪ ਜਲ ਕੇ ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ। ਪਰ ਮੈਂ ਕਈ ਵਾਰ ਮਹਿਸੂਸ ਕੀਤਾ ਕਿ ਮੋਮਬੱਤੀ ਅਤੇ ਉਸ ਦਾ ਧਾਗਾ ਤਾਂ ਜਲ ਕੇ ਖ਼ਤਮ ਹੋ ਜਾਂਦਾ ਹੈ। ਪਰ ਅਧਿਆਪਕ ਤਾਂ ਹਮੇਸ਼ਾ ਗਿਆਨ ਰੂਪੀ ਰੌਸ਼ਨੀ ਵੰਡਦਾ ਹੈ, ਇਹ ਗਿਆਨ ਕਦੇ ਵੀ ਖ਼ਤਮ ਨਹੀਂ ਹੁੰਦਾ ਸਗੋਂ ਅੱਗੇ ਦੀ ਅੱਗੇ ਜੋਤ ਤੋਂ ਜੋਤ ਜਗਦੀ ਰਹਿੰਦੀ ਹੈ। ਸੁਹਿਰਦ ਅਧਿਆਪਕ ਰਿਟਾਇਰ ਹੋਣ ਤੋਂ ਬਾਅਦ ਵੀ ਨਾ ਤੇਲ ਮੁੱਕਣ ਦਿੰਦੇ ਹਨ ਨਾ ਹੀ ਗਿਆਨ ਦੀ ਬੱਤੀ ਬੁੱਝਣ ਦਿੰਦੇ ਹਨ ਸਗੋਂ ਉਹ ਆਪਣਾ ਸਰੀਰ ਮੁੱਕਣ ਤੋਂ ਪਹਿਲਾਂ ਬਹੁਤ ਸਾਰੇ ਗਿਆਨ ਦੇ ਦੀਵੇ ਜਗਾ ਜਾਂਦੇ ਹਨ ਜੋ ਹਨੇਰੇ ਰਾਹਾਂ ਨੂੰ ਹਮੇਸ਼ਾਂ ਰੌਸ਼ਨ
ਸਾਡੇ ਜੀਵਨ ਵਿੱਚ ਰੁੱਖਾਂ ਦੀ ਮਹੱਤਤਾ ਲਈ ਬਸ ਇੱਕੋ ਗੱਲ ਕਹਿਣੀ ਬਣਦੀ ਹੈ ਜੇ ਰੁੱਖ ਹਨ ਤਾਂ ਸਾਡਾ ਜੀਵਨ ਹੈ। ਰੁੱਖ ਹਰੇ ਭਰੇ, ਅਸੀਂ ਵੀ ਖੁਸ਼ਹਾਲ। ਰੁੱਖ ਸੁੱਕ ਮੁੱਕ ਗਏ ਤਾਂ ਅਸੀਂ ਵੀ ਸੁੱਕ ਮੁੱਕ ਜਾਵਾਂਗੇ। ਅਸੀਂ ਭਾਵੇਂ ਧਿਆਨ ਦੇਈਏ ਜਾਂ ਨਾ ਅਸੀਂ ਰੁੱਖਾਂ ਨਾਲ ਅਤੇ ਰੁੱਖ ਸਾਡੇ ਨਾਲ ਭਾਵਨਾਤਮਕ ਤੌਰ ਤੇ ਵੀ ਜੁੜੇ ਹੋਏ ਹਾਂ। ਥੋੜ੍ਹਾ ਜਿਹਾ ਅੰਦਰੋਂ ਬਾਹਰੋਂ ਮਨ ਸ਼ਾਂਤ ਕਰ ਕੇ ਰੁੱਖਾਂ ਦੇ ਨੇੜੇ ਜਾਈਏ ਤਾਂ ਅਸੀਂ ਉਹਨਾਂ ਨਾਲ ਗੱਲਾਂ ਕਰਨ ਲੱਗ ਪੈਂਦੇ ਹਾਂ। ਉਹ ਵੀ ਸਾਡੀਆਂ ਗੱਲਾਂ ਦਾ ਜਵਾਬ ਦਿੰਦੇ ਪ੍ਰਤੀਤ ਹੁੰਦੇ ਹਨ।
ਇਹ ਤਾਂ ਸਾਡੇ ਵਿਗਿਆਨਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਰੁੱਖ ਖੁਸ਼ ਵੀ ਹੁੰਦੇ ਹਨ, ਦੁਖੀ
" ਮੇਰੇ ਬਾਪੂ ਨੂੰ ਤਾਂ ਸਾਰੀ ਉਮਰ ਪੈਸਾ ਕਮਾਉਣਾ ਨੀ ਆਇਆ ਬੇਬੇ।" ਬਿੰਦਰ ਆਪਣੀ ਮਾਂ ਨੂੰ ਨਿਹੋਰਾ ਮਾਰਦਾ।
"ਕੋਈ ਨਾ ਪੁੱਤ... ਉਹਨੂੰ ਤਾਂ ਨਹੀਂ ਆਇਆ... ਤੂੰ ਹੁਣ ਆਵਦੇ ਹਿਸਾਬ ਨਾਲ ਕਮਾ ਲੈ।"
" ਦੇਖੀਂ ਤੇਰੇ ਪੁੱਤ ਦੀ ਚੜ੍ਹਾਈ...।" ਉਹ ਆਪਣੀ ਮਾਂ ਨੂੰ ਆਖਦਾ।
" ਰੱਬ ਤੇਰੀ ਕਮਾਈ 'ਚ ਬਰਕਤ ਪਾਵੇ।" ਉਹ ਅਸੀਸ ਦਿੰਦੀ।
" ਬਰਕਤ ਨੀ ਬੇਬੇ... ਬਰਕਤਾਂ ਆਖ।" ਉਹ ਚਾਮਲ੍ਹ ਕੇ ਆਖਦਾ। ਮਾਂ ਹੈਰਾਨੀ ਨਾਲ ਉਸ ਵੱਲ ਤੱਕਦੀ। ਕਈ ਵਾਰ ਉਸਦੀਆਂ ਇਹੋ ਜਿਹੀਆਂ ਗੱਲਾਂ ਬਾਪੂ ਦੇ ਕੰਨੀਂ ਵੀ ਪੈ ਚੁੱਕੀਆਂ ਸਨ। ਬਾਪੂ ਨੂੰ ਆਪਣੇ ਬਜ਼ੁਰਗਾਂ ਦੀਆਂ ਕਹੀਆਂ ਗੱਲਾਂ ਚੇਤੇ ਆਉਂਦੀਆਂ,
"ਜੇ
ਪੁਰਾਣੇ ਸਮਿਆਂ ਤੋਂ ਬੜੀ ਪ੍ਰਚੱਲਿਤ ਗੱਲ ਜਾਂ ਕਹਾਣੀ ਹੈ ਕਹਿੰਦੇ ...ਇੱਕ ਵਾਰ ਇੱਕ ਮੁਸਾਫਰ ਸਾਧੂ ਕਿਸੇ ਬੀਬੀ ਦੇ ਘਰੇ ਦੁਪਹਿਰਾ ਕੱਟਣ ਲਈ ਰੁਕ ਗਿਆ। ਭਲੇ ਵੇਲੇ ਸਨ ਬੀਬੀ ਨੇ ਸਾਧੂ ਨੂੰ ਰੱਬ ਵੱਲੋਂ ਭੇਜਿਆ ਫਰਿਸ਼ਤਾ ਅਤੇ ਉਸ ਦੀ ਸੇਵਾ ਕਰਨ ਨੂੰ ਆਪਣੇ ਵੱਡੇ ਭਾਗ ਸਮਝਿਆ। ਜਲ-ਪਾਣੀ ਛਕਾ ਸਾਧੂ ਵਾਸਤੇ ਚੌਲ ਬਣਾਉਣ ਲੱਗੀ। ਉਹ ਬੀਬੀ ਨੂੰ ਬਹੁਤ ਸਾਰੀਆਂ ਗੱਲਾਂ ਪੁੱਛਣ ਲੱਗਿਆ। ਬੀਬੀ ਨੂੰ ਖਿਝ ਚੜ੍ਹਨ ਲੱਗੀ। ਹੱਦ ਤਾਂ ਉਦੋਂ ਹੋ ਗਈ ਜਦੋਂ ਉਹਨੇ ਵਿਹੜੇ ਵਿੱਚ ਬੰਨ੍ਹੀ ਮੱਝ ਵੇਖ ਕੇ ਆਖਿਆ,"ਤੁਸੀਂ ਘਰ ਦਾ ਬੂਹਾ ਛੋਟਾ ਰੱਖਿਆ ਹੋਇਆ ਜੇ ਭਲਾਂ ਤੁਹਾਡੀ ਮੱਝ ਮਰ ਗਈ ਇਸ ਨੂੰ ਬਾਹਰ ਕਿਵੇਂ ਕੱਢੋਗੇ?" ਭਾਵੇਂ ਉਸ ਸਮੇਂ ਬੀਬੀ ਦਾ
ਰਾਜੇ ਮਹਾਰਾਜਿਆਂ ਸਮੇਂ ਤੀਆਂ ਦਾ ਇਤਿਹਾਸ ਭਾਵੇਂ ਵਧੀਆ ਨਾ ਰਿਹਾ ਹੋਵੇ। ਪਰ ਬਦਲਦੀ-ਬਦਲਦੀ ਇਹ ਰੀਤ ਕੁੜੀਆਂ ਦਾ ਖੁਸ਼ੀਆਂ ਚਾਵਾਂ ਭਰਿਆ ਪਿਆਰਾ ਤਿਉਹਾਰ ਬਣ ਗਈ। ਸਾਉਣ ਮਹੀਨੇ ਜਦੋਂ ਵੀ ਤੀਆਂ ਦਾ ਗਿੱਧਾ ਪਾਉਂਦੀਆਂ ਆਪਣੀਆਂ ਪਿਆਰੀਆਂ ਸਹੇਲੀਆਂ ਨੂੰ ਮਿਲਦੀਆਂ ਕੁੜੀਆਂ ਦੀ ਖੁਸ਼ੀ ਹੱਦਾਂ ਤੋਂ ਪਾਰ ਹੋ ਜਾਂਦੀ ਹੈ ਤਾਂ ਉਹ ਤੀਆਂ ਲਵਾਉਣ ਵਾਲ਼ਿਆਂ ਲਈ ਅਸੀਸਾਂ ਦੀ ਝੜੀ ਲਾ ਦਿੰਦੀਆਂ ਹਨ-
ਤੀਆਂ ਵੇ ਲਵਾਉਣ ਵਾਲ਼ਿਆ,
ਤੇਰੀ ਜੀਵੇ ਪੁੱਤਰਾਂ ਦੀ ਜੋੜੀ,
ਸਾਉਣ ਦਾ ਮਹੀਨਾ ਸਾਡੇ ਸੱਭਿਆਚਾਰ ਵਿੱਚ ਖਾਸ ਥਾਂ ਰੱਖਦਾ ਹੈ। ਜੇਠ ਹਾੜ੍ਹ ਦੀਆਂ ਹੱਡ ਸਾੜਦੀਆਂ ਧੁੱਪਾਂ ਤੋਂ ਬਾਅਦ ਕੁਦਰਤ ਮਿਹਰਬਾਨ ਹੁੰਦੀ ਹੈ
ਪਿਛਲੀਆਂ ਚੋਣਾਂ ਵੇਲੇ ਦੀ ਗੱਲ ਹੈ ਇੱਕ ਨੌਜਵਾਨ ਦਾ ਪਿਆਰਾ ਨੇਤਾ ਕਿਸੇ ਦੂਜੀ ਪਾਰਟੀ ਵਿੱਚ ਚਲਿਆ ਗਿਆ। ਉਹ ਵਿਚਾਰਾ ਮਰਨਹਾਕਾ ਹੋ ਗਿਆ । ਉਸ ਵਿਚਾਰੇ ਨੂੰ ਸਾਰੇ ਪਾਸੇ ਧੂੜ ਜਿਹੀ ਉਡਦੀ ਜਾਪਦੀ ਜਿਵੇਂ ਧੂੜ ਉਸਦਾ ਮੂੰਹ ਸਿਰ ਅੱਟਦੀ ਹੋਵੇ। ਉਹ ਕਈ ਦਿਨ ਘਰੋਂ ਬਾਹਰ ਨਾ ਨਿਕਲਿਆ ਕਿਤੇ ਕੋਈ ਨੇਤਾ ਦੇ ਟਪੂਸੀ ਮਾਰਨ ਨੂੰ ਲੈ ਕੇ ਉਸ ਨੂੰ ਸ਼ਰਮਿੰਦਾ ਨਾ ਕਰ ਦੇਵੇ। ਪਰ ਅੱਜ ਕੱਲ੍ਹ ਕਿਸੇ ਨੂੰ ਕੁੱਝ ਕਹਿਣ ਜਾਂ ਕਹਾਉਣ ਲਈ ਘਰੋਂ ਬਾਹਰ ਨਿਕਲਣਾ ਜ਼ਰੂਰੀ ਨਹੀਂ ਬਸ ਇੱਕ ਮੋਬਾਈਲ ਫੋਨ ਹੋਣਾ ਚਾਹੀਦਾ ਹੈ ਜੋ ਤਕਰੀਬਨ ਸਭ ਕੋਲ ਹੀ ਹੁੰਦਾ। ਉਸ ਨੂੰ ਨੇਤਾ ਜੀ ਦੇ ਹੱਕ ਵਿੱਚ ਪਾਏ ਸਟੇਟਸ ਸੌਣ ਨਾ ਦਿੰਦੇ। ਕਦੇ ਉਹ ਆਪਣੇ ਨੇਤਾ ਦੀ ਕਿਸੇ ਮ
ਹੋਲੀ ਦਾ ਤਿਉਹਾਰ ਰੰਗਾਂ ਦਾ ਤਿਉਹਾਰ ਹੈ ਅਤੇ ਇਹ ਫੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨਾਲ ਕਈ ਕਥਾਵਾਂ ਜੋੜੀਆਂ ਹੋਈਆਂ ਹਨ। ਸ਼ਿਵ ਜੀ ਵੱਲੋਂ ਕਾਮਦੇਵ ਨੂੰ ਭਸਮ ਕਰਨ ਦੀ, ਭਗਵਾਨ ਕ੍ਰਿਸ਼ਨ ਵੱਲੋਂ ਪੂਤਨਾ ਨੂੰ ਮਾਰਨ ਦੀ ਕਥਾ ਆਦਿ। ਪਰ ਮੁੱਖ ਤੌਰ ’ਤੇ ਵਰਣਨ ਹੋਲਿਕਾ ਅਤੇ ਪ੍ਰਹਿਲਾਦ ਦੀ ਪੌਰਾਣਿਕ ਕਥਾ ਦਾ ਹੀ ਹੁੰਦਾ ਹੈ। ਹੋਲਿਕਾ ਹਰਨਾਖਸ਼ ਦੀ ਭੈਣ ਅਤੇ ਵਿਸ਼ਨੂੰ ਭਗਤ ਪ੍ਰਹਿਲਾਦ ਦੀ ਭੂਆ ਸੀ। ਕਿਹਾ ਜਾਂਦਾ ਹੈ ਕਿ ਉਸ ਨੂੰ ਵਰ ਪ੍ਰਾਪਤ ਸੀ ਜੇਕਰ ਉਹ ਆਪਣੀ ਚਾਦਰ ਵਿੱਚ ਲਿਪਟ ਕੇ ਅੱਗ ਵਿੱਚ ਵੀ ਬੈਠ ਜਾਵੇ ਤਾਂ ਅੱਗ ਉਸ ਨੂੰ ਸਾੜ ਨਹੀਂ ਸਕਦੀ ਸੀ। ਉਸ ਨੇ ਆਪਣੇ ਰਾਖ਼ਸ਼ ਭਰਾ ਦੇ ਮੋਹ ਵਿੱਚ ਫਸ ਕੇ ਆਪਣੇ ਹੀ ਪਵਿ
ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਦੀਆਂ ਰੌਣਕਾਂ ਬਚਪਨ ਤੋਂ ਹੀ ਦੇਖਦੇ ਆ ਰਹੇ ਹਾਂ। ਗੁਰਦੁਆਰਾ ਸਾਹਿਬ ਆਖੰਡ ਪਾਠ ਪ੍ਰਕਾਸ਼ ਕਰਵਾਏ ਜਾਂਦੇ ਹਨ। ਕੱਤਕ ਦੀ ਪੂਰਨਮਾਸ਼ੀ ਨੂੰ ਭੋਗ ਪਾਏ ਜਾਂਦੇ। ਸਾਰੇ ਪਿੰਡ ਵਿੱਚ ਵਿਆਹ ਵਰਗਾ ਮਾਹੌਲ ਹੁੰਦਾ ਹੈ। ਬੀਬੀਆਂ ਲੰਗਰ ਬਣਾਉਣ ਦੀ ਸੇਵਾ ਕਰਦੀਆਂ, ਵੀਰ ਵਰਤਾਉਣ ਦੀ ਸੇਵਾ ਕਰਦੇ ਹੁੰਦੇ। ਸਾਰਾ ਦਿਨ ਗੁਰੂ ਨਾਨਕ ਪਾਤਸ਼ਾਹ ਨਾਲ ਸੰਬੰਧਿਤ ਸਪੀਕਰ ਵਿੱਚ ਧਾਰਮਿਕ ਗੀਤ ਚੱਲਦੇ ਰਹਿੰਦੇ। ਤੁਰਦਿਆਂ ਫਿਰਦਿਆਂ ਖੇਡਦਿਆਂ ਨੂੰ ਹੀ ਗੁਰੂ ਨਾਨਕ ਪਾਤਸ਼ਾਹ ਨਾਲ ਸੰਬੰਧਿਤ ਬਹੁਤ ਸਾਰੀ ਇਤਿਹਾਸਕ ਜਾਣਕਾਰੀ ਕੰਠ ਹੋ ਜਾਂਦੀ। ਇਹ ਜਾਣਕਾਰੀ ਤਾਂ ਵੈਸੇ ਵੀ ਹਰ ਰੋਜ਼ ਗੁਰੂ ਘਰਾਂ ਵਿੱਚ ਸਵੇ
ਅਖਬਾਰਾਂ ਦੀਆਂ ਖ਼ਬਰਾਂ ਦੁੱਖ ਸੁਖ, ਖੁਸ਼ੀ ਗਮੀ, ਚੈਨ ਅਤੇ ਬੇਚੈਨੀ ਨਾਲ ਭਰੀਆਂ ਹੁੰਦੀਆਂ ਹਨ। ਭਾਈ ਵੀਰ ਸਿੰਘ ਦੇ ਕਹਿਣ ਵਾਂਗਰਾਂ-
ਫਿਰ ਵੀ ਦਰਦ ਨਾ ਘਟੇ ਜਗਤ ਦਾ,
ਚਾਹੇ ਆਪਾ ਵਾਰੋ।
ਪਰ ਪੱਥਰ ਨਹੀਂ ਬਣਿਆ ਜਾਂਦਾ,
ਦਰਦ ਦੇਖ ਦੁੱਖ ਆਂਦਾ।
ਵਰਤਮਾਨ ਸਮੇਂ ਪਹਿਲਵਾਨ ਕੁੜੀਆਂ ਬਾਰੇ ਖ਼ਬਰਾਂ ਛਪਦੀਆਂ ਰਹੀਆਂ ਹਨ। ਪੜ੍ਹ ਲਈਦੀਆਂ ਨੇ ਤਕਲੀਫ਼ ਵੀ ਹੁੰਦੀ ਹੈ। ਸਾਡੇ ਵਰਗੇ ਆਮ ਜਿਹੇ ਲੋਕ ਸੋਚੀਂ ਪੈ ਜਾਂਦੇ ਨੇ ਕਿ ਇਹ ਕੁੜੀਆਂ ਜਿਹੜੀਆਂ ਦੇਸ਼ ਦਾ ਮਾਣ ਨੇ, ਜਿਹਨਾਂ ਨੇ ਆਪਣੇ ਦੇਸ਼ ਦਾ ਨਾਂ ਚਮਕਾਇਆ, ਉਹਨਾਂ ਦੀ ਗੱਲ ਸੁਣਨ ਨੂੰ ਸਰਕਾਰਾਂ ਐਨੀ ਦੇਰ ਕਿਉਂ ਕਰ ਰਹੀਆਂ ਹਨ। ਮਾੜਾ ਜਿਹਾ
ਚੋਣਾਂ ਨੇੜੇ ਹੋਣ ਤਾਂ ਬਹੁਤ ਕੁਝ ਅਜਿਹਾ ਹੋਣ ਲਗਦਾ ਹੈ ਜੋ ਆਮ ਬੰਦੇ ਨੂੰ ਹਜ਼ਮ ਨਹੀਂ ਹੁੰਦਾ। ਨੇਤਾ ਲੋਕ ਆਪਣੀ ਪਹੁੰਚ ਤੋਂ ਪਰੇ ਦੇ ਵਾਅਦੇ ਕਰ ਲੈਂਦੇ ਹਨ। ਮੁਫ਼ਤੋ ਮੁਫ਼ਤੀ ਅੰਨ ਪਾਣੀ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ। ਭਾਵੇਂ ਜਨਤਾ ਕੂਕ ਕੂਕ ਕੇ ਆਖੇ ਕਿ ਰੋਟੀ ਤਾਂ ਅਸੀਂ ਕਮਾ ਕੇ ਖਾ ਲਵਾਂਗੇ, ਕੰਮ ਦਿਉ ਅਤੇ ਉਸਦਾ ਮੁੱਲ ਪਾਉ। ਜਨਤਾ ਹੁਣ ਬਹੁਤ ਕੁਝ ਜਾਣਦੀ ਹੈ, ਇਹ ਕਹਿੰਦੇ ਕਹਾਉਂਦੇ ਨੇਤਾਵਾਂ ਦੀਆਂ ਗੋਡਣੀਆਂ ਲਵਾ ਸਕਦੀ ਹੈ, ਅਰਸ਼ੋਂ ਫ਼ਰਸ਼ ’ਤੇ ਅਤੇ ਫ਼ਰਸ਼ੋਂ ਅਰਸ਼ ’ਤੇ ਪਹੁੰਚਾ ਸਕਦੀ ਹੈ। ਫਿਰ ਵੀ ਨੇਤਾ ਲੋਕ ਜਨਤਾ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਲੈਂਦੇ ਹਨ। ਕਹਿੰਦੇ ਬਹੁਤ ਕੁਝ ਨੇ ਪਰ ਕਰਦੇ ਉਸ ਦੇ ਉਲਟ ਨੇ। ਬਹੁਤੇ
“ਤੁਸੀਂ ਵੀਰ ਜੀ ਐਨੀਆਂ ਕਿਤਾਬਾਂ ਪੜ੍ਹੀਆਂ … … ਐਨਾ ਗਿਆਨ ਭੰਡਾਰ ਥੋਡੇ ਅੰਦਰ ਐ … … ਤੁਸੀਂ ਲਿਖਦੇ ਕਿਉਂ ਨੀ?” ਮੈਂ ਆਖਿਆ।
“ਮੈਂ ਸੋਚਦਾ ਆਂ ਕਿ ਲੋਕਾਂ ਨੇ ਬਹੁਤ ਵਧੀਆ, ਬਾ-ਕਮਾਲ ਲਿਖਿਆ ਐ। ਜੇ ਉਹਨਾਂ ਦੀਆਂ ਲਿਖਤਾਂ ਨੂੰ ਸਾਂਭ ਕੇ ਇੱਕ ਥਾਂ ਕਰ ਦੇਈਏ, ਪਾਠਕ ਸੌਖੇ ਤਰੀਕੇ ਨਾਲ ਪੜ੍ਹ ਲੈਣ … ਇਹ ਵੀ ਵਧੀਆ ਕੰਮ ਐ।” ਵੀਰ ਜੀ ਨੇ ਆਖਿਆ।
ਇੱਕ ਵਾਰ ਕਿਸੇ ਚੈਨਲ ਵਾਲਿਆਂ ਉਹਨਾਂ ਦੀ ਇੰਟਰਵਿਊ ਲੈਣੀ ਸੀ, ਵੀਰ ਜੀ ਆਖਣ ਲੱਗੇ, “ਮੈਨੂੰ ਸਮਝ ਨੀ ਲਗਦੀ ਮੈਂ ਇੰਟਰਵਿਊ ਕਿਵੇਂ ਦਿਆਂਗਾ, ਆਪਾਂ ਤਾਂ ਆਮ ਜਿਹੀਆਂ ਗੱਲਾਂ ਕਰ ਸਕਦੇ ਆਂ। ਜੇ ਕਿਸੇ ਨਾਲ ਵਿਚਾਰਕ ਮੱਤਭੇਦ ਹੋਣ ਤਾਂ ਗੁੱਸਾ ਵੀ ਆ ਜਾਂਦਾ ਐ। ਹੱਸਣ
ਸਾਉਣ ਮਹੀਨੇ ਦੀ ਪੰਜਾਬੀ ਸੱਭਿਆਚਾਰ ਵਿੱਚ ਖਾਸ ਥਾਂ ਹੈ। ਜੇਠ ਹਾੜ੍ਹ ਦੀ ਤਪਦੀ ਗਰਮੀ ਤੋਂ ਬਾਅਦ ਸਾਉਣ ਦੇ ਮਹੀਨੇ ਵਿੱਚ ਪੈਂਦੀਆਂ ਮੀਂਹ ਦੀਆਂ ਫ਼ੁਹਾਰਾਂ ਨਾਲ ਜਿੱਥੇ ਧਰਤੀ ਦੀ ਤਪਸ਼ ਨਿਕਲਦੀ ਹੈ, ਉੱਥੇ ਆਲਾ-ਦੁਆਲਾ ਹਰਿਆ ਭਰਿਆ ਹੋ ਜਾਂਦਾ ਹੈ। ਸਾਰੀ ਬਨਸਪਤੀ ਝੂੰਮਣ ਲੱਗਦੀ ਹੈ ਅਤੇ ਮਨੁੱਖੀ ਮਨ ਖੇੜੇ ਵਿੱਚ ਆ ਜਾਂਦਾ ਹੈ। ਸਾਰੇ ਪਾਸੇ ਹਰਿਆਵਲ ਹੀ ਹਰਿਆਵਲ ਹੁੰਦੀ ਹੈ। ਬਾਗਾਂ ਵਿੱਚ ਕੋਇਲਾਂ ਕੂਕਦੀਆਂ ਅਤੇ ਮੋਰ ਪੈਲਾਂ ਪਾਉਂਦੇ ਹਨ। ਘਰਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਖੀਰ, ਪੂੜੇ, ਮੱਠੀਆਂ, ਗੁਲਗੁਲੇ ਆਦਿ।
ਜੇ ਅਸੀਂ ਅੱਜ ਤੋਂ ਚਾਰ ਕੁ ਦਹਾਕੇ ਪਿੱਛੇ ਜਾਈਏ ਤਾਂ ਸਾਉਣ ਮਹੀਨੇ ਵਿੱਚ ਧੀਆ
ਪਰਿਵਰਤਨ ਕੁਦਰਤ ਦਾ ਨਿਯਮ ਹੈ। ਜਿੱਥੇ ਗਤੀਸ਼ੀਲਤਾ ਹੈ ਉੱਥੇ ਪਰਿਵਰਤਨ ਤਾਂ ਹੋਣਾ ਹੀ ਐ ਅਤੇ ਜ਼ਰੂਰੀ ਵੀ ਹੈ। ਮਨੁੱਖ ਨੂੰ ਜੰਗਲਾਂ ਵਿੱਚ ਰਹਿੰਦਿਆਂ ਬੜੇ ਤਜ਼ਰਬੇ ਹੋਏ।ਉਹ ਘੁਰਨਿਆਂ, ਗੁਫ਼ਾਵਾਂ, ਝੌਂਪੜੀਆਂ ਤੋਂ ਹੁੰਦਾ ਹੋਇਆ ਅੱਜ ਸ਼ੀਸ਼ ਮਹਿਲਾਂ ਤੱਕ ਪਹੁੰਚ ਗਿਆ, ਬਿਨਾਂ ਖੰਭਾਂ ਤੋਂ ਅਸਮਾਨੀ ਉਡਾਰੀਆਂ ਲਾਉਣ ਲੱਗ ਪਿਆ। ਪਹਿਲਾਂ ਪਰਿਵਰਤਨ ਨੂੰ ਸਦੀਆਂ ਲੱਗਦੀਆਂ ਸਨ ਫਿਰ ਦਹਾਕੇ, ਫਿਰ ਸਾਲ, ਫਿਰ ਮਹੀਨੇ ਹੁਣ ਹਰ ਦਿਨ ਬਦਲਾਅ ਲੈ ਕੇ ਆਉਂਦਾ ਹੈ। ਮਨੁੱਖ ਵੱਲੋਂ ਕੁਦਰਤ ਨਾਲ ਖਿਲਵਾੜ ਦਾ ਨਤੀਜਾ ਅੱਤ ਦੀ ਗਰਮੀ ਪੈਣ ਲੱਗ ਪਈ। ਗਰਮੀ ਦੀ ਹੁੰਮਸ ਅਤੇ ਤਪਸ਼ ਤੋਂ ਬਚਣ ਲਈ ਪੱਖੇ, ਕੂਲਰ, ਏ. ਸੀ. ਆ ਗਏ। ਪਰ ਪੁਰਾਣਾ ਬੜਾ ਕੁੱਝ ਛੁਟ ਗਿ
ਸਾਡਾ ਨਵਾਂ ਵਰ੍ਹਾ ਆਮ ਕਰਕੇ ਅੰਗਰੇਜ਼ੀ ਮਹੀਨੇ ਦੀ ਪਹਿਲੀ ਜਨਵਰੀ ਤੋਂ ਹੀ ਧੂਮ ਧੜੱਕੇ ਨਾਲ ਮਨਾਇਆ ਜਾਂਦਾ ਹੈ। ਚੜ੍ਹਦੇ ਚੇਤ ਨੂੰ ਨਵੇਂ ਵਰ੍ਹੇ ਦੇ ਰੂਪ ਵਿੱਚ ਤਾਂ ਕੋਈ ਟਾਵਾਂ ਟਾਵਾਂ ਹੀ ਯਾਦ ਕਰਦਾ ਹੈ। ਨਵਾਂ ਵਰ੍ਹਾ ਸਭ ਲਈ ਖੁਸ਼ੀਆਂ ਬਰਕਤਾਂ ਭਰਿਆ ਹੋਵੇ ਇਸ ਦੀ ਅਸੀਂ ਹਰ ਸਾਲ ਦੁਆ ਕਰਦੇ ਹਾਂ। ਐਸ ਵਾਰ ਵੀ ਇਹੀ ਦੁਆ ਕੀਤੀ ਹੈ। ਖੁਸ਼ੀਆਂ ਬਰਕਤਾਂ ਕਿਵੇਂ ਆਉਣਗੀਆਂ ਇਹ ਤਾਂ ਹਰ ਬੰਦੇ ਨੇ ਆਪਣੇ ਹਿਸਾਬ ਨਾਲ ਸੋਚਣਾ ਅਤੇ ਕਰਨਾ ਹੈ। ਹਰ ਬੰਦਾ ਆਪਣੇ ਆਪ ਵਿੱਚ ਹੱਦੋਂ ਵੱਧ ਸਿਆਣਾ ਹੈ ਅਤੇ ਹਰ ਕਿਸੇ ਦੀ ਖੁਸ਼ੀ ਵੱਖਰੀਆਂ ਚੀਜ਼ਾਂ ਵਿੱਚ ਹੁੰਦੀ ਹੈ। ਕੋਈ ਮਹਿਲਾਂ ਵਿੱਚ ਰਹਿ ਕੇ ਵੀ ਮੱਥਿਓਂ ਤਿਊੜੀ ਨਹੀਂ ਖੋਲ੍ਹਦਾ, ਕੋਈ ਕੱਚੇ
ਅਸੀਂ ਕੁੜੀ ਵਾਲੇ ਪਾਸਿਓਂ ਗੁਰਦੁਆਰਾ ਸਾਹਿਬ ਅਨੰਦ ਕਾਰਜ ਕਰਵਾਉਣ ਵੇਲੇ ਆਪਣੀ ਸ਼ਮੂਲੀਅਤ ਲਈ ਪਹੁੰਚੇ ਹੋਏ ਸੀ। ਦੂਜੇ ਪਾਸਿਉਂ ਮੁੰਡੇ ਵਾਲੇ ਵੀ ਆਪਣੇ ਰਿਸ਼ਤੇਦਾਰਾਂ ਨਾਲ ਪਹੁੰਚੇ ਹੋਏ ਸਨ। ਕੁੜੀ ਲਾਲ ਸੂਹਾ ਸੂਟ ਪਾਈ ਆਪਣੇ ਸਾਰੇ ਰਿਸ਼ਤੇਦਾਰਾਂ ਦੇ ਵਿਚਕਾਰ ਤੁਰੀ ਜਾ ਰਹੀ ਸੀ। ਸਾਹਮਣੇ ਮੁੰਡੇ ਵਾਲਿਆਂ ਨੂੰ ਦੇਖ ਕੇ ਅਸੀਂ ਰੁਕ ਗਏ। ਉਹਨਾਂ ਵਿੱਚੋਂ ਇੱਕ ਬੀਬੀ ਆਈ ਜਿਸ ਦੇ ਹੱਥ ਵਿੱਚ ਸੂਹੀ ਫੁਲਕਾਰੀ ਸੀ। ਉਹਨਾਂ ਫੁਲਕਾਰੀ ਕੁੜੀ ਦੇ ਮੋਢਿਆਂ ਉੱਤੇ ਪਾਈ ਅਤੇ ਆਪਣੇ ਵਾਲੇ ਪਾਸੇ ਲੈ ਗਏ।
"ਦੇਖ ਲਓ ਇੱਕ ਫੁਲਕਾਰੀ ਦੇ ਕੇ ਅਗਲੇ ਮਿੰਟ 'ਚ ਲੈ ਗਏ।" ਮੇਰੇ ਮੂੰਹੋਂ ਨਿਕਲਿਆ। ਕੋਲ ਖਲੋਤੀ ਨਵੀਂ ਨਵੇਲੀ ਵਹੁਟੀ ਦੇ ਮੂੰ
ਮਈ ਮਹੀਨੇ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਸੀ। ਗਰਮੀ ਨਾਲ ਜੀਵ ਜੰਤੂ, ਪਸ਼ੂ ਪੰਛੀ, ਜਾਨਵਰਾਂ, ਰੁੱਖਾਂ ਅਤੇ ਵੇਲ ਬੂਟਿਆਂ ਦਾ ਬੁਰਾ ਹਾਲ ਹੋ ਰਿਹਾ ਸੀ। ਬਜ਼ੁਰਗ ਅਤੇ ਬੱਚਿਆਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਜਾ ਰਹੀ ਸੀ। ਦੁਪਹਿਰ ਸਮੇਂ ਸਰਗਮ ਦੇ ਦਾਦੀ ਜੀ ਕਿਸੇ ਕੰਮ ਲਈ ਆਪਣੇ ਘਰ ਦੇ ਵਿਹੜੇ ਵਿੱਚ ਆਏ ਤਾਂ ਦੇਖਿਆ ਇੱਕ ਜਲਮੁਰਗੀ ਗਰਮੀ ਕਾਰਨ ਬੇਸੁਰਤ ਹੋ ਕੇ ਡਿੱਗੀ ਪਈ ਸੀ। ਉਹ ਉਸ ਨੂੰ ਅੰਦਰ ਚੁੱਕ ਕੇ ਲੈ ਗਏ। ਪਾਣੀ ਦੇ ਛਿੱਟੇ ਮਾਰੇ। ਕੌਲੀ ਵਿੱਚ ਪਾਣੀ ਪਾ ਕੇ ਉਸ ਦੀ ਚੁੰਝ ਡੋਬ ਦਿੱਤੀ ਪਰ ਜਲਮੁਰਗੀ 'ਤੇ ਕੋਈ ਅਸਰ ਨਾ ਹੋਇਆ। ਕੋਲ ਥੋੜ੍ਹਾ ਚੋਗਾ ਖਿਲਾਰ ਕੇ ਉਹ ਆਪਣੇ ਕੰਮ ਧੰਦੇ ਕਰਨ ਲੱਗੇ। ਥੋੜ੍ਹੀ ਦੇਰ ਬਾਅ
"ਊਂ ਜੇ ਮੈਂ ਬਿਰਧ ਆਸ਼ਰਮ ਵਿੱਚ ਵਗ ਜਾਂ ....ਉੱਥੇ ਵੱਧ ਸੇਵਾ ਹੋਇਆ ਕਰੂ।" ਸੱਸ ਦੇ ਇਹ ਬੋਲ ਸੁਣ ਕੇ ਰਸੋਈ ਵਿੱਚ ਕੰਮ ਕਰਦੀ ਪਸੀਨੇ ਨਾਲ ਗੜੁੱਚ ਹੋਈ ਨੂੰਹ ਜਿਵੇਂ ਕੁੱਝ ਸਮੇਂ ਲਈ ਸੁੰਨ ਹੋ ਗਈ। ਇੱਕ ਛੁਰੀ ....ਨਹੀਂ ...ਨਹੀਂ ...ਸ਼ਾਇਦ ਇੱਕ ਬਲੇਡ ਜਾਂ ਉਸ ਤੋਂ ਵੀ ਬਰੀਕ ਤੇਜ਼ ਧਾਰ ਚੀਜ਼ ਉਸ ਦੇ ਕੰਨਾਂ ਵਿੱਚੋਂ ਹੁੰਦੀ ਹੋਈ ਗਲ਼ੇ ਅਤੇ ਛਾਤੀ ਦੀਆਂ ਨਾੜਾਂ ਨੂੰ ਚੀਰਦੀ ਹੋਈ ਸਾਰੇ ਪੇਟ ਵਿੱਚੋਂ ਚੀਰਾ ਲਾਉਂਦੀ ਖੱਬੀ ਵੱਖੀ ਵਿੱਚ ਪੱਸਲੀਆਂ ਦੇ ਹੇਠਾਂ ਜਾ ਰੁਕੀ ਜਿੱਥੇ ਉਸ ਦੇ ਹਮੇਸ਼ਾ ਹਲਕਾ ਜਿਹਾ ਦਰਦ ਰਹਿੰਦਾ ਸੀ । ਦਰਦ ਥੋੜ੍ਹਾ ਕੁ ਵਧਿਆ ਮੋਢੇ ਵਿੱਚ ਦੀ ਹੁੰਦਾ ਹੋਇਆ ਗਰਦਨ ਦੇ ਪਿੱਛੇ ਦੀ ਸਿਰ ਵਿੱਚ ਖੱਬੇ ਪਾਸੇ ਜਾ ਕੇ ਰ
ਇੱਕ ਵਾਰ ਰਾਤ ਨੂੰ ਅੱਠ ਕੁ ਵਜੇ ਅਸਮਾਨ ਵਿੱਚ ਚੰਨ ਚਮਕ ਰਿਹਾ ਸੀ। ਉਸ ਵੇਲੇ ਸਰਗਮ ਦੋ ਕੁ ਸਾਲ ਦੀ ਪਿਆਰੀ ਬੱਚੀ ਸੀ। ਉਸ ਨੂੰ ਵਰਚਾਉਣ ਲਈ ਉਸ ਨੂੰ ਚੰਨ ਦਿਖਾਇਆ ਗਿਆ। ਪਰਿਵਾਰ ਦੇ ਕਿਸੇ ਜੀਅ ਨੇ ਉਸ ਨੂੰ 'ਚੰਨ ਮਾਮਾ' ਆਖਿਆ ਕਿਸੇ ਨੇ 'ਚੰਦ' ਆਖਿਆ। ਕਿਸੇ ਨੇ 'ਮੂਨ' ਆਖਿਆ। ਉਸ ਨੂੰ ਚੰਨ ਅਤੇ ਚੰਦ ਨਾਲੋਂ 'ਮੂਨ' ਆਖਣਾ ਸੌਖਾ ਲੱਗਿਆ। ਜਦੋਂ ਵੀ ਅਸਮਾਨੋਂ ਚੰਦ ਦਿਸਦਾ ਉਹ ਇੱਕੋ ਸਾਹੇ ਹੋ ਜਾਂਦੀ... ਮੂਨ... ਮੂਨ... ਮੂਨ ਜਿੰਨਾ ਚਿਰ ਸਭ ਨੂੰ ਦਿਖਾ ਨਾ ਦਿੰਦੀ। ਓਨਾ ਚਿਰ ਉਸ ਨੂੰ ਚੈਨ ਨਾ ਆਉਂਦਾ। ਉਹ ਬਹੁਤ ਖੁਸ਼ ਹੁੰਦੀ। ਅਸਮਾਨ ਵੱਲ ਦੇਖ ਕੇ ਘੁੰਮਦੀ।
ਹੌਲੀ ਹੌਲੀ ਉਹ ਮੂਨ ਦੀ ਥਾਂ ਪਿਆਰ ਨਾਲ 'ਮੂਨਾ' ਆਖਦੀ ਤ