
ਘਰ ਵਾਲੇ ਸਾਰੇ ਅੱਜ ਹੌਲੇ ਫੁਲ ਅਨੁਭਵ ਕਰ ਰਹੇ ਸਨ। ਵਿੰਕੀ ਮੰਗੀ ਗਈ ਸੀ।
ਮੰਗੇ ਜਾਣ ਤੋਂ ਪਹਿਲਾਂ ਘਰ ਉਤੇ ਕੁੜੀ ਨੇ ਇਕ ਛਾਂ ਜਿਹੀ ਕੀਤੀ ਹੋਈ ਸੀ। ਉਸ ਵੇਲੇ ਇਸ ਤਰ੍ਹਾਂ ਲਗਦਾ ਸੀ ਕਿ ਇਹ ਛਾਵਾਂ ਕਦੀ ਨਹੀਂ ਹਟਦੀਆਂ। ਵਿੰਕੀ ਦੇ ਨਕਸ਼ ਤੇ ਭਾਵੇਂ ਤਿੱਖੇ ਸਨ ਪਰ ਉਸ ਦਾ ਰੰਗ ਕੁਝ ਪੱਕਾ ਜਿਹਾ ਸੀ ਤੇ ਮੁੰਡੇ ਗੋਰਾ ਰੰਗ ਮੰਗਦੇ ਸਨ। ਇਸ ਪੱਕੇ ਰੰਗ ਦੀ ਕਦੀ ਕਿਸੇ ਖੁਲ੍ਹ ਕੇ ਗੱਲ ਤੇ ਨਹੀਂ ਕੀਤੀ ਸੀ, ਪਰ ਮੁੰਡੇ ਉਹਨਾਂ ਦੇ ਹੱਥੋਂ ਇਸ ਤਰ੍ਹਾਂ ਤਿਲਕ ਜਾਂਦੇ ਜਿਵੇਂ ਸਜਰੀਆਂ ਫੜੀਆਂ ਮੱਛੀਆਂ। ਉਹਨਾਂ ਦੇ ਫਬਾ ਕੇ ਗੱਲ ਕਰਨ ਤੋਂ ਪਹਿਲਾਂ ਹੀ, ਪਤਾ ਨਹੀਂ ਕਿਸ ਤਰ੍ਹਾਂ ਮੁੰਡਿਆਂ ਨੂੰ ਸਾਰੀ ਗੱਲ ਦਾ ਪਤਾ ਲਗ ਜਾਂਦਾ। ਕ
‘ਇਹ ਪਸਤੌਲ ਜਨਾਬ ਇਸ ਨੇ ਇਕ ਤੌਲੀਏ ਵਿਚ ਲਪੇਟ ਕੇ ਥੈਲੇ ਵਿਚ ਪਾਇਆ ਹੋਇਆ ਸੀ।’’ ਗਵਾਹ ਨੇ ਗਵਾਹੀ ਦੇਂਦੇ ਹੋਏ ਕਿਹਾ। ‘‘ਇਹ ਗੱਡੀਉਂ ਉਤਰ ਕੇ ਆ ਰਿਹਾ ਸੀ। ਥਾਣੇਦਾਰ ਸਾਹਿਬ ਨੇ ਵਾਜ ਮਾਰ ਕੇ ਇਸ ਦੀ ਤਲਾਸ਼ੀ ਲਈ ਤੇ ਵਿਚੋਂ ਪਸਤੌਲ ਨਿਕਲ ਆਇਆ।’’
‘‘ਜਿਸ ਤੋਲੀਏ ਵਿਚ ਇਹ ਪਸਤੌਲ ਲਪੇਟਿਆ ਹੋਇਆ ਸੀ ਉਹ ਤੌਲੀਆ ਕਿਸ ਰੰਗ ਦਾ ਸੀ?’’ ਵਕੀਲ ਨੇ ਜ਼ਿਰ੍ਹਾ ਵਿਚ ਪੁੱਛਿਆ।
‘‘ਤੌਲੀਏ ਦਾ ਰੰਗ…ਤੌਲੀਏ ਦਾ ਰੰਗ ਚਿੱਟਾ ਸੀ।’’
‘‘ਕੱਢੋ ਜੀ ਤੌਲੀਆ’’ ਵਕੀਲ ਨੇ ਥਾਣੇਦਾਰ ਨੂੰ ਕਿਹਾ।
ਤੌਲੀਏ ਦੇ ਚਾਰ ਚੁਫ਼ੇਰੇ ਕਿਨਾਰਿਆਂ ਦੇ ਅੰਦਰ ਲਾਲ ਫੱਟੀ ਸੀ।
‘‘ਇਸ ਤੌਲੀਏ ਨੂੰ ਤੁਸੀਂ ਸਫ਼ੈਦ ਨਹੀਂ ਕਹ
ਇਹ ਕਹਾਣੀ ਵੀ ਪਾਕਿਸਤਾਨ ਦੀ ਹੈ।
ਆਸੇ ਪਾਸੇ ਤੋਂ ਉਧਲ ਕੇ ਆਈ ਹੋਰ ਖ਼ਲਕਤ ਦੇ ਨਾਲ ਬਲਕਾਰ ਸਿੰਘ ਵੀ ਇਕ ਰੀਫ਼ੀਊਜੀ ਕੈਂਪ ਵਿਚ ਡੱਕਿਆ ਹੋਇਆ ਸੀ।
ਬਲਕਾਰ ਸਿੰਘ ਦੇ ਇਲਾਕੇ ਵਿਚ ਕੋਈ ਲੰਮੇ ਚੌੜੇ ਫ਼ਸਾਦ ਨਹੀਂ ਹੋਏ ਸਨ। ਦੂਰ ਦੂਰ ਦੇ ਪਿੰਡਾਂ ਦੇ ਸਾਡੇ ਜਾਣ ਤੇ ਉਥੇ ਹੋਈ ਵੱਢ ਟੁੱਕ ਦੀਆਂ ਕੇਵਲ ਕਹਾਣੀਆਂ ਹੀ ਇਥੇ ਅਪੜੀਆਂ ਸਨ। ਪਰ ਇਹ ਕਹਾਣੀਆਂ ਨਾ ਸਿਰਫ਼ ਹਰ ਇਕ ਦੇ ਕੰਨੀ ਪਈਆਂ ਸਗੋਂ ਉਥੋਂ ਦੇ ਵਾਯੂ ਮੰਡਲ ਦਾ ਇਕ ਹਿੱਸਾ ਬਣ ਗਈਆਂ ਤੇ ਇਸ ਵਾਯੂ ਮੰਡਲ ਤੋਂ ਹਿੰਦੂ ਸਿੱਖਾਂ ਨੇ ਭਾਂਪ ਲਿਆ ਕਿ ਉਹਨਾਂ ਲਈ ਉਥੇ ਜੀਊਂਦੇ ਰਹਿਣਾ ਅਸੰਭਵ ਸੀ। ਇਕ ਦੋ ਦਿਨਾਂ ਵਿਚ ਹੀ ਹਲ ਵਗਣੋਂ ਖਲੋ ਗਏ। ਪੈਲੀਆਂ ਵਿਚ ਬੀ ਖਲਾਰਦ
ਮੈਨੂੰ ਓਦੋਂ ਬੜੀਆਂ ਮੌਜਾਂ ਸਨ। ਸਰਕਾਰੀ ਨੌਕਰਾਂ ਦੇ ਰਹਿਣ ਲਈ ਨਵੀਂ ਦਿੱਲੀ ਵਿਚ ਵੱਡੇ ਵੱਡੇ ਲੋਕਾਂ ਦੇ ਨਾਂ ਉਤੇ ਬਸਤੀਆਂ ਹਨ। ਇਨ੍ਹਾਂ ਵਿਚੋਂ ਕਿਸੇ ਨੂੰ ਕਾਲੋਨੀ ਤੇ ਕਿਸੇ ਨੂੰ ਨਗਰ ਆਖਦੇ ਹਨ। ਇਹੋ ਜਿਹੀ ਇਕ ਬਸਤੀ ਦੇ ਇਕ ਘਰ ਵਿਚ ਮੇਰਾ ਆਉਣ ਜਾਣ ਸੀ। ਇਥੇ ਇਕ ਕੁੜੀ ਇਕੱਲੀ ਰਹਿੰਦੀ ਸੀ ਜਿਹੜੀ ਦਫਤਰ ਵਿਚ ਕੰਮ ਕਰਦੀ ਸੀ। ਪਹਿਲਾਂ ਪਹਿਲਾਂ ਮੈਨੂੰ ਉਥੇ ਜਾਂਦੇ ਨੂੰ ਬੜਾ ਡਰ ਲਗਦਾ। ਲੋਕੀ ਕੀ ਕਹਿੰਦੇ ਹੋਣਗੇ? ਮੈਂ ਸੋਚਦਾ। ਜੇ ਟੈਕਸੀ ਜਾਂ ਸਕੂਟਰ ਤੇ ਜਾਂਦਾ ਤਾਂ ਬਸਤੀ ਤੋਂ ਉਰਾਂ ਹੀ ਉਤਰ ਜਾਂਦਾ। ਬਸਤੀ ਵਿਚ ਉਤਰਦੇ ਨੂੰ ਬਹੁਤ ਲੋਕ ਵੇਖਣਗੇ। ਟੁਰਦੇ ਨੂੰ ਘਟ ਵੇਖਦੇ ਹਨ। ਬਹੁਤ ਵਾਰ ਬਸ ਉਤੇ ਹੀ ਜਾਂਦਾ। ਉਹ ਬਸਤੀ ਤੋ
ਅਖਬਾਰ ਵਿਚ ਖਬਰ ਛਪੀ ਸੀ ਕਿ ਪੁਲਿਸ ਨੇ ਪਿੰਡ ਵਿਚ ਗੋਲੀ ਚਲਾ ਦਿੱਤੀ। ਚਾਰ ਜੀਅ ਮਰੇ ਦੱਸਦੇ ਸਨ। ਕੁਝ ਫੱਟੜ ਹੋਏ। ਮਰਨ ਵਾਲਿਆਂ ਵਿਚ ਇਕ ਬੁੱਢੀ ਜ਼ਨਾਨੀ ਵੀ ਸੀ। ਝਗੜਾ ਮਾਮਲੇ ਦੀ ਉਗਰਾਹੀ ਦਾ ਸੀ। ਸਰਕਾਰ ਕਹਿੰਦੀ ਸੀ ਕਿ ਮਾਮਲਾ ਜਿਹੜਾ ਵਧਾ ਕੇ ਲਾਇਆ ਗਿਆ ਸੀ, ਹੁਣੇ ਈ ਲੈਣਾ ਏ। ਪਿੰਡ ਵਾਲੇ ਵਾਧੂ ਮਾਮਲਾ ਦੇਣਾ ਨਹੀਂ ਸਨ ਮੰਨਦੇ। ਅਖਬਾਰ ਵਿਚ ਛਪਿਆ ਸੀ ਕਿ ਜਦੋਂ ਤਸੀਲਦਾਰ ਪੁਲਿਸ ਨੂੰ ਲੈ ਕੇ ਮਾਮਲਾ ਉਗਰਾਹੁਣ ਪਿੰਡ ਗਿਆ ਸੀ, ਪਿੰਡ ਵਾਲੇ ਉਸ ਉਤੇ ਧਾਵਾ ਕਰਨ ਨੂੰ ਆ ਪਏ। ਪੁਲਿਸ ਨੇ ਤਸੀਲਦਾਰ ਦੇ ਤੇ ਆਪਣੇ ਬਚਾਅ ਲਈ ਗੋਲੀ ਚਲਾ ਦਿੱਤੀ।
ਮੇਰੇ ਲਈ ਇਹ ਨਵੀਂ ਜਿਹੀ ਗੱਲ ਸੀ।
ਗੋਲੀ ਚੱਲਦੀ ਅੱਗੇ ਵੀ ਸੁ
ਕੈਪਟਨ ਧਰਮ ਸਿੰਘ ਮੇਰੇ ਗਵਾਂਢੀ ਸਨ। ਗਵਾਂਢੀ ਬਹੁਤਾ ਨਾਲ ਦੇ ਘਰ ਵਾਲਿਆਂ ਨੂੰ ਆਖੀਦਾ ਏ ਪਰ ਅਸੀਂ ਤੇ ਦੋਵੇਂ ਇਕੱਠੇ ਇਕੋ ਕੋਠੀ ਵਿਚ ਰਹਿੰਦੇ ਸਾਂ। ਉਨ੍ਹਾਂ ਦੇ ਘਰ ਕੋਈ ਹਾਸੇ ਵਾਲੀ ਗੱਲ ਹੋਵੇ, ਅਸੀਂ ਵੀ ਨਾਲ ਹੀ ਹੱਸ ਪੈਂਦੇ; ਉਨ੍ਹਾਂ ਦੇ ਘਰ ਕੋਈ ਪ੍ਰਾਹੁਣਾ ਆਉਂਦਾ, ਸਾਨੂੰ ਪਤਾ ਲੱਗ ਜਾਂਦਾ ਕਿ 'ਮਾਮਾ ਜੀ', 'ਵੀਰ ਜੀ', 'ਮਾਸੜ ਜੀ', ਜਾਂ ਹੋਰ ਕੌਣ ਆਇਆ ਹੈ। ਉਨ੍ਹਾਂ ਦੇ ਸਾਰੇ ਪ੍ਰਾਹੁਣੇ ਸਾਡੇ ਜਾਣੂ ਹੀ ਹੁੰਦੇ। ਜੇ ਉਨ੍ਹਾਂ ਦੇ ਘਰ ਕੋਈ ਘੰਟਾ ਪਹਿਲਾਂ ਆਉਂਦਾ ਤਾਂ ਸਾਡੇ ਘਰ ਘੰਟਾ ਮਗਰੋਂ ਆ ਜਾਂਦਾ, ਪਰ ਆਉਂਦਾ ਜ਼ਰੂਰ। ਜੋ ਕੁਝ ਉਹ ਉਨ੍ਹਾਂ ਦੇ ਲੱਗਦੇ ਹੁੰਦੇ, ਉਹੀ ਕੁਝ ਸਾਡੇ ਲੱਗਣ ਲੱਗ ਜਾਂਦੇ। ਉਨ੍ਹਾਂ ਦੇ ਘਰ ਜ
ਮੇਰਾ ਇੱਕ ਦੋਸਤ ਹਾਈ ਕੋਰਟ ਦਾ ਜੱਜ ਹੈ।
ਸਮਾਜ ਇਹ ਮੰਗ ਕਰਦਾ ਹੈ ਕਿ ਜੱਜ ਆਪਣੇ ਫੈਸਲ਼ਿਆਂ ਰਾਹੀਂ ਨਾ ਸਿਰਫ ਇਨਸਾਫ ਹੀ ਕਰੇ ਸਗੋਂ ਉਸ ਦੇ ਫਿਰਨ ਤੁਰਨ ਤੇ ਬਹਿਣ ਖਲੋਣ ਤੋਂ ਲੋਕਾਂ ਨੂੰ ਇਹ ਯਕੀਨ ਵੀ ਆ ਜਾਵੇ ਕਿ ਉਹ ਸਦਾ ਇਨਸਾਫ ਹੀ ਕਰਦਾ ਹੈ। ਇਸ ਕਰਕੇ ਇਸ ਪੇਸ਼ੇ ਵਿਚ ਬੰਦਾ ਇੱਧਰ ਉਧਰ ਫਿਰਦਾ ਬਹੁਤ ਚੰਗਾ ਨਹੀਂ ਲਗਦਾ। ਜਦੋਂ ਉਸ ਦਾ ਮੈਨੂੰ ਮਿਲਣ ਨੂੰ ਜੀ ਕਰੇ ਤਾਂ ਉਹ ਆਪ ਨਹੀਂ ਆਉਂਦਾ। ਮੈਨੂੰ ਟੈਲੀਫੋਨ ਕਰਦਾ ਹੈ ਕਿ ਮੈਂ ਉਸ ਨੂੰ ਆ ਕੇ ਮਿਲ ਜਾਵਾਂ।
ਇਕ ਵਾਰ ਉਸ ਦਾ ਇਸ ਤਰ੍ਹਾਂ ਹੀ ਟੈਲੀਫੋਨ ਆਇਆ। ਮੈਂ ਕੁਝ ਘੌਲ਼ ਕਰ ਗਿਆ। ਟੈਲੀਫੋਨ ਫਿਰ ਆਇਆ। ਗੱਲ ਕੁਝ ਕਰੜੀ ਭਾਰੀ ਲਗਦੀ ਸੀ। ਮੈਂ ਉਸ ਨੂੰ ਸ਼ਾਮ
ਮੈਂ ਅਤੇ ਮੇਰਾ ਦੋਸਤ ਦਿੱਲੀ ਕਨਾਟ ਪਲੇਸ ਵਿਚ ਫਿਰ ਰਹੇ ਸਾਂ। ਦੁਕਾਨਾਂ ਵਿਚ ਲੱਗੇ ਸਾਮਾਨ ਉਤੇ ਅਸੀਂ ਬਾਹਰੋਂ ਬਾਹਰੋਂ ਝਾਤੀਆਂ ਮਾਰ ਰਹੇ ਸਾਂ। ਸਮੇਂ ਦੀ ਟੋਰ ਨਾਲ ਵਰਤੋਂ ਦੀਆਂ ਵਸਤਾਂ ਦੇ ਬਦਲੇ ਮੁਹਾਂਦਰੇ ਵੇਖ ਕੇ ਮਨ ਪਰਚਾ ਰਹੇ ਸਾਂ। ਕੁਝ ਵਸਤਾਂ ਬਾਰੇ ਤਾਂ ਅਸੀਂ ਵੇਖ ਕੇ ਵੀ ਇਹ ਵੀ ਨਹੀਂ ਦੱਸ ਸਕਦੇ ਸਾਂ ਕਿ ਇਹ ਕਿਸ ਕੰਮ ਆਉਂਦੀਆਂ ਹਨ। ਸਾਡਾ ਬਹੁਤਾ ਧਿਆਨ ਮੌਜ ਮੇਲੇ ਲਈ ਫਿਰ ਰਹੇ ਲੋਕਾਂ ਵੱਲ ਸੀ।
ਦੁਕਾਨਾਂ ਦੇ ਵਿਚਕਾਰ ਹਵਾਈ ਜਹਾਜ਼ਾਂ ਦੀ ਕੰਪਨੀ ਦਾ ਦਫਤਰ ਸੀ। ਬਾਹਰਲੀ ਕੰਧ ਅਤੇ ਦਰਵਾਜ਼ੇ ਸ਼ੀਸ਼ੇ ਦੇ ਸਨ। ਅੰਦਰੋਂ ਸਭ ਕੁਝ ਦਿਸ ਰਿਹਾ ਸੀ। ਦਫਤਰ ਸ਼ਾਇਦ ਮਸ਼ੀਨ ਨਾਲ ਠੰਢਾ ਕੀਤਾ ਹੋਇਆ ਸੀ ਕਿਉਂਕਿ ਬਾ
ਹੋਰ ਬੱਚੇ ਤੇ ਸੌਂ ਗਏ ਸਨ ਪਰ ਸਭ ਤੋਂ ਛੋਟਾ ਅਜੇ ਜਾਗਦਾ ਸੀ, ਦਿਨੇ ਚੋਖਾ ਚਿਰ ਸੁੱਤਾ ਰਿਹਾ ਹੋਣ ਕਰਕੇ। ਮੇਰੀ ਵਹੁਟੀ ਉਸ ਦੇ ਨਾਲ ਲੰਮੀ ਪੈ ਕੇ ਉਸ ਨੂੰ ਸੁਆਣ ਦਾ ਚਾਰਾ ਕਰ ਰਹੀ ਸੀ। ਸਾਡੀ ਸਲਾਹ ਸੀ ਕਿ ਸੌਣ ਤੋਂ ਪਹਿਲਾਂ ਕੁਝ ਚਿਰ ਸੈਰ ਕਰ ਆਵੀਏ। ਪਰ ਕਾਕੇ ਦੇ ਸੌਣ ਤੀਕ ਕਿਸ ਤਰ੍ਹਾਂ ਜਾ ਸਕਦੇ ਸਾਂ? ਨਾਲ ਵੀ ਉਸ ਨੂੰ ਚੁਕਣਾ ਔਖਾ ਸੀ। ਇਸ ਲਈ ਮੈਂ ਪਹਿਲਾਂ ਇਕੱਲੇ ਹੀ ਜਾਣ ਦਾ ਫ਼ੈਸਲਾ ਕੀਤਾ। ਮੇਰੀ ਵਹੁਟੀ ਮਗਰੋਂ ਆ ਕੇ ਮੇਰੇ ਨਾਲ ਰਲ ਸਕਦੀ ਸੀ।
‘‘ਚੰਗਾ, ਮੈਂ ਚਲਣਾ ਵਾਂ’’ ਮੈਂ ਮੰਜੀ ਤੋਂ ਉਠਦੇ ਹੋਏ ਕਿਹਾ, ‘‘ਜਦੋਂ ਸੌਂ ਗਿਆ ਤੂੰ ਵਡੀ ਪਾਰਕ ਵਿਚ ਆ ਜਾਵੀਂ, ਮੈਂ ਉਥੇ ਹੀ ਹੋਵਾਂਗਾ।’’
‘‘ਬੱਸ ਮ
ਅਸੀਂ ਤਿੰਨੇ ਹੋਟਲ ਵਿਚ ਬੈਠੇ ਚਾਹ ਪੀ ਰਹੇ ਸਾਂ, ਮੈਂ, ਪ੍ਰੇਮ ਤੇ ਨਰਿੰਦਰ। ਨਰਿੰਦਰ ਸਰਦਾਰਾਂ ਦਾ ਮੁੰਡਾ ਸੀ। ਹੁਣ ਕਹਾਣੀਆਂ ਲਿਖਣ ਲਗ ਪਿਆ ਸੀ। ਇਹ ਤੇ ਕੋਈ ਅਨੋਖੀ ਗੱਲ ਨਹੀਂ ਸੀ। ਸਰਦਾਰਾਂ ਦੇ ਮੁੰਡਿਆਂ ਤੋਂ ਕਿਹੜਾ ਕੰਮ ਭੁਲਿਆ ਹੋਇਆ ਏ। ਆਪਣੀਆਂ ਪੈਲੀਆਂ ਦੀ ਵੱਟਾਂ ਤੇ ਫੇਰੇ ਵੀ ਮਾਰਦੇ ਨੇ ਤੇ ਵਜ਼ੀਰੀਆਂ ਵੀ ਕਰਦੇ ਨੇ। ਹਵਾਈ ਜਹਾਜ਼ ਵੀ ਚਲਾਂਦੇ ਨੇ ਤੇ ਸ਼ਿਕਾਰ ਮਗਰ ਕੁੱਤੇ ਵੀ ਭਜਾਂਦੇ ਨੇ, ਨੌਕਰੀਆਂ ਵੀ ਕਰਦੇ ਨੇ ਤੇ ਜਲੂਸ ਕੱਢ ਕੇ ਕੈਦ ਵੀ ਹੁੰਦੇ ਨੇ। ਮਜ਼ੇ ਦੀ ਗੱਲ ਤੇ ਇਹ ਸੀ ਕਿ ਉਸ ਦੀਆਂ ਕਹਾਣੀਆਂ ਮਾਰਕਸ ਦੇ ਸ਼ਬਦਾਂ ਵਿਚ ‘ਲੁੱਟੇ ਹੋਏ ਲੋਕਾਂ’, ਦਾ ਪੱਖ ਪੂਰਦੀਆਂ ਸਨ। ਸਮਾਜਕ ਨਿਆਂ ਲਈ ਰੌਲਾ ਪਾਉਂਦੀਆਂ ਸਨ। ਇ
ਆਲਾ ਸਿੰਘ ਹੁਣ ਬੁੱਢਾ ਹੋ ਗਿਆ ਸੀ, ਪਰ ਏਨਾ ਬੁੱਢਾ ਨਹੀਂ ਕਿ ਉਹ ਡਾਂਗ ਲੈ ਕੇ ਆਪਣੇ ਖਾਲ ਦੇ ਮੂੰਹੇ 'ਤੇ ਨਾ ਬੈਠ ਸਕਦਾ ਹੋਵੇ, ਆਪਣੀਆਂ ਪੈਲੀਆਂ ਦਵਾਲੇ ਫੇਰਾ ਨਾ ਮਾਰ ਸਕਦਾ ਹੋਵੇ, ਜਾਂ ਕਿਸੇ ਪਰ੍ਹੇ ਵਿੱਚ ਖੜਕਾ ਕੇ ਗੱਲ ਨਾ ਕਰ ਸਕਦਾ ਹੋਵੇ। ਉਸਦੇ ਮੂੰਹ ਤੇ ਕੋਈ ਝੁਰੜੀ ਨਹੀਂ ਦਿਸਦੀ ਸੀ, ਸਗੋਂ ਚਿੱਟੀ ਪਲਮਦੀ ਦਾੜ੍ਹੀ ਦੇ ਉੱਤੇ ਉਸਦੀਆਂ ਗੋਰੀਆਂ ਗੱਲ੍ਹਾਂ ਅਜੇ ਥਿੰਦਿਆਈ ਦੀ ਭਾਹ ਮਾਰਦੀਆਂ।
ਉਸਦੀ ਨਜ਼ਰ ਪਹਿਲਾਂ ਤੋਂ ਵੀ ਤੇਜ਼ ਹੋ ਗਈ ਜਾਪਦੀ ਸੀ। ਅਜੇ ਅਗਲੇ ਦਿਨ ਉਹ ਤੇ ਉਸਦਾ ਨਿੱਕਾ ਪੁੱਤਰ ਆਪਣੀ ਭੁੱਲੀ ਹੋਈ ਗਾਂ ਲੱਭਣ ਚੜ੍ਹੇ ਸਨ ਤੇ ਆਲਾ ਸਿੰਘ ਨੇ ਆਪਣੇ ਮੁੰਡੇ ਤੋਂ ਪਹਿਲਾਂ ਹੀ ਦੂਰ ਚੁਗਦੀ ਗਾਂ ਵੇਖ ਕੇ
ਸ਼ਿਮਲੇ ਦੀ ਮਾਲ ਰੋਡ ਦੇ ਕੰਢੇ ਤੇ ਛੱਡੀ ਹੋਈ ਪਾਰਕ ਵਿਚ ਕੁਝ ਸਾਫ਼ ਤੇ ਪਾਲਸ਼ ਕੀਤੇ ਹੋਏ ਬੈਂਚ ਪਏ ਸਨ। ਕੋਲ ਦੇ ਦਫ਼ਤਰਾਂ ਦੇ ਬਾਬੂ ਛੁੱਟੀ ਮਿਲਣ ਤੇ ਜਾਂ ਅਫ਼ਸਰ ਦੀ ਅੱਖ ਬਚਾ ਕੇ ਆਉਂਦੇ ਤੇ ਆ ਕੇ ਇਹਨਾਂ ਬੈਂਚਾਂ ਤੇ ਢਹਿ ਪੈਂਦੇ। ਇਕ ਲੰਮੀ ਆਕੜ ਲੈ ਕੇ ਉਹ ਧੌਣ ਇਕ ਪਾਸੇ ਨੂੰ ਸੁਟ ਦੇਂਦੇ ਤੇ ਅੱਖੀਆਂ ਮੀਟ ਲੈਂਦੇ। ਕੁਝ ਚਿਰ ਮਗਰੋਂ ਜਦ ਉਨ੍ਹਾਂ ਨੂੰ ਖੋਲ੍ਹਦੇ ਤਾਂ ਸਾਹਮਣੇ ਦੇ ਦਿਲ-ਖਿੱਚਵੇਂ ਪਰਬਤੀ ਦ੍ਰਿਸ਼ ਵਲ ਇਸ ਤਰ੍ਹਾਂ ਵੇਖਦੇ ਜਿਸ ਤਰ੍ਹਾਂ ਇਕ ਰਜਿਆ ਹੋਇਆ ਢੱਗਾ ਤੂੜੀ ਵਲ ਵੇਖਦਾ ਹੈ। ਲਹਿ ਲਹਿ ਕਰਦੇ ਚੀਲ ਤੇ ਕੈਲ ਦੇ ਰੁਖਾਂ ਨਾਲ ਢੱਕੀ ਹੋਈ ਵਾਦੀ ਤੇ ਕਿਸੇ ਵਡੇ ਸਾਰੇ ਜਨੌਰ ਦੇ ਚਿਤਰੇ-ਮਿਤਰੇ ਖੰਭਾਂ ਵਾਂਗ ਕੈਥੂ ਕੋ
ਮਾਸਟਰ ਭੋਲਾ ਰਾਮ ਜੀ ਐਫ਼ ਏ., ਜੇ.ਏ. ਬੀ. ਕਈ ਸਾਲਾਂ ਤੋਂ ਕਸ਼ੱਤ੍ਰੀ ਹਾਈ ਸਕੂਲ ਵਿਚ ਜਨਰਲ ਕਾਲਜ ਦੇ ਸੀਨੀਅਰ ਟੀਚਰ ਸਨ। ਕਿਸੇ ਵੱਡੇ ਦਰਿਆ ਦੇ ਪੱਤਣ ਤੇ ਬੈਠੇ ਮਲਾਹ ਵਾਂਗ, ਉਨ੍ਹਾਂ ਮੁੰਡਿਆਂ ਦੇ ਕਈ ਪੂਰ ਹਥੀਂ ਫੜ ਫੜ ਕੇ ਲੰਘਾਏ ਸਨ। ਕਈ ਹੋਰ ਨਵੇਂ ਆਉਂਦੇ ਗਏ। ਹਰ ਨਵੇਂ ਆਏ ਪੂਰ ਤੇ ਸਾਧਾਰਨ ਹੀ ਮਾਸਟਰ ਜੀ ਦਾ ਉਨਾ ਰੁਅਬ ਬੈਠ ਜਾਂਦਾ ਜਿੰਨਾਂ ਉਸ ਤੋਂ ਪਹਿਲੇ ਪੂਰ ਤੇ ਹੁੰਦਾ ਸੀ।
ਮਾਸਟਰ ਜੀ ਦਾ ਸਰੀਰ ਭਾਵੇਂ ਮਧਰਾ ਤੇ ਪਤਲਾ ਸੀ, ਪਰ ਆਵਾਜ਼ ਉੱਚੀ ਤੇ ਨਕਸ਼ ਤਿਖੇ ਸਨ। ਇਸ ਉਚੀ ਆਵਾਜ਼ ਤੇ ਤਿਖੇ ਨਕਸ਼ਾਂ ਦੇ ਰੁਅਬ ਹੇਠਾਂ ਕਦੀ ਕਿਸੇ ਦਾ ਮਾਸਟਰ ਜੀ ਦੀ ਸਰੀਰਕ ਸ਼ਕਤੀ ਪੜਚੋਲਨ ਵਲ ਬਹੁਤਾ ਧਿਆਨ ਨਹੀਂ ਸੀ ਗਿਆ।
ਆਖ਼ਰ ਮਦਨ ਨੂੰ ਦਫ਼ਤਰੋਂ ਦੋ ਛੁੱਟੀਆਂ ਮਿਲ ਹੀ ਗਈਆਂ। ਇਹ ਛੁੱਟੀਆਂ ਉਸ ਨੂੰ ਕਈ ਮਹੀਨਿਆਂ ਦੇ ਲਗਾਤਾਰ ਕੰਮ ਪਿਛੋਂ ਮਿਲੀਆਂ ਸਨ, ਲਗਾਤਾਰ ਕੰਮ ਜੋ ਉਸ ਦੇ ਦਿਮਾਗ਼ ਨੂੰ ਘੁਟਦਾ ਰਿਹਾ ਸੀ ਤੇ ਸਰੀਰ ਨੂੰ ਸੁਕੜਾਂਦਾ ਰਿਹਾ ਸੀ। ਕੰਮ ਕਰਦਿਆਂ ਤੇ ਉਸ ਨੂੰ ਇਹ ਖ਼ਿਆਲ ਨਹੀਂ ਸੀ ਕਿ ਇਸ ਦਾ ਕੋਈ ਇਸ ਕਿਸਮ ਦਾ ਅਸਰ ਹੈ। ਇਹ ਤੇ ਉਸ ਨੂੰ ਉਦੋਂ ਹੀ ਪਤਾ ਲਗਾ ਜਦੋਂ ਇਨ੍ਹਾਂ ਦੋ ਛੁੱਟੀਆਂ ਨੂੰ ਆਪਣੇ ਸਰੀਰ ਦੇ ਅੰਗ ਅੰਗ ਪੋਟੇ ਪੋਟੇ ਵਿਚ ਵਸਾ ਕੇ ਉਹ ਘਰ ਨੂੰ ਜਾਣ ਲੱਗਾ। ਦਫ਼ਤਰ ਵਿਚ ਵੀ ਜੇ ਕੋਈ ਝਾੜਾਂ ਝਪਾੜਾਂ ਨਾ ਪੈਣ ਤਾਂ ਜਿੰਦ ਵਾਹਵਾ ਸੁਖੀ ਜਾਪਦੀ ਪਰ ਝਾੜਾਂ ਤੋਂ ਬਚਣਾ ਕੁਝ ਔਖਾ ਹੀ ਸੀ। ਟਾਈਪ ਕਰਨ ਵਿਚ ਕੋਈ ਗ਼ਲਤੀ ਹੋ ਜਾਂਦੀ, ਕੋਈ
ਸਜਰੇ ਬਣੇ ਪਾਕਿਸਤਾਨ ਵਿਚ ਗੋਗੀਰਾ ਬ੍ਰਾਂਚ ਨਹਿਰ ਦੇ ਕੰਢੇ ਇਕ ਬੰਗਲੇ ਵਿਚ ਮੇਰਾ ਬਸੇਰਾ ਸੀ। ਇਥੋਂ ਥੋੜੀ ਦੂਰ ਸੱਚੇ ਸੌਦੇ ਦਾ ਰੀਫ਼ੀਊਜੀ ਕੈਂਪ ਸੀ। ਇਹ ਕੈਂਪ ਮੇਰੇ ਕਿਆਸ ਵਿਚ ਪੱਛਮੀ ਪੰਜਾਬ ਦਾ ਸਭ ਤੋਂ ਵਡਾ ਰੀਫ਼ੀਊਜੀ ਕੈਂਪ ਸੀ। ਦੋ ਤਿੰਨ ਮੀਲਾਂ ਦੇ ਘੇਰੇ ਵਿਚ ਕੋਈ ਦੋ ਲੱਖ ਜੀਅ ਡੱਕੇ ਹੋਏ ਸਨ। ਇਹਨਾਂ ਦੀ ਹਿਫ਼ਾਜ਼ਤ ਲਈ ਗੜ੍ਹਵਾਲੀਆਂ ਦੀਆਂ ਦੋ ਪਲਟੂਨਾਂ ਬੰਗਲੇ ਦੇ ਬਾਹਰਲੇ ਪਲਾਟਾਂ ਵਿਚ ਤੰਬੂ ਲਾ ਕੇ ਰਹਿੰਦੀਆਂ ਸਨ। ਪਾਕਿਸਤਾਨ ਸਰਕਾਰ ਨੇ ਵੀ ਪਾਕਿਸਤਾਨ ਆਰਮਡ ਪੋਲੀਸ ਦੇ ਕੋਈ ਪੰਜਾਹ ਆਦਮੀ ਇਸ ਬੰਗਲੇ ਦੇ ਨੇੜੇ ਬਿਠਾਏ ਹੋਏ ਸਨ। ਇਹਨਾਂ ਦਾ ਕੰਮ ਵੀ ਰੀਫ਼ੀਊਜੀ ਕੈਂਪ ਦੀ ਰਾਖੀ ਦਸਿਆ ਜਾਂਦਾ ਸੀ। ਅਸਲ ਵਿਚ ਉਹ ਕੈਂਪ ਵਾ
ਬਹਾਦਰ ਸਿੰਘ ਸਚ ਮੁਚ ਹੀ ਬੜਾ ਬਹਾਦਰ ਆਦਮੀ ਸੀ। ਉਸ ਦੀ ਬਹਾਦਰੀ ਕੇਵਲ ਡਾਂਗ ਸੋਟੇ ਦੀ ਬਹਾਦਰੀ ਨਹੀਂ ਸੀ, ਉਹ ਆਪਣੀ ਜਾਤ ਬਰਾਦਰੀ ਦੇ ਨਾਮ ਤੇ ਅਣਖ ਤੇ ਮਰ ਮਿਟਣ ਵਾਲਾ ਆਦਮੀ ਸੀ। ਚੱਠਾ ਬਰਾਦਰੀ ਦੇ ਉਥੇ ਬਹੁਤ ਸਾਰੇ ਪਿੰਡ ਸਨ। ਬਸ ਇਹ ਬਰਾਦਰੀ ਹੀ ਬਹਾਦਰ ਸਿੰਘ ਦੀ ਜਾਨ ਸੀ। ਇਸ ਬਰਾਦਰੀ ਵਿਚ ਕਿਸੇ ਦਾ ਪੁੱਤਰ ਆਪਣਾ ਪੁੱਤਰ ਸੀ, ਕਿਸੇ ਦੀ ਧੀ ਆਪਣੀ ਧੀ ਤੇ ਕਿਸੇ ਦੀ ਨੂੰਹ ਉਸ ਦੀ ਆਪਣੀ ਨੂੰਹ ਸੀ। ਜੇ ਇਸ ਬਰਾਦਰੀ ਦੇ ਕਿਸੇ ਬੰਦੇ ਦੀ ਹੇਠੀ ਹੋ ਜਾਏ ਤਾਂ ਇਸ ਨੂੰ ਬਹਾਦਰ ਸਿੰਘ ਆਪਣੀ ਹੇਠੀ ਸਮਝਦਾ ਤੇ ਕਿਸੇ ਦਾ ਮਾਣ ਉਸ ਦਾ ਆਪਣਾ ਮਾਣ। ਇਹ ਬਰਾਦਰੀ ਬਸ ਬਹਾਦਰ ਸਿੰਘ ਦਾ ਇਕ ਵਡਾ ਸਾਰਾ ਟੱਬਰ ਸੀ, ਜਿਸ ਉਤੇ ਉਸ ਨੇ ਕੁਕੜੀ
ਕਰਮਾ ਮਹਿਰਾ ਪਿੰਡ ਦਾ ਸਭ ਤੋਂ ਕਮਜ਼ੋਰ ਆਦਮੀ ਸੀ। ਪਾਣੀ ਢੋਣ ਤੇ ਰੋਟੀਆਂ ਪਕਾਣ ਦਾ ਆਪਣਾ ਜੱਦੀ ਕੰਮ ਛੱਡ ਕੇ ਉਸ ਹਿੱਸੇ ਤੇ ਭੋਇੰ ਲੈ ਕੇ ਵਾਹੀ ਸ਼ੁਰੂ ਕੀਤੀ ਹੋਈ ਸੀ। ਪਿੰਡ ਦੇ ਹੋਰ ਆਦਮੀਆਂ ਵਿਚੋਂ ਕੋਈ ਤਗੜਾ ਸੀ ਤੇ ਕੋਈ ਮਾੜਾ। ਪਿੰਡ ਦੀ ਖਹਿ ਮਖਹਿ ਵਿਚ ਕਦੀ ਕੋਈ ਹੱਥਾਂ ਤੇ ਥੁੱਕਦਾ ਤੇ ਕਦੀ ਗੱਲ ਵਲਾ ਜਾਂਦਾ, ਲੜਾਈ ਝਗੜੇ ਵਿਚ ਕਦੀ ਕੋਈ ਨੀਵੀਂ ਖਿੱਚਦਾ ਤੇ ਕੋਈ ਆਕੜ ਕੇ ਸ਼ਖ਼ਸੀਅਤ ਦਾ ਪੂਰਾ ਨਿਖਾਰ ਵਿਖਾਂਦਾ, ਪਰ ਕਰਮੇ ਲਈ ਹਰ ਵੇਲੇ ਹਰ ਥਾਂ ਨੀਵੀਂ ਖਿੱਚਣਾ ਸੁਭਾਵਕ ਹੋ ਚੁਕਿਆ ਸੀ। ਇਹ ਇਕ ਰੋਜ਼ ਦੀ ਤੇ ਇੰਨੀ ਮਾਮੂਲੀ ਗੱਲ ਬਣ ਚੁਕੀ ਸੀ ਕਿ ਇਸ ਦਾ ਕੋਈ ਨਵਾਂ ਰੂਪ ਸੁਨਣ ਵਿਚ ਵੀ ਕਿਸੇ ਨੂੰ ਦਿਲਚਸਪੀ ਨਹੀਂ ਸੀ। ਕਰਮੇ
ਚਾਚੇ-ਤਾਏ ਦੇ ਪੁੱਤਰ ਹੋਣ ਕਰ ਕੇ ਲਾਲ ਤੇ ਦਿਆਲ ਦਾ ਆਪੋ ਵਿਚ ਬੜਾ ਪਿਆਰ ਸੀ। ਉਨ੍ਹਾਂ ਦੀ ਵਾਹੀ ਵੀ ਇਕੱਠੀ ਸੀ। ਪਿੰਡ ਵਿਚ ਇਕੱਠ ਦਾ ਬੜਾ ਰੁਹਬ ਪੈਂਦਾ ਏ, ਦੋ ਸਕੇ ਭਰਾਵਾਂ ਨਾਲੋਂ ਜੇ ਦੋ ਚਾਚੇ-ਤਾਏ ਦੇ ਪੁੱਤਰ ਰਲ ਕੇ ਟੁਰਦੇ ਹਨ ਤਾਂ ਉਨ੍ਹਾਂ ਨੂੰ ਹੋਰ ਵੱਡੀ ਤਾਕਤ ਸਮਝਿਆ ਜਾਂਦਾ ਏ, ਕਿਉਂਕਿ ਇਹੋ ਜਿਹਾ ਮੇਲ ਘੱਟ ਵੇਖਣ ਵਿਚ ਆਉਂਦਾ ਏ। ਭਰਾਵਾਂ ਨੇ ਤੇ ਭਲਾ ਰਲ ਕੇ ਟੁਰਨਾ ਈ ਹੋਇਆ। ਇਸ ਲਈ ਇਨ੍ਹਾਂ ਦੋਹਾਂ-ਲਾਲ ਤੇ ਦਿਆਲ ਦਾ ਵੀ ਪਿੰਡ ਵਿਚ ਲੋਕ ਨਾਂ ਲੈਂਦੇ ਸਨ। ਕਾਮਿਆਂ ਨੂੰ ਕੰਮ ਕਹਿਣਾ ਉਨ੍ਹਾਂ ਲਈ ਸੌਖਾ ਸੀ, ਕਿਉਂਕਿ ਉਹ ਛੇਤੀ ਆਖੇ ਲੱਗ ਜਾਂਦੇ ਸਨ। ਪਿੰਡ ਦੀਆਂ ਗਲੀਆਂ ਵਿਚ ਟੁਰਨਾ ਉਨ੍ਹਾਂ ਨੂੰ ਸਵਾਦ ਦੇਂਦਾ ਸੀ,
ਇਹ ਕਹਾਣੀ ਪਾਕਿਸਤਾਨ ਦੀ ਹੈ।
ਪਾਕਿਸਤਾਨ ਬਣੇ ਨੂੰ ਅਜੇ ਤਿੰਨ ਚਾਰ ਮਹੀਨੇ ਹੀ ਹੋਏ ਸਨ। ਇਥੇ ਹਰ ਸ਼ੈ ਉਖੜੀ ਉਖੜੀ ਲਗਦੀ ਸੀ। ਥਾਣਿਆਂ, ਚੌਕੀਆਂ ਵਿਚ ਸਾਮਾਨ ਦੇ ਢੇਰ ਲੱਗੇ ਹੋਏ ਸਨ। ਟਰੰਕ, ਪਲੰਘ, ਪੰਘੂੜੇ, ਮੇਜ਼, ਸੋਫ਼ਾ ਸੈੱਟ, ਤਸਵੀਰਾਂ ਸਭ ਆਪੋ ਆਪਣੀਆਂ ਥਾਵਾਂ ਤੋਂ ਉਖੜ ਕੇ ਥਾਣੇ ਆ ਗਈਆਂ ਸਨ। ਭਲਾ ਪੰਘੂੜਿਆਂ ਤੇ ਤਸਵੀਰਾਂ ਦਾ ਥਾਣਿਆਂ ਵਿਚ ਕੀ ਕੰਮ? ਕਦੀ ਇਹਨਾਂ ਦੀ ਘਰਾਂ ਵਿਚ ਕੋਈ ਖ਼ਾਸ ਥਾਂ ਹੋਣੀ ਏਂ। ਉਸ ਵੇਲੇ ਘਰ ਵਾਲਿਆਂ ਦਾ ਖ਼ਿਆਲ ਹੋਣਾ ਏਂ ਕਿ ਜੇ ਇਹ ਉਸ ਥਾਂ ਤੋਂ ਬਿਨਾ ਕਿਸੇ ਹੋਰ ਥਾਂ ਰੱਖੇ ਜਾਣ ਤਾਂ ਬੜੇ ਕੋਝੇ ਲੱਗਣ। ਪਰ ਇਸ ਵੇਲੇ ਇਹ ਇਥੇ ਇਕ ਢੇਰ ਵਿਚ ਪਏ ਹੋਏ ਸਨ। ਘਰਾਂ ਦੇ ਭਾਂਡੇ, ਅਲਮਾਰੀਆਂ
ਜਦੋਂ ਦੂਜੀ ਵੱਡੀ ਜੰਗ ਲੱਗੀ ਤਾਂ ਅਸੀਂ ਬਹੁਤ ਸਾਰੇ ਕਾਲਜਾਂ ਵਿਚ ਪੜ੍ਹਦੇ ਜਾਂ ਪੜ੍ਹ ਹਟੇ ਮੁੰਡੇ ਫੌਜ ਵਿਚ ਭਰਤੀ ਹੋ ਗਏ। ਜਿਸ ਕਿਸੇ ਨੂੰ ਦੋਹਾਂ ਅੱਖਾਂ ਤੋਂ ਦਿਸਦਾ ਸੀ ਤੇ ਦਸ ਜਮਾਤਾਂ ਪਾਸ ਸੀ, ਉਹ ਲਫਟੈਨ ਬਣਨ ਲਈ ਦਰਖਾਸਤ ਦੇ ਸਕਦਾ ਸੀ। ਦਰਖਾਸਤਾਂ ਦੇਣ ਪਿਛੋਂ ਮੁੰਡੇ ਅੰਗਰੇਜ਼ੀ ਬੋਲਣੀ ਸਿਖਦੇ ਕਿਉਂਕਿ ਭਰਤੀ ਲਈ ਮੁਲਾਕਾਤ ਵੇਲੇ ਗੱਲਬਾਤ ਅੰਗਰੇਜ਼ੀ ਵਿਚ ਹੀ ਹੁੰਦੀ। ਨਾਲ ਨਾਲ ਬਣਨਾ ਫੱਬਣਾ ਵੀ ਸਿਖਦੇ ਤਾਂ ਜੋ ਉਹ ਵੱਡੇ-ਵੱਡੇ ਖਾਨਦਾਨਾਂ ਰਾਹੀਂ ਹੀ ਇਸ ਦੁਨੀਆਂ ਵਿਚ ਆਏ ਦਿਸਣ। ਸਟਾਲਨ ਅਤੇ ਹਿਟਲਰ ਜਿਹੜੇ ਮੋਚੀ ਛੀਂਬੇ ਕਿਸਮ ਦੇ ਆਦਮੀ ਸਨ, ਦੇ ਸੰਸਾਰ ਵਿਚ ਪਰਗਟ ਹੋਣ ਤੋਂ ਪਿਛੋਂ ਵੀ ਅਜੇ ਇਹ ਖਿਆਲ ਆਮ ਸੀ ਕਿ ਅੰਗਰੇਜ਼