ਕੋਕਲਾ ਛਪਾਕੀ ਜੁਮਾਰਾਤ ਆਈ ਏ ਜਿਹੜਾ ਸੱਚੀ ਗੱਲ ਕਰੇ ਉਹਦੀ ਆਈ ਆਈ ਏ

ਜਿਹੜਾ ਆਹੋ ਆਹੋ ਕਰੇ ਉਹਨੂੰ ਮਿਲੇ ਸ਼ਾਵਾ ਸ਼ੈ ਜਿਹੜਾ ਅਕਲ ਨੂੰ ਧਿਆਵੇ ਉਹਦੀ ਸ਼ਾਮਤ ਆਈ ਏ

ਜਿਹੜਾ ਨੀਵੀਂ ਧੰਨੇ ਵਗੇ ਉਹਨੂੰ ਮਿਲੇ ਸ਼ਾਵਾ ਸ਼ੈ ਜਿਹੜਾ ਅੱਖ ਉੱਚੀ ਕਰੇ ਉਹਦੀ ਆਈ ਆਈ ਏ

ਜਿਹੜਾ ਹਰ ਪਾਸੇ ਵਗਦਾ ਏ ਉਹਨੂੰ ਖ਼ੈਰ ਸੱਲਾ ਜਿਹੜਾ ਇਕੋ ਪਾਸਾ ਰੱਖੇ ਉਹਦੀ ਆਈ ਆਈ ਏ

ਜਿਹੜਾ ਰੋਜ਼ ਵਿਕ ਜਾਵੇ ਉਹ ਏ ਵੱਡਾ ਸੂਰਮਾਂ ਜਿਹੜਾ ਵਿਕਣਾਂ ਨਾ ਜਾਣੇ ਉਹਦੀ ਆਈ ਆਈ ਏ

ਮੈਂ ਸਾਂ ਕਣਕ ਦਾ ਕੱਲਾ ਦਾਣਾ ਕੱਲਾ ਪਿਆ ਘਬਰਾਂਦਾ ਸਾਂ

ਪੁੜਾਂ ਦੇ ਥੱਲੇ ਤੱਕ ਦੂਜਿਆਂ ਨੂੰ ਨਿੱਤ ਮੈਂ ਨੀਰ ਵਹਾਂਦਾ ਸਾਂ

ਦਾਣੇ ਬਹੁਤੇ ਕਰਨ ਦੀ ਖ਼ਾਤਿਰ ਪਰਤ ਭੜੋਲੇ ਦੀ ਖ਼ਾਤਰ

ਇਨ੍ਹਾਂ ਮਿੱਟੀ ਵਿਚ ਦਬਾਇਆ ਮੇਰਾ ਸਾਰਾ ਰੂਪ ਗਵਾਇਆ

ਧਰਤੀ ਮਾਂ ਦੇ ਨਿੱਘ ਨੇ ਮੇਰੇ ਸੀਨੇ ਅੰਦਰ ਪਾੜਾ ਸੀ ਪਾਇਆ

ਮੇਰੀ ਹਸਤੀ ਮਰਨ ਤੋਂ ਪਿੱਛੋਂ ਮਿੱਟੀ ਅੰਦਰ ਰਲਣ ਤੋਂ ਪਿੱਛੋਂ

ਮੇਰੇ ਏਸ ਸਰੀਰ ਦੇ ਅੰਦਰੋਂ ਇੱਕ ਸਲੋ ਨੇ ਜੋਤ ਜਗਾਈ

ਦੁਨੀਆ ਅੰਦਰ ਆਉਣ ਦੇ ਲਈ ਉਸ ਉਤਾਂਹ ਨੂੰ ਜ਼ੋਰ ਸੀ ਲਾਇਆ

ਲਿਫ਼ਦੇ ਲਿਫ਼ਦੇ ਹਿੱਲੀ ਹਿੱਲੀ ਉਸਨੇ ਰਾਹ ਬਨਾਇਆ

ਜਦ ਸਲੋ ਦੁਨੀਆ ਤ

ਤੂੰ ਗ਼ਮ ਦੀ ਰਾਹੇ ਟੁਰਿਆ ਜਾ ਚਾਵਾਂ ਦੇ ਸ਼ਹਿਰ ਵਸਾਈ ਜਾ

ਦੁਨੀਆ ਦੇ ਦੁੱਖੜੇ ਸਹਿੰਦਾ ਜਾ ਤੇ ਹਾਸੇ ਫ਼ਿਰ ਖਿੰਡਾਈ ਜਾ

ਨੈਣਾਂ ਦੇ ਖੂਹੇ ਜੋਈ ਜਾ ਉਲਫ਼ਤ ਦੀ ਗਾਧੀ ਵਾਹੀ ਜਾ

ਸੱਧਰਾਂ ਦੇ ਸੁੱਕ ਕਿਆਰੇ ਨੂੰ ਹੰਝੂਆਂ ਦਾ ਪਾਣੀ ਲਾਈ ਜਾ

ਕੋਈ ਵਸਦੇ ਵਸੇ ਨਾ ਵਸੇ ਕੋਈ ਰੋਗ ਦਿਲੇ ਦਾ ਨਾ ਦੱਸੇ

ਫ਼ਿਕਰਾਂ ਦੀਆਂ ਇੱਟਾਂ ਲਾ ਲਾ ਕੇ ਤੂੰ ਉਲਫ਼ਤ ਮਹਿਲ ਬਨਾਈ ਜਾ

ਕੋਈ ਵੈਰ ਨੂੰ ਜੱਫਾ ਪਾਂਦਾ ਰਹੇ ਕੋਈ ਮੱਤ ਨੂੰ ਆਂਹਦਾ ਰਹੇ

ਤੂੰ ਪਿਆਰ ਬਨੇਰੇ ਬਹਿ ਕੇ ਤੇ ਬੱਸ ਪਿਆਰ ਭੁਲੇਖੇ ਪਾਈ ਜਾ

ਉਹ ਬੋਲੇ ਬੋਲੇ ਨਾ ਬੋਲੇ ਪੱਟ ਨੈਣਾਂ ਦੇ ਉਹ ਨਾ ਖੋਲੇ

ਤੂੰ ਪ੍ਰ

ਤੁਹਾਡੇ ਸੋਹਣੇ ਅੱਜ ਦੇ ਨਾਲੋਂ ਮੇਰਾ ਕੋਹਜਾ ਕੱਲ੍ਹ ਹੈ ਚੰਗਾ

ਸਾਰੇ ਚਾਚੇ ਬਾਬੇ ਰਲ਼ ਕੇ ਸਾਰੇ ਪਿਓ ਪੁੱਤਰਾਂ ਕੋਲ਼ ਬਹਿਕੇ

ਇੱਕ ਚੰਗੇਰ ਤੋਂ ਰੋਟੀ ਖਾਂਦੇ ਕੱਠੇ ਰਲ਼ ਕਮਾਈ ਕਰਦੇ

ਆਪੋ ਧਾਪੀ ਕਦੀ ਨਾ ਕਰਦੇ ਮੇਰੇ ਕੱਲ੍ਹ ਵਿਚ ਸ਼ੈ ਸਾਂਝੀ

ਨਾ ਕੋਈ ਤੇਰੀ ਮੇਰੀ ਹੈਸੀ ਨਾ ਕਦੀ ਕੋਈ ਪਿਆ ਪੁਆੜਾ

ਨਾ ਕਦੀ ਕੋਈ ਵਹੁਟੀ ਰੁਸਦੀ ਨਾ ਕਦੀ ਕੋਈ ਲਾੜ ਉਇ

ਮੇਰਾ ਕੱਲ੍ਹ ਕਿੰਨਾਂ ਚੰਗਾ ਸੀ ਕੱਚੀਆਂ ਕੰਧਾਂ ਕੱਚੇ ਕੋਠੇ

ਪਿਆਰ ਨੂੰ ਪੱਕਾ ਕਰ ਦੇਂਦੇ ਸਨ ਇੱਕ ਦੂਜੇ ਦੇ ਦੁੱਖੜੇ ਲੋਕੀ

ਆਪੋ ਦੇ ਵਿਚ ਵੰਡ ਲੈਂਦੇ ਸਨ ਤੁਹਾਡੇ ਅੱਜ ਵਿਚ ਸ਼ੈ ਵਖਰੀ

ਪੁੱਤਰ ਪਿ

ਮਾਇਆ ਤੈਨੂੰ ਸੱਤ ਸਲਾਮਾਂ ਜਿਹੜੇ ਘਰ ਵੀ ਜਾਨੀ ਐਂ

ਪੁੱਤਰਾਂ ਕੋਲੋਂ ਪਿਓ ਮਰਵਾਂਦੀ ਭਰਾ ਤੋਂ ਭਰਾ ਕੋਹਾਨੀ ਐਂ

ਨਾ ਤੇਰਾ ਕੋਈ ਦੀਨ ਮਜ਼ਹਬ ਏ ਨਾ ਹੀ ਤੇਰਾ ਧਰਮ ਹੈ ਕੋਈ

ਤੈਨੂੰ ਵੇਖ ਕੇ ਧੱਕੇ ਮਾਰੇ ਆਪਣੀਆਂ ਨਗਦੀਆਂ ਨੂੰ ਹਰ ਕੋਈ

ਤੂੰ ਹੀ ਸਭ ਤੋਂ ਵੱਡਾ ਰੱਬ ਹੈਂ ਤੂੰ ਹੀ ਦੇਵਤਾ ਸਭ ਤੋਂ ਚੰਗਾ

ਜਿਸਦੇ ਹੱਥ ਵਿਚ ਤੇਰਾ ਡੰਡਾ ਉਹੋ ਕਿਸੇ ਤੋਂ ਮੂਲ ਨਾ ਡਰਦਾ

ਤੈਨੂੰ ਸਾਂਭਣ ਦੇ ਲਈ ਲੋਕੀ ਨਵੀਆਂ ਸ਼ਕਲਾਂ ਨਿੱਤ ਵਟਾਂਦੇ

ਧਰਮਾਂ ਦੀ ਛਤਰੀ ਦੇ ਥੱਲੇ ਲੋਕਾਂ ਦਾ ਹੱਕ ਖਾਈ ਜਾਂਦੇ

ਤੂੰ ਈ ਸਭ ਤੋਂ ਵੱਡਾ ਸੱਪ ਹੈਂ ਜੋ ਭੁੱਖਿਆਂ ਨੂੰ ਲੜਦਾ ਜਾਂਦਾ

ਤੇਰਾ ਵੀ ਏ ਮੇਰਾ ਵੀ ਏ ਰੱਬ ਏ ਸਭ ਲੋਕਾਂ ਦਾ ਸਾਂਝਾ

ਇਕੋ ਰੱਬ ਮਨਾਉਣ ਦੇ ਲਈ ਕੋਈ ਮਸੀਤਾਂ ਪਿਆ ਬਣਾਂਦਾ

ਕੋਈ ਗਿਰਜੇ ਜਾ ਟਲ਼ ਖੜਕਾਂਦਾ ਲੋਕਾਂ ਤਾਈਂ ਪਿਆ ਵਿਖਾਂਦਾ

ਗੁਰੂਦੁਆਰੇ ਵੜਿਆ ਕੋਈ ਕੋਈ ਮੰਦਰ ਵਿਚ ਸੀਸ ਨਿਵਾਂਦਾ

ਕੋਈ ਸੂਰਜ ਨੂੰ ਮੱਥੇ ਟੇਕੇ ਕੋਈ ਪਾਣੀ ਤੋਂ ਪਿਆ ਘਬਰਾਂਦਾ

ਹਰ ਕੋਈ ਵੱਖਰਾ ਰੱਬ ਬਣਾ ਕੇ ਦੂਜਿਆਂ ਨਾਲ਼ ਹੈ ਝਗੜੀ ਜਾਂਦਾ

ਦੂਜਿਆਂ ਦੀ ਹੈ ਜਾਨ ਗਵਾਂਦਾ ਦੂਜਿਆਂ ਦੀ ਹੈ ਜਾਨ ਗਵਾਂਦਾ

ਰੁੱਸਿਆ ਰੱਬ ਮਨਾਉਣ ਦੇ ਲਈ ਦੂਜਿਆਂ ਦੀ ਰੱਤ ਅੰਦਰ ਨਹਾਂਦਾ

ਆਪਣੇ ਹਟ ਪਿਆ ਚਮਕਾਂਦਾ ਆਪਣੇ ਹਟ ਪਿਆ ਚਮਕਾਂਦਾ

ਆਪਣੀਆਂ ਲੋੜਾਂ ਆ

ਖਾੜੀ ਦੇ ਵਿਚ ਜਿਹੜਾ ਅੱਜ ਕੱਲ੍ਹ ਝੇੜਾ ਏ

ਠਾਹ ਠਾਹ ਦੇ ਨਾਲ਼ ਹੁੰਦਾ ਰੋਜ਼ ਸਵੇਰਾ ਏ

ਰੱਬ ਦੇ ਬੰਦੇ ਦੋਂਹ ਵੱਲੀਂ ਪਏ ਮਰਦੇ ਨੇ

ਪਤਾ ਨਹੀਂ ਲਗਦਾ ਹੱਕ ਤੇ ਵਿਚੋਂ ਕਿਹੜਾ ਏ

ਪੂਰੇ ਜੱਗ ਨੂੰ ਨਵੀਂ ਮੁਸੀਬਤ ਪੈ ਗਈ ਏ

ਇੰਨਾਂ ਚਾਨਣ ਹੁੰਦਿਆਂ ਘੁੱਪ ਹਨੇਰਾ ਏ

ਤੇਲ ਦੀ ਹੀਰ ਵਿਆਹੁਣ ਲਈ ਸਭ ਲੜਦੇ ਨੇ

ਸਾਦਾਮ ਏ ਜੇਕਰ ਰਾਂਝਾ ਤੇ ਬੁਸ਼ ਖੇੜਾ ਏ

2. ਓਲ੍ਹੇ

ਉੱਚੇ ਮਹਿਲ ਮੁਨਾਰੇ ਬਣ ਕੇ ਦਿਲ ਦੀਆਂ ਕਲੀਆਂ ਢਾਂਦੇ

ਲੰਮੀਆਂ ਕਾਰਾਂ ਕੋਠੀਆਂ ਬੰਗਲੇ ਬੰਦੇ ਨੂੰ ਘੁਣ ਲਾਂਦੇ

ਵੱਡੇ ਮਹਿਲੀਂ ਵਸਣ ਵਾਲੇ ਕਿਉਂ ਅ

ਸੋਚ ਫ਼ਿਕਰ ਦੇ ਖੰਭ ਨਾ ਕਟੋ ਨਾ ਸੱਧਰਾਂ ਨੂੰ ਰੱਸੇ ਪਾਓ

ਆਉਣ ਸਮੇਂ ਦੀਆਂ ਲੋੜਾਂ ਦੇ ਲਈ ਰਾਹਵਾਂ ਔਖੀਆਂ ਨਾ ਬਣਾਓ

ਦਰਿਆਵਾਂ ਦੇ ਵਹਿਣ ਨਾ ਬਦਲੋ ਨਾ ਈ ਲਾਂਭੀਂ ਬੰਨ੍ਹ ਬਣਾਓ

ਬੰਦਿਆਂ ਦਾ ਦਿਲ ਵੱਡਾ ਕਾਅਬਾ ਇਹਨੂੰ ਸੱਟਾਂ ਨਾਲ਼ ਨਾ ਢਾਓ

ਸੱਚ ਨੂੰ ਪਰਖਣ ਦੇ ਵੱਲ ਆਓ ਸੱਚ ਨੂੰ ਪਰਖਣ ਵੱਲ ਆਓ

ਹਰ ਦਿਲ ਅੰਦਰ ਰਾਂਝਾ ਵਸਦਾ ਹੋਰਾਂ ਮਗਰ ਨਾ ਕੈਦੋ ਲਾਓ

ਵਗਦੇ ਵਹਿਣ ਕਦੀ ਨਾ ਡੱਕੋ ਨਾ ਹੜ੍ਹ ਮੋੜ ਲਿਆਓ

ਜਿਹੜੇ ਰਾਹ ਕੋਈ ਚੜ੍ਹਦਾ ਨਾਹੀਂ ਡੰਡੇ ਨਾਲ਼ ਨਾ ਰਾਹੇ ਪਾਓ

ਆਪਣੇ ਮਹਿਲ ਉਸਾਰਨ ਦੇ ਲਈ ਮਾੜਿਆਂ ਦੇ ਨਾ ਢਾਓ

ਜੇਕਰ ਦਾਰੂ ਦੇ ਨਹੀਂ ਸਕਦੇ

ਪੰਜਾਬੀ ਜਗਤ ਦੇ ਇੱਕ ਸੁੱਚੇ ਹੀਰੇ ਮੀਆਂ ਮੁਹੰਮਦ ਬਖ਼ਸ਼ ਹੋਰਾਂ ਸੱਚ ਹੀ ਤਾਂ ਆਖਿਆ ਸੀ ਪਈ:

ਮਰਦ ਮਿਲੇ, ਤਾਂ ਦਰਦ ਨ ਛੋੜੇ, ਔਗਣ ਦੇ ਗੁਣ ਕਰ ਦਾ

ਕਾਮਿਲ ਲੋਕ, ਮੁਹੰਮਦ ਬਖ਼ਸ਼ਾ, ਲਾਲ ਬਨਾਵਣ ਪੱਥਰ ਦਾ

 

ਜਿਸਰਾਂ ਪੰਜਾਬ ਦੀ ਧਰਤੀ ਬੜੀ ਹੀ ਭਾਗਾਂ ਭਰੀ ਜੂਹ ਏ ਇੰਜ ਹੀ ਪੰਜਾਬੀ ਵੀ ਬੜਾ ਹੀ ਨਿੱਘ ਦੇਣ ਵਾਲੀ ਬੋਲੀ ਏ। ਅਤੇ ਪੰਜਾਬ ਵਸੋਂ ਦੇ ਜੀਆਂ ਅੰਦਰ ਪਾਣੀ ਅਤੇ ਮਿੱਟੀ ਦੇ ਮੋਹ ਦੀ ਉਹ ਮਨਠਾਰ ਤਾਸੀਰ ਏ ਜੋ ਉਹ ਕੌੜੇ ਤੁੱਮਿਆਂ ਨੂੰ ਵੀ ਸ਼ਹਿਦ ਸਵਾਦੀ ਮੇਵੇ ਬਣਾ ਧਰਦੀ ਏ। ਕੁਝ ਜੂਹਾਂ ਈ ਇੰਜ ਦੀਆਂ ਹੁੰਦੀਆਂ ਨੇ ਜਿਹਨਾਂ ਦੀ ਮਿੱਟੀ ਨਾਲ ਖੇਡ ਮੱਲ੍